ਜੇਕਰ ਅਮਰੀਕਾ ਦਾ ਬਟਵਾਰਾ ਹੋਇਆ ਤਾਂ ਕੀ ਹੋਵੇਗਾ

    • ਲੇਖਕ, ਰਚੇਲ ਨੋਵਰ
    • ਰੋਲ, ਬੀਬੀਸੀ ਫਿਊਚਰ

ਪਿਛਲੇ ਕੁਝ ਸਾਲਾਂ ਤੋਂ ਅਮਰੀਕੀ ਲੋਕਾਂ ਵਿਚਾਲੇ ਧਰੁਵੀਕਰਨ ਬਹੁਤ ਤੇਜ਼ੀ ਨਾਲ ਵਧਿਆ ਹੈ। ਰਿਪਬਲੀਕਨ ਅਤੇ ਡੈਮੋਕ੍ਰੇਟਿਕ ਪਾਰਟੀਆਂ ਦੇ ਸਮਰਥਕ ਦਿਨੋਂ-ਦਿਨ ਕੱਟੜ ਹੁੰਦੇ ਜਾ ਰਹੇ ਹਨ।

ਜਾਣਕਾਰ ਕਹਿੰਦੇ ਹਨ ਕਿ ਜਿਸ ਤਰ੍ਹਾਂ ਦਾਸ ਪ੍ਰਥਾ ਨੂੰ ਲੈ ਕੇ ਗ੍ਰਹਿ ਯੁੱਧ ਤੋਂ ਬਾਅਦ ਹਾਲ ਹੋਇਆ ਸੀ, ਅਮਰੀਕਾ ਵਿੱਚ ਅੱਜ ਦੇ ਹਾਲਾਤ ਕੁਝ ਉਸ ਤਰ੍ਹਾਂ ਦੇ ਹੀ ਹਨ।

ਕੈਲੀਫੋਰਨੀਆ ਯੂਨੀਵਰਸਿਟੀ ਦੇ ਰਾਜਨੀਤੀ ਦੇ ਪ੍ਰੋਫੈਸਰ ਬਰਨਾਰਡ ਗ੍ਰਾਫਮੈਨ ਕਹਿੰਦੇ ਹਨ ਕਿ ਅੱਜ ਅਮਰੀਕੀ ਸੰਸਦ 'ਚ ਜਿੰਨਾ ਧਰੁਵੀਕਰਨ ਹੈ, ਓਨਾਂ ਹੀ ਪਿਛਲੇ 100 ਸਾਲ 'ਚ ਨਹੀਂ ਦਿਖਿਆ।

ਅਮਰੀਕਾ ਦਾ ਸਭ ਤੋਂ ਵੱਡਾ ਸੂਬਾ ਕੈਲੀਫੋਰਨੀਆ ਵੀ ਇਸ ਧਰੁਵੀਕਰਨ ਦਾ ਸ਼ਿਕਾਰ ਹੈ। ਪਿਛਲੇ ਕੁਝ ਦਹਾਕਿਆਂ 'ਚ ਕੈਲੀਫੋਰਨੀਆ ਦੇ ਲੋਕ ਅਤੇ ਬਾਕੀ ਅਮਰੀਕੀਆਂ ਵਿਚਾਲੇ ਮਤਭੇਦ ਹੋਰ ਡੂੰਘੇ ਹੋ ਗਏ ਹਨ।

ਇਸ ਨੂੰ ਦੇਖਦਿਆਂ ਹੋਇਆ ਘੱਟੋ-ਘੱਟ ਅਜਿਹੇ 6 ਪ੍ਰਸਤਾਵ ਆ ਗਏ ਹਨ, ਜਿਨ੍ਹਾਂ ਵਿੱਚ ਕੈਲੀਫੋਰਨੀਆ ਦੇ ਲੋਕ ਇਹ ਮੰਨਣ ਲੱਗੇ ਹਨ ਕਿ ਅਮਰੀਕਾ ਦੀ ਕੇਂਦਰੀ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਨਹੀਂ ਕਰ ਪਾ ਰਹੀ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਕੈਲੀਫੋਰਨੀਆ ਇੰਨਾ ਵੱਡਾ ਸੂਬਾ ਹੈ ਕਿ ਇਸ ਦਾ ਆਰਥਿਕ ਵਿਕਾਸ ਉਦੋਂ ਹੀ ਸੰਭਵ ਹੈ, ਜਦੋਂ ਇਸ ਦੇ ਛੋਟੇ-ਛੋਟੇ ਟੁਕੜੇ ਕਰ ਦਿੱਤੇ ਜਾਣ।

ਕਈ ਮੁੱਦਿਆਂ 'ਤੇ ਕੈਲੀਫੋਰਨੀਆ ਦੇ ਲੋਕ ਬਾਕੀ ਅਮਰੀਕੀਆਂ ਨਾਲੋਂ ਵੱਖ ਖੜੇ ਨਜ਼ਰ ਆਉਂਦੇ ਹਨ।

ਜੇਕਰ ਕੈਲੀਫੋਰਨੀਆ ਵੱਖ ਹੁੰਦਾ ਹੈ ਤਾਂ ਕੀ ਹੋਵੇਗਾ

ਹਾਲਾਂਕਿ, ਕੈਲੀਫੋਰਨੀਆ ਦੇ ਅਮਰੀਕਾ ਨਾਲੋਂ ਵੱਖ ਹੋਣ ਦੀ ਦੂਰ-ਦੂਰ ਤੱਕ ਹੋਈ ਸੰਭਾਵਨਾ ਨਹੀਂ ਹੈ ਪਰ ਇੱਕ ਪਲ ਨੂੰ ਅਸੀਂ ਇਹ ਮੰਨ ਵੀ ਲਈਏ ਕਿ ਕੈਲਫੋਰਨੀਆ, ਅਮਰੀਕਾ ਨਾਲੋਂ ਵੱਖ ਹੋ ਵੀ ਜਾਂਦਾ ਹੈ ਤਾਂ ਕੀ ਹੋਵੇਗਾ?

ਇਹ ਵੀ ਪੜ੍ਹੋ-

ਅਮਰੀਕਾ ਅਤੇ ਬਾਕੀ ਦੁਨੀਆਂ 'ਤੇ ਇਸ ਅਲਹਿਦਗੀ ਦਾ ਕੀ ਅਸਰ ਪਵੇਗਾ?

ਅਮਰੀਕਾ ਦਾ ਸੰਵਿਧਾਨ ਕਿਸੇ ਵੀ ਸੂਬੇ ਨੂੰ ਵੱਖ ਹੋਣ ਦੀ ਇਜਾਜ਼ਤ ਨਹੀਂ ਦਿੰਦਾ। ਕੈਲੀਫੋਰਨੀਆ ਦੇ ਲੋਕ ਵੀ ਅਮਰੀਕਾ ਤੋਂ ਵੱਖ ਹੋਣ ਦੀ ਮੰਗ ਨਹੀਂ ਕਰਦੇ।

ਫਿਰ ਵੀ ਅਸੀਂ ਇਹ ਮੰਨ ਲਈਏ ਕਿ ਕੈਲੀਫੋਰਨੀਆ ਅਮਰੀਕਾ ਨਾਲੋਂ ਵੱਖ ਹੁੰਦਾ ਹੈ ਤਾਂ ਨਜ਼ਾਰਾ ਕਿਵੇਂ ਦਾ ਹੋਵੇਗਾ?

ਅਮਰੀਕਾ ਵਿੱਚ ਫਿਰ ਗ੍ਰਹਿ ਯੁੱਧ ਛਿੜ ਜਾਵੇਗਾ?

ਅਮਰੀਕਾ 'ਚ ਅੱਜ ਕਿਸੇ ਵੀ ਗ੍ਰਹਿ ਯੁੱਧ ਦੇ ਹਾਲਾਤ ਨਹੀਂ ਦਿਖਦੇ। ਪਰ ਜਦੋਂ ਵੀ ਕਿਸੇ ਦੇਸ ਦਾ ਹਿੱਸਾ ਵੱਖ ਹੁੰਦਾ ਹੈ ਤਾਂ ਹਿੰਸਾ ਭੜਕਣੀ ਲਾਜ਼ਮੀ ਹੈ।

ਖ਼ੁਦ ਅਮਰੀਕਾ 'ਚ ਵੀ 157 ਸਾਲ ਪਹਿਲਾਂ ਅਜਿਹਾ ਹੀ ਹੋਇਆ ਸੀ। ਜਦੋਂ ਕਾਲੇ ਲੋਕਾਂ ਨੂੰ ਦਾਸ ਬਣਾਈ ਰੱਖਣ ਦੇ ਵਿਰੋਧੀ ਦੱਖਣੀ ਸੂਬਿਆਂ ਨੇ ਅਮਰੀਕਾ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਸੀ।

ਉਸ ਵੇਲੇ ਛਿੜੇ ਗ੍ਰਹਿ ਯੁੱਧ 'ਚ 6 ਲੱਖ 20 ਹਜ਼ਾਰ ਅਮਰੀਕੀਆਂ ਦੀ ਜਾਨ ਚਲੀ ਗਈ ਸੀ। ਅਮਰੀਕਾ ਦੀ ਬੁਨਿਆਦ ਹਿਲ ਗਈ ਸੀ।

ਦੁਨੀਆਂ 'ਚ ਇਸ ਗੱਲ ਦੀਆਂ ਕਈ ਮਿਸਾਲਾਂ ਮਿਲਦੀਆਂ ਹਨ, ਜਦੋਂ ਇੱਕ ਦੇਸ ਦੀ ਵੰਡ ਹੋਈ ਤਾਂ ਕਿੰਨੀਆਂ ਭਿਆਨਕ ਹਿੰਸਾ ਦੀ ਵਾਰਦਾਤਾਂ ਹੋਈਆਂ।

1947 'ਚ ਭਾਰਤ-ਪਾਕਿਸਤਾਨ ਦੀ ਵੰਡ ਹੋਈ ਸੀ ਤਾਂ 10 ਲੱਖ ਤੋਂ ਵੱਧ ਲੋਕ ਮਾਰੇ ਗਏ ਸਨ।

ਇਸੇ ਤਰ੍ਹਾਂ 1971 'ਚ ਜਦੋਂ ਬੰਗਲਾ ਦੇਸ਼ ਨੇ ਪਾਕਿਸਤਾਨ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ, ਤਾਂ ਪਾਕਿਸਤਾਨ ਦੀ ਸੈਨਾ ਨੇ ਗੈਂਗ ਰੇਪ ਤੋਂ ਲੈ ਕੇ ਨਸਲਕੁਸ਼ੀ ਤੱਕ ਦੇ ਜ਼ੁਲਮ ਕੀਤੇ ਸਨ।

ਉੱਥੇ ਅਫਰੀਕਾ ਦੇਸ ਇਰੀਟ੍ਰੀਆ ਨੇ ਜਦੋਂ ਇਥੋਪੀਆ ਤੋਂ ਵੱਖ ਹੋਣ ਦਾ ਐਲਾਨ ਕੀਤਾ, ਤਾਂ ਦੋਵਾਂ ਵਿਚਾਲੇ 30 ਸਾਲ ਤੱਕ ਗ੍ਰਹਿ ਯੁੱਧ ਛਿੜਿਆ ਰਿਹਾ।

ਪਰ 1993 'ਚ ਜਦੋਂ ਚੈਕ ਅਤੇ ਸਲੋਵਾਕ ਰਿਪਬਲਿਕ ਵੱਖ ਹੋਏ ਤਾਂ ਮਾਮਲਾ ਬੇਹੱਦ ਸ਼ਾਂਤੀ ਨਾਲ ਨਿਪਟ ਗਿਆ। ਬ੍ਰਿਟੇਨ ਦੇ ਯੂਰਪ ਯੂਨੀਅਨ ਤੋਂ ਵੱਖ ਦੀ ਪ੍ਰਕਿਰਿਆ ਵੀ ਹੁਣ ਤੱਕ ਸ਼ਾਂਤੀਪੂਰਨ ਹੀ ਰਹੀ ਹੈ।

ਜੇਕਰ ਕੈਲੀਫੋਰਨੀਆ ਅਮਰੀਕਾ ਤੋਂ ਵੱਖ ਹੋਣ ਦਾ ਫ਼ੈਸਲਾ ਕਰਦਾ ਹੈ ਤਾਂ ਰਿਪਬਲੀਕਨ ਪਾਰਟੀ ਜੇ ਸਮਰਥਕ ਤਾਂ ਖੁਸ਼ੀ-ਖੁਸ਼ੀ ਕਹਿਣਗੇ ਕਿ ਚਲੋ ਬਲ਼ਾ ਟਲੀ।

ਪਰ ਡੈਮੋਕ੍ਰੇਟਿਕ ਪਾਰਟੀ ਦੇ ਸਮਰਥਕਾਂ ਨੂੰ ਇਹ ਸ਼ਾਇਦ ਨਾ ਮਨਜ਼ੂਰ ਹੋਵੇ। ਕਾਰਨ ਇਹ ਹੈ ਕਿ ਕਈ ਦਹਾਕਿਆਂ ਤੋਂ ਕੈਲੀਫੋਰਨੀਆਂ, ਡੈਮੋਕ੍ਰੇਟਿਕ ਪਾਰਟੀ ਦਾ ਗੜ੍ਹ ਰਿਹਾ ਹੈ। ਬਿਨਾਂ ਇਸ ਸਿਆਸੀ ਤਾਕਤ ਦੇ ਡੈਮੋਕ੍ਰੇਟਿਕ ਪਾਰਟੀ ਦਾ ਕੋਈ ਉਮੀਦਵਾਰ ਸ਼ਾਇਦ ਹੀ ਫਿਰ ਅਮਰੀਕਾ ਦਾ ਰਾਸ਼ਟਰਪਤੀ ਬਣ ਸਕੇ।

ਵੈਸੇ, ਫਿਲਹਾਲ ਅਜਿਹੇ 'ਚ ਕੋਈ ਹਾਲਾਤ ਨਹੀਂ ਦਿਖਦੇ ਕਿ ਕੈਲੀਫੋਰਨੀਆਂ ਨੂੰ ਅਮਰੀਕਾ ਤੋਂ ਵੱਖ ਹੋਣ ਵਰਗਾ ਇਨਕਲਾਬੀ ਕਦਮ ਚੁੱਕਣਾ ਪਵੇ।

ਸਿਆਸਤ ਦਾ ਪਾਵਰਹਾਊਸ

ਕੈਲੀਫੋਰਨੀਆ, ਅਮਰੀਕਾ ਦਾ ਸਭ ਤੋਂ ਵਧੇਰੇ ਆਬਾਦੀ ਵਾਲਾ ਸੂਬਾ ਹੈ। ਇਹ ਅਮਰੀਕਾ ਤੋਂ ਵੱਖ ਹੁੰਦਾ ਹੈ, ਤਾਂ ਅਮਰੀਕਾ ਵਿੱਚ ਰਿਪਬਲੀਕਨ ਪਾਰਟੀ ਦਾ ਦਬਦਬਾ ਕਾਇਮ ਹੋ ਜਾਵੇਗਾ। ਅਮਰੀਕੀ ਸੰਸਦ 'ਚ ਵੀ ਰਿਪਬਲੀਕਨ ਪਾਰਟੀ ਨੂੰ ਬਹੁਮਤ ਆਸਾਨੀ ਨਾਲ ਮਿਲ ਜਾਵੇਗਾ।

ਜਾਣਕਾਰ ਕਹਿੰਦੇ ਹਨ ਕਿ 1990 ਦੇ ਦਹਾਕੇ ਤੋਂ ਜੇਕਰ ਅਮਰੀਕਾ ਵਿੱਚ ਓਬਾਮਾ ਜਾਂ ਕਲਿੰਟਨ ਵਰਗੇ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਰਾਸ਼ਟਰਪਤੀ ਬਣੇ ਹਨ ਤਾਂ ਇਸ ਵਿੱਚ ਕੈਲੀਫੋਰਨੀਆ ਦਾ ਵੱਡਾ ਯੋਗਦਾਨ ਹੈ।

ਕੈਲੀਫੋਰਨੀਆ ਦੇ ਵੱਖ ਹੋਣ ਦੀ ਸੂਰਤ ਵਿੱਚ ਬਚੀ-ਖੁਚੀ ਡੈਮੋਕ੍ਰੇਟਿਕ ਪਾਰਟੀ ਦੇ ਵੀ ਉਦਾਰਵਾਦ ਨੂੰ ਤਿਆਗ ਕੇ ਕੱਟੜਪੰਥੀ ਵਿਚਾਰਧਾਰਾ ਦਾ ਸਮਰਥਕ ਹੋਣ ਦਾ ਖਦਸ਼ਾ ਹੈ।

ਠੀਕ ਉਸੇ ਤਰ੍ਹਾਂ ਜਿਵੇਂ 50ਵਿਆਂ ਤੇ 60ਵਿਆਂ 'ਚ ਰਾਸ਼ਟਰਪਤੀ ਡਵਾਈਡ ਡੀ ਆਈਜ਼ਨਹਾਵਰ ਦੇ ਦੌਰ 'ਚ ਸੀ, ਉਦੋਂ ਡੈਮੋਕ੍ਰੇਟਿਕ ਪਾਰਟੀ ਨੇ ਮੱਧ ਵਰਗੀ ਵਿਚਾਰਧਾਰਾ ਆਪਣਾ ਕੇ ਦੇਸ ਦੇ ਵਿਕਾਸ ਨੂੰ ਰਫ਼ਤਾਰ ਦਿੱਤੀ ਸੀ।

ਕੈਲੀਫੋਰਨੀਆ ਜੇਕਰ ਅਮਰੀਕਾ ਤੋਂ ਵੱਖ ਹੁੰਦਾ ਹੈ ਤਾਂ ਅਮਰੀਕੀ ਅਰਥਚਾਰੇ ਦੀ ਬੁਨਿਆਦ ਹਿੱਲ ਜਾਵੇਗੀ। ਵੱਖ ਹੋ ਕੇ ਕੈਲੀਫੋਰਨੀਆ ਦੁਨੀਆਂ ਦਾ 5ਵਾਂ ਵੱਡਾ ਅਰਥਚਾਰਾ ਬਣ ਜਾਵੇਗਾ।

ਇਹ ਵੀ ਪੜ੍ਹੋ-

ਕੈਲੀਫੋਰਨੀਆ ਤੋਂ ਅਮਰੀਕੀ ਸਰਕਾਰ ਨੂੰ ਟੈਕਸ ਦੀ ਸਭ ਤੋਂ ਵਧੇਰੇ ਆਮਦਨੀ ਹੁੰਦੀ ਹੈ। ਇਹ ਆਮਦਨੀ ਅਮਰੀਕਾ ਦੇ ਹੱਥੋਂ ਨਿਕਲ ਜਾਵੇਗੀ।

ਜਾਣਕਾਰਾਂ ਦਾ ਮੰਨਣਾ ਹੈ ਕਿ ਅਮਰੀਕੀ ਕਰੰਸੀ ਡਾਲਰ ਦੀ ਤਾਕਤ ਦੁਨੀਆਂ 'ਚ ਘਟ ਜਾਵੇਗੀ। ਉਸ ਦੀ ਤਾਂ ਯੂਰਪੀ ਯੂਨੀਅਨ ਮੁਦਰਾ ਯੂਰੋ ਜਾਂ ਚੀਨ ਦੀ ਕਰੰਸੀ ਯੁਆਨ ਲੈ ਲਵੇਗੀ।

ਕੈਲੀਫੋਰਨੀਆ ਤੋਂ ਵੱਖ ਹੋ ਕੇ ਅਮਰੀਕਾ ਸੁਪਰਪਾਵਰ ਨਹੀਂ ਰਹੇਗਾ। ਇਹ ਆਪਣੇ ਸਹਿਯੋਗੀਆਂ 'ਤੇ ਵਧੇਰੇ ਨਿਰਭਰ ਹੋ ਜਾਵੇਗਾ।

ਕੱਟੜਵਾਦੀ ਝੁਕਾਅ ਵਧਣ ਤੋਂ ਬਾਅਦ ਅਮਰੀਕਾ, ਰੂਸ ਅਤੇ ਹੰਗਰੀ ਵਰਗੇ ਦੇਸਾਂ ਦੇ ਨੇੜੇ ਹੋਵੇਗਾ। ਉੱਥੇ ਹੀ ਗੁਆਂਢੀ ਦੇਸ ਕੈਨੇਡਾ ਨਾਲ ਉਸ ਦੇ ਰਿਸ਼ਤੇ ਓਨੇ ਚੰਗੇ ਨਹੀਂ ਰਹਿ ਜਾਣਗੇ, ਜਿੰਨੇ ਹੁਣ ਹਨ। ਇਹੀ ਹਾਲ ਮੈਕਸੀਕੋ ਨਾਲ ਵੀ ਹੋਵੇਗਾ।

ਇਸ ਦੇ ਮੁਕਾਬਲੇ ਕੈਲੀਫੋਰਨੀਆ ਉਦਾਰਵਾਦੀ ਦੇਸਾਂ ਦੀ ਜਮਾਤ ਦਾ ਹਿੱਸਾ ਹੋਵੇਗਾ। ਉਦੋਂ ਦੁਨੀਆਂ ਚੀਨ ਅਤੇ ਅਮੀਰਕਾ ਦੇ ਵਿਚਾਲੇ ਦੋ ਧਰੁਵਾਂ 'ਚ ਹੀ ਵੰਡੀ ਹੋਵੇਗੀ।

ਇਸ ਦੀ ਬਜਾਇ ਅਸੀਂ ਅਮਰੀਕਾ, ਚੀਨ ਅਤੇ ਕੈਲੀਫੋਰਨੀਆ ਅਤੇ ਭਾਰਤ ਵਜੋਂ ਕਈ ਵੱਡੇ ਤਾਕਤਵਾਰ ਦੇਸਾਂ ਵਿਚਾਲੇ ਧਰੁਵੀਕਰਨ ਦੇਖਾਂਗੇ।

ਕੈਲੀਫੋਰਨੀਆ ਦੇ ਵੱਖ ਹੋਣ ਦੀ ਸੂਰਤ 'ਚ ਅਸੀਂ ਗਲੋਬਲ ਵਾਰਮਿੰਗ ਅਤੇ ਪ੍ਰਦੂਸ਼ਣ ਕੰਟਰੋਲ ਦੇ ਮੋਰਚਿਆਂ ਵਿਚਾਲੇ ਤਰੱਕੀ ਹੁੰਦੀ ਦੇਖਾਂਗੇ।

ਪਰ ਅਮਰੀਕਾ 'ਚ ਵਧਦੀ ਕੱਟੜਪੰਥੀ ਸੋਚ, ਦੁਨੀਆਂ ਦੇ ਇੱਕਜੁਟ ਹੋਣ 'ਚ ਰੁਕਾਵਟ ਬਣ ਜਾਵੇਗੀ।

ਸ਼ਰਨਾਰਥੀਆਂ ਲਈ ਸਵਰਗ

ਕੈਲੀਫੋਰਨੀਆ ਦੀ ਸੋਚ ਉਦਾਰਵਾਦੀ ਰਹੀ ਹੈ। ਅਜਿਹੇ ਵਿੱਚ ਅਮਰੀਕਾ ਆਉਣ ਵਾਲੇ ਵਧੇਰੇ ਲੋਕ ਕੈਲੀਫੋਰਨੀਆ ਦਾ ਹੀ ਰੁਖ਼ ਕਰਨਗੇ।

ਸਿਲੀਕਾਨ ਵੈਲੀ ਵਰਗੇ ਕਾਰੋਬਾਰੀ ਇਲਾਕਿਆਂ 'ਚ ਨਵੇਂ ਲੋਕਾਂ ਤਰੱਕੀ ਰਫ਼ਤਾਰ ਨੂੰ ਨਵਾਂ ਸੇਧ ਮਿਲੇਗੀ।

ਕੈਲੀਫੋਰਨੀਆ 'ਚ ਖੇਤੀ 'ਚ ਵੱਡੀ ਸੰਖਿਆ 'ਚ ਅਮਰੀਕੀ ਮੂਲ ਦੇ ਲੋਕਾਂ ਦੀ ਹੈ। ਇਨ੍ਹਾਂ ਦਾ ਸੂਬੇ ਦੇ ਅਰਥਚਾਰੇ ਵੱਡਾ ਯੋਗਦਾਨ ਰਹਿੰਦਾ ਹੈ।

ਅਜਿਹਾ ਹੋਣ ਕਰਕੇ ਕੈਲੀਫੋਰਨੀਆ ਅੰਦਰ ਉੱਤਰ ਅਤੇ ਦੱਖਣ ਵਿਚਾਲੇ ਤਣਾਅ ਵਧ ਸਕਦਾ ਹੈ। ਜਿੱਥੇ ਦੱਖਣੀ ਕੇਲੀਫੋਰਨੀਆ ਦੇ ਲੋਕ ਅਪ੍ਰਵਾਸੀਆਂ ਨੂੰ ਲੈ ਕੇ ਉਦਾਰਵਾਦੀ ਹਨ। ਉੱਥੇ ਹੀ ਉੱਤਰੀ ਕੈਲੀਫੋਰਨੀਆ ਦੇ ਲੋਕ ਅਪ੍ਰਵਾਸੀਆਂ ਦੇ ਹੜ੍ਹ ਨੂੰ ਰੋਕਣ ਦੇ ਸਮਰਥਕ ਹਨ।

ਕੈਲੀਫੋਰਨੀਆ ਦੇ ਅਮਰੀਕਾ ਤੋਂ ਵੱਖ ਹੋਣ ਦਾ ਇੱਕ ਅਸਰ ਇਹ ਵੀ ਹੋ ਸਕਦਾ ਹੈ ਕਿ ਮੈਰੀਲੈਂਡ ਤੋਂ ਲੈ ਕੇ ਮੇਨ ਅਤੇ ਪੈਨਸਿਲੇਵੇਨੀਆ ਵਰਗੇ ਕਈ ਉਦਾਰਵਾਦੀ ਸੂਬੇ ਵੀ ਅਮਰੀਕਾ ਤੋਂ ਵੱਖ ਹੋਣ ਦੀ ਮੰਗ ਕਰਨ ਲੱਗਣ ਕਿਉਂਕਿ ਕੈਲੀਫੋਰਨੀਆ ਤੋਂ ਵੱਖ ਹੋਣ ਤੋਂ ਬਾਅਦ ਅਮਰੀਕਾ 'ਚ ਰੂੜੀਵਾਦੀ ਸੋਚ ਹਾਵੀ ਹੋਣਾ ਤੈਅ ਹੈ।

ਅਜਿਹੇ ਵਿੱਚ ਉਦਾਰਵਾਦੀ ਆਬਾਦੀ ਵਾਲੇ ਸੂਬਿਆਂ ਨੂੰ ਵੱਖ ਹੋਣ ਦੇ ਬਦਲ 'ਤੇ ਗੌਰ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ।

ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿ ਕਿਉਂਕਿ ਸੋਵੀਅਤ ਸੰਘ ਟੁੱਟਣ ਵਾਲੇ ਦੌਰ 'ਚ ਅਸੀਂ ਦੇਖਿਆ ਹੈ ਕਿ ਪਹਿਲਾਂ ਲੈਟਵੀਆ, ਲਿਥੁਆਨੀਆ ਅਤੇ ਐਸਤੋਨੀਆ ਨੇ ਸੋਵੀਅਤ ਸੰਘ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ ਸੀ। ਇਸ ਤੋਂ ਬਾਅਦ ਜਾਰਜੀਆ, ਯੂਕਰੇਨ ਅਤੇ ਮਾਲਦੋਵਾ ਵੀ ਉਸੇ ਰਸਤੇ 'ਤੇ ਚੱਲ ਪਏ ਸਨ।

ਹੋ ਸਕਦਾ ਹੈ ਕਿ ਕੈਲੀਫੋਰਨੀਆ ਤੋਂ ਵੱਖ ਹੋਣ ਤੋਂ ਬਾਅਦ ਦੱਖਣੀ ਸੂਬਾ ਫਲੋਰਿਡਾ ਵੀ ਅਮਰੀਕਾ ਤੋਂ ਵੱਖ ਹੋਣ ਦਾ ਫ਼ੈਸਲਾ ਕਰ ਲਵੇ।

ਟੈਕਸਸ ਸੂਬੇ ਦੇ ਕੁਝ ਲੋਕ ਵੀ ਇਸ ਬਾਰੇ ਸੋਚਣ ਲੱਗ ਜਾਣ। ਅਜਿਹਾ ਹੋਣ 'ਤੇ ਬਹੁਤ ਸਾਰੇ ਅਮਰੀਕੀ ਸੂਬੇ ਜੋ ਆਰਥਿਕ ਤੌਰ 'ਤੇ ਮਜ਼ਬੂਤ ਹਨ ਵੱਖਰੇ ਦੇਸ ਵਜੋਂ ਆਜ਼ਾਦ ਹੋਣ ਲਈ ਸੋਚ ਸਕਦੇ ਹਨ।

ਤਾਂ, ਜੇਕਰ ਕਦੇ ਅਜਿਹਾ ਹੋਇਆ ਕਿ ਕੈਲੀਫੋਰਨੀਆ, ਅਮਰੀਕਾ ਤੋਂ ਵੱਖ ਹੋਇਆ ਤਾਂ ਉਹ ਸੰਯੁਕਤ ਰਾਸ਼ਟਰ ਅਮਰੀਕਾ ਦੇ ਟੁੱਟਣ ਦੀ ਸ਼ੁਰੂਆਤ ਹੋ ਸਕਦੀ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।