ਕੇਂਦਰੀ ਵਿਦੇਸ਼ ਰਾਜ ਮੰਤਰੀ ਐਮ ਜੇ ਅਕਬਰ ਦਾ ਅਸਤੀਫ਼ਾ, ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਘਿਰੇ ਹੋਏ ਨੇ

ਐਮ ਜੇ ਅਕਬਰ ਨੇ ਉਨ੍ਹਾਂ 'ਤੇ ਲੱਗੇ ਦੋਸ਼ਾਂ ਬਾਰੇ ਅਜੇ ਕੋਈ ਜਵਾਬ ਨਹੀਂ ਦਿੱਤਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੱਤਰਕਾਰੀ ਤੋਂ ਸਿਆਸਤ ਵਿਚ ਆਏ ਐਮ ਜੇ ਅਕਬਰ ਉੱਤੇ ਉਨ੍ਹਾਂ ਦੀਆਂ ਕੁਝ ਸਾਥੀ ਪੱਤਰਕਾਰਾਂ ਨੇ ਜਿਨਸੀ ਸੋਸ਼ਣ ਦੇ ਦੋਸ਼ ਲਾਏ ਸਨ।

ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਕੇਂਦਰੀ ਵਿਦੇਸ਼ ਰਾਜ ਮੰਤਰੀ ਐਮ ਜੇ ਅਕਬਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਪੱਤਰਕਾਰੀ ਤੋਂ ਸਿਆਸਤ ਵਿਚ ਆਏ ਐਮ ਜੇ ਅਕਬਰ ਉੱਤੇ ਉਨ੍ਹਾਂ ਦੀਆਂ ਕੁਝ ਸਾਥੀ ਪੱਤਰਕਾਰਾਂ ਨੇ ਜਿਨਸੀ ਸੋਸ਼ਣ ਦੇ ਦੋਸ਼ ਲਾਏ ਸਨ।

ਖ਼ਬਰ ਏਜੰਸੀ ਮੁਤਾਬਕ ਐਮਜੇ ਅਕਬਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ, ' ਮੈਂ ਅਦਾਲਤ ਤੋਂ ਇਨਸਾਫ਼ ਲੈਣ ਦਾ ਫ਼ੈਸਲਾ ਕੀਤਾ ਹੈ, ਇਸ ਲਈ ਮੈਂ ਆਪਣਾ ਅਹੁਦਾ ਛੱਡ ਰਿਹਾ ਹਾਂ'।

ਇਹ ਵੀ ਪੜ੍ਹੋ:

15 ਤੋਂ ਵੱਧ ਔਰਤਾਂ ਨੇ ਲਾਏ ਨੇ ਇਲਜ਼ਾਮ

67 ਸਾਲਾ ਅਕਬਰ ਉੱਤੇ 15 ਤੋਂ ਵੱਧ ਔਰਤਾਂ ਨੇ #MeToo ਮੁਹਿੰਮ ਤਹਿਤ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ। ਜਿਸ ਤੋਂ ਬਾਅਦ ਅਕਬਰ ਨੇ ਪੱਤਰਕਾਰ ਪ੍ਰਿਯਾ ਰਮਾਨੀ ਉੱਤੇ ਅਪਰਾਧਿਕ ਮਾਨਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਸੀ।

ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਜਿਹੜੀਆਂ ਔਰਤਾਂ ਨੇ ਉਨ੍ਹਾਂ ਉੱਤੇ ਇਲਜ਼ਾਮ ਲਗਾਏ ਹਨ, ਉਹ ਉਨ੍ਹਾਂ ਸਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੇ।

ਐਮ ਜੇ ਅਕਬਰ ਉੱਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਉਣ ਵਾਲੀ ਪ੍ਰਿਯਾ ਰਮਾਨੀ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਆਪਣੇ ਟਵੀਵ ਵਿਚ ਉਸ ਨੇ ਕਿਹਾ, 'ਐਮਜੇ ਅਕਬਰ ਦੇ ਅਸਤੀਫ਼ੇ ਨੂੰ ਮੈਂ ਇੱਕ ਔਰਤ ਵਜੋਂ ਆਪਣੀ ਗੱਲ ਦਾ ਸਹੀ ਸਾਬਿਤ ਹੋਣਾ ਮੰਨਦੀ ਅਤੇ ਹੁਣ ਮੈਨੂੰ ਉਸ ਦਿਨ ਦਾ ਇੰਤਜ਼ਾਰ ਰਹੇਗਾ ਜਦੋਂ ਅਦਾਲਤ ਵਿੱਚੋਂ ਵੀ ਮੈਨੂੰ ਇਨਸਾਫ਼ ਮਿਲੇਗਾ'।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਐਮ ਜੇ ਅਕਬਰ ਖ਼ਿਲਾਫ਼ ਸ਼ਿਕਾਇਤ ਕਰਨ ਵਾਲੀ ਇੱਕ ਹੋਰ ਪੱਤਰਕਾਰ ਤੇ ਨਿਊਜ਼ ਕਾਰਪੋਰੇਸ਼ਨ ਦੀ ਬਾਨੀ ਸ਼ੁਤਾਪਾ ਕੌਲ ਨੇ ਅਸਤੀਫ਼ੇ ਉੱਤੇ ਟਿੱਪਣੀ ਕਰਦਿਆਂ ਕਿਹਾ, 'ਇਸ ਦੀ ਕਾਫ਼ੀ ਦੇਰ ਤੋਂ ਉਡੀਕ ਕੀਤੀ ਜਾ ਰਹੀ ਸੀ, ਅਹਿਮ ਗੱਲ ਇਹ ਹੈ ਕਿ ਅਕਬਰ ਨੇ ਜੋ ਕੁਝ ਕੀਤਾ ਉਸ ਦੀ ਨੈਤਿਕ ਜਿੰਮੇਵਾਰੀ ਕਬੂਲਦਿਆਂ ਅਹੁਦਾ ਛੱਡ ਦਿੱਤਾ ਹੈ।ਇਸ ਦਾ ਸਿਹਰਾ ਮੀਡੀਆ,ਪੱਤਰਕਾਰ ਭਾਈਚਾਰੇ ਅਤੇ ਸਮਾਜ ਵੱਲੋਂ ਨਿਭਾਏ ਰੋਲ ਨੂੰ ਜਾਂਦਾ ਹੈ।'

ਸੀਨੀਅਰ ਪੱਤਰਕਾਰ ਬਰਖਾ ਦੱਤ ਨੇ ਐਮਜੇ ਅਕਬਰ ਦੇ ਅਸਤੀਫ਼ੇ ਆਪਣੀ ਪ੍ਰਤੀਕਿਰਿਆ ਦਿੰਦਿਆ ਟਵਿੱਟਰ 'ਤੇ ਲਿਖਿਆ ਕਿ ਆਖ਼ਰਕਾਰ, ਦੋ ਹਫ਼ਤੇ ਲੱਗੇ ਅਤੇ ਇਹ 20 ਔਰਤਾਂ ਦੀ ਬਹਾਦਰੀ ਹੈ।

ਉਨ੍ਹਾਂ ਨੇ ਲਿਖਿਆ, "ਔਰਤਾਂ ਦੇ ਕ੍ਰੋਧ ਦੀ ਸ਼ਕਤੀ, ਸ਼ੋਸ਼ਣ ਤੋਂ ਬਿਨਾਂ ਕੰਮ ਕਰਨ ਦਾ, ਬਰਾਬਰੀ ਦਾ ਸਾਡਾ ਅਧਿਕਾਰ ਅਤੇ ਸਾਡਾ ਹੱਕ ਸਾਡਾ।"

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਕੌਣ ਹਨ ਐਮ ਜੇ ਅਕਬਰ?

ਸੀਨੀਅਰ ਪੱਤਰਕਾਰ ਐਮ ਜੇ ਅਕਬਰ 2014 ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਿਲ ਹੋਏ ਸਨ।

2015 'ਚ ਐਮ ਜੇ ਅਕਬਰ ਝਾਰਖੰਡ ਤੋਂ ਰਾਜਸਭਾ ਦੇ ਲਈ ਚੁਣੇ ਗਏ।

ਕਿਸੇ ਵੇਲੇ ਰਾਜੀਵ ਗਾਂਧੀ ਦੇ ਬੁਲਾਰੇ ਰਹੇ ਐਮ ਜੇ ਅਕਬਰ ਅੱਜ ਭਾਜਪਾ ਵਿੱਚ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਸੇ ਵੇਲੇ ਰਾਜੀਵ ਗਾਂਧੀ ਦੇ ਬੁਲਾਰੇ ਰਹੇ ਐਮ ਜੇ ਅਕਬਰ ਅੱਜ ਭਾਜਪਾ ਵਿੱਚ ਹਨ

ਕਿਸੇ ਸਮੇਂ ਰਾਜੀਵ ਗਾਂਧੀ ਦੇ ਬੇਹੱਦ ਖ਼ਾਸ ਰਹੇ ਐਮ ਜੇ ਅਕਬਰ 1989 'ਚ ਬਿਹਾਰ ਦੀ ਕਿਸ਼ਨਗੰਜ ਲੋਕਸਭਾ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਸੰਸਦ ਮੈਂਬਰ ਚੁਣੇ ਗਏ ਸਨ।

ਇਹ ਵੀ ਪੜ੍ਹੋ:

ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਐਮ ਜੇ ਅਕਬਰ ਉਨ੍ਹਾਂ ਦੇ ਬੁਲਾਰੇ ਸਨ।

ਮੁੜ 1991 'ਚ ਉਹ ਫ਼ਿਰ ਤੋਂ ਚੋਣ ਮੈਦਾਨ 'ਚ ਉੱਤਰੇ ਪਰ ਜਿੱਤ ਨਹੀਂ ਸਕੇ। ਇਸ ਹਾਰ ਤੋਂ ਬਾਅਦ ਅਕਬਰ ਮੁੜ ਤੋਂ ਪੱਤਰਕਾਰੀ ਖ਼ੇਤਰ 'ਚ ਆ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)