You’re viewing a text-only version of this website that uses less data. View the main version of the website including all images and videos.
ਸ੍ਰੀ ਲੰਕਾ ਧਮਾਕੇ ਦੇ ਨਾਂ ਨਾਲ ਸ਼ੇਅਰ ਹੋ ਰਹੀਆਂ ਤਸਵੀਰਾਂ ਦਾ ਸੱਚ ਜਾਣੋ — ਫੈਕਟ ਚੈੱਕ
- ਲੇਖਕ, ਬੀਬੀਸੀ ਨਿਊਜ਼
- ਰੋਲ, ਫੈਕਟ ਚੈੱਕ ਟੀਮ
ਸੋਸ਼ਲ ਮੀਡੀਆ 'ਤੇ ਕੁਝ ਦਰਦਨਾਕ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਸ੍ਰੀ ਲੰਕਾ ਵਿੱਚ ਹੋਏ ਬੰਬ ਧਮਾਕਿਆਂ ਕਾਰਨ ਹੋਈ ਤਬਾਹੀ ਦੀਆਂ ਹਨ।
ਇਸ ਤਸਵੀਰਾਂ ਫੇਸਬੁੱਕ, ਵਟਸਐਪ ਅਤੇ ਟਵਿੱਟਰ 'ਤੇ ਸੈਂਕੜੇ ਵਾਰ ਸ਼ੇਅਰ ਹੋ ਚੁੱਕੀਆਂ ਹਨ। ਸ੍ਰੀ ਲੰਕਾ ਵਿੱਚ ਹੋਏ ਬੰਬ ਧਮਾਕਿਆਂ ਵਿੱਚ 250 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ ਅਤੇ 500 ਲੋਕ ਜ਼ਖ਼ਮੀ ਹੋਏ ਸਨ।
ਵਾਇਰਲ ਹੋਈਆਂ ਤਸਵੀਰਾਂ ਕਿਹੜੀਆਂ ਹਨ?
ਤਸਵੀਰਾਂ ਨਾਲ ਕੈਪਸ਼ਨ ਲਿਖੀਆਂ ਹਨ, "ਸ੍ਰੀ ਲੰਕਾ ਦੇ ਉਨ੍ਹਾਂ ਪਰਿਵਾਰਾਂ ਲਈ ਪ੍ਰਾਰਥਨਾ ਕਰੋ ਜੋ 8 ਬੰਬ ਧਮਾਕਿਆਂ ਵਿੱਚ ਮਾਰੇ ਗਏ ਹਨ।" ਤਸਵੀਰ ਸ੍ਰੀ ਲੰਕਾ ਦੀ ਤਾਂ ਹੈ ਪਰ ਹਾਲ ਵਿੱਚ ਹੋਏ ਧਮਾਕਿਆਂ ਨਾਲ ਜੁੜੀ ਨਹੀਂ ਹੈ।
ਇਹ ਵੀ ਪੜ੍ਹੋ:
ਗੈਟੀ ਈਮੇਜਿਜ਼ ਅਨੁਸਾਰ ਇਹ ਤਸਵੀਰਾਂ ਸ੍ਰੀ ਲੰਕਾ ਦੇ ਕੇਬਿਟੋਗੋਲੇਵਾ ਵਿੱਚ ਹੋਏ ਬੰਬ ਧਮਾਕੇ ਦੀਆਂ ਹਨ। ਇਹ ਬੰਬ ਧਮਾਕਾ 16 ਜੂਨ 2006 ਨੂੰ ਹੋਇਆ ਸੀ।
15 ਜੂਨ, 2016 ਵਿੱਚ ਇੱਕ ਬਾਰੂਦੀ ਸੁਰੰਗ ਨਾਲ ਬੱਸ ਨੂੰ ਉਡਾਇਆ ਗਿਆ ਸੀ। ਇਸ ਧਮਾਕੇ ਵਿੱਚ ਘੱਟੋਘੱਟ 60 ਲੋਕਾਂ ਦੀ ਮੌਤ ਹੋਈ ਸੀ ਜਿਨ੍ਹਾਂ ਵਿੱਚ 15 ਬੱਚੇ ਸ਼ਾਮਿਲ ਸਨ ਅਤੇ 80 ਲੋਕ ਜ਼ਖ਼ਮੀ ਹੋਏ ਸਨ।
ਇਸ ਦਾ ਜ਼ਿੰਮੇਵਾਰ ਤਮਿਲ ਟਾਈਗਰਜ਼ ਨੂੰ ਮੰਨਿਆ ਗਿਆ ਸੀ।
ਸਭ ਤੋਂ ਛੋਟੀ ਉਮਰ ਦਾ ਪੀੜਤ
ਇੱਕ ਹੋਰ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਉਸ ਤਸਵੀਰ ਨਾਲ ਕੈਪਸ਼ਨ ਲਿਖਿਆ ਹੈ, “ਈਸਟਰ ਮੌਕੇ ਸ੍ਰੀ ਲੰਕਾ ਵਿੱਚ ਹੋਏ ਬੰਬ ਧਮਾਕਿਆਂ ਦਾ ਸਭ ਤੋਂ ਛੋਟਾ ਮ੍ਰਿਤਕ।” ਇਸ ਵਿੱਚ ਇੱਕ ਬੰਦਾ ਇੱਕ ਬੱਚੇ ਦੀ ਲਾਸ਼ ਨਾਲ ਰੋਂਦਾ ਵੇਖਿਆ ਜਾ ਸਕਦਾ ਹੈ।
ਵਾਇਰਲ ਫੋਟੋ ਨੂੰ ਫੇਸਬੁੱਕ ਦੇ ਜਿਸ ਪੇਜ ਤੋਂ 3000 ਤੋਂ ਵੱਧ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ, ਉਸ ਪੇਜ ਦਾ ਨਾਂ ਹੈ ‘ਆਸਟਰੇਲੀਅਨ ਕੌਪਟਿਕ ਹੈਰੀਟੇਜ ਐਂਡ ਕਮਿਊਨਿਟੀ ਸਰਵਿਸਿਜ਼’।
ਇਹੀ ਤਸਵੀਰ 22 ਅਪ੍ਰੈਲ 2019 ਨੂੰ ਕੈਪਸ਼ਨ 'ਇਨਫੈਂਟ ਮਾਰਟਰ ਆਫ ਕੋਲੰਬੋ' ਨਾਲ ਸ਼ੇਅਰ ਕੀਤੀ ਸੀ।
ਬੀਬੀਸੀ ਦੀ ਫੈਕਟ ਚੈੱਕ ਟੀਮ ਨੇ ਪਤਾ ਲਗਾਇਆ ਕਿ ਵਾਇਰਲ ਤਸਵੀਰ ਭਰਮ ਪੈਦਾ ਕਰਨ ਵਾਲੀ ਹੈ ਅਤੇ ਉਸ ਦਾ ਹਾਲ ਵਿੱਚ ਸ੍ਰੀ ਲੰਕਾ ਵਿੱਚ ਹੋਏ ਧਮਾਕਿਆਂ ਨਾਲ ਕੋਈ ਕਨੈਕਸ਼ਨ ਨਹੀਂ ਹੈ।
ਗੂਗਲ ਰਿਵਰਸ ਈਮੇਜ ਸਰਚ ਜ਼ਰੀਏ ਪਤਾ ਲਗਿਆ ਕਿ ਉਹੀ ਤਸਵੀਰ ਸੋਸ਼ਲ ਮੀਡੀਆ 'ਤੇ ਪਹਿਲਾਂ ਵੀ ਸ਼ੇਅਰ ਕੀਤੀ ਜਾ ਚੁੱਕੀ ਹੈ। ਉਹ ਤਸਵੀਰ 12 ਮਈ, 2018 ਨੂੰ ਫੇਸਬੁੱਕ ਯੂਜ਼ਰ ਪੱਟਾ ਵਡਾਨ ਨੇ ਸ਼ੇਅਰ ਕੀਤੀ ਸੀ। ਫੋਟੋ ਦਾ ਕੈਪਸ਼ਨ ਦਿੱਤਾ ਸੀ, “ਮੈਂ ਕਿਵੇਂ ਇਹ ਦੁੱਖ ਬਰਦਾਸ਼ਤ ਕਰਾਂਗਾ, ਕਿਰਪਾ ਕਰਕੇ ਕਿਸੇ ਵੀ ਪਿਤਾ ਨੂੰ ਅਜਿਹਾ ਦੁਖ ਨਾ ਪਹੁੰਚਾਓ।”
ਇਹ ਵੀਡੀਓ ਵੀ ਜ਼ਰੂਰ ਦੇਖੋ