ਮੈਂ ਸਨੈਪਚੈਟ ਦੀ ਵਰਤੋਂ ਆਪਣੀਆਂ ਨੰਗੀਆਂ ਵੀਡੀਓ ਵੇਚਣ ਲਈ ਕਰਦੀ ਹਾਂ - ਜੋਡੀ ਕਾਰਨੈਲ

    • ਲੇਖਕ, ਜੇਨਜ਼ ਵਾਟਰਹਾਊਸ ਅਤੇ ਕ੍ਰਿਸਟੀ ਗ੍ਰਾਂਟ
    • ਰੋਲ, ਬੀਬੀਸੀ ਵਿਕਟੋਰੀਆ ਡਰਬੀਸ਼ਾਇਰ ਪ੍ਰੋਗਰਾਮ

ਬੀਬੀਸੀ ਦੇ ਵਿਕਟੋਰੀਆ ਡਰਬੀਸ਼ਾਇਰ ਪ੍ਰੋਗਰਾਮ ਮੁਤਾਬਕ ਚੈਟ ਐਪਲੀਕੇਸ਼ਨ ਸਨੈਪ ਚੈਟ ਦੀ ਵਰਤੋਂ ਅਸ਼ਲੀਲ ਸਮੱਗਰੀ ਵੇਚਣ ਲਈ ਕੀਤੀ ਜਾਂਦੀ ਹੈ।

ਜੋਡੀ ਕਾਰਨੈਲ ਮੁਤਾਬਕ ਉਹ ਇਸ ਰਾਹੀਂ ਹਰ ਮਹੀਨੇ ਲਗਪਗ 4000 ਪੌਂਡ ਕਮਾ ਲੈਂਦੀ ਹੈ, ਜਿਸ ਦੇ ਬਦਲੇ ਉਸ ਨੂੰ ਆਪਣੀ ਨਿੱਜਤਾ ਦਾ ਸਮਝੌਤਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਆਨ-ਲਾਈਨ ਸ਼ੋਸ਼ਣ ਦੀ ਸ਼ਿਕਾਰ ਵੀ ਬਣਨਾ ਪਿਆ ਹੈ।

26 ਸਾਲਾ ਜੋਡੀ ਨੇ ਦੱਸਿਆ,"ਇਹ ਇੱਕ ਕਾਰੋਬਾਰ ਹੈ"

"ਇਹ ਇਵੇਂ ਹੀ ਹੈ ਜਿਵੇਂ ਕੁਝ ਲੋਕ ਗਾਉਂਦੇ ਹਨ ਤੇ ਕੁਝ ਲੋਕ ਆਪਣੀਆਂ ਪੇਂਟਿੰਗਾਂ ਵੇਚਦੇ ਹਨ। ਮੇਰੇ ਲਈ ਵੀ ਇਹ ਆਪਣੀਆਂ ਤਸਵੀਰਾਂ ਤੇ ਵੀਡੀਓ ਵੇਚਣ ਵਾਂਗ ਹੀ ਹੈ।"

ਵੀਹ ਤੋਂ 200 ਪੌਂਡ ਮਹੀਨੇ ਦੀ ਫੀਸ ਤਾਰਨ ਵਾਲੇ ਨੂੰ-ਉਹ ਆਪਣੀਆਂ ਉਤੇਜਿਕ ਤਸਵੀਰਾਂ ਅਤੇ ਵੀਡੀਓ ਸਨੈਪਚੈੱਟ ਐਪ ਰਾਹੀਂ ਭੇਜਦੀ ਹੈ।

ਹਾਲਾਂਕਿ ਸਨੈਪਚੈਟ ਮੁਤਾਬਕ ਅਜਿਹੀ ਸਮੱਗਰੀ ਉੱਪਰ ਪਾਬੰਦੀ ਹੈ ਅਤੇ ਮਿਲਦਿਆਂ ਹੀ ਹਟਾ ਦਿੱਤੀ ਜਾਂਦੀ ਹੈ ਪਰ ਜੋਡੀ ਇਹ ਕੰਮ 2016 ਤੋਂ ਕਰ ਰਹੀ ਹੈ।

ਇਹ ਵੀ ਪੜ੍ਹੋ:

ਉਹ ਦੂਸਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਪਰ ਇਸ ਬਾਰੇ ਇਸ਼ਤਿਹਾਰ ਦਿੰਦੀ ਹੈ ਅਤੇ ਜੋਡੀ ਇਸ ਪੱਖੋਂ ਸਾਵਧਾਨ ਰਹਿੰਦੀ ਹੈ ਕਿ ਉਹ ਸਿਰਫ ਅਸਲੀ ਅਕਾਊਂਟਸ ਵੱਲੋਂ ਆਈ ਬੇਨਤੀ ਹੀ ਸਵੀਕਾਰ ਕਰੇ।

ਇੰਟਰਨੈੱਟ ਉੱਪਰ ਅਜਿਹੀਆਂ ਗਤੀਵਿਧੀਆਂ ਨੂੰ ਨਾ ਪਸੰਦ ਕਰਨ ਵਾਲਿਆਂ ਵੱਲੋਂ ਕਈ ਵਾਰ ਜੇਡੀ ਨੂੰ ਦੁਖੀ ਕਰਨ ਵਾਲੇ ਸੁਨੇਹੇ ਵੀ ਮਿਲਦੇ ਹਨ।

ਅਜਿਹੇ ਸੁਨੇਹਿਆਂ ਵਿੱਚ ਕਈ ਵਾਰ ਗਾਲੀ-ਗਲੋਚ ਵੀ ਕੀਤਾ ਹੁੰਦਾ ਹੈ।

ਜੋਡੀ ਨੇ ਦੱਸਿਆ, "ਲੋਕ ਮੈਨੂੰ ਸਲੱਟ ਕਹਿੰਦੇ ਹਨ, ਜਿਸ ਕਾਰਨ ਮੈਨੂੰ ਦੁੱਖ ਪਹੁੰਚਦਾ,"

ਡਰਬੀਸ਼ਾਇਰ ਲਈ ਕੀਤੀ 20 ਮਿੰਟਾਂ ਦੀ ਰਿਕਾਰਡਿੰਗ ਦੌਰਾਨ ਵੀ ਜੋਡੀ ਨੂੰ ਕਿਸੇ ਅਨਜਾਣ ਵਿਅਕਤੀ ਦਾ ਸੁਨੇਹਾ ਮਿਲਿਆ: "ਤੂੰ ਬਹੁਤ ਸੋਹਣੀ ਹੈਂ, ਮੈਨੂੰ ਗਲਤ ਨਾ ਸਮਝਣਾ ਪਰ ਇਹ ਤੁਹਾਡੇ ਲਈ ਸ਼ਰਮ ਦੀ ਗੱਲ ਹੈ ਕਿ ਤੁਸੀਂ ਪੈਸਿਆਂ ਲਈ ਆਪਣਾ ਸਰੀਰ ਜਾਂ ਤਸਵੀਰਾਂ ਵੇਚਦੇ ਹੋ । ਬਦਕਿਸਮਤੀ ਨਾਲ ਦੁਨੀਆਂ ਵਿੱਚ ਕਦਰਾਂ-ਕੀਮਤਾਂ ਬਚੀਆਂ ਹੀ ਨਹੀਂ।"

ਜੋਡੀ ਨੇ ਦੱਸਿਆ, "ਮੈਨੂੰ ਹਰ ਘੰਟੇ ਕੋਈ ਨਾ ਕੋਈ ਅਜਿਹਾ ਮੈਸਜ ਮਿਲ ਜਾਂਦਾ ਹੈ।"

ਜੋਡੀ ਨੇ ਦੱਸਿਆ ਕਿ ਉਸ ਨੂੰ ਇਹ ਕੰਮ ਪਸੰਦ ਨਹੀਂ "ਪਰ," "ਮੇਰੀ ਨੌਕਰੀ ਬਹੁਤ ਤਰਸਯੋਗ ਸੀ ਅਤੇ ਮੈਨੂੰ ਪੈਸੇ ਪਸੰਦ ਹਨ।"

ਜੋਡੀ ਲਈ ਸਨੈਪਚੈਟ ਚਲਾਉਣਾ ਇਕ ਪੂਰਨ ਰੁਝੇਵਾਂ ਬਣ ਗਿਆ ਹੈ ਕਿਉਂਕਿ ਉਨ੍ਹਾਂ ਦੇ ਕਈ ਸਬਸਕ੍ਰਾਈਬਰ ਵਧੇਰੇ ਸਮੱਗਰੀ ਮੰਗਦੇ ਰਹਿੰਦੇ ਹਨ।

ਉਹ ਆਪਣੇ ਸਬਸਕ੍ਰਾਈਬਰਾਂ ਨੂੰ ਕਈ ਕਿਸਮ ਦੀਆਂ ਵੀਡੀਓ ਭੇਜਦੀ ਹੈ।

ਵਕੀਲਾਂ ਮੁਤਾਬਕ ਅਜਿਹੀ ਸਮੱਗਰੀ ਦੇ ਵੇਚਣ ਨਾਲ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਹੁੰਦੀ ਜਦੋਂ ਤੱਕ ਕਿ ਉਹ ਨਾਬਲਗਾਂ ਨਾਲ ਜੁੜੀ ਨਾ ਹੋਵੇ ਜਾਂ ਸਮੱਗਰੀ ਬਿਲਕੁਲ ਹੀ ਇਤਰਾਜ਼ਯੋਗ ਨਾ ਹੋਵੇ।

ਬੀਬੀਸੀ ਵੱਲੋਂ ਇਹ ਨਤੀਜੇ ਦਿਖਾਏ ਜਾਣ ਮਗਰੋਂ ਸਨੈਪਚੈਟ ਨੇ ਪ੍ਰੀਮੀਅਮ ਸਨੈਪਚੈਟ ਨਾਲ ਜੁੜੇ ਸਾਰੇ ਹੈਸ਼ਟੈਗਸ ਉੱਪਰ ਪਾਬੰਦੀ ਲਾ ਦਿੱਤੀ ਹੈ। ਜਿਸ ਦੀ ਵਰਤੋਂ ਅਜਿਹੀ ਸਮਗਰੀ ਦੀ ਇਸ਼ਤਿਹਾਰਬਾਜ਼ੀ ਲਈ ਕੀਤੀ ਜਾਂਦੀ ਸੀ।

ਸਨੈਪਚੈਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਪੋਰਨੋਗ੍ਰਾਫੀ ਵਾਲੀ ਸਮਗਰੀ ਦੀ ਇਸ਼ਿਤਿਹਾਰਬਾਜ਼ੀ ਅਤੇ ਵੰਡੇ ਜਾਣ ਦੀ ਆਗਿਆ ਨਹੀਂ ਦੇਵੇਗੀ।"

ਇਸ ਬਿਆਨ ਵਿੱਚ ਅੱਗੇ ਕਿਹਾ ਗਿਆ,"ਨਿੱਜੀ ਤੌਰ ਤੇ ਅਜਿਹੀ ਸਮਗਰੀ ਵੰਡਣ ਵਾਲੇ ਅਕਾਊਂਟ ਸਾਡੀਆਂ ਸੇਵਾ ਸ਼ਕਤੀਆਂ ਦੀ ਸਿੱਧੀ ਉਲੰਘਣਾ ਕਰਦੇ ਹਨ।"

"ਰਿਪੋਰਟ ਹੋਣ ਤੇ ਅਸੀਂ ਉਨ੍ਹਾਂ ਨੂੰ ਹਟਾ ਦਿੰਦੇ ਹਾਂ।"

ਦੁਖੀ ਕਰਨ ਵਾਲੇ ਸੁਨੇਹੇ

ਜੋਡੀ ਨੂੰ ਸਨੈਪਚੈਟ ਪੈਸੇ ਕਮਾਉਣ ਲਈ ਇੱਕ ਮਹਿਫੂਜ਼ ਥਾਂ ਲਗਦੀ ਹੈ। ਜਿੱਥੇ ਉਸ ਨੂੰ ਆਪਣੇ ਗਾਹਕਾਂ ਨੂੰ ਮਿਲਣ ਦੀ ਲੋੜ ਨਹੀਂ ਹੈ।

"ਮੈਂ ਕੋਈ ਵੇਸਵਾ ਨਹੀਂ ਹਾਂ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਮਰਦਾਂ ਨਾਲ ਮਿਲਣ ਲਈ ਹਜ਼ਾਰਾਂ ਪੌਂਡ ਦੀਆਂ ਪੇਸ਼ਕਸ਼ਾਂ ਮਿਲਦੀਆਂ ਪਰ ਉਹ ਨਾਂਹ ਕਰ ਦਿੰਦੀ ਹੈ।

ਇਹ ਵੀ ਪੜ੍ਹੋ:

ਕਾਫ਼ੀ ਦੇਰ ਤੱਕ ਜੋਡੀ ਦਾ ਕੋਈ ਦੋਸਤ ਨਹੀਂ ਸੀ, ਜਿਸ ਕਾਰਨ ਲੋਕ ਉਸ ਬਾਰੇ ਰਾਵਾਂ ਕਾਇਮ ਕਰਨ ਲੱਗ ਪਏ।

"ਮੇਰਾ ਕੰਮ ਦੱਸਣ ਮਗਰੋਂ ਉਹ ਮੇਰੇ ਨਾਲ ਦੋਸਤੀ ਨਹੀਂ ਕਰਨੀ ਚਾਹੁੰਦੇ ਅਤੇ ਜੇ ਉਹ ਕਰਦੇ ਵੀ ਹਨ ਤਾਂ ਮੰਦ ਭਾਵਨਾ ਨਾਲ,"

ਜੋਡੀ ਦੇ ਪਰਿਵਾਰ ਨੂੰ ਉਸ ਦੇ ਕੰਮ ਦੇ ਭਵਿੱਖ ਵਿੱਚ ਨਿਕਲਣ ਵਾਲੇ ਸਿੱਟਿਆਂ ਦੀ ਚਿੰਤਾ ਹੈ।

ਜੋਡੀ ਆਪਣੇ 200 ਪੌਂਡ ਤੋਂ ਵਧੇਰੇ ਭੁਗਤਾਨ ਕਰਨ ਵਾਲੇ ਸਬਸਕ੍ਰਾਈਬਰਾਂ ਨੂੰ ਭੇਜੀ ਗਈ ਸਮਗਰੀ ਸੇਵ ਕਰਨ ਦੀ ਇਜਾਜ਼ਤ ਵੀ ਦਿੰਦੀ ਹੈ।

ਇਸ ਦਾ ਮਤਲਬ ਹੈ ਕਿ ਜੋਡੀ ਦਾ ਆਪਣੀ ਸਮਗਰੀ ਉੱਪਰ ਕੋਈ ਇਖਤਿਆਰ ਨਹੀਂ ਰਹਿੰਦਾ ਅਤੇ ਉਹ ਨਹੀਂ ਦੱਸ ਸਕਦੀ ਕਿ ਉਸਦੀ ਕਿਵੇਂ ਵਰਤੋਂ ਕੀਤੀ ਜਾ ਰਹੀ ਹੈ।

'ਕੈਰੀਅਰ ਤਬਾਹ ਹੋਣਾ'

ਰਿਵੈਂਜ ਪੋਰਨ ਹੈਲਪਲਾਈਨ ਦੀ ਸੰਸਥਾਪਕ ਲੌਰਾ ਹਿਜਿਨਸ ਦਾ ਕਹਿਣਾ ਹੈ ਕਿ ਇਸ ਦਿਸ਼ਾ ਵਿੱਚ ਹੋਰ ਸੁਰੱਖਿਆ ਦੀ ਲੋੜ ਹੈ।

ਉਨ੍ਹਾਂ ਦੀ ਸੰਸਥਾ ਨੂੰ ਜੋਡੀ ਵਰਗੇ ਲੋਕਾਂ ਦੀਆਂ ਕਾਲਾਂ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਬਲੈਕਮੇਲ ਕੀਤਾ ਗਿਆ ਹੋਵੇ। ਜਾਂ ਜਿਨ੍ਹਾਂ ਦੇ ਕੈਰੀਅਰ ਉਨ੍ਹਾਂ ਵੱਲੋਂ ਔਨਲਾਈਨ ਵੇਚੀ ਗਈ ਸਮਗਰੀ ਬਾਰੇ ਪਤਾ ਚੱਲਣ ਕਾਰਨ ਤਬਾਹ ਹੋ ਗਏ ਹੋਣ।

ਲੌਰਾ ਮੁਤਾਬਕ ਅਜਿਹੀਆਂ ਤਸਵੀਰਾਂ ਦੀ ਵਰਤੋਂ ਲੋਕਾਂ ਨੂੰ ਕੋਈ ਸੋਹਣੀ ਕੁੜੀ ਦਿਖਾ ਕੇ ਉਨ੍ਹਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਮੰਗਾਉਣ ਮਗਰੋਂ ਫਿਰੌਤੀ ਮੰਗਣ ਲਈ ਵੀ ਕੀਤੀ ਜਾ ਸਕਦੀ ਹੈ।

ਡਿਪਾਰਟਮੈਂਟ ਫਾਰ ਡੀਜੀਟਲ, ਕਲਚਰ, ਮੀਡੀਆ ਐਂਡ ਸਪੋਰਟ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਭਾਗ ਉਮੀਦ ਕਰਦਾ ਹੈ ਕਿ "ਔਨਲਾਈਨ ਪਲੇਟਫਾਰਮ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੀਆਂ ਸੇਵਾਵਾਂ ਉਮਰ ਅਨੁਸਾਰੀ ਹੋਣ"

"ਤਕਨੀਕੀ ਕੰਪਨੀਆਂ, ਬੱਚਿਆਂ ਲਈ ਕੰਮ ਕਰਨ ਵਾਲੀਆਂ ਦਾਨੀ ਸੰਸਥਾਵਾਂ ਅਤੇ ਹੋਰਾਂ ਨਾਲ ਕੰਮ ਕਰਦੇ ਹੋਏ, ਅਸੀਂ ਨਵੇਂ ਕਾਨੂੰਨ ਵਿਕਸਿਤ ਕਰ ਰਹੇ ਹਾਂ, ਤਾਂ ਕਿ ਬਰਤਾਨੀਆ ਨੂੰ ਔਨਲਾਈਨ ਹੋਣ ਲਈ ਇੱਕ ਸਭ ਤੋਂ ਸੁਰੱਖਿਅਤ ਦੇਸ ਬਣਾਇਆ ਜਾ ਸਕੇ।"

ਜੋਡੀ ਦਾ ਕਹਿਣਾ ਹੈ ਕਿ ਉਹ ਸਨੈਪਚੈਟ 'ਤੇ ਅਜਿਹੀ ਸਮਗਰੀ ਵੇਚਦੀ ਰਹੇਗੀ ਜਦੋਂ ਤੱਕ ਇਹ ਉਸ ਲਈ ਸਹਿਜ ਰਹੇਗਾ।

ਜੋਡੀ ਨੇ ਦੱਸਿਆ ਕਿ ਹੁਣ ਉਸ ਨੂੰ ਪਿਛਲੀ ਨੌਕਰੀ ਦੇ ਮੁਕਾਬਲੇ ਚਾਰ ਗੁਣਾਂ ਪੈਸਾ ਮਿਲਦਾ ਹੈ। ਹੁਣ ਉਸ ਨੂੰ ਆਪਣਾ ਢਿੱਡ ਭਰਨ ਲਈ ਉਨਾਂ ਸੰਘਰਸ਼ ਨਹੀਂ ਕਰਨਾ ਪੈਂਦਾ ਜਿੰਨਾ ਦੋ ਸਾਲ ਪਹਿਲਾਂ ਕਰਨਾ ਪੈਂਦਾ ਸੀ।

ਇਸ ਕਾਰਨ ਉਹ ਜਦੋਂ ਚਾਹੇ ਕੰਮ ਕਰ ਸਕਦੀ ਹੈ।

ਪਰ ਜੋਡੀ ਇਸ ਦੇ ਮਾੜੇ ਪ੍ਰਭਾਵਾਂ ਤੋਂ ਵੀ ਇਨਕਾਰ ਨਹੀਂ ਕਰਦੀ।

"ਜਦੋਂ ਤੁਹਾਨੂੰ ਇੱਕ ਔਰਤ ਵਜੋਂ ਮਹਿਜ ਕਾਮੁਕ ਟਿੱਪਣੀਆਂ ਹੀ ਮਿਲਣ ਤਾਂ ਇਹ ਸਭ ਕਾਰਨ ਤੁਸੀਂ ਘਟੀਆ ਮਹਿਸੂਸ ਕਰਨ ਲਗਦੇ ਹੋ"

ਜੋਡੀ ਦਾ ਕਹਿਣਾ ਹੈ ਕਿ ਲੋਕਾਂ ਦੀਆਂ ਗੰਦੀਆਂ ਮੰਗਾਂ ਅਤੇ ਭੱਦੀਆਂ ਟਿੱਪਣੀਆਂ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਦਿੰਦੀਆਂ ਹਨ।

"ਕਈ ਵਾਰ ਮੈਂ ਰੋ ਪੈਂਦੀ ਹਾਂ ਕਿਉਂਕਿ ਕੋਈ ਵੀ ਮੈਨੂੰ ਚੰਗੀ ਨਜ਼ਰ ਨਾਲ ਪਸੰਦ ਨਹੀਂ ਕਰਦਾ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: