You’re viewing a text-only version of this website that uses less data. View the main version of the website including all images and videos.
Coconut Day : ਨਾਰੀਅਲ ਦੇ ਤੇਲ ਦੀ ਖਾਣੇ ਵਿੱਚ ਵਰਤੋਂ ਕੀ ਵਿਵਾਦ ਦਾ ਮਸਲਾ ਹੈ
- ਲੇਖਕ, ਟੀਮ ਬੀਬੀਸੀ ਹਿੰਦੀ
- ਰੋਲ, ਨਵੀਂ ਦਿੱਲੀ
ਨਾਰੀਅਲ ਦਾ ਤੇਲ ਖਾਣ ਲਈ ਚੰਗਾ ਮੰਨਿਆ ਜਾਂਦਾ ਹੈ ਪਰ 2018 ਵਿਚ ਸਾਹਮਣੇ ਆਈ ਇੱਕ ਨਵੀਂ ਗੱਲ ਨੇ ਇਸ ਬਾਰੇ ਖ਼ਦਸ਼ਾ ਪੈਦਾ ਕਰ ਦਿੱਤਾ ਸੀ।
ਹਾਰਵਰਡ ਯੂਨੀਵਰਸਿਟੀ ਦੇ ਟੀ.ਐਚ. ਚੈਨ ਸਕੂਲ ਆਫ ਪਬਲਿਕ ਹੈਲਥ ਦੇ ਪ੍ਰੋਫੈਸਰ ਕੈਰਿਨ ਮਿਸ਼ੇਲਜ਼ ਨੇ ਦਾਅਵਾ ਕੀਤਾ ਸੀ ਕਿ ਨਾਰੀਅਲ ਤੇਲ ਖਾਣੇ ਵਿੱਚ ਪੈਣ ਵਾਲੀਆਂ ਸਭ ਤੋਂ ਮਾੜੀਆਂ ਚੀਜ਼ਾਂ 'ਚੋਂ ਇੱਕ ਹੈ।
'ਕੋਕੋਨਟ ਆਇਲ ਐਂਡ ਨਿਯੂਟ੍ਰੀਸ਼ਨਲ ਐਰਰ' ਵਿਸ਼ੇ 'ਤੇ ਲੈਕਚਰ ਦਿੰਦਿਆਂ ਪ੍ਰੋਫੈਸਰ ਮਿਸ਼ੇਲਜ਼ ਨੇ ਨਾਰੀਅਲ ਤੇਲ ਨੂੰ ਪੂਰੇ ਤੌਰ 'ਤੇ ਜ਼ਹਿਰ ਦੱਸਿਆ ਸੀ।
ਉਨ੍ਹਾਂ ਕਿਹਾ ਕਿ ਇਸ ਵਿੱਚ ਸੈਚੂਰੇਟਿਡ ਫੈਟ ਦੀ ਇੰਨੀ ਮਾਤਰਾ ਹੈ ਕਿ ਇਹ ਖੂਨ ਦੀਆਂ ਨਲੀਆਂ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।
ਇਹ ਵੀ ਪੜ੍ਹੋ:
ਇਹ ਰਿਪੋਰਟ ਬੀਬੀਸੀ ਪੰਜਾਬੀ ਵਿਚ ਅਗਸਤ 2018 ਵਿਚ ਹੀ ਪ੍ਰਕਾਸ਼ਿਤ ਕੀਤੀ ਗਈ ਸੀ , ਅੱਜ ਨਾਰੀਅਲ ਦਿਵਸ ਮੌਕੇ ਇਸ ਨੂੰ ਮੁੜ ਛਾਪਿਆ ਜਾ ਰਿਹਾ ਹੈ।
ਬਹਿਸ ਪੁਰਾਣੀ ਹੈ
ਕੁਝ ਮਹੀਨੇ ਪਹਿਲਾਂ ਡਾਕਟਰ ਮਾਈਕਲ ਮੋਸਲੇ ਨੇ ਬੀਬੀਸੀ ਲਈ ਨਾਰੀਅਲ ਤੇਲ ਬਾਰੇ ਖੋਜ ਕਾਰਜ ਜਾਂ ਰਿਸਰਚ ਕੀਤੀ ਸੀ।
ਮਾਇਕਲ ਮੋਸਲੇ ਵਿਗਿਆਨਿਕ ਵਿਸ਼ਿਆਂ ਦੇ ਪੱਤਰਕਾਰ ਹਨ ਜਿਨ੍ਹਾਂ ਨੇ ਬੀਬੀਸੀ ਲਈ ਪਹਿਲਾਂ ਵੀ ਕੰਮ ਕੀਤਾ ਹੈ।
ਉਨ੍ਹਾਂ ਦੀ ਰਿਸਰਚ ਮੁਤਾਬਕ ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਇਹ ਤੇਲ ਸਿਹਤ ਲਈ ਬਹੁਤ ਚੰਗਾ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਂਜੇਲੀਨਾ ਜੋਲੀ ਸਵੇਰ ਦੇ ਨਾਸ਼ਤੇ ਵਿੱਚ ਨਾਰੀਅਲ ਤੇਲ ਦਾ ਸੇਵਨ ਕਰਦੀ ਹੈ।
ਭਾਰਤ ਵਿੱਚ ਹੈਦਰਾਬਾਦ ਸਥਿਤ ਨੈਸ਼ਨਲ ਇੰਸਟੀਟਿਊਟ ਆਫ ਨਿਊਟ੍ਰੀਸ਼ਨ ਦੇ ਡਿਪਟੀ ਡਾਇਰੈਕਟਰ ਡਾ. ਅਹਿਮਦ ਇਬ੍ਰਾਹਿਮ ਨੇ ਬੀਬੀਸੀ ਨੂੰ ਦੱਸਿਆ ਕਿ ਨਾਰੀਅਲ ਤੇਲ ਵਿੱਚ 90 ਫ਼ੀਸਦ ਸੈਚੂਰੇਟਿਡ ਫੈਟ ਹੈ।
ਡਾਕਟਰ ਮਾਈਕਲ ਮੋਸਲੇ ਨੇ ਜਿਹੜੀ ਰਿਸਰਚ ਬੀਬੀਸੀ ਲਈ ਕੀਤੀ ਉਸ ਵਿੱਚ ਸਾਹਮਣੇ ਆਇਆ ਕਿ ਨਾਰੀਅਲ ਦੇ ਤੇਲ ਵਿੱਚ ਸੈਚੂਰੇਟਿਡ ਫੈਟ ਮੱਖਣ ਤੋਂ ਵੀ ਜ਼ਿਆਦਾ ਹੈ। ਨਾਰੀਅਲ ਤੇਲ ਵਿੱਚ 86 ਫ਼ੀਸਦ ਅਤੇ ਮੱਖਣ ਵਿੱਚ 51 ਫ਼ੀਸਦ ਸੈਚੂਰੇਟਿਡ ਫੈਟ ਹੈ।
ਨੁਕਸਾਨ ਜਾਂ ਫਾਇਦਾ?
ਸਵਾਲ ਇਹ ਹੈ ਕਿ ਸੈਚੂਰੇਟਿਡ ਫੈਟ ਖਾਣ ਨਾਲ ਸਾਨੂੰ ਕੀ ਨੁਕਸਾਨ ਹੁੰਦਾ ਹੈ?
ਡਾ. ਮਾਈਕਲ ਮੋਸਲੇ ਇਸ ਬਾਬਤ ਕਹਿੰਦੇ ਹਨ ਕਿ ਜਿਸ ਖਾਣੇ ਵਿੱਚ ਵੱਧ ਸੈਚੂਰੇਟਿਡ ਹੁੰਦਾ ਹੈ ਉਹ ਖੂਨ ਵਿੱਚ ਲੋਅ-ਡੈਂਸਿਟੀ ਲਿਪੋਪ੍ਰੋਟੀਨ (ਐਲਡੀਐਲ) ਵਧਾ ਦਿੰਦਾ ਹੈ। ਐਲਡੀਐਲ ਨੂੰ 'ਬੈਡ ਕੋਲੈਸਟ੍ਰੋਲ' ਕਹਿੰਦੇ ਹਨ। ਇਹ ਜਦੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਇਹ ਸਾਡੀਆਂ ਧਮਣੀਆਂ ਵਿੱਚ ਜਮ੍ਹਾ ਹੋ ਜਾਂਦਾ ਹੈ ਜਿਸ ਨਾਲ ਖੂਨ ਦਾ ਬਹਾਅ ਰੁਕਣ ਦਾ ਖ਼ਤਰਾ ਪੈਦਾ ਹੁੰਦਾ ਹੈ।
ਨਾਲ ਹੀ ਸੈਚੂਰੇਟਿਡ ਫੈਟ ਸਾਡੇ ਸ਼ਰੀਰ ਵਿੱਚ ਹਾਈ-ਡੈਂਸਿਟੀ ਲਿਪੋਪ੍ਰੋਟੀਨ (ਐਚਡੀਐਲ) ਵੀ ਵਧਾਉਂਦਾ ਹੈ ਜਿਸਨੂੰ 'ਗੁਡ ਕੋਲੈਸਟ੍ਰੋਲ' ਕਹਿੰਦੇ ਹਨ ਕਿਉਂਕਿ ਇਹ ਸਰੀਰ ਵਿੱਚ ਮੌਜੂਦ ਕੋਲੈਸਟ੍ਰੋਲ ਨੂੰ ਲੀਵਰ ਰਾਹੀਂ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਸਦਾ ਕੋਈ ਨੁਕਸਾਨ ਨਹੀਂ ਹੁੰਦਾ।
ਡਾ. ਅਹਿਮਦ ਇਬ੍ਰਾਹਿਮ ਕਹਿੰਦੇ ਹਨ ਕਿ ਨਾਰੀਅਲ ਤੇਲ ਸਿਹਤ ਲਈ ਕਿੰਨਾ ਚੰਗਾ ਹੈ ਇਸ ਬਾਰੇ ਕੋਈ ਵਿਗਿਆਨਿਕ ਰਿਸਰਚ ਅਜੇ ਨਹੀਂ ਕੀਤੀ ਗਈ ਹੈ। ਡਾ. ਮਾਈਕਲ ਮੋਸਲੇ ਦੀ ਰਿਪੋਰਟ ਵੀ ਇਹੀ ਕਹਿੰਦੀ ਹੈ।
ਬੀਬੀਸੀ ਨੇ ਕੈਂਬ੍ਰਿਜ ਯੂਨੀਵਰਸਿਟੀ ਦੇ ਦੋ ਉੱਘੇ ਵਿਗਿਆਨੀਆਂ ਨਾਲ ਸੰਪਰਕ ਕੀਤਾ। ਇੱਕ ਪ੍ਰੋਗਰਾਮ ਲਈ 50 ਤੋਂ 75 ਸਾਲਾਂ ਦੀ ਉਮਰ ਦੇ 94 ਲੋਕਾਂ ਨੂੰ ਤਿੰਨ ਸਮੂਹਾਂ ਵਿੱਚ ਵੰਡਿਆ ਗਿਆ। ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਦਿਲ ਦੀ ਕੋਈ ਬਿਮਾਰੀ ਨਹੀਂ ਸੀ।
ਤਿੰਨਾਂ ਸਮੂਹਾਂ ਨੂੰ ਚਾਰ ਹਫ਼ਤਿਆਂ ਲਈ ਵੱਖ-ਵੱਖ ਤੇਲ ਦਾ ਸੇਵਨ ਕਰਵਾਇਆ ਗਿਆ।
ਚਾਰ ਹਫਤਿਆਂ ਬਾਅਦ ਸਾਹਮਣੇ ਆਇਆ ਕਿ ਜਿਨ੍ਹਾਂ ਨੇ ਮੱਖਣ ਵਰਤਿਆ ਉਨ੍ਹਾਂ ਦੇ ਸ਼ਰੀਰ ਵਿੱਚ ਬੈਡ ਕੋਲੈਸਟ੍ਰੋਲ 10 ਫ਼ੀਸਦ ਤੇ ਗੁਡ ਕੋਲੈਸਟ੍ਰੋਲ 5 ਫ਼ੀਸਦ ਵੱਧ ਸੀ।
ਇਹੀ ਵੀ ਪੜ੍ਹੋ:
ਜਿਨ੍ਹਾਂ ਨੇ ਜੈਤੂਨ ਦੇ ਤੇਲ ਦੀ ਵਰਤੋਂ ਕੀਤੀ ਉਨ੍ਹਾਂ ਦੇ ਸ਼ਰੀਰ ਵਿੱਚ ਦੋਵੇਂ ਕੋਲੈਸਟ੍ਰੋਲ ਹੀ ਘੱਟ ਗਏ ਸਨ।
ਹੈਰਾਨ ਕਰਨ ਵਾਲਾ ਨਤੀਜਾ ਆਇਆ ਉਸ ਸਮੂਹ ਦਾ ਜਿਸਨੇ ਨਾਰੀਅਲ ਦਾ ਤੇਲ ਹੀ ਵਰਤਿਆ ਸੀ। ਇਨ੍ਹਾਂ ਵਿੱਚ ਬੈਡ ਕੋਲੈਸਟ੍ਰੋਲ ਤਾਂ ਜ਼ਿਆਦਾ ਨਹੀਂ ਵੱਢਿਆ ਪਰ ਗੁਡ ਕੋਲੈਸਟ੍ਰੋਲ 15 ਫ਼ੀਸਦ ਤਕ ਵੱਧ ਗਿਆ ਸੀ।
ਇਸ ਨਤੀਜੇ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਨਾਰੀਅਲ ਦਾ ਤੇਲ ਦਿਲ ਲਈ ਚੰਗਾ ਹੁੰਦਾ ਹੈ।
ਡਾ. ਅਹਿਮਦ ਇਬ੍ਰਾਹਿਮ ਕਹਿੰਦੇ ਹਨ ਕਿ ਇਹ ਊਰਜਾ ਦਾ ਸਭ ਤੋਂ ਵਧੀਆ ਸਰੋਤ ਹੈ।
ਫਿਰ ਜ਼ਹਿਰ ਕਿਵੇਂ?
ਹੁਣ ਫਿਰ ਇਹ ਸਵਾਲ ਲਾਜਮੀ ਹੈ ਕਿ ਨਾਰੀਅਲ ਦੇ ਤੇਲ ਨੂੰ ਜ਼ਹਿਰ ਕਿਵੇਂ ਕਿਹਾ ਜਾ ਸਕਦਾ ਹੈ?
ਡਾ. ਅਹਿਮਦ ਇਬ੍ਰਾਹਿਮ ਇਸ ਦਾ ਵੀ ਜਵਾਬ ਦਿੰਦੇ ਹਨ। ਉਨ੍ਹਾਂ ਮੁਤਾਬਕ ਜੇ ਕੋਈ ਸਿਰਫ ਨਾਰੀਅਲ ਦੇ ਤੇਲ ਦਾ ਸੇਵਨ ਕਰਦਾ ਹੈ ਤਾਂ ਉਸਦੇ ਸਰੀਰ ਵਿੱਚ ਕੋਲੈਸਟ੍ਰੋਲ ਬਹੁਤ ਵੱਧ ਸਕਦਾ ਹੈ। ਇਸ ਲਈ ਵੱਖ-ਵੱਖ ਤੇਲਾਂ ਦੀ ਵਰਤੋਂ ਦੀ ਸਲਾਹ ਦਿੱਤੀ ਜਾਂਦੀ ਹੈ।
ਭਾਰਤ ਦੇ ਦੱਖਣੀ ਖਿੱਤੇ ਵਿੱਚ ਇਸਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ ਪਰ ਇਹ ਨੁਕਸਾਨਦੇਹ ਇਸ ਲਈ ਨਹੀਂ ਹੁੰਦਾ ਕਿਉਂਕਿ ਉੱਥੇ ਲੋਕ ਬਾਕੀ ਤੇਲਾਂ ਦਾ ਵੀ ਖਾਣੇ ਵਿੱਚ ਸੇਵਨ ਕਰਦੇ ਰਹਿੰਦੇ ਹਨ।
ਬੀਬੀਸੀ ਦੇ ਪ੍ਰੋਗਰਾਮ ਦੇ ਨਤੀਜੇ ਨੇ ਕੈਂਬ੍ਰਿਜ ਯੂਨੀਵਰਸਿਟੀ ਦੇ ਪ੍ਰੋਫੈਸਰ ਖਾਅ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ, "ਇਹ ਨਤੀਜੇ ਕਿਵੇਂ ਆਏ ਇਸਦਾ ਮੈਨੂੰ ਸਹੀ ਅਨੁਮਾਨ ਤਾਂ ਨਹੀਂ ਹੈ। ਹੋ ਸਕਦਾ ਹੈ ਕਿ ਨਾਰੀਅਲ ਤੇਲ ਵਿੱਚ ਜਿਹੜਾ ਸੈਚੂਰੇਟਿਡ ਫੈਟ ਸੀ ਉਸ ਵਿੱਚ ਲੌਰਿਕ ਐਸਿਡ ਹੋਵੇ ਜੋ ਕਿ ਖੂਨ ਉੱਤੇ ਅਸਰ ਪਾਉਂਦਾ ਹੈ।"
ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਟਵੇਂ ਪੱਖ ਹੀ ਅਧੂਰੇ ਹਨ। ਸਿਰਫ ਨਾਰੀਅਲ ਦੇ ਤੇਲ ਦਾ ਸੇਵਨ ਸਾਨੂੰ ਦੂਜੇ ਜ਼ਰੂਰੀ ਤੱਤਾਂ ਤੋਂ ਦੂਰ ਵੀ ਕਰ ਸਕਦਾ ਹੈ।
ਪ੍ਰੋਫੈਸਰ ਖਾਅ ਦੀ ਮੰਨੀਏ ਤਾਂ, ਜੇ ਤੁਸੀਂ ਕਿਸੇ ਵਿਅੰਜਨ ਵਿੱਚ ਨਾਰੀਅਲ ਦਾ ਤੇਲ ਪਾਉਂਦੇ ਹੋ ਤਾਂ ਜਾਰੀ ਰੱਖੋ; ਇਸਦਾ ਸੇਵਨ ਬਿਲਕੁਲ ਹੀ ਬੰਦ ਕਰ ਦੇਣਾ ਕੋਈ ਉਪਾਅ ਨਹੀਂ ਹੈ।
ਇਹ ਵੀ ਦੇਖ ਸਕਦੇ ਹੋ: