ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ- 5 ਅਹਿਮ ਖ਼ਬਰਾ

ਕਰੋਨਾਵਾਇਰਸ ਲੌਕਡਾਊਨ ਕਾਰਨ ਅੱਜਕਲ ਅਸੀਂ ਅਜਿਹੀ ਸ਼ਬਦਾਵਲੀ ਨਾਲ ਜੂਝ ਰਹੇ ਹਾਂ ਜਿਹੜੀ ਇਸ ਤੋਂ ਪਹਿਲਾਂ ਆਮ ਵਰਤੋਂ ਵਿਚ ਨਹੀਂ ਸੀ।

ਹੌਟ-ਸਪੋਟ, ਰੈੱਡ ਜ਼ੋਨ, ਗਰੀਨ ਅਤੇ ਓਰੈਂਜ ਜ਼ੋਨ, ਤੇ ਕੰਟੇਨਮੈਂਟ ਜ਼ੋਨ।

ਜੇ ਤੁਸੀਂ ਰੈੱਡ ਜ਼ੋਨ ਵਿਚ ਹੋ, ਤਾਂ ਸਥਿਤੀ ਸਭ ਤੋਂ ਖ਼ਤਰਨਾਕ ਹੈ। ਜੇ ਤੁਸੀਂ ਔਰੋਂਜ ਖੇਤਰ ਵਿੱਚ ਹੋ, ਤਾਂ ਸਥਿਤੀ ਖ਼ਤਰਨਾਕ ਹੈ ਪਰ ਰੈੱਡ ਤੋਂ ਘੱਟ ਅਤੇ ਜੇ ਤੁਸੀਂ ਗ੍ਰੀਨ ਜ਼ੋਨ ਵਿਚ ਹੋ, ਤਾਂ ਤੁਸੀਂ ਸੁਰੱਖਿਅਤ ਹੋ।

ਆਓ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਦਾ ਕੀ ਮਤਲਬ ਹੈ, ਸਾਨੂੰ ਕਰਫਿਉ-ਲੌਕਡਾਊਨ ਵਿੱਚ ਕਿੰਨੀ ਢਿੱਲ ਮਿਲ ਸਕਦੀ ਹੈ ਇਹ ਇਸ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਜ਼ੋਨ ਵਿਚ ਹਾਂ। ਜਾਣਨ ਲਈ ਕਲਿੱਕ ਕਰੋ।

ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਕੀ ਹੋ ਰਹੀ ਹੈ ਦਿੱਕਤ

ਪੰਜਾਬ ਵਿੱਚ ਨਾਂਦੇੜ ਸਾਹਿਬ ਤੋਂ ਪਰਤੇ ਕੋਰੋਨਾ ਪੌਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਹੁਣ ਤੱਕ ਤਕਰੀਬਨ ਤਿੰਨ ਹਜ਼ਾਰ ਸ਼ਰਧਾਲੂ ਨਾਂਦੇੜ ਸਾਹਿਬ ਤੋਂ ਪੰਜਾਬ ਪਰਤ ਚੁੱਕੇ ਹਨ।

ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਨ੍ਹਾਂ ਨੂੰ ਘਰਾਂ ਵਿੱਚ ਕੁਅਰੰਟੀਨ ਰਹਿਣ ਦੀ ਥਾਂ ਸਰਕਾਰੀ ਥਾਂਵਾਂ 'ਤੇ 21 ਦਿਨਾਂ ਲਈ ਕੁਅਰੰਟੀਨ ਰਹਿਣ ਦੇ ਹੁਕਮ ਦਿੱਤੇ ਹਨ।

ਜਦ ਕਿ ਇਸ ਤੋਂ ਪਹਿਲਾਂ ਬਿਨਾਂ-ਲੱਛਣਾਂ ਵਾਲਿਆਂ ਨੇ ਘਰਾਂ ਵਿੱਚ ਹੀ 21 ਦਿਨਾਂ ਲਈ ਕੁਅਰੰਟੀਨ ਰਹਿਣਾ ਹੁੰਦਾ ਸੀ।

ਸਰਕਾਰ ਦੇ ਇਸ ਤਾਜ਼ਾ ਫ਼ੈਸਲੇ ਨਾਲ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਕੀ ਮਹਿਸੂਸ ਕਰ ਰਹੇ ਹਨ। ਪੜ੍ਹਨ ਲਈ ਇੱਥੇ ਕਲਿੱਕ ਕਰੋ।

ਲਾਸ਼ਾਂ ਤੋਂ ਕੋਰੋਨਾਵਾਇਰਸ ਫ਼ੈਲਣ ਦਾ ਕਿੰਨਾ ਡਰ

ਪੰਜਾਬ ਤੋਂ ਲੈ ਕੇ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਨੇ ਨਾ ਸਿਰਫ਼ ਜਿਊਂਦੇ-ਜਾਗਦੇ ਇਨਸਾਨਾਂ ਨੂੰ ਸਗੋਂ ਮਰ ਚੁੱਕਿਆਂ ਨੂੰ ਵੀ ਇਕੱਲਿਆਂ ਕਰ ਦਿੱਤਾ ਹੈ।

ਕੋਈ ਉਨ੍ਹਾਂ ਨੂੰ ਆਖ਼ਰੀ ਅਲਵਿਦਾ ਨਹੀਂ ਕਹਿ ਪਾ ਰਿਹਾ, ਕਿਤੇ ਪਰਿਵਾਰਾਂ ਵਾਲੇ ਮਰਨ ਵਾਲਿਆਂ ਦੀਆਂ ਦੇਹਾਂ ਹੀ ਲੈਣ ਨਹੀਂ ਜਾ ਰਹੇ ਅਤੇ ਕਿਤੇ ਉਨ੍ਹਾਂ ਨੂੰ ਕਬਰੀਸਤਾਨਾਂ ਵਾਲੇ ਦਫ਼ਨਾਉਣ ਤੋਂ ਆਕੀ ਹਨ ਤਾਂ ਸ਼ਮਸ਼ਾਨ ਘਾਟਾਂ ਵਿੱਚ ਉਨ੍ਹਾਂ ਦਾ ਸਸਕਾਰ ਕਰਨ ਵਾਲਾ ਕੋਈ ਨਹੀਂ ਹੈ।

ਕੀ ਲਾਸ਼ਾਂ ਤੋਂ ਕੋਰੋਨਾਵਾਇਰਸ ਫ਼ੈਲ ਸਕਦਾ ਹੈ? ਕੀ ਉਨ੍ਹਾਂ ਦੀਆਂ ਅੰਤਿਮ ਰਸਮਾਂ ਕਰਨਾ ਸੁਰੱਖਿਅਤ ਹੈ? ਤੀਜਾ ਸਵਾਲ ਕੀ ਲਾਸ਼ਾਂ ਨੂੰ ਸਾੜਿਆ ਜਾਵੇ ਜਾਂ ਦਫ਼ਨਾਇਆ ਜਾਵੇ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਤੋਂ ਠੀਕ ਹੋਣ ਵਿੱਚ ਕਿੰਨਾ ਸਮਾਂ ਲਗ ਸਕਦਾ ਹੈ

ਕੋਵਿਡ-19 ਹਾਲਾਂਕਿ ਸਾਲ 2019 ਦੇ ਅਖ਼ੀਰ ਵਿੱਚ ਹੀ ਸਾਹਮਣੇ ਆਇਆ ਸੀ ਪਰ ਹੁਣ ਤੱਕ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਕੁਝ ਮਰੀਜ਼ਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਕਾਫ਼ੀ ਲੰਬਾ ਸਮਾਂ ਲੱਗ ਸਕਦਾ ਹੈ।

ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਮਰੀਜ਼ ਕਿੰਨੀ ਗੰਭੀਰਤਾ ਨਾਲ ਬੀਮਾਰ ਹੋਇਆ ਸੀ। ਕੁਝ ਲੋਕ ਤਾਂ ਇਸ ਨੂੰ ਜਲਦੀ ਝਾੜ ਸੁੱਟਦੇ ਹਨ ਜਦ ਕਿ ਕੁਝ ਲੋਕਾਂ ਨੂੰ ਸਮਾਂ ਲੱਗ ਜਾਂਦਾ ਹੈ।

ਬੀਮਾਰੀ ਜਿੰਨੀ ਗੰਭੀਰ ਹੋਵੇਗੀ, ਜਿੰਨਾ ਜ਼ਿਆਦਾ ਲੰਬਾ ਇਲਾਜ ਚੱਲੇਗਾ, ਪੂਰੀ ਤਰ੍ਹਾਂ ਠੀਕ ਹੋਣ ਵਿੱਚ ਵੀ ਉਨਾਂ ਹੀ ਲੰਬਾ ਸਮਾਂ ਲੱਗੇਗਾ। ਪੜ੍ਹੋ ਪੂਰੀ ਜਾਣਕਾਰੀ

ਕੀ ਸੀ ਮਰਹੂਮ ਰਿਸ਼ੀ ਕਪੂਰ ਦੀ ਜ਼ਿੰਦਗੀ ਦਾ ਧੁਰਾ

ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦਾ 67 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਪਛਾਣ ਇੱਕ ਰੁਮਾਂਟਿਕ ਹੀਰੋ ਦੀ ਰਹੀ ਹੈ।

ਕਪੂਰ ਖ਼ਾਨਦਾਨ ਦੀ ਕਲਾ ਨੂੰ ਅੱਗੇ ਤੋਰਨ ਵਾਲੇ ਰਿਸ਼ੀ ਕਪੂਰ ਨੇ ਬਾਲੀਵੁੱਡ ਇੰਡਸਟਰੀ ਵਿੱਚ ਆਪਣੀ ਧਾਕ ਜਮਾਈ।

ਬੌਬੀ ਫ਼ਿਲਮ ਤੋੰ ਸ਼ੁਰੂ ਕਰ ਕੇ ਰਿਸ਼ੀ ਕਪੂਰ ਨੇ ਦੋ ਦਹਾਕਿਆਂ ਵਿੱਚ ਦਰਜਨਾਂ ਫ਼ਿਲਮਾਂ 'ਚ ਬਤੌਰ ਰੋਮਾਂਟਿਕ ਹੀਰੋ ਕਿਰਦਾਰ ਕੀਤੇ। ਇਸ ਤੋਂ ਬਾਅਦ ਉਨ੍ਹਾਂ ਨੂੰ ਸਫ਼ਲ ਕੈਰੇਟਕਰ ਆਰਟਿਸਟ ਦੇ ਤੌਰ 'ਤੇ ਵੀ ਪਛਾਣ ਮਿਲੀ।

ਰਿਸ਼ੀ ਕਪੂਰ ਦੀ ਮੌਤ ਚਰਚਿਤ ਅਦਾਕਾਰ ਇਰਫ਼ਾਨ ਖ਼ਾਨ ਤੋਂ ਇੱਕ ਦਿਨ ਬਾਅਦ ਹੋਈ। ਜਾਣੋ ਕੀ ਅਤੇ ਕੀ ਕੁਝ ਰਿਹਾ ਉਨ੍ਹਾਂ ਉਨ੍ਹਾਂ ਦੀ ਜ਼ਿੰਦਗੀ ਦਾ ਫੋਕਸ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)