ਦੱਖਣੀ ਕੋਰੀਆ: ਕਿਮ ਜੋਂਗ ਦੀਆਂ ਉਹ ਤਸਵੀਰਾਂ ਜੋ ਬਣ ਗਈਆਂ ਇਤਿਹਾਸ

ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨਾਲ ਮੁਲਾਕਾਤ ਕਰਨ ਲਈ ਦੱਖਣੀ ਕੋਰੀਆ ਪਹੁੰਚ ਗਏ ਹਨ।

ਸਾਲ 1953 ਦੇ ਕੋਰੀਆਈ ਯੁੱਧ ਤੋਂ ਬਾਅਦ (ਜਦੋਂ ਕੋਰੀਆ ਦੀਪ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ) ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਉੱਤਰੀ ਕੋਰੀਆ ਦੇ ਨੇਤਾ ਨੇ ਦੱਖਣੀ ਕੋਰੀਆ ਦੀ ਜ਼ਮੀਨ 'ਤੇ ਕਦਮ ਰੱਖਿਆ ਹੈ।

ਦੋਵੇਂ ਨੇਤਾਵਾਂ ਵਿਚਾਲੇ ਗੱਲਬਾਤ ਪਨਮੁਨਜੋਮ 'ਚ ਬਣੇ ਪੀਸ ਹਾਊਸ ਵਿੱਚ ਹੋਈ, ਜੋ ਦੱਖਣੀ ਕੋਰੀਆ ਦੇ ਸੈਨਿਕ ਖੇਤਰ ਵਿੱਚ ਮੌਜੂਦ ਹੈ।

ਪਨਮੁਨਜੋਮ ਵਿੱਚ ਸੈਨਾ ਸਰਹੱਦ ਪਾਰ ਕਰਨ ਤੋਂ ਬਾਅਦ ਦੋਵੇਂ ਨੇਤਾਵਾਂ ਨੇ ਕੁਝ ਸਮੇਂ ਲਈ ਉੱਤਰੀ ਕੋਰੀਆ ਦੀ ਵਿੱਚ ਕਦਮ ਰੱਖਿਆ ਅਤੇ ਫੇਰ ਦੱਖਣੀ ਕੋਰੀਆ ਵਿੱਚ ਬਣੇ ਪੀਸ ਹਾਊਸ ਵੱਲ ਵਧੇ।

ਕੋਰੀਆ ਦੇ ਸਰਕਾਰੀ ਟੈਲੀਵਿਜ਼ਨ ਨੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਕਿਮ ਜੋਂਗ ਉਨ ਸਰਹੱਦ ਪਾਰ ਕਰਨ ਤੋਂ ਬੱਚਿਆਂ ਨਾਲ ਦਿਖੇ।

ਉੱਤਰੀ ਕੋਰੀਆ ਨੇਤਾ ਕਾਰ 'ਚ ਸਰਹੱਦ 'ਤੇ ਆਏ ਅਤੇ ਫੇਰ ਉਹ ਆਪਣੇ ਵਫਦ ਨਾਲ ਪੈਦਲ ਹੀ ਪੀਸ ਹਾਊਸ ਤੱਕ ਗਏ।

ਸਮਾਚਾਰ ਏਜੰਸੀ ਏਐੱਫਪੀ ਮੁਤਾਬਕ ਮੂਨ ਜੇ ਇਨ ਨੇ ਕਿਮ ਨੂੰ ਕਿਹਾ, "ਮੈਂ ਤੁਹਾਡੇ ਨਾਲ ਮਿਲ ਕੇ ਖੁਸ਼ ਹਾਂ।"

ਦੋਵੇਂ ਨੇਤਾਵਾਂ ਵਿਚਾਲੇ ਉੱਤਰੀ ਕੋਰੀਆ ਵਿੱਚ ਵਿਵਾਦਿਤ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਗੱਲਬਾਤ ਹੋਣ ਦੀ ਆਸ ਹੈ।

ਉਸ ਗੱਲਬਾਤ ਵਿੱਚ ਉੱਤਰੀ ਕੋਰੀਆ ਦੇ ਨੇਤਾ ਕਿਮ ਆਪਣੇ ਖ਼ਾਸ ਵਫਦ ਨੂੰ ਲੈ ਕੇ ਆਏ ਹਨ। ਮੰਨਿਆ ਜਾ ਰਿਹਾ ਹੈ ਕਿ ਵਫਦ ਵਿੱਚ ਜੋ ਲੋਕ ਸ਼ਾਮਿਲ ਹਨ ਉਹ ਕਿਮ ਦੇ ਭਰੋਸਯੋਗ ਹਨ।

ਦੱਖਣੀ ਕੋਰੀਆ ਵਿੱਚ ਲੱਖਾਂ ਲੋਕਾਂ ਨੇ ਇਸ ਇਤਿਹਾਸਕ ਪਲ ਨੂੰ ਟੀਵੀ 'ਤੇ ਦੇਖਿਆ। ਇਸ ਮੁਲਾਕਾਤ ਦਾ ਸਿੱਧਾ ਪ੍ਰਸਾਰਣ ਟੀਵੀ 'ਤੇ ਲਾਈਵ ਕੀਤਾ ਜਾ ਰਿਹਾ ਹੈ।

ਆਸ ਜਤਾਈ ਜਾ ਰਹੀ ਹੈ ਕਿ ਇਸ ਬੈਠਕ ਵਿੱਚ ਕੋਰੀਆ ਦੇ ਯੁੱਧ ਕਾਰਨ ਵੱਖ ਹੋਏ 60 ਹਜ਼ਾਰ ਲੋਕਾਂ ਅਤੇ ਉਨ੍ਹਾਂ ਪਰਿਵਾਰਾਂ ਦੀ ਵੀ ਚਰਚਾ ਹੋਵੇਗੀ।

ਉਸ ਦੇ ਨਾਲ ਹੀ ਉੱਤਰੀ ਕੋਰੀਆ ਵਿੱਚ ਹਿਰਾਸਤ ਵਿੱਚ ਰੱਖੇ ਗਏ ਵਿਦੇਸ਼ੀਆਂ ਦੀ ਰਿਹਾਈ ਬਾਰੇ ਵੀ ਚਰਚਾ ਹੋ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)