You’re viewing a text-only version of this website that uses less data. View the main version of the website including all images and videos.
ਰੂਸ ਤੇ ਯੂਕਰੇਨ ਵਿਚਾਲੇ ਇਹ ਹੈ ਵਿਵਾਦ ਦੀ ਜੜ੍ਹ
ਰੂਸ ਨੇ ਕ੍ਰੀਮੀਆਈ ਪ੍ਰਾਇਦੀਪ ਦੇ ਕੋਲ ਯੂਕਰੇਨ ਦੇ ਤਿੰਨ ਸਮੁੰਦਰੀ ਫੌਜ ਦੇ ਜਹਾਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਯੂਕਰੇਨ ਦੀ ਸੰਸਦ ਨੂੰ ਇਹ ਤੈਅ ਕਰਨਾ ਹੈ ਕਿ ਰੂਸ ਵੱਲੋਂ ਸਮੁੰਦਰੀ ਜਹਾਜ਼ਾਂ 'ਤੇ ਹਮਲਾ ਕਰ ਉਨ੍ਹਾਂ 'ਤੇ ਕਬਜ਼ਾ ਕਰਨ ਦੀ ਘਟਨਾ ਤੋਂ ਬਾਅਦ ਮਾਰਸ਼ਲ ਲਾਅ ਨੂੰ ਵਿਰੋਧ ਦੇ ਰੂਪ ਵਿੱਚ ਲਿਆਵੇਗੀ ਜਾਂ ਨਹੀਂ।
ਰਾਜਧਾਨੀ ਕੀਵ ਵਿੱਚ ਰੂਸ ਸਫਾਰਤਖ਼ਾਨੇ ਦੇ ਬਾਹਰ ਕਈ ਪ੍ਰਦਰਸ਼ਨਕਾਰੀਆਂ ਨੇ ਰੋਸ ਮੁਜ਼ਾਹਰੇ ਕੀਤੇ। ਪ੍ਰਦਰਸ਼ਨਕਾਰੀਆਂ ਨੇ ਰੂਸ ਦੇ ਦੂਤਾਵਾਸ ਵਿੱਚ ਅੱਗ ਲਾ ਦਿੱਤੀ।
ਇਸ ਘਟਨਾ ਨਾਲ ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਹੋਰ ਵਧ ਗਿਆ ਹੈ। ਦੋਵੇਂ ਦੇਸ ਇਸ ਹਾਲਾਤ ਲਈ ਇੱਕ-ਦੂਜੇ ਨੂੰ ਜ਼ਿੰਮੇਵਾਰ ਦੱਸ ਰਹੇ ਹਨ।
ਦਰਅਸਲ ਇਹ ਵਿਵਾਦ ਉਦੋਂ ਉਠਿਆ ਜਦੋਂ ਰੂਸ ਨੇ ਇਲਜ਼ਾਮ ਲਗਾਇਆ ਕਿ ਯੂਕਰੇਨ ਦੇ ਜਹਾਜ਼ ਆਜ਼ੋਵ ਸਮੁੰਦਰ 'ਚ ਗ਼ੈਰ ਕਾਨੂੰਨੀ ਢੰਗ ਨਾਲ ਉਸ ਦੀ ਜਲ ਸੀਮਾ ਵਿੱਚ ਦਾਖ਼ਲ ਹੋ ਗਏ ਹਨ।
ਇਹ ਵੀ ਪੜ੍ਹੋ-
ਇਸ ਤੋਂ ਰੂਸ ਨੇ ਕਰਚ ਵਿੱਚ ਤੰਗ ਜਲ ਮਾਰਗ 'ਤੇ ਇੱਕ ਪੁੱਲ ਦੇ ਹੇਠਾਂ ਟੈਂਕਰ ਤਾਇਨਾਤ ਕਰਕੇ ਆਜ਼ੋਵ ਸਮੁੰਦਰ ਵੱਲ ਜਾਣ ਵਾਲਾ ਰਸਤਾ ਬੰਦ ਕਰ ਦਿੱਤਾ ਹੈ।
ਆਜ਼ੋਵ ਸਮੁੰਦਰ ਜ਼ਮੀਨ ਨਾਲ ਘਿਰਿਆ ਹੋਇਆ ਹੈ ਅਤੇ ਕਾਲਾ ਸਮੁੰਦਰ ਤੋਂ ਕਰਚ ਦੇ ਤੰਗ ਰਸਤੇ ਥਾਣੀਂ ਹੋ ਕੇ ਇਸ ਵਿੱਚ ਪ੍ਰਵੇਸ਼ ਕੀਤਾ ਜਾ ਸਕਦਾ ਹੈ।
ਆਜ਼ੋਵ ਸਮੁੰਦਰ ਦੀ ਜਲ ਸਰਹੱਦਾਂ ਰੂਸ ਅਤੇ ਯੂਕਰੇਨ ਵਿਚਾਲੇ ਵੰਡੀਆਂ ਹੋਈਆਂ ਹਨ।
ਕੀ ਕਹਿਣਾ ਹੈ ਰਾਸ਼ਟਰਪਤੀ ਪੈਟ੍ਰੋ ਪੋਰੋਸ਼ੈਂਕੋ ਨੇ ਦੇਸ ਦੀ ਨੈਸ਼ਨਲ ਸਿਕਿਓਰਿਟੀ ਐਂਡ ਡਿਫੈਂਸ ਕੌਂਸਲ ਦੀ ਮੀਟਿੰਗ 'ਚ ਰੂਸ ਦੀ ਕਾਰਵਾਈ ਨੂੰ 'ਸਨਕ' ਭਰਿਆ ਕਦਮ ਕਰਾਰ ਦਿੱਤਾ।
ਯੂਕਰੇਨ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਰੂਸ ਦੇ ਵਿਸ਼ੇਸ਼ ਬਲਾਂ ਨੇ ਬੰਦੂਕਾਂ ਤੋਂ ਲੈਸ ਦੋ ਸਮੁੰਦਰੀ ਜਹਾਜ਼ਾਂ ਅਤੇ ਬੇੜੀਆਂ ਨੂੰ ਖਿੱਚਣ ਵਾਲੇ ਇੱਕ ਜਹਾਜ਼ ਦਾ ਪਿੱਛਾ ਕੀਤਾ ਅਤੇ ਫਿਰ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਘਟਨਾ 'ਚ ਕਰੂ ਦੇ 6 ਮੈਂਬਰ ਜਖ਼ਮੀ ਹੋਏ ਹਨ।
ਯੂਕਰੇਨ ਦੇ ਰਾਸ਼ਟਰਪਤੀ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸੰਬੰਧ 'ਚ 'ਵਾਰ ਕੈਬਨਿਟ ਦੀ ਜ਼ਰੂਰੀ ਬੈਠਕ ਸੱਦੀ ਗਈ ਹੈ।
ਇਸ ਘਟਨਾ ਤੋਂ ਬਾਅਦ ਯੂਕਰੇਨ 'ਚ ਮਾਰਸ਼ਲ ਲਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਯੂਕਰੇਨ ਦੇ ਸੰਸਦ ਮੈਂਬਰ ਅੱਜ ਮਾਰਸ਼ਲ ਲਾਅ ਲਗਾਉਣ ਦਾ ਐਲਾਨ 'ਤੇ ਵੋਟਿੰਗ ਕਰਨਗੇ।
ਰੂਸ ਦੀ ਕੀ ਹੈ ਰੁਖ਼?
ਅਜੇ ਤੱਕ ਰੂਸ ਵੱਲੋਂ ਯੂਕਰੇਨ ਦੇ ਇਨ੍ਹਾਂ ਦਾਅਵਿਆਂ 'ਤੇ ਪ੍ਰਤੀਕਿਰਿਆ ਨਹੀਂ ਆਈ ਹੈ।
ਇਸ ਤੋਂ ਪਹਿਲਾਂ ਰੂਸ ਨੇ ਯੂਕਰੇਨ 'ਤੇ ਗ਼ੈਰਕਾਨੂੰਨੀ ਤਰੀਕੇ ਨਾਲ ਰੂਸੀ ਜਲ ਸੀਮਾ 'ਚ ਪ੍ਰਵੇਸ਼ ਕਰਨ ਦਾ ਇਲਜ਼ਾਮ ਲਗਾਇਆ ਸੀ।
ਹੁਣ ਯੂਕਰੇਨ ਦੀ ਸਮੁੰਦਰੀ ਫੌਜ ਦਾ ਕਹਿਣਾ ਹੈ ਕਿ ਰੂਸ ਨੇ ਨਿਕੋਪੋਲ ਅਤੇ ਬਾਰਡੀਆਂਸਕ ਨਾਂ ਦੀ ਗਨਬੋਟਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਨਕਾਰਾ ਬਣਾ ਦਿੱਤਾ ਹੈ।
ਇਸ ਤੋਂ ਪਹਿਲਾਂ ਰੂਸ ਨੇ ਯੂਕਰੇਨ ਦੇ ਸਮੁੰਦਰੀ ਜਹਾਜ਼ਾਂ ਦੀ ਨਿਗਰਾਨੀ ਲਈ ਦੋ ਲੜਾਕੂ ਜਹਾਜ਼ ਅਤੇ ਦੋ ਹੈਲੀਕਾਪਟਰ ਲਗਾਏ ਹੋਏ ਸਨ।
2014 'ਚ ਰੂਸ ਵੱਲੋਂ ਕਬਜ਼ੇ ਵਿੱਚ ਕੀਤੇ ਕ੍ਰੀਮੀਆਈ ਪ੍ਰਾਇਦੀਪ ਦੇ ਨਾਲ ਲਗਦੇ ਸਮੁੰਦਰੀ ਇਲਾਕੇ 'ਚ ਹਾਲ ਦੇ ਮਹੀਨੇ 'ਚ ਤਣਾਅ ਵਧਿਆ ਹੈ।
ਇਸ ਵਿਚਾਲੇ ਯੂਰਪੀ ਸੰਘ ਨੇ ਰੂਸ ਨੂੰ ਕਿਹਾ, "ਯੂਕਰੇਨ ਨੂੰ ਕਰਚ ਤੋਂ ਆਜ਼ੋਵ ਸਮੁੰਦਰ 'ਚ ਆਪਣੇ ਹਿੱਸੇ 'ਚ ਜਾਣ ਤੋਂ ਰੋਕਿਆ ਨਾ ਜਾਵੇ।"
ਨੈਟੋ ਨੇ ਵੀ ਇਸ ਮਾਮਲੇ ਵਿੱਚ ਯੂਕਰੇਨ ਦਾ ਸਮਰਥਨ ਕੀਤਾ ਹੈ।
ਇਹ ਵੀ ਪੜ੍ਹੋ-
ਅਜ਼ੋਵ ਸਮੁੰਦਰ 'ਚ ਕਿਉਂ ਬਣਿਆ ਸੰਕਟ?
ਅਜ਼ੋਵ ਸਮੁੰਦਰ ਕ੍ਰੀਮੀਆਈ ਪ੍ਰਾਇਦੀਪ ਦੇ ਪੂਰਬ 'ਚ ਹੈ ਅਤੇ ਰੂਸੀ ਅੱਤਵਾਦੀਆਂ ਵੱਲੋਂ ਕਬਜ਼ਾ ਕੀਤੇ ਗਏ ਯੂਕਰੇਨ ਦੇ ਇਲਾਕਿਆਂ ਦੇ ਦੱਖਣ 'ਚ।
ਉੱਤਰੀ ਕਿਨਾਰੇ 'ਤੇ ਯੂਕਰੇਨ ਦੇ ਦੋ ਬੰਦਰਗਾਹ ਹਨ, ਇੱਥੋਂ ਗੇਹੂੰ ਬਰਾਮਦ ਹੁੰਦਾ ਹੈ ਤੇ ਸਟੀਲ, ਕੋਇਲਾ ਦਰਾਮਦ ਕੀਤਾ ਜਾਂਦਾ ਹੈ।
ਰਾਸ਼ਟਰਪਤੀ ਪੋਰੋਸ਼ੇਨਕੋ ਨੇ ਇਨ੍ਹਾਂ ਬੰਦਰਗਾਹਾਂ ਨੂੰ ਯੁਕਰੇਨ ਦੇ ਅਰਥਸ਼ਾਸਤਰ ਲਈ ਅਹਿਮ ਦੱਸਿਆ ਹੈ।
ਉਨ੍ਹਾਂ ਸਤੰਬਰ ਵਿੱਚ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਸੀ, ''ਜੇ ਉਹ ਇੱਕ ਦਿਨ ਲਈ ਬੰਦਰਗਾਹ ਮਾਰੀਯੂਪੋਲ ਤੋਂ ਯੂਕਰੇਨ ਦੇ ਲੋਹੇ ਤੇ ਸਟੀਲ ਵਾਲਾ ਸਮਾਨ ਰੋਕ ਲੈਣ ਤਾਂ ਹਜ਼ਾਰਾਂ ਡਾਲਰਾਂ ਦਾ ਨੁਕਸਾਨ ਹੋ ਜਾਏਗਾ।''
ਉਨ੍ਹਾਂ ਅੱਗੇ ਕਿਹਾ ਕਿ ਮਾਰਿਯੂਪੋਲ ਤੋਂ ਲੋਹੇ ਅਤੇ ਸਟੀਲ ਦੇ ਪ੍ਰੋਡਕਟ ਯੂਕਰੇਨ ਦੀ ਬਰਾਮਦ ਕਮਾਈ ਦਾ 25 ਫੀਸਦ ਹਨ।