ਪਾਕਿਸਤਾਨ - ਔਰਤਾਂ ਦਾ ਅਕਸ ਪਿੰਜਰੇ 'ਚ ਕੈਦ ਪੰਛੀ ਵਾਂਗ ਹੈ

    • ਲੇਖਕ, ਮੋਹੀਨ ਨੂਰ ਮਜ਼ਹਰ
    • ਰੋਲ, ਪਾਕਿਸਤਾਨ ਤੋਂ ਬੀਬੀਸੀ ਲਈ

ਦੁਨੀਆਂ ਦੀ ਨਜ਼ਰ ਵਿੱਚ ਪਾਕਿਸਤਾਨੀ ਔਰਤਾਂ ਦੀ ਕੋਈ ਸੁਤੰਤਰ ਹੋਂਦ ਨਹੀਂ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਉਨ੍ਹਾਂ ਦਾ ਅਕਸ ਪਿੰਜਰੇ 'ਚ ਬੰਦ ਪੰਛੀ ਵਾਂਗ ਹੈ।

ਪਿਛਲੇ ਕੁਝ ਸਾਲਾਂ ਦੌਰਾਨ ਕੌਮੀ ਅਤੇ ਕੌਮਾਂਤਰੀ ਮੀਡੀਆ ਦੀਆਂ ਰਿਪੋਰਟਾਂ ਕਾਰਨ ਹੀ ਸਾਡੇ ਪ੍ਰਤੀ ਇਹ ਸੌੜੀ ਸੋਚ ਬਣੀ ਹੈ।

ਔਰਤਾਂ ਦੇ ਘਰੇਲੂਕਰਨ ਅਤੇ ਉਨ੍ਹਾਂ ਨੂੰ ਜਿਣਸੀ ਸ਼ੋਸ਼ਣ ਦੀ ਵਸਤੂ ਵਜੋਂ ਪੇਸ਼ ਕਰਨ ਦੇ ਮੁੱਦੇ ਦੀ ਹੁਣ ਦੁਨੀਆਂ ਵਿੱਚ ਚਰਚਾ ਹੋ ਰਹੀ ਹੈ।

ਹਾਲਾਂਕਿ, ਮੀਡੀਆ ਵਿੱਚ ਹੌਲੀ-ਹੌਲੀ ਔਰਤਾਂ ਦੀ ਨੁਮਾਇੰਦਗੀ ਬਾਰੇ ਜਾਗਰੂਕਤਾ ਕਾਰਨ ਪਿਛਲੇ ਕੁਝ ਸਾਲਾਂ ਤੋਂ ਬਦਲਾਅ ਨਜ਼ਰ ਆ ਰਿਹਾ ਹੈ।

ਜਿੱਥੇ ਅਸੀਂ ਮੀਡੀਆ ਨੂੰ ਅਜਿਹੇ ਦ੍ਰਿਸ਼ਟੀਕੋਣ ਪੇਸ਼ ਕਰਨ ਦਾ ਮੁੱਖ ਦੋਸ਼ੀ ਠਹਿਰਾਉਂਦੇ ਹਾਂ, ਉੱਥੇ ਹੀ, ਪਾਕਿਸਤਾਨ ਅਤੇ ਵਿਦੇਸ਼ਾਂ ਵਿੱਚ ਔਰਤਾਂ ਇੱਕ ਬੇਹੱਦ ਯਥਾਰਥਵਾਦੀ ਅਤੇ ਸਕਾਰਾਤਮਕ ਅਕਸ ਨੂੰ ਪੈਦਾ ਕਰਨ ਦਾ ਸਿਹਰਾ ਵੀ ਮੀਡੀਆ ਦੇ ਸਿਰ 'ਤੇ ਹੀ ਬੱਝਦਾ ਹੈ।

ਨਵਾਂ ਦ੍ਰਿਸ਼ਟੀਕੋਣ ਪਿਤਾਪੁਰਖੀ ਪ੍ਰਭਾਵਸ਼ਾਲੀ ਸੋਚ ਨੂੰ ਘਟਾਉਂਦਾ ਹੈ ਅਤੇ ਮਰਦ ਅਤੇ ਔਰਤ ਦੀ ਕਵਰੇਜ 'ਚ ਸੰਤੁਲਨ ਪੈਦਾ ਕਰਦਾ ਹੈ।

ਇਸ ਤੋਂ ਇਲਾਵਾ, ਇਸ ਨੂੰ ਮਨੋਰੰਜਨ ਅਤੇ ਸਮਾਚਾਰ ਚੈਨਲਾਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਦੇ ਵਪਾਰ ਵਜੋਂ ਵੀ ਦੇਖਿਆ ਜਾਂਦਾ ਹੈ।

ਇਸ ਸਦੀ ਵਿੱਚ ਜਦੋਂ ਨਾਰੀਵਾਦ ਨਵੀਆਂ ਉਚਾਈਆਂ 'ਤੇ ਪਹੁੰਚ ਰਿਹਾ ਹੈ ਅਤੇ ਅਜੋਕੀਆਂ ਔਰਤਾਂ, ਮਰਦਾਂ ਨਾਲੋਂ ਵਧੇਰੇ ਸਫ਼ਲ ਹਨ, ਇਹ ਮੀਡੀਆ ਵਿੱਚ ਹਵਾਲੇ ਅਤੇ ਪ੍ਰਸਾਰਣ ਲਈ ਸਟੀਕ ਉਦਾਹਰਨ ਹਨ।

ਇਹ ਵੀ ਪੜ੍ਹੋ-

ਖ਼ਾਸ ਤੌਰ 'ਤੇ ਪੰਜਾਬ ਦੀਆਂ ਕਈ ਔਰਤਾਂ ਨੇ ਸਮਾਜਿਕ ਅਤੇ ਆਰਥਿਕ ਪੱਖੋਂ ਵਿਅਕਤੀਗਤ ਤੌਰ 'ਤੇ ਸੁਰਖ਼ੀਆਂ, ਵਿਚਾਰ-ਚਰਚਾਵਾਂ, ਨਾਟਕਾਂ ਅਤੇ ਫਿਲਮਾਂ ਅਤੇ ਜੋ ਵੀ ਅਜੋਕੇ ਪ੍ਰੋਜੈਕਟ ਹਨ, ਉਨ੍ਹਾਂ ਲਈ ਆਪਣਾ ਰਸਤਾ ਬਣਾ ਲਿਆ ਹੈ।

ਬਿਮਾ ਮਾਰੂਫ਼

ਸਾਡੇ ਕੋਲ ਪਾਕਿਸਤਾਨੀ ਕ੍ਰਿਕਟ ਟੀਮ ਦੀ ਕਪਤਾਨ ਬਿਸਮਾ ਮਾਰੂਫ ਹੈ। ਜੋ ਨੌਜਵਾਨ ਅਤੇ ਅਭਿਲਾਸ਼ੀ ਕੁੜੀ ਹੈ ਅਤੇ ਉਸਨੇ ਕੌਮਾਂਤਰੀ ਪੱਧਰ 'ਤੇ ਆਪਣੇ ਦੇਸ ਦੀ ਨੁਮਇੰਦਗੀ ਕਰਨ ਦੇ ਸੁਪਨੇ ਨੂੰ ਪੂਰਾ ਕੀਤਾ, ਜਦਕਿ ਕੁੜੀਆਂ ਬਾਰੇ ਆਮ ਧਾਰਨਾ ਬਣ ਗਈ ਸੀ ਕਿ ਉਹ ਚੰਗੀਆਂ ਖਿਡਾਰਨਾਂ ਨਹੀਂ ਬਣ ਸਕਦੀਆਂ।

ਬਿਸਮਾ ਲਾਹੌਰ ਤੋਂ ਹਨ ਅਤੇ ਉਹ ਵਿੱਚ ਆਪਣੀਆਂ ਪ੍ਰਾਪਤੀਆਂ ਅਤੇ ਜਿੱਤਾਂ ਲਈ ਮੀਡੀਆ ਵਿੱਚ ਛਾਈ ਰਹੀ।

ਡਾ. ਯਾਸਮੀਨ ਰਾਸ਼ਿਦ

ਡਾ. ਯਾਸਮੀਨ ਰਾਸ਼ਿਦ ਦਾ ਜਨਮ ਪੰਜਾਬ ਘੱਟ ਵਿਕਸਿਤ ਇਲਾਕੇ ਚਕਵਾਲ ਵਿੱਚ ਹੋਇਆ ਹੈ। ਡਾ. ਰਾਸ਼ਿਦ ਆਪਣੇ ਸ਼ੁਰੂਆਤੀ ਸਿਆਸੀ ਕੈਰੀਅਰ ਵਿੱਚ ਜ਼ਿਆਦਾ ਪ੍ਰਸਿੱਧ ਨਹੀਂ ਸੀ ਪਰ 2018 ਦੀਆਂ ਆਮ ਚੋਣਾਂ ਦੇ ਪ੍ਰਚਾਰ ਦੌਰਾਨ ਹੌਲੀ-ਹੌਲੀ ਮੀਡੀਆ ਉਨ੍ਹਾਂ ਨੂੰ ਪਛਾਨਣ ਲੱਗਾ। ਹੁਣ ਪੰਜਾਬ ਦੀ ਸਿਹਤ ਮੰਤਰੀ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਨੇ ਹੀ ਪਛਾਣ ਦਿਵਾਈ।

'ਮੋਟਰਸਾਈਕਲ ਗਰਲ'

ਇਨ੍ਹਾਂ ਤੋਂ ਇਲਾਵਾ ਸਾਡੇ ਕੋਲ ਮੀਡੀਆ ਰਾਹੀਂ ਕਈ ਪੰਜਾਬੀ ਔਰਤਾਂ ਦੀ ਪੇਸ਼ਕਾਰੀ ਹੋਈ ਹੈ।

ਪਾਕਿਸਤਾਨੀ ਫਿਲਮ ਨਿਰਮਾਤਾਵਾਂ ਵੱਲੋਂ ਬਣਾਇਆ ਗਿਆ ਇੱਕ ਦਲੇਰੀ ਵਾਲਾ 'ਮੋਟਰਸਾਈਕਲ ਗਰਲ' ਡਰਾਮਾ, ਇੱਕ ਜੀਵਨੀ 'ਤੇ ਆਧਾਰਿਤ ਫਿਲਮ ਸੀ।

ਇਸ ਦਾ ਪਲਾਟ 18 ਸਾਲ ਦੀ ਲਾਹੌਰੀ ਕੁੜੀ ਦੁਆਲੇ ਸਿਰਜਿਆ ਗਿਆ ਸੀ, ਜਿਸ ਨੇ ਉੱਤਰ ਪਾਕਿਸਤਾਨ ਵਿੱਚ ਇਕੱਲਿਆ ਮੋਟਰਸਾਈਕਲ 'ਤੇ ਖ਼ਤਰਨਾਕ ਰਸਤਿਆਂ ਦੀ ਯਾਤਰਾ ਕਰਨ ਦੌਰਾਨ ਮੀਡੀਆ ਦਾ ਧਿਆਨ ਖਿੱਚਿਆ ਸੀ।

ਇਹ ਵੀ ਪੜ੍ਹੋ-

ਇਹ ਔਰਤ ਕੇਂਦਰਿਤ ਫਿਲਮ ਦੇਸ ਦੇ ਸਿਨੇਮਾ ਘਰਾਂ ਵਿੱਚ ਦਿਖਾਈ ਗਈ ਸੀ, ਜਿਸ ਵਿੱਚ ਪੰਜਾਬ ਦੀਆਂ ਔਰਤਾਂ ਦੀ ਦਲੇਰੀ ਅਤੇ ਫ਼ੈਸਲੇ ਲੈਣ ਦੀ ਸ਼ਕਤੀ ਸਪੱਸ਼ਟ ਦਿਖਾਈ ਗਈ ਸੀ।

ਇਸ ਦੇ ਨਾਲ ਹੀ ਇਸ ਵਿੱਚ ਔਰਤਾਂ ਦੀ ਸਰੀਰਕ ਪ੍ਰੇਸ਼ਾਨੀਆਂ ਦੇ ਨਾਲ-ਨਾਲ ਮਾਨਸਿਕ ਪ੍ਰੇਸ਼ਾਨੀਆਂ ਨਾਲ ਨਜਿੱਠਣ ਦੀ ਸਮਰੱਥਾ ਵੀ ਪੇਸ਼ ਕੀਤੀ ਸੀ।

ਕੌਮਾਂਤਰੀ ਮੀਡੀਆ ਵੀ ਹੁਣ ਪਾਕਿਸਤਾਨੀ ਜੇਤੂ ਔਰਤਾਂ ਵੱਲ ਆਪਣੀ ਧਿਆਨ ਕੇਂਦਰਿਤ ਕਰ ਰਿਹਾ ਅਤੇ ਉਨ੍ਹਾਂ ਨੂੰ ਥਾਂ ਦੇ ਰਿਹਾ ਹੈ।

'ਘਰਪਰ' ਦੀ ਸੀਈਓ ਸ਼ਾਹਮੀਲਾ ਇਸਮਾਇਲ ਨੂੰ ਉਨ੍ਹਾਂ ਦੇ ਪਾਕਿਸਤਾਨ ਵਿੱਚ ਉਦਮੀ ਵਜੋਂ ਆਪਣੇ ਤਜ਼ਰਬਿਆਂ ਲਈ ਹਾਲ ਹੀ ਵਿੱਚ ਅਕਤੂਬਰ 2018 'ਚ ਫੋਰਬਸ ਮੈਗ਼ਜ਼ੀਨ ਨੇ ਥਾਂ ਦਿੱਤੀ।

ਇਸ ਵਿੱਚ ਕਿਹਾ ਗਿਆ ਕਿ ਇਸ ਦੇਸ ਵਿੱਚ ਕਿੰਨੀਆਂ ਪੜ੍ਹੀਆਂ ਲਿਖੀਆਂ ਅਤੇ ਭਵਿੱਖ ਪ੍ਰਤੀ ਸੰਜੀਦਾ ਔਰਤਾਂ ਹਨ।

ਹਾਲਾਂਕਿ, ਕਈ ਹੋਰ ਔਰਤਾਂ ਖ਼ਬਰਾਂ ਅਤੇ ਮਨੋਰੰਜਨ ਚੈਨਲਾਂ ਰਾਹੀਂ ਇਸ ਦੀ ਗਵਾਹੀ ਭਰਦੀਆਂ ਹਨ।

ਅਜੇ ਵੀ ਵੱਡੇ ਹਿੱਸੇ ਵਿੱਚ ਸਥਾਨਕ ਔਰਤਾਂ ਨੂੰ ਮਰਦਾਂ ਦੀ ਸਖ਼ਤ ਜ਼ਰੂਰਤ ਦੀ ਆੜ 'ਚ ਕਮਜ਼ੋਰ ਦਿਖਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ-

ਔਰਤਾਂ ਦੀਆਂ ਪ੍ਰਾਪਤੀਆਂ ਨੂੰ ਮੀਡੀਆ ਵਿੱਚ ਅਜੇ ਚੰਗੀ ਤਰ੍ਹਾਂ ਪੇਸ਼ ਨਹੀਂ ਕੀਤਾ ਜਾਂਦਾ। ਉਨ੍ਹਾਂ ਨੂੰ ਫਿਲਮਾਂ, ਡਰਾਮਿਆਂ ਵਿੱਚ ਮਜ਼ਬੂਤ ਕਿਰਦਾਰ ਵਜੋਂ ਪੇਸ਼ ਕਰਨਾ ਚਾਹੀਦਾ ਹੈ।

ਆਸ ਹੈ ਕਿ ਮੀਡੀਆ ਇਸ ਵਿੱਚ ਇੱਕ ਜ਼ਿੰਮੇਵਾਰੀ ਵਾਲੀ ਭੂਮਿਕਾ ਨਿਭਾਏਗਾ, ਜਿਸ ਦੀ ਉਡੀਕ ਕੀਤੀ ਜਾਵੇਗੀ।

(ਲੇਖਿਕਾ, ਕਿੰਨਡ ਕਾਲਜ ਫਾਰ ਵੂਮੈਨ, ਲਾਹੌਰ ਤੋਂ ਵਿਦਿਆਰਥਣ ਹੈ।)

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)