ਅਫ਼ਗਾਨ ਸਿੱਖ: ਜਦੋਂ ਆਪਣਿਆਂ ਦੇ ਅਸਤ ਲੈ ਕੇ ਆਉਂਦੇ ਹਾਂ ਤਾਂ ਲੋਕੀ ਪੱਥਰ ਮਾਰਦੇ ਨੇ

- ਲੇਖਕ, ਨਸੀਰ ਬਹਜ਼ਾਬ
- ਰੋਲ, ਬੀਬੀਸੀ ਫਾਰਸੀ ਸੇਵਾ
ਅਫਗਾਨਿਸਤਾਨ ਵਿੱਚ ਕਿਸੇ ਸਿੱਖ ਦਾ ਬਿਨਾਂ ਮੁਕਾਬਲਾ ਚੋਣ ਜਿੱਤਣਾ ਵੱਡੀ ਗੱਲ ਲਗਦੀ ਹੈ। ਜ਼ਰਾ ਠਹਿਰੋ ਗੱਲ ਇੰਨੀ ਵੀ ਸਿੱਧੀ ਨਹੀਂ ਹੈ।
ਹਿੰਦੂ ਅਤੇ ਸਿੱਖ ਅਫਗਾਨਿਸਤਾਨ ਵਿੱਚ ਧਾਰਮਿਕ ਘੱਟ ਗਿਣਤੀ ਹਨ ਅਤੇ ਦੋਵੇਂ ਭਾਈਚਾਰੇ ਸਾਂਝੇ ਰੂਪ ਵਿੱਚ ਆਪਣਾ ਨੁਮਾਇੰਦਾ ਦੇਸ ਦੀ ਸੰਸਦ ਵਿੱਚ ਭੇਜ ਸਕਦੇ ਹਨ।
20 ਅਕਤੂਬਰ ਨੂੰ ਹੋਣ ਜਾ ਰਹੀਆਂ ਆਮ ਚੋਣਾਂ ਲਈ ਨਰਿੰਦਰ ਸਿੰਘ ਖਾਲਸਾ ਬਿਨਾਂ ਮੁਕਾਬਲਾ ਇਸ ਨੁਮਾਇੰਦਗੀ ਲਈ ਚੁਣੇ ਗਏ ਹਨ।
ਨਰਿੰਦਰ ਸਿੰਘ ਪੇਸ਼ੇ ਵਜੋਂ ਵਪਾਰੀ ਹਨ ਅਤੇ ਸਿਆਸੀ ਤਜਰਬੇ ਤੋਂ ਕੋਰੇ ਹਨ ਪਰ ਕੁਝ ਦਿਨਾਂ ਵਿੱਚ ਹੀ ਅਫਗਾਨ ਸੰਸਦ ਦੇ ਮੈਂਬਰ ਬਣ ਜਾਣਗੇ। ਉਹ ਮਰਹੂਮ ਅਵਤਾਰ ਸਿੰਘ ਖਾਲਸਾ ਦੇ ਵੱਡੇ ਪੁੱਤਰ ਹਨ।
ਉਨ੍ਹਾਂ ਦੇ ਮਰਹੂਮ ਪਿਤਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਪਰ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦੀ ਜਲਾਲਾਬਾਦ ਸ਼ਹਿਰ ਵਿੱਚ ਇਸੇ ਸਾਲ ਜੂਨ ਮਹੀਨੇ ਹੋਏ ਇੱਕ ਖੁਦਕੁਸ਼ ਹਮਲੇ ਵਿੱਚ ਮੌਤ ਹੋ ਗਈ ਸੀ।
ਪਿਤਾ ਦੇ ਚਲਾਣੇ ਤੋਂ ਬਾਅਦ ਨਰਿੰਦਰ ਸਿੰਘ ਨੇ ਇਲਾਕੇ ਦੇ ਹਿੰਦੂਆਂ ਅਤੇ ਸਿੱਖਾਂ ਦੇ ਸਹਿਯੋਗ ਨਾਲ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ।
ਇਹ ਵੀ ਪੜ੍ਹੋ:
ਨਰਿੰਦਰ ਸਿੰਘ ਨੇ ਦੱਸਿਆ, "ਪਿਤਾ ਜੀ ਨਾਲ ਹਿੰਦੂਆਂ ਅਤੇ ਸਿੱਖਾਂ ਦੇ ਇੱਕ ਸਮਾਗਮ ਵਿੱਚ ਸ਼ਰੀਕ ਹੋਣ ਜਲਾਲਾਬਾਦ ਗਿਆ ਸੀ। ਉੱਥੇ ਇੱਕ ਆਤਮਘਾਤੀ ਹਮਲਾ ਹੋਇਆ ਜਿਸ ਵਿੱਚ 19 ਲੋਕਾਂ ਦੀ ਮੌਤ ਹੋਈ ਅਤੇ ਮਰਨ ਵਾਲਿਆਂ ਵਿੱਚ ਮੇਰੇ ਪਿਤਾ ਵੀ ਸਨ।"
ਉਸ ਹਮਲੇ ਵਿੱਚ ਨਰਿੰਦਰ ਸਿੰਘ ਵੀ ਗੰਭੀਰ ਜ਼ਖਮੀ ਹੋਏ ਸਨ। ਪਿਤਾ ਅਵਤਾਰ ਸਿੰਘ ਦੀ ਮੌਤ ਮਗਰੋਂ ਉਨ੍ਹਾਂ ਨੂੰ ਇਲਾਜ ਲਈ ਭਾਰਤ ਲਿਆਂਦਾ ਗਿਆ।
ਹਿੰਦੂ-ਸਿੱਖਾਂ ਦੀ ਸਮੱਸਿਆ
ਇਲਾਜ ਮਗਰੋਂ ਜਦੋਂ ਉਹ ਵਤਨ ਵਾਪਸ ਪਰਤੇ ਤਾਂ ਉੱਥੇ ਦੇ ਹਿੰਦੂਆਂ ਅਤੇ ਸਿੱਖਾਂ ਨੇ ਮਰਹੂਮ ਪਿਤਾ ਦੀ ਥਾਂ ਚੋਣਾਂ ਵਿੱਚ ਖੜ੍ਹੇ ਹੋਣ ਲਈ ਕਿਹਾ।
ਨਰਿੰਦਰ ਦਸਦੇ ਹਨ, "ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਕਿਉਂਕਿ ਨੰਗਰਹਾਰ ਦੇ ਇਸ ਆਤਮਘਾਤੀ ਹਮਲੇ ਵਿੱਚ ਦੋਹਾਂ ਭਾਈਚਾਰਿਆਂ ਦੇ ਜ਼ਿਆਦਾਤਰ ਬਜ਼ੁਰਗ ਮਾਰੇ ਜਾ ਚੁੱਕੇ ਸਨ।"

ਤਸਵੀਰ ਸਰੋਤ, Getty Images
30 ਸਾਲਾ ਨਰਿੰਦਰ ਸਿੰਘ ਚਾਰ ਪੁੱਤਰਾਂ ਦੇ ਪਿਤਾ ਹਨ। ਨਰਿੰਦਰ ਸਿੰਘ ਦੇ ਬੱਚਿਆਂ ਸਮੇਤ ਦੋਹਾਂ ਭਾਈਚਾਰਿਆਂ ਦੇ ਬੱਚਿਆਂ ਲਈ ਅਫਗਾਨਿਸਤਾਨ ਵਿੱਚ ਹਾਲਾਤ ਅਜਿਹੇ ਨਹੀਂ ਹਨ ਕਿ ਵਧੀਆ ਪੜ੍ਹਾਈ ਹਾਸਲ ਕਰ ਸਕਣ।
ਅਫਗਾਨਿਸਤਾਨ ਦੀ ਘਰੇਲੂ ਜੰਗ
ਨਰਿੰਦਰ ਕਹਿੰਦੇ ਹਨ ਕਿ ਉਨ੍ਹਾਂ ਦੇ ਲੋਕ ਤਾਂ ਆਪਣੀਆਂ ਧਾਰਮਿਕ ਰਵਾਇਤਾਂ ਵੀ ਬੜੀ ਮੁਸ਼ਕਿਲ ਨਾਲ ਹੀ ਨਿਭਾ ਪਾਉਂਦੇ ਹਨ।
"ਇਨ੍ਹਾਂ ਘੱਟ ਗਿਣਤੀਆਂ ਦੀ ਮਹਿਜ਼ ਇਹੀ ਸਮੱਸਿਆ ਨਹੀਂ ਹੈ ਸਗੋਂ ਇਨ੍ਹਾਂ 40 ਸਾਲਾਂ ਦੌਰਾਨ ਸਾਡੀਆਂ ਜ਼ਮੀਨਾਂ ਅਤੇ ਦੂਜੀਆਂ ਜਾਇਦਾਦਾਂ ਵੀ ਹੜਪ ਕਰ ਲਈਆਂ ਗਈਆਂ ਹਨ।"
ਅਫਗਾਨਿਸਤਾਨ ਦੇ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਲੋਕਾਂ ਦਾ ਮੁੱਖ ਕਿੱਤਾ ਵਪਾਰ ਅਤੇ ਰਵਾਇਤੀ ਯੂਨਾਨੀ ਦਵਾਈਆਂ ਦਾ ਕਾਰੋਬਾਰ ਹੈ।
ਨਰਿੰਦਰ ਸਿੰਘ ਖਾਲਸਾ ਵੀ ਕਾਰੋਬਾਰੀ ਹਨ। ਉਨ੍ਹਾਂ ਦੱਸਿਆ, "ਸਿਆਸਤ ਵਿੱਚ ਮੈਂ ਸਿਰਫ ਹਿੰਦੂਆਂ ਅਤੇ ਸਿੱਖਾਂ ਲਈ ਨਹੀਂ ਸਗੋਂ ਮੁਲਕ ਦੇ ਸਾਰੇ ਲੋਕਾਂ ਲਈ ਕੰਮ ਕਰਾਂਗਾ।"

"ਹਿੰਦੂ ਅਤੇ ਸਿੱਖ ਸਦੀਆਂ ਤੋਂ ਅਫਗਾਨਿਸਤਾਨ ਵਿੱਚ ਰਹਿ ਰਹੇ ਹਨ। ਇੱਥੋਂ ਦੀ ਅੰਦਰੂਨੀ ਲੜਾਈ ਵਿੱਚ ਇਨ੍ਹਾਂ ਦੋਹਾਂ ਭਾਈਚਾਰਿਆਂ ਦੀ ਕੋਈ ਹਿੱਸੇਦਾਰੀ ਨਹੀਂ ਹੈ ਪਰ ਇਸ ਭਾਈਚਾਰੇ ਦੇ ਬਾਵਜੂਦ ਸਾਡੇ ਬਹਤ ਸਾਰੇ ਲੋਕ ਮਾਰੇ ਗਏ ਹਨ।"
"ਮੇਰੇ ਹੀ ਪਰਿਵਾਰ ਦੇ ਨੌਂ ਜੀਆਂ ਨੇ ਇਸ ਲੜਾਈ ਵਿੱਚ ਆਪਣੀ ਜਾਨ ਗੁਆਈ ਹੈ।"
ਅਵਤਾਰ ਸਿੰਘ ਖਾਲਸਾ ਦੀ ਮੌਤ
ਨਰਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਕਈ ਸਾਲਾਂ ਤੋਂ ਅਫਗਾਨਿਸਤਾਨ ਦਾ ਵਸਨੀਕ ਹੈ ਅਤੇ ਇਸੇ ਦਾ ਹਿੱਸਾ ਹੈ।
ਉਹ ਕਹਿੰਦੇ ਹਨ, "ਸਰਕਾਰ ਅਤੇ ਵਿਸ਼ਵੀ ਭਾਈਚਾਰੇ ਨੂੰ ਚਾਹੀਦਾ ਹੈ ਕਿ ਸਾਨੂੰ ਸਾਡਾ ਹੱਕ ਦੇਵੇ ਅਤੇ ਇਹ ਮਾਣ ਦੀ ਗੱਲ ਹੈ ਕਿ ਸਿੱਖ ਅਤੇ ਹਿੰਦੂ ਆਪਣਾ ਨੁਮਾਇੰਦਾ ਸੰਸਦ ਵਿੱਚ ਭੇਜ ਰਹੇ ਹਨ।
ਨਰਿੰਦਰ ਸਿੰਘ ਦੇ ਪਿਤਾ ਅਫਗਾਨਿਸਤਾਨ ਵਿੱਚ ਸੈਨੇਟਰ ਅਤੇ ਸੰਸਦ ਮੈਂਬਰ ਰਹਿ ਚੁੱਕੇ ਸਨ।

ਤਸਵੀਰ ਸਰੋਤ, NurPhoto
ਜੁਲਾਈ ਮਹੀਨੇ ਦੇ ਜਿਸ ਆਤਮਘਾਤੀ ਹਮਲੇ ਵਿੱਚ ਉਨ੍ਹਾਂ ਦੀ ਮੌਤ ਹੋਈ ਉਸ ਵਿੱਤ 19 ਹੋਰ ਲੋਕਾਂ ਦੀਆਂ ਜਾਨਾਂ ਵੀ ਗਈਆਂ ਸਨ।
ਇਹ ਹਮਲਾ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਜੋ ਕਿ ਇੱਕ ਗੱਡੀ ਵਿੱਚ ਬੈਠ ਕੇ ਰਾਸ਼ਟਰਪਤੀ ਅਸ਼ਰਫ ਗ਼ਨੀ ਨਾਲ ਮੁਲਾਕਾਤ ਕਰਨ ਜਾ ਰਹੇ ਸਨ।
ਬੀਬੀਸੀ ਨਾਲ ਆਖਰੀ ਗੱਲਬਾਤ
ਬੀਬੀਸੀ ਨੇ ਅਵਤਾਰ ਸਿੰਘ ਖਾਲਸਾ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ।
ਇਸ ਗੱਲਬਾਤ ਵਿੱਚ ਉਨ੍ਹਾਂ ਕਿਹਾ ਸੀ, "ਮੇਰੇ ਘਰ ਵਿੱਚ ਰਾਕਟ ਡਿੱਗਿਆ ਸੀ ਅਤੇ ਮੇਰੇ ਅੱਠ ਬੰਦੇ ਸ਼ਹੀਦ ਹੋ ਗਏ ਸਨ ਅਤੇ ਸੱਤ ਬੰਦੇ ਜ਼ਖਮੀ ਹੋ ਗਏ ਸਨ ਪਰ ਮੈਂ ਵਤਨ ਨਹੀਂ ਛੱਡਿਆ ਕਿਉਂਕਿ ਇਹ ਮੇਰੀ ਮਾਤਾ ਹੈ। ਇਹ ਮੇਰੀ ਧਰਤੀ ਹੈ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
"ਉਹ ਵੀ ਵੱਡਾ ਦਿਨ ਹੋਵੇਗਾ ਜਦੋਂ ਅਫ਼ਗਾਨਿਸਤਾਨ ਦੀਆਂ ਸੰਗਤਾਂ ਖਾਤਰ, ਮੁਸਲਮਾਨ ਵੀਰਾਂ ਖ਼ਾਤਰ ਮੇਰੇ ਸੀਨੇ ਵਿੱਚ ਗੋਲੀ ਲੱਗ ਜਾਵੇ। ਮੈਨੂੰ ਬੜੀ ਖੁਸ਼ੀ ਹੋਵੇਗੀ।"
ਬਿਨਾਂ ਮੁਕਾਬਲਾ ਚੋਣਾਂ ਕਿਵੇਂ
ਅਫਗਾਨਿਸਤਾਨ ਦੇ ਹਿੰਦੂ ਅਤੇ ਸਿੱਖ ਇੱਕ ਹੀ ਸੀਟ ਲਈ ਚੋਣ ਲੜ ਸਕਦੇ ਹਨ।
ਇਨ੍ਹਾਂ ਘੱਟ ਗਿਣਤੀਆਂ ਦੀ ਵਧੇਰੇ ਵਸੋਂ ਹੇਲਮੰਦ, ਕਾਬੁਲ ਅਤੇ ਨੰਗਰਹਾਰ ਵਿੱਚ ਹੈ।
ਸਿਰਫ ਹੇਲਮੰਦ, ਕਾਬੁਲ ਅਤੇ ਨੰਗਰਹਾਰ ਵਿੱਚ ਹੀ ਇਨ੍ਹਾਂ ਵਿੱਚੋਂ 1100 ਲੋਕਾਂ ਨੇ ਆਪਣੀ ਵੋਟ ਬਣਵਾਈ ਹੈ।

ਨਰਿੰਦਰ ਸਿੰਘ ਪੂਰੇ ਅਫਗਾਨਿਸਤਾਨ ਵਿੱਚ ਹਿੰਦੂਆਂ ਅਤੇ ਸਿੱਖਾਂ ਦੇ ਇੱਕਲੌਤੇ ਉਮੀਦਵਾਰ ਹਨ ਇਸ ਲਈ ਉਨ੍ਹਾਂ ਦੀ ਬਿਨਾਂ ਮੁਕਾਬਲਾ ਚੋਣ ਹੋ ਸਕੀ ਹੈ।
ਹੁਣ ਜਦੋਂ ਕਿ ਉਨ੍ਹਾਂ ਦਾ ਕੋਈ ਵਿਰੋਧੀ ਨਹੀਂ ਹੈ, ਇਸ ਲਈ ਚੋਣ ਪ੍ਰਚਾਰ ਦਾ ਵੀ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ।
ਨਰਿੰਦਰ ਸਿੰਘ ਨੇ ਦੱਸਿਆ, "ਮੈਂ ਵੀ ਚਾਹੁੰਦਾ ਹਾਂ ਕਿ ਚੋਣ ਪ੍ਰਚਾਰ ਕਰਾਂ ਅਤੇ ਆਪਣੇ ਲੋਕਾਂ ਨੂੰ ਮਿਲਾਂ ਪਰ ਸੁਰੱਖਿਆ ਕਾਰਨਾਂ ਕਰਕੇ ਅਜਿਹਾ ਨਹੀਂ ਕਰ ਸਕਦਾ।"
ਅਫਗਾਨਿਸਤਾਨ ਵਿੱਚ ਘੱਟ ਗਿਣਤੀ
ਹਿੰਦੂ ਅਤੇ ਸਿੱਖ ਭਾਈਚਾਰੇ ਅਫਗਾਨਿਸਤਾਨ ਵਿੱਚ ਲਗਾਤਾਰ ਸਿਆਸੀ ਅਤੇ ਆਰਥਿਕ ਵਿਤਕਰੇ ਦੇ ਸ਼ਿਕਾਰ ਰਹੇ ਹਨ।
ਇਹ ਵੀ ਪੜ੍ਹੋ:
ਸੱਤਰ ਦੇ ਦਹਾਕੇ ਵਿੱਚ ਇਨ੍ਹਾਂ ਦੀ ਇੱਕ ਵੱਡੀ ਗਿਣਤੀ ਦੇਸ ਤੋਂ ਪਰਵਾਸ ਕਰ ਗਈ ਸੀ ਪਰ ਅਵਤਾਰ ਸਿੰਘ ਖਾਲਸਾ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਤਾਲਿਬਾਨ ਦੇ ਸਮੇਂ ਲਗਪਗ ਦੋ ਹਜ਼ਾਰ ਅਫਗਾਨਿਸਤਾਨ ਵਾਪਸ ਆ ਗਏ ਸਨ।
ਨਰਿੰਦਰ ਸਿੰਘ ਦਾ ਕਹਿਣਾ ਹੈ,"ਹੁਣ ਜਦੋਂ ਮੈਂ ਸੰਸਦ ਮੈਂਬਰ ਬਣ ਗਿਆ ਹਾਂ ਤਾਂ ਹਿੰਦੂਆਂ ਦੀ ਹੜੱਪੀ ਗਈ ਜਾਇਦਾਦ ਮੁੜਵਾਉਣ ਅਤੇ ਇਨ੍ਹਾਂ ਲੋਕਾਂ ਦੀ ਹੋਰ ਸਹਾਇਤਾ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਾਂਗਾ"
"ਸਿੱਖ ਅਤੇ ਹਿੰਦੂ ਅਫਗਾਨਿਸਤਾਨ ਵਿੱਚ ਸਦੀਆਂ ਤੋਂ ਨਜ਼ਰਅੰਦਾਜ਼ ਕੀਤੇ ਜਾਂਦੇ ਰਹੇ ਹਨ" ਅਤੇ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਇਨ੍ਹਾਂ ਲੋਕਾਂ ਨੂੰ ਵੀ ਹੋਰ ਨਾਗਰਿਕਕਾਂ ਵਾਂਗ ਸਰਾਕਾਰੀ ਸਹੂਲਤਾਂ ਦਾ ਲਾਭ ਮਿਲੇ।

ਤਸਵੀਰ ਸਰੋਤ, EPA
ਇਸ ਤੋਂ ਪਹਿਲਾਂ ਸਿੱਖਾਂ ਅਤੇ ਹਿੰਦੂਆਂ ਦੇ ਅਫਗਾਨਿਸਤਾਨ ਦੀ ਸੰਸਦ ਵਿੱਚ ਕੋਈ ਨੁਮਾਂਇੰਦਾ ਨਹੀਂ ਹੁੰਦਾ ਸੀ।
ਦੋਹਾਂ ਭਾਈਚਾਰਿਆਂ ਦਾ ਸਿਰਫ ਇੱਕੋ ਨੁਮਾਇੰਦਾ ਸੰਸਦ ਵਿੱਚ ਜਾਂਦਾ ਹੈ।
ਨਰਿੰਦਰ ਸਿੰਘ ਪਹਿਲੇ ਅਜਿਹੇ ਵਿਅਕਤੀ ਹੋਣਗੇ ਜੋ ਅਫਗਾਨ ਸੰਸਦ (ਵਸਲੀ ਜਿਰਗਾ) ਵਿੱਚ ਦੋਹਾਂ ਭਾਈਚਾਰਿਆਂ ਦੀ ਨੁਮਾਇੰਦਗੀ ਕਰਨਗੇ।
ਇਹ ਕਾਨੂੰਨ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਦੇ ਸਮੇਂ ਪਾਸ ਕੀਤਾ ਗਿਆ ਸੀ, ਜਿਸ ਕਰਕੇ ਅੱਜ ਅਫਗਾਨਿਸਤਾਨ ਵਿੱਚ ਸਿੱਖ ਅਤੇ ਹਿੰਦੂ ਘੱਟ ਗਿਣਤੀਆਂ ਨੂੰ ਇਹ ਹੱਕ ਮਿਲਿਆ ਹੈ।
ਅਫਗਾਨ ਸੰਸਦ ਦੀਆਂ 250 ਸੀਟਾਂ ਲਈ 20 ਅਕਤੂਬਰ ਨੂੰ ਚੋਣਾਂ ਹੋਣੀਆਂ ਹਨ।
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













