#MeToo꞉ ਐਮ ਜੇ ਅਕਬਰ ਨੇ ਕਿਹਾ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਝੂਠੇ, ਕਾਨੂੰਨੀ ਕਾਰਵਾਈ ਕਰਾਂਗਾ

ਐਮ ਜੇ ਅਕਬਰ ਨੇ ਉਨ੍ਹਾਂ 'ਤੇ ਲੱਗੇ ਦੋਸ਼ਾਂ ਬਾਰੇ ਅਜੇ ਕੋਈ ਜਵਾਬ ਨਹੀਂ ਦਿੱਤਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਮ ਜੇ ਅਕਬਰ ਨੇ ਉਨ੍ਹਾਂ 'ਤੇ ਲੱਗੇ ਇਲਜ਼ਾਮਾਂ ਬਾਰੇ ਲੰਬੀ ਚੁੱਪੀ ਤੋਂ ਬਾਅਦ ਐਤਵਾਰ ਨੂੰ ਜਵਾਬ ਦਿੱਤਾ।

ਭਾਰਤ 'ਚ ਚੱਲ ਰਹੇ #MeToo ਅਭਿਆਨ 'ਚ ਨਾਮ ਸਾਹਮਣੇ ਆਉਣ ਤੋਂ ਬਾਅਦ ਜਾਣੇ-ਪਛਾਣੇ ਪੱਤਰਕਾਰ ਤੇ ਮੌਜੂਦਾ ਸਰਕਾਰ 'ਚ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਨੇ ਐਤਵਾਰ ਨੂੰ ਇਸ ਮਾਮਲੇ 'ਚ ਆਪਣਾ ਪੱਖ ਸਾਫ਼ ਕੀਤਾ। ਉਨ੍ਹਾਂ ਕਿਹਾ ਕਿ ਉਹ ਇਲਜ਼ਾਮ ਲਗਾਉਣ ਵਾਲੀਆਂ ਔਰਤਾਂ 'ਤੇ ਕਾਨੂੰਨੀ ਕਾਰਵਾਈ ਕਰਨਗੇ।

ਨਾਈਜੀਰੀਆ ਦੇ ਦੌਰੇ ਤੋਂ ਐਤਵਾਰ ਸਵੇਰੇ ਹੀ ਅਕਬਰ ਵਾਪਸ ਭਾਰਤ ਪਰਤੇ ਤੇ ਕਿਹਾ ਸੀ ਕਿ ਉਹ ਆਪਣਾ ਪੱਖ ਬਾਅਦ 'ਚ ਸਾਫ਼ ਕਰਨਗੇ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਐਮਜੇ ਅਕਬਰ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਉੱਪਰ ਲੱਗੇ ਬਿਆਨ ਫ਼ਰਜੀ ਹਨ ਅਤੇ ਸਿਆਸਤ ਤੋਂ ਪ੍ਰੇਰਿਤ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਉੱਪਰ ਲੱਗੇ ਇਲਜ਼ਾਮਾਂ ਉੱਤੇ ਪਹਿਲਾਂ ਬਿਆਨ ਇਸ ਲਈ ਨਹੀਂ ਦਿੱਤਾ ਕਿਉਂਕਿ ਉਹ ਅਧਿਕਾਰਤ ਤੌਰ 'ਤੇ ਵਿਦੇਸ਼ੀ ਦੌਰੇ 'ਤੇ ਸਨ।

ਪੱਤਰਕਾਰੀ ਖ਼ੇਤਰ ਤੋਂ ਲੈ ਕੇ ਬਾਲੀਵੁੱਡ ਅਤੇ ਕਾਰਪੋਰੇਟ 'ਚ #MeToo ਰਾਹੀਂ ਮਹਿਲਾਵਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੱਤਰਕਾਰੀ ਖ਼ੇਤਰ ਤੋਂ ਲੈ ਕੇ ਬਾਲੀਵੁੱਡ ਅਤੇ ਕਾਰਪੋਰੇਟ 'ਚ #MeToo ਰਾਹੀਂ ਮਹਿਲਾਵਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ

ਅਕਬਰ ਨੇ ਅੱਗੇ ਕਿਹਾ ਕਿ ਕੁਝ ਤਬਕਿਆਂ ਵਿੱਚ ਬਿਨਾਂ ਸਬੂਤਾਂ ਦੇ ਇਲਜ਼ਾਮ ਲਗਾਉਣਾ ਆਮ ਗੱਲ ਹੋ ਗਈ ਹੈ।

ਇਸ ਤੋਂ ਇਲਾਵਾ ਅਕਬਰ ਨੇ ਸਵਾਲ ਕੀਤੇ, ''ਆਮ ਚੋਣਾਂ ਤੋਂ ਪਹਿਲਾਂ ਇਹ ਹਨੇਰੀ ਕਿਉਂ ਉੱਠ ਰਹੀ ਹੈ? ਕੀ ਇਸ ਦੇ ਪਿੱਛੇ ਕੋਈ ਏਜੰਡਾ ਹੈ? ਇਹ ਇਲਜ਼ਾਮ ਝੂਠੇ ਹਨ, ਆਧਾਰਹੀਨ ਹਨ ਅਤੇ ਮੇਰੀ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਲਗਾਏ ਗਏ ਹਨ।''

ਐਮਜੇ ਅਕਬਰ ਨੇ ਕਿਹਾ ਕਿ ਝੂਠ ਦੇ ਪੈਰ ਨਹੀਂ ਹੁੰਦੇ, ਪਰ ਇਸ ਵਿੱਚ ਜ਼ਹਿਰ ਹੁੰਦਾ ਹੈ ਅਤੇ ਪਰੇਸ਼ਾਨ ਕਰਨ ਵਾਲਾ ਹੁੰਦਾ ਹੈ।

'ਇੰਨੇ ਦਿਨ ਚੁੱਪ ਕਿਉਂ ਰਹੀ?'

ਉਨ੍ਹਾਂ ਨੇ ਮਹਿਲਾ ਪੱਤਰਕਾਰ ਪ੍ਰਿਆ ਰਮਾਨੀ ਵੱਲੋਂ ਲੇਖ ਲਿਖ ਕੇ ਲਾਏ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਬਾਰੇ ਕਿਹਾ ਕਿ ਰਮਾਨੀ ਨੇ ਕਈ ਸਾਲ ਪਹਿਲਾਂ ਇੱਕ ਮੈਗਜ਼ੀਨ ਵਿੱਚ ਲੇਖ ਲਿਖ ਕੇ ਉਨ੍ਹਾਂ ਦੇ ਖ਼ਿਲਾਫ਼ ਕੈਂਪੇਨ ਸ਼ੁਰੂ ਕੀਤਾ ਸੀ।

ਉਨ੍ਹਾਂ ਨੇ ਕਿਹਾ ਕਿ ਰਮਾਨੀ ਨੇ ਉਨ੍ਹਾਂ ਦਾ ਨਾਂ ਨਹੀਂ ਲਿਖਿਆ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਹ ਕਹਾਣੀ ਗ਼ਲਤ ਹੈ।

ਉੱਥੇ ਹੀ ਏਸ਼ੀਅਨ ਏਜ ਅਖ਼ਬਾਰ ਵਿੱਚ ਕੰਮ ਕਰਨ ਦੇ ਦੌਰਾਨ ਇੱਕ ਹੋਰ ਔਰਤ ਵੱਲੋਂ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਨੂੰ ਵੀ ਅਕਬਰ ਨੇ ਝੂਠ ਦੱਸਿਆ।

ਉਨ੍ਹਾਂ ਨੇ ਕਿਹਾ ਕਿ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਇਨ੍ਹਾਂ ਔਰਤਾਂ ਨੇ ਕਥਿਤ ਘਟਨਾਵਾਂ ਤੋਂ ਬਾਅਦ ਵੀ ਉਨ੍ਹਾਂ ਨਾਲ ਕੰਮ ਕਰਨਾ ਜਾਰੀ ਰੱਖਿਆ।

ਅਕਬਰ ਨੇ ਸਵਾਲ ਕੀਤਾ ਕਿ ਕਿਹੜੀ ਵਜ੍ਹਾ ਸੀ ਜਿਸ ਕਰਕੇ ਇਹ ਔਰਤਾਂ ਇਨ੍ਹਾਂ ਲੰਬਾ ਸਮਾਂ ਚੁੱਪ ਸਨ।

ਅਕਬਰ

10 ਤੋਂ ਵੱਧ ਔਰਤਾ ਨੇ ਲਗਾਏ ਹਨ ਇਲਜ਼ਾਮ

ਹੁਣ ਤੱਕ 10 ਤੋਂ ਵੱਧ ਔਰਤਾਂ ਨੇ #MeToo ਅਭਿਆਨ ਤਹਿਤ ਐਮਜੇ ਅਕਬਰ ਉੱਤੇ ਇਲਜ਼ਾਮ ਲਗਾ ਚੁੱਕੀਆਂ ਹਨ। ਇਹ ਔਰਤਾਂ ਅਕਬਰ ਨਾਲ ਵੱਖ ਵੱਖ ਮੀਡੀਆ ਸੰਸਥਾਨਾਂ ਵਿੱਚ ਕੰਮ ਕਰ ਚੁੱਕੀਆਂ ਹਨ।

ਸੋਸ਼ਲ ਮੀਡੀਆ ਉੱਤੇ ਚੱਲ ਰਹੇ ਇਸ ਅਭਿਆਨ ਤਹਿਤ ਫਿਲਮ ਤੇ ਮੀਡੀਆ ਜਗਤ ਦੀਆਂ ਜਾਣੀਆਂ-ਪਛਾਣੀਆਂ ਹਸਤੀਆਂ ਖ਼ਿਲਾਫ਼ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲੱਗੇ ਹਨ।

ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਉੱਤੇ 'ਪ੍ਰੀਡੇਟਰੀ ਬਿਹੇਵਿਅਰ' ਦੇ ਇਲਜ਼ਾਮ ਹਨ ਜਿਸ ਵਿੱਚ ਜਵਾਨ ਔਰਤਾਂ ਨੂੰ ਮੀਟਿੰਗ ਦੇ ਬਹਾਨੇ ਕਥਿਤ ਤੌਰ 'ਤੇ ਹੋਟਲ ਵਿੱਟ ਬੁਲਾਉਣਾ ਸ਼ਾਮਲ ਹੈ।

ਇਹ ਵੀ ਪੜ੍ਹੋ꞉

ਅਕਬਰ

ਤਸਵੀਰ ਸਰੋਤ, iStock

ਸਭ ਤੋਂ ਪਹਿਲਾਂ ਉਨ੍ਹਾਂ ਦਾ ਨਾਂ ਸੋਮਵਾਰ ਨੂੰ ਸੀਨੀਅਰ ਪੱਤਰਕਾਰ ਪ੍ਰਿਆ ਰਮਾਨੀ ਨੇ ਲਿਆ ਸੀ। ਉਨ੍ਹਾਂ ਨੇ ਇੱਕ ਸਾਲ ਪਹਿਲਾਂ ਵੋਗ ਇੰਡੀਆ ਲਈ 'ਟੂ ਦਿ ਹਾਰਵੇ ਵਾਈਂਸਟੀਂਸ ਆਫ਼ ਦਿ ਵਰਲਡ' ਨਾਂ ਨਾਲ ਲਿਖੇ ਆਪਣੇ ਲੇਖ ਨੂੰ ਰੀਟਵੀਟ ਕਰਦੇ ਹੋਏ ਦਫ਼ਤਰ 'ਚ ਹੋਏ ਜਿਨਸੀ ਸ਼ੋਸ਼ਣ ਦੇ ਪਹਿਲੇ ਤਜ਼ਰਬੇ ਨੂੰ ਸਾਂਝਾ ਕੀਤਾ।

ਰਮਾਨੀ ਨੇ ਆਪਣੇ ਮੂਲ ਲੇਖ 'ਚ ਐਮ ਜੇ ਅਕਬਰ ਦਾ ਕਿਤੇ ਵੀ ਨਾਂ ਨਹੀਂ ਲਿਆ ਸੀ, ਪਰ ਸੋਮਵਾਰ ਨੂੰ ਉਨ੍ਹਾਂ ਨੇ ਟਵੀਟ ਕੀਤਾ ਕਿ ਉਹ ਲੇਖ ਐਮ ਜੇ ਅਕਬਰ ਬਾਰੇ ਸੀ।

ਇਸ ਤੋਂ ਬਾਅਦ ਪੰਜ ਹੋਰ ਮਹਿਲਾਵਾਂ ਨੇ ਵੀ ਐਮ ਜੇ ਅਕਬਰ ਨਾਲ ਜੁੜੇ ਆਪਣੇ ਅਨੁਭਵ ਸਾਂਝੇ ਕੀਤੇ ਹਨ।

ਇਸ ਤੋਂ ਪਹਿਲਾਂ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ ਸਿਆਸਤਦਾਨਾਂ 'ਤੇ ਲੱਗੇ ਇਲਜ਼ਾਮਾਂ ਸਣੇ, ਸਾਰੇ ਇਲਜ਼ਾਮਾਂ ਦੀ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ꞉

ਕਿਸੇ ਵੇਲੇ ਰਾਜੀਵ ਗਾਂਧੀ ਦੇ ਬੁਲਾਰੇ ਰਹੇ ਐਮ ਜੇ ਅਕਬਰ ਅੱਜ ਭਾਜਪਾ ਵਿੱਚ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਸੇ ਵੇਲੇ ਰਾਜੀਵ ਗਾਂਧੀ ਦੇ ਬੁਲਾਰੇ ਰਹੇ ਐਮ ਜੇ ਅਕਬਰ ਅੱਜ ਭਾਜਪਾ ਵਿੱਚ ਹਨ

ਕੌਣ ਹਨ ਐਮ ਜੇ ਅਕਬਰ?

  • ਦੇਸ ਦੇ ਸਭਤੋਂ ਅਸਰਦਾਰ ਸੰਪਾਦਕਾਂ ਵਿੱਚੋਂ ਇੱਕ ਰਹੇ ਐਮਜੇ ਅਕਬਰ ਦਿ ਟੈਲੀਗਰਾਫ਼, ਦਿ ਏਸ਼ੀਅਨ ਏਜ ਦੇ ਸੰਪਾਦਕ ਅਤੇ ਇੰਡੀਆ ਟੁਡੇ ਦੇ ਐਡਿਟੋਰੀਅਲ ਡਾਇਰੈਕਟਰ ਰਹੇ ਹਨ।
  • ਐਮਜੇ ਅਕਬਰ 2014 ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਿਲ ਹੋਏ ਸਨ।
  • 2015 'ਚ ਐਮਜੇ ਅਕਬਰ ਝਾਰਖੰਡ ਤੋਂ ਰਾਜਸਭਾ ਦੇ ਲਈ ਚੁਣੇ ਗਏ।
  • ਕਿਸੇ ਸਮੇਂ ਰਾਜੀਵ ਗਾਂਧੀ ਦੇ ਬੇਹੱਦ ਖ਼ਾਸ ਰਹੇ ਐਮ ਜੇ ਅਕਬਰ 1989 'ਚ ਬਿਹਾਰ ਦੀ ਕਿਸ਼ਨਗੰਜ ਲੋਕਸਭਾ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਸੰਸਦ ਮੈਂਬਰ ਚੁਣੇ ਗਏ ਸਨ।
  • ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਐਮ ਜੇ ਅਕਬਰ ਉਨ੍ਹਾਂ ਦੇ ਬੁਲਾਰੇ ਸਨ।
  • ਮੁੜ 1991 'ਚ ਉਹ ਫ਼ਿਰ ਤੋਂ ਚੋਣ ਮੈਦਾਨ 'ਚ ਉੱਤਰੇ ਪਰ ਜਿੱਤ ਨਹੀਂ ਸਕੇ।
  • ਇਸ ਹਾਰ ਤੋਂ ਬਾਅਦ ਅਕਬਰ ਮੁੜ ਤੋਂ ਪੱਤਰਕਾਰੀ ਖ਼ੇਤਰ 'ਚ ਆ ਗਏ।

ਤੁਹਾਨੂੰ ਇਹ ਵੀ ਦਿਲਚਸਪ ਲੱਗ ਸਕਦੇ ਹਨ-

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)