You’re viewing a text-only version of this website that uses less data. View the main version of the website including all images and videos.
ਕਿਵੇਂ ਪਤਾ ਚੱਲੇਗਾ ਉੱਤਰੀ ਕੋਰੀਆ ਸੱਚਮੁੱਚ ਪਰਮਾਣੂ ਹਥਿਆਰ ਖ਼ਤਮ ਕਰ ਰਿਹਾ
- ਲੇਖਕ, ਕੈਥੇਰੀਨ ਡਿਲ
- ਰੋਲ, ਐਮਆਈਆਈਐਸ
ਉੱਤਰੀ ਕੋਰੀਆ ਨੇ ਕਿਹਾ ਹੈ ਕਿ ਇਹ ਇਸ ਹਫ਼ਤੇ ਵਿਦੇਸ਼ੀ ਪੱਤਰਕਾਰਾਂ ਦੇ ਸਮਾਗਮ ਦੌਰਾਨ ਆਪਣੀ ਪਰਮਾਣੂ ਪਰੀਖਣ ਸਾਈਟ ਨੂੰ ਖ਼ਤਮ ਕਰ ਦੇਵੇਗਾ। ਪਰ ਸੱਚਮੁੱਚ 'ਪਰਮਾਣੂ ਮੁਕਤ' ਹੋਣ ਲਈ ਦੇਸ ਕੀ ਕਰੇਗਾ?
ਉੱਤਰ-ਪੂਰਬੀ ਉੱਤਰੀ ਕੋਰੀਆ ਦੀਆਂ ਪਹਾੜੀਆਂ ਵਿੱਚ ਪਿਓਂਗਯਾਂਗ ਦਾ ਪਰਮਾਣੂ ਪਰੀਖਣ ਸਾਈਟ ਪੰਗੀ-ਰੀ ਸਥਿਤ ਹੈ।
ਇੱਥੇ 2006 ਤੋਂ 6 ਪਰਮਾਣੂ ਪਰੀਖਣ ਹੋ ਚੁੱਕੇ ਹਨ ਪਰ ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਇਸ ਨੂੰ ਖ਼ਤਮ ਕਰਨ ਦੀ ਤਕਨੀਕੀ ਕਾਰਵਾਈ 23 ਤੋਂ 25 ਮਈ ਵਿਚਾਲੇ ਹੋਵੇਗੀ।
ਉੱਤਰੀ ਕੋਰੀਆ ਨੇ ਕਿਹਾ ਹੈ ਕਿ ਉਹ ਪਰਮਾਣੂ ਮੁਕਤ ਹੋਣ ਲਈ ਵਚਨਬੱਧ ਹੈ ਪਰ ਉਸ ਨੇ ਅਮਰੀਕਾ ਨਾਲ ਹੋਣ ਵਾਲੀ ਗੱਲਬਾਤ ਨੂੰ ਰੱਦ ਕਰਨ ਦੀ ਧਮਕੀ ਵੀ ਦਿੱਤੀ ਹੈ ਅਜਿਹੇ ਵਿੱਚ ਇਹ ਕਿਵੇਂ ਸੰਭਵ ਹੋ ਸਕਦਾ ਹੈ।
ਕਿਮ ਜੋਂਗ ਉਨ ਦਾ ਆਪਣੀ ਪਰੀਖਣ ਸਾਈਟ ਨੂੰ ਖ਼ਤਮ ਕਰਨਾ ਪਰਮਾਣੂ ਪ੍ਰੋਗਰਾਮਾਂ ਦੇ ਖਾਤਮੇ ਲਈ ਪਹਿਲਾ ਸੁਆਗਤੀ ਕਦਮ ਹੈ ਪਰ ਇਹ ਕਿੰਨਾ ਕੁ ਸਾਰਥਕ ਹੋਵੇਗਾ?
ਉਚਿਤ ਮੁਲੰਕਣ
ਪੰਗੀ-ਰੀ ਉੱਤਰੀ ਕੋਰੀਆ ਦੇ ਪਰਮਾਣੂ ਹੱਥਿਾਰਾਂ ਲਈ ਨੇੜਲੇ ਪਹਾੜ ਮੈਨਟੈਬ ਹੇਠਾਂ ਪੁੱਟੀਆਂ ਗਈਆਂ ਸੁਰੰਗਾਂ ਦੇ ਨਾਲ ਸਮਰਪਿਤ ਪਰੀਖਣ ਸਾਈਟ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਈਟ ਪਹਿਲਾਂ ਹੀ ਥੋੜ੍ਹੀ ਨਸ਼ਟ ਹੋ ਗਈ ਹੈ।
ਪਿਓਂਗਯਾਂਗ ਮੁਤਾਬਕ ਇਸ ਪੂਰੀ ਪ੍ਰਕਿਰਿਆ ਦੌਰਾਨ ਆਪਣੀ ਪਾਰਦਰਸ਼ਤਾ ਨੂੰ ਦਿਖਾਉਣ ਲਈ ਵਿਦੇਸ਼ੀ ਨਿਗਰਾਨ, ਦੱਖਣੀ ਕੋਰੀਆ ਅਤੇ ਵਿਦੇਸ਼ੀ ਪੱਤਰਕਾਰਾਂ ਨੂੰ ਸੱਦਾ ਦਿੱਤਾ ਗਿਆ ਹੈ।
ਪਰ ਇਹ ਸਪੱਸ਼ਟ ਨਹੀਂ ਹੈ ਕਿ ਮਾਹਿਰ ਵੀ ਸੱਦੇ ਗਏ ਹਨ ਜਾਂ ਨਹੀਂ ਕਿਉਂਕਿ ਇਸ ਪ੍ਰਕਿਰਿਆ ਦੇ ਮੁਕੰਮਲ ਮੁਲੰਕਣ ਲਈ ਮਾਹਿਰਾਂ ਦਾ ਹੋਣਾ ਜ਼ਰੂਰੀ ਹੈ।
ਕੌਂਪਰੀਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਆਰਗਨਾਈਜੇਸ਼ਨ (CTBTO) ਨੂੰ ਸੱਦਣ ਨਾਲ ਹੈ ਇਹ ਤਸਦੀਕ ਹੋ ਸਕੇਗੀ ਕਿ ਸਾਈਟ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ ਜਾਂ ਨਹੀਂ।
ਦਰਅਸਲ CTBTO ਇੱਕ ਸੰਯੁਕਤ ਰਾਸ਼ਟਰ ਦਾ ਸਮਰਥਿਤ ਸੰਗਠਨ ਹੈ ਜੋ ਦੁਨੀਆਂ ਵਿੱਚ ਪਰਮਾਣੂ ਪਰੀਖਣਾਂ 'ਤੇ ਪਾਬੰਦੀ ਦਾ ਹਮਾਇਤੀ ਹੈ। ਇਸ ਦੇ ਨਾਲ ਹੀ ਉਹ ਸੈਂਸਰ ਦਾ ਨੈੱਟਵਰਕ ਵੀ ਬਣਾਏ ਰੱਖਦਾ ਹੈ ਕਿ ਕਿਤੇ ਕੋਈ ਪਰੀਖਣ ਤਾਂ ਨਹੀਂ ਕਰ ਰਿਹਾ।
ਇਸ ਦੇ ਮਾਹਿਰ ਤਕਨੀਕੀ ਤੌਰ 'ਤੇ ਇਸ ਸਾਈਟ ਦੇ ਨਸ਼ਟ ਹੋਣ ਦੀ ਤਸਦੀਕ ਕਰ ਸਕਦੇ ਹਨ।
ਵਿਸ਼ਲੇਸ਼ਕ ਪੰਗੀ-ਰੀ ਵਿੱਚ ਮੌਜੂਦਾ ਪਰੀਖਣ ਸੁੰਰਗਾਂ ਦੇ ਨਸ਼ਟ ਹੋਣ ਅਤੇ ਨਿਗਰਾਨੀ ਸੁਵਿਧਾਵਾਂ ਨੂੰ ਹਟਾਉਣ ਬਾਰੇ ਜਾਣਕਾਰੀ ਇਕੱਠੀ ਕਰਨਗੇ।
ਇਸ ਤੋਂ ਬਾਅਦ ਸਰਕਾਰ ਅਤੇ ਸੁਤੰਤਰ ਮਾਹਿਰਾਂ ਵੱਲੋਂ ਸੈਟੇਲਾਈਟ ਤਸਵੀਰਾਂ ਰਾਹੀਂ ਗਤੀਵਿਧੀ, ਨਵੀਆਂ ਇਮਾਰਤਾਂ ਤੇ ਉਪਕਰਨਾਂ 'ਤੇ ਨਜ਼ਰ ਰੱਖੀ ਜਾਵੇਗੀ ਜੋ ਇਹ ਦੱਸ ਸਕਦੇ ਹਨ ਕਿ ਉੱਤਰੀ ਕੋਰੀਆ ਕਿਤੇ ਮੁੜ ਤੋਂ ਪਰਮਾਣੂ ਪਰੀਖਣ ਤਾਂ ਨਹੀਂ ਸ਼ੁਰੂ ਕਰਨ ਜਾ ਰਿਹਾ।
ਪਰ ਜੇਕਰ ਉੱਤਰੀ ਕੋਰੀਆ ਗੁਪਤ ਢੰਗ ਨਾਲ ਕੋਈ ਨਵੀਂ ਪਰਮਾਣੂ ਪਰੀਖਣ ਸਾਈਟ ਖੋਲ੍ਹ ਰਿਹਾ ਹੈ ਤਾਂ ਸੈਟੇਲਾਈਟ ਤਸਵੀਰਾਂ ਇਸ ਵਿੱਚ ਮਦਦ ਨਹੀਂ ਕਰ ਸਕਣਗੀਆਂ। ਇਸ ਲਈ ਕਈ ਹੋਰ ਪਹਾੜ ਵੀ ਮੌਜੂਦ ਹਨ ਜਿੰਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਉੱਤਰੀ ਕੋਰੀਆ ਦਾ ਪੰਗੀ-ਰੀ ਨੂੰ ਖ਼ਤਮ ਕਰਨ ਨਾਲ ਇਹ ਸੰਕੇਤ ਮਿਲਦੇ ਹਨ ਕਿ ਪਰਮਾਣੂ ਪ੍ਰੋਗਰਾਮ ਨੇ ਤਸੱਲੀਬਖ਼ਸ਼ ਵਿਕਾਸ ਕੀਤਾ ਹੈ ਅਤੇ ਇਸ ਦੇ ਪੂਰੇ ਮੁਲੰਕਣ ਦੀ ਜ਼ਿਆਦਾ ਲੋੜ ਨਹੀਂ ਹੈ।
ਇੱਕ ਮਸਲਾ ਇਹ ਵੀ ਹੈ ਕਿ ਪਰਮਾਣੂ ਪਰੀਖਣ ਦੀ ਸਾਈਟ ਨੂੰ ਖ਼ਤਮ ਕਰਨਾ ਪਰਮਾਣੂ ਮੁਕਤੀ ਵੱਲ ਪਹਿਲਾ ਕਦਮ ਹੈ ਕਿਉਂਕਿ ਪਰਮਾਣੂ ਹਥਿਆਰ ਪ੍ਰੋਗਰਾਮ ਇਸ ਸਾਈਟ ਦੀ ਹੋਂਦ ਤੋਂ ਬਹੁਤ ਦੂਰ ਹੈ।
ਇਸ ਵਿੱਚ ਕਈ ਤਰ੍ਹਾਂ ਦੇ ਇੰਤਜ਼ਾਮ ਹਨ ਜਿੰਨਾਂ ਰਾਹੀਂ ਪਰਮਾਣੂ ਹਥਿਆਰਾਂ ਲਈ ਲੋੜੀਂਦੀ ਸਮੱਗਰੀ ਬਣਾਉਣ ਲਈ ਵੱਡੀ ਮਾਤਰਾ ਵਿੱਚ ਯੂਰੇਨੀਅਮ ਅਤੇ ਪਲੂਟੋਨੀਅਮ ਦਾ ਉਤਪਾਦਨ ਹੋ ਸਕਦਾ ਹੈ।
ਇਹ ਸਭ ਯੋਂਗਬਿਓਨ ਪਰਮਾਣੂ ਖੇਤਰ ਵਿੱਚ ਉਪਲਬਧ ਹਨ।
ਇਸ ਤੋਂ ਬਾਅਦ ਇਸ ਵਿੱਚ ਅੰਤਰਦੀਪ ਬਲਾਸਟਿਕ ਮਿਜ਼ਾਇਲ ਪ੍ਰੋਗਰਾਮ ਤਹਿਤ ਹਥਿਆਰਾਂ ਦੀ ਡਿਲੀਵਰੀ ਦਾ ਸਾਧਨ ਹੈ।
ਸਾਲ 1994 ਵਿੱਚ ਹੋਏ ਸਮਝੌਤੇ ਦੇ ਤਹਿਤ ਉੱਤਰੀ ਕੋਰੀਆ ਨੇ ਤੇਲ ਅਤੇ 2 ਲਾਈਟ ਵਾਟਰ ਨਿਊਕਲੀਅਰ ਬਦਲੇ ਆਪਣੇ ਪਰਮਾਣੂ ਪ੍ਰਗਰਾਮ ਨੂੰ ਰੋਕਿਆ ਸੀ।
ਦਿ ਇੰਟਰਨੈਸ਼ਨਲ ਆਟੌਮਿਕ ਏਜੰਸੀ (IAEA) ਨੇ ਇਸ ਸਭ ਦਾ ਸਫਲ ਨਰੀਖਣ ਕੀਤਾ ਕਿ ਉੱਤਰੀ ਕੋਰੀਆ ਕਿਤੇ ਦੁਬਾਰਾ ਪਰਮਾਣੂ ਹਥਿਆਰ ਪ੍ਰੋਗਰਾਮ ਤਾਂ ਸ਼ੁਰੂ ਨਹੀਂ ਕਰ ਰਿਹਾ।
ਹਾਲਾਂਕਿ ਉਸ ਨੇ 2002 ਵਿੱਚ ਸਮਝੌਤੇ ਨੂੰ ਤੋੜਦਿਆਂ ਪਿਓਂਗਯਾਨ ਨੇ ਐਲਾਨ ਕੀਤਾ ਕਿ ਯੋਂਗਬਿਓਨ ਮੁੜ ਸ਼ੁਰੂ ਕਰ ਰਿਹਾ ਹੈ ਅਤੇ ਉਸ ਨੇ 2005 ਵਿੱਚ ਕਬੂਲਿਆ ਕਿ ਉਸ ਨੇ "ਆਪਣੀ ਸੁਰੱਖਿਆ" ਲਈ ਪਰਮਾਣੂ ਹਥਿਆਰ ਬਣਾਏ ਹਨ।
ਇਸ ਲਿਹਾਜ਼ ਨਾਲ ਇਸ ਲਈ ਸਮਝੌਤੇ ਲਈ ਖ਼ਾਸ ਪ੍ਰਕਿਰਿਆ ਦੇ ਤਹਿਤ ਨਰੀਖਣ ਦੀ ਲੋੜ ਹੈ।
ਪੰਗੀ-ਰੀ ਪਰੀਖਣ ਸਾਈਟ ਦੇ ਨਰੀਖਣ ਲਈ ਬੇਸ਼ੱਕ ਦੋ ਹਫ਼ਤੇ ਕਾਫੀ ਹਨ ਪਰ ਉੱਤਰੀ ਕੋਰੀਆ ਦੇ ਮੁਕੰਮਲ ਪਰਮਾਣੂ ਪ੍ਰੋਗਰਾਮ ਦੇ ਢਾਂਚੇ ਦੀ ਤਸਦੀਕ ਕਰਨ ਲਈ ਕਈ ਸਾਲ ਚਾਹੀਦੇ ਹਨ।
ਕਈ ਕਾਰਨ ਹਨ ਜਿਨ੍ਹਾਂ ਕਰਕੇ ਪ੍ਰਕਿਰਿਆ ਲੰਬੀ ਹੋ ਸਕਦੀ ਹੈ-
ਵਿਆਪਕਤਾ, ਤਸਦੀਕਸ਼ੁਦਾ ਅਤੇ ਦੁਬਾਰਾ ਹਥਿਆਰ ਨਾ ਬਣਾਏ ਜਾਣ ਦੀ ਪੁਸ਼ਟੀ ਕਰਨ ਲਈ ਲਗਾਤਾਰ ਨਿਗਰਾਨੀ ਦੀ ਲੋੜ ਹੈ ਕਿ ਕਿਤੇ ਕੋਈ ਪਰਮਾਣੂ ਤੱਥ ਬਾਕੀ ਤਾਂ ਨਹੀਂ ਹਨ।
ਨਰੀਖਕਾਂ ਦੇ ਐਲਾਨੇ ਗਏ ਇੰਤਜ਼ਾਮਾਂ ਤੱਕ ਪਹੁੰਚ ਹੋਵੇ ਅਤੇ ਉਹ ਨਿਗਰਾਨੀ ਕਰਨ ਕਿ ਸਾਈਟ ਮੁੜ ਵਰਤਣਯੋਗ ਤਾਂ ਨਹੀਂ ਹੈ।
ਨਰੀਖਕਾਂ ਵੱਲੋਂ ਵਿਗਿਆਨਕ ਅਤੇ ਤਕਨੀਕੀ ਪੱਖੋਂ ਲਗਾਤਾਰ ਨਿਗਰਾਨੀ ਨਾ ਹੋਣ ਕਾਰਨ ਉੱਤਰੀ ਕੋਰੀਆ ਕੁਝ ਸਾਲਾਂ ਦੌਰਾਨ ਇਹ ਮੁੜ ਸ਼ੁਰੂ ਕਰ ਸਕਦਾ ਹੈ।
(ਕੈਥਰੀਨ ਦਿਲ ਮਿਡਲਬਰੀ ਇੰਸਚੀਟਿਊਟ ਆਫ ਇੰਟਰਨੈਸ਼ਨਲ ਸਟੱਡੀਜ਼ ਵਿੱਚ ਸੀਨੀਅਰ ਰਿਸਰਚ ਐਸੋਸੀਏਟ ਹਨ)