ਡੋਨਲਡ ਟਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਚੋਣ
ਨਤੀਜਿਆਂ ਨੂੰ ਅਦਾਲਤ ਵਿੱਚ ਚੁਣੌਤੀ ਦੇਣਗੇ। ਜੇ ਉਹ ਅਜਿਹਾ ਕਰਨ ਦੀ ਆਪਣੀ ਕੋਸ਼ਿਸ਼ ਵਿੱਚ ਸਫ਼ਲ
ਨਹੀਂ ਹੋਏ ਤਾਂ ਉਨ੍ਹਾਂ ਉੱਰਕ ਜਨਤਕ ਤੌਰ ਤੇ ਹਾਰ ਸਵੀਕਾਰ ਕਰਨ ਲਈ ਦਬਾਅ ਵਧੇਗਾ। ਕੀ ਹਾਰ
ਸਵੀਕਾਰ ਕਰਨਾ ਉਨ੍ਹਾਂ ਲਈ ਜ਼ਰੂਰੀ ਹੈ?
ਅਮਰੀਕੀ ਸਿਆਸਤ ਵਿੱਚ ਚੋਣਾਂ ਹਾਰ ਚੁੱਕੇ ਉਮੀਦਵਾਰ, ਜੇਤੂ
ਨੂੰ ਫ਼ੋਨ ਕਰ ਕੇ ਵਧਾਈ ਦਿੰਦੇ ਹਨ ਅਤੇ ਆਪਣੀ ਹਾਰ ਮੰਨਦੇ ਹਨ। ਹਾਲਾਂਕਿ ਇਹ ਕੋਈ ਬੰਧਨ ਵੀ ਨਹੀਂ
ਹੈ।
ਸਾਲ 2018 ਵਿੱਚ ਗਵਰਨਰ ਦੇ ਅਹੁਦੇ ਲਈ ਪਾਰਟੀ ਦੀ ਉਮੀਦਵਾਰ
ਸਟੇਸੀ ਅਬ੍ਰਾਹਮਸ ਨੇ ਚੋਣਾਂ ਵਿੱਚ ਵੋਟਰ ਫਰਾਡ ਅਤ ਡਰਾਉਣ-ਧਮਕਾਉਣ ਦਾ ਇਲਜ਼ਾਮ ਲਾਇਆ ਸੀ ਅਤੇ
ਰਿਪਬਲੀਕਨ ਪਾਰਟੀ ਦੇ ਉਮੀਦਵਾਰ ਬ੍ਰਆਇਨ ਕੈਂਪ ਨੇ ਹਾਰ ਨਹੀਂ ਮੰਨੀ ਸੀ।
ਹਾਲਾਂਕਿ ਹਾਲ ਫ਼ਿਲਹਾਲ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ
ਅਜਿਹਾ ਕਦੇ ਨਹੀਂ ਹੋਇਆ।
ਫ਼ਿਲਹਾਲ ਜਾਰਜੀਆ ਵਿੱਚ ਕਾਨੂੰਨੀ ਤਰੀਕੇ ਨਾਲ ਚੋਣਾਂ ਦੇ
ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ, ਲੇਕਿਨ ਉਸ ਸਮੇਂ ਤੱਕ ਸਰਕਾਰੀ ਮਸ਼ੀਨਰੀ ਕੰਮ-ਕਾਜ ਜਿਵੇਂ ਚੱਲ
ਰਿਹਾ ਹੈ ਉਸੇ ਤਰ੍ਹਾਂ ਚਲਦਾ ਰਹੇਗਾ, ਭਾਵੇਂ ਟਰੰਪ ਜੋ ਮਨ ਆਵੇ ਕਰ ਲੈਣ।
ਇਹ ਵੀ ਸੱਚ ਹੈ ਕਿ ਨਾ ਤਾਂ ਟਰੰਪ ਨੂੰ ਆਪਣੀ ਹਾਰ ਸਵੀਕਾਰ ਕਰਨ
ਦੀ ਲੋੜ ਹੈ ਅਤੇ ਨਾਹੀ ਮੂੰਹ ਤੇ ਮੁਸਕਰਾਹਟ ਲਿਆ ਕੇ ਬਾਇਡਨ ਦੇ ਸਹੁੰਚੁੱਕ (ਇਨਾਗਰੇਸ਼ਨ) ਵਿੱਚ
ਸ਼ਿਰਕਤ ਕਰਨ ਦੀ ਲੋੜ ਹੈ ਪਰ ਕਾਨੂੰਨੀ ਪੱਖ ਤੋਂ ਉਨ੍ਹਾਂ ਦੀਆਂ ਕੁਝ ਜ਼ਿੰਮੇਵਾਰੀਆਂ ਹਨ।
ਬਾਇਡਨ ਦੀ ਟੀਮ ਜ਼ਿੰਮੇਵਾਰੀ ਲੈਣ ਦੀ ਸ਼ੁਰੂਆਤ ਕਰ ਸਕੇ ਇਸ
ਲਈ ਉਨ੍ਹਾਂ ਨੂੰ ਆਪਣੇ ਪ੍ਰਸ਼ਾਸਨ ਨੂੰ ਇਜਾਜ਼ਤ ਦੇਣੀ ਪਵੇਗੀ। ਟਰੰਪ ਦੇ ਅਧਿਕਾਰੀਆਂ ਮੁਤਾਬਕ ਉਹ
ਪਹਿਲਾਂ ਹੀ ਇਹ ਕੰਮ ਕਰ ਚੁੱਕੇ ਹਨ।
ਆਖ਼ਰ ਕੀ ਰਹੇ ਟਰੰਪ ਦੀ ਹਾਰ ਦੇ ਕਾਰਨ, ਜਾਣਨ ਲਈ ਵੀਡੀਓ ਇੱਥੇ ਕਲਿਕ ਕਰ ਕੇ ਦੇਖੋ।