ਪਾਕਿਸਤਾਨ: 6 ਸਾਲਾ ਜੈਨਬ ਦੇ ਪਿਤਾ ਸਾਹਮਣੇ ਬਲਾਤਕਾਰੀ ਨੂੰ ਟੰਗਿਆ ਫਾਹੇ

ਤਸਵੀਰ ਸਰੋਤ, POLICE HANDOUT
ਪਾਕਿਸਤਾਨ ਵਿੱਚ ਇੱਕ ਬੱਚੀ ਦੇ ਬਲਤਾਕਾਰ ਮਾਮਲੇ ਦੀ ਪੂਰੀ ਸੁਣਵਾਈ ਅਤੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਮਹਿਜ਼ 9 ਮਹੀਨਿਆਂ ਦੇ ਅੰਦਰ ਇਹ ਸਭ ਕੁਝ ਕਰ ਲਿਆ ਗਿਆ।
ਇਸ ਨੂੰ ਲੈ ਕੇ ਪਾਕਿਸਤਾਨ ਦੇ ਸੋਸ਼ਲ ਮੀਡੀਆ ਵਿੱਚ ਕਾਫੀ ਚਰਚਾ ਹੋ ਰਹੀ ਹੈ। ਜਨਵਰੀ 'ਚ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਇਸ ਨੂੰ ਪਾਕਿਸਤਾਨ ਦਾ 'ਰੇਅਰਸਟ ਆਫ ਦਿ ਰੇਅਰ' ਕੇਸ ਐਲਾਨ ਕੀਤਾ ਗਿਆ ਸੀ।
24 ਸਾਲ ਦੇ ਇਮਰਾਨ ਅਲੀ ਜਿਨ੍ਹਾਂ ਨੇ 6 ਸਾਲ ਦੀ ਬੱਚੀ ਜ਼ੈਨਬ ਅੰਸਾਰੀ ਦੇ ਬਲਾਤਕਾਰ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਨੂੰ ਬੁੱਧਵਾਰ ਸਵੇਰੇ ਫਾਂਸੀ ਦੇ ਦਿੱਤੀ ਗਈ।
ਬਲਾਤਕਾਰ ਤੋਂ ਬਾਅਦ ਜ਼ੈਨਬ ਅੰਸਾਰੀ ਨੂੰ ਦੋਸ਼ੀ ਨੇ ਪਾਕਿਸਤਾਨ ਦੇ ਕਸੂਰ ਸ਼ਹਿਰ ਦੇ ਇੱਕ ਵੱਡੇ ਕੂੜੇਦਾਨ ਦੇ ਕੋਲ ਸੁੱਟ ਦਿੱਤਾ ਸੀ।
ਇਸ ਕੇਸ ਤੋਂ ਬਾਅਦ ਪਾਕਿਸਤਾਨ ਦੇ ਕਸੂਰ ਸ਼ਹਿਰ ਵਿੱਚ ਬੱਚਿਆਂ ਦੇ ਖ਼ਿਲਾਫ਼ ਹੋਏ ਜਿਨਸੀ ਸੋਸ਼ਣ ਤੋਂ ਨਾਰਾਜ਼ ਲੋਕਾਂ ਨੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤੇ ਸਨ।
ਇਹ ਵੀ ਪੜ੍ਹੋ:
ਬੁੱਧਵਾਰ ਸਵੇਰੇ ਜਦੋਂ ਲਾਹੌਰ ਵਿੱਚ ਕੋਟ ਲਖਪਤ ਜੇਲ੍ਹ ਵਿੱਚ ਇਮਰਾਨ ਅਲੀ ਨੂੰ ਫਾਂਸੀ ਦਿੱਤੀ ਗਈ ਤਾਂ ਉਸ ਵੇਲੇ ਜ਼ੈਨਬ ਦੇ ਪਿਤਾ ਅਮੀਨ ਅੰਸਾਰੀ ਜ਼ਿਲ੍ਹਾ ਮਜਿਸਟ੍ਰੈਟ ਦੇ ਨਾਲ ਉੱਥੇ ਹੀ ਖੜੇ ਸਨ।
ਫਾਂਸੀ ਹੋਣ ਤੋਂ ਬਾਅਦ ਅਮੀਨ ਅੰਸਾਰੀ ਨੇ ਕਿਹਾ, "ਮੈਂ ਇਸ ਅੰਜ਼ਾਮ ਤੋਂ ਸੰਤੁਸ਼ਟ ਹਾਂ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਇਸ ਸ਼ਖ਼ਸ ਦਾ ਅੰਤ ਆਪਣੀਆਂ ਅੱਖਾਂ ਨਾਲ ਦੇਖਿਆ।"

ਤਸਵੀਰ ਸਰੋਤ, BBC URDU
ਇਮਰਾਨ ਅਲੀ 'ਤੇ ਜ਼ੈਨਬ ਤੋਂ ਇਲਾਵਾ 6 ਹੋਰ ਬੱਚੀਆਂ ਦੇ ਨਾਲ ਵੀ ਉਹੀ ਦਰਿੰਦਗੀ ਕਰਨ ਦਾ ਇਲਜ਼ਾਮ ਲੱਗਾ ਸੀ ਅਤੇ ਉਹ ਉਨ੍ਹਾਂ ਮਾਮਲਿਆਂ ਵਿੱਚ ਵੀ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਅਮੀਨ ਅੰਸਾਰੀ ਨੇ ਰੋਂਦਿਆਂ ਹੋਇਆ ਸਥਾਨਕ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦੀ ਬੇਟੀ ਦੇ ਨਾਲ ਜੇਕਰ ਇਹ ਸਭ ਨਹੀਂ ਹੁੰਦਾ ਤਾਂ ਉਨ੍ਹਾਂ ਬੇਟੀ ਹੁਣ 7 ਸਾਲ ਦੋ ਮਹੀਨੇ ਦੀ ਹੁੰਦੀ।
ਉਨ੍ਹਾਂ ਨੇ ਨਿਰਾਸ਼ਾ ਜ਼ਾਹਿਰ ਕਰਦਿਆਂ ਹੋਇਆਂ ਕਿਹਾ, "ਇਸ ਫਾਂਸੀ ਨੂੰ ਟੀਵੀ 'ਤੇ ਵੀ ਪ੍ਰਸਾਰਿਤ ਕੀਤਾ ਜਾਣਾ ਚਾਹੀਦਾ ਸੀ। ਇਸ ਨਾਲ ਵੱਡਾ ਸੰਦੇਸ਼ ਜਾਂਦਾ ਪਰ ਅਜਿਹਾ ਨਹੀਂ ਹੋਇਆ।"
ਅਮੀਨ ਅੰਸਾਰੀ ਨੇ ਲਾਹੌਰ ਹਾਈ ਕੋਰਟ ਵਿੱਚ ਇਹ ਪਟੀਸ਼ਨ ਵੀ ਦਾਇਰ ਕੀਤੀ ਸੀ ਕਿ ਮੁਲਜ਼ਮ ਇਮਰਾਨ ਅਲੀ ਨੂੰ ਚੌਰਾਹੇ 'ਤੇ ਫਾਂਸੀ ਦਿੱਤੀ ਜਾਵੇ। ਅਦਾਲਤ ਨੇ ਉਨ੍ਹਾਂ ਦੀ ਇਸ ਅਪੀਲ ਨੂੰ ਖਾਰਿਜ ਕਰ ਦਿੱਤਾ ਸੀ।
ਇਹ ਵੀ ਪੜ੍ਹੋ:
ਕੀ ਸੀ ਮਾਮਲਾ?
4 ਜਨਵਰੀ ਨੂੰ ਕੁਰਾਨ ਦੀ ਕਲਾਸ ਵਿੱਚ ਜਾਂਦੇ ਹੋਏ ਜ਼ੈਨਬ ਕਸੂਰ ਤੋਂ ਗਾਇਬ ਹੋ ਗਈ ਸੀ ਅਤੇ ਆਖ਼ਰੀ ਵਾਰ ਉਸ ਨੂੰ ਅਣਜਾਣ ਲੋਕਾਂ ਦੇ ਨਾਲ ਹੱਥ ਫੜੀ ਜਾਂਦੇ ਹੋਏ ਦੇਖਿਆ ਗਿਆ ਸੀ।

ਤਸਵੀਰ ਸਰੋਤ, AFP
ਇਸ ਘਟਨਾ ਨਾਲ ਪਾਕਿਸਤਾਨ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਸੀ। ਲੋਕ ਪੁਲਿਸ ਦੇ ਖ਼ਿਲਾਫ਼ ਸੜਕਾਂ 'ਤੇ ਆ ਗਏ ਸਨ। ਮੁਜ਼ਾਹਰਿਆਂ ਦੌਰਾਨ ਦੋ ਲੋਕਾਂ ਦੀ ਮੌਤ ਵੀ ਹੋ ਗਈ ਸੀ।
ਇਮਰਾਨ ਦਾ ਡੀਐਨਏ ਨਾ ਸਿਰਫ਼ ਜ਼ੈਨਬ ਦੇ ਬਲਤਾਕਾਰ ਮਾਮਲੇ ਮੈਚ ਹੋਇਆ ਬਲਕਿ ਉਸ ਇਲਾਕੇ ਵਿੱਚ ਜਿੰਨੀਆਂ ਵੀ ਬੱਚੀਆਂ ਰੇਪ ਅਤੇ ਕਤਲ ਹੋਏ ਉਨ੍ਹਾਂ ਨਾਲ ਵੀ ਮੈਚ ਹੋਇਆ।
ਇਸੇ ਦੇ ਆਧਾਰ ''ਤੇ ਪੁਲਿਸ ਨੇ ਜ਼ੈਨਬ ਅੰਸਾਰੀ ਦੇ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਇਮਰਾਨ ਅਲੀ ਨੂੰ 4 ਵਾਰ ਮੌਤ ਦੀ ਸਜ਼ਾ ਦਾ ਫ਼ੈਸਲਾ ਕੀਤਾ ਸੀ।
ਇਸ ਤੋਂ ਬਾਅਦ ਅਲੀ ਨੇ ਅਦਾਲਤ ਦੇ ਫ਼ੈਸਲੇ ਦੇ ਖ਼ਿਲਾਫ਼ ਅਪੀਲ ਵੀ ਕੀਤੀ ਸੀ ਜੋ ਖਾਰਿਜ ਹੋ ਗਈ ਅਤੇ ਇਸੇ ਮਹੀਨੇ ਦੀ ਸ਼ੁਰੂਆਤ ਵਿੱਚ ਰਾਸ਼ਟਰਪਤੀ ਆਰਿਫ਼ ਅਲਵੀ ਨੇ ਵੀ ਇਮਰਾਨ ਦਯਾ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਸੀ।
ਇਸ ਨਾਲ ਬਦਲੇਗਾ ਕੁਝ
ਇਸਲਾਮਾਬਾਦ ਤੋਂ ਬੀਬੀਸੀ ਪੱਤਰਕਾਰ ਐਮ ਇਲਿਆਸ ਖ਼ਾਨ ਮੁਤਾਬਕ ਜ਼ੈਨਬ ਦੇ ਕਾਤਲ ਦੀ ਫਾਂਸੀ ਨੇ ਉਨ੍ਹਾਂ ਸਾਰੇ ਜਖ਼ਮਾਂ ਨੂੰ ਤਾਜ਼ਾ ਕਰ ਦਿੱਤਾ ਹੈ, ਜਿਨ੍ਹਾਂ ਨੂੰ ਪੂਰੇ ਪਾਕਿਸਤਾਨ ਇਸ ਸਾਲ ਜਨਵਰੀ 'ਚ ਮਹਿਸੂਸ ਕੀਤਾ ਸੀ।
ਜਿਸ ਸੀਸੀਟੀਵੀ ਫੁਟੇਜ਼ 'ਚ ਜ਼ੈਨਬ ਕਿਸੇ ਅਣਜਾਣ ਸ਼ਖ਼ਸ ਨਾਲ ਜਾਂਦੀ ਦਿਖੀ, ਉਹ ਪੁਲਿਸ ਨੇ ਨਹੀਂ ਬਲਕਿ ਪਰਿਵਾਰ ਨੇ ਹਾਸਿਲ ਕੀਤੀ ਸੀ। ਇਹੀ ਫੁਟੇਜ਼ ਇਸ ਕੇਸ ਦਾ ਸਭ ਅਹਿਮ ਸਬੂਤ ਸੀ।

ਇਸ ਕੇਸ ਦਾ ਸਭ ਤੋਂ ਵੱਡਾ ਯੋਗਦਾਨ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਸ ਨੇ ਪਾਕਿਸਤਾਨ ਵਿੱਚ ਹੋਣ ਵਾਲੇ ਬਾਲ-ਸ਼ੋਸ਼ਣ ਵੱਲ ਕਾਫੀ ਲੋਕਾਂ ਦੀ ਧਿਆਨ ਖਿੱਚਿਆ।
ਬੱਚਿਆਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਐਮਜੀਓ ਸਾਹਿਲ ਨੇ ਜੋ ਅੰਕੜੇ ਜਮ੍ਹਾਂ ਕੀਤੇ ਹਨ, ਉਨ੍ਹਾਂ ਮੁਤਾਬਕ ਸਾਲ 2018 ਦੇ ਸ਼ੁਰੂਆਤ ਵਿੱਚ 6 ਮਹੀਨਿਆਂ ਵਿੱਚ ਬੱਚਿਆਂ ਦੇ ਖ਼ਿਲਾਫ਼ ਅਪਰਾਧ ਦੇ 2300 ਮਾਮਲੇ ਦਰਜ ਕੀਤੇ ਗਏ ਹਨ।
ਇਨ੍ਹਾਂ ਵਿੱਚ 57 ਮਾਮਲਿਆਂ 'ਚ ਬਲਾਤਕਾਰ ਤੋਂ ਬਾਅਦ ਪੀੜਤ ਬੱਚਿਆਂ ਦਾ ਕਤਲ ਕਰ ਦਿੱਤੀ ਗਿਆ।
ਜ਼ੈਨਬ ਦਾ ਕੇਸ ਇਸ ਲਿਹਾਜ਼ ਨਾਲ ਰੇਅਰ ਹੈ ਕਿਉਂਕਿ ਇਸ ਕੇਸ ਨੇ ਲੋਕਾਂ 'ਚ ਇੱਕ ਵੱਡੀ ਬਹਿਸ ਨੂੰ ਜਨਮ ਦਿੱਤਾ।
ਆਸ ਹੈ ਕਿ ਇਸ ਫਾਂਸੀ ਤੋਂ ਬਾਅਦ ਬਾਲ ਸ਼ੋਸ਼ਣ ਦੇ ਖ਼ਿਲਾਫ਼ ਇੱਕ ਮਜ਼ਬੂਤ ਸੰਦੇਸ਼ ਗਿਆ ਹੋਵੇਗਾ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












