ਵਿਆਨਾ 'ਚ 'ਅੱਤਵਾਦੀ ਹਮਲਾ', 6 ਥਾਵਾਂ ਉੱਤੇ ਅੰਨ੍ਹੇਵਾਹ ਫਾਇਰਿੰਗ

ਆਸਟ੍ਰੀਆ ਦੀ ਰਾਜਧਾਨੀ ਵਿਆਨਾ ਵਿੱਚ 6 ਥਾਵਾਂ 'ਤੇ ਹੋਈ ਗੋਲੀਬਾਰੀ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 17 ਲੋਕ ਜਖ਼ਮੀ ਹੋਏ ਹਨ।

ਮਰਨ ਵਾਲਿਆਂ ਵਿੱਚ ਦੋ ਮਰਦ ਅਤੇ ਦੋ ਔਰਤਾਂ ਸ਼ਾਮਲ ਹਨ।

ਇਸ ਤੋਂ ਬਾਅਦ ਪੁਲਿਸ ਸ਼ੱਕੀ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਅਤੇ ਅਜਿਹੇ 'ਚ ਪੁਲਿਸ ਨੇ ਲੋਕਾਂ ਨੂੰ ਘਰੇ ਰਹਿਣ ਦੀ ਅਪੀਲ ਕੀਤੀ ਹੈ।

ਪੁਲਿਸ ਨੇ ਮਾਰੇ ਗਏ ਇੱਕ ਹਥਿਆਰਬੰਦ 20 ਸਾਲਾਂ ਨੌਜਵਾਨ ਨੂੰ "ਇਸਲਾਮਿਕ ਸਟੇਟ" ਦਾ ਹਮਲਾਵਰ ਦੱਸਿਆ ਹੈ। ਉਹ ਦਸੰਬਰ ਵਿੱਚ ਜੇਲ੍ਹ ਵਿੱਚੋਂ ਰਿਹਾਅ ਹੋਇਆ ਸੀ।

ਆਸਟਰੀਆ ਦੇ ਗ੍ਰਹਿ ਮੰਤਰਾਲੇ ਨੇ ਇਸ ਨੂੰ 'ਅੱਤਵਾਦੀ ਹਮਲਾ' ਦੱਸਿਆ ਹੈ ਅਤੇ ਕਿਹਾ ਹੈ ਕਿ ਹਮਲਾਵਰ ਮਾਰਿਆ ਗਿਆ ਹੈ।

ਪੁਲਿਸ ਮੁਤਾਬਕ ਹਮਲਾ ਰਾਜਧਾਨੀ ਦੇ ਕੇਂਦਰੀ ਧਾਰਿਮਕ ਸਥਾਨ, ਜੋ ਕਿ ਇੱਕ ਯਹੂਦੀ ਸਭਾ ਘਰ ਹੈ, ਦੇ ਨੇੜੇ ਹੋਇਆ। ਯਹੂਦੀ ਆਗੂ ਦੀਟਵੀਟ ਮੁਤਾਬਕ ‘ਜਦੋਂ ਰਾਤੀਂ ਅੱਠ ਵਜੇ ਹਮਲਾ ਸ਼ੁਰੂ ਹੋਇਆ ਤਾਂ ਸਭਾ ਘਰ ਬੰਦ ਸੀ’।

ਇਹ ਵੀ ਪੜ੍ਹੋ:

ਆਸਟਰੀਆ ਦੇ ਚਾਂਸਲਰ ਸੇਬੇਸਟੀਅਨ ਕੁਰਜ਼ ਨੇ ਇਸ ਨੂੰ 'ਘਿਨਾਉਣਾ ਅੱਤਵਾਦੀ ਹਮਲਾ' ਕਿਹਾ ਹੈ। ਉਨ੍ਹਾਂ ਕਿਹਾ, ''ਅਸੀਂ ਬਹੁਤ ਮੁਸ਼ਕਲ ਹਾਲਾਤ ਵਿਚੋਂ ਲੰਘ ਰਹੇ ਹਾਂ ਅਤੇ ਸਾਡੇ ਸੁਰੱਖਿਆ ਬਲ ਹਾਲਾਤ ਦਾ ਟਾਕਰਾ ਕਰ ਰਹੇ ਹਨ।''

ਅਧਿਕਾਰੀਆਂ ਮੁਤਾਬਕ ਇੱਕ ਹਮਲਾਵਰ ਨੂੰ ਮਾਰ ਦਿੱਤਾ ਗਿਆ ਹੈ, ਜਦਕਿ ਇੱਕ ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਗ੍ਰਹਿ ਮੰਤਰੀ ਕਾਰਲ ਨੇਹਮਰ ਨੇ ਮਾਰੇ ਗਏ ਹਮਲਾਵਰ ਨੂੰ "ਇਸਲਾਮਿਕ ਦਹਿਸ਼ਤਗਰਦ" ਦੱਸਿਆ ਹੈ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਵੀਡੀਓ ਸਮਗੱਰੀ ਜ਼ਬਤ ਕੀਤੀ ਗਈ ਹੈ।

ਪੁਲਿਸ ਨੇ ਟਵੀਟ ਕਰ ਕੇ ਦੱਸਿਆ ਹੈ ਕਿ ਹਮਲਾਵਰ ਨੂੰ ਇਹ ਦਿਖਾਵਟੀ ਧਮਾਕਾਖੇਜ਼ ਬੈਲਟ ਬੰਨ੍ਹੀ ਹੋਈ ਸੀ।

ਜਿਨ੍ਹਾਂ ਦੋ ਜਣਿਆਂ ਦੀ ਹਮਲੇ ਕਾਰਨ ਮੌਤ ਹੋਈ ਹੈ ਉਨ੍ਹਾਂ ਵਿੱਚ ਦੋ ਔਰਤਾਂ ਅਤੇ ਦੋ ਪੁਰਸ਼ ਸ਼ਾਮਲ ਹਨ। ਰਿਪੋਰਟਾਂ ਮੁਤਾਬਕ ਮਾਰੀ ਗਈ ਔਰਤ ਵੇਟਰਿਸ ਸੀ। ਦੂਜੀ ਔਰਤ ਜ਼ਖਮਾਂ ਦੀ ਤਾਬ ਨਾ ਝਲਦੀ ਹੋਈ ਹਸਪਤਾਲ ਵਿੱਚ ਫ਼ੌਤ ਹੋ ਗਈ।

ਪੀੜਤ ਸਿਟੀ ਸੈਂਟਰ ਦੇ ਰੁਝਵੇਂ ਭਰਭੂਰ ਇਲਾਕੇ ਵਿੱਚ ਯਹੂਦੀ ਸਭਾ ਘਰ ਕੋਲ। ਹਮਲਾਵਰ ਇਸ ਸਭਾ ਘਰ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ, ਇਹ ਸਪਸ਼ਟ ਨਹੀਂ ਹੋ ਸਕਿਆ ਹੈ।

ਆਸਟਰੀਆ ਦੇ ਗ੍ਰਹਿ ਮੰਤਰੀ ਕਾਰਲ ਨੇਹਮਾ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਦਿਆ ਕਿਹਾ ਹੈ ਕਿ ਗੋਲੀਬਾਰੀ ਵਿਆਨਾ ਦੇ ਸੈਂਟਰਲ ਸਵੀਡਨਪਲਾਟਜ਼ ਸੂਕੇਅਰ ਵਿਚ ਹੋਈ ਹੈ।

ਉਨ੍ਹਾਂ ਕਿਹਾ ਕਿ ਕੁਝ ਹੋਰ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ ਅਤੇ ਕਿਉਂ ਕਿ ਜ਼ਖ਼ਮੀਆਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪੁਲਿਸ ਦਾ ਕਹਿਣਾ ਹੈ ਕਿ ਇੱਕ ਹਮਲਾਵਰ ਦੀ ਭਾਲ ਜਾਰੀ ਹੈ ਅਤੇ ਇਸ ਹਮਲੇ ਤੋਂ ਬਾਅਦ ਵਿਆਪਕ ਤਲਾਸ਼ੀ ਮੁਹਿੰਮ ਵਿੱਢੀ ਗਈ ਹੈ। ਵਾਰਦਾਤ ਵਾਲੀ ਥਾਂ ਉੱਤੇ ਵੱਡੀ ਗਿਣਤੀ ਵਿਚ ਸੁਰੱਖਿਆ ਦਸਤੇ ਮੌਜੂਦ ਹਨ।

ਸੋਸ਼ਲ ਮੀਡੀਆ ਉੱਤੇ ਉਪਲੱਬਧ ਵੀਡੀਓਜ਼ ਵਿਚ ਲੋਕ ਇੱਧਰ ਉੱਧਰ ਭੱਜਦੇ ਦਿਖ ਰਹੇ ਹਨ ਅਤੇ ਇਹ ਹਮਲਾ ਯਹੂਦੀਆਂ ਦੇ ਇੱਕ ਧਾਰਮਿਕ ਸਥਾਨ ਦੇ ਨੇੜੇ ਹੋਇਆ ਦੱਸਿਆ ਗਿਆ ਹੈ।

ਵਿਆਨਾ ਹਮਲੇ ਬਾਰੇ ਹੁਣ ਤੱਕ ਜੋ ਜਾਣਕਾਰੀ ਮਿਲੀ

ਯਹੂਦੀ ਆਗੂ ਨੇ ਟਵੀਟ ਕਰਕ ਕੇ ਦੱਸਿਆ ਕਿ ਜਦੋਂ ਰਾਤੀਂ ਅੱਠ ਵਜੇ ਹਮਲਾ ਸ਼ੁਰੂ ਹੋਇਆ ਤਾਂ ਸਭਾ ਘਰ ਬੰਦ ਸੀ।

ਜਦੋਂ ਗੋਲੀਬਾਰੀ ਸ਼ੁਰੂ ਹੋਈ ਉਦੋਂ ਚਸ਼ਮਦੀਦ ਗਵਾਹ ਕ੍ਰਿਸ ਝਾਓ ਨੇੜਲੇ ਰੈਸਟੋਰੈਂਟ ਵਿਚ ਸੀ।

ਉਸਨੇ ਬੀਬੀਸੀ ਨੂੰ ਦੱਸਿਆ, "ਅਸੀਂ ਅਵਾਜ਼ਾਂ ਸੁਣੀਆਂ ਜਿਵੇਂ ਪਟਾਕੇ ਵੱਜਦੇ ਹੋਣ। ਅਸੀਂ ਲਗਭਗ 20 ਤੋਂ 30 ਅਵਾਜਾਂ ਸੁਣੀਆ ਅਸੀਂ ਸੋਚਿਆ ਕਿ ਅਸਲ ਵਿੱਚ ਗੋਲੀਬਾਰੀ ਹੋਣੀ ਚਾਹੀਦੀ ਹੈ। ਅਸੀਂ ਐਂਬੂਲੈਂਸਾਂ ਵੇਖੀਆਂ ... ਪੁਲਿਸ ਬਲ ਦੇਖੇ ਅਤੇ ਪੀੜਤ ਲੋਕ ਸਨ। ਅਫ਼ਸੋਸ ਦੀ ਗੱਲ ਹੈ ਕਿ ਅਸੀਂ ਜ਼ਮੀਨ ਉੱਤੇ ਪਈ ਇੱਕ ਲਾਸ਼ ਵੀ ਵੇਖੀ। ਸਾਡੇ ਨਾਲ ਵਾਲੀ ਗਲੀ ਵਿਚ ਲੋਕ ਲੇਟੇ ਹੋਏ। "

ਅੱਤਵਾਦ ਰੋਕੂ ਮੁਹਿੰਮ ਦੇ ਤੌਰ 'ਤੇ ਇਕ ਵੱਡੀ ਕਾਰਵਾਈ ਅਮਲ ਵਿਚ ਲਿਆਂਦੀ ਗਈ, ਪੁਲਿਸ ਨੇ ਲੋਕਾਂ ਨੂੰ ਖੇਤਰ ਤੋਂ ਬਚਣ ਅਤੇ ਜਨਤਕ ਆਵਾਜਾਈ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਸ਼ਹਿਰ ਦੇ ਕੇਂਦਰ ਦੇ ਦੁਆਲੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸਨ।

ਆਸਟਰੀਆ ਨਾਲ ਲੱਗਦੇ ਦੇਸ ਚੈੱਕ ਗਣਰਾਜ ਨੇ ਕਿਹਾ ਹੈ ਕਿ ਸਰਹੱਦ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਹਮਲਾਵਰ ਇੱਧਰ ਆ ਸਕਦੇ ਹਨ।

ਗ੍ਰਹਿ ਮੰਤਰਾਲਾ ਮੁਤਾਬਕ ਜ਼ਖਮੀਆਂ ਵਿੱਚ ਇੱਕ ਪੁਲਿਸ ਅਫ਼ਸਰ ਵੀ ਸ਼ਾਮਲ ਹੈ।

ਜ਼ਿਕਰਯੋਗ ਹੈ ਕਿ ਆਸਟਰੀਆ ਕੋਰੋਨਾਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਨਵੀਂ ਦੇਸ਼ ਵਿਆਪੀ ਪਾਬੰਦੀਆਂ ਲਾਉਣ ਜਾ ਰਿਹਾ ਹੈ ਅਤੇ ਇਹ ਹਮਲਾ ਉਸ ਤੋਂ ਕੁਝ ਘੰਟੇ ਪਹਿਲਾਂ ਹੀ ਵਾਪਰਿਆ ਹੈ।

ਜਦੋਂ ਹਮਲਾ ਹੋਇਆ ਤਾਂ ਬਹੁਤ ਸਾਰੇ ਲੋਕ ਬਾਰ ਅਤੇ ਰੈਸਟੋਰੈਂਟ ਆਦਿ ਵਿੱਚ ਖਾ-ਪੀ ਰਹੇ ਸਨ ਜੋ ਕਿ ਨਵੀਆਂ ਪਾੰਬਦੀਆਂ ਤਹਿਤ ਨਵੰਬਰ ਅੰਤ ਤੱਕ ਬੰਦ ਕਰ ਰੱਖੇ ਜਾਣੇ ਹਨ।

ਸਥਾਨਕ ਅਖ਼ਬਾਰ ਕਰੋਨਨ ਜ਼ਿਤੁੰਗ ਮੁਤਾਬਕ ਸਭਾ ਘਰ ਦੀ ਸੁਰੱਖਿਆ ਵਿੱਚ ਤੈਨਾਅਤ ਸੁਰੱਖਿਆ ਕਰਮਚਾਰੀ ਵੀ ਫਟੱੜਾਂ ਵਿੱਚ ਸ਼ਾਮਲ ਹੈ।

ਇਹ ਫੌਰੀ ਤੌਰ 'ਤੇ ਸਾਫ਼ ਨਹੀਂ ਹੋ ਸਕਿਆ ਸੀ ਕਿ ਕੁੱਲ ਕਿੰਨੇ ਬੰਦੂਕਧਾਰੀ ਸਨ ਪਰ ਆਸਟਰੀਆ ਦੇ ਮੀਡੀਆ ਵਿੱਚ ਗ੍ਰਹਿ ਮੰਤਰਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਕੌਮਾਂਤਰੀ ਪ੍ਰਤੀਕਿਰਿਆ?

ਹਮਲੇ ਦੀ ਪ੍ਰਮੁੱਖ ਯੂਰਪੀ ਆਗੂਆਂ ਨੇ ਨਿੰਦਾ ਕੀਤੀ ਹੈ। ਫਰਾਂਸ ਦੇ ਰਾਸ਼ਟਰਪਤੀ ਅਮੈਨੂਅਲ ਮੈਕਰੋਂ ਨੇ ਕਿਹਾ ਕਿ ਯੂਰਪ ਨੂੰ ਹਮਲਿਆਂ ਦੇ ਸਾਹਮਣੇ ਸਮਰਪਣ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਫਰਾਂਸ ਦੇ ਲੋਕ ਇਸ ਘੜੀ ਵਿੱਚ ਆਸਟਰੀਆ ਦੇ ਨਾਲ ਖੜ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਫਰਾਂਸ ਤੋਂ ਬਾਅਦ ਸਾਡੇ ਇੱਕ ਮਿੱਤਰ ਉਪਰ ਹਮਲਾ ਕੀਤਾ ਗਿਆ ਹੈ।

ਪਿਛਲੇ ਹਫ਼ਤੇ ਫਰਾਂਸ ਦੇ ਸ਼ਹਿਰ ਨੀਸ ਵਿੱਚ ਹੋਈ ਇੱਕ ਛੁਰੇਬਾਜ਼ੀ ਨੂੰ ਮੈਕਰੋਂ ਨੇ "ਇਸਲਾਮਿਕ ਦਹਿਸ਼ਤਗਰਦ ਹਮਲਾ" ਦੱਸਿਆ ਸੀ।

ਯੂਰਪੀ ਕਾਊਂਸਲ ਦੇ ਮੁਖੀ ਚਾਰਲਸ ਮਿਸ਼ੈਲ ਨੇ ਇਸ ਨੂੰ ਇੱਕ ਡਰਪੋਕ ਹਮਲਾ ਦੱਸਿਆ।

ਡੱਚ ਪ੍ਰਧਾਨ ਮੰਤਰੀ ਮਾਰਕ ਰੂਟ ਨੇ ਇਸ ਗੋਲੀਬਾਰੀ ਨੂੰ ਇੱਕ 'ਸੰਗੀਨ ਕਾਰਵਾਈ' ਕਿਹਾ ਅਤੇ ਆਸਟਰੀਆ ਨਾਲ "ਇਕਜੁਟਦਾ" ਦਾ ਪ੍ਰਗਟਾਵਾ ਕੀਤਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)