US Election Results: ਨਤੀਜੇ ਅਜੇ ਤੱਕ ਕਿਉਂ ਨਹੀਂ ਆਏ

ਸ਼ਾਇਦ ਤੁਸੀਂ ਹੁਣ ਤੱਕ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਬਾਰੇ ਕਿਸੇ ਕਿਸਮ ਦੇ ਸੁਰਾਗ ਦੀ ਆਸ ਰੱਖੀ ਹੋਣੀ।

ਚੱਲੋ ਦੱਸੋ, ਫਿਰ ਕੌਣ ਬਣ ਰਿਹਾ ਹੈ ਅਗਲਾ ਰਾਸ਼ਟਰਪਤੀ?

ਸਾਨੂੰ ਵੀ ਨਹੀਂ ਪਤਾ, ਕਿਉਂਕਿ ਅਜੇ ਤੱਕ ਲੋੜੀਂਦੀਆਂ ਵੋਟਾਂ ਨਹੀਂ ਗਿਣੀਆਂ ਗਈਆਂ, ਜਿਸ ਦੇ ਆਧਾਰ 'ਤੇ ਡੌਨਲਡ ਟਰੰਪ ਜਾਂ ਜੋਅ ਬਾਇਡਨ ਦੀ ਜਿੱਤ ਦਾ ਦਾਅਵਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ-

ਦਰਅਸਲ, ਮਹਾਂਮਾਰੀ ਦੌਰਾਨ ਪਾਈਆਂ ਗਈਆਂ ਡਾਕ ਵੋਟਾਂ ਨੂੰ ਗਿਣਨ ਵਿੱਚ ਸਮਾਂ ਲੱਗ ਸਕਦਾ ਹੈ ਅਤੇ ਜੇਕਰ ਕੋਈ ਕਾਨੂੰਨੀ ਚੁਣੌਤੀ ਦਿੱਤੀ ਗਈ ਤਾਂ ਇਸ ਵਿੱਚ ਹਫ਼ਤੇ ਵੀ ਲਗ ਸਕਦੇ ਹਨ। ਮੁਸ਼ਕਲ ਵੀ ਹੋ ਸਕਦੀ ਹੈ।

ਕੋਈ ਸੁਰਾਗ਼ ਵੀ ਨਹੀਂ ਹੈ?

ਤੁਹਾਨੂੰ ਰਾਸ਼ਟਰਪਤੀ ਬਣਨ ਲਈ ਵੱਧ ਵੋਟਾਂ ਦੀ ਲੋੜ ਨਹੀਂ ਹੈ। ਬਲਕਿ ਇਸ ਦੇ ਬਜਾਇ ਉਮੀਦਵਾਰ ਨੂੰ ਇਲੈਕਟ੍ਰੋਲ ਕਾਲਜ ਕਹੇ ਜਾਣ ਵਾਲੀ ਪ੍ਰਕਿਰਿਆ ਵਿੱਚ ਬਹੁਮਤ ਹਾਸਲ ਕਰਨਾ ਹੁੰਦਾ ਹੈ।

ਜਿੱਥੇ ਹਰੇਕ ਸਟੇਟ ਨੂੰ ਆਪਣੀ ਆਬਾਦੀ ਦੇ ਅਨੁਪਾਤ ਅਨੁਸਾਰ ਮੋਟੇ ਤੌਰ 'ਤੇ ਵੋਟਾਂ ਜਾਂ "ਇਲੈਕਟਰ" ਹਾਸਲ ਹੁੰਦੇ ਹਨ।

ਜੇਕਰ ਤੁਸੀਂ ਸਟੇਟ ਨੂੰ ਜਿੱਤਦੇ ਹੋ ਤਾਂ ਉਸ ਦੀਆਂ ਵੋਟਾਂ ਵੀ ਜਿੱਤ ਜਾਂਦੇ ਹੋ (ਨੈਬਰਾਸਕਾ ਤੇ ਮੈਨ ਵਿੱਚ ਇਸ ਤਰ੍ਹਾਂ ਨਹੀਂ ਹੈ)। ਕੁੱਲ 538 ਸਟੇਟ ਵੋਟ ਹਨ ਹਨ ਅਤੇ ਰਾਸ਼ਟਰਪਤੀ ਬਣਨ ਲਈ 270 ਚਾਹੀਦੇ ਹਨ।

ਇਸ ਵਾਰ ਰਿਕਾਰਡ ਤੋੜ ਵੋਟ ਪੈਣ ਦੇ ਬਾਵਜੂਦ ਅਜੇ ਵੀ ਕੁਝ ਮਹੱਤਵਪੂਰਨ ਸਟੇਟਾਂ ਹਨ, ਜਿਸ ਦੇ ਵੋਟਰ ਹਾਰ-ਜਿੱਤ ਦਾ ਫ਼ੈਸਲਾ ਕਰ ਸਕਦੇ ਹਨ।

ਹੁਣ ਤੱਕ ਕੀ-ਕੀ ਹੋਇਆ

  • ਬਾਇਡਨ ਅਤੇ ਟਰੰਪ ਨੂੰ ਉਨ੍ਹਾਂ ਸਟੇਟਾਂ ਵਿੱਚ ਜਿੱਤਣ ਦੀ ਆਸ ਹੈ, ਜਿੱਥੇ ਉਹ ਆਰਾਮ ਨਾਲ ਜਿੱਤ ਸਕਦੇ ਹਨ।
  • ਕੁਝ ਮਹੱਤਵਪੂਰਨ ਸਟੇਟਾਂ ਵਿੱਚ ਦੌੜ ਅਜੇ ਵੀ ਨੇੜੇ ਹੈ।
  • ਅਜੇ ਉਨ੍ਹਾਂ ਸਟੇਟਾਂ ਵਿੱਚ ਅਧਿਕਾਰੀਆਂ ਨੇ ਡਾਕ ਵੋਟਾਂ ਗਿਣਨੀਆਂ ਸ਼ੁਰੂ ਨਹੀਂ ਕੀਤੀਆਂ ਅਤੇ ਇਹ ਗਿਣਤੀ ਪਾਸਾ ਪਲਟ ਸਕਦੀ ਹੈ।

ਚੱਲੋ, ਫਿਰ ਉਨ੍ਹਾਂ ਵਿੱਚੋਂ ਕੁਝ ਸਟੇਟਾਂ 'ਤੇ ਝਾਤ ਮਾਰਦੇ ਹਾਂ।

ਫਲੋਰੀਡਾ: ਇੱਥੇ ਟਰੰਪ ਜਿੱਤ ਸਕਦੇ ਹਨ। ਇਸ ਦਾ ਕਾਰਨ ਦੱਸਿਆ ਦਾ ਰਿਹਾ ਹੈ ਮਿਆਮੀ-ਡੇਡ ਕਾਊਂਟੀ ਵਿੱਚ ਕਿਊਬਾ ਅਮਰੀਕੀ ਸਮਰਥਨ।

ਅਰੀਜ਼ੋਨਾ: ਇਸ ਸਟੇਟ ਨੇ 1996 ਤੋਂ ਡੈਮੋਕ੍ਰੇਟਜ਼ ਲਈ ਵੋਟ ਨਹੀਂ ਪਾਈ ਪਰ ਇੱਥੇ ਬਾਇਡਨ ਲਈ ਸੰਭਾਵਿਤ ਜਿੱਤ ਵੱਲ ਇਸ਼ਾਰਾ ਮਿਲ ਰਿਹਾ ਹੈ ਕਿਉਂਕਿ ਉੱਥੇ ਰਹਿਣ ਵਾਲੇ ਲੈਟਿਨ ਨੌਜਵਾਨ ਉਨ੍ਹਾਂ ਦੇ ਹੱਕ ਵਿੱਚ ਭੁਗਤ ਰਹੇ ਹਨ।

ਵਿਸਕੌਨਸਿਨ ਅਤੇ ਪੈਨਸਿਲੇਵੈਨੀਆ: ਇਨ੍ਹਾਂ ਸੂਬਿਆਂ ਵਿੱਚ ਅਜੇ ਪੋਸਟਲ ਵੋਟਾਂ ਦੀ ਗਿਣਤੀ ਸ਼ੁਰੂ ਨਹੀਂ ਹੋਈ ਅਤੇ ਇਸ ਲਈ ਕਈ ਦਿਨ ਲਗ ਸਕਦੇ ਹਨ।

ਇਹ ਵੀ ਪੜ੍ਹੋ:-

ਇੱਕ ਰਾਤ ਦੀ ਇੱਕ ਲਾਈਨ ਦੀ ਕਹਾਣੀ?

ਡੌਨਲਡ ਟਰੰਪ ਆਸ ਨਾਲੋਂ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ ਜੋਅ ਬਾਇਡਨ ਉਨ੍ਹਾਂ ਸਟੇਟਾਂ ਵਿੱਚ ਜਿੱਤਣ ਵਿੱਚ ਅਸਫ਼ਲ ਰਹੇ ਹਨ, ਜਿੱਥੇ ਵੋਟਾਂ ਦੀ ਗਿਣਤੀ ਜਲਦੀ ਹੋ ਜਾਂਦੀ ਹੈ। ਇਸ ਦਾ ਅਰਥ ਹੈ ਕਿ ਕੁਝ ਪ੍ਰਮੁੱਖ ਸਟੇਟਾਂ ਦੀ ਗਿਣਤੀ ਹੋਣ ਤੱਕ ਸਥਿਤੀ ਸਾਫ ਨਹੀਂ ਹੋਵੇਗੀ।

ਅਤੇ ਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ...

ਜੋਅ ਬਾਇਡਨ ਨੇ ਸਮਰਥਕਾਂ ਨੂੰ ਕਿਹਾ, "ਅਸੀਂ ਇਹ ਜਿੱਤਣ ਵਾਲੇ ਹਾਂ" ਪਰ ਨਾਲ ਹੀ ਉਨ੍ਹਾਂ ਨੇ ਹੌਂਸਲਾ ਰੱਖਣ ਦੀ ਅਪੀਲ ਕੀਤੀ।

ਡੌਨਲਡ ਟੰਰਪ ਨੇ ਕਿਹਾ ਕਿ ਰਿਪਬਲਿਕਨਸ ਦੀ ਜਿੱਤ ਹੋਈ ਹੈ ਅਤੇ ਧੋਖਾਧੜੀ ਦੇ ਗਲਤ ਇਲਜ਼ਾਮ ਲਗਾਏ। ਜਿਵੇਂ ਸਾਨੂੰ ਪਤਾ ਹੈ, ਵੋਟਾਂ ਦੀ ਗਿਣਤੀ ਚੱਲ ਰਹੀ ਹੈ ਅਤੇ ਧੋਖਾਧੜੀ ਦੇ ਕੋਈ ਸਬੂਤ ਨਹੀਂ ਮਿਲੇ ਹਨ।

ਹੋਰ ਕੀ ਹੈ ਖ਼ਾਸ?

  • ਟਰੰਪ ਦੇ ਸਹਿਯੋਗੀ ਲਿੰਡਸੇ ਗ੍ਰਾਹਮ ਨੂੰ ਦੱਖਣੀ ਕੈਰੋਲੀਨਾ ਵਿੱਚ ਆਪਣੇ ਵਿਰੋਧੀ ਡੈਮੋਕ੍ਰੇਟਿਕ ਜੇਮੀ ਹੈਰੀਸਨ ਨੂੰ ਹਰਾਉਣ ਦੀ ਆਸ ਹੈ, ਪਰ ਇੱਕ ਬਿੰਦੂ ਅਜਿਹਾ ਆਇਆ ਜਿੱਥੇ ਇੰਝ ਲੱਗਿਆ ਕਿ ਉਹ ਦੌੜ ਹਾਰ ਸਕਦੇ ਹਨ।
  • ਸੈਨੇਟ ਦਾ ਕੰਟਰੋਲ ਜਿੱਤਣ ਦੀ ਦੌੜ ਵਿਚ, ਡੈਮੋਕਰੇਟਸ ਨੇ ਆਪਣੀ ਸਭ ਤੋਂ ਕਮਜ਼ੋਰ ਸੀਟ ਅਲਾਬਾਮਾ ਨੂੰ ਗੁਆ ਦਿੱਤਾ, ਪਰ ਰਿਪਬਲੀਕਨ ਕੋਲੋਂ ਕੋਲੋਰਾਡੋ ਨੂੰ ਜਿੱਤ ਲਿਆ ਹੈ।
  • ਅਰੀਜ਼ੋਨਾ ਅਤੇ ਨਿਊ ਜਰਸੀ ਨੇ ਭੰਗ ਨੂੰ ਵਰਤਣ ਲਈ ਕਾਨੂੰਨੀ ਮਾਨਤਾ ਦੇਣ ਦੇ ਆਧਾਰ 'ਤੇ ਵੋਟ ਕੀਤਾ ਹੈ।
  • ਡੇਲਾਵੇਅਰ ਸਟੇਟ ਦੀ ਵਿਧਾਨ ਸਭਾ ਸੀਟ ਤੋਂ ਸਾਰਾਹ ਮੈਕਬ੍ਰਾਈਡ ਦੇ ਜਿੱਤਣ ਤੋਂ ਬਾਅਦ ਅਮਰੀਕਾ ਵਿੱਚ ਉਹ ਪਹਿਲੀ ਵਾਰ ਅਧਿਕਾਰਤ ਤੌਰ 'ਤੇ ਕਿਸੇ ਟਰਾਂਸਜੈਂਡਰ ਨੂੰ ਚੁਣਿਆ ਗਿਆ ਹੈ।

ਹੁਣ ਅੱਗੇ ਕੀ?

ਸਾਨੂੰ ਸ਼ਾਇਦ ਕੁਝ ਦਿਨ ਪਤਾ ਨਾ ਲੱਗੇ। ਇਹ ਸਭ ਤੋਂ ਵੱਧ ਸੰਭਾਵਿਤ ਜਾਪਦਾ ਹੈ ਕਿਉਂਕਿ ਮਿਸ਼ੀਗਨ, ਵੈਸਕਾਨਸਿਨ ਅਤੇ ਪੈਨਲਸਲੇਵੈਨੀਆ ਵਰਗੀਆਂ ਥਾਵਾਂ 'ਤੇ ਪੋਸਟਲ ਵੋਟਾਂ ਦੀ ਗਿਣਤੀ ਬਾਕੀ ਹੈ।

ਵਕੀਲ ਇਸ ਵਿੱਚ ਸ਼ਾਮਲ ਹੋ ਸਕਦੇ ਹਨ। ਡੌਨਲਡ ਟਰੰਪ ਨੇ ਪਹਿਲਾਂ ਹੀ ਕਿਹਾ ਕਿ ਜੇ ਨਤੀਜੇ ਨੇੜੇ ਹੋਏ ਤਾਂ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਗੇ, ਇਸ ਦਾ ਮਤਲਬ ਹੈ ਕਿ ਇਸ ਵਿੱਚ ਹਫ਼ਤੇ ਲਗ ਸਕਦੇ ਹਨ।

ਕੀ ਅਨਿਸ਼ਚਿਤਤਾ ਕਾਰਨ ਅਸ਼ਾਂਤੀ ਪੈਦਾ ਹੋਵੇਗੀ? ਅਨਿਸ਼ਚਿਤਤਾ ਤਾਂ ਹੋਣ ਜਾ ਰਹੀ ਹੈ, ਹਾਲਾਂਕਿ ਕਈ ਅਮਰੀਕੀਆਂ ਨੇ ਆਪਣੀ ਚਿੰਤਾ ਬਾਰੇ ਗੱਲ ਕੀਤੀ ਹੈ, ਇਹ ਕਹਿਣਾ ਗ਼ਲਤ ਹੋਵੇਗਾ ਕਿ ਕੋਈ ਮਹੱਤਵਪੂਰਨ ਅਸ਼ਾਂਤੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)