'ਅਪਨਾ ਘਰ' ਸੈਕਸ ਕਾਂਡ 'ਚ ਜਸਵੰਤੀ ਦੇਵੀ ਸਣੇ ਤਿੰਨ ਨੂੰ ਉਮਰ ਕੈਦ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

'ਅਪਨਾ ਘਰ' ਸੈਕਸ ਸਕੈਂਡਲ ਵਿੱਚ ਸ਼ੁੱਕਰਵਾਰ ਨੂੰ ਪੰਚਕੁਲਾ ਦੀ ਸੀਬੀਆਈ ਕੋਰਟ ਨੇ ਮੁਲਜ਼ਮਾਂ ਜਸਵੰਤੀ ਦੇਵੀ ਅਤੇ ਦੋ ਹੋਰਾਂ, ਜੈ ਭਗਵਾਨ ਅਤੇ ਸਤੀਸ਼ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਕੇਸ ਵਿੱਚ ਸ਼ਾਮਲ ਦੋ ਹੋਰ ਮੁਲਜ਼ਮਾਂ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ। ਪਿਛਲੇ ਬੁੱਧਵਾਰ ਨੂੰ ਕੋਰਟ ਨੇ ਨੌ ਬੰਦਿਆਂ ਨੂੰ ਦੋਸ਼ੀ ਠਹਰਾਇਆ ਸੀ।

ਹਰਿਆਣਾ ਦੇ ਰੋਹਤਕ ਵਿੱਚ ਸਥਿਤ 'ਅਪਨਾ ਘਰ' ਬੇਸਹਾਰਾ ਅਤੇ ਮਾਨਸਿਕ ਤੌਰ 'ਤੇ ਬਿਮਾਰ ਕੁੜੀਆਂ ਦਾ ਐਨਜੀਓ ਸੀ।

ਇਹ ਕੇਸ ਮਈ 2012 ਵਿੱਚ ਸਾਹਮਣੇ ਆਇਆ ਸੀ। 'ਨੈਸ਼ਨਲ ਕਾਉਂਸਲ ਫਾਰ ਦ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ' ਦੀ ਟੀਮ ਨੇ ਰੇਡ ਦੌਰਾਨ 120 ਕੁੜੀਆਂ ਨੂੰ ਬਚਾਇਆ ਸੀ।

ਰੇਡ ਦੌਰਾਨ ਇਹ ਪਤਾ ਚੱਲਿਆ ਕਿ ਕੁੜੀਆਂ ਦਾ ਸਰੀਰਕ ਸੋਸ਼ਣ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਬੰਦੀ ਬਣਾ ਕੇ ਕੰਮ ਕਰਾਇਆ ਜਾਂਦਾ ਸੀ।

ਕਦੋਂ ਕੀ ਹੋਇਆ ?

  • ਮਈ 2012: ਤਿੰਨ ਕੁੜੀਆਂ 'ਅਪਨਾ ਘਰ' ਤੋਂ ਦਿੱਲੀ ਨੂੰ ਭੱਜ ਜਾਂਦੀਆਂ ਹਨ। ਚਾਈਲਡਲਾਈਨ 'ਤੇ ਸੰਪਰਕ ਹੁੰਦਾ ਹੈ ਅਤੇ 100 ਕੁੜੀਆਂ ਨੂੰ ਬਚਾਉਣ ਲਈ ਰੈਡ ਪੈਂਦੀ ਹੈ। ਸੈਂਟਰ ਦੀ ਮੁਖੀ ਜਸਵੰਤੀ ਅਤੇ ਹੋਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ।
  • ਜੂਨ 2012: ਹਰਿਆਣਾ ਸਰਕਾਰ ਸੰਸਥਾ 'ਤੇ ਤਾਲਾ ਲਗਾਉਂਦੀ ਹੈ। ਮਾਮਲਾ ਸੀਬੀਆਈ ਨੂੰ ਦਿੱਤਾ ਜਾਂਦਾ ਹੈ।
  • ਅਗਸਤ 2012: ਸੀਬੀਆਈ ਦਸ ਲੋਕਾਂ ਖਿਲਾਫ ਪੰਚਕੁਲਾ ਦੇ ਸਪੈਸ਼ਲ ਸੀਬੀਆਈ ਕੋਰਟ ਵਿੱਚ ਚਾਰਜਸ਼ੀਟ ਦਰਜ ਕਰਦੀ ਹੈ।
  • ਸਤੰਬਰ 2014: ਇਲਜ਼ਾਮ ਤੈਅ ਕਰ ਕੇ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ
  • ਅਪ੍ਰੈਲ 18, 2018: ਨੌ ਬੰਦੇ ਦੋਸ਼ੀ ਕਰਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)