Sex Education : ਕੁਝ ਐਪਸ ਤੁਹਾਡੀ ਸੈਕਸ ਲਾਇਫ ਨੂੰ ਬਿਹਤਰ ਬਣਾਉਣ ਦਾ ਦਾਅਵਾ ਕਰਦੇ ਹਨ

    • ਲੇਖਕ, ਸੁਜ਼ੇਨ ਬਰਨ
    • ਰੋਲ, ਬੀਬੀਸੀ ਰਿਪੋਰਟਰ

ਨੋਟ: ਇਸ ਲੇਖ ਵਿੱਚ ਕਾਮ ਅਤੇ ਕਾਮੁਕਤਾ ਨਾਲ ਜੁੜੇ ਮੁੱਦਿਆਂ ਬਾਰੇ ਗੱਲ ਕੀਤੀ ਗਈ ਹੈ।

ਜਦੋਂ ਤਿੰਨ ਸਾਲ ਪਹਿਲਾਂ ਸਚਿਨ ਰਾਉਲ ਦਾ ਆਪਣੀ ਪਾਰਟਨਰ ਨਾਲ ਸੰਬੰਧ ਖ਼ਤਮ ਹੋਇਆ ਤਾਂ ਉਸ ਨੂੰ ਕਈ ਤਰ੍ਹਾਂ ਦੀਆਂ ਸੈਕਸ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜਿੰਨ੍ਹਾਂ ਨੇ ਉਸਨੂੰ ਕਈ ਮੁਸ਼ਕਿਲਾਂ ਵਿੱਚ ਪਾ ਦਿੱਤਾ।

ਉਹ ਕਹਿੰਦੇ ਹਨ, “ਆਪਣੇ ਸਰੀਰ 'ਤੇ ਕੰਟਰੋਲ ਨਾ ਹੋਣਾ ਨਿਰਾਸ਼ਾਜਨਕ ਸੀ। ਮੈਂ ਸੱਚ ਵਿੱਚ ਇੱਕ ਨਿਸ਼ਚਿਤ ਤਰੀਕੇ ਨਾਲ ਕੰਮ ਕਰਨਾ ਚਾਹੁੰਦਾ ਸੀ ਪਰ ਇਹ ਔਖਾ ਸੀ।"

ਉਸ ਨੇ ਠੀਕ ਹੋਣ ਲਈ ਥੈਰੇਪੀ ਦੀ ਮਦਦ ਲਈ ਪਰ ਪ੍ਰਤੀ ਸੈਸ਼ਨ ਲਈ ਫ਼ੀਸ 100 ਪੌਂਡ ਸੀ ਅਤੇ ਰਾਉਲ ਮੰਨਦਾ ਹੈ ਕਿ ਇਹ ਉਸ ਦੀ ਜੇਬ ਲਈ ਕੁਝ ਜ਼ਿਆਦਾ ਹੀ ਭਾਰ ਹੈ।

ਇਹ ਵੀ ਪੜ੍ਹੋ

ਇਸ ਸਭ ਨੇ ਉੱਦਮੀ ਨੂੰ ਥੈਰੇਪੀ ਪਹੁੰਚ ਵਿੱਚ ਲਿਆਉਣ ਦੇ ਹੋਰ ਤਰੀਕੇ ਲੱਭਣ ਦੀ ਕੋਸ਼ਿਸ਼ ਵੱਲ ਤੋਰਿਆ, ਨਤੀਜੇ ਵਜੋਂ ਉਸਨੇ ਥੈਰੇਪਿਸਟ ਡਾਕਟਰ ਕੈਥਰੀਨ ਹਰਟਲੇਨ ਨਾਲ ਮਿਲਕੇ ਬਲੂਹਰਟ ਨਾਮ ਦੀ ਐਪ ਬਣਾਈ। ਇਹ ਇੱਕ ਮੁਫ਼ਤ ਐਪ ਹੈ ਜੋ ਇਕੱਲੇ ਰਹਿਣ ਵਾਲਿਆਂ ਅਤੇ ਜੋੜਿਆਂ ਨੂੰ ਸੈਕਸ ਸੰਬੰਧੀ ਮਾਮਲਿਆਂ ਨਾਲ ਨਜਿੱਠਣ ਵਿੱਚ ਮਦਦ ਕਰਦੀ ਹੈ।

ਇਸ ਵਿੱਚ ਆਪਣੇ ਸਰੀਰ ਨਾਲ ਸਾਕਾਰਾਤਮਕ ਸੰਬੰਧ ਬਣਾਉਣ ਅਤੇ ਗੱਲਬਾਤ ਕਰਨ 'ਤੇ ਅਧਾਰਿਤ ਆਡੀਓ ਅਤੇ ਲਿਖਤੀ ਸੈਸ਼ਨਾਂ ਦੀ ਵਰਤੋਂ ਕੀਤੀ ਗਈ ਹੈ।

ਲੰਡਨ ਰਹਿੰਦੇ ਰਾਉਲ ਦਾ ਕਹਿਣਾ ਹੈ, "ਅਸੀਂ ਜਿਣਸੀ ਨਪੁੰਸਕਤਾ ਨਾਲ ਜੁੜੇ ਹੋਏ ਸਟਿਗਮਾ ਨੂੰ ਇੱਕ ਐਪ ਜ਼ਰੀਏ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜੋ ਕਿ ਲੋਕਾਂ ਨੂੰ ਉਨ੍ਹਾਂ ਦੇ ਮਸਲਿਆਂ ਬਾਰੇ ਗੱਲ ਕਰਨ ਲਈ ਸੁਰੱਖਿਅਤ ਜਗ੍ਹਾ ਦਿੰਦੀ ਹੈ"

ਤਿੰਨ ਸਾਲ ਪਹਿਲਾਂ ਮੈਂ ਬਲੂਹਰਟ ਵਰਗੀ ਕਿਸੇ ਚੀਜ਼ ਬਾਰੇ ਸਿਰਫ਼ ਸੋਚ ਹੀ ਸਕਦਾ ਸਾਂ। ਮੈਨੂੰ ਇਸ ਵਿਸ਼ੇ ਨਾਲ ਸੰਬੰਧਿਤ ਜੋ ਵੀ ਮਿਲਦਾ ਉਸ ਵਿੱਚ ਛਾਲ ਮਾਰਣ ਲਈ ਤਿਆਰ ਸਾਂ।"

ਇਰੈਕਟਾਈਲ ਦੀ ਸਮੱਸਿਆਂ ਤੋਂ ਲੈ ਕੇ ਘੱਟ ਕਾਮੁਕ ਪ੍ਰਵਿਰਤੀ ਤੱਕ, ਬਹੁਤ ਸਾਰੇ ਲੋਕ ਆਪਣੀ ਸੈਕਸੂਅਲ ਸਿਹਤਯਾਬੀ ਤੋਂ ਨਾਖ਼ੁਸ਼ ਹਨ।

ਸਾਲ 2017 ਵਿੱਚ ਇੱਕ ਕਾਊਂਸਲਿੰਗ ਸੰਸਥਾ ਰੀਲੇਟ ਵਲੋਂ ਕੀਤੇ ਗਏ ਸਰਵੇਖਣ ਵਿੱਚ ਪਾਇਆ ਗਿਆ ਕਿ ਯੂਕੇ ਦੇ 34ਫ਼ੀਸਦ ਬਾਲਗ ਆਪਣੀ ਸੈਕਸ ਜ਼ਿੰਦਗੀ ਤੋਂ ਸੰਤੁਸ਼ਟ ਨਹੀਂ ਹਨ ਜਦਕਿ 32ਫ਼ੀਸਦ ਨੇ ਸੈਕਸ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ।

ਇਰੈਕਟਾਈਲ ਡਿਸਫ਼ੰਕਸ਼ਨ (ਈਡੀ) ਸਭ ਤੋਂ ਵੱਡਾ ਮਸਲਾ ਰਿਹਾ, ਰਿਸਰਚ ਵਿੱਚ ਰਿਪੋਰਟ ਕੀਤਾ ਗਏ ਮੁਤਾਬਿਕ ਸਾਲ 2015 ਤੱਕ 322 ਲੱਖ ਮਰਦ ਈਡੀ ਤੋਂ ਪ੍ਰਭਾਵਿਤ ਹੋਣਗੇ।

ਜਦੋਂ ਕਿ ਮਾਨਸਿਕ ਸਿਹਤ ਅਤੇ ਸੈਕਸ਼ੂਅਲ ਤੰਦਰੁਸਤੀ ਵਰਗੇ ਖੇਤਰਾਂ ਵਿੱਚ ਆ ਰਹੀਆਂ ਐਪਸ ਵਿੱਚ ਵਾਧਾ ਹੋ ਰਿਹਾ ਹੈ, ਬਹੁਤ ਸਾਰੇ ਲੋਕ ਆਪਣੀ ਸੈਕਸ ਜ਼ਿੰਦਗੀ ਤੋਂ ਅਸੰਤੁਸ਼ਟ ਮਹਿਸੂਸ ਕਰਨ ਦੇ ਬਾਵਜੂਦ, ਜਿਨਸੀ ਤੰਦਰੁਸਤੀ ਨੂੰ ਲੰਬੇ ਸਮੇਂ ਤੋਂ ਨਜ਼ਰ ਅੰਦਾਜ਼ ਕਰਦੇ ਰਹੇ ਹਨ।

ਹਾਲਾਂਕਿ ਸਟਾਰਟ ਅੱਪਸ ਦੀ ਵੱਧਦੀ ਗਿਣਤੀ ਇਸ ਸਭ ਨੂੰ ਬਦਲਣ ਦੀ ਕੋਸ਼ਿਸ ਕਰ ਰਹੀ ਹੈ।

ਲਵਰ ਐਪ ’ਤੇ ਕਿਹੋ ਜਿਹਾ ਕੰਟੈਟ

ਪਿਛਲੇ ਸਾਲ ਇੱਕ ਕਲੀਨੀਕਲ ਮਨੋਵਿਗਿਆਨੀ ਅਤੇ ਵਿਵਹਾਰ ਦੀ ਮੈਡੀਕਲ ਮਾਹਰ ਡਾਕਟਰ ਬ੍ਰਿਟਨੀ ਨੇ ਇੱਕ ਸੈਕਸੂਅਲ ਵੈਲਨੈਸ ਐਪ ਲਵਰ ਦੀ ਸਹਿ-ਸੰਸਥਾਪਨਾ ਕੀਤੀ ਹੈ। ਉਹ ਇਸ ਨੂੰ ਸੈਕਸ ਸੰਬੰਧੀ ਮਾਮਲਿਆਂ, ਬੈਡ ਰੂਮ ਵਿੱਚ ਕੁਸ਼ਲਤਾ ਵਧਾਉਣ ਅਤੇ ਅਨੰਦ ਵਿੱਚ ਵਾਧਾ ਕਰਨ ਸੰਬੰਧੀ ਵਿਗਿਆਨ 'ਤੇ ਅਧਾਰਿਤ ਐਪ ਵਜੋਂ ਦੱਸਦੇ ਹਨ।

ਇਹ ਆਡੀਓ ਅਤੇ ਵੀਡੀਓ ਦੁਆਰਾ ਇੰਨਾਂ ਖੇਤਰਾਂ ਨੂੰ ਠੀਕ ਕਰਨ ਲਈ ਪ੍ਰੈਕਟੀਕਲ ਅਭਿਆਸਾਂ ਦੀ ਲੜੀ ਦੀ ਵਰਤੋਂ ਕਰਦਾ ਹੈ ਜਿਵੇਂ ਕਿ ਔਰਗੈਜ਼ਮ ਕਸਰਤਾਂ, ਚੇਤੰਨਤਾ ਅਤੇ ਗੇਮਾਂ ਰਾਹੀਂ।

ਇਸ ਦੇ ਕੋਰਸਾਂ ਵਿੱਚੋਂ ਇੱਕ ਇਰੈਕਸ਼ਨ 'ਤੇ ਆਧਾਰਿਤ ਹੈ, ਇੱਕ 23ਦਿਨਾਂ ਦਾ ਪ੍ਰੋਗਰਾਮ ਜਿਸ ਵਿੱਚ ਕਈ ਤਰ੍ਹਾਂ ਦੀਆਂ ਕਸਰਤਾਂ ਅਤੇ ਤਕਨੀਕਾਂ ਹਨ।

ਕੰਪਨੀ ਨੇ ਪਾਇਆ ਕਿ 600 ਵਿਚੋਂ 62ਫ਼ੀਸਦ ਲੋਕ ਜਿੰਨਾਂ ਨੇ ਇਸ ਤਿੰਨ ਹਫ਼ਤਿਆਂ ਦੇ ਟ੍ਰਾਇਲ ਵਿੱਚ ਹਿੱਸਾ ਲਿਆ ਨੇ ਇਰੈਕਸ਼ਨ ਵਿੱਚ ਸੁਧਾਰ ਬਾਰੇ ਦੱਸਿਆ ਹੈ।

ਸੈਨ ਫ੍ਰਾਂਸਿਸਕੋ ਵਿੱਚ ਆਪਣੇ ਕਲੀਨਿਕ ਵਿੱਚ ਡਾਕਟਰ ਬਲੇਅਰ ਨੇ ਕਈ ਲੋਕਾਂ ਨੂੰ ਚਰਮ ਸੁੱਖ ਪਹੁੰਚ ਦੀ ਅਸਮਰੱਥਾ, ਦਰਦ ਭਰਿਆ ਸੰਭੋਗ, ਇਰੈਕਟਾਇਲ ਡਿਸਫ਼ੰਕਸ਼ਨ ਜਾਂ ਘੱਟ ਕਾਮੁਕ ਇੱਛਾ ਵਰਗੇ ਮਾਸਲਿਆਂ ਵਿੱਚ ਠੀਕ ਕੀਤਾ ਹੈ।

ਉਨ੍ਹਾਂ ਨੇ ਕਿਹਾ, ਇਹ ਥੈਰੇਪੀ ਲੋਕਾਂ ਦੀ ਜ਼ਿੰਦਗੀ ਬਦਲ ਸਕਦੀ ਹੈ। ਸੈਕਸੂਅਲ ਸਿਹਤ ਬਹੁਤ ਮਹੱਤਵਪੂਰਣ ਹੈ ਅਤੇ ਮੈਂ ਆਹਮੋ-ਸਾਹਮਣੇ ਗੱਲਬਾਤ ਰਾਹੀਂ ਆਪਣੇ ਕੰਮ ਜ਼ਰੀਏ ਲੋਕਾਂ ਦੇ ਸੰਬੰਧਾਂ ਅਤੇ ਜ਼ਿੰਦਗੀਆਂ ਨੂੰ ਬਦਲਦੇ ਦੇਖਿਆ ਹੈ। ਹੁਣ ਸਾਡੇ ਕੋਲ ਡਿਜੀਟਲ ਰੂਪ ਵਿੱਚ ਤਕਨੀਕ ਹੈ।"

ਤਕਨੀਕ ਦਾ ਮਤਲਬ ਹੈ ਵਧੇਰੇ ਲੋਕਾਂ ਪਹੁੰਚ।

ਉਹ ਕਹਿੰਦੇ ਹਨ, "ਵੱਡੀ ਯੋਜਨਾ ਇਹ ਹੈ ਕਿ ਅਸੀਂ ਲੋਕਾਂ ਨੂੰ ਉਨ੍ਹਾਂ ਦੀ ਸੈਕਸੂਅਲ ਜ਼ਿੰਦਗੀ ਸੰਤੁਲਿਤ ਕਰਨ ਵਿੱਚ ਮਦਦ ਕਰ ਰਹੇ ਹਾਂ ਅਤੇ ਯਕੀਨੀ ਬਣਾਉਂਦੇ ਹਾਂ ਕਿ ਸੈਕਸ ਜ਼ਿਊਂਦਾ ਰਹੇ। ਸੈਕਸੂਅਲ ਸੰਬੰਧ ਨਾ ਹੋਣਾ ਲੋਕਾਂ ਦੇ ਤਲਾਕ ਲੈਣ ਦੀ ਇੱਕ ਵੱਡੀ ਵਜ੍ਹਾ ਹੈ।"

ਲਵਰ ਇੱਕ ਫ਼ਰੀ ਐਪ ਹੈ ਪਰ ਤੁਸੀਂ ਮਹੀਨਾਵਰ ਜਾਂ ਸਲਾਨਾਂ ਚੰਦਾ ਦੇ ਕੇ ਪ੍ਰੀਮੀਅਮ ਕੰਨਟੈਂਟ ਪ੍ਰਾਪਤ ਕਰ ਸਕਦੇ ਹੋ।

‘ਫ਼ਰਲੇ’ ਕੀ ਹੈ

ਡਾਕਟਰ ਬਿਲੀ ਕੁਆਨਲਨ ਅਤੇ ਡਾਕਟਰ ਅਨਾ ਹਸ਼ਲਕ ਵਲੋਂ ਪਿਛਲੇ ਸਾਲ ਤਿਆਰ ਕੀਤੀ ਇੱਕ ਹੋਰ ਐਪ ਜਿਹੜੀ ਤਬਦੀਲੀ ਲਿਆ ਰਹੀ ਹੈ, ਫ਼ਰਲੇ ਹੈ,ਇਹ ਇੱਕ ਆਡੀਓ ਐਪ ਹੈ ਅਤੇ ਇਹ ਚੇਤੰਨ ਸੈਕਸ ਲਈ ਮਾਰਗਦਰਸ਼ਕ ਹੈ।

ਔਰਤਾਂ ਦੇ ਅਨੰਦ ਨੂੰ ਵਧੇਰੇ ਚੇਤੰਨ ਤਰੀਕੇ ਨਾਲ ਮਾਨਣ ਅਤੇ ਸੈਕਸੂਅਲ ਸਮੱਸਿਆਂਵਾਂ ਨੂੰ ਦੂਰ ਕਰਨ ਲਈ ਐਪ ਵਿੱਚ ਕਾਮੁਕ ਆਡੀਓ ਕਹਾਣੀਆਂ, ਮਾਰਗਦਰਸ਼ਨ ਅਧਾਰਤ ਕਸਰਤਾਂ ਅਤੇ ਵਿਅਕਤੀਗਤ ਪ੍ਰੋਗਰਾਮ ਸ਼ਾਮਿਲ ਹਨ।

ਕੁਆਨਲਲ ਕਹਿੰਦੀ ਹੈ, "ਸੰਥਾਪਕ ਇੱਕ ਅਜਿਹਾ ਪਲੇਟਫ਼ਾਰਮ ਬਣਾਉਣਾ ਚਾਹੁੰਦੇ ਹਨ ਜਿਹੜਾ, ਟੈਬੂ ਵਿਸ਼ਿਆਂ ਨਾਲ ਨਜਿੱਠੇ। ਇਹ ਸੈਕਸ ਦੇ ਜਿਨਸੀਕਰਨ ਕਰਨ ਜਾਂ ਸੈਕਸ ਖਿਡਾਉਣਿਆਂ ਬਾਰੇ ਨਹੀਂ ਹੈ। ਇਹ ਸੈਕਸੂਅਲ ਸਿਹਤ ਬਾਰੇ ਹੈ। ਸੈਕਸੂਅਲ ਸਿਹਤ, ਸਮੁੱਚੀ ਸਿਹਤ ਦਾ ਇੱਕ ਨਾਜ਼ੁਕ ਥੰਮ ਹੈ ਜਿਸ ਨੂੰ ਕਿ ਅਕਸਰ ਨਜ਼ਰ ਅੰਦਾਜ ਕੀਤਾ ਜਾਂਦਾ ਹੈ ਜਦੋਂ ਤੱਕ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਨਾ ਪਵੇ।”

ਐਪਸ ਯੂਜ਼ਰਜ ਨੂੰ ਕਈ ਪ੍ਰੋਗਰਾਮਾਂ ਵਿੱਚੋਂ ਲੈ ਕੇ ਜਾਂਦੀ ਹੈ ਜਿਹੜੇ ਕਿ ਆਪਣੇ ਸਰੀਰ 'ਤੇ ਭਰੋਸੇ ਦੀ ਘਾਟ, ਕਾਮੁਕ ਇੱਛਾ ਦੀ ਕਮੀ ਅਤੇ ਚਰਮਸੁੱਖ ਪ੍ਰਾਪਤ ਕਰਨ ਦੀ ਅਸਮਰੱਥਾ ਵਰਗੇ ਕਈ ਮਸਲਿਆਂ ਦਾ ਹੱਲ ਕਰਦੇ ਹਨ।

ਤੁਸੀਂ ਇਹ ਵੀ ਪੜ ਸਕਦੇ ਹੋ

ਕੁਇਨਲਨ ਦੱਸਦੀ ਹੈ, "ਅਸੀਂ ਇੱਕ ਚੇਤੰਨ ਬੋਧਿਕ ਵਿਵਹਾਰਿਕ ਥੈਰੇਪੀ ਦੀ ਵਰਤੋਂ ਕਰਦੇ ਹਾਂ।"

"ਬਹੁਤ ਸਾਰੇ ਸੈਕਸੂਅਲ ਮਸਲੇ ਇਸ ਕਰਕੇ ਹਨ ਕਿਉਂਕਿ ਮਾਨਸਿਕ ਬੰਧਿਸ਼ਾਂ ਹਨ। ਤੁਸੀਂ ਫ਼ਰਮਾਂ ਤੱਕ ਪਹੁੰਚ ਨਹੀਂ ਰੱਖ ਸਕਦੇ ਤੁਹਾਨੂੰ ਸੰਪੂਰਨ ਰੂਪ ਵਿੱਚ ਠੀਕ ਕਰਨ ਵਾਲੀ ਪਹੁੰਚ ਰੱਖਣੀ ਪਵੇਗੀ।"

ਲਵਰ ਐਪ ਦੀ ਤਰ੍ਹਾਂ ਫ਼ਰਲੇ ਵੀ ਫ੍ਰੀ ਹੈ ਪਰ ਪ੍ਰੀਮੀਅਮ ਕਨਟੈਂਟ ਲਈ ਪੈਸੇ ਵਸੂਲਦੀ ਹੈ।

ਈਡਨਬਰਗ ਵਿੱਚ ਇੱਕ ਯੂਜ਼ਰ ਨੇ ਆਪਣੀ ਭੈਣ ਦੀ ਸਿਫ਼ਾਰਿਸ਼ ਤੋਂ ਬਾਅਦ ਐਪ ਦੀ ਵਰਤੋਂ ਕੀਤੀ।

ਉਹ ਕਹਿੰਦੀ ਹੈ, "ਜਦੋਂ ਮੈਂ ਅਲੱੜ ਉਮਰ ਵਿੱਚ ਸੀ ਉਦੋਂ ਮੇਰੇ 'ਤੇ ਹਮਲਾ ਕੀਤਾ ਗਿਆ ਅਤੇ ਔਰਤਾਂ ਦੇ ਅਨੰਦ ਸੰਬੰਧੀ ਮੇਰੇ ਕੋਲ ਕੋਈ ਚੰਗਾ ਰਿਸ਼ਤਾ ਨਹੀਂ ਸੀ। ਮੈਨੂੰ ਕਈ ਕਾਰਣਾਂ ਕਰਕੇ ਇਹ ਤਣਾਅ ਭਰਿਆ ਅਤੇ ਪਰੇਸ਼ਾਨੀ ਵਾਲਾ ਲੱਗਦਾ ਸੀ।"

ਉਸਨੇ ਥੈਰੇਪੀ ਦੇ ਨਾਲ ਨਾਲ ਐਪ ਦੀ ਵਰਤੋਂ ਕਰਨੀ ਵੀ ਸ਼ੁਰੂ ਕਰ ਦਿੱਤੀ।

ਲਗਾਤਾਰ ਵਧ ਰਹੀ ਹੈ ਗਿਣਤੀ

“ਥੇਰੇਪੀ ਦੌਰਾਨ ਮੈਂ ਆਪਣੇ ਆਪ ਨੂੰ ਥੋੜ੍ਹਾ ਪਿਛੇ ਮਹਿਸੂਸ ਕਰਦੀ ਸੀ ਪਰ ਐਪ ਨੇ ਮੈਨੂੰ ਆਪਣੇ ਆਪ ਬਾਰੇ ਦੱਸਣ ਦੀ ਜਗ੍ਹਾ ਦਿੱਤੀ। ਇਸਨੇ ਮੈਨੂੰ ਬਹੁਤ ਸਾਰੀਆਂ ਭਾਵਨਾਵਾਂ ਨੂੰ ਸਮਝਣ ਵਿੱਚ ਮਦਦ ਕੀਤੀ ਅਤੇ ਇਹ ਠੀਕ ਹੋਣ ਦੀ ਪ੍ਰਿਕ੍ਰਿਆ ਲਈ ਚੰਗਾ ਸੀ। ਇਸ ਨੇ ਮੈਨੂੰ ਉਸ ਬਾਰੇ ਵੀ ਚੰਗਾ ਮਹਿਸੂਸ ਕਰਵਾਇਆ ਜਿਸ ਬਾਰੇ ਮੈਂ ਆਪਣੇ ਸਾਥੀ ਨੂੰ ਪੁੱਛਣ ਲਈ ਸਹਿਜ ਸੀ ਅਤੇ ਜੋ ਉਸ ਤੋਂ ਉਮੀਦ ਕਰਦੀ ਸੀ। ਇਸ ਨੇ ਮੈਨੂੰ ਹੋਰ ਵਿਸ਼ਵਾਸ ਦਿੱਤਾ।"

ਹੋਰ ਮੈਂਟਲ ਹੈਲਥ ਅਤੇ ਫ਼ਿਟਨੈਸ ਐਪਾਂ ਦੀ ਤਰ੍ਹਾਂ ਲੌਕਡਾਊਨ ਵਿੱਚ ਇਸ ਸਟਾਰਟ-ਅੱਪ ਤੱਕ ਪਹੁੰਚ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਵਧੀ। ਕੁਇਨਲਨ ਕਹਿੰਦੀ ਹੈ, ਇਹ ਸਾਨੂੰ ਦੱਸਦਾ ਹੈ ਕਿ ਲੋਕਾਂ ਨੇ ਆਪਣੀ ਸਿਹਤ ਦਾ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਵੀ ਕਿ ਸੈਕਸ਼ੂਅਲ ਸਿਹਤਯਾਬੀ ਇਸਦਾ ਇੱਕ ਅਹਿਮ ਹਿੱਸਾ ਹੈ।"

ਬਲੂਹਰਟ ਦੇ ਸਚਿਨ ਰਾਉਲ ਵੀ ਕੋਵਿਡ-19 ਦੇ ਅਸਿੱਧੇ ਸਾਕਾਰਤਮਕ ਪ੍ਰਭਾਵਾਂ ਦੀ ਗੱਲ ਨਾਲ ਸਹਿਮਤ ਹਨ। ਉਹ ਕਹਿੰਦੇ ਹਨ, "ਲੌਕਡਾਊਨ ਨੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਕਈ ਹਿੱਸਿਆਂ ਬਾਰੇ ਦੱਸਿਆ ਅਤੇ ਲੋਕਾਂ ਨੂੰ ਆਪਣੀ ਮਾਨਸਿਕ ਸਿਹਤ ਦਾ ਧਿਆਨ ਰੱਖਣ ਲਾਇਆ।"

ਇੱਕ ਸਾਇਕੋਸੈਕਸ਼ੂਅਲ ਅਤੇ ਮਨੋਵਿਗਿਆਨੀ ਅਤੇ ਜੋੜਿਆਂ ਦੀ ਥੈਰੇਪਿਸਟ ਸਿਲਵਾ ਨੇਵਜ਼ ਕਹਿੰਦੀ ਹੈ ਕਿ ਉਹ ਸੱਚੀਂ ਤਕਨੀਕ ਪੱਖੀ ਹੈ ਅਤੇ ਅਜਿਹੀਆਂ ਐਪਾਂ ਦੇ ਫ਼ਾਇਦਿਆਂ ਨੂੰ ਤੇਜ਼ੀ ਨਾਲ ਵਧਾਇਆ ਜਾ ਸਕਦਾ ਹੈ, ਖ਼ਾਸਕਰ ਉਨ੍ਹਾਂ ਲਈ ਜਿੰਨਾਂ ਦੀ ਪਹੁੰਚ ਵਿੱਚ ਥੈਰੇਪੀ ਨਹੀਂ ਹੈ, ਪਰ ਉਹ ਲੋਕਾਂ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਆਪਣੀ ਖੋਜਬੀਨ ਕਰਨ ਦੀ ਚੇਤਾਵਨੀ ਦਿੰਦੀ ਹੈ।

ਉਹ ਸਲਾਹ ਦਿੰਦੇ ਹਨ, "ਕੁਝ ਪਲੇਟਫ਼ਾਰਮ ਬਾਕੀਆਂ ਨਾਲੋਂ ਬਿਹਤਰ ਹਨ। ਸਿੱਧਾ ਗੂਗਲ 'ਤੇ ਜਾਂ ਕੋਈ ਵੀ ਨਾ ਲੈ ਲਵੋ। ਚੰਗਾ ਹੈ ਜੇ ਹੋਰਾਂ ਵਲੋਂ ਸੁਝਾਅ ਦਿੱਤਾ ਜਾਵੇ। ਕਈ ਐਪਾਂ ਬਹੁਤ ਤੇਜ਼ੀ ਨਾਲ ਬਾਜ਼ਾਰ ਵਿੱਚ ਆ ਗਈਆਂ ਹਨ ਅਤੇ ਮਾੜੀਆਂ ਸੇਵਾਵਾਂ ਦੇ ਰਹੀਆਂ ਹਨ। ਐਪਾਂ ਪਿੱਛੇ ਕੰਮ ਕਰਦੇ ਲੋਕਾਂ ਦੇ ਨਾਵਾਂ ਅਤੇ ਪਿਛੋਕੜ ਵੱਲ ਧਿਆਨ ਦਿਓ। ਤੁਸੀਂ ਉਹ ਲੋਕ ਚਾਹੁੰਦੇ ਹੋ ਜਿਹੜੇ ਸੈਕਸ਼ੋਲੋਜ਼ੀ ਵਿੱਚ ਮਾਹਰ ਹੋਣ ਅਤੇ ਉਨ੍ਹਾਂ ਕੋਲ ਯੋਗਤਾ ਵੀ ਹੋਵੇ।"

ਸੰਗਾਊ ਲੋਕਾਂ ਲਈ ਮੰਚ

ਕੀ ਇਸ ਖੇਤਰ ਦੀ ਡਿਜੀਟੇਲਾਈਜ਼ੇਸ਼ਨ ਨਾਲ, ਐਪਾਂ, ਮਨੁੱਖੀ ਦਖ਼ਲ ਅੰਦਾਜ਼ੀ ਨੂੰ ਇੱਕ ਸੈਕਸ ਥੈਰੇਪਿਸਟ ਦੇ ਰੂਪ ਵਿੱਚ ਬਦਲ ਦੇਣਗੀਆਂ?

ਰਾਉਲ ਦਾ ਕਹਿਣਾ ਹੈ, "ਇਥੇ ਦੋਵਾਂ ਦੀ ਹੀ ਜਗ੍ਹਾ ਹੈ। ਲੋਕਾਂ ਦੀਆਂ ਵੱਖ ਵੱਖ ਪਸੰਦਾਂ ਹਨ। ਕਈ ਲੋਕ ਬਹੁਤ ਹੀ ਸੰਗਾਊ ਹੁੰਦੇ ਹਨ ਅਤੇ ਆਪਣੀਆਂ ਸੈਕਸ ਸਮੱਸਿਆਂਵਾਂ ਬਾਰੇ ਕਿਸੇ ਨਾਲ ਗੱਲ ਨਹੀਂ ਕਰਦੇ। ਨਾਲ ਹੀ ਥੈਰੇਪੀ ਹਰ ਇੱਕ ਦੀ ਪਹੁੰਚ ਵਿੱਚ ਨਹੀਂ ਆਉਂਦੀ।"

ਲਵਰ ਐਪ ਦੇ ਡਾਕਟਰ ਬ੍ਰਿਟਨੀ ਬਲੇਅਰ ਦੱਸਦੇ ਹਨ ਦਫ਼ਤਰ ਵਿੱਚ ਮਰੀਜ਼ਾਂ ਨਾਲ ਕੰਮ ਕਰਨ ਵਾਲੇ ਡਾਕਟਰਾਂ ਲਈ ਜਗ੍ਹਾ ਹਮੇਸ਼ਾਂ ਹੀ ਰਹੇਗੀ।

"ਅਸੀਂ ਅਜਿਹੀ ਐਪ ਬਣਾਉਣ ਨਹੀਂ ਜਾ ਰਹੇ ਜੋ ਦਫ਼ਤਰ ਵਿੱਚ ਲੋਕਾਂ ਨਾਲ ਗੱਲ ਕਰਨ ਦੇ ਬਰਾਬਰ ਹੋਵੇ। ਅਸੀਂ ਇਸ ਦੀ ਕੋਸ਼ਿਸ਼ ਵੀ ਨਹੀਂ ਕਰ ਰਹੇ।"

"ਲੋਕ ਨੀਂਦ ਅਤੇ ਮਾਨਸਿਕ ਸਿਹਤ ਬਾਰੇ ਗੱਲ ਕਰਦੇ ਹਨ ਪਰ ਕੋਈ ਵੀ ਸੈਕਸ ਬਾਰੇ ਗੱਲ ਨਹੀਂ ਕਰ ਰਿਹਾ ਹੈ। ਸੈਕਸੂਅਲ ਸਮੱਸਿਆਵਾਂ ਵਾਲੇ ਤਕਰੀਬਨ 20ਫ਼ੀਸਦ ਲੋਕ ਨੂੰ ਅਸਲ ਵਿੱਚ ਸੈਕਸ ਥੈਰੇਪਿਸਟ ਨਾਲ ਗੱਲਬਾਤ ਦੀ ਲੋੜ ਹੁੰਦੀ ਹੈ ਪਰ ਜੇ ਅਸੀਂ ਬਾਕੀ 80ਫ਼ੀਸਦ ਦੀਆਂ ਸੈਕਸ ਸਮੱਸਿਆਂਵਾਂ ਠੀਕ ਕਰਨ ਵਿੱਚ ਮਦਦ ਕਰ ਸਕੀਏ, ਤਾਂ ਮੈਂ ਇਹ ਕਰਾਂਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)