You’re viewing a text-only version of this website that uses less data. View the main version of the website including all images and videos.
#Sex Education: ਸੈਕਸ ਦੀ ਲਤ ਵਾਲਿਆਂ ਦੀ ਜ਼ਿੰਦਗੀ ਕਿਹੋ ਜਿਹੀ ਹੋ ਜਾਂਦੀ ਹੈ?
ਸੈਕਸ ਦੀ ਲਤ ਸਬੰਧੀ ਮਾਹਰਾਂ ਦੇ ਵਿਚਾਰਾਂ ਵਿੱਚ ਗਹਿਰਾ ਪਾੜਾ ਹੈ। ਕੁਝ ਲੋਕਾਂ ਲਈ ਇਸ ਤਰ੍ਹਾਂ ਦੇ ਹਾਲਾਤ ਸ਼ਰਮਨਾਕ ਅਤੇ 'ਜ਼ਿੰਦਗੀ ਤਬਾਹ ਕਰਨ ਵਾਲੇ' ਵੀ ਹੋ ਸਕਦੇ ਹਨ। ਰਿਸ਼ਤਿਆਂ 'ਚ ਸੁਧਾਰ ਨੂੰ ਲੈ ਕੇ ਮਦਦ ਸਬੰਧੀ ਨੈਸ਼ਨਲ ਹੈਲਥ ਸਕੀਮ ਤੱਕ ਪਹੁੰਚ ਕੀਤੀ ਜਾਂਦੀ ਹੈ।
ਸੈਕਸ ਦੀ ਲਤ ਨਾਲ ਜੂਝ ਰਹੇ ਦੋ ਜਣਿਆਂ ਨੇ ਉਨ੍ਹਾਂ ਦੀ ਜ਼ਿੰਦਗੀ 'ਤੇ ਇਸ ਦੇ ਅਸਰ ਬਾਰੇ ਗੱਲਬਾਤ ਕੀਤੀ।
''ਦਿਨ 'ਚ 5 ਵਾਰੀ ਸੈਕਸ ਕਰਨਾ ਵੀ ਕਾਫ਼ੀ ਨਹੀਂ ਸੀ''
ਤਿੰਨ ਬੱਚਿਆਂ ਦੀ ਮਾਂ ਰੇਬੇਕਾ ਬਾਰਕਰ ਨੇ ਕਿਹਾ ਕਿ ਸੈਕਸ ਦੀ ਲਤ ਨੇ ਉਨ੍ਹਾਂ ਦੀ ਜ਼ਿੰਦਗੀ 'ਤੇ 2014 'ਚ ਬੁਰਾ ਅਸਰ ਪਾਇਆ ਅਤੇ ਨਿੱਜੀ ਰਿਸ਼ਤੇ ਨੂੰ ਤਬਾਹ ਕਰ ਦਿੱਤਾ।
ਰੇਬੇਕਾ ਦਾ ਸੈਕਸ ਦੀ ਆਦਤ ਤੋਂ ਭਾਵ ਇਹ ਹੈ ਕਿ ਉਹ ਆਪਣੇ ਜੀਵਨ ਸਾਥੀ ਤੋਂ ਲਗਾਤਾਰ ਸੈਕਸ ਦੀ ਮੰਗ ਕਰਦੀ ਸੀ।
ਨੌਰਥ ਯੋਰਕਸ਼ਰ ਦੇ ਟੈਡਕਾਸਟਰ ਦੀ ਰਹਿਣ ਵਾਲੀ 37 ਸਾਲਾ ਰੇਬੇਕਾ ਕਹਿੰਦੀ ਹੈ, ''ਸਵੇਰੇ ਉੱਠਦਿਆਂ ਹੀ ਸੱਚਮੁੱਚ ਇਹ ਪਹਿਲੀ ਚੀਜ਼ ਹੁੰਦੀ ਸੀ, ਜਿਹੜੀ ਮੇਰੇ ਦਿਮਾਗ 'ਚ ਆਉਂਦੀ ਸੀ ਅਤੇ ਮੈਂ ਆਪਣੇ ਦਿਮਾਗ ਵਿੱਚੋਂ ਇਸ ਨੂੰ ਨਹੀਂ ਹਟਾ ਪਾਉਂਦੀ ਸੀ।''
''ਮੈਂ ਮਹਿਸੂਸ ਕੀਤਾ ਕਿ ਹਰ ਚੀਜ਼ ਨੇ ਮੈਨੂੰ ਸੈਕਸ ਬਾਰੇ ਯਾਦ ਦਿਵਾਇਆ। ਮੈਨੂੰ ਲੱਗਦਾ ਹੈ ਕਿ ਇਹ ਮੇਰੇ ਉਦਾਸੀ ਅਤੇ ਹਾਰਮੋਨਜ਼ ਦੀ ਘਾਟ ਨਾਲ ਜੁੜਿਆ ਹੋਇਆ ਸੀ। ਮੈਂ ਮਹਿਸੂਸ ਕੀਤਾ ਕਿ ਮੇਰੇ ਪੂਰੇ ਸਰੀਰ ਨੂੰ ਇਸ ਦੀ ਲਾਲਸਾ ਸੀ।''
''ਇਸ ਨਾਲ ਮੈਨੂੰ ਇੱਕ ਝਟਕਾ ਮਿਲਦਾ ਸੀ ਅਤੇ 5 ਮਿੰਟਾ ਬਾਅਦ ਮੈਂ ਇਹ ਦੁਬਾਰਾ ਚਾਹੁੰਦੀ ਸੀ।''
"ਮੈਂ ਇਕ ਸਨਿਆਸੀ ਬਣ ਗਈ, ਮੈਂ ਘਰ 'ਚ ਹੀ ਰਹੀ ਕਿਉਂਕਿ ਮੈਨੂੰ ਸ਼ਰਮ ਆਉਂਦੀ ਸੀ ਕਿ ਮੈਂ ਸੈਕਸ ਬਾਰੇ ਹੀ ਸੋਚ ਸਕਦੀ ਸੀ।"
"ਭਾਵੇਂ ਕਿ ਕੋਈ ਵੀ ਮੇਰੇ ਮਨ ਨੂੰ ਨਹੀਂ ਪੜ੍ਹ ਸਕਦਾ, ਪਰ ਅਜੇ ਵੀ ਮੈਨੂੰ ਲੋਕਾਂ ਦੇ ਆਲੇ-ਦੁਆਲੇ ਹੋਣ ਕਰਕੇ ਬਹੁਤ ਬੇਚੈਨੀ ਮਹਿਸੂਸ ਹੁੰਦੀ ਹੈ।"
ਰੇਬੇਕਾ ਦੀ ਸੈਕਸ ਦੀ ਲਤ ਕਰਕੇ ਉਸ ਦੇ ਆਪਣੇ ਜੀਵਨਸਾਥੀ ਨਾਲ ਰਿਸ਼ਤਿਆਂ 'ਚ ਕਈ ਸਮੱਸਿਆਵਾਂ ਆਈਆਂ।
ਹਾਲਾਂਕਿ ਉਸ ਦਾ ਪਤੀ ਪਹਿਲਾਂ ਤਾਂ ਇਸ ਚੀਜ਼ ਦਾ ਆਨੰਦ ਮਹਿਸੂਸ ਕਰਦਾ ਸੀ, ਪਰ ਇਸ 'ਵਾਧੂ' ਵਰਤਾਰੇ ਕਰਕੇ ਦੋਵਾਂ ਦੇ ਰਿਸ਼ਤਿਆਂ 'ਚ ਫ਼ਰਕ ਪੈ ਗਿਆ।
ਉਹ ਕਹਿੰਦੀ ਹੈ ਕਿ ਪਹਿਲਾਂ ਤਾਂ ਉਸ ਦੇ ਪਤੀ ਨੂੰ ਇਹ ਸਭ ਠੀਕ ਲੱਗਿਆ ਪਰ ਅਖੀਰ ਵਿੱਚ ਉਹ ਨਹੀਂ ਸਮਝ ਸਕਿਆ ਕਿ ਇਹ ਸਭ ਕੀ ਹੈ ?
ਕੁਝ ਮਹੀਨਿਆਂ ਬਾਅਦ ਉਸ ਦੇ ਪਤੀ ਨੇ ਸਵਾਲ ਚੁੱਕਣੇ ਸ਼ੁਰੂ ਕੀਤੇ ਕਿ ਇਹ ਸਭ ਕਿਉਂ ਅਤੇ ਕਿੱਥੋਂ ਆ ਰਿਹਾ ਹੈ?
ਬੇਰੇਕਾ ਕਹਿੰਦੀ ਹੈ, ''ਪਤੀ ਨੇ ਮੇਰੇ 'ਤੇ ਕਿਤੇ ਹੋਰ ਸਬੰਧ ਹੋਣ ਤੱਕ ਦੇ ਇਲਜ਼ਾਮ ਲਗਾਏ - ਉਸ ਨੂੰ ਲੱਗਿਆ ਕਿ ਮੈਨੂੰ ਇਸ ਕਰਕੇ ਦੋਸ਼ੀ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਇਸੇ ਕਰਕੇ ਮੈਂ ਉਸ ਨਾਲ ਸੈਕਸ ਕਰਨਾ ਚਾਹੁੰਦੀ ਹਾਂ।''
ਨਵੰਬਰ 2014 ਵਿੱਚ ਰੇਬੇਕਾ ਬਾਰਕਰ ਨੇ ਆਪਣੇ ਰਿਸ਼ਤੇ ਤੋਂ ਇੱਕ ਬਰੇਕ ਲੈਣ ਦੀ ਜ਼ਰੂਰਤ ਮਹਿਸੂਸ ਕੀਤੀ ਅਤੇ ਆਪਣੀ ਮਾਂ ਕੋਲ ਰਹਿਣ ਚਲੀ ਗਈ।
ਇਸ ਬਾਰੇ ਉਹ ਕਹਿੰਦੀ ਹੈ, ''ਜਦੋਂ ਮੈਂ ਜਾਣ ਲੱਗੀ ਤਾਂ ਆਪਣੇ ਪਤੀ ਨੂੰ ਕਿਹਾ ਕਿ ਮੈਨੂੰ ਹੋਰ ਬਿਹਤਰ ਹੋਣ ਦੀ ਲੋੜ ਹੈ, ਉਸ ਨੇ ਮੈਨੂੰ ਜਾਣ ਦਿੱਤਾ ਅਤੇ ਫ਼ਿਰ ਸਾਡਾ ਰਿਸ਼ਤਾ ਬੜੀ ਜਲਦੀ ਟੁੱਟ ਗਿਆ।''
''ਮੈਂ ਕੁਝ ਸਮਾਂ ਮਨੋਰੋਗ ਮਾਹਰ ਦੀ ਦੇਖਰੇਖ ਅਧੀਨ ਰਹੀ - ਮਨੋਰੋਗ ਮਾਹਰ ਮੈਨੂੰ ਲਗਾਤਾਰ ਇਹੀ ਕਹਿੰਦੀ ਰਹੀ ਕਿ ਉਹ ਮੇਰੀਆਂ ਦਵਾਈਆਂ ਵਿੱਚ ਬਦਲਾਅ ਕਰੇਗੀ ਪਰ ਉਸ ਨੇ ਕਦੇ ਕਿਸੇ ਸਾਥ ਦੇਣ ਵਾਲੇ ਗਰੁੱਪਾਂ ਬਾਰੇ ਨਹੀਂ ਦੱਸਿਆ।''
ਰੇਬੇਕਾ ਬਾਰਕਰ ਦੇ 2012 ਵਿੱਚ ਤੀਜੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਦਾਸੀ ਦੇ ਲੱਛਣ ਮਿਲੇ ਸਨ।
ਉਹ ਦੱਸਦੀ ਹੈ ਕਿ ਇਸ ਤੋਂ ਬਾਅਦ 2014 ਵਿੱਚ ਉਸ ਨੇ ਨੌਕਰੀ ਬਦਲੀ, ਪਤੀ ਤੋਂ ਵੱਖ ਹੋਈ ਅਤੇ ਫਰਾਂਸ ਚਲੀ ਗਈ।
ਉਸ ਨੇ ਅੱਗੇ ਦੱਸਿਆ, ''ਮੈਂ ਉਦਾਸੀ ਅਤੇ ਸੈਕਸ ਦੀ ਲਤ ਤੋਂ ਉੱਪਰ ਉੱਠਣ ਲਈ ਆਪਣੇ ਰਹਿਣ-ਸਹਿਣ 'ਚ ਕਈ ਤਬਦੀਲੀਆਂ ਕੀਤੀਆਂ ਅਤੇ ਇਨ੍ਹਾਂ ਕਰਕੇ ਮੇਰੇ 'ਚ ਬਦਲਾਅ ਵੀ ਆਇਆ।''
ਕੀ ਹੈ ਸੈਕਸ ਦੀ ਲਤ?
- ਸੈਕਸ ਦੀ ਲਤ, ਸੈਕਸ ਨਾਲ ਜੁੜੀਆਂ ਗਤੀਵੀਧੀਆਂ ਹਨ ਜਿਸ ਨਾਲ 'ਕਾਬੂ ਤੋਂ ਬਾਹਰ' ਮਹਿਸੂਸ ਹੁੰਦਾ ਹੈ।
- ਸੈਕਸ ਦੀ ਲਤ ਨਾਲ ਜੁੜੀ ਸੰਸਥਾ ਮੁਤਾਬਕ ਸੈਕਸ ਥੈਰੇਪਿਸਟ ਦੀ ਗਿਣਤੀ ਪਿਛਲੇ ਪੰਜ ਸਾਲਾਂ ਵਿੱਚ ਦੁੱਗਣੀ (170) ਹੋਈ ਹੈ।
- 2013 ਤੋਂ ਲੈ ਕੇ ਹੁਣ ਤੱਕ 21,058 ਲੋਕਾਂ ਵੱਲੋਂ ਸੈਕਸ ਦੀ ਲਤ ਬਾਬਤ ਭਰੇ ਗਏ ਪ੍ਰਸ਼ਨ ਪੱਤਰ ਕਰਕੇ ਪਤਾ ਲੱਗਿਆਂ ਹੈ ਕਿ ਇਸ ਬਾਬਤ ਮਦਦ ਚਾਹੁੰਦੇ ਲੋਕਾਂ ਵਿੱਚੋਂ 91 ਫੀਸਦੀ ਮਰਦ ਹਨ।
- ਸਭ ਤੋਂ ਵੱਡਾ 31 ਫੀਸਦੀ ਵਾਲਾ ਗਰੁੱਪ 26 ਤੋਂ 35 ਸਾਲਾਂ ਦਾ ਹੈ, 16 ਸਾਲ ਦੀ ਉਮਰ ਤੋਂ ਥੱਲੇ 1 ਫੀਸਦੀ ਅਤੇ 55 ਸਾਲ ਦੀ ਉਮਰ ਤੋਂ ਵੱਧ 8 ਫੀਸਦੀ ਲੋਕ ਹਨ।
- ਵਿਸ਼ਵ ਸਿਹਤ ਸੰਸਥਾ ਤੋਂ ਮਈ 2019 ਦੇ ਅੰਤਰਰਾਸ਼ਟਰੀ ਬਿਮਾਰੀਆਂ ਦੇ ਵਰਗੀਕਰਣ ਦੀ ਸੂਚੀ ਵਿੱਚ 'ਜ਼ਬਰਦਸਤੀ ਜਿਨਸੀ ਵਿਹਾਰ ਵਿਗਾੜ' ਨੂੰ ਸ਼ਾਮਿਲ ਕਰਨ ਦੀ ਮੰਨਜੂਰੀ ਦੀ ਆਸ ਹੈ।
ਸੈਕਸ ਦੀ ਲਤ ਦੇ ਅਸਰ ਹੇਠਾਂ ਆਇਆ ਗਰਾਹਮ ਕਹਿੰਦਾ ਹੈ, ''ਸੈਕਸ ਦੀ ਮਜਬੂਰੀ ਕਰਕੇ ਮੈਂ ਆਪਣੀ ਪਤਨੀ ਨਾਲ ਧੋਖਾ ਕੀਤਾ।''
''ਜਦੋਂ ਤੁਸੀਂ ਸੈਕਸ ਦੀ ਲਤ ਨਾਲ ਲਬਰੇਜ਼ ਹੁੰਦੇ ਹੋ ਤਾਂ ਉਸ ਬਾਰੇ ਹੀ ਸੋਚਦੇ ਹੋ - ਸਵੇਰੇ ਜਾਗਣ ਤੋਂ ਲੈ ਕੇ ਰਾਤ ਸੌਂਣ ਤੱਕ।''
''ਇਹ ਇੱਕ ਭਿਆਨਕ ਅਤੇ ਘਾਤਕ ਤਜਰਬਾ ਸੀ - ਇਸ ਬਾਰੇ ਕੁਝ ਵੀ ਸੈਕਸੀ ਨਹੀਂ ਹੈਂ।''
''ਇਹ ਖ਼ਤਰਨਾਕ ਅਤੇ ਜ਼ਿੰਦਗੀ ਦੀ ਤਬਾਹੀ ਵੱਲ ਜਾਂਦਾ ਰਾਹ ਹੈ।''
60 ਸਾਲਾਂ ਤੋਂ ਵੱਧ ਦੀ ਉਮਰ ਦੇ ਆਪਣੇ ਪੜਾਅ 'ਚ ਗਰਾਹਮ ਅੰਦਾਜ਼ਾ ਲਗਾਉਂਦਾ ਹੈ ਕਿ ਉਸ ਨੇ ਤਕਰੀਬਨ ਹਜ਼ਾਰਾਂ ਪਾਊਂਡ ਇੱਕ ਮਹੀਨੇ ਲਈ ਕਈ ਸਾਲਾਂ ਤੱਕ ਸਿਰਫ਼ ਸੈਕਸ ਕਰਨ ਲਈ ਖ਼ਰਚ ਕੀਤੇ ਹਨ।
ਉਹ ਕਹਿੰਦਾ ਹੈ, ''ਸੈਕਸ ਉਸ ਤਰ੍ਹਾਂ ਹੀ ਹੈ ਜਿਵੇਂ ਤੁਸੀਂ ਇੱਕ ਰਿਸ਼ਤੇ 'ਚ ਹੁੰਦੇ ਹੋ, ਪਰ ਤੁਸੀਂ ਹੋਰ ਚਾਹੁੰਦੇ ਤੇ ਫ਼ਿਰ ਹੋਰ।''
''ਮੈਂ ਜਲਦ ਹੀ ਅਹਿਸਾਸ ਕੀਤਾ ਕਿ ਮੇਰੇ ਲਈ ਸੈਕਸ ਦੀ ਲਤ ਨੂੰ ਪੂਰਾ ਕਰਨ ਦਾ ਇੱਕ ਰਾਹ ਸੀ, ਇਸ ਲਈ ਪੈਸਾ ਖ਼ਰਚ ਕਰਨਾ।''
''ਮੈਂ ਹਰ ਹਫ਼ਤੇ ਤਿੰਨ-ਚਾਰ ਵਾਰ ਸੈਕਸ ਵਰਕਰ ਦੇਖਦਾ ਸੀ।''
''ਸੈਕਸ ਦੀ ਲਤ ਸ਼ਰਾਬੀ ਹੋਣ ਵਰਗੀ ਹੈ, ਇਹ ਇੱਕ ਪ੍ਰਕਿਰਿਆ ਦੀ ਤਰ੍ਹਾਂ ਹੈ ਜਿਹੜੀ ਤੁਹਾਡੇ ਦਿਮਾਗ 'ਚ ਰਹਿੰਦੀ ਹੈ।''
''ਜਦੋਂ ਇਹ ਹੋ ਜਾਂਦਾ ਹੈ ਤਾਂ ਤੁਸੀਂ ਪਛਤਾਵਾ ਮਹਿਸੂਸ ਕਰਦੇ ਹੋ, ਤੁਸੀਂ ਖ਼ੁਦ ਨੂੰ ਕਹਿੰਦੇ ਹੋ ਕਿ ਤੁਸੀਂ ਇਹ ਦੁਬਾਰਾ ਨਹੀਂ ਕਰੋਗੇ।''
ਗਰਾਹਮ ਨੇ ਆਪਣੀ ਭਿਆਨਕ ਦੋਹਰੀ ਜ਼ਿੰਦਗੀ ਉਦੋਂ ਖਤਮ ਕਰ ਦਿੱਤੀ ਜਦੋਂ ਉਸ ਦੀ ਪਤਨੀ ਨੇ ਇੱਕ ਈ-ਮੇਲ ਪੜ੍ਹ ਲਈ ਅਤੇ ਉਸ ਨੇ ਆਪਣੀ ਪਤਨੀ ਦਾ ਸਾਹਮਣਾ ਕੀਤਾ।
ਉਸ ਨੇ ਸੈਕਸ ਅਡਿਕਟ ਅਨੌਨਿਮਸ (SAA) ਤੋਂ ਮਦਦ ਮੰਗੀ, ਜਿੰਨਾ ਦੇ ਯੂਕੇ ਦੇ ਆਲੇ-ਦੁਆਲੇ 78 ਸਵੈ-ਸਹਾਇਤਾ ਗਰੁੱਪ ਹਨ।
ਕਈ ਸਾਲਾਂ ਤੱਕ ਉਹ ਆਪਣੇ ਵਿਆਹੁਤਾ ਰਿਸ਼ਤੇ ਤੋਂ ਦੂਰ ਸੈਕਸ ਲਈ ਬਾਹਰ ਘੁੰਮਦਾ ਰਿਹਾ।
ਜਦੋਂ ਇਸ ਦਾ ਉਸ ਨੂੰ ਅਹਿਸਾਸ ਹੋਇਆ ਤਾਂ ਉਹ ਕਹਿੰਦਾ ਹੈ, ''ਮੈਨੂੰ ਯਾਦ ਹੈ ਕਿ ਮੈਂ ਰੱਬ ਦਾ ਸ਼ੁਕਰ ਕੀਤਾ ਅਤੇ ਆਸ ਕੀਤੀ ਕਿ ਕੁਝ ਬਦਲ ਸਕਦਾ ਹੈ।''
(ਗਰਾਹਮ ਦੀ ਪਛਾਣ ਗੁਪਤ ਰੱਖਣ ਲਈ ਨਾਂ ਬਦਲਿਆ ਗਿਆ ਹੈ)