ਰਫਾਲ ਡੀਲ ਅਨਿਲ ਅੰਬਾਨੀ ਦੇ ਹਿੱਸੇ, HAL ਦੇ ਤਿੰਨ ਹਜ਼ਾਰ ਮੁਲਾਜ਼ਮਾਂ ਦੇ ਰੁਜ਼ਗਾਰ 'ਹਵਾ'

ਤਸਵੀਰ ਸਰੋਤ, DASSAULT RAFALE
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਲਈ
ਟਰੇਡ ਯੂਨੀਅਨ ਦੇ ਸਾਬਕਾ ਲੀਡਰਾਂ ਮੁਤਾਬਕ ਭਾਰਤ ਸਰਕਾਰ ਵੱਲੋਂ ਰਫਾਲ ਜਹਾਜ ਬਣਾਉਣ ਦਾ ਠੇਕਾ ਰਿਲਾਇੰਸ ਗਰੁੱਪ ਦੇ ਅਨਿਲ ਨੂੰ ਦੇਣ ਦੇ ਫੈਸਲੇ ਕਾਰਨ ਸਰਕਾਰੀ ਕੰਪਨੀ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (ਐਚਏਐਲ) ਦੇ ਲਗਭਗ 3 ਹਜ਼ਾਰ ਵਰਕਰਾਂ ਨੂੰ ਆਪਣੇ ਕੰਮ ਤੋਂ ਹੱਥ ਧੋਣਾ ਪੈ ਸਕਦਾ ਹੈ।
ਐਚਏਐਲ ਦੇ ਸਾਬਕਾ ਮੁਲਾਜ਼ਮ ਤੇ ਵਰਕਰ ਯੂਨੀਅਨ ਦੇ ਸਕੱਤਰ ਰਹੇ ਆਨੰਦ ਪਦਮਨਾਭਾ ਨੇ ਬੀਬੀਸੀ ਨੂੰ ਦੱਸਿਆ, "ਜੇ ਹਿੰਦੁਸਤਾਨ ਏਅਰਨੌਟਿਕਸ ਲਿਮਿਟਡ ਨੂੰ ਠੇਕਾ ਮਿਲਦਾ ਤਾਂ 3000 ਮੁਲਾਜ਼ਮ ਜਹਾਜ਼ ਬਣਾਉਣ ਵਿੱਚ ਲੱਗ ਜਾਂਦੇ। ਹਾਲਾਂਕਿ ਕੰਪਨੀ ਬੰਦ ਨਹੀਂ ਹੋਵੇਗੀ ਪਰ ਜੇਕਰ ਅਜਿਹਾ ਹੋਇਆ ਤਾਂ ਭਾਰਤੀ ਹਵਾਈ ਫ਼ੌਜ ਦੀ ਰੀੜ ਦੀ ਹੱਡੀ ਟੁੱਟ ਜਾਵੇਗੀ।"
ਫਿਲਹਾਲ ਜੋ ਕੰਪਨੀ 'ਚ ਕੰਮ ਕਰ ਰਹੇ ਹਨ, ਉਹ ਕੰਪਨੀ ਦੇ ਇੱਕ ਸਰਕੂਲਰ ਕਾਰਨ ਪਛਾਣ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਹੀ ਬੋਲ ਰਹੇ ਹਨ।
ਕੰਪਨੀ ਨੇ ਪੱਤਰ ਜਾਰੀ ਕੀਤਾ ਹੈ ਕਿ ਕੋਈ ਵੀ ਮੁਲਾਜ਼ਮ ਕੰਪਨੀ ਦੇ ਬਾਰੇ ਜਨਤਕ ਬਿਆਨ ਦੇਵੇਗਾ ਤਾਂ ਇਸ ਨੂੰ ਕੰਪਨੀ ਦੇ ਸੇਵਾ ਨਿਯਮਾਂ ਦਾ ਉਲੰਘਣ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ:
ਮੁਲਾਜ਼ਮਾਂ ਦੀਆਂ ਦਲੀਲਾਂ ਕੀ ਹਨ
ਇੱਕ ਹੋਰ ਸਾਬਕਾ ਟਰੇਡ ਯੂਨੀਅਨ ਆਗੂ ਮਿਨਾਕਸ਼ੀ ਸੁੰਦਰਮ ਨੇ ਕਿਹਾ, "ਇੱਕ ਨਿੱਜੀ ਕੰਪਨੀ ਨੂੰ ਰਫਾਲ ਦਾ ਠੇਕਾ ਦੇਣ ਨਾਲ ਜਿਸ ਦਾ ਜਹਾਜ਼ਾਂ ਦੇ ਖੇਤਰ 'ਚ ਕੋਈ ਤਜਰਬਾ ਨਹੀਂ ਹੈ, ਦਹਾਕਿਆਂ 'ਚ ਵਿਕਸਿਤ ਹੋਏ ਦੇਸੀ ਹੁਨਰ ਨੂੰ ਨੁਕਸਾਨ ਪਹੁੰਚੇਗਾ। ਇਹ ਕੰਪਨੀ ਦੇ ਕਾਰੋਬਾਰ ਅਤੇ ਸਮਰੱਥਾ ਨੂੰ ਪ੍ਰਭਾਵਿਤ ਕਰੇਗਾ।"

ਤਸਵੀਰ ਸਰੋਤ, Getty Images
ਪਛਾਣ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਇੱਕ ਮੁਲਾਜ਼ਮ ਨੇ ਕਿਹਾ, "ਜੋ ਪ੍ਰਤਿਭਾ ਇਸ ਖੇਤਰ ਵਿੱਚ ਮੌਜੂਦ ਹੈ, ਉਸ ਨੂੰ ਜੰਗਾਲ ਹੀ ਲੱਗੇਗਾ।"
ਸਾਬਕਾ ਅਤੇ ਮੌਜੂਦਾ ਮੁਲਾਜ਼ਮਾਂ ਦੀਆਂ ਦਲੀਲਾਂ ਵੀ ਕੁਝ ਅਜਿਹੀਆਂ ਹੀ ਹਨ, ਜਿਵੇਂ ਕਿ ਪਹਿਲੀ ਸਤੰਬਰ ਨੂੰ ਸੇਵਾਮੁਕਤ ਹੋਏ ਕੰਪਨੀ ਦੇ ਸਾਬਕਾ ਚੇਅਰਮੈਨ ਟੀ ਸਵਰਨਾ ਰਾਜੂ ਨੇ ਕਿਹਾ ਸੀ।
ਤਿੰਨ ਹਫ਼ਤੇ ਪਹਿਲਾਂ ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਆਪਣੇ ਇੱਕਲੌਤੇ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ, "ਐਚਏਐਲ ਨੇ 25 ਟਨ ਦੇ ਸੁਖੋਈ-30 ਬਣਾਇਆ ਜੋ ਇੱਕ ਚੌਥੀ ਪੀੜ੍ਹੀ ਵਾਲਾ ਲੜਾਕੂ ਜੈਟ ਹੈ। ਸੁਖੋਈ ਨੂੰ ਅਸੀਂ ਬਿਲਕੁੱਲ ਕੱਚੇ ਮਾਲ ਦੇ ਪੜਾਅ ਤੋਂ ਅਸੀਂ ਬਣਾਇਆ ਸੀ ਤਾਂ ਫੇਰ ਅਸੀਂ ਕਿਸ ਬਾਰੇ ਗੱਲ ਕਰ ਰਹੇ ਹਾਂ? ਅਸੀਂ ਨਿਸ਼ਚਿਤ ਤੌਰ 'ਤੇ ਇਹ ਕਰ ਲਿਆ ਹੁੰਦਾ।"
ਬੀਬੀਸੀ ਦੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਟੀ ਸੁਵਰਨਾ ਰਾਜੂ ਨੇ ਗੱਲ ਨਹੀਂ ਕੀਤੀ। ਅਖ਼ਬਾਰ ਨੂੰ ਦਿੱਤੇ ਇੰਟਰਵਿਊ ਤੋਂ ਬਾਅਦ ਹੀ ਉਹ ਗੱਲ ਨਹੀਂ ਕਰ ਰਹੇ ਹਨ ਪਰ ਉਨ੍ਹਾਂ ਨੇ ਇੰਟਰਵਿਊ ਤੋਂ ਇਨਕਾਰ ਵੀ ਨਹੀਂ ਕੀਤਾ।
ਰਫਾਲ ਸੌਦੇ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਮੌਜੂਦਾ ਐਨਡੀਏ ਸਰਕਾਰ ਨੂੰ ਕਾਂਗਰਸ ਅਤੇ ਬਾਕੀ ਵਿਰੋਧੀਆਂ ਕੋਲੋਂ ਕਾਫੀ ਆਲੋਚਨਾ ਝੱਲਣੀ ਪੈ ਰਹੀ ਹੈ।
ਯੂਪੀਏ ਸਰਕਾਰ ਵੇਲੇ ਐਚਏਐਲ ਕੰਪਨੀ ਨੇ 108 ਰਫਾਲ ਜਹਾਜ਼ ਬਣਾਉਣੇ ਸਨ, ਜਦਕਿ ਬਾਕੀ 18 ਜਹਾਜ਼ ਸਿੱਧੇ ਡਸੋ ਏਵੀਏਸ਼ਨ ਨੇ ਭਾਰਤ ਨੂੰ ਬਣੇ ਬਣਾਏ ਦੇਣੇ ਸਨ।

ਤਸਵੀਰ ਸਰੋਤ, DASSAULT RAFALE
ਰਾਜੂ ਨੇ ਇਸ ਇੰਟਰਵਿਊ 'ਚ ਇਹ ਵੀ ਕਿਹਾ ਸੀ, "ਡਸੋ ਅਤੇ ਐਚਏਐਲ ਨੇ ਆਪਸੀ ਇਕਰਾਰਨਾਮੇ 'ਤੇ ਹਸਤਾਖ਼ਰ ਕਰਕੇ ਸਰਕਾਰ ਨੂੰ ਦਿੱਤਾ ਸੀ। ਤੁਸੀਂ ਸਰਕਾਰ ਨੂੰ ਫਾਇਲਾਂ ਜਨਤਕ ਕਰਨ ਲਈ ਕਿਉਂ ਨਹੀਂ ਕਹਿੰਦੇ? ਫਾਇਲਾਂ ਤੁਹਾਨੂੰ ਸਭ ਕੁਝ ਦੱਸਣਗੀਆਂ। ਜੇਕਰ ਮੈਂ ਜਹਾਜ਼ ਬਣਾਂਵਾਗਾ ਤਾਂ ਮੈਂ ਉਨ੍ਹਾਂ ਦੀ ਗਾਰੰਟੀ ਦੇਵਾਂਗਾ।"
ਇੱਕ ਹੋਰ ਮੁਲਾਜ਼ਮ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, "ਪੂਰਾ ਮੁੱਦਾ ਵਿਵਾਦਪੂਰਨ ਹੋ ਗਿਆ ਹੈ ਅਤੇ ਕਈ ਸਵਾਲ ਚੁੱਕੇ ਜਾ ਰਹੇ ਹਨ। ਤੁਸੀਂ ਕਹਿ ਸਕਦੇ ਹੋ ਕਿ ਇਹ ਸਿਆਸੀ ਹੋ ਗਿਆ ਹੈ ਪਰ ਇਹ ਸਾਡੀ ਆਪਣੀ ਰੱਖਿਆ ਮੰਤਰੀ (ਨਿਰਮਲਾ ਸੀਤਾਰਮਨ) ਦਾ ਇਹ ਕਹਿਣਾ ਗਲਤ ਸੀ ਕਿ ਐਚਏਐਲ ਰਫਾਲ ਬਣਾਉਣ 'ਚ ਅਸਮਰੱਥ ਸੀ।"
ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਆਈਟੀਯੂਸੀ) ਦੇ ਕਾਰਜਕਾਰੀ ਪ੍ਰਧਾਨ ਐਚ ਮਹਾਦੇਵਨ ਨੇ ਕਿਹਾ, "ਰਫਾਲ ਜਹਾਜ਼ ਬਣਾਉਣ ਵਿੱਚ ਐਚਏਐਲ ਦੀ ਸਮਰੱਥਾ 'ਤੇ ਸਵਾਲ ਚੁੱਕਣ ਨੂੰ ਲੈ ਕੇ ਕੋਈ ਮੁਲਾਜ਼ਮ ਉਨ੍ਹਾਂ ਦੇ ਬਿਆਨ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਨ।"
ਇਹ ਵੀ ਪੜ੍ਹੋ:

ਤਸਵੀਰ ਸਰੋਤ, DASSAULT RAFALE
ਇਸ ਵਿਵਾਦ ਨੇ ਐਚਏਐਲ ਦੇ ਬਿਆਨ ਤੇਜਸ ਲੜਾਕੂ ਜਹਾਜ਼ਾਂ ਦੀ ਡਿਲੀਵਰੀ 'ਚ ਦੇਰੀ ਬਾਰੇ ਵੀ ਸਵਾਲ ਚੁੱਕੇ ਹਨ। ਸੇਵਾਮੁਕਤ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਦੇਰੀ ਬਾਰੇ ਆਲੋਚਨਾ ਵਿੱਚ ਕਹਿੰਦੇ ਹਨ ਕਿ ਭਾਰਤੀ ਹਵਾਈ ਸੈਨਾ ਪੁਰਾਣੇ ਹੋ ਚੁੱਕੇ ਲੜਾਕੂ ਜਹਾਜ਼ਾਂ ਦੀ ਸਮੱਸਿਆ ਨਾਲ ਜੂਝ ਰਹੀ ਹੈ।
'ਐਚਏਐਲ ਤੋਂ ਬਿਹਤਰ ਸਮਰੱਥਾ ਕਿਸੇ ਕੋਲ ਨਹੀਂ'
ਪਰ ਐਚਏਐਲ ਦੇ ਸਾਬਕਾ ਪ੍ਰਧਾਨ ਡਾਕਟਰ ਸੀਜੀ ਕ੍ਰਿਸ਼ਨਦਾਸ ਨਾਇਰ ਕੋਲ ਲੜਾਕੂ ਜਹਾਜ਼ਾਂ ਦੇ ਨਿਰਮਾਣ ਦੇ ਮੁੱਦੇ 'ਤੇ ਇੱਕ ਵੱਖਰੀ ਰਾਇ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਭਾਰਤ ਵਿੱਚ ਅਹਿਜੀ ਹੋਰ ਕੰਪਨੀ ਨਹੀਂ ਹੈ, ਜਿਸ ਵਿੱਚ ਐਚਏਆਲ ਵਰਗੇ ਲੜਾਕੂ ਜਹਾਜ਼ ਬਣਾਉਣ ਦੀ ਸਮਰੱਥਾ ਹੋਵੇ, ਐਚਏਐਲ ਲਈ ਹੁਣ ਅੱਗੇ ਵਧਣ ਦਾ ਰਸਤਾ ਪਬਲਿਕ-ਪ੍ਰਾਈਵੇਟ ਮਾਡਲ ਹੈ।"
"ਭਾਵੇਂ ਉਹ ਐਚਏਐਲ ਹੋਵੇ ਜਾਂ ਕੋਈ ਹੋਰ ਜਨਤਕ ਖੇਤਰ ਦੀ ਕੋਈ ਹੋਰ ਕੰਪਨੀ ਹੋਵੇ, ਰਸਤਾ ਨਿਜੀ ਖੇਤਰ ਦੇ ਨਾਲ-ਨਾਲ ਮੱਧਮ ਅਤੇ ਛੋਟੇ ਖੇਤਰ ਦੇ ਨਾਲ ਕੰਮ ਕਰਨਾ ਹੈ। ਜਦੋਂ ਵੀ ਕੋਈ ਵੱਡਾ ਆਰਡਰ ਮਿਲਿਆ ਹੈ ਤਾਂ ਐਚਏਐਲ ਨੇ ਇਸੇ ਤਰ੍ਹਾਂ ਸਹਿਯੋਗ ਲਿਆ ਹੈ, ਨਿੱਜੀ ਖੇਤਰ ਦੇ ਨਾਲ ਸਾਂਝੇ ਤੌਰ 'ਤੇ ਕੰਮ ਕੀਤਾ ਹੈ।"

ਤਸਵੀਰ ਸਰੋਤ, DASSAULT RAFALE
ਡਾਕਟਰ ਨਾਇਰ ਕਹਿੰਦੇ ਹਨ ਕਿ ਇਹ ਕਹਿਣਾ ਬੇਵਕੂਫ਼ੀ ਦੀ ਗੱਲ ਹੈ ਕਿ ਇਸ ਨੂੰ ਕੋਈ ਨਹੀਂ ਕਰ ਸਕਦਾ।
ਸਰਲ ਸ਼ਬਦਾਂ ਵਿੱਚ ਡਾਕਟਰ ਨਾਇਰ ਦੇ ਬਿਆਨ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਰਿਲਾਇੰਸ ਦੇ ਕੋਲ ਸਿਰਫ ਨਿਰਮਾਣ ਦਾ ਠੇਕਾ ਹੈ ਸਮਰੱਥਾ ਨਹੀਂ ਹੈ ਤਾਂ ਉਹ ਐਚਏਐਲ ਦੇ ਨਾਲ ਨਿਰਮਾਣ ਲਈ ਸਮਝੌਤਾ ਕਰ ਸਕਦੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਜਹਾਜ਼ਾਂ ਦੀ ਸਾਂਭ-ਸੰਭਾਲ ਕਰੇ, ਜਿਵੇਂ ਕਿ ਮਿਰਾਜ 2000 ਦੇ ਨਾਲ ਕੀਤਾ ਗਿਆ ਹੈ। ਮਿਰਾਜ 2000 ਉਸੇ ਡਸੋ ਏਵੀਏਸ਼ਨ ਨੇ ਹੀ ਬਣਾਇਆ ਹੈ, ਜੋ ਰਾਫੇਲ ਬਣਾ ਰਹੀ ਹੈ।
ਭਾਰਤ, ਅਚਨਚੇਤ ਹੀ, ਅਮਰੀਕਾ, ਰੂਸ, ਫਰਾਂਸ ਅਤੇ ਚੀਨ ਤੋਂ ਬਾਅਦ ਲੜਾਕੂ ਜਹਾਜ਼ਾਂ ਦਾ ਨਿਰਮਾਣ ਕਰਨ ਵਾਲਾ ਦੁਨੀਆਂ ਦਾ ਚੌਥਾ ਦੇਸ ਬਣ ਗਿਆ ਹੈ ਅਤੇ ਇਹ ਸਮਰੱਥਾ ਦੇਸ ਦੇਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਸਥਾਪਿਤ ਐਚਏਐਲ ਕੰਪਨੀ ਤੋਂ ਇਲਾਵਾ ਕਿਸੇ ਹੋਰ ਕੋਲ ਨਹੀਂ ਹੈ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












