ਰੂਸ-ਯੂਕਰੇਨ ਵਿਵਾਦ : ਆਪਣੇ ਤੋਂ 10 ਗੁਣਾਂ ਛੋਟੇ ਮੁਲਕ ਯੂਕਰੇਨ ਨਾਲ ਕਿਉਂ ਝਗੜ ਰਿਹਾ ਰੂਸ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਤੇ ਫੌਜੀ ਕਾਰਵਾਈ ਦਾ ਐਲਾਨ ਕਰ ਦਿੱਤਾ ਹੈ।

ਉਨ੍ਹਾਂ ਨੇ ਇਹ ਐਲਾਨ ਉਸੇ ਸਮੇਂ ਇੱਕ ਟੈਲੀਵਿਜ਼ਨ ਭਾਸ਼ਣ ਵਿੱਚ ਕੀਤਾ ਜਦੋਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਉਨ੍ਹਾਂ ਨੂੰ ਰੁਕਣ ਲਈ ਬੇਨਤੀ ਕਰ ਰਹੀ ਸੀ।

ਇਸ ਤੋਂ ਪਹਿਲਾਂ ਦੇਰ ਰਾਤ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਰੂਸ ਨੇ ਯੂਕਰੇਨ ਦੀ ਸਰਹੱਦ 'ਤੇ ਦੋ ਲੱਖ ਫੌਜੀ ਤਾਇਨਾਤ ਕੀਤੇ ਹਨ।

ਉਨ੍ਹਾਂ ਨੇ ਰੂਸ ਨੂੰ ਚੇਤਾਵਨੀ ਦਿੰਦਿਆਂ ਕਿਹਾ, "ਜੇ ਉਹ ਹਮਲਾ ਕਰਦੇ ਹਨ, ਜੇ ਉਹ ਸਾਡਾ ਦੇਸ਼ ਲੈਣ ਦੀ ਕੋਸਿਸ਼ ਕਰਦੇ ਹਨ - ਸਾਡੀ ਅਜ਼ਾਦੀ, ਸਾਡੀ ਜ਼ਿੰਦਗੀ, ਸਾਡੇ ਬੱਚਿਆਂ ਦੀ ਜ਼ਿੰਦਗੀ - ਤਾਂ ਅਸੀਂ ਵੀ ਆਪਣਾ ਬਚਾਅ ਕਰਾਂਗੇ।"

ਮੌਜੂਦਾ ਤਣਾਅ ਕਿਉਂ ਖੜ੍ਹਾ ਹੋਇਆ?

1,63,76,870 ਖੇਤਰਫਲ ਵਾਲਾ ਰੂਸ ਯਾਨਿ ਕਿ ਦੁਨੀਆ ਦੇ ਖੇਤਰਫਲ ਦਾ 11% ਹਿੱਸੇ ਵਾਲਾ ਦੇਸ ਹੈ। ਜਦੋਂਕਿ ਯੂਕਰੇਨ ਇਸ ਦੇ ਮੁਕਾਬਲੇ ਬੇਹੱਦ ਛੋਟਾ ਹੈ। ਯੂਕਰੇਨ ਦਾ ਖੇਤਰਫਲ 5,79,320 ਹੈ ਜੋ ਕਿ ਦੁਨੀਆ ਦੇ ਖੇਤਰਫਲ ਦਾ 0.38% ਹੈ, ਤਾਂ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ 10.6 ਗੁਣਾ ਛੋਟੇ ਦੇਸ ਯੂਕਰੇਨ ਦੇ ਨਾਲ ਲੜਨ ਦੇ ਕੰਢੇ 'ਤੇ ਕਿਉਂ ਹੈ ਰੂਸ?

ਕ੍ਰਾਈਮੀਆ ਦੇ ਨੇੜੇ ਸਮੁੰਦਰ ਵਿੱਚ ਰੂਸ ਨੇ 2014 ਵਿੱਚ ਕਬਜ਼ਾ ਕੀਤਾ ਸੀ। ਮੌਜੂਦਾ ਤਣਾਅ ਕ੍ਰਾਈਮੀਆ ਅਤੇ ਰੂਸ ਵਿਚਾਲੇ ਪੈਣ ਵਾਲੇ 'ਕਰਚ ਸਟਰੇਟ' ਨੂੰ ਲੈ ਕੇ ਹੈ ਜੋ ਇੱਕ ਤੰਗ ਜਲਮਾਰਗ ਹੈ।

ਲੜਾਈ ਤੋਂ ਬਾਅਦ ਰੂਸ ਨੇ 'ਕਰਚ ਸਟਰੇਟ' ਦੇ ਅਹਿਮ ਰਾਹ 'ਤੇ ਆਪਣੇ ਟੈਂਕਰ ਖੜ੍ਹੇ ਕਰਕੇ ਪਾਣੀ ਦੇ ਰਾਹ ਨੂੰ ਬੰਦ ਕਰ ਦਿੱਤਾ।

ਯੂਕਰੇਨ ਨੇ ਇਸ ਨੂੰ ਰੂਸ ਦੀ ਹਮਲਾਵਰ ਹਰਕਤ ਕਰਾਰ ਦਿੱਤਾ। ਹਾਲਾਂਕਿ ਰੂਸ ਦਾ ਕਹਿਣਾ ਸੀ ਕਿ ਇਹ ਬੇੜੀਆਂ ਗੈਰ-ਕਾਨੂੰਨੀ ਤਰੀਕੇ ਨਾਲ ਉਨ੍ਹਾਂ ਦੀ ਸਰਹੱਦ ਵਿੱਚ ਆ ਗਈਆਂ ਸਨ। ਯੂਕਰੇਨ ਦਾ ਕਹਿਣਾ ਹੈ ਕਿ ਉਸ ਨੇ ਰੂਸ ਨੂੰ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਦਿੱਤੀ ਹੈ।

ਸਾਲ 2003 ਵਿੱਚ ਰੂਸ ਅਤੇ ਯੂਕਰੇਨ ਵਿਚਾਲੇ ਇੱਕ ਸਮਝੌਤਾ ਹੋਇਆ ਸੀ, ਜਿਸ ਦੇ ਤਹਿਤ ਕਰਚ ਦੇ ਤੰਗ ਸਮੁੰਦਰੀ ਰਾਹ ਅਤੇ ਅਜ਼ੋਵ ਸਮੁੰਦਰ ਵਿਚਾਲੇ ਜਲ ਸਰਹੱਦਾਂ ਵੰਡ ਦਿੱਤੀਆਂ ਗਈਆਂ ਸਨ।

ਕ੍ਰਾਈਮੀਆ ਕਾਰਨ ਰੂਸ-ਯੂਕਰੇਨ ਰਿਸ਼ਤਿਆਂ ਵਿੱਚ ਖਟਾਸ

ਸਾਲ 2014 ਦੇ ਮਾਰਚ ਮਹੀਨੇ ਵਿੱਚ ਯੂਕਰੇਨੀਅਨ ਖੇਤਰ ਕ੍ਰਾਈਮੀਆ ਤੇ ਰੂਸ ਨੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਯੂਕਰੇਨ ਅਤੇ ਰੂਸ ਵਿਚਾਲੇ ਰਿਸ਼ਤੇ ਤਿੱਖੇ ਰਹੇ ਹਨ।

ਯੂਐੱਨ ਦਾ ਕਹਿਣਾ ਹੈ ਕਿ ਇਸ ਸੰਘਰਸ਼ ਕਾਰਨ ਦੋਨਿਯੇਤਸਕ ਅਤੇ ਲੁਹਾਨਸਕ ਇਲਾਕੇ ਵਿੱਚ ਹੁਣ ਤੱਕ ਦੱਸ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ।

ਯੂਕਰੇਨ ਰੂਸ 'ਤੇ ਆਪਣੇ ਪੂਰਬੀ ਖੇਤਰ ਵਿੱਚ ਫੌਜ ਭੇਜਕੇ ਵੱਖਵਾਦੀਆਂ ਨੂੰ ਤਿਆਰ ਕਰਨ ਦਾ ਇਲਜ਼ਾਮ ਲਾਉਂਦਾ ਰਿਹਾ ਹੈ। ਰੂਸ ਇਸ ਇਲਜ਼ਾਮ ਦਾ ਖੰਡਨ ਕਰਦਾ ਹੈ ਪਰ ਇਹ ਮਨਜ਼ੂਰ ਕਰਦਾ ਹੈ ਕਿ ਰੂਸੀ ਸਵੈਸੇਵਕ ਬਾਗੀਆਂ ਦੀ ਮਦਦ ਕਰ ਰਹੇ ਹਨ।

ਰੂਸ ਅਤੇ ਕ੍ਰਾਈਮੀਆ ਸਮੁੰਦਰ ਦੇ ਰਾਹ ਤੋਂ ਇੱਕ-ਦੂਜੇ ਨਾਲ ਜੁੜੇ ਹੋਏ ਹਨ ਅਤੇ ਇਸ ਕਾਰਨ ਦੋਹਾਂ ਲਈ ਕਰਚ ਜਲਮਾਰਗ ਬੇਹੱਦ ਅਹਿਮ ਹੈ। ਹਾਲ ਦੇ ਸਾਲਾਂ ਵਿੱਚ ਰੂਸ ਇਸ ਰਾਹ ਤੋਂ ਲੰਘਣ ਵਾਲੇ ਯੂਕਰੇਨੀਆਈ ਜਹਾਜ਼ਾਂ ਦੀ ਜਾਂਚ ਕਰਦਾ ਰਿਹਾ ਹੈ।

ਇਹ ਵੀ ਪੜ੍ਹੋ:

ਰੂਸ ਦੀ ਦਲੀਲ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਜ਼ਰੂਰੀ ਹੈ। ਯੂਕਰੇਨ ਦੇ ਰਾਸ਼ਟਰਪਤੀ ਪੈਟਰੋ ਪੋਰਸੈਨਕੋ ਇਸ ਦਲੀਲ ਨੂੰ ਖਾਰਿਜ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਸ ਕਾਰਨ ਉਨ੍ਹਾਂ ਦੇ ਦੇਸ ਦੀ ਵਿੱਤੀ ਹਾਲਤ 'ਤੇ ਨਕਾਰਾਤਮਕ ਅਸਰ ਪਿਆ ਹੈ।

ਦੋਹਾਂ ਵਿਚਾਲੇ ਵਿਵਾਦ ਕੋਲਡ ਵਾਰ ਤੋਂ ਬਾਅਦ 2014 ਵਿੱਚ ਸ਼ੁਰੂ ਹੋਇਆ। ਰੂਸੀ ਸਮਰਥਨ ਹਾਸਿਲ ਯੂਕਰੇਨੀਆਈ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਦੇ ਖਿਲਾਫ਼ ਦੇਸ ਦੀ ਰਾਜਧਾਨੀ ਕੀਵ ਵਿੱਚ ਹਿੰਸਕ ਮੁਜ਼ਾਹਰੇ ਹੋਏ।

ਇਸ ਤੋਂ ਬਾਅਦ ਰੂਸ ਸਮਰਥਿਤ ਫੌਜ ਨੇ ਕ੍ਰਾਈਮੀਆਈ ਪ੍ਰਾਇਦੀਪ 'ਤੇ ਕਬਜ਼ਾ ਕਰ ਲਿਆ। ਕ੍ਰਾਈਮੀਆ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਰੂਸੀ ਭਾਸ਼ੀ ਹਨ ਅਤੇ ਇਸ ਕਾਰਨ ਰੂਸ ਦੇ ਨਾਲ ਜਾਨ ਜਾਂ ਨਾ ਜਾਨ ਦੇ ਮੁੱਦੇ 'ਤੇ ਹੋਏ ਰੈਫਰੈਂਡਮ ਵਿੱਚ ਨਤੀਜਾ ਰੂਸ ਦੇ ਪੱਖ ਵਿੱਚ ਨਿਕਲਿਆ। ਇਸ ਰੈਫ਼ਰੈਂਡਮ ਨੂੰ ਯੂਕਰੇਨ ਨੇ ਖਾਰਜ ਕਰ ਦਿੱਤਾ ਅਤੇ ਪੱਛਮੀ ਦੇਸਾਂ ਨੇ ਇਸ ਨੂੰ ਗੈਰ-ਕਾਨੂੰਨ ਕਰਾਰ ਦਿੱਤਾ।

ਪਰ ਕ੍ਰਾਈਮੀਆ 'ਤੇ ਅਸਲ ਵਿਵਾਦ ਦਾ ਬੀਜ ਤਾਂ 1783 ਵਿੱਚ ਹੀ ਪੈ ਗਿਆ ਸੀ ਜਦੋਂ ਮਹਾਰਾਣੀ ਕੈਥਰੀਨ (ਰੂਸ ਦੀ ਰਾਣੀ ਯੇਕਾਤੇਰੀਨਾ ਅਲੇਕਜੀਵਨਾ) ਨੇ ਇਸ ਪ੍ਰਾਇਦੀਪ ਉੱਤੇ ਕਬੂਜ਼ਾ ਕਰ ਲਿਆ ਸੀ। 1954 ਤੱਕ ਇਹ ਰੂਸ ਦਾ ਹਿੱਸਾ ਬਣਿਆ ਰਿਹਾ ਜਿਸ ਤੋਂ ਬਾਅਦ ਸੋਵੀਅਤ ਆਗੂ ਨਿਕਿਤਾ ਖੁਸ਼ਚੇਵ ਨੇ ਇਸ ਨੂੰ ਯੂਕਰੇਨ ਨੂੰ ਸੌਂਪ ਦਿੱਤਾ।

ਕ੍ਰਾਈਮੀਆ ਦੇ ਇਲਾਕੇ ਵਿੱਚ ਜ਼ਿਆਦਾਤਰ ਆਬਾਦੀ ਰੂਸੀ ਹੈ ਜਦੋਂਕਿ ਇੱਥੇ ਯੂਕਰੇਨੀਅਨ ਅਤੇ ਹੋਰ ਕ੍ਰਾਈਮੀਆਈ ਘੱਟ ਗਿਣਤੀ ਵੀ ਰਹਿੰਦੇ ਹਨ।

ਕ੍ਰਾਈਮੀਆ ਕੁਝ ਦੇਰ ਤੱਕ ਨਾਜ਼ੀਆਂ ਦੇ ਕਬਜ਼ੇ ਵਿੱਚ ਵੀ ਰਿਹਾ। 1940 ਵਿੱਚ ਰੂਸ ਦੇ ਬੋਲਸ਼ੇਵਿਕ ਕ੍ਰਾਂਤੀ ਤੋਂ ਬਾਅਦ ਇੱਥੇ ਕੁਝ ਸਮੇਂ ਲਈ ਨਾਜ਼ੀਆਂ ਦਾ ਕਬਜਾ ਰਿਹਾ ਸੀ।

ਕਾਲੇ ਸਮੁੰਦਰ ਵਿੱਚ ਬੇਹੱਦ ਅਹਿਮ ਬੰਦਰਗਾਹ ਹੈ ਸੇਵਾਸਟੋਪਲ ਜੋ ਕ੍ਰਾਈਮੀਆਈ ਪ੍ਰਾਇਦੀਪ 'ਤੇ ਹੈ। ਇੱਥੇ 1783 ਤੋਂ ਜਲਸੈਨਾ ਤਾਇਨਾਤ ਹੈ। ਸੋਵੀਅਤ ਰੂਸ ਦੀ ਵੰਡ ਤੋਂ ਬਾਅਦ ਇੱਥੇ ਤਾਇਨਾਤ ਜਲਸੈਨਾ ਨੂੰ ਯੂਕਰੇਨ ਅਤੇ ਰੂਸ ਵਿਚਾਲੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ।

ਇੱਥੇ ਮੌਜੂਦ ਰੂਸੀ ਫੌਜ ਵੀ ਦੋਹਾਂ ਵਿਚਾਲੇ ਤਣਾਅ ਦਾ ਕੇਂਦਰ ਰਹੀ ਹੈ। ਦੋਹਾਂ ਵਿਚਾਲੇ ਸਹਿਮਤੀ ਬਣੀ ਕਿ 2017 ਤੱਕ ਰੂਸੀ ਫੌਜ ਉੱਥੇ ਹੋਵੇਗੀ।

ਪਰ 2010 ਵਿੱਚ ਰੂਸੀ ਸਮਰਥਨ ਹਾਸਿਲ ਕਰਕੇ ਰਾਸ਼ਟਰਪਤੀ ਵਿਕਟਰ ਯਾਨੁਰੋਵਿਚ ਦੀ ਜਿੱਤ ਤੋਂ ਬਾਅਦ ਰੂਸ ਤੋਂ ਸਸਤੇ ਭਾਅ ਵਿੱਚ ਕੱਚੇ ਤੇਲ ਦੇ ਬਦਲੇ ਯੂਕਰੇਨ ਇਸ ਸਮਝੌਤੇ ਨੂੰ ਹੋਰ 25 ਸਾਲਾਂ ਤੱਕ ਅੱਗੇ ਵਧਾਉਣ ਲਈ ਤਿਆਰ ਹੋ ਗਿਆ ਸੀ।

ਅਜ਼ੋਵ ਸਮੁੰਦਰ 'ਚ ਕਿਉਂ ਬਣਿਆ ਸੰਕਟ?

ਅਜ਼ੋਵ ਸਮੁੰਦਰ ਕ੍ਰਾਈਮੀਆਈ ਪ੍ਰਾਇਦੀਪ ਦੇ ਪੂਰਬ 'ਚ ਹੈ ਅਤੇ ਰੂਸੀ ਅੱਤਵਾਦੀਆਂ ਵੱਲੋਂ ਕਬਜ਼ਾ ਕੀਤੇ ਗਏ ਯੂਕਰੇਨ ਦੇ ਇਲਾਕਿਆਂ ਦੇ ਦੱਖਣ 'ਚ।

ਉੱਤਰੀ ਕੰਢੇ 'ਤੇ ਯੂਕਰੇਨ ਦੇ ਦੋ ਬੰਦਰਗਾਹ ਹਨ, ਇੱਥੋਂ ਕਣਕ ਬਰਾਮਦ ਹੁੰਦਾ ਹੈ ਤੇ ਸਟੀਲ, ਕੋਇਲਾ ਦਰਾਮਦ ਕੀਤਾ ਜਾਂਦਾ ਹੈ।

ਰਾਸ਼ਟਰਪਤੀ ਪੋਰੋਸ਼ੇਨਕੋ ਨੇ ਇਨ੍ਹਾਂ ਬੰਦਰਗਾਹਾਂ ਨੂੰ ਯੂਕਰੇਨ ਦੇ ਅਰਥਸ਼ਾਸਤਰ ਲਈ ਅਹਿਮ ਦੱਸਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)