US Election Results: ਡੌਨਲਡ ਟਰੰਪ ਨੇ ਹਾਰ ਨਾ ਮੰਨੀ ਤਾਂ ਫਿਰ ਕੀ ਹੋਵੇਗਾ?

ਪੈਨੇਸਲਵੇਨੀਆ ਦੀ ਜਿੱਤ ਨੇ ਜੋ ਬਾਇਡਨ ਦਾ ਵ੍ਹਾਇਟ ਹਾਊਸ ਲਈ ਰਾਹ ਪੱਧਰਾ ਕੀਤਾ ਹੈ ਪਰ ਟਰੰਪ ਅਜੇ ਵੀ ਕਾਨੂੰਨੀ ਲੜਾਈ ਦੇ ਮੂਡ 'ਚ ਹਨ

ਲਾਈਵ ਕਵਰੇਜ

  1. ਇਹ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਦੀਆਂ ਅਪਡੇਟਸ ਲਈ ਤੁਹਾਡਾ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ।

    ਤੁਸੀਂ ਸਾਡੀ ਵੈੱਬਸਾਈਟ https://www.bbc.com/punjabi 'ਤੇ ਆਉਂਦੇ ਰਹੋ

    ਤੁਸੀਂ ਸਾਡੇ You Tube ਚੈਨਲ https://www.youtube.com/c/BBCNewsPunjabi 'ਤੇ ਵੀ ਆ ਸਕਦੇ ਹੋ

    ਸਾਡੇ ਫੇਸਬੁੱਕ ਅਤੇ ਟਵਿੱਟਰ ਅਕਾਊਂਟ 'ਤੇ ਵੀ ਆ ਸਕਦੇ ਹੋ।

    ਧੰਨਵਾਦ

  2. ਉਹ ਕਾਰਨ ਜਿਨ੍ਹਾਂ ਕਰਕੇ ਡੌਨਲਡ ਟਰੰਪ ਰਾਸ਼ਟਰਪਤੀ ਚੋਣਾਂ ਹਾਰੇ

    ਡੋਨਲਡ ਟਰੰਪ

    ਤਸਵੀਰ ਸਰੋਤ, Getty Images

    2020 ਵਿੱਚ ਟਰੰਪ ਦੀਆਂ ਸਿਆਸੀ ਕਮਜ਼ੋਰੀਆਂ ਦੇ ਕਿਸੇ ਵੀ ਵਿਸ਼ਲੇਸ਼ਣ ਨੂੰ ਉਨ੍ਹਾਂ ਦੀਆਂ ਸਿਆਸੀ ਤਾਕਤਾਂ ਨੂੰ ਵੀ ਮੰਨਣਾ ਹੋਵੇਗਾ। ਹਾਲਾਂਕਿ ਉਹ ਇਸ ਅਹੁਦੇ 'ਤੇ ਸਿਰਫ਼ ਚਾਰ ਸਾਲ ਹੀ ਰਹਿ ਸਕੇ ਅਤੇ ਅਗਲੇ ਚਾਰ ਸਾਲ ਇਸ ਅਹੁਦੇ 'ਤੇ ਬਰਕਰਾਰ ਰਹਿਣ ਦੀ ਦੌੜ ਹਾਰ ਗਏ ਹਨ।

    ਨਿਊ ਯਾਰਕ ਤੋਂ ਬੀਬੀਸੀ ਦੇ ਪ੍ਰਤੀਨਧੀ ਨਿਕ ਬਰਾਇੰਟ ਦਾ ਦਿਲਚਸਪ ਵਿਸ਼ਲੇਸ਼ਣ।

  3. ਵ੍ਹਾਈਟ ਹਾਊਸ ਤੱਕ ਪਹੁੰਚਣ ਦੀ ਤੀਜੀ ਕੋਸ਼ਿਸ਼ ਵਿੱਚ ਸਫ਼ਲ ਹੋਏ ਬਾਇਡਨ ਦਾ ਸਫ਼ਰ

    ਵੀਡੀਓ ਕੈਪਸ਼ਨ, ਪਤਨੀ ਅਤੇ ਧੀ ਦੀ ਮੌਤ ਤੋਂ ਬਾਅਦ ਟੁੱਟ ਚੁੱਕੇ ਬਾਇਡਨ ਨੇ ਖ਼ੁਦ ਨੂੰ ਇੰਝ ਸੰਭਾਲਿਆ
  4. ਟਰੰਪ ਨੇ ਹਾਰ ਸਵੀਕਾਰ ਨਾ ਕੀਤੀ ਫਿਰ ਕੀ ਹੋਵੇਗਾ?, ਉੱਤਰੀ ਅਮਰੀਕਾ ਲਈ ਬੀਬੀਸੀ ਪੱਤਰਕਾਰ ਐਂਥਨੀ ਜ਼ਰਚਰ

    ਟਰੰਪ

    ਤਸਵੀਰ ਸਰੋਤ, AFP

    ਡੋਨਲਡ ਟਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਚੋਣ ਨਤੀਜਿਆਂ ਨੂੰ ਅਦਾਲਤ ਵਿੱਚ ਚੁਣੌਤੀ ਦੇਣਗੇ। ਜੇ ਉਹ ਅਜਿਹਾ ਕਰਨ ਦੀ ਆਪਣੀ ਕੋਸ਼ਿਸ਼ ਵਿੱਚ ਸਫ਼ਲ ਨਹੀਂ ਹੋਏ ਤਾਂ ਉਨ੍ਹਾਂ ਉੱਰਕ ਜਨਤਕ ਤੌਰ ਤੇ ਹਾਰ ਸਵੀਕਾਰ ਕਰਨ ਲਈ ਦਬਾਅ ਵਧੇਗਾ। ਕੀ ਹਾਰ ਸਵੀਕਾਰ ਕਰਨਾ ਉਨ੍ਹਾਂ ਲਈ ਜ਼ਰੂਰੀ ਹੈ?

    ਅਮਰੀਕੀ ਸਿਆਸਤ ਵਿੱਚ ਚੋਣਾਂ ਹਾਰ ਚੁੱਕੇ ਉਮੀਦਵਾਰ, ਜੇਤੂ ਨੂੰ ਫ਼ੋਨ ਕਰ ਕੇ ਵਧਾਈ ਦਿੰਦੇ ਹਨ ਅਤੇ ਆਪਣੀ ਹਾਰ ਮੰਨਦੇ ਹਨ। ਹਾਲਾਂਕਿ ਇਹ ਕੋਈ ਬੰਧਨ ਵੀ ਨਹੀਂ ਹੈ।

    ਸਾਲ 2018 ਵਿੱਚ ਗਵਰਨਰ ਦੇ ਅਹੁਦੇ ਲਈ ਪਾਰਟੀ ਦੀ ਉਮੀਦਵਾਰ ਸਟੇਸੀ ਅਬ੍ਰਾਹਮਸ ਨੇ ਚੋਣਾਂ ਵਿੱਚ ਵੋਟਰ ਫਰਾਡ ਅਤ ਡਰਾਉਣ-ਧਮਕਾਉਣ ਦਾ ਇਲਜ਼ਾਮ ਲਾਇਆ ਸੀ ਅਤੇ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਬ੍ਰਆਇਨ ਕੈਂਪ ਨੇ ਹਾਰ ਨਹੀਂ ਮੰਨੀ ਸੀ।

    ਹਾਲਾਂਕਿ ਹਾਲ ਫ਼ਿਲਹਾਲ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਅਜਿਹਾ ਕਦੇ ਨਹੀਂ ਹੋਇਆ।

    ਫ਼ਿਲਹਾਲ ਜਾਰਜੀਆ ਵਿੱਚ ਕਾਨੂੰਨੀ ਤਰੀਕੇ ਨਾਲ ਚੋਣਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ, ਲੇਕਿਨ ਉਸ ਸਮੇਂ ਤੱਕ ਸਰਕਾਰੀ ਮਸ਼ੀਨਰੀ ਕੰਮ-ਕਾਜ ਜਿਵੇਂ ਚੱਲ ਰਿਹਾ ਹੈ ਉਸੇ ਤਰ੍ਹਾਂ ਚਲਦਾ ਰਹੇਗਾ, ਭਾਵੇਂ ਟਰੰਪ ਜੋ ਮਨ ਆਵੇ ਕਰ ਲੈਣ।

    ਇਹ ਵੀ ਸੱਚ ਹੈ ਕਿ ਨਾ ਤਾਂ ਟਰੰਪ ਨੂੰ ਆਪਣੀ ਹਾਰ ਸਵੀਕਾਰ ਕਰਨ ਦੀ ਲੋੜ ਹੈ ਅਤੇ ਨਾਹੀ ਮੂੰਹ ਤੇ ਮੁਸਕਰਾਹਟ ਲਿਆ ਕੇ ਬਾਇਡਨ ਦੇ ਸਹੁੰਚੁੱਕ (ਇਨਾਗਰੇਸ਼ਨ) ਵਿੱਚ ਸ਼ਿਰਕਤ ਕਰਨ ਦੀ ਲੋੜ ਹੈ ਪਰ ਕਾਨੂੰਨੀ ਪੱਖ ਤੋਂ ਉਨ੍ਹਾਂ ਦੀਆਂ ਕੁਝ ਜ਼ਿੰਮੇਵਾਰੀਆਂ ਹਨ।

    ਬਾਇਡਨ ਦੀ ਟੀਮ ਜ਼ਿੰਮੇਵਾਰੀ ਲੈਣ ਦੀ ਸ਼ੁਰੂਆਤ ਕਰ ਸਕੇ ਇਸ ਲਈ ਉਨ੍ਹਾਂ ਨੂੰ ਆਪਣੇ ਪ੍ਰਸ਼ਾਸਨ ਨੂੰ ਇਜਾਜ਼ਤ ਦੇਣੀ ਪਵੇਗੀ। ਟਰੰਪ ਦੇ ਅਧਿਕਾਰੀਆਂ ਮੁਤਾਬਕ ਉਹ ਪਹਿਲਾਂ ਹੀ ਇਹ ਕੰਮ ਕਰ ਚੁੱਕੇ ਹਨ।

    ਆਖ਼ਰ ਕੀ ਰਹੇ ਟਰੰਪ ਦੀ ਹਾਰ ਦੇ ਕਾਰਨ, ਜਾਣਨ ਲਈ ਵੀਡੀਓ ਇੱਥੇ ਕਲਿਕ ਕਰ ਕੇ ਦੇਖੋ।

  5. ਇਮੀਗ੍ਰੇਸ਼ਨ ਸਣੇ ਉਹ 8 ਮੁੱਦੇ ਜਿਨ੍ਹਾਂ ਨੂੰ ਲੈ ਕੇ ਬਾਇਡਨ ਮੈਦਾਨ 'ਚ ਉਤਰੇ ਅਤੇ ਜਿੱਤੇ

    ਜੋਅ ਬਾਇਡਨ
    ਤਸਵੀਰ ਕੈਪਸ਼ਨ, ਜੋਅ ਬਾਇਡਨ ਨੇ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਜਿੱਤ ਲਈਆਂ ਹਨ

    ਅਮਰੀਕਾ ਇਸ ਸਮੇਂ ਕੋਰੋਨਾਵਾਇਰਸ ਮਹਾਂਮਾਰੀ ਤੋਂ ਲੈ ਕੇ ਨਸਲੀ ਵਿਤਕਰੇ ਨਾਲ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਅਜਿਹੇ 'ਚ ਚੋਣਾਂ ਵੇਲੇ ਬਾਇਡਨ ਨੇ ਕਿਹੜੀਆਂ ਮੁੱਖ ਨੀਤੀਆਂ ਦੀ ਗੱਲ ਕੀਤੀ।

  6. ਕਮਲਾ ਹੈਰਿਸ ਨੇ ਜਿੱਤ ਤੋਂ ਬਾਅਦ ਆਪਣੀ ਮਾਂ ਨੂੰ ਇੰਝ ਯਾਦ ਕੀਤਾ

    ਵੀਡੀਓ ਕੈਪਸ਼ਨ, ਕਮਲਾ ਹੈਰਿਸ ਨੇ ਜਿੱਤ ਤੋਂ ਬਾਅਦ ਆਪਣੀ ਮਾਂ ਨੂੰ ਇੰਝ ਯਾਦ ਕੀਤਾ

    ਅਰਕੀਕਾ ਦੀ ਉਪ-ਰਾਸ਼ਟਰਪਤੀ ਅਹੁਦੇ ਦੀ ਜੇਤੂ ਉਮੀਦਵਾਰ ਕਮਲਾ ਹੈਰਿਸ ਨੇ ਜਿੱਤ ਤੋਂ ਬਾਅਦ ਇੱਕ ਜਲਸੇ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਆਪਣੀ ਮਾਂ ਸਮੇਤ ਉਨ੍ਹਾਂ ਸਾਰੀਆਂ ਔਰਤਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਔਰਤਾਂ ਅਤੇ ਸਾਰੇ ਸਮਾਜ ਦੇ ਹੱਕਾਂ ਲਈ ਸੰਘਰਸ਼ ਕੀਤੇ।

  7. ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ

  8. US Election Result : ਚੋਣਾਂ ਜਿੱਤਣ ਤੋਂ ਬਾਅਦ ਜੋਅ ਬਾਇਡਨ ਅਤੇ ਕਮਲਾ ਹੈਰਿਸ ਨੇ ਕੀਤਾ ਸੰਬੋਧਨ

    ਅਮਰੀਕੀ ਚੋਣਾਂ ਜਿੱਤਣ ਵਾਲੇ ਜੋਅ ਬਾਇਡਨ ਅਤੇ ਉੱਪ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਲੀ ਕਮਲਾ ਹੈਰਿਸ ਨੇ ਸਪੀਚ ਦਿੱਤੀ। ਜਿਸ ਦੌਰਾਨ ਉਨ੍ਹਾਂ ਨੇ ਧੰਨਵਾਦ ਕੀਤਾ ਤੇ ਕਿਹਾ ਸਾਡੇ ਵਿਰੋਧੀਆਂ ਨੂੰ ਦੁਸ਼ਮਣ ਮੰਨਣਾ ਬੰਦ ਕਰੋ। ਕਮਲਾ ਹੈਰਿਸ ਨੇ ਕਿਹਾ ਅਮਰੀਕਾ ਸੰਭਵਾਨਾਵਾਂ ਦਾ ਮੁਲਕ ਹੈ ਅਤੇ "ਮੈਂ ਇਸ ਅਹੁਦੇ ਉੱਤੇ ਜਿੱਤਣ ਵਾਲੀ ਪਹਿਲੀ ਔਰਤ ਹੋ ਸਕਦੀ ਹਾਂ ਪਰ ਆਖ਼ਰੀ ਨਹੀਂ।"

    ਵੀਡੀਓ ਕੈਪਸ਼ਨ, ਚੋਣਾਂ ਜਿੱਤਣ ਤੋਂ ਬਾਅਦ ਜੋਅ ਬਾਇਡਨ ਅਤੇ ਕਮਲਾ ਹੈਰਿਸ ਨੇ ਕੀਤਾ ਸੰਬੋਧਨ
  9. ਤਮਿਲਨਾਡੂ ਵਿਚਲੇ ਕਮਲਾ ਹੈਰਿਸ ਦੇ ਨਾਨਕੇ ਪਿੰਡ ਵਿਚ ਵੀ ਜਸ਼ਨ

    ਕਮਲਾ ਹੈਰਿਸ
    ਕਮਲਾ ਹੈਰਿਸ
  10. ਬਾਇਡਨ ਦੇ ਭਾਸ਼ਣ ਦੀਆਂ 5 ਅਹਿਮ ਗੱਲਾਂ

    ਡੈਮੋਕ੍ਰਟੇਸ ਜੋਅ ਬਾਇਡਨ ਨੇ ਚੋਣ ਜਿੱਤਣ ਤੋਂ ਬਾਅਦ ਪਹਿਲੇ ਭਾਸ਼ਣ ਵਿਚ ਕਿਹਾ ਦੇਸ ਨੂੰ ‘ਵੰਡਣ ਲ਼ਈ ਨਹੀਂ ਜੋੜਨ ਲਈ’

    ਟਰੰਪ ਦੇ ਵੋਟਰਾਂ ਨੂੰ ਦੁਸ਼ਮਣ ਸਮਝਣਾ ਬੰਦ ਕਰੋ ਅਤੇ ਇੱਦ ਦੂਜੇ ਨੂੰ ਇੱਕ ਵਾਰ ਮੌਕਾ ਦਿਓ

    ਮੈਂ ਦੁਨੀਆਂ ਵਿਚ ਅਮਰੀਕਾ ਦੀ ਇੱਜ਼ਤ ਮੁੜ ਬਹਾਲ ਕਰਨ ਲਈ ਕੰਮ ਕਰਾਂਗਾ

    ਮੁਲਕ ਦੀ ਰੀੜ੍ਹ ਦੀ ਹੱਡੀ ਖੜ੍ਹੀ ਕਰਾਂਗੇ ਅਤੇ ਸਾਰਿਆਂ ਦੇ ਸਾਥ ਨਾਲ ਅੱਗੇ ਵਧਾਂਗੇ

    ਵਿਸ਼ਵਾਸ਼ ਫੈਲਾਓ, ਰੱਬ ਦਾ ਸਭ ਨੂੰ ਪਿਆਰ ਅਤੇ ਅਮਰੀਕਾ ਲਈ ਦੁਆਵਾਂ

    ਜੋਅ ਬਾਇਡਨ

    ਤਸਵੀਰ ਸਰੋਤ, Reuters

  11. ਜੋਅ ਬਾਇਡਨ ਦੀ ਜਿੱਤ ਤੋਂ ਬਾਅਦ ਹੁਣ ਕੀ ਹੋਵੇਗਾ

  12. ਕਮਲਾ ਹੈਰਿਸ ਦਾ ਕੀ ਰਿਹਾ ਸੰਘਰਸ਼ ਤੇ ਭਾਰਤ ਨਾਲ ਉਨ੍ਹਾਂ ਦੇ ਕੀ ਹਨ ਸਬੰਧ

    ਇੱਕ ਸਾਲ ਪਹਿਲਾਂ ਕੈਲੀਫੋਰਨੀਆ ਤੋਂ ਸੈਨੇਟਰ ਕਮਲਾ ਹੈਰਿਸ ਆਪਣੇ ਵਿਰੋਧੀ ਜੋਅ ਬਾਇਡਨ ਖ਼ਿਲਾਫ਼ ਭਖਵੀਆਂ ਬਹਿਸਾਂ ਕਾਰਨ ਉਮੀਦਵਾਰਾਂ ਦੀ ਭੀੜ ਵਿੱਚ ਵੱਖਰੇ ਤੌਰ 'ਤੇ ਉੱਭਰ ਕੇ ਸਾਹਮਣੇ ਆਏ ਸਨ।

    ਉਸ ਸਮੇਂ ਤੱਕ ਕਮਲਾ ਜੋਅ ਬਾਇਡਨ ਦੇ ਤਿੱਖੇ ਵਿਰੋਧੀ ਸਨ ਪਰ ਸਾਲ 2019 ਦੇ ਅੰਤ ਤੱਕ ਉਨ੍ਹਾਂ ਦੀ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਲਈ ਮੁਹਿੰਮ ਮੁੱਕ ਚੁੱਕੀ ਸੀ।

    ਹੁਣ 55 ਸਾਲਾ ਕਮਲਾ ਬਾਇਡਨ ਦੇ ਨਾਲ ਹਨ ਅਤੇ ਇੰਨ੍ਹਾਂ ਚੋਣਾਂ ਲਈ ਉਨ੍ਹਾਂ ਨੇ ਉਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਹੀ ਬਹਿਸ ਵਿੱਚ ਉਪ-ਰਾਸ਼ਟਰਪਤੀ ਮਾਈਕ ਪੈਂਸ ਦਾ ਸਾਹਮਣਾ ਕੀਤਾ।

    ਵੀਡੀਓ ਕੈਪਸ਼ਨ, ਕਮਲਾ ਹੈਰਿਸ ਕੌਣ ਹਨ ਤੇ ਭਾਰਤ ਨਾਲ ਉਨ੍ਹਾਂ ਦਾ ਕੀ ਹੈ ਸਬੰਧ
  13. ਹੁਣ ਕੀ ਕਹਿ ਰਹੇ ਹਨ ਟਰੰਪ ਸਮਰਥਕ

    ਜਦੋਂ ਵੋਟਾਂ ਦੀ ਗਿਣਤੀ ਹੋ ਰਹੀ ਸੀ ਅਤੇ ਟਰੰਪ ਲੀਡ ਘੱਟ ਹੋ ਰਹੀ ਸੀ, ਤਾਂ ਰਿਪਬਲਿਕਨ ਸਮਰਥਕ ਆਪਣੇ ਰਾਸ਼ਟਰਪਤੀ ਦੇ ਸਮਰਥਨ ਵਿਚ ਆ ਗਏ ਹਨ ਅਤੇ ਇਲਜਾਮ ਤਰਾਸ਼ੀ ਕਰ ਰਹੇ ਹਨ। ਉਹ ਅਜੇ ਵੀ ਬਿਨਾਂ ਸਬੂਤ ਪੇਸ਼ ਕੀਤੀਆਂ ਹੀ ਬੇਨਿਯਮੀਆਂ ਹੋਣ ਦੇ ਇਲਜਾਮ ਲਾ ਰਹੇ ਹਨ।

    ਹੁਣ ਜਦੋਂ ਤੋਂ ਬਾਇਡਨ ਨੂੰ ਜੇਤੂ ਐਲਾਨਿਆ ਗਿਆ ਹੈ ਤਾਂ ਜਿਆਦਾਤਰ ਹੁਣ ਚੁੱਪ ਹੋ ਗਏ ਹਨ।

    ਪਰ ਅਜੇ ਵੀ ਟਰੰਪ ਦੇ ਕੁਝ ਸਮਰਥਕ ਲਗਾਤਾਰ ਅਵਾਜ਼ ਉਠਾ ਰਹੇ ਹਨ। ਇਨ੍ਹਾਂ ਵਿਚੋਂ ਇੱਕ ਮਾਰਕੋ ਰੂਬੀਓ ਨੇ ਕਿਹਾ ਕਿ ਵੋਟ ਘੋਟਾਲੇ ਦੀ ਅਦਾਲਤ ਵਿਚ ਜਾਂਚ ਹੋਣੀ ਚਾਹੀਦੀ ਹੈ।

    ਮਿਸੂਅਰੀ ਸੈਨੇਟਰ ਹੋਜ਼ ਹਾਵਲੇ ਨੇ ਵੀ ਟਵੀਟ ਕੀਤਾ ਹੈ ਕਿ ਜਦੋਂ ਤੱਕ ਵੋਟਾਂ ਦੀ ਦੁਬਾਰਾ ਗਿਣਤੀ ਨਹੀਂ ਹੁੰਦੀ ਜੇਤੂ ਦਾ ਐਲਾਨ ਨਹੀਂ ਹੋਣਾ ਚਾਹੀਦਾ ।

    ਸੈਨੇਟਰ ਲਿੰਡਸੇ ਗਰਾਹਮ ਨੇ ਵੀ ਟਰੰਪ ਦਾ ਸਮਰਥਨ ਕਰਦਿਆਂ ਕਾਨੂੰਨੀ ਲੜਾਈ ਲਈ 5 ਲੱਖ ਡਾਲਰ ਦਾਨ ਕੀਤੇ ਹਨ। ਪਰ ਉਨ੍ਹਾਂ ਬਾਇਡਨ ਦੀ ਜਿੱਤ ਉੱਤੇ ਕੋਈ ਟਿੱਪਣੀ ਨਹੀਂ ਕੀਤੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਲੇ ਜੋਅ ਬਾਇਡਨ ਕੌਣ ਹਨ

    ਜੋਅ ਬਾਇਡਨ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ।

    ਬਰਾਕ ਓਬਾਮਾ ਦੇ ਉਪ-ਰਾਸ਼ਟਰਪਤੀ ਰਹੇ ਬਾਇਡਨ ਨੂੰ ਰਸਮੀ ਤੌਰ 'ਤੇ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕਰੇਟਿਕ ਪਾਰਟੀ ਦਾ ਉਮੀਦਵਾਰ ਚੁਣਿਆ ਗਿਆ ਸੀ।

    ਆਪਣੇ ਹਮਾਇਤੀਆਂ ਲਈ ਉਹ ਵਾਸ਼ਿੰਗਟਨ ਵਿੱਚ ਮੌਜੂਦ ਅਜਿਹਾ ਵਿਅਕਤੀ ਹੈ, ਜਿਸ ਨੂੰ ਵਿਦੇਸ਼ ਨੀਤੀ ਦਾ ਦਹਾਕਿਆਂ ਦਾ ਤਜ਼ਰਬਾ ਹੈ ਅਤੇ ਜੋ ਇਸ ਵਿੱਚ ਮਾਹਿਰ ਹੈ। ਜੋਅ ਬਾਇਡਨ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

    ਜੋਅ ਬਾਇਡਨ

    ਤਸਵੀਰ ਸਰੋਤ, Getty Images

  15. ਅਮਰੀਕੀ ਚੋਣਾਂ 2020: ਬਾਇਡਨ ਦੀ ਜਿੱਤ ਤੋਂ ਬਾਅਦ ਲੋਕ ਨੇ ਇੰਝ ਮਨਾਇਆ ਜਸ਼ਨ

    ਪੂਰੇ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ, ਭੀੜ ਨੇ ਸੜਕਾਂ ਉੱਤੇ ਜੋਅ ਬਾਇਡਨ ਅਤੇ ਕਮਲਾ ਹੈਰਿਸ ਦੀ ਜਿੱਤ ਦਾ ਜਸ਼ਨ ਮਨਾਇਆ।

    ਜਿਵੇਂ ਹੀ ਟੀਵੀ ਉੱਤੇ ਬਾਇਡਨ ਦੀ ਜਿੱਤ ਦਾ ਐਲਾਨ ਹੋਇਆ ਤਾਂ ਵ੍ਹਾਈਟ ਹਾਊਸ ਅੱਗੇ ਖੜ੍ਹੀ ਭੀੜ ਵਿੱਚ ਉਤਸ਼ਾਹ ਭਰ ਗਿਆ।

    ਵੀਡੀਓ ਕੈਪਸ਼ਨ, ਅਮਰੀਕੀ ਚੋਣਾਂ 2020: ਬਾਇਡਨ ਦੀ ਜਿੱਤ ਤੋਂ ਬਾਅਦ ਲੋਕ ਨੇ ਇੰਝ ਮਨਾਇਆ ਜਸ਼ਨ
  16. ਅਮਰੀਕੀ ਸਮਾਜ ਅਤੇ ਸਿਆਸਤ ਵਿੱਚ ਭਾਰਤੀ ਕਿੱਥੇ ਖੜੇ ਹਨ

  17. ਮੋਦੀ ਨੇ ਬਾਇਡਨ ਅਤੇ ਹੈਰਿਸ ਨੂੰ ਦਿੱਤੀ ਵਧਾਈ

    ਅੱਜ ਸਵੇਰੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਚੁਣੇ ਗਏ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਅਤੇ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਟਵੀਟਕਰ ਕੇ ਵਧਾਈ ਦਿੱਤੀ ਹੈ।

    ਕਮਲਾ ਬਾਰੇ ਲਿਖਦਿਆਂ ਉਨ੍ਹਾਂ ਨੇ ਕਿਹਾ, “ਤੁਹਾਡੀ ਸਫ਼ਲਤਾ ਨੇ ਨਵੀਆਂ ਪੈੜਾਂ ਪਾਈਆਂ ਹਨ ਅਤੇ ਇਹ ਬੇਹੱਦ ਮਾਣ ਵਾਲੀ ਗੱਲ ਹੈ ਨਾਲ ਸਿਰਫ਼ ਤੁਹਾਡੇ ਰਿਸ਼ਤੇਦਾਰਾਂ ਲਈ ਬਲਿਕ ਹਰੇਕ ਭਾਰਤੀ-ਅਮਰੀਕੀਆਂ ਲਈ।”

    ਟਰੰਪ ਨਾਲ ਮੋਦੀ ਦੀ ਦੋਸਤੀ ਕਾਫੀ ਚਰਚਿਤ ਰਹੀ ਸੀ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਜੋਅ ਬਾਇਡਨ ਅਤੇ ਕਮਲਾ ਹੈਰਿਸ ਦਾ ਪ੍ਰਸ਼ਾਸਨ ਭਾਰਤ-ਆਮਰੀਕਾ ਦੇ ਰਿਸ਼ਤੇ ਨੂੰ ਕਿਵੇਂ ਦੇਖਦਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  18. US Election Results: ਬਾਇਡਨ ਦੀ ਜਿੱਤ, ਹੁਣ ਅੱਗੇ ਕੀ ਹੋਵੇਗਾ

  19. ਕਿਹੜੇ ਸ਼ਬਦਾਂ ਨਾਲ ਮੁਕਾਇਆ ਭਾਸ਼ਣ

    • ਕੋਰੋਨਾਵਾਇਰਸ ਨੂੰ ਕੰਟਰੋਲ ਕਰਨ ਨੂੰ ਆਪਣੀ ਸਭ ਤੋਂ ਪਹਿਲੀ ਪ੍ਰਮੁੱਖਤਾ ਵਜੋਂ ਲੈਂਦਿਆ ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਵਿਗਿਆਨੀਆਂ ਅਤੇ ਮਾਹਰਾਂ ਦੀ ਦੇ ਇੱਕ ਗਰੁੱਪ ਦਾ ਗਠਨ ਕਰਨਗੇ।
    • ਅਮਰੀਕੀਆਂ ਨੇ ਹਮੇਸ਼ਾ ਆਪਣਾ ਨਿਸ਼ਾਨੇ ਤੈਅ ਕੀਤੇ ਹਨ, ਇਹ ਵੇਲਾ ਹੈ ਸਾਨੂੰ ਸਖ਼ਤ ਫੈਸਲੇ ਲੈਣੇ ਪੈਣਗੇ ਕਿ ਅਸੀਂ ਕੀ ਹਾਂ ਅਤੇ ਕੀ ਬਣਨਾ ਚਾਹੁੰਦੇ ਹਾਂ।
    • "ਲਿੰਕਨ ਨੇ 1860 ਵਿਚ ਯੂਨੀਅਨ ਨੂੰ ਬਚਾਇਆ, 1932 ਵਿਚ RDR ਨੇ ਘਿਰੇ ਹੋਏ ਮੁਲਕ ਨੂੰ ਨਵੀਂ ਦਿਸ਼ਾ ਦਿੱਤੀ, JFK ਨੇ 9160 ਵਿਚ ਨਵਾਂ ਫਰੰਟੀਅਰ ਕਾਇਮ ਕੀਤਾ ਅਤੇ ਬਰਾਕ ਓੁਬਾਮਾ ਨੇ ਇਤਿਹਾਸ ਰਚ ਕੇ ਸਾਨੂੰ ਦੱਸਿਆ , ਹਾਂ ਅਸੀਂ ਕਰ ਸਕਦੇ ਹਾਂ।"
    • ਆਓ ਉਹ ਮੁਲਕ ਬਣੀਏ ਜਿਸ ਬਾਰੇ ਅਸੀਂ ਜਾਣਦੇ ਹਾਂ ਕਿ ਅਸੀਂ ਬਣਾ ਸਕਦੇ ਹਾਂ। ਇੱਕ ਮੁਲਕ ਏਕੇ ਵਾਲਾ, ਮੁਲਕ ਸ਼ਕਤੀਸ਼ਾਲੀ, ਮੁਲਕ ਕੌਮੀ ਰਾਜ ਵਾਲਾ”
    • “ਸੰਯੁਕਤ ਰਾਸ਼ਟਰ ਅਮਰੀਕਾ ਦੇ ਲੋਕੋ,ਕਦੇ ਵੀ ਅਜਿਹਾ ਕੁਝ ਨਹੀਂ ਹੈ, ਜਿਸ ਨੂੰ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਤੇ ਉਹ ਨਾ ਹੋਇਆ ਹੋਵੇ”।
    • ਉਨ੍ਹਾਂ ਆਪਣਾ ਭਾਸ਼ਣ ਇਨ੍ਹਾਂ ਸ਼ਬਦਾਂ ਨਾਲ ਖਤਮ ਕੀਤਾ, “ਭਰੋਸੇ ਫੈਲਾਈਏ, ਸਾਰਿਆ ਨੂੰ ਪਿਆਰ ਤੇ ਅਮਰੀਕਾ ਲਈ ਦੁਆ”
    Joe biden

    ਤਸਵੀਰ ਸਰੋਤ, Reuters

  20. ‘ਸਾਡੇ ਵਿਰੋਧੀਆਂ ਨਾਲ ਦੁਸ਼ਮਣ ਵਾਂਗ ਵਿਹਾਰ ਬੰਦ ਕਰੋ’

    ਜੋਅ ਬਾਇਡਨ ਨੇ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਡੌਨਲਡ ਟਰੰਪ ਦੇ ਸਮਰਥਕਾਂ ਨੂੰ ਸੰਬੋਧਨ ਕੀਤਾ।

    ਬਾਇਡਨ ਨੇ ਕਿਹਾ, “ਸਖ਼ਤ ਬਿਆਨਬਾਜ਼ੀ ਨੂੰ ਖ਼ਤਮ ਕਰਨ, ਗੁੱਸੇ ਨੂੰ ਘਟਾਉਣ ਅਤੇ ਇੱਕ-ਦੂਜੇ ਨੂੰ ਮੁੜ ਦੇਖਣ ਤੇ ਸੁਣਨ ਦਾ ਵੇਲਾ ਹੈ, ਸਾਡੇ ਵਿਰੋਧੀਆਂ ਨਾਲ ਦੁਸ਼ਮਣ ਵਾਂਗ ਵਿਹਾਰ ਕਰਨਾ ਬੰਦ ਕਰੋ।”

    “ਜਿਨ੍ਹਾਂ ਨੇ ਮੈਨੂੰ ਵੋਟ ਨਹੀਂ ਪਾਈ, ਮੈਂ ਉਨ੍ਹਾਂ ਲਈ ਵੀ ਓਨੀਂ ਹੀ ਮਿਹਨਤ ਨਾਲ ਕੰਮ ਕਰਾਂਗਾ,ਜਿੰਨੀ ਵੋਟ ਪਾਉਣ ਲਈ ਕਰਾਂਗਾ।”

    ਜੋਅ ਬਾਇਡਨ

    ਤਸਵੀਰ ਸਰੋਤ, Reuters