ਨੋਟਬੰਦੀ ਇੱਕ ਵੱਡਾ ਝਟਕਾ ਸੀ : ਅਰਵਿੰਦ ਸੁਬਰਾਮਣੀਅਮ - 5 ਅਹਿਮ ਖ਼ਬਰਾਂ

ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਨੇ ਨੋਟਬੰਦੀ ਨੂੰ ਅਰਥਚਾਰੇ ਲਈ ਇੱਕ ਵੱਡਾ ਝਟਕਾ ਦੱਸਿਆ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਆਪਣੀ ਕਿਤਾਬ 'ਆਫ ਕਾਉਂਸੇਲ: ਦਿ ਚੈਲੇਂਜਜ਼ ਆਫ ਦਿ ਮੋਦੀ-ਜੇਤਲੀ ਇਕੌਨੋਮੀ' ਵਿੱਚ ਲਿਖਿਆ, "ਨੋਟਬੰਦੀ ਇੱਕ ਸਖ਼ਤ, ਵੱਡਾ ਤੇ ਵਿੱਤੀ ਝਟਕਾ ਸੀ, ਜਿਸ ਦੇ ਤਹਿਤ 86 ਫੀਸਦ ਕਰੰਸੀ ਹਟਾ ਦਿੱਤੀ ਗਈ ਸੀ।"

ਉਹ ਕਿਤਾਬ ਵਿੱਚ ਅੱਗੇ ਲਿਖਦੇ ਹਨ, "ਨੋਟਬੰਦੀ ਅਰਥਚਾਰੇ ਨੂੰ ਇੱਕ ਵੱਡਾ ਝਟਕਾ ਸੀ। ਇਸ ਨਾਲ ਅਸਲ 'ਚ ਜੀਡੀਪੀ ਪ੍ਰਭਾਵਿਤ ਹੋਈ ਸੀ। ਅਰਥਚਾਰੇ ਦੀ ਰਫ਼ਤਾਰ ਪਹਿਲਾਂ ਹੀ ਸੁਸਤ ਸੀ ਪਰ ਨੋਟਬੰਦੀ ਦੇ ਫ਼ੈਸਲੇ ਤੋਂ ਬਾਅਦ ਹੋਰ ਤੇਜ਼ੀ ਨਾਲ ਡਿੱਗਣ ਲੱਗੀ।''

ਅਰਵਿੰਦ ਸੁਬਰਾਮਣੀਅਮ ਅਕਤੂਬਰ 2014 ਤੋਂ ਜੁਲਾਈ 2018 ਤੱਕ ਮੁੱਖ ਆਰਥਿਕ ਸਲਾਹਕਾਰ ਵਜੋਂ ਅਹੁਦੇ 'ਤੇ ਸਨ।

ਇਹ ਵੀ ਪੜ੍ਹੋ-

ਕਿਸੇ ਸਮੇਂ ਵੀ ਗੱਲਬਾਤ ਲਈ ਤਿਆਰ - ਇਮਰਾਨ ਖ਼ਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਦੇਸ ਦਾ ਕੋਈ ਹਿੱਤ ਨਹੀਂ ਹੈ ਕਿ ਅੱਤਵਾਦ ਉਨ੍ਹਾਂ ਦੀ ਧਰਤੀ ਦੀ ਵਰਤੋਂ ਕਰੇ ਅਤੇ ਉਨ੍ਹਾਂ ਨੇ ਕਿਹਾ ਕਿ ਉਸ ਕਿਸੇ ਵੇਲੇ ਭਾਰਤ 'ਚ ਆਪਣੇ ਹਮਰੁਤਬਾ ਨਰਿੰਦਰ ਮੋਦੀ ਨਾਲ ਗੱਲ ਕਰਨ ਲਈ ਤਿਆਰ ਹਨ।

ਦਿ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਭਾਰਤ 'ਚ 2019 ਦੀਆਂ ਆਮ ਚੋਣਾਂ ਤੱਕ ਇੰਤਜ਼ਾਰ ਕਰਨ ਲਈ ਤਿਆਰ ਹਨ। ਦੁਵੱਲੇ ਸਬੰਧ ਅੱਗੇ ਵਧਾਏ ਜਾ ਰਹੇ ਹਨ ਪਰ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਸ਼ਾਂਤੀ ਲਈ ਪਹਿਲ "ਇਕ ਪਾਸੜ" ਨਹੀਂ ਹੋ ਸਕਦੀ।

ਇਮਰਾਨ ਖ਼ਾਨ ਦੀ ਇਹ ਟਿੱਪਣੀ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਉਸ ਬਿਆਨ ਤੋਂ ਇੱਕ ਦਿਨ ਬਾਅਦ ਆਈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਨਾਲ ਉਦੋਂ ਤੱਕ ਕੋਈ ਗੱਲਬਾਤ ਅੱਗੇ ਨਹੀਂ ਵਧਾਈ ਜਾ ਸਕਦੀ, ਜਦੋਂ ਤੱਕ ਉਹ ਅੱਤਵਾਦੀਆਂ ਗਤੀਵਿਧੀਆਂ ਨੂੰ ਨਹੀਂ ਰੋਕਦਾ।

ਰਾਜ ਕਪੂਰ ਦੇ ਪੁਰਖਿਆਂ ਦੀ ਹਵੇਲੀ ਨੂੰ ਅਜਾਇਬ ਘਰ ਬਣਾਇਆ ਜਾਵੇਗਾ - ਪਾਕਿਸਤਾਨ

ਪਾਕਿਸਤਾਨ ਸਰਕਾਰ ਬਾਲੀਵੁੱਡ ਦੇ ਪ੍ਰਸਿੱਧ ਆਦਾਕਾਰ ਰਾਜ ਕਪੂਰ ਦੇ ਪੁਰਖਿਆਂ ਦੀ ਹਵੇਲੀ ਨੂੰ ਅਜਾਇਬ ਘਰ ਵਿੱਚ ਤਬਦੀਲ ਕਰੇਗੀ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ਹਿਰਯਾਰ ਖ਼ਾਨ ਅਫਰੀਦੀ ਨੇ ਇਸ ਸੰਬੰਧੀ ਰਿਸ਼ੀ ਕਪੂਰ ਨਾਲ ਗੱਲਬਾਤ ਵੀ ਕੀਤੀ ਹੈ।

ਕਪੂਰ ਖ਼ਾਨਦਾਨ ਦੀ ਇਹ ਹਵੇਲੀ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਕਿੱਸਾ ਖਵਾਨੀ ਬਾਜ਼ਾਰ 'ਚ ਹੈ। ਇਹ ਹਵੇਲੀ ਕਈ ਸਾਲ ਪਹਿਲਾਂ ਪ੍ਰਿਥਵੀ ਰਾਜ ਕਪੂਰ ਦੇ ਪਿਤਾ ਬਹੇਸ਼ਵਰਨਾਥ ਕਪੂਰ ਵੱਲੋਂ ਬਣਵਾਈ ਗਈ ਸੀ।

ਪ੍ਰਿਥਵੀ ਰਾਜ ਕਪੂਰ ਦੇ ਪੁੱਤਰ ਰਾਜ ਕਪੂਰ ਦਾ ਜਨਮ 1924 'ਚ ਇੱਥੇ ਹੀ ਹੋਇਆ ਸੀ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਰਿਸ਼ੀ ਕਪੂਰ ਵੱਲੋਂ ਫੋਨ ਆਇਆ ਸੀ ਕਿ ਪਰਿਵਾਰ ਚਾਹੁੰਦਾ ਹੈ ਕਿ ਹਵੇਲੀ ਅਜਾਇਬ ਘਰ ਜਾਂ ਇੰਸਚੀਟਿਊਟ 'ਚ ਤਬਦੀਲ ਕਰ ਦਿੱਤੀ ਜਾਵੇ।

ਮਰਾਠਾ ਭਾਈਚਾਰੇ ਲਈ 16 ਫੀਸਦ ਰਾਖਵੇਂਕਰਨ ਵਾਲਾ ਬਿੱਲ ਪਾਸ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮਹਾਰਾਸ਼ਟਰ ਅਸੈਂਬਲੀ 'ਚ ਮਰਾਠੀ ਭਾਈਚਾਰੇ ਲਈ 16 ਈਸਦ ਰਾਖਵੇਂਕਰਨ ਵਾਲਾ ਬਿੱਲ ਪਾਸ ਹੋ ਗਿਆ ਹੈ।

ਇਸ ਬਿੱਲ ਦੇ ਤਹਿਤ ਮਹਾਰਾਸ਼ਟਰ ਪਿੱਛੜਾ ਵਰਗ ਆਯੋਗ ਨੇ ਮਰਾਠਿਆਂ ਨੂੰ ਸਰਕਾਰੀ ਨੌਕਰੀਆਂ 'ਚ 16 ਫੀਸਦ ਰਾਖਵਾਂਕਰਨ ਦੀ ਗੱਲ ਕਹੀ ਹੈ।

ਕਾਨੂੰਨ ਮੁਤਾਬਕ ਇਸ ਨੂੰ ਸੋਸ਼ਲ ਐਂਡ ਇਕਨੌਮਿਕ ਬੈਕਵਰਡ ਕਲਾਸ (SEBC) ਵਜੋਂ ਜਾਣਿਆ ਜਾਵੇਗਾ।

ਇਹ ਵੀ ਪੜ੍ਹੋ-

ਜੰਮੂ-ਕਸ਼ਮੀਰ 'ਚ ਔਰਤਾਂ ਲਈ ਨਵਾਂ ਕਾਨੂੰਨ

ਜੰਮੂ-ਕਸ਼ਮੀਰ ਸਰਕਾਰ ਨੇ ਸਰਕਾਰੀ ਕਰਮੀਆਂ ਵੱਲੋਂ ਔਰਤਾਂ ਨਾਲ ਛੇੜਖਾਨੀ ਕਰਨ ਦੇ ਮਾਮਲਿਆਂ 'ਚ ਸਜ਼ਾ ਦੀ ਤਜਵੀਜ਼ ਕਰਨ ਲਈ ਜ਼ਰੂਰੀ ਕਾਨੂੰਨਾਂ ਵਿੱਚ ਬਦਲਾਅ ਕਰਨ ਦਾ ਫ਼ੈਸਲਾ ਲਿਆ ਹੈ।

ਇਸ ਦੇ ਤਹਿਤ ਕਿਸੇ ਤਰ੍ਹਾਂ ਦੇ ਵੀ ਲਾਭ ਦੇ ਬਦਲੇ ਔਰਤਾਂ ਨਾਲ ਦੁਰਵਿਵਹਾਰ, ਉਸ ਦਾ ਜਿਣਸੀ ਸ਼ੋਸ਼ਣ ਜਾਂ ਉਨ੍ਹਾਂ ਨੂੰ ਛੇੜਨਾ ਸਜ਼ਾ ਦੇ ਕਾਬਿਲ ਮੰਨਿਆ ਜਾਵੇਗਾ ਅਤੇ ਇਸ ਲਈ ਘੱਟੋ-ਘੱਟ 3 ਸਾਲ ਦੀ ਜੇਲ੍ਹ ਅਤੇ ਜੁਰਮਾਨੇ ਹੋਵੇਗਾ।

ਇਸ ਲਈ ਰਣਬੀਰ ਪੀਨਲ ਕੋਡ (ਜੰਮੂ ਅਤੇ ਕਸ਼ਮੀਰ ਸੂਬੇ ਵਿੱਚ ਲਾਗੂ ਕ੍ਰਾਈਮ ਅਤੇ ਪੀਨਲ ਕੋਡ), ਭਾਰਤੀ ਅਪਰਾਧਿਕ ਕਾਨੂੰਨ, ਐਵੀਡੈਂਸ ਐਕਟ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ 'ਚ ਜ਼ਰੂਰੀ ਬਦਲਾਅ ਕੀਤੇ ਜਾਣਗੇ।

ਇਹ ਵੀ ਪੜ੍ਹੋ-

ਇਹ ਵੀ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)