ਕੋਰੋਨਾਵਾਇਰਸ ਕੋਵਿਡ ਵੈਕਸੀਨ: ਕਿਹੜੇ ਟੀਕੇ ਮੌਜੂਦ ਤੇ ਇਨ੍ਹਾਂ ਦੀ ਲੋੜ ਕਿਉਂ?

    • ਲੇਖਕ, ਜੇਮਜ਼ ਗੈਲਾਘਰ
    • ਰੋਲ, ਬੀਬੀਸੀ ਸਿਹਤ ਤੇ ਵਿਗਿਆਨ ਪੱਤਰਕਾਰ

ਕੋਰੋਨਾ ਵੈਕਸੀਨ ਲਈ ਪੂਰੀ ਦੁਨੀਆਂ ਵਿੱਚ ਮੁਹਿੰਮ ਚੱਲ ਰਹੀ ਹੈ।

ਦੁਨੀਆਂ ਭਰ ਦੇ 178 ਦੇਸਾਂ ਵਿੱਚ 100 ਕਰੋੜ ਤੋਂ ਵੱਧ ਵੈਕਸੀਨ ਡੋਜ਼ਿਜ਼ ਲੋਕਾਂ ਨੂੰ ਲਗਾਈਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ:

ਲੋਕਾਂ ਦੇ ਬੀਮਾਰ ਹੋਣ, ਹਸਪਤਾਲ ਵਿੱਚ ਇਲਾਜ ਦੀ ਲੋੜ ਅਤੇ ਮੌਤ ਦੀ ਸੰਭਾਵਨਾਂ ਨੂੰ ਘਟਾਉਣ ਲਈ ਵੱਖ-ਵੱਖ ਤਰ੍ਹਾਂ ਦੀ ਵੈਕਸੀਨ ਦੀ ਵਰਤੋਂ ਕੀਤੀ ਜਾ ਰਹੀ ਹੈ।

ਸਾਨੂੰ ਵੈਕਸੀਨ ਦੀ ਲੋੜ ਕਿਉਂ ਹੈ?

ਇੱਕ ਸਾਲ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਹੈ ਜਦੋਂ ਪਹਿਲੀ ਵਾਰ ਵਾਇਰਸ ਸਾਹਮਣੇ ਆਇਆ ਸੀ। ਹਾਲੇ ਵੀ ਲੋਕਾਂ ਦੀ ਵੱਡੀ ਗਿਣਤੀ ਇਸ ਦੇ ਪ੍ਰਭਾਵ ਤੋਂ ਬਚਾਅ ਲਈ ਕਮਜ਼ੋਰ ਹੈ।

ਸਾਡੀਆਂ ਜ਼ਿੰਦਗੀਆਂ 'ਤੇ ਲੱਗੀਆਂ ਪਾਬੰਦੀਆਂ ਹੀ ਇੱਕੋ ਇੱਕ ਚੀਜ਼ ਹਨ ਜੋ ਵਾਇਰਸ ਨੂੰ ਰੋਕ ਰਹੀਆਂ ਹਨ ਕਿਉਂਕਿ ਉਹ ਵਾਇਰਸ ਦੇ ਫ਼ੈਲਾਅ ਦੇ ਮੌਕਿਆਂ ਨੂੰ ਘਟਾਉਂਦੀਆਂ ਹਨ।

ਵੈਕਸੀਨ ਸਾਡੇ ਸਰੀਰ ਨੂੰ ਇਨਫ਼ੈਕਸ਼ਨ ਨਾਲ ਲੜਾਈ ਸਿਖਾਉਂਦੀ ਹੈ ਅਤੇ ਮਹਾਂਮਾਰੀ ਦੀ ਸਥਿਤੀ ਵਿੱਚੋਂ ਬਾਹਰ ਨਿਕਲਣ ਦੀ ਇੱਕ ਰਣਨੀਤੀ ਹੈ।

ਤਿੰਨ ਕਿਹੜੀਆਂ ਵੱਡੀਆ ਵੈਕਸੀਨਜ਼ ਹਨ

ਵੈਕਸੀਨ ਦੀ ਦੌੜ ਵਿੱਚ ਤਿੰਨ ਵੱਡੇ ਨਾਮ ਹਨ - ਫ਼ਾਈਜ਼ਰ/ਬਾਇਓਐੱਨਟੈਕ, ਮੋਡਰਨਾ ਅਤੇ ਆਕਸਫੋਰਡ/ਐਸਟਰਾਜੇਨੇਕਾ।

ਫ਼ਾਈਜ਼ਰ ਅਤੇ ਮੋਡਰਨਾ ਦੋਵਾਂ ਨੇ ਆਰਐੱਨਏ ਵੈਕਸੀਨਜ਼ ਤਿਆਰ ਕੀਤੀਆਂ ਹਨ - ਇੱਕ ਨਵੀਂ ਪਹੁੰਚ ਜੋ ਵੈਕਸੀਨ ਨੂੰ ਤਿਆਰ ਕਰਨ ਵਿੱਚ ਤੇਜ਼ ਹੈ।

ਉਹ ਸਰੀਰ ਵਿੱਚ ਵਾਇਰਸ ਦੇ ਜੈਨੇਟਿਕ ਕੋਡ ਦਾ ਇੱਕ ਛੋਟਾ ਜਿਹਾ ਹਿੱਸਾ ਟੀਕੇ ਰਾਹੀਂ ਸਰੀਰ ਵਿੱਚ ਭੇਜਦੇ ਹਨ, ਜੋ ਕੋਰੋਨਾਵਾਇਰਸ ਦਾ ਹਿੱਸਾ ਪੈਦਾ ਕਰਨਾ ਸ਼ੁਰੂ ਕਰਦਾ ਹੈ ਅਤੇ ਸਰੀਰ ਨੂੰ ਬਚਾਅ ਵੱਲ ਲੈ ਜਾਂਦਾ ਹੈ।

ਇਨ੍ਹਾਂ ਨੂੰ ਯੂਕੇ, ਯੂਰਪ ਅਤੇ ਅਮਰੀਕਾ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਯੂਕੇ ਨੇ 7 ਅਪ੍ਰੈਲ ਨੂੰ ਹੇਵਲ ਦਡਾ ਯੂਨੀਵਰਸਿਟੀ ਹੈਲਥ ਬੋਰਡ ਵੈਕਸੀਨੇਸ਼ਨ ਸੈਂਟਰ 5000 ਡੋਜ਼ਿਜ਼ ਭੇਜ ਕੇ ਮੋਡਰਨਾ ਵੈਕਸੀਨ ਨਾਲ ਵੇਲਜ਼ ਵਿੱਚ ਟੀਕਾਕਰਨ ਦੀ ਸ਼ੁਰੂਆਤ ਕੀਤੀ।

ਆਕਸਫੋਰਡ ਟੀਕਾ ਬਿਲਕੁਲ ਵੱਖਰਾ ਹੈ ਕਿਉਂਕਿ ਇਹ ਸਰੀਰ ਵਿੱਚ ਉਸੇ ਜੈਨੇਟਿਕ ਪਦਾਰਥ ਨੂੰ ਲੈ ਜਾਣ ਲਈ ਇੱਕ ਨੁਕਸਾਨ ਰਹਿਤ ਵਾਇਰਸ ਦੀ ਵਰਤੋਂ ਕਰਦਾ ਹੈ। ਇਸ ਨੂੰ ਵੀ ਯੂਕੇ ਅਤੇ ਯੂਰਪ ਵਿੱਚ ਮਨਜ਼ੂਰੀ ਦਿੱਤੀ ਗਈ ਹੈ।

ਇਹ ਇਸਤੇਮਾਲ ਦੇ ਪੱਖੋਂ ਤਿੰਨਾਂ ਵਿੱਚੋਂ ਸੌਖਾ ਹੈ ਕਿਉਂਕਿ ਇਸ ਨੂੰ ਬਹੁਤ ਜ਼ਿਆਦਾ ਠੰਡੇ ਤਾਪਮਾਨ ਦੀ ਲੋੜ ਦੀ ਬਜਾਇ, ਰੈਫ਼ਰੀਜਰੇਟਰ ਵਿੱਚ ਵੀ ਭੰਡਾਰ ਕੀਤਾ ਜਾ ਸਕਦਾ ਹੈ।

ਮੰਨਿਆ ਜਾ ਰਿਹਾ ਹੈ ਕਿ ਸਾਰੀਆਂ ਤਿੰਨਾਂ ਦੀਆਂ ਦੋ ਖ਼ੁਰਾਕਾਂ ਦੀ ਲੋੜ ਹੈ, ਪਰ ਯੂਕੇ ਤਰਜੀਹ ਦੇ ਰਿਹਾ ਹੈ ਕਿ ਜਿੰਨੇ ਵੱਧ ਤੋਂ ਵੱਧ ਲੋਕਾਂ ਨੂੰ ਹੋ ਸਕੇ ਪਹਿਲੀ ਖ਼ੁਰਾਕ ਦਿੱਤੀ ਜਾਵੇ ਅਤੇ ਦੂਜੀ ਨੂੰ ਲੰਬਿਤ ਕੀਤਾ ਜਾਵੇ।

ਜਾਨਸਨ ਅਤੇ ਨੋਵਾਵੈਕਸ

ਹਾਲ ਹੀ ਵਿੱਚ ਦੋਵਾਂ ਦੇ ਵੱਡੇ ਪੱਧਰ 'ਤੇ ਟਰਾਇਲਜ਼ ਦੇ ਨਤੀਜ਼ੇ ਦੱਸੇ ਗਏ ਹਨ।

ਹੁਣ ਦੋਵਾਂ ਦੇ ਟੀਕਿਆਂ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਜੌਨਸਨ ਐਂਡ ਜੌਨਸਨ ਦੀ ਮਾਲਕੀਅਤ ਵਾਲੀ ਜਾਨਸਨ ਅਤੇ ਨੋਵਾਵੈਕਸ ਦੀ ਕਾਰਗੁਜ਼ਾਰੀ ਦੀ ਡਰੱਗ ਰੈਗੂਲੇਟਰਜ਼ ਵਲੋਂ ਸਮੀਖਿਆ ਕੀਤੀ ਜਾਵੇਗੀ।

ਜਾਨਸਨ ਦੀ ਵੈਕਸੀਨ ਵਿੱਚ ਵੀ ਆਕਸਫੋਰਡ ਵਾਲੀ ਤਕਨੀਕ ਦੀ ਹੀ ਵਰਤੋਂ ਕੀਤੀ ਗਈ ਹੈ। ਅਹਿਮ ਗੱਲ ਇਹ ਹੈ ਕਿ ਇਸ ਟੀਕੇ ਦੀ ਦੋ ਨਹੀਂ ਇੱਕੋ ਡੋਜ਼ ਲਗਾਈ ਜਾਵੇਗੀ।

ਇਸ ਦੇ ਨਾਲ, ਇਸ ਨੂੰ ਸਟੋਰ ਕਰਨ ਲਈ ਸਿਰਫ਼ ਇੱਕ ਰੈਫਰੀਜਰੇਟਰ ਦੀ ਜ਼ਰੂਰਤ ਹੈ ਅਤੇ ਇਸ ਸਾਲ ਇੱਕ ਅਰਬ ਖ਼ੁਰਾਕਾਂ ਦੀ ਯੋਜਨਾ ਹੈ, ਜਿਸਦਾ ਅਰਥ ਹੈ ਇਹ ਦੁਨੀਆ। ਭਰ ਵਿੱਚ ਚਲ ਰਹੇ ਟੀਕਾਕਰਨ 'ਤੇ ਅਹਿਮ ਪ੍ਰਭਾਵ ਪੈ ਸਕਦਾ ਹੈ।

ਨੋਵਾਵੈਕਸ ਵੈਕਸੀਨ ਲਈ ਇੱਕ ਵੱਖਰੀ, ਰਵਾਇਤੀ ਪਹੁੰਚ ਦੀ ਵਰਤੋਂ ਕਰ ਰਿਹਾ ਹੈ - ਸਰੀਰ ਵਿੱਚ ਵਾਇਰਸ ਤੋਂ ਲਏ ਪ੍ਰੋਟੀਨ ਅਤੇ ਇੱਕ ਕੈਮੀਕਲ ਨੂੰ ਮੁੱਖ ਰੋਗ ਪ੍ਰਤੀਰੋਧਕ ਪ੍ਰਣਾਲੀ ਵਿੱਚ ਟੀਕੇ ਜ਼ਰੀਏ ਦਾਖ਼ਲ ਕੀਤਾ ਜਾਂਦਾ ਹੈ।

ਬਾਕੀ ਦੁਨੀਆਂ ਕੀ ਕਰ ਰਹੀ ਹੈ?

ਹੋਰ ਧਿਆਨ ਦੇਣ ਯੋਗ ਵੈਕਸੀਨਜ਼ ਹਨ, ਭਾਵੇਂ ਇੰਨਾਂ ਦੀ ਵਰਤੋਂ ਯੂਰਪ ਜਾਂ ਯੂਕੇ ਵਿੱਚ ਨਹੀਂ ਕੀਤੀ ਜਾ ਰਹੀ।

ਦਿ ਸਿਨੋਵੈਕ, ਸੈਨਸਿਨੋ ਅਤੇ ਸਿਨੋਫ਼ਰਮ ਵੈਕਸੀਨ ਨੂੰ ਚੀਨ ਦੇ ਵਿਗਿਆਨੀਆਂ ਵਲੋਂ ਵਿਕਸਿਤ ਕੀਤਾ ਗਿਆ ਹੈ ਅਤੇ ਇਸ ਲਈ ਏਸ਼ੀਆ ਅਤੇ ਦੱਖਣ ਅਮਰੀਕਾ ਦੇ ਕਈ ਦੇਸਾਂ ਨਾਲ ਸੌਦਿਆਂ 'ਤੇ ਹਸਤਾਖ਼ਰ ਹੋ ਚੁੱਕੇ ਹਨ।

ਚੀਨ ਵਿੱਚ ਕਰੀਬ ਦਸ ਲੱਖ ਲੋਕਾਂ ਨੂੰ ਸਿਨੋਫ਼ਰਮ ਵੈਕਸੀਨ ਲਗਾਈ ਗਈ ਹੈ।

ਸਪੁਤਨਿਕ ਵੀ ਨੂੰ ਰੂਸ ਵਲੋਂ ਦੇ ਗਮੇਲਿਆ ਖੋਜ ਕੇਂਦਰ ਵਲੋਂ ਤਿਆਰ ਕੀਤਾ ਗਿਆ ਹੈ, ਅਤੇ ਦਿ ਲੈਨਸੇਟ ਵਲੋਂ ਪ੍ਰਕਾਸ਼ਿਤ ਕੀਤੇ ਗਏ ਬਾਅਦ ਦੇ ਪੜਾਅ ਦੇ ਨਤੀਜਿਆਂ ਮੁਤਾਬਕ ਇਹ ਪ੍ਰਭਾਵਸ਼ਾਲੀ ਹੈ। ਕਈ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ।

ਵੈਕਸੀਨ ਜਿਸ ਨੂੰ ਆਕਸਫੋਰਡ ਐਸਟਰਾਜੇਨੇਕਾ ਅਤੇ ਜਾਨਸਨ ਵੈਕਸੀਨ ਦੇ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਨੂੰ ਵੀ ਸੁਰੱਖਿਅਤੇ ਮੰਨਿਆ ਗਿਆ ਹੈ ਅਤੇ ਇਹ ਕੋਵਿਡ-19 ਲਾਗ ਲੱਗਣ ਦੀ ਸੂਰਤ ਵਿੱਚ ਇਲਾਜ ਲਈ ਹਸਪਤਾਲ ਵਿੱਚ ਭਰਤੀ ਹੋਣ ਜਾਂ ਮੌਤ ਤੋਂ ਪੂਰੀ ਤਰ੍ਹਾਂ ਬਚਾਅ ਮੁਹੱਈਆ ਕਰਵਾਉਂਦੀ ਹੈ।

ਕੀ ਇਹ ਸਾਰੇ ਟੀਕੇ ਇੱਕੋ ਜਿੰਨੇ ਪ੍ਰਭਾਵਸ਼ਾਲੀ ਹਨ?

ਇੱਕ ਕੰਪਨੀ ਵਲੋਂ ਤਿਆਰ ਵੈਕਸੀਨ ਦੇ ਨਤੀਜਿਆਂ ਨੂੰ ਕਿਸੇ ਹੋਰ ਕੰਪਨੀ ਦੀ ਵੈਕਸੀਨ ਨਾਲ ਤੁਲਨਾ ਕਰਨਾ ਔਖਾ ਹੈ ਕਿਉਂਕਿ ਹਰ ਇੱਕ ਵੱਲੋਂ ਮਹਾਂਮਾਰੀ ਦੇ ਵੱਖ ਵੱਖ ਸਮੇਂ ਦੌਰਾਨ ਵੱਖੋ ਵੱਖਰੇ ਤਰੀਕੇ ਨਾਲ ਟਰਾਇਲ ਕੀਤੇ ਗਏ।

ਹਾਲਾਂਕਿ, ਜੇ ਤੁਸੀਂ ਵੈਕਸੀਨ ਲਗਵਾਈ ਹੈ ਤਾਂ ਕੋਵਿਡ-19 ਦੀ ਲਾਗ ਲੱਗਣ ਦੀ ਸੂਰਤ ਵਿੱਚ ਤੁਹਾਡੇ ਹਸਪਤਾਲ ਵਿੱਚ ਦਾਖਲ ਹੋਣ ਦੇ ਜਾਂ ਮਰਨ ਦੇ ਚਾਂਸ 'ਤੇ ਅਸਰ ਪੈਂਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇੱਕ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਕੀ ਵੈਕਸੀਨ ਤੁਹਾਨੂੰ ਲਾਗ ਫੈਲਾਉਣ ਤੋਂ ਰੋਕਦਾ ਹੈ - ਇਸ ਦਾ ਜਵਾਬ ਮਿਲਣਾ ਬਾਕੀ ਹੈ।

ਇਹ ਸਮਝਣ ਨਾਲ ਕਿ ਕਿਹੜਾ ਤਰੀਕਾ ਸਭ ਤੋਂ ਵਧੀਆ ਨਤੀਜੇ ਪੈਦਾ ਕਰਦਾ ਹੈ ਚੈਲੇਂਜ ਟਰਾਇਲਜ਼ ਵਿਚੋਂ ਖੋਜਿਆ ਜਾਵੇਗਾ ਜਿਸ ਦੌਰਾਨ ਲੋਕ ਜਾਣ ਬੁੱਝ ਕੇ ਲਾਗ਼ ਲਗਵਾਉਣਗੇ।

ਵਾਇਰਸ ਦੇ ਵੱਖ-ਵੱਖ ਵੇਰੀਐਂਟਸ

ਦੁਨੀਆਂ ਭਰ ਦੇ ਦੇਸਾਂ ਵਿੱਚ ਕੋਰੋਨਾਵਾਇਰਸ ਦੇ ਨਵੇਂ ਰੂਪ ਸਾਹਮਣੇ ਆ ਰਹੇ ਹਨ।

ਖ਼ੈਰ, ਜਾਨਸਨ ਅਤੇ ਨੋਵਾਵੈਕਸ ਵਲੋਂ ਇੱਕ ਚੇਤਾਵਨੀ ਦਾ ਸੰਕੇਤ ਦਿੱਤਾ ਗਿਆ ਹੈ, ਜਿਸ ਕੋਲ ਨਵੇਂ ਵੇਰੀਐਂਟ ਦਾ "ਰੀਅਲ-ਵਰਲਡ" (ਅਸਲ ਦੁਨੀਆਂ) ਦਾ ਡਾਟਾ ਹੈ।

ਦੱਖਣੀ ਅਫ਼ਰੀਕਾ ਜਿੱਥੇ ਨਵਾਂ ਵੇਰੀਐਂਟ ਚਿੰਤਾਜਨਕ ਰੂਪ ਵਿੱਚ ਫ਼ੈਲ ਰਿਹਾ ਹੈ ਵਿੱਚ ਦੋਵਾਂ ਨੇ ਅਸਰ ਵਿੱਚ ਗਿਰਾਵਟ ਦਿਖਾਈ।

ਨਤੀਜੇ ਹਾਲੇ ਵੀ, ਕੋਈ ਵੀ ਟੀਕਾ ਨਾ ਲਗਵਾਉਣ ਨਾਲੋਂ ਸਪੱਸ਼ਟ ਤੌਰ 'ਤੇ ਬਿਹਤਰ ਅਤੇ ਚੰਗੇ ਹਨ ਪਰ ਉਹ ਜ਼ੋਰ ਦਿੰਦੇ ਹਨ ਕਿ ਕਿਵੇਂ ਕੋਰੋਨਾਵਾਇਰਸ ਇੱਕ ਗਤੀਸ਼ੀਲ ਨਿਸ਼ਾਨਾ ਹੈ।

ਸ਼ਾਇਦ ਸਾਨੂੰ ਭਵਿੱਖ ਵਿੱਚ ਉਨ੍ਹਾਂ ਵੈਕਸੀਨੇਸ਼ਨ ਨੂੰ ਬਦਲਣਾ ਪਵੇ ਜਿੰਨਾਂ ਦਾ ਅਸੀਂ ਇਸਤੇਮਾਲ ਕਰ ਰਹੇ ਹਾਂ।

ਹਾਲੇ ਵੀ ਕੀ ਕਰਨ ਦੀ ਲੋੜ ਹੈ?

  • ਵੱਡੇ ਪੱਧਰ 'ਤੇ ਅਰਬਾਂ ਖ਼ੁਰਾਕਾਂ ਤਿਆਰ ਕਰਨ ਅਤੇ ਉਨ੍ਹਾਂ ਨੂੰ ਦੁਨੀਆਂ ਭਰ ਵਿੱਚ ਵੰਡਣ ਦੀ ਲੋੜ
  • ਇਹ ਬਚਾਅ ਕਿੰਨਾਂ ਸਮਾਂ ਚਲੇਗਾ ਪਤਾ ਕਰਨ ਲਈ ਖੋਜ ਦੀ ਲੋੜ
  • ਵੈਕਸੀਨ ਦੇ ਵਾਇਰਸ ਉੱਤੇ ਪ੍ਰਭਾਵ ਨੂੰ ਜਾਣਨ ਲਈ ਖੋਜ ਦੀ ਲੋੜ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)