You’re viewing a text-only version of this website that uses less data. View the main version of the website including all images and videos.
ਹਾਥਰਸ ਮਾਮਲਾ : ਕੀ ਸਰੀਰ 'ਤੇ 'ਸੀਮਨ' ਦਾ ਮਿਲਣਾ ਹੀ ਰੇਪ ਨੂੰ ਸਾਬਤ ਕਰਦਾ ਹੈ? - ਫੈਕਟ ਚੈੱਕ
ਹਾਥਰਸ ਵਿੱਚ ਹੋਏ ਕਥਿਤ ਗੈਂਗਰੇਪ ਮਾਮਲੇ ਵਿੱਚ ਉੱਤਰ ਪ੍ਰਦੇਸ਼ ਪੁਲਿਸ ਨੇ ਫੌਰੈਂਸਿਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਦਲਿਤ ਕੁੜੀ ਨਾਲ ਰੇਪ ਨਹੀਂ ਹੋਇਆ ਸੀ।
ਯੂਪੀ ਪੁਲਿਸ ਦੇ ਏਡੀਜੀ (ਅਮਨ ਕਾਨੂੰਨ) ਪ੍ਰਸ਼ਾਂਤ ਕੁਮਾਰ ਨੇ ਵੀਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ,"ਐੱਫ਼ਐੱਸਐੱਲ (ਫੌਰੈਂਸਿਕ ਸਾਇੰਸ ਲੈਬ) ਰਿਪੋਰਟ ਮੁਤਾਬਕ, ਵਿਸਰਾ ਦੇ ਸੈਂਪਲ ਵਿੱਚ ਕੋਈ ਵੀਰਜ (ਸੀਮਨ) ਜਾਂ ਉਸਦਾ ਡਿੱਗਣਾ ਨਹੀਂ ਪਾਇਆ ਗਿਆ ਹੈ।''
''ਪੋਸਟਮਾਰਟਮ ਰਿਪੋਰਟ ਕਹਿੰਦੀ ਹੈ ਕਿ ਹਮਲੇ ਤੋਂ ਬਾਅਦ ਜੋ ਸਦਮਾ ਹੋਇਆ ਉਸ ਕਾਰਨ ਮੌਤ ਹੋਈ ਹੈ। ਅਫ਼ਸਰਾਂ ਦੇ ਬਿਆਨ ਦੇ ਬਾਵਜੂਦ ਕੁਝ ਗਲਤ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ।"
ਉਨ੍ਹਾਂ ਨੇ ਕਿਹਾ,"ਇਸ ਤੋਂ ਸਪਸ਼ਟ ਹੁੰਦਾ ਹੈ ਕਿ ਗ਼ਲਤ ਤਰੀਕੇ ਨਾਲ ਜਾਤੀ ਤਣਾਅ ਪੈਦਾ ਕਰਨ ਲਈ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਵਾਈਆਂ ਗਈਆਂ। ਪੁਲਿਸ ਨੇ ਸ਼ੁਰੂ ਤੋਂ ਇਸ ਮਾਮਲੇ ਵਿੱਚ ਢੁਕਵੀਂ ਕਾਰਵਾਈ ਕੀਤੀ ਹੈ ਅਤੇ ਅੱਗੇ ਵੀ ਵਿਧੀ ਮੁਤਾਬਕ ਕਾਰਵਾਈ ਕੀਤੀ ਜਾਵੇਗੀ।"
ਇਹ ਵੀ ਪੜ੍ਹੋ:
ਯੂਪੀ ਪੁਲਿਸ ਦੇ ਬਿਆਨ ਤੋਂ ਬਾਅਦ ਉਸ ਦੀ ਆਲੋਚਨਾ ਹੋ ਰਹੀ ਹੈ।
ਪੀੜਤਾ ਦੀ ਵਿਸਰਾ ਰਿਪੋਰਟ ਹਾਲੇ ਤੱਕ ਸਾਹਮਣੇ ਨਹੀਂ ਆਈ ਪਰ ਯੂਪੀ ਪੁਲਿਸ ਨੇ ਬਿਆਨ ਵਿੱਚ ਸਾਫ਼ ਕਹਿ ਦਿੱਤਾ ਕਿ ਪੀੜਤਾ ਨਾਲ ਰੇਪ ਨਹੀਂ ਹੋਇਆ ਸੀ।
ਕੀ ਸਿਰਫ਼ ਵੀਰਜ ਦੇ ਨਿਸ਼ਾਨ ਮਿਲਣ ਨਾਲ ਹੀ ਭਾਰਤੀ ਦੰਡਾਵਲੀ ਵਿੱਚ ਰੇਪ ਦਾ ਮਾਮਲਾ ਬਣਦਾ ਹੈ।
ਰੇਪ ਬਾਰੇ ਕੀ ਕਹਿੰਦਾ ਹੈ ਭਾਰਤੀ ਕਾਨੂੰਨ?
ਭਾਰਤੀ ਦੰਡਾਵਲੀ ਵਿੱਚ ਸਾਲ 1860 ਵਿੱਚ ਬਲਾਤਕਾਰ ਨੂੰ ਜੁਰਮ ਮੰਨਦੇ ਹੋਏ ਇਸ ਨਾਲ ਜੁੜੀਆਂ ਧਾਰਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ। ਆਈਪੀਸੀ ਦੀ ਧਾਰਾ 375 (1) ਬਲਾਤਕਾਰ ਸ਼ਬਦ ਨੂੰ ਕਾਨੂੰਨੀ ਰੂਪ ਵਿੱਚ ਪਰਿਭਾਸ਼ਿਤ ਕਰਦੀ ਹੈ।
ਆਈਪੀਸੀ ਦੇ ਤਹਿਤ ਜੇ ਕੋਈ ਪੁਰਸ਼ ਕਿਸੇ ਔਰਤ ਨਾਲ ਉਸ ਦੀ ਸਹਿਮਤੀ ਤੋਂ ਬਿਨਾਂ ਜਾਂ ਧੱਕੇ ਨਾਲ ਸਰੀਰਕ ਸਬੰਧ ਬਣਾਉਂਦਾ ਹੈ ਤਾਂ ਇਹ ਬਲਾਤਕਾਰ ਦੀ ਕੈਟੇਗਰੀ ਵਿੱਚ ਆਉਂਦਾ ਹੈ।
ਇਸ ਵਿੱਚ ਜਿੱਥੇ ਸਹਿਮਤੀ ਨੂੰ ਵੀ ਪਰਿਭਾਸ਼ਿਤ ਕੀਤਾ ਗਿਆ ਹੈ। ਔਰਤ ਜੇ ਕਿਸੇ ਇੱਛਾ ਦੇ ਕਾਰਨ, ਮੌਤ ਜਾਂ ਸੱਟ ਦੇ ਡਰੋਂ ਵੀ ਸਹਿਮਤੀ ਦਿੰਦੀ ਹੈ ਤਾਂ ਵੀ ਇਸ ਨੂੰ ਰੇਪ ਹੀ ਮੰਨਿਆ ਜਾਏਗਾ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਧਾਰਾ 375 ਵਿੱਚ ਵੀ ਸਾਫ਼ ਕੀਤਾ ਗਿਆ ਹੈ ਕਿ ਸੰਭੋਗ ਦੇ ਦੌਰਾਨ ਸਿਰਫ਼ ਮੈਥੁਨ ਹੋਣਾ ਹੀ ਕਾਫ਼ੀ ਮੰਨਿਆ ਜਾਂਦਾ ਹੈ।
ਧਾਰਾ 376 ਦੇ ਤਹਿਤ ਰੇਪ ਮਾਮਲਿਆਂ ਵਿੱਚ 10 ਸਾਲ ਤੋਂ ਲੈ ਕੇ ਤਾਉਮਰ ਕੈਦ ਦਾ ਪ੍ਰਬੰਧ ਹੈ।
2012 ਦੇ ਨਿਰਭਿਆ ਗੈਂਗਰੇਪ ਦੀ ਘਟਨਾ ਤੋਂ ਬਾਅਦ ਭਾਰਤ ਦੇ ਬਲਾਤਕਾਰ ਅਤੇ ਜਿਣਸੀ ਹਿੰਸਾ ਨਾਲ ਜੁੜੇ ਕਾਨੂੰਨਾਂ ਵਿੱਚ ਜੁੜੇ ਬਦਲਾਅ ਕੀਤੇ ਗਏ। ਜਿਸ ਵਿੱਚ ਬਲਾਤਕਾਰ ਅਤੇ ਜਿਣਸੀ ਹਿੰਸਾ ਦੇ ਘੇਰੇ ਨੂੰ ਵਧਾਇਆ ਗਿਆ।
ਜਸਟਿਸ ਜੇ ਐੱਸ ਵਰਮਾ ਦੀਆਂ ਸਿਫ਼ਾਰਿਸ਼ਾਂ ਤੋਂ ਬਾਅਦ ਸੰਸਦ ਨੇ 2013 ਵਿੱਚ ਅਪਰਾਧਿਕ (ਸੋਧ) ਕਾਨੂੰਨ ਪਾਸ ਕੀਤਾ ਗਿਆ। ਇਸ ਦੇ ਤਹਿਤ ਬਲਾਤਕਾਰ ਦੇ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਦੀ ਵਿਵਸਥਾ ਰੱਖੀ ਗਈ।
ਰੇਪ ਦੇ ਮਾਮਲੇ ਵਿੱਚ ਜੇ ਕਿਸੇ ਪੀੜਤਾ ਦੀ ਮੌਤ ਹੋ ਜਾਂਦੀ ਹੈ ਜਾਂ ਉਹ ਕਿਸੇ ਬੇਹੋਸ਼ੀ ਦੀ ਅਵਸਥਾ ਵਿੱਚ ਚਲੀ ਜਾਂਦੀ ਹੈ ਤਾਂ ਉਸ ਹਾਲਤ ਵਿੱਚ ਵੱਧ ਤੋਂ ਵੱਧ ਮੌਤ ਦੀ ਸਜ਼ਾ ਦੀ ਵਿਵਸਥਾ ਹੈ।
ਹਾਥਰਸ ਬਾਰੇ ਬੀਬੀਸੀ ਦੀਆਂ ਹੋਰ ਰਿਪੋਰਟਾਂ:
ਇਸ ਦੇ ਨਾਲ ਹੀ ਕਾਨੂੰਨ ਤੋਂ ਬਾਅਦ ਕਿਸੇ ਔਰਤ ਦਾ ਪਿੱਛਾ ਕਰਨ ਅਤੇ ਉਸ ਨੂੰ ਲਗਾਤਾਰ ਘੂਰਨ ਨੂੰ ਵੀ ਅਪਰਾਧਿਕ ਕੈਟੇਗਰੀ ਵਿੱਚ ਰੱਖਿਆ ਗਿਆ।
ਵੀਰਜ ਨਹੀਂ ਮਿਲਿਆ ਤਾਂ ਕੀ ਰੇਪ ਨਹੀਂ ਹੋਇਆ?
ਦਿੱਲੀ ਹਾਈ ਕੋਰਟ ਵਿੱਚ ਅਪਰਾਧਿਕ ਮਾਮਲਿਆਂ ਵਿੱਚ ਵਕੀਲ ਜਯੰਤ ਭੱਟ ਕਹਿੰਦੇ ਹਨ ਕਿ ਰੇਪ ਸਾਬਤ ਕਰਨ ਦੇ ਲਈ ਔਰਤ ਦੇ ਸਰੀਰ ਵਿੱਚ ਵੀਰਜ ਦਾ ਹੋਣਾ ਜ਼ਰੂਰੀ ਨਹੀਂ ਹੈ।
ਉਹ ਕਹਿੰਦੇ ਹਨ,"ਸੀਮਨ ਜਾਂ ਵੀਰਜ ਸਰੀਰ 'ਤੇ ਮਿਲਣ ਬਾਰੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਕਈ ਫ਼ੈਸਲੇ ਵੀ ਹਨ, ਜਿੱਥੇ ਨਿਆਂਪਾਲਿਕਾ ਨੇ ਸੀਮਨ ਨਾ ਹੋਣ ਜਾਂ ਨਾ ਹੋਣ ਨੂੰ ਜ਼ਰੂਰੀ ਨਹੀਂ ਮੰਨਿਆ ਜਾਣਾ ਚਾਹੀਦਾ ਹੈ। ਨਿਰਭਿਆ ਗੇਂਗਰੇਪ ਮਾਮਲੇ ਤੋਂ ਬਾਅਦ ਜੋ ਕਾਨੂੰਨੀ ਬਦਲਾਅ ਹੋਏ ਉਸ ਤੋਂ ਬਾਅਦ ਰੇਪ ਦੀ ਪਰਿਭਾਸ਼ਾ ਬਹੁਤ ਵਿਆਪਕ ਹੋ ਚੁੱਕੀ ਹੈ।''
''ਹੁਣ ਸਿਰਫ਼ ਵੇਜਾਈਨਲ ਪੈਨੇਟਰੇਸ਼ਨ (ਪੁਰਸ਼ ਇਸਤਰੀ ਵਿੱਚ ਕੁਦਰਤੀ ਸਬੰਧ) ਨੂੰ ਹੀ ਰੇਪ ਨਹੀਂ ਮੰਨਿਆ ਜਾਵੇਗਾ ਸਗੋਂ ਕਿਸੇ ਵੀ ਤਰ੍ਹਾਂ ਦੇ ਪੈਨੇਟਰੇਸ਼ਨ ਨੂੰ ਧਾਰਾ 375 ਅਤੇ 376 ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਉਂਗਲੀ ਨਾਲ ਕੀਤਾ ਪੈਨੇਟਰੇਸ਼ਨ ਵੀ ਸ਼ਾਮਲ ਹੈ।"
ਵੀਡੀਓ: ਹਾਥਰਸ ਮਾਮਲੇ ਬਾਰੇ ਬੀਬੀਸੀ ਦੀ ਗਰਾਊਂਡ ਰਿਪੋਰਟ
ਪਰਮਿੰਦਰ ਉਰਫ਼ ਲੜਕਾ ਪੋਲਾ ਬਨਾਮ ਦਿੱਲੀ ਸਰਕਾਰ (2014) ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਸਹੀ ਮੰਨਿਆ ਸੀ ਜਿਸ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸੀਮਨ ਦਾ ਸਰੀਰ 'ਤੇ ਹੋਣਾ ਰੇਪ ਸਾਬਤ ਕਰਨ ਲਈ ਜ਼ਰੂਰੀ ਨਹੀਂ ਹੈ।
ਦਿ ਇੰਡੀਅਨ ਐਕਸਪ੍ਰੈਸ ਨੇ ਹਾਥਰਸ ਦੇ ਐੱਸਪੀ ਵਿਕਾਰਾਂਤ ਵੀਰ ਦੇ ਹਵਾਲੇ ਨਾਲ ਲਿਖਿਆ ਸੀ ਕਿ ਪੀੜਤਾ ਨੇ 22 ਸਿਤੰਬਰ ਨੂੰ ਹੋਸ਼ ਵਿੱਚ ਆਉਣ ਤੋਂ ਬਾਅਦ ਮੈਜਿਸਟਰੇਟ ਦੇ ਸਾਹਮਣੇ ਬਿਆਨ ਦਿੱਤਾ ਸੀ ਅਤੇ ਇਲਜ਼ਾਮ ਲਾਇਆ ਸੀ ਕਿ ਉਸ ਨਾਲ ਗੈਂਗਰੇਪ ਹੋਇਆ ਹੈ।
ਹਾਥਰਸ ਮਾਮਲੇ ਵਿੱਚ ਬਲਾਤਕਾਰ ਹੋਇਆ ਜਾਂ ਨਹੀਂ ਹੋਇਆ ਇਸ ਬਾਰੇ ਪੋਸਟਮਾਰਟਮ, ਐੱਫਐੱਸਐੱਲ ਜਾਂ ਵਿਸਰਾ ਰਿਪੋਰਟ ਨੂੰ ਇੱਕ ਵਾਰ ਇੱਕ ਪਾਸੇ ਰੱਖ ਦੇਈਏ ਅਤੇ ਸਿਰਫ਼ ਪੀੜਤਾ ਦੇ ਬਿਆਨ ਨੂੰ ਸਾਹਮਣੇ ਰੱਖੀਏ ਤਾਂ ਉਸ ਦੀ ਕਿੰਨੀ ਅਹਿਮੀਅਤ ਹੈ?
ਇਸ ਬਾਰੇ ਵਕੀਲ ਜਯੰਤ ਭੱਟ ਕਹਿੰਦੇ ਹਨ," ਕੋਈ ਪੀੜਤਾ ਜੇ ਮੌਤ ਤੋਂ ਪਹਿਲਾਂ ਮੈਜਿਸਟਰੇਟ ਦੇ ਸਾਹਮਣੇ ਆਖ਼ਰੀ ਬਿਆਨ ਦਿੰਦੀ ਹੈ ਤਾਂ ਉਸ ਨੂੰ ਡਾਈਂਗ ਡਿਕਲੇਰੇਸ਼ਨ ਮੰਨਿਆ ਜਾਂਦਾ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਮੈਂ ਜਿੰਨੇ ਵੀ ਕੇਸ ਲੜੇ ਹਨ ਜ਼ਿਆਦਾਤਰ ਅਦਾਲਤਾਂ ਆਖ਼ਰੀ ਬਿਆਨ ਨੂੰ ਸੱਚ ਮੰਨਦੀਆਂ ਹਨ।''
''ਅਜਿਹਾ ਮੰਨਿਆਂ ਜਾਂਦਾ ਹੈ ਕਿ ਇਨਸਾਨ ਆਪਣੇ ਆਖ਼ਰੀ ਸਮੇਂ ਵਿੱਚ ਝੂਠ ਨਹੀਂ ਬੋਲਦਾ ਹੈ ਅਤੇ ਇਹ ਬਿਆਨ ਇਸ ਮਾਮਲੇ ਵਿੱਚ ਕਾਫ਼ੀ ਅਹਿਮ ਸਾਬਤ ਹੋਣ ਵਾਲਾ ਹੈ।"
ਜਯੰਤ ਭੱਟ ਕਹਿੰਦੇ ਹਨ ਕਿ ਇਸ ਮਾਮਲੇ ਵਿੱਚ ਸਿਰਫ਼ ਗੈਂਗਰੇਪ ਵਜੋ ਨਹੀਂ ਦੇਖਿਆ ਜਾਣਾ ਚਾਹੀਦਾ ਕਿਉਂਕਿ ਇਸ ਵਿੱਚ ਕਤਲ ਵੀ ਸ਼ਾਮਲ ਹੈ ਅਤੇ ਇਸ ਵਿੱਚ ਮੌਤ ਦੀ ਸਜ਼ਾ ਦੀ ਵਿਵਸਥਾ ਹੈ।
ਇਹ ਵੀ ਪੜ੍ਹੋ:
ਐੱਫ਼ਐੱਸਐੱਲ ਰਿਪੋਰਟ ਦੇ ਹਵਾਲੇ ਨਾਲ ਯੂਪੀ ਪੁਲਿਸ ਨੇ ਇਹ ਬਿਆਨ ਜ਼ੂਰਰ ਦਿੱਤਾ ਹੈ ਪਰ ਪੋਸਟਮਾਰਟਮ ਰਿਪੋਰਟ ਹਾਲੇ ਤੱਕ ਜਨਤਕ ਨਹੀਂ ਕੀਤੀ ਗਈ ਹੈ। ਜਿਸ ਨਾਲ ਇਹ ਸਾਬਤ ਹੋਵੇ ਕਿ ਉਸ ਵਿੱਚ ਰੇਪ ਦੀ ਪੁਸ਼ਟੀ ਹੋਈ ਹੈ ਜਾਂ ਨਹੀਂ।
ਹਾਲਾਂਕਿ ਬੀਬੀਸੀ ਦੇ ਫੈਕਟ ਚੈਕ ਨਾਲ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਰੇਪ ਦੇ ਕੇਸ ਵਿੱਚ ਸਰੀਰ 'ਤੇ ਵੀਰਜ ਦਾ ਮਿਲਣਾ ਜ਼ਰੂਰੀ ਨਹੀਂ ਹੈ।
ਵੀਡੀਓ: ਹਾਥਰਸ ਮਾਮਲੇ ਦੀ ਉਲਝਦੀ ਗੁੱਥੀ
ਵੀਡੀਓ: ਖਿਲਾਫ਼ ਕਿਸਾਨਾਂ ਨੇ ਕੀਤੇ ਰੇਲਵੇ ਟਰੈਕ ਜਾਮ
ਵੀਡੀਓ: ਮੋਗਾ ਵਿੱਚ ਅਡਾਨੀ ਦੇ ਸਟੋਰ ਮੂਹਰੇ ਕਿਸਾਨਾਂ ਦਾ ਧਰਨਾ