You’re viewing a text-only version of this website that uses less data. View the main version of the website including all images and videos.
ਹੁਣ A ਫਾਰ ਐਪਲ ਤੇ Z ਫਾਰ ਜ਼ੂ ਨਹੀਂ ਰਿਹਾ, ਦੇਖੋ ਗੂਗਲ 'ਤੇ A-Z ਦਾ ਮਤਲਬ ਕੀ?
- ਲੇਖਕ, ਲਿਓ ਕੇਲੀਅਨ
- ਰੋਲ, ਪੱਤਰਕਾਰ, ਬੀਬੀਸੀ
ਗੂਗਲ 'ਤੇ ਇੱਕ ਦਿਨ ਵਿੱਚ ਤਿੰਨ ਬਿਲੀਅਨ ਤੋਂ ਵੱਧ ਸਰਚ ਕੀਤੀ ਜਾਂਦੀ ਹੈ।
ਜ਼ਿਆਦਾਤਰ ਸਰਚ ਇੱਕ ਪੂਰੇ ਸ਼ਬਦ ਜਾਂ ਵਾਕਾਂ ਦੀ ਕੀਤੀ ਜਾਂਦੀ ਹੈ ਪਰ ਕਈ ਵਾਰੀ ਇਕੱਲੇ ਅੱਖਰ ਨੂੰ ਵੀ ਸਰਚ ਕੀਤਾ ਜਾਂਦਾ ਹੈ।
ਇੱਕ ਅੱਖਰ ਨੂੰ ਜੇ ਗੂਗਲ 'ਤੇ ਟਾਈਪ ਕਰੀਏ ਤਾਂ ਬਹੁਤ ਅਨੋਖੇ ਨਤੀਜੇ ਸਾਹਮਣੇ ਆਉਂਦੇ ਹਨ। ਅਸੀਂ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇੱਕ ਅੱਖਰ ਨਾਲ ਕੀ-ਕੀ ਸਬੰਧਤ ਹੈ।
ਇਹ ਵੀ ਪੜ੍ਹੋ:
ਗੂਗਲ ਦੇ ਯੂਕੇ ਸਰਚ ਇੰਜਨ 'ਤੇ ਸਰਚ ਕੀਤਾ ਗਿਆ। ਤੁਹਾਨੂੰ ਆਪਣੇ ਸਰਚ ਇੰਜਨ 'ਤੇ ਵੱਖਰੇ ਨਤੀਜੇ ਨਜ਼ਰ ਆ ਸਕਦੇ ਹਨ।
A -ਅਲੀ-ਯੂਟਿਊਬ ਚੈਨਲ
ਗੂਗਲ ਉੱਤੇ ਪਹਿਲਾ ਅੱਖਰ A ਟਾਈਪ ਕਰਦਿਆਂ ਹੀ ਅਲੀ ਯੂ-ਟਿਊਬ ਚੈਨਲ ਆਉਂਦਾ ਹੈ। 14 ਮਿਲੀਅਨ ਤੋਂ ਵੱਧ ਲੋਕ ਇਸ ਯੂ-ਟਿਊਬ ਚੈਨਲ ਨੂੰ ਫੋਲੋ ਕਰਦੇ ਹਨ, ਜਿਸ ਵਿੱਚ ਖੇਡ ਵਿੱਚ ਕੁਸ਼ਲਤਾ ਦਿਖਾਈ ਜਾਂਦੀ ਹੈ।
ਇਸੇ ਪ੍ਰਸਿੱਧੀ ਕਾਰਨ 2015 ਵਿੱਚ ਉਨ੍ਹਾਂ ਨੂੰ ਗਿਨੀਜ਼ ਵਰਡਲ ਰਿਕਾਰਡ ਵਿੱਚ ਇੱਕ ਕੀਰਤੀਮਾਨ ਵਜੋਂ ਦਰਜ ਕੀਤਾ ਗਿਆ।
B - ਸਮਾਰਟ ਡਿਜੀਟਲ ਬੈਂਕਿੰਗ ਸਰਵਿਸ
ਕਲਾਈਡੈਸਡੇਲ ਬੈਂਕ ਐਪ ਇੱਕ ਡਿਜੀਟਲ ਬੈਂਕਿੰਗ ਸਰਵਿਸ ਹੈ, ਜਿੱਥੇ ਕਰੰਟ ਅਤੇ ਸੇਵਿੰਗ ਅਕਾਊਂਟ ਦੋਵੇਂ ਹਨ। ਇਹ ਐਪ ਟੈਬਲੇਟ ਅਤੇ ਮੋਬਾਈਲ ਵਾਸਤੇ ਹੈ।
ਇਸ ਐਪ ਰਾਹੀਂ ਤੁਸੀਂ ਆਪਣੇ ਬਜਟ, ਬੱਚਤ ਅਤੇ ਖਰਚ ਦਾ ਪੂਰਾ ਵੇਰਵਾ ਲੈ ਸਕਦੇ ਹੋ।
C- ਪ੍ਰੋਗਰਾਮਿੰਗ ਭਾਸ਼ਾ
C ਟਾਈਪ ਕਰਨ 'ਤੇ ਪ੍ਰੋਗਰਾਮਿੰਗ ਭਾਸ਼ਾ ਸਾਹਮਣੇ ਆਉਂਦੀ ਹੈ। ਕੋਡ ਕਰਨ ਵਾਲੀ ਇਸ ਭਾਸ਼ਾ ਬਾਰੇ ਤੁਸੀਂ 'ਗੀਕਜ਼-ਫਾਰ-ਗੀਕਜ਼' ਦੀ ਵੈੱਬਸਾਈਟ ਤੋਂ ਜਾਣਕਾਰੀ ਲੈ ਸਕਦੇ ਹੋ।
D - ਇੱਕ ਹੋਰ ਪ੍ਰੋਗਰਾਮਿੰਗ ਭਾਸ਼ਾ
'ਵਾਈਰਡ' ਮੈਗਜ਼ੀਨ ਨੇ ਚਾਰ ਸਾਲ ਪਹਿਲਾਂ D ਨੂੰ 'ਅਗਲੀ ਵੱਡੀ ਪ੍ਰੋਗਰਾਮਿੰਗ ਭਾਸ਼ਾ' ਕਰਾਰ ਦਿੱਤਾ ਸੀ।
ਮੌਜੂਦਾ ਸਰਵੇਖਣ ਮੁਤਾਬਕ ਇਹ 23ਵੀਂ ਕੋਡਿੰਗ ਭਾਸ਼ਾ ਹੈ ,ਜੋ ਕਿ ਵਰਤੀ ਜਾ ਰਹੀ ਹੈ। ਨੈੱਟਫਲਿਕਸ, ਫੇਸਬੁੱਕ, ਈਬੇਅ ਇਸੇ ਭਾਸ਼ਾ ਵਿੱਚ ਕੋਡ ਕੀਤੇ ਗਏ ਹਨ।
E! ਨਿਊਜ਼
E ਇੱਕ ਨਿਊਜ਼ ਪੋਰਟਲ ਹੈ, ਜਿੱਥੇ ਮਨੋਰੰਜਨ ਜਗਤ ਨਾਲ ਜੁੜੀਆਂ ਖ਼ਬਰਾਂ, ਫੋਟੋਆਂ ਅਤੇ ਵੀਡੀਓਜ਼ ਹਨ।
F ਫੇਸਬੁੱਕ
ਦੁਨੀਆਂ ਭਰ ਦੇ ਲੋਕਾਂ ਨੂੰ ਜੋੜਨ ਵਾਲਾ ਸੋਸ਼ਲ ਨੈੱਟਵਰਕ ਫੇਸਬੁੱਕ ਗੂਗਲ ਸਰਚ ਇੰਜਨ 'ਤੇ ਸਭ ਤੋਂ ਮੋਹਰੀ ਹੈ।
ਹਾਲਾਂਕਿ ਚੀਨ, ਈਰਾਨ, ਉੱਤਰੀ-ਕੋਰੀਆਂ ਵਿੱਚ ਫੇਸਬੁੱਕ 'ਤੇ ਪਾਬੰਦੀ ਹੈ।
ਇਹ ਵੀ ਪੜ੍ਹੋ:
G - ਗੂਗਲ
G ਟਾਈਪ ਕਰਨ 'ਤੇ ਗੂਗਲ ਹੀ ਟਾਪ 'ਤੇ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਗੂਗਲ ਦੇ ਹੀ ਸਰਚ ਇੰਜਨ 'ਤੇ ਹਾਰਡ ਡਿਸਕ ਬਣਾਉਣ ਵਾਲੀ ਕੰਪਨੀ G-ਤਕਨਾਲਾਜੀ ਦੂਜੇ ਨੰਬਰ 'ਤੇ ਹੈ ਪਰ ਗੂਗਲ ਦੀ G- ਸੂਟ ਇਸ ਤੋਂ ਬਾਅਦ ਵਿੱਚ ਆਉਂਦੀ ਹੈ।
H - ਹਾਲਸੇ
ਅਮਰੀਕੀ ਗਾਇਕਾ ਹਾਲਸੇ H ਟਾਈਪ ਕਰਨ 'ਤੇ ਗੂਗਲ ਦੇ ਸਰਚ ਇੰਜਨ 'ਤੇ ਪਹਿਲੇ ਨੰਬਰ 'ਤੇ ਹੈ। ਇਹ 23 ਸਾਲਾ ਅਦਾਕਾਰਾ ਖੁਦ ਹੀ ਗਾਣੇ ਰਿਕਾਰਡ ਕਰਕੇ ਅਤੇ ਵੀਡੀਓਜ਼ ਬਣਾ ਕੇ ਨਾਮਣਾ ਖੱਟ ਚੁੱਕੀ ਹੈ।
I - ਮਿਊਜ਼ਿਕ ਵੀਡੀਓ
ਕੈਨਡ੍ਰਿਕ ਲਾਮਾਰ ਦਾ ਗਾਣਾ 'I' ਸਭ ਤੋਂ ਪਹਿਲਾਂ ਗੂਗਲ ਸਰਚ 'ਤੇ ਆਉਂਦਾ ਹੈ। 2014 ਤੋਂ ਲੈ ਕੇ ਹੁਣ ਤੱਕ ਇਹ ਵੀਡੀਓ 67 ਮਿਲੀਅਨ ਤੋਂ ਵੀ ਵੱਧ ਵਾਰੀ ਦੇਖਿਆ ਜਾ ਚੁੱਕਿਆ ਹੈ।
J - ਕੋਲ - ਯੂ-ਟਿਊਬ ਚੈਨਲ
ਅਮਰੀਕੀ ਹਿਪ-ਹੌਪ ਸਟਾਰ ਜਰਮਾਈਨ ਦੇ ਨਾਮ ਦਾ ਪਹਿਲਾ ਅੱਖਰ ਜੇ ਗੂਗਲ ਸਰਚ ਉਨ੍ਹਾਂ ਨੂੰ ਟੌਪ 'ਤੇ ਰਖਦਾ ਹੈ।
ਦੁਨੀਆਂ ਦੇ ਹੋਰਨਾਂ ਖੇਤਰਾਂ ਵਿੱਚ ਸੈਮਸੰਗ ਗੈਲੈਕਸੀ ਜੇ ਫੋਨ ਅਤੇ ਜਪਾਨ ਦੇ J1 ਫੁੱਟਬਾਲ ਲੀਗ ਸਰਚ ਇੰਜਨ 'ਤੇ ਨਜ਼ਰ ਆਉਂਦੇ ਹਨ।
K - ਯੂ-ਟਿਊਬ ਮਿਊਜ਼ਿਕ ਵੀਡੀਓ
K ਇੱਕ ਯੂ-ਟਿਊਬ ਮਿਊਜ਼ਿਕ ਵੀਡੀਓ ਹੈ- 'ਸਿਗਰੇਟਜ਼ ਆਫ਼ਟਰ ਸੈਕਸ'। ਇਹ ਡ੍ਰੀਮ ਪੌਪ ਦਾ ਹੀ ਸੰਗੀਤ ਹੈ।
L - ਕੌਮ ਕੇਬਲ
ਇਹ ਇੱਕ ਕੇਬਲ ਕੰਪਨੀ ਹੈ, ਜੋ ਕਿ ਵੱਖ-ਵੱਖ ਤਰ੍ਹਾਂ ਦੀ ਕੇਬਲ, ਅਡੈਪਟਰ, ਵਾਈ-ਪਾਈ ਐਪਲੀਫਾਇਰ, ਵਾਈ-ੲਾਈ ਐਂਟੀਨੇ ਵੇਚਦੀ ਹੈ।
M - ਰੈਸਟੋਰੈਂਟ
M ਟਾਈਪ ਕਰਦਿਆਂ ਗੂਗਲ 'ਤੇ ਲੰਡਨ ਦਾ ਐਵਾਰਡ ਜੇਤੂ ਰੈਸਟੋਰੈਂਟ ਐੱਮ ਆਉਂਦਾ ਹੈ।
N - ਨੈੱਟਫਲਿਕਸ
ਪਿਛਲੇ ਇੱਕ ਦਹਾਕੇ ਤੋਂ ਨੈੱਟਫਲਿਕਸ ਹੁਣ ਤੱਕ ਦੀ ਸਭ ਤੋਂ ਵੱਧ ਕਾਮਯਾਬ ਤਕਨੀਕੀ ਕੰਪਨੀ ਹੈ।
ਇਸ ਦੇ ਸਾਬਕਾ ਮਾਰਕਟਿੰਗ ਹੈੱਡ ਬੈਰੀ ਐਂਡਰਵਿੱਕ ਦਾ ਕਹਿਣਾ ਹੈ ਕਿ ਜਦੋਂ ਨੈੱਟਫਲਿਕਸ ਵੀਡੀਓਜ਼ ਪਾਉਣ ਬਾਰੇ ਸੋਚ ਰਿਹਾ ਸੀ ਤਾਂ ਖੁਦ ਦੇ ਸੈੱਟ-ਅਪ ਬਾਕਸ ਤੋਂ ਇਹ ਸਟ੍ਰੀਮਿੰਗ ਕਰਨ ਦੀ ਯੋਜਨਾ ਬਣ ਰਹੀ ਸੀ ਪਰ ਬਾਅਦ ਵਿੱਚ ਦੂਜੇ ਹਾਰਡਵੇਅਰ 'ਤੇ ਇਹ ਸੇਵਾ ਸ਼ੁਰੂ ਕੀਤੀ ਗਈ।
O - ਐਕੁਏਟਿਕ ਸ਼ੋਅ
O ਟਾਈਪ ਕਰਨ 'ਤੇ ਲਾਸ ਵੇਗਾਸ ਦਾ ਸਭ ਤੋਂ ਵਧੀਆ ਪਾਣੀ ਵਾਲਾ ਸ਼ੋਅ ਸਾਹਮਣੇ ਆਉਂਦਾ ਹੈ।
P - ਐਂਡਰੋਇਡ ਪੀ
P ਟਾਈਪ ਕਰਨ 'ਤੇ ਐਂਡਰੋਇਡ ਐਪ ਡੈਵਲਪਰ ਦਾ ਪੰਨਾ ਖੁਲ੍ਹਦਾ ਹੈ।
Q - ਮੈਗਜ਼ੀਨ
Q ਇੱਕ ਮਿਊਜ਼ਿਕ ਮੈਗਜ਼ੀਨ ਹੈ, ਜੋ ਕਿ ਪਿਛਲੇ 31 ਸਾਲਾਂ ਤੋਂ ਡਿਜੀਟਲੀ ਚੱਲ ਰਹੀ ਹੈ। ਹਾਲਾਂਕਿ ਇਸ ਦੀ ਪ੍ਰਿੰਟ ਮੈਗਜ਼ੀਨ ਦੀ ਵਿਕਰੀ ਪਹਿਲਾਂ ਨਾਲੋਂ ਘਟੀ ਹੈ।
R - ਸਟੈਟਸ ਨਾਲ ਜੁੜਿਆ ਇੱਕ ਪ੍ਰੋਜੈਕਟ
R ਇੱਕ ਮੁਫ਼ਤ ਸਾਫਟਵੇਅਰ ਹੈ ,ਜੋ ਕਿ ਸਟੈਟ ਅਤੇ ਗਰਾਫਿਕਸ ਦਾ ਪੂਰਾ ਡਾਟਾ ਅਤੇ ਹਿਸਾਬ-ਕਿਤਾਬ ਕਰਦਾ ਹੈ। ਇਹ ਯੂਨਿਕਸ, ਵਿੰਡਜ਼ ਅਤੇ ਮੈਕ ਓਪਰੇਟਿੰਗ ਸਿਸਟਮ 'ਤੇ ਚੱਲਦਾ ਹੈ।
S - ਐਸਟਰਿਡ ਐੱਸ
ਐਸਟਰਿਡ ਐੱਸ ਨੋਰਵੇ ਦੀ ਇੱਕ ਗਾਇਕਾ, ਗੀਤਕਾਰ ਅਤੇ ਮਾਡਲ ਹੈ। ਉਨ੍ਹਾਂ ਸੰਗੀਤ ਦੇ ਕਰੀਅਰ ਦੀ ਸ਼ੁਰੂਆਤ ਨੋਰਵੇ ਦੇ ਟੀਵੀ ਸ਼ੋਅ ਨੋਰਵੇ ਆਈਡਲ ਤੋਂ ਕੀਤੀ ਸੀ।
T - ਟਵਿੱਟਰ
ਗੂਗਲ 'ਤੇ T ਟਾਈਪ ਕਰਦਿਆਂ ਹੀ ਸਭ ਤੋਂ ਉੱਪਰ ਸੋਸ਼ਲ ਮੀਡੀਆ ਪਲੈਟਫਾਰਮ ਟਵਿੱਟਰ ਆਉਂਦਾ ਹੈ।
U - ਯੂ ਅਕਾਊਂਟ
ਗੂਗਲ 'ਤੇ ਸਰਚ ਕਰਨ 'ਤੇ ਯੂ ਅਕਾਊਂਟ ਵੈੱਬਸਾਈਟ ਆਉਂਦੀ ਹੈ, ਜਿਸ 'ਤੇ ਲਿਖਿਆ ਹੈ ਕਿ ਅਨਬੈਂਕ 'ਤੇ ਤੁਹਾਡਾ ਸਵਾਗਤ ਹੈ। ਉਹ ਦਾਅਵਾ ਕਰਦੇ ਹਨ ਕਿ ਇਹ ਕੋਈ ਬੈਂਕ ਨਹੀਂ ਹੈ।
ਯੋਰਕਸ਼ਾਇਰ ਦੀ ਕੰਪਨੀ ਦਾ ਦਾਅਵਾ ਹੈ, "ਤੁਹਾਨੂੰ ਉਹ ਸਾਰੇ ਮੁਨਾਫ਼ੇ ਮਿਲਣਗੇ ਜੋ ਤੁਸੀਂ ਇੱਕ ਬੈਂਕ ਤੋਂ ਚਾਹੁੰਦੇ ਹੋ।"
V - 1980 ਦੀ ਟੀਵੀ ਸੀਰੀਜ਼
V ਟਾਈਪ ਕਰਨ 'ਤੇ ਗੂਗਲ 'ਤੇ ਸਭ ਤੋਂ ਉੱਪਰ ਇੱਕ ਸੀਰੀਜ਼ ਆਉਂਦੀ ਹੈ 'V'। ਇਹ ਛਿਪਕਲੀਆਂ ਵਰਗੇ ਏਲੀਅਨਜ਼ 'ਤੇ ਆਧਾਰਿਤ ਕਹਾਣੀ ਹੈ ਜੋ ਕਿ ਧਰਤੀ 'ਤੇ ਕਾਬੂ ਪਾਉਣਾ ਚਾਹੁੰਦੇ ਹਨ।
W - ਲਗਜ਼ਰੀ ਹੋਟਲ
W ਟਾਈਪ ਕਰਨ 'ਤੇ ਮੈਰੀਅਟ ਦੇ ਪ੍ਰੀਮੀਅਮ ਹੋਟਲ W ਆਉਂਦੇ ਹਨ। ਇਹ ਮੁਲਕ ਦੀਆਂ 50 ਥਾਵਾਂ 'ਤੇ ਸਥਿਤ ਹਨ।
ਅਫਰੀਕਾ ਤੋਂ ਬਾਅਦ ਇਸ ਦੀ ਚੇਨ ਈਜਿਪਟ ਅਤੇ ਮੋਰੋਕੋ ਵਿੱਚ ਵੀ ਖੁਲ੍ਹ ਰਹੀ ਹੈ।
X - ਐਪਲ ਆਈਫੋਨ X
X ਟਾਈਪ ਕਰਨ 'ਤੇ ਗੂਗਲ ਤੇ ਐਪਲ ਦਾ ਸਮਾਰਟਫੋਨ X ਟੌਪ 'ਤੇ ਸਰਚ ਵਿੱਚ ਆਉਂਦਾ ਹੈ। ਇਸ ਸੀਰੀਜ਼ ਦੇ ਕਈ ਫੋਨ ਬਾਜ਼ਾਰ ਵਿੱਚ ਆ ਚੁੱਕੇ ਹਨ।
Y - ਯੂ-ਟਿਊਬ
ਗੂਗਲ 'ਤੇ Y ਟਾਈਪ ਕਰਦਿਆਂ ਹੀ ਯੂਟਿਊਬ ਆਉਂਦਾ ਹੈ। ਯੂ-ਟਿਊਬ ਦੇ ਮੁਖੀ ਦਾ ਕਹਿਣਾ ਹੈ ਕਿ 1.9 ਬਿਲੀਅਨ ਲੋਕ ਮਹੀਨੇ ਵਿੱਚ ਘੱਟੋ-ਘੱਟ ਇੱਕ ਵੀਡੀਓ ਦੇਖਣ ਲਈ ਯੂ-ਟਿਊਬ 'ਤੇ ਲੋਗ-ਇਨ ਕਰਦੇ ਹਨ।
ਇਹ ਵੀ ਪੜ੍ਹੋ:
Z - ਹੋਟਲ
W ਦੀ ਤਰ੍ਹਾਂ ਹੀ Z ਵੀ ਹੋਟਲਾਂ ਦੀ ਚੇਨ ਹੈ ਪਰ ਇਹ ਲਗਜ਼ਰੀ ਨਹੀਂ ਸਗੋਂ ਘੱਟ ਬਜਟ ਵਾਲੇ ਹੋਟਲ ਹਨ ।
ਇਹ ਵੀ ਪੜ੍ਹੋ: