ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਜਦੋਂ ਪੋਸਟ ’ਚ ਲਿਖਿਆ, I RETIRE

ਭਾਰਤ ਦੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਦੇ ਇੱਕ ਟਵੀਟ ਅਤੇ ਇੰਸਟਾਗ੍ਰਾਮ ਪੋਸਟ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਦੁਚਿੱਤੀ 'ਚ ਪਾ ਦਿੱਤਾ ਜਦੋਂ ਉਨ੍ਹਾਂ ਨੇ ਵੱਡੇ ਅੱਖਰਾਂ 'ਚ ਲਿਖਿਆ "ਆਈ ਰਿਟਾਇਰ"।

ਉਨ੍ਹਾਂ ਲਿਖਿਆ, “ਡੈਨਮਾਰਕ ਓਪਨ ਆਖਿਰੀ ਪੜ੍ਹਾਅ ਸੀ...ਮੈਂ ਰਿਟਾਇਰ ਹੁੰਦੀ ਹਾਂ।”

ਪੀ.ਵੀ ਸਿੰਧੂ ਦਾ ਇਹ ਬਿਆਨ ਫੌਰਨ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਸੋਸ਼ਲ ਮੀਡੀਆ ’ਤੇ ਜਾਰੀ ਇਸ ਬਿਆਨ ਨਾਲ ਇਹ ਸਾਫ ਨਹੀਂ ਹੈ ਕਿ ਬਿਆਨ ਉਨ੍ਹਾਂ ਦੀ ਰਿਟਾਇਰਮੈਂਟ ਬਾਰੇ ਹੈ ਵੀ ਜਾਂ ਨਹੀਂ।

ਇਹ ਵੀ ਪੜ੍ਹੋ

ਫਿਹ ਉਨ੍ਹਾਂ ਲਿਖਿਆ ਕਿ ਹੋ ਸਕਦਾ ਹੈ ਕਿ ਇਹ ਪੋਸਟ ਪੜ੍ਹ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਛੋਟਾ ਹਾਰਟ-ਅਟੈਕ ਹੀ ਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖਿਆ ਕਿ ਮੁਸ਼ਕਿਲ ਵਕਤ ਵਿੱਚ ਮੁਸ਼ਕਿਲ ਫੈਸਲੇ ਲੈਣੇ ਹੁੰਦੇ ਹਨ।

ਪਰ ਬਾਅਦ ਵਿੱਚ ਪੀਵੀ ਸਿੰਧੂ ਨੇ ਆਪਣੀ ਪੋਸਟ ਨੂੰ ਟਵਿਸਟ ਦਿੰਦਿਆ ਲਿਖਿਆ ਕਿ ਉਹ ਕੋਰੋਨਾਵਾਇਰਸ ਮਹਾਂਮਾਰੀ ਬਾਰੇ ਲਿੱਖ ਰਹੇ ਸਨ ਕਿ ਕਿਵੇਂ ਕੋਰੋਨਾ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ।

ਉਨ੍ਹਾਂ ਨੇ ਕਿਹਾ, “ਮੈਂ ਇਸ ਮੌਜੂਦਾ ਬੇਚੈਨ ਕਰਨ ਵਾਲੇ ਹਾਲਾਤ ਤੋਂ ਰਿਟਾਇਰ ਹੋਣਾ ਚਾਹੁੰਦੀ ਹਾਂ। ਮੈਂ ਇਸ ਨਕਾਰਾਤਮਕਤਾ, ਡਰ ਤੇ ਦੁਚਿੱਤੀ ਦੀ ਭਾਵਨਾ ਤੋਂ ਰਿਟਾਇਰ ਹੋਣਾ ਚਾਹੁੰਦੀ ਹਾਂ।”

ਭਾਰਤ ਲਈ ਓਲੰਪਿਕ ਮੈਡਲ ਜਿੱਤਣ ਵਾਲੀ ਪੀਵੀ ਸਿੰਧੂ ਨੇ ਸਾਫ-ਸਫਾਈ ਦੇ ਮਾੜੇ ਪੱਧਰ ਤੇ ਵਾਇਰਸ ਨਾਲ ਲੜਨ ਲਈ ਇੱਛਾ ਸ਼ਕਤੀ ਦੀ ਘਾਟ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜੋ ਫ਼ੈਸਲੇ ਅੱਜ ਲਏ ਜਾਣਗੇ, ਉਹ ਹੀ ਭਵਿੱਖ ਨੂੰ ਤੈਅ ਕਰਨਗੇ।

ਉਨ੍ਹਾਂ ਨੇ ਲਿਖਿਆ, "ਮੈਂ ਕਾਫੀ ਵਕਤ ਤੋਂ ਆਪਣੀ ਭਾਵਨਾ ਜ਼ਾਹਿਰ ਕਰਨ ਦੀ ਸੋਚ ਰਹੀ ਹਾਂ। ਮੈਂ ਮੰਨਦੀ ਹਾਂ ਕਿ ਮੈਂ ਇਨ੍ਹਾਂ ਭਾਵਨਾਵਾਂ ਦੇ ਨਾਲ ਸੰਘਰਸ਼ ਕਰਦੀ ਰਹੀ ਪਰ ਇਹ ਗਲਤ ਹੈ।"

"ਇਸ ਲਈ ਮੈਂ ਅੱਜ ਸਾਰਿਆਂ ਨੂੰ ਲਿਖ ਰਹੀ ਹਾਂ ਕਿ ਬਹੁਤ ਹੋ ਚੁੱਕਿਆ। ਮੈਂ ਸਮਝ ਸਕਦੀ ਹਾਂ ਕਿ ਤੁਸੀਂ ਹੈਰਾਨ ਹੋਵੋਗੇ ਜਾਂ ਕਨਫਿਊਜ਼ ਹੋਵੇਗੇ।"

"ਪਰ ਤੁਸੀਂ ਮੇਰੀ ਇਸ ਪੋਸਟ ਰਾਹੀਂ ਮੇਰੇ ਨਜ਼ਰੀਏ ਨੂੰ ਸਮਝ ਸਕੋਗੇ ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਹਮਾਇਤ ਕਰੋਗੇ।"

ਉਨ੍ਹਾਂ ਨੇ ਅੱਗੇ ਲਿਖਿਆ, "ਇਸ ਮਹਾਂਮਾਰੀ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਮਹੀਨਿਆਂ ਤੋਂ ਅਸੀਂ ਘਰ ਹਾਂ ਅਤੇ ਸਾਨੂੰ ਬਾਹਰ ਨਿਕਲਣ ਤੋਂ ਪਹਿਲਾਂ ਪੁੱਛਣਾ ਪੈਂਦਾ ਹੈ। ਖੁਦ ਇਹ ਸਭ ਝੱਲਦੇ ਹੋਏ ਅਤੇ ਦੂਜੀ ਦਿਲ ਤੋੜਨ ਵਾਲੀਆਂ ਕਹਾਣੀਆਂ ਪੜ੍ਹ ਕੇ ਮੈਂ ਖੁਦ ਤੇ ਇਸ ਦੁਨੀਆਂ ਬਾਰੇ ਕਈ ਸਵਾਲ ਕੀਤੇ।"

ਹੇਠਲੇ ਲਿਖੇ ਪੈਰ੍ਹਿਆਂ ਨੇ ਲੋਕਾਂ ਨੂੰ ਹੋਰ ਵੀ ਹੈਰਾਨ ਕੀਤਾ ਜਦੋਂ ਉਨ੍ਹਾਂ ਨੇ ਲਿਖਿਆ ਕਿ ਉਹ ਏਸ਼ੀਆ ਓਪਨ ਲਈ ਤਿਆਰੀ ਕਰਨਗੇ। ਉਨ੍ਹਾਂ ਕਿਹਾ, ਡੈਨਮਾਰਕ ਓਪਨ ਨਹੀਂ ਹੋ ਸਕਿਆ ਪਰ ਉਹ ਮੈਨੂੰ ਪ੍ਰੈਕਟਿਸ ਕਰਨ ਨੂੰ ਤੋਂ ਨਹੀਂ ਰੋਕ ਸਕਿਆ।”

“ਜੇ ਜ਼ਿੰਦਗੀ ਤੁਹਾਨੂੰ ਪਿੱਛੇ ਕਰਦੀ ਹੈ ਤਾਂ ਤੁਸੀਂ ਹੋਰ ਮਜ਼ਬੂਤੀ ਨਾਲ ਜਵਾਬ ਦਿਓ। ਮੈਂ ਅਜਿਹਾ ਏਸ਼ੀਆ ਕੱਪ ਲਈ ਕਰਾਂਗੀ। ਮੈਂ ਲੜੇ ਬਿਨਾਂ ਹਾਰ ਨਹੀਂ ਮਨਾਂਗੀ”

ਕੁਝ ਦਿਨ ਪਹਿਲਾਂ ਵੀ ਸਿੰਧੂ ਨੇ ਕੀਤਾ ਸੀ ਹੈਰਾਨ

ਹਾਲਾਂਕਿ ਕੁਝ ਦਿਨਾਂ ਪਹਿਲਾਂ ਇਕ ਅੰਗਰੇਜ਼ੀ ਅਖ਼ਬਾਰ ਦਿ ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ 'ਚ ਕਿਹਾ ਗਿਆ ਸੀ ਕਿ ਸਿੰਧੂ ਨੇਸ਼ਨਲ ਚੈੰਪਿਅਨਸ਼ਿਪ ਛੱਡ ਕੇ ਪੁਲੈਲਾ ਗੋਪੀਚੰਦ ਅਕੈਡਮੀ ਤੋਂ ਹਫ਼ੜਾ-ਦਫ਼ੜੀ 'ਚ ਚਲੀ ਗਈ ਸੀ।

ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਯਕਾਰੀਆਂ ਲਗਾਈਆਂ ਗਈਆਂ ਸਨ ਜਿਸ ਦੀ ਸਫ਼ਾਈ ਪੀਵੀ ਸਿੰਧੂ ਨੇ ਇੱਕ ਪੋਸਟ ਜ਼ਰਿਏ ਦਿੱਤੀ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)