ਕੈਨੇਡਾ ਵਿੱਚ ਦੁਕਾਨਾਂ 'ਚ ਵਿਕੇਗੀ ਭੰਗ, ਨਿੱਜੀ ਇਸਤੇਮਾਲ ਦੀ ਮਿਲੀ ਇਜਾਜ਼ਤ

ਤਸਵੀਰ ਸਰੋਤ, Getty Images
ਕੈਨੇਡਾ ਵਿੱਚ ਨਿੱਜੀ ਇਸਤੇਮਾਲ ਲਈ ਭੰਗ ਰੱਖਣ ਨੂੰ ਕਾਨੂੰਨੀ ਤੌਰ 'ਤੇ ਇਜਾਜ਼ਤ ਮਿਲ ਗਈ ਹੈ।
ਉਰੂਗੇਏ ਤੋਂ ਬਾਅਦ ਕੈਨੇਡਾ ਨਿੱਜੀ ਤੌਰ 'ਤੇ ਭੰਗ ਰੱਖਣ ਅਤੇ ਇਸਤੇਮਾਲ ਕਰਨ ਦੀ ਇਜਾਜ਼ਤ ਦੇਣ ਵਾਲਾ ਦੂਜਾ ਦੇਸ ਹੈ।
ਸਰਕਾਰ ਵੱਲੋਂ ਕਰੀਬ 1.5 ਕਰੋੜ ਪਰਿਵਾਰਾਂ ਨੂੰ ਈਮੇਲ ਰਾਹੀਂ ਨਵੇਂ ਕਾਨੂੰਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾਣਗੀਆਂ।
ਨਵੇਂ ਕਾਨੂੰਨ ਨਾਲ ਪੁਲਿਸ ਲਈ ਸਭ ਤੋਂ ਵੱਡੀ ਚੁਣੌਤੀ ਹੈ ਡਰੱਗਸ ਲੈ ਕੇ ਗੱਡੀ ਚਲਾਉਣ ਵਾਲਿਆਂ ਨਾਲ ਕਿਵੇਂ ਨਜਿੱਠਿਆ ਜਾਵੇ।
ਕੈਨੇਡਾ ਦੇ ਸੂਬੇ ਅਤੇ ਪ੍ਰਸ਼ਾਸਨ ਮਹੀਨਿਆਂ ਤੋਂ ਇਸ ਪਾਬੰਦੀ ਨੂੰ ਖ਼ਤਮ ਕਰਨ ਦੀਆਂ ਤਿਆਰੀਆਂ ਕਰ ਰਹੇ ਸਨ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Reuters
ਬੁੱਧਵਾਰ ਨੂੰ ਕੈਨੇਡਾ ਦੇ ਸੂਬੇ ਨਿਊਫਾਊਂਡਲੈਂਡ ਵਿੱਚ ਸਭ ਤੋਂ ਪਹਿਲਾਂ ਭੰਗ ਦੀ ਕਾਨੂੰਨੀ ਤੌਰ 'ਤੇ ਵਿਕਰੀ ਸ਼ੁਰੂ ਹੋਈ।
ਭੰਗ ਦੀ ਕਾਨੂੰਨੀ ਵਿਕਰੀ ਨੂੰ ਲੈ ਕੇ ਕਈ ਸਵਾਲ ਹਨ ਜਿਨ੍ਹਾਂ ਦੇ ਜਵਾਬ ਦੇਣੇ ਬਾਕੀ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਨਿੱਜੀ ਤੌਰ 'ਤੇ ਭੰਗ ਦੀ ਵਿਕਰੀ ਨੂੰ ਇਜਾਜ਼ਤ ਮਿਲਣ ਨਾਲ ਭੰਗ ਦੀ ਮੰਗ ਵਧੇਗੀ ਜਿਸ ਨੂੰ ਪੂਰਾ ਕਰਨਾ ਇੱਕ ਵੱਡੀ ਚੁਣੌਤੀ ਹੈ।

ਤਸਵੀਰ ਸਰੋਤ, Getty Images
ਓਨਟਾਰਿਓ ਵਿੱਚ ਕੁਝ ਮਹੀਨੇ ਬਾਅਦ ਭੰਗ ਦੀ ਵਿਕਰੀ ਸ਼ੁਰੂ ਹੋਵੇਗੀ। ਹਾਲਾਂਕਿ ਲੋਕ ਆਨਲਾਈਨ ਭੰਗ ਨੂੰ ਆਡਰ ਕਰ ਸਕਦੇ ਹਨ।
ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਜਿੱਥੇ ਵੱਡੀ ਮਾਤਰਾ ਵਿੱਚ ਭੰਗ ਇਸਤੇਮਾਲ ਹੁੰਦੀ ਹੈ, ਉੱਥੇ ਕੇਵਲ ਇੱਕ ਹੀ ਸਟੋਰ ਖੋਲ੍ਹਿਆ ਗਿਆ ਹੈ।
ਕੈਨੇਡਾ ਵਿੱਚ ਭੰਗ ਦੀ ਵਿਕਰੀ ਨੂੰ ਕਿਉਂ ਮਿਲੀ ਇਜਾਜ਼ਤ?
ਭੰਗ ਬਾਰੇ ਇਸ ਫੈਸਲੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣਾ 2015 ਦੀਆਂ ਚੋਣਾਂ ਵੇਲੇ ਕੀਤਾ ਵਾਅਦਾ ਪੂਰਾ ਕੀਤਾ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਤਰਕ ਹੈ ਕਿ ਕੈਨੇਡਾ ਦੇ ਡਰੱਗਸ ਸਬੰਧੀ ਇੱਕ ਸਦੀ ਪੁਰਾਣੇ ਕਾਨੂੰਨ ਹੁਣ ਬੇਅਸਰ ਹਨ ਤੇ ਕੈਨੇਡਾ ਵਿੱਚ ਅਜੇ ਵੀ ਕਾਫੀ ਲੋਕ ਇਸ ਦਾ ਸੇਵਨ ਕਰਦੇ ਹਨ।

ਤਸਵੀਰ ਸਰੋਤ, Reuters
ਉਨ੍ਹਾਂ ਕਿਹਾ ਕਿ ਨਵਾਂ ਕਾਨੂੰਨ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਜਿਸ ਨਾਲ ਡਰੱਗਸ ਬੱਚਿਆਂ ਤੋਂ ਦੂਰ ਰਹਿਣਗੇ ਅਤੇ ਡਰੱਗਸ ਦਾ ਮੁਨਾਫਾ ਅਪਰਾਧੀਆਂ ਤੋਂ ਦੂਰ ਰਹੇਗਾ।
ਸਰਕਾਰ ਨੂੰ ਉਮੀਦ ਹੈ ਕਿ ਭੰਗ ਦੀ ਵਿਕਰੀ ਨਾਲ ਉਸ ਨੂੰ ਸਾਲਾਨਾ 400 ਮਿਲੀਅਨ ਡਾਲਰ ਦੀ ਟੈਕਸ ਆਮਦਨ ਹੋਵੇਗੀ।
ਕੀ ਹੈ ਨਵਾਂ ਕਾਨੂੰਨ?
ਕੋਈ ਵੀ ਬਾਲਗ ਲਾਈਸੈਂਸਸ਼ੁਦਾ ਪ੍ਰੋਡਿਊਸਰ ਜਾਂ ਰਿਟੇਲਰ ਤੋਂ ਭੰਗ ਦਾ ਤੇਲ, ਬੀਜ, ਪੌਧੇ ਅਤੇ ਸੁੱਕੀ ਭੰਗ ਖਰੀਦ ਸਕਦਾ ਹੈ।
ਕੋਈ ਬਾਲਗ ਵਿਅਕਤੀ ਜਨਤਕ ਥਾਂਵਾਂ 'ਤੇ ਉਹ 30 ਗ੍ਰਾਮ ਭੰਗ ਲੈ ਕੇ ਜਾ ਸਕਦਾ ਹੈ। ਭੰਗ ਨਾਲ ਬਣੇ ਪਦਾਰਥ ਦੀ ਵਿਕਰੀ ਸ਼ੁਰੂ ਹੋਣ ਵਿੱਚ ਇੱਕ ਸਾਲ ਤੱਕ ਲੱਗ ਸਕਦਾ ਹੈ।
ਭੰਗ ਦੀ ਵਿਕਰੀ ਨੂੰ ਲੈ ਕੇ ਕੀ ਹੈ ਚਿੰਤਾ?
ਭੰਗ ਦੀ ਵਿਕਰੀ ਨੂੰ ਲੈ ਕੇ ਮਿਲੀ ਕਾਨੂੰਨੀ ਇਜਾਜ਼ਤ ਨਾਲ ਇਹੀ ਨਹੀਂ ਹੈ ਕਿ ਇਸ ਨਾਲ ਸਿਹਤ ਨੂੰ ਹੁੰਦੇ ਨੁਕਸਾਨ ਬਾਰੇ ਫਿਕਰ ਖ਼ਤਮ ਹੋ ਗਈ ਹੈ।
ਕੈਨੇਡਾ ਦੀ ਮੈਡੀਕਲ ਐਸੋਸੀਏਸ਼ਨ ਨੇ ਇੱਕ ਜਰਨਲ ਵਿੱਚ ਲਿਖੇ ਸੰਪਾਦਕੀ ਵਿੱਚ ਇਸ ਫੈਸਲੇ ਦਾ ਵਿਰੋਧ ਕੀਤਾ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਕਿਹਾ ਹੈ ਕਿ ਕੌਮੀ ਪੱਧਰ 'ਤੇ ਕੀਤੇ ਜਾ ਰਹੇ ਇਸ ਤਜ਼ਰਬੇ ਨਾਲ ਭੰਗ ਦੇ ਉਤਪਾਦਕਾਂ ਦੇ ਮੁਨਾਫੇ ਤੇ ਟੈਕਸ ਆਮਦਨ ਲਈ ਕੈਨੇਡਾ ਦੇ ਲੋਕਾਂ ਦੀ ਸਿਹਤ ਨੂੰ ਤਾਕ 'ਤੇ ਰੱਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:
ਸਰਕਾਰੀ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਉਨ੍ਹਾਂ ਲੋਕਾਂ ਨੂੰ ਮੁਆਫੀ ਦੇਣ ਬਾਰੇ ਫਾਸਟ ਟ੍ਰੈਕ ਪ੍ਰਕਿਰਿਆ ਬਾਰੇ ਵਿਚਾਰ ਕਰ ਰਹੀ ਹੈ ਜਿਨ੍ਹਾਂ ਕੋਲ ਹੁਣ ਤੈਅ ਕੀਤੀ ਮਾਤਰਾ ਵਿੱਚ ਭੰਗ ਫੜੀ ਗਈ ਸੀ।
ਕੈਨੇਡਾ ਵੱਚ ਅਜਿਹੇ ਲੋਕਾਂ ਦੀ ਗਿਣਤੀ 50,000 ਹੈ ਜਿਨ੍ਹਾਂ 'ਤੇ ਭੰਗ ਰੱਖਣ ਦੇ ਇਲਜ਼ਾਮ ਲੱਗੇ ਹੋਏ ਹਨ।
ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












