ਤੁਹਾਡਾ ਫੋਨ ਕਿਤੇ ਤੁਹਾਡੀ ਗੱਲ ਤਾਂ ਨਹੀਂ ਸੁਣ ਰਿਹਾ?

    • ਲੇਖਕ, ਜ਼ੋਏ ਕਲੀਮਨ
    • ਰੋਲ, ਟੈਕਨੋਲੋਜੀ ਰਿਪੋਰਟਰ, ਬੀਬੀਸੀ ਨਿਊਜ਼

ਇੱਕ ਫੇਸਬੁੱਕ ਅਧਿਕਾਰੀ ਨੇ ਇਸ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਹ ਸੋਸ਼ਲ ਨੈਟਵਰਕ ਮਾਇਕ੍ਰੋਫੋਨ ਵਰਗੇ ਯੰਤਰ ਦਾ ਇਹ ਸੁਣਨ ਲਈ ਇਸਤੇਮਾਲ ਨਹੀਂ ਕਰਦੇ ਕਿ ਯੂਸਰ ਕੀ ਕਹਿ ਰਹੇ ਹਨ ਅਤੇ ਫਿਰ ਉਨ੍ਹਾਂ ਨੂੰ ਮਿਲਦੇ ਜੁਲਦੇ ਵਿਗਿਆਪਨ ਭੇਜੇ ਜਾਂਦੇ ਹਨ।

ਫੇਸਬੁੱਕ ਦੇ ਵਿਗਿਆਪਨਾਂ ਦੇ ਉੱਪ ਪ੍ਰਧਾਨ ਰੌਬ ਗੋਲਡਮਨ ਨੇ ਤਕਨੀਕੀ ਪੋਡਕਾਸਟ 'ਰਿਪਲਾਏ ਔਲ' ਦੇ ਪੇਸ਼ਕਾਰ ਪੀਜੇ ਵੋਗਟ ਦੇ ਟਵੀਟ ਤੇ ਆਪਣਾ ਇਹ ਜਵਾਬ ਦਿੱਤਾ।

ਬਹੁਤ ਸਾਰੇ ਲੋਕ ਇਹ ਕਹਿ ਰਹੇ ਹਨ ਕਿ ਉਹ ਹਾਲ ਹੀ ਵਿੱਚ ਕੁਝ ਅਜਿਹੇ ਵਿਗਿਆਪਨ ਦੇਖ ਰਹੇ ਹਨ ਜੋ ਉਨ੍ਹਾਂ ਦੀ ਅਸਲ ਜ਼ਿੰਦਗੀ ਵਿੱਚ ਹੋਈ ਗੱਲਬਾਤ ਨਾਲ ਸਬੰਧ ਰੱਖਦੇ ਹਨ।

ਵੋਗਟ ਨੇ ਇਸ ਬਾਰੇ ਜਾਣਕਾਰੀ ਮੰਗੀ ਸੀ।

ਰੌਬ ਗੋਲਡਮਨ ਨੇ ਕਿਹਾ, "ਮੈਂ ਫੇਸਬੁੱਕ 'ਤੇ ਉਤਪਾਦ ਵਿਗਿਆਪਨ ਚਲਾਉਂਦਾ ਹਾਂ। ਅਸੀਂ ਵਿਗਿਆਪਨਾਂ ਲਈ ਕਦੇ ਵੀ ਤੁਹਾਡੇ ਮਾਇਕ੍ਰੋਫੋਨ ਦੀ ਵਰਤੋਂ ਨਹੀਂ ਕੀਤੀ। ਇਹ ਗੱਲ ਸਹੀ ਨਹੀਂ।"

ਜਦੋਂ ਇੱਕ ਹੋਰ ਟਵਿੱਟਰ ਕਰਤਾ ਨੇ ਉਨ੍ਹਾਂ ਕੋਲੋਂ ਪੁੱਛਿਆ ਕਿ ਇੰਸਟਾਗ੍ਰਾਮ 'ਤੇ ਵੀ ਅਜਿਹਾ ਹੀ ਹੈ, ਜਿਵੇਂ ਕਿ ਉਹ ਵੀ ਫੇਸਬੁੱਕ ਦਾ ਹੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ "ਹਾਂ"।

ਪੀਜੇ ਵੋਗਟ ਨੂੰ ਉਨ੍ਹਾਂ ਦੇ ਅਸਲ ਟਵੀਟ 'ਤੇ ਸੈਂਕੜੇ ਜਵਾਬ ਮਿਲੇ।

ਟੋਰੀ ਹੂਵਰ ਨੇ ਲਿਖਿਆ, "ਮੇਰੇ ਇੱਕ ਸਹਿਕਰਮੀ ਨੇ ਇੱਕ ਕੁੜੀ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਈਆ। ਕੁਝ ਹੀ ਮਿੰਟ ਬਾਅਦ ਇੱਕ ਵਿਗਿਆਪਨ ਇਹ ਕਹਿੰਦਾ ਮਿਲਿਆ ਜਦ ਕਿ ਇਸ ਤੋਂ ਪਹਿਲਾਂ ਉਸ ਨੇ ਕਿਸੇ ਨੂੰ ਇਸ ਬਾਰੇ ਦੱਸਿਆ ਨਹੀਂ ਸੀ।"

ਬ੍ਰਿਗੀਟੇ ਬੋਨਾਸੋਰੋ ਲਿਖਦੇ ਹਨ, "ਇਸ ਸਾਲ ਦੀ ਸ਼ੁਰੂਆਤ 'ਚ ਬਰਿਸਤਾ 'ਚ ਕੰਮ ਕਰਦਿਆਂ ਮੈਂ ਸੜ੍ਹ ਗਿਆ। ਮੈਂ ਦੁਰਾਨ ਤੋਂ ਦਾ ਕੇ ਉਸ ਤੇ ਲਾਉਣ ਲਈ ਕ੍ਰੀਮ ਲੈ ਕੇ ਆਇਆ। ਮੈਂ ਫੇਸਬੁੱਕ 'ਤੇ ਬਿਲਕੁੱਲ ਓਹੀ ਕ੍ਰੀਮ ਦਾ ਵਿਗਿਆਪਨ ਦੇਖਿਆ ਜੋ ਮੈਂ ਖਰੀਦੀ ਸੀ। ਜਦ ਕਿ ਮੈਂ ਇਸ ਕ੍ਰੀਮ ਬਾਰੇ ਸਰਚ ਵੀ ਨਹੀਂ ਕੀਤੀ ਸੀ।"

ਸਾਲ 2016 ਵਿੱਚ ਫੇਸਬੁੱਕ ਨੇ ਆਪਣੀ ਵੈਬਸਾਈਟ 'ਤੇ ਪਾਏ ਇੱਕ ਬਿਆਨ 'ਚ ਅਜਿਹਾ ਕਰਨ ਤੋਂ ਇਨਕਾਰ ਕੀਤਾ ਸੀ।

ਉਸ 'ਚ ਲਿਖਿਆ ਸੀ, "ਅਸੀਂ ਲੋਕਾਂ ਦੇ ਹਿੱਤਾਂ ਅਤੇ ਹੋਰ ਪਰੋਫਾਈਲ ਜਾਣਕਾਰੀ 'ਤੇ ਅਧਾਰਿਤ ਵਿਗਿਆਪਨ ਦਿਖਾਉਂਦੇ ਹਾਂ ਨਾ ਕਿ ਉਸ ਬਾਰੇ ਜਿਸ 'ਤੇ ਤੁਸੀਂ ਉੱਚਾ ਬੋਲਦੇ ਹੋ।"

ਇੱਕ ਸਿਧਾਂਤ ਹੈ ਕਿ ਇੱਕ ਵਿਅਕਤੀ ਨਾਲ ਵਿਗਿਆਪਨ ਅਤੇ ਇਸ ਦਾ ਰਿਸ਼ਤਾ ਸਿਰਫ਼ ਇਤਫ਼ਾਕ ਦਾ ਹੈ ਜੋ ਵਿਗਿਆਪਨ ਨੇ ਪਹਿਲਾ ਵੀ ਦਿਖਾਇਆ ਸੀ ਪਰ ਉਸ 'ਤੇ ਧਿਆਨ ਨਹੀਂ ਦਿੱਤਾ ਕਿਉਂਕਿ ਇਸ ਦਾ ਪਹਿਲਾ ਕੋਈ ਮੇਲ ਨਹੀਂ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)