ਡੁਹਾਡੀ ਜਾਣਕਾਰੀ ਗੂਗਲ ਤੋਂ ਕਿਵੇਂ ਮਿਟਾਈ ਜਾ ਸਕਦੀ ਹੈ?

ਇਹ ਜਾਣਦਾ ਹੈ ਕਿ ਤੁਸੀਂ ਕੀ ਲੱਭ ਰਹੇ ਹੋ, ਤੁਹਾਡੇ ਸ਼ੌਂਕ ਕੀ ਹਨ ਤੇ ਤੁਸੀਂ ਕਿਹੜੀਆਂ ਵੈੱਬਸਾਈਟਸ ਦੇਖਦੇ ਹੋ ਤੇ ਹੋਰ ਵੀ ਬਹੁਤ ਕੁਝ।

ਅਸੀਂ ਦੁਨੀਆਂ ਦੇ ਸਭ ਤੋਂ ਮਸ਼ਹੂਰ ਸਰਚ ਇੰਜਨ 'ਗੂਗਲ' ਦੀ ਗੱਲ ਕਰ ਰਹੇ ਹਾਂ।

"ਜਦੋਂ ਤੁਸੀਂ ਗੂਗਲ ਦੀਆਂ ਸੇਵਾਵਾਂ ਲੈਂਦੇ ਹੋ ਤਾਂ ਤੁਸੀਂ ਆਪਣੇ ਡਾਟਾ ਸਣੇ ਸਾਡੇ 'ਤੇ ਭਰੋਸਾ ਕਰਦੇ ਹੋ।"

'ਪ੍ਰਾਇਵੇਸੀ ਟਰਮਜ਼ ਐਂਡ ਕੰਡੀਸ਼ਨਸ' (ਨਿੱਜੀ ਸ਼ਰਤਾਂ ਤੇ ਹਾਲਾਤ) ਦੀ ਪਹਿਲੀ ਲਾਈਨ 'ਚ ਬਿਆਨ ਕੀਤਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ।

ਤੁਹਾਨੂੰ ਸ਼ਾਇਦ ਇਹ ਨਾ ਪਤਾ ਹੋਵੇ ਕਿ ਗੂਗਲ ਦੇ 'ਮਾਈ ਐਕਟੀਵਿਟੀ' ਵਿੱਚ ਜਮ੍ਹਾ ਹੋਈ ਕੋਈ ਵੀ ਜਾਣਕਾਰੀ ਹਟਾਈ ਜਾ ਸਕਦੀ ਹੈ।

ਅਸੀਂ ਦੱਸਦੇ ਹਾਂ ਕਿਵੇਂ:-

1.'ਮਾਈ ਐਕਟਿਵਿਟੀ' ਮੇਰੀ ਕਾਰਵਾਈ ਡਿਲੀਟ(ਪੱਕਾ ਹਟਾਉਣਾ)

ਜਦੋਂ ਵੀ ਤੁਸੀਂ ਗੂਗਲ 'ਤੇ ਕੁਝ ਵੀ ਲੱਭਦੇ ਹੋ, ਕੰਪਨੀ ਇਸ ਨੂੰ ਤੁਹਾਡੇ ਅਕਾਉਂਟ ਨਾਲ ਹੀ ਜੋੜ ਕੇ ਰੱਖਦੀ ਹੈ। ਤੁਸੀਂ ਕੁਝ ਵੀ ਕਰਦੇ ਹੋ, ਚਾਹੇ ਫਾਰਮ ਭਰਨਾ ਹੋਵੇ ਜਾਂ ਜੀਮੇਲ 'ਤੇ ਇਨਬਾਕਸ 'ਚ ਜਾਣਾ, ਤੁਹਾਡੀ ਹਰ ਹਰਕਤ ਰਿਕਾਰਡ ਕੀਤੀ ਜਾਂਦੀ ਹੈ।

ਇਹ ਸਾਰਾ ਡਾਟਾ 'ਮਾਈ ਐਕਟਿਵਿਟੀ' ਸਾਈਟ 'ਤੇ ਰੱਖਿਆ ਜਾਂਦਾ ਹੈ।

ਇਹ 'ਮਾਈ ਐਕਟਿਵਿਟੀ' ਦਾ ਲਿੰਕ ਹੈ- This is a link to My activity

  • ਤੁਸੀਂ ਕੋਈ ਖਾਸ ਪੇਜ ਜਾਂ ਸਰਚ ਕੀਤੀ ਕਿਸੇ ਚੀਜ਼ ਨੂੰ ਡਿਲੀਟ ਕਰਨ ਲਈ 'ਸਰਚ' ਦਾ ਇਸਤੇਮਾਲ ਕਰ ਸਕਦੇ ਹੋ। ਜਾਂ ਤੁਸੀਂ ਤਰੀਕ ਪਾ ਕੇ ਕੁਝ ਖਾਸ ਜਾਂ ਸਾਰਾ ਕੁਝ ਡੀਲੀਟ ਕਰ ਸਕਦੇ ਹੋ।
  • 'ਨਿਊਕਲੀਅਰ ਆਪਸ਼ਨ' ਨਾਲ ਸਾਰਾ ਕੁਝ ਹਮੇਸ਼ਾਂ ਲਈ ਮਿਟਾਇਆ ਜਾ ਸਕਦਾ ਹੈ।
  • ਤੁਹਾਡੇ ਐਕਸ਼ਨ ਦੇ ਸੰਭਾਵੀ ਨਤੀਜਿਆਂ ਬਾਰੇ ਗੂਗਲ ਤੋਂ ਇੱਕ ਚਿਤਾਵਨੀ ਆਏਗੀ।

ਅਸਲ ਵਿੱਚ 'ਗੂਗਲ ਸਰਚ ਹਿਸਟਰੀ' (ਗੂਗਲ ਖੋਜ ਇਤਿਹਾਸ) ਅਤੇ ਤੁਹਾਡੇ ਬਰਾਊਜ਼ਿੰਗ ਦੇ ਰਿਕਾਰਡ ਨੂੰ ਮਿਟਾਉਣ ਦਾ ਕੋਈ ਅਸਰ ਨਹੀਂ ਹੁੰਦਾ।

ਤੁਹਾਡੇ ਗੂਗਲ ਅਕਾਉਂਟ ਤੇ ਐਪਲੀਕੇਸ਼ਨਸ ਦੇ ਕੰਮ ਕਰਨ 'ਤੇ ਵੀ ਕੋਈ ਅਸਰ ਨਹੀਂ ਪੈਂਦਾ।

2.ਯੂ-ਟਿਊਬ 'ਤੇ ਸਾਰੀ ਐਕਟਿਵਿਟੀ ਡਿਲੀਟ ਕਰਨਾ

ਯੂ-ਟਿਊਬ 'ਤੇ ਜੋ ਵੀ ਤੁਸੀਂ ਖੋਜ ਕਰਦੇ ਜਾਂ ਦੇਖਦੇ ਹੋ ਗੂਗਲ ਨਜ਼ਰ ਰਖਦਾ ਹੈ, ਪਰ ਇਸ ਨੂੰ ਅਸਾਨੀ ਨਾਲ ਹਟਾਇਆ ਵੀ ਜਾ ਸਕਦਾ ਹੈ।

  • ਖੱਬੇ ਪਾਸੇ 'ਹਿਸਟਰੀ' ਤੇ ਕਲਿੱਕ ਕਰੋ।
  • ਫਿਰ 'ਕਲੀਅਰ ਆਲ ਸਰਚ ਹਿਸਟ੍ਰੀ'ਤੇ' ਤੇ 'ਕਲੀਅਰ ਵਾਚ ਹਿਸਟਰੀ' 'ਤੇ ਦਬਾਓ।
  • ਤੁਸੀਂ ਖਾਸ ਚੀਜ਼ਾ ਵੀ ਡਿਲੀਟ ਕਰ ਸਕਦੇ ਹੋ।

ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹੋ।Here is a link to the Youtube search history in My activity

3.ਮਸ਼ਹੂਰੀ ਦੇਣ ਵਾਲਿਆਂ ਤੋਂ ਜਾਣਕਾਰੀ ਕਿਵੇਂ ਡਿਲੀਟ ਕੀਤੀ ਜਾਵੇ

ਗੂਗਲ ਤੁਹਾਡੇ ਬਾਰੇ ਸਭ ਕੁਝ ਸਿਰਫ਼ ਜਾਣਦਾ ਹੀ ਨਹੀਂ, ਸਗੋਂ ਇਹ ਸਾਰੀ ਜਾਣਕਾਰੀ ਇਸ਼ਤਿਹਾਰ ਦੇਣ ਵਾਲਿਆਂ ਨੂੰ ਦੇ ਦਿੰਦਾ ਹੈ। ਤਾਂ ਹੀ ਤੁਹਾਡੀ ਸਰਚ ਮੁਤਾਬਕ ਹੀ ਤੁਸੀਂ ਮਸ਼ਹੂਰੀਆਂ ਦੇਖਦੇ ਹੋ।

ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਤੁਸੀਂ ਪਤਾ ਲਾ ਸਕਦੇ ਹੋ ਕਿ ਕਿਹੜੀ ਜਾਣਕਾਰੀ ਮਸ਼ਹੂਰੀ ਦੇਣ ਵਾਲਿਆਂ ਨਾਲ ਸਾਂਝੀ ਕੀਤੀ ਗਈ ਹੈ।

  • ਇਹ ਕਰਨ ਲਈ ਆਪਣੇ ਗੂਗਲ ਅਕਾਉਂਟ 'ਤੇ ਜਾਓ। 'ਪਰਸਨਲ ਇੰਫੋ ਤੇ ਪ੍ਰਾਇਵੇਸੀ' ਵਰਗ(ਨਿੱਜੀ ਜਾਣਕਾਰੀ ਤੇ ਨਿੱਜਤਾ) ਵਿੱਚ ਜਾਓ।
  • ਫਿਰ 'ਐਡਸ ਸੈਟਿੰਗ' 'ਤੇ ਕਲਿੱਕ ਕਰੋ ਤੇ 'ਮੈਨੇਜ ਐਡਸ ਸੈਟਿੰਗਸ' ਦਬਾਓ।
  • ਫਿਰ ਤੁਸੀਂ 'ਐਡਸ ਪਰਸਨਲਾਈਜ਼ੇਸ਼ਨ' ਦੇਖੋਗੇ। ਜੇ ਤੁਸੀਂ ਇਸ ਨੂੰ 'ਡੀਐਕਟੀਵੇਟ' (ਬੇਅਸਰ) ਕਰੋਗੇ ਤਾਂ ਜੋ ਜਾਣਕਾਰੀ ਗੂਗਲ ਕੋਲ ਹੈ, ਉਸ ਨਾਲ ਸੰਬੰਧਿਤ ਇਸ਼ਤਿਹਾਰ ਤੁਹਾਡੇ ਕੋਲ ਨਹੀਂ ਆਉਣਗੇ।

ਹਾਲਾਂਕਿ ਕੋਈ ਵੀ ਇਸ਼ਤਿਹਾਰ ਨਾ ਆਵੇ ਇਸ ਨਾਲ ਜੁੜਿਆ ਕੋਈ ਬਦਲ ਨਹੀਂ ਹੈ।

ਗੂਗਲ ਤੁਹਾਨੂੰ ਚਿਤਾਵਨੀ ਦਿੰਦਾ ਹੈ ਕਿ ਇਸ ਵਿੱਚ ਤੁਹਾਡੀ ਦਿਲਚਸਪੀ ਨਹੀਂ ਹੈ, ਕਿਉਂਕਿ ਤੁਸੀਂ ਹੁਣ ਆਪਣੀਆਂ ਦਿਲਚਸਪੀਆਂ ਨਾਲ ਸੰਬੰਧਿਤ ਇਸ਼ਤਿਹਾਰ ਨਹੀਂ ਦੇਖ ਸਕੋਗੇ, ਪਰ ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੀ ਚੁਣਨਾ ਹੈ।

4.ਲੋਕੇਸ਼ਨ ਹਿਸਟਰੀ ਮਿਟਾਉਣਾ

ਜੇ ਤੁਸੀਂ ਐਂਡਰਾਇਡ ਡਿਵਾਈਸ ਦੀ ਵਰਤੋਂ ਕਰਦੇ ਹੋ, ਤਾਂ ਗੂਗਲ ਉਨ੍ਹਾਂ ਥਾਵਾਂ ਦੀ ਇੱਕ ਸੂਚੀ ਰੱਖਦਾ ਹੈ, ਜਿੱਥੇ ਤੁਸੀਂ ਆਪਣੇ ਫੋਨ ਜਾਂ ਟੈਬਲੇਟ ਨਾਲ ਗਏ ਹੋ। ਤੁਸੀਂ ਇਸ ਲਿੰਕ 'ਤੇ ਕਲਿਕ ਕਰਕੇ ਦੇਖ ਸਕਦੇ ਹੋ You can check it out with this link

  • ਇਹ ਸਾਰੀ ਜਾਣਕਾਰੀ ਗੂਗਲ ਮੈਪ ਤੋਂ ਮਿਟਾਉਣ ਲਈ ਇਸ ਪੇਜ 'ਤੇ ਜਾਓ। You can check it out with this link
  • ਤੁਸੀਂ 'ਲੋਕੇਸ਼ਨ ਟਰੈਕਿੰਗ' (ਥਾਂ ਤੇ ਨਜ਼ਰ ਰੱਖਣਾ) ਨੂੰ ਬੰਦ ਕਰ ਸਕਦੇ ਹੋ, ਅਤੇ ਪੂਰੇ ਇਤਿਹਾਸ ਨੂੰ ਮਿਟਾ ਸਕਦੇ ਹੋ।
  • ਇੱਥੋਂ ਤੱਕ ਕਿ ਇੱਕ ਦਿਨ ਜਾਂ ਕੋਈ ਖਾਸ ਸਮਾਂ ਵੀ ਹਟਾਇਆ ਜਾ ਸਕਦਾ ਹੈ।
  • 'ਵੇਸਟ ਬਾਸਕੇਟ ਬਟਨ' ਦਬਾ ਕੇ ਤੁਸੀਂ ਕਿਸੇ ਥਾਂ ਤੇ ਗਏ ਜਾਂ ਰੁਕੇ ਹੋ ਮਿਟਾ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)