Womens' Day: ਮਿਲੋ ਪਾਕਿਸਤਾਨ ਦੀਆਂ ਜਾਂਬਾਜ਼ ਬੀਬੀਆਂ ਨੂੰ

ਕੌਮਾਂਤਰੀ ਮਹਿਲਾ ਦਿਹਾੜੇ 'ਤੇ ਪਾਕਿਸਤਾਨ ਦੀਆਂ ਕੁਝ ਔਰਤਾਂ ਨੂੰ ਮਿਲੋ ਜੋ ਵੱਖੋ-ਵੱਖਰੇ ਖਿੱਤਿਆਂ ਵਿੱਚ ਕੰਮ ਕਰਦੀਆਂ ਹਨ।

ਪੇਸ਼ਾਵਰ ਦੀ ਪੁਲਿਸ ਅਕਾਦਮੀ ਦੇ ਬਾਹਰ ਖੜ੍ਹੀ ਪਾਕਿਸਤਾਨੀ ਮਹਿਲਾ ਜ਼ਾਹਿਦਾ ਅਸਿਸਟੈਂਟ ਸਬ ਇੰਸਪੈਕਟਰ ਹੈ।

ਸਾਮਰਾ ਅਕਰਮ ਜ਼ੀਆ ਪਹਿਲੀ ਮਹਿਲਾ ਹੈ ਜੋ ਮੋਟਰਸਾਈਕਲ ਅਤੇ ਐਂਬੁਲੈਂਸ ਸੇਵਾ ਲਈ ਕੰਮ ਕਰਦੀ ਹੈ।

20 ਸਾਲਾ ਰਜ਼ੀਆ ਬਾਨੋ ਪਾਕਿਸਤਾਨੀ ਕੌਮੀ ਬਾਕਸਿੰਗ ਚੈਂਪੀਅਨ ਹੈ।

ਪੈਕਸੀ ਪਾਕਿਸਤਾਨ ਟੈਕਸੀ, ਮਹਿਲਾ ਦਿਵਸ ਮੌਕੇ ਲਾਂਚ ਕੀਤੀ ਗਈ ਹੈ ਜਿਸ ਨੂੰ ਸਿਰਫ਼ ਔਰਤਾਂ ਹੀ ਚਲਾਉਂਣਗੀਆਂ।

10 ਮਹਿਲਾ ਡਰਾਈਵਰਾਂ ਦੇ ਨਾਲ ਕਰਾਚੀ ਵਿੱਚ ਇਸ ਦੀ ਸ਼ੁਰੂਆਤ ਹੋਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)