ਕੈਨੇਡਾ ਦੀ ਪਾਰਲੀਮੈਂਟ ਵੱਲੋਂ ਭੰਗ ਦੀ ਮਨੋਰੰਜਕ ਮੰਤਵਾਂ ਲਈ ਵਰਤੋਂ ਨੂੰ ਪ੍ਰਵਾਨਗੀ

ਤਸਵੀਰ ਸਰੋਤ, AFP/GETTY
ਕੈਨੇਡਾ ਦੀ ਪਾਰਲੀਮੈਂਟ ਨੇ ਭੰਗ ਦੀ ਮਨੋਰੰਜਕ ਮੰਤਵਾਂ ਲਈ ਵਰਤੋਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਮੰਗਲਵਾਰ ਨੂੰ 29 ਦੇ ਮੁਕਾਬਲੇ 52 ਵੋਟਾਂ ਨਾਲ ਪਾਸ ਕੀਤਾ ਗਏ ਇਸ ਕਾਨੂੰਨ ਵਿੱਚ ਭੰਗ ਦੀ ਖੇਤੀ, ਵੰਡ ਅਤੇ ਵਿਕਰੀ ਬਾਰੇ ਨਿਯਮ ਹਨ।
ਕੈਨੇਡਾ ਭੰਗ (ਮੈਰੀਜੁਆਨਾ ਜਾਂ ਕੈਨੇਬੀਜ਼) ਦੀ ਮਨੋਰੰਜਕ ਮੰਤਵਾਂ ਲਈ ਵਰਤੋਂ ਨੂੰ ਕਾਨੂੰਨੀ ਕਰਨ ਵਾਲਾ ਦੂਜਾ ਵੱਡਾ ਦੇਸ ਹੈ।
ਇਹ ਵੀ ਪੜ੍ਹੋ :
ਇਸ ਤੋਂ ਪਹਿਲਾਂ ਸਾਲ 2013 ਵਿੱਚ ਉਰੂਗਏ ਨੇ ਇਸ ਨੂੰ ਕਾਨੂੰਨੀ ਮਾਨਤਾ ਦਿੱਤੀ ਸੀ ਅਤੇ ਕਈ ਅਮਰੀਕੀ ਸੂਬਿਆਂ ਨੇ ਵੀ ਇਸ ਦੇ ਪੱਖ ਵਿੱਚ ਵੋਟ ਕੀਤਾ ਹੋਇਆ ਹੈ।
ਸਾਲ 1923 ਵਿੱਚ ਭੰਗ ਰੱਖਣਾ ਗੈਰ-ਕਾਨੂੰਨੀ ਬਣਾ ਦਿੱਤਾ ਗਿਆ ਸੀ ਪਰ ਸਾਲ 2001 ਵਿੱਚ ਦਵਾਈ ਦੇ ਰੂਪ ਵਿੱਚ ਇਸ ਦੀ ਵਰਤੋਂ ਨੂੰ ਖੁੱਲ੍ਹ ਦਿੱਤੀ ਗਈ ਸੀ।
ਬਿਲ ਨੂੰ ਕੈਨੇਡਾ ਵਿੱਚ ਮਹਾਰਾਣੀ ਦੇ ਵਾਇਸ ਰਾਏ ਵੱਲੋਂ 'ਸ਼ਾਹੀ ਪ੍ਰਵਾਨਗੀ' ਮਿਲ ਜਾਣ ਮਗਰੋਂ ਸਰਕਾਰ ਇਸ ਨੂੰ ਲਾਗੂ ਕਰਨ ਲਈ ਤਰੀਕ ਤੈਅ ਕਰੇਗੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਵਿੱਚ ਕਿਹਾ ਕਿ ਹੁਣ ਤੱਕ ਸਾਡੇ ਬੱਚਿਆਂ ਲਈ ਮੈਰੀਜੁਆਨਾ - ਅਤੇ ਮੁਜਰਮਾਂ ਲਈ ਮੁਨਾਫ਼ਾ ਹਾਸਲ ਕਰਨਾ ਬਹੁਤ ਆਸਾਨ ਸੀ। ਅੱਜ ਅਸੀਂ ਇਸ ਨੂੰ ਬਦਲ ਰਹੇ ਹਾਂ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਅਤੇ ਹੋਰ ਧਿਰ ਇਸ ਬਾਰੇ ਫਿਕਰ ਜ਼ਾਹਿਰ ਕਰ ਰਹੇ ਹਨ।
ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਸੂਬਿਆਂ ਅਤੇ ਮਿਊਨਸਿਪਲ ਕਮੇਟੀਆਂ ਨੂੰ ਭੰਗ ਦੇ ਬਾਜ਼ਾਰ ਕਾਇਮ ਕਰਨ ਲਈ ਅੱਠ ਤੋਂ ਬਾਰਾਂ ਹਫ਼ਤਿਆਂ ਦਾ ਸਮਾਂ ਦੇ ਸਕਦੀ ਹੈ।
ਇਸ ਵਿੱਚ ਪੁਲਿਸ ਅਤੇ ਸਨਅਤ ਨੂੰ ਵੀ ਲੋੜੀਂਦੀ ਤਿਆਰੀ ਲਈ ਸਮਾਂ ਮਿਲੇਗਾ। ਸਾਲ 2015 ਵਿੱਚ ਇੱਕ ਅੰਦਾਜ਼ੇ ਮੁਤਾਬਕ ਕੈਨੇਡੀਅਨ ਲੋਕਾਂ ਨੇ ਮੈਰੀਜੁਆਨਾ ਉੱਪਰ ਸ਼ਰਾਬ ਦੇ ਬਰਾਬਰ ਹੀ ਖ਼ਰਚ ਕੀਤਾ ਹੈ।
ਇਹ ਕਾਨੂੰਨੀ ਫਰੇਮਵਰਕ ਕਿਵੇਂ ਕੰਮ ਕਰੇਗਾ?
ਸੰਭਾਵਾਨਾ ਹੈ ਕਿ ਕੈਨੇਡੀਅਨ ਲੋਕ ਸਤੰਬਰ ਦੇ ਮੱਧ ਤੱਕ ਲਾਈਸੈਂਸਧਾਰੀ ਕਾਸ਼ਤਕਾਰਾਂ ਵੱਲੋਂ ਤਿਆਰ ਮੈਰੀਜੁਆਨਾ ਅਤੇ ਇਸ ਦਾ ਤੇਲ ਖ਼ਰੀਦ ਸਕਣਗੇ।
ਉਹ ਇਸ ਨੂੰ ਮੈਰੀਜੁਆਨਾ ਦੇ ਫੈਡਰਲ ਤੌਰ 'ਤੇ ਲਾਈਸੈਂਸਧਾਰੀ ਕਾਸ਼ਤਕਾਰਾਂ ਤੋਂ ਆਨ ਲਾਈਨ ਆਰਡਰ ਕਰ ਸਕਣਗੇ।

ਤਸਵੀਰ ਸਰੋਤ, Getty Images
18 ਸਾਲ ਅਤੇ ਕਈ ਸੂਬਿਆਂ ਵਿੱਚ 19 ਦੀ ਉਮਰ ਦੇ ਬਾਲਗ 30 ਗਰਾਮ ਤੱਕ ਮੈਰੀਜੁਆਨਾ ਆਪਣੇ ਕੋਲ ਰੱਖ ਸਕਣਗੇ।
ਇਸ ਦੀ ਵਿਕਰੀ ਅਤੇ ਵਰਤੋਂ ਦੇ ਸਥਾਨ ਆਦਿ ਬਾਰੇ ਫੈਸਲੇ ਸੂਬਾ ਸਰਕਾਰਾਂ ਦੇ ਅਧਿਕਾਰ ਵਿੱਚ ਹੋਵੇਗਾ।
ਹਾਲਾਂਕਿ ਫੈਡਰਲ ਸਰਕਾਰ ਨੇ ਇਸ ਦੇ ਪੈਕਟਾਂ ਉੱਪਰ ਸਖ਼ਤ ਸਿਹਤ ਨਾਲ ਜੁੜੀ ਚੇਤਾਵਨੀ ਬਾਰੇ ਦਿਸ਼ਾ ਨਿਰਦੇਸ਼ ਬਣਾਏ ਹਨ। ਸਰਕਾਰ ਨੇ ਨੌਜਵਾਨਾਂ ਨੂੰ ਕੇਂਦਰ ਬਣਾ ਕੇ ਮਸ਼ਹੂਰੀਆਂ ਕਰਨ ਅਤੇ ਇਸ਼ਤਿਹਾਰਬਾਜ਼ੀ ਉੱਘੀਆਂ ਹਸਤੀਆਂ, ਕਿਰਦਾਰਾਂ ਜਾਂ ਜਾਨਵਰਾਂ ਦੀ ਵਰਤੋਂ ਬਾਰੇ ਵੀ ਦਿਸ਼ਾ ਨਿਰਦੇਸ਼ ਕਾਇਮ ਕੀਤੇ ਹਨ।
ਕੀ ਗੈਰ-ਕਾਨੂੰਨੀ ਰਹੇਗਾ?
ਤੀਹ ਗਰਾਮ ਤੋਂ ਵੱਧ ਮਾਤਰਾ ਵਿੱਚ ਭੰਗ ਆਪਣੇ ਕੋਲ ਰੱਖਣਾ ਅਤੇ ਘਰ ਵਿੱਚ ਚਾਰ ਬੂਟਿਆਂ ਤੋਂ ਵੱਧ ਉਗਾਉਣਾ।
ਗੈਰ-ਲਾਈਸੈਂਸਧਾਰੀ ਤੋਂ ਖਰੀਦਣਾ।
ਸਜ਼ਾਵਾਂ ਸਖ਼ਤ ਹੋਣਗੀਆਂ ਜਿਵੇਂ ਨਾਬਾਲਗਾਂ ਨੂੰ ਭੰਗ ਵੇਚਣ ਵਾਲੇ ਨੂੰ 14 ਸਾਲਾਂ ਤੱਕ ਦੀ ਕੈਦ।

ਤਸਵੀਰ ਸਰੋਤ, Getty Images
ਕਈਆਂ ਦਾ ਮੰਨਣਾ ਹੈ ਕਿ ਇਹ ਸਜ਼ਾਵਾਂ ਇਸੇ ਉਮਰੇ ਦੇ ਲੋਕਾਂ ਨੂੰ ਸ਼ਰਾਬ ਵੇਚਣ ਦੇ ਜੁਰਮ ਨਾਲੋਂ ਵਧੇਰੇ ਸਖ਼ਤ ਹਨ।
ਕੈਨੇਡਾ ਇਹ ਫੈਸਲਾ ਕਿਉਂ ਲੈ ਰਿਹਾ ਹੈ?
ਇਹ ਬਿਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਆਪਣੇ ਸਾਲ 2015 ਵਿੱਚ ਕੀਤੇ ਵਾਅਦੇ ਨੂੰ ਪੂਰਾ ਕਰੇਗਾ।
ਉਨ੍ਹਾਂ ਦਾ ਤਰਕ ਸੀ ਕਿ ਨਸ਼ਿਆਂ ਬਾਰੇ ਦੇਸ ਦੇ ਸਦੀ ਪੁਰਾਣੇ ਕਾਨੂੰਨ ਨਾਕਸ ਹਨ ਅਤੇ ਕੈਨੇਡੀਅਨ ਲੋਕ ਸੰਸਾਰ ਦੇ ਸਭ ਤੋਂ ਵੱਡੇ ਨਸ਼ੇੜੀਆਂ ਵਿੱਚੋਂ ਹਨ।
ਰਾਇਸ਼ੁਮਾਰੀਆਂ ਨੇ ਦਰਸਾਇਆ ਹੈ ਕਿ ਬਹੁਗਿਣਤੀ ਕੈਨੇਡੀਅਨ ਇਸ ਦੇ ਪੱਖ ਵਿੱਚ ਹਨ।
ਜ਼ਿਕਰਯੋਗ ਹੈ ਕਿ ਭੰਗ ਨੂੰ ਕਾਨੂੰਨੀ ਬਣਾਉਣ ਬਾਰੇ ਵਿਸ਼ਵ ਭਰ ਵਿੱਚ ਹੀ ਲਹਿਰ ਉੱਠ ਰਹੀ ਹੈ।
ਪੰਜਾਬ ਵਿੱਚ ਵੀ ਉੱਠ ਰਹੀ ਹੈ ਨਸ਼ਿਆਂ ਦੀ ਖੇਤੀ ਨੂੰ ਕਾਨੂੰਨੀ ਕਰਨ ਦੀ ਮੰਗ
ਪਟਿਆਲੇ ਤੋਂ ਆਪ ਪਾਰਟੀ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਪੰਜਾਬ ਦੀ ਕਿਸਾਨੀ ਲਈ ਅਤੇ ਸੂਬੇ ਵਿੱਚੋਂ ਰਸਾਇਣਕ ਨਸ਼ਿਆਂ ਨੂੰ ਰੋਕਣ ਲਈ ਕੁਦਰਤੀ ਨਸ਼ਿਆਂ ਦੀ ਖੇਤੀ ਨੂੰ ਕਾਨੂੰਨੀ ਮਾਨਤਾ ਦੇਣ ਦੀ ਵਕਾਲਤ ਕਰਦੇ ਰਹੇ ਹਨ।
ਡਾ. ਗਾਂਧੀ ਨੇ ਦੱਸਿਆ ਕਿ ਦੇਸ਼ ਦੇ 12 ਰਾਜਾਂ ਵਿੱਚ ਪੋਸਤ ਦੀ ਖੇਤੀ ਦੀ ਖੁੱਲ੍ਹ ਹੈ ਅਤੇ ਦੁਨੀਆਂ ਦੇ 52 ਦੇਸ਼ ਇਹ ਖੇਤੀ ਕਰਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਭਾਰਤ ਅੰਦਰ ਦੋ ਤਰ੍ਹਾਂ ਦਾ ਕਾਨੂੰਨ ਕਿਉਂ ਚੱਲ ਰਿਹਾ ਹੈ?
ਨਸ਼ਿਆਂ ਦੀ ਖੇਤੀ ਕਰਨ ਦੀ ਇਜਾਜ਼ਤ ਦੀ ਮੰਗ ਕਰਨ ਲਈ ਇੱਕ ਰੈਲੀ ਮੰਡੀ ਅਹਿਮਦਗੜ੍ਹ ਵਿਖੇ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ।
ਦੇਸ਼ ਦੇ 12 ਰਾਜਾਂ ਵਿੱਚ ਪੋਸਤ ਦੀ ਖੇਤੀ ਦੀ ਖੁੱਲ੍ਹ ਹੈ ਅਤੇ ਦੁਨੀਆਂ ਦੇ 52 ਦੇਸ਼ ਇਹ ਖੇਤੀ ਕਰਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਭਾਰਤ ਅੰਦਰ ਦੋ ਤਰ੍ਹਾਂ ਦਾ ਕਾਨੂੰਨ ਕਿਉਂ ਚੱਲ ਰਿਹਾ ਹੈ?

ਤਸਵੀਰ ਸਰੋਤ, Jasbir Setra/BBC
ਮੱਧ ਪ੍ਰਦੇਸ਼ ਤੇ ਰਾਜਸਥਾਨ ਸਮੇਤ ਇਕ ਦਰਜਨ ਸੂਬੇ ਪੋਸਤ ਦੀ ਖੇਤੀ ਕਰਦੇ ਹਨ। ਭੁੱਕੀ ਤੇ ਅਫੀਮ ਦੀ ਵਰਤੋਂ ਦਵਾਈਆਂ ਵਿੱਚ ਹੁੰਦੀ ਹੈ ਤੇ ਵਿਦੇਸ਼ਾਂ ਵਿੱਚ ਵੀ ਅਫੀਮ ਭੇਜੀ ਜਾਂਦੀ ਹੈ।
ਉਨ੍ਹਾਂ ਮੁਤਾਬਕ ਪਿਛਲੇ ਸਾਲ 243 ਟਨ ਅਫੀਮ ਭਾਰਤ ਨੇ ਵਿਦੇਸ਼ਾਂ ਨੂੰ ਭੇਜੀ ਜਿਸ ਦਾ ਲਾਹਾ ਇਸ ਦੀ ਖੇਤੀ ਕਰਨ ਵਾਲੇ ਰਾਜਾਂ ਨੂੰ ਹੋਇਆ।
ਫਿਰ ਪੰਜਾਬ ਦੀ ਥੁੜਾਂ ਮਾਰੀ, ਡੁੱਬ ਰਹੀ ਤੇ ਕਰਜ਼ਈ ਕਿਸਾਨੀ ਨੂੰ ਬਚਾਉਣ ਲਈ ਇਹ ਖੁੱਲ੍ਹ ਕਿਉਂ ਨਹੀਂ ਦਿੱਤੀ ਜਾ ਰਹੀ।
ਉਨ੍ਹਾਂ ਦਾ ਕਹਿਣਾ ਸੀ ਕਿ ਦੁਨੀਆਂ ਬਦਲ ਰਹੀ ਹੈ ਜਿਸ ਦੀ ਮਿਸਾਲ ਕੈਨੇਡਾ ਤੇ ਅਮਰੀਕਾ ਵਰਗੇ ਦੇਸ਼ਾਂ ਨੇ ਭੰਗ ਸਬੰਧੀ ਖੁੱਲ੍ਹ ਦਿੱਤੀ ਹੈ।
ਅਮਰੀਕਾ ਨੇ 30 ਰਾਜਾਂ ਵਿੱਚ ਭੰਗ ਦੀ ਖੁੱਲ੍ਹ ਦੇਣ ਤੋਂ ਇਲਾਵਾ 30 ਗ੍ਰਾਮ ਭੰਗ ਜੇਬ ਵਿੱਚ ਰੱਖਣ ਅਤੇ ਘਰ ਦੇ ਪਿਛਵਾੜੇ ਵਿੱਚ 5 ਤੋਂ 35 ਬੂਟੇ ਲਾਉਣ ਦੀ ਵੀ ਖੁੱਲ੍ਹ ਦਿੱਤੀ ਹੈ।
ਡਾ. ਗਾਂਧੀ ਨੇ ਕਿਹਾ ਕਿ ਕੁਦਰਤੀ ਨਸ਼ਿਆਂ ਦੀ ਖੇਤੀ ਦੀ ਖੁੱਲ੍ਹ ਦੇਣ ਦਾ ਮੁੱਦਾ ਉਹ ਪਾਰਲੀਮੈਂਟ ਵਿੱਚ ਵੀ ਜ਼ੋਰ ਸ਼ੋਰ ਨਾਲ ਉਠਾਉਣਗੇ। ਉਨ੍ਹਾਂ ਇਸ ਸਬੰਧੀ ਇੱਕ ਮੰਗ ਪੱਤਰ ਪੰਜਾਬ ਦੇ ਪ੍ਰਮੁੱਖ ਸਕੱਤਰ ਨੂੰ ਵੀ ਸੌਂਪਿਆ ਹੈ ਜੋ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਪਹੁੰਚ ਚੁੱਕਾ ਹੈ।
ਸ਼ਸ਼ੀ ਥਰੂਰ ਵੀ ਇਸ ਬਾਰੇ ਟਵੀਟ ਕਰ ਚੁੱਕੇ ਹਨ-
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਹੋਰ ਦੇਸਾਂ ਵਿੱਚ ਕੀ ਕਾਨੂੰਨ ਹਨ?
ਕਈ ਦੇਸ ਜਿਵੇਂ ਅਮਰੀਕਾ ਦੇ ਕਈ ਸੂਬੇ, ਜਰਮਨੀ, ਇਟਲੀ ਅਤੇ ਨੀਦਰਲੈਂਡਜ਼ ਨੇ ਕੈਨੇਬੀਜ਼ ਦੀ ਦਵਾਈ ਵਜੋਂ ਵਰਤੋਂ ਨੂੰ ਕਾਨੂੰਨੀ ਕੀਤਾ ਹੋਇਆ ਹੈ।
ਉਰੂਗੇਏ ਨੇ ਸਾਲ 2013 ਤੋਂ ਵਿੱਚ ਘਰ ਵਿੱਚ ਨਿੱਜੀ ਵਰਤੋਂ ਛੇ ਬੂਟੇ ਉਗਾਉਣ ਦੀ ਇਜਾਜ਼ਤ ਹੈ।

ਤਸਵੀਰ ਸਰੋਤ, LEWIS WHYLD/PA
ਸਪੇਨ ਵਿੱਚ ਨਿੱਜੀ ਥਾਵਾਂ ਉੱਤੇ ਨਿੱਜੀ ਵਰਤੋਂ ਲਈ ਕੈਨੇਬੀਜ਼ ਉਗਾਉਣ ਦੀ ਆਗਿਆ ਹੈ।
ਨੀਦਰਲੈਂਡਜ਼ ਵਿੱਚ ਤਕਨੀਕੀ ਤੌਰ 'ਤੇ ਭੰਗ ਰੱਖਣ ਦੀ ਪਾਬੰਦੀ ਹੈ ਪਰ ਨਿੱਜੀ ਵਰਤੋਂ ਲਈ ਪੰਜ ਗਰਾਮ ਤੱਕ ਆਪਣੇ ਕੋਲ ਰੱਖੀ ਜਾ ਸਕਦੀ ਹੈ।
ਹਾਲਾਂਕਿ ਪੁਲਿਸ ਇਸ ਨੂੰ ਜ਼ਬਤ ਕਰ ਸਕਦੀ ਹੈ। ਕੁਝ ਕਾਫੀ ਦੀਆਂ ਦੁਕਾਨਾਂ 'ਤੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਕੁਝ ਹੋਰ ਦੇਸਾਂ ਵਿੱਚ ਵੀ ਭੰਗ ਦੀ ਮਨੋਰੰਜਕ ਮੰਤਵਾਂ ਲਈ ਵਰਤੋਂ ਕੀਤੀ ਜਾ ਸਕਦੀ ਹੈ। ਜਿਵੇਂ- ਆਸਟਰੇਲੀਆ, ਬ੍ਰਾਜ਼ੀਲ, ਕੋਲੰਬੀਆ, ਜਮਾਇਕਾ ਅਤੇ ਲਗਜ਼ਮਬਰਗ ਵਿੱਚ।












