You’re viewing a text-only version of this website that uses less data. View the main version of the website including all images and videos.
ਉੱਤਰੀ ਕੋਰੀਆ ਨਾਲ ਸਖ਼ਤੀ ਵਰਤੇਗਾ ਜਪਾਨ
ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਵਾਅਦਾ ਕੀਤਾ ਹੈ ਕਿ ਐਤਵਾਰ ਦੀਆਂ ਚੋਣਾਂ ਵਿੱਚ ਸਪਸ਼ਟ ਬਹੁਮਤ ਨਾਲ ਜਿੱਤ ਤੋਂ ਬਾਅਦ ਉਹ ਉੱਤਰੀ ਕੋਰੀਆ ਨਾਲ "ਸਖ਼ਤੀ ਨਾਲ ਨਿਪਟਣਗੇ"।
ਅਬੇ ਨੇ ਕਿਹਾ ਸੀ ਕਿ ਉਨ੍ਹਾਂ ਦੇ ਦੇਸ਼ ਦੇ ਸਾਹਮਣੇ ਆਉਣ ਵਾਲੇ "ਸੰਕਟ" ਦੇ ਮੱਦੇਨਜ਼ਰ ਇੱਕ ਸਾਲ ਪਹਿਲਾਂ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਆਉਣ ਵਾਲੇ ਸੰਕਟ ਵਿੱਚ ਪਿਓਂਗਯਾਂਗ ਤੋਂ ਵਧ ਰਹੀ ਧਮਕੀ ਵੀ ਸੀ।
ਦੋ-ਤਿਹਾਈ ਬਹੁਮਤ ਦੇ ਸੰਕੇਤ
ਸ਼ੁਰੂਆਤੀ ਐਗਜ਼ਿਟ ਪੋਲਜ਼ ਨੇ ਸੁਝਾਅ ਦਿੱਤਾ ਹੈ ਕਿ ਅਬੇ ਆਪਣੇ ਦੋ-ਤਿਹਾਈ "ਸੁਪਰ-ਬਹੁਗਿਣਤੀ" ਨੂੰ ਕਾਇਮ ਰੱਖਣਗੇ।
ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ 1947 ਵਿੱਚ ਦੇਸ ਦੇ ਅਮਰੀਕੀ ਹੁਕਮਰਾਨਾਂ ਵੱਲੋਂ ਬਣਾਏ ਗਏ ਜਾਪਾਨ ਦੇ ਜੰਗਬੰਦੀ ਸੰਵਿਧਾਨ ਨੂੰ ਸੋਧਣ ਦੀ ਉਨ੍ਹਾਂ ਦੀ ਇੱਛਾ ਪੂਰੀ ਹੋ ਸਕਦੀ ਹੈ। ਜੰਗ ਵਿਰੋਧੀ ਸੰਵਿਧਾਨ ਦੀ ਧਾਰਾ 9 ਜੰਗ ਦੇ ਮੁਕੰਮਲ ਤਿਆਗ ਦੀ ਗਵਾਹੀ ਭਰਦੀ ਹੈ।
ਜਪਾਨ ਮੁਤਾਬਕ ਫ਼ੌਜ, ਬਚਾਅ ਦੇ ਉਦੇਸ਼ਾਂ ਲਈ ਹੀ ਮੌਜੂਦ ਹੈ। ਅਬੇ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਇਸ ਨਿਯਮ ਨੂੰ ਬਦਲਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਉਹ ਇਸ ਕੰਮ ਲਈ "ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੋਂ ਸਹਾਇਤਾ ਲੈਣ ਦੀ ਕੋਸ਼ਿਸ਼ ਕਰਨਗੇ"।
ਜਨਤਕ ਪ੍ਰਸਾਰਨਕਰਤਾ ਐਨਐੱਚਕੇ ਦੇ ਐਗਜ਼ਿਟ ਪੋਲ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੀ ਲੀਡਰਸ਼ਿਪ 312 ਸੀਟਾਂ ਜਿੱਤਣ ਦੀ ਰਿਪੋਰਟ ਦਿੰਦਾ ਹੈ। ਅਬੇ ਨੇ ਕਿਹਾ ਕਿ, "ਮੈਂ ਚੋਣ ਵਿੱਚ ਵਾਅਦਾ ਕੀਤਾ ਸੀ, ਮੇਰਾ ਪਹਿਲਾ ਕੰਮ ਉੱਤਰੀ ਕੋਰੀਆ ਨਾਲ ਸਖ਼ਤੀ ਨਾਲ ਨਜਿੱਠਣਾ ਹੈ। ਇਸ ਕੰਮ ਲਈ ਮਜ਼ਬੂਤ ਕੂਟਨੀਤੀ ਦੀ ਲੋੜ ਹੈ।"
ਤੀਜੀ ਵਾਰ ਚੁਣੇ ਜਾਣ ਦੀ ਉਮੀਦ
ਉੱਤਰੀ ਕੋਰੀਆ ਨੇ ਕੁਝ ਮਹੀਨੇ ਪਹਿਲਾਂ ਹੋੱਕਾਇਦੋ, ਜੋ ਕਿ ਜਪਾਨ ਦਾ ਸਭ ਤੋਂ ਵੱਡਾ ਟਾਪੂ ਹੈ, 'ਤੇ ਦੋ ਮਿਜ਼ਾਈਲਾਂ ਦਾਗ਼ੀਆਂ ਸਨ।
ਚੋਣਾਂ ਵਿੱਚ ਜਿੱਤ ਨਾਲ ਅਬੇ ਦੀ ਸੰਭਾਵਨਾ ਵੀ ਵਧੀ ਹੈ ਕਿ ਉਹ ਤੀਸਰੀ ਵਾਰ ਐਲਡੀਪੀ ਦਾ ਨੇਤਾ ਬਣਨਗੇ ਜਦੋਂ ਪਾਰਟੀ ਦੀ ਵੋਟ ਅਗਲੇ ਸਤੰਬਰ ਹੋਵੇਗੀ।
ਇਸ ਨਾਲ ਉਹ 2012 'ਚ ਚੁਣੇ ਜਾਣ ਤੋਂ ਬਾਅਦ ਜਪਾਨ 'ਚ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਸਭ ਤੋਂ ਵੱਧ ਰਹਿਣਗੇ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਉੱਤਰੀ ਕੋਰੀਆ ਨੇ ਜਪਾਨ ਵੱਲ ਬੈਲੇਸਟਿਕ ਮਿਜ਼ਾਈਲ ਛੱਡੀ ਸੀ। ਦੱਖਣੀ ਕੋਰੀਆ ਤੇ ਜਪਾਨ ਦੀ ਸਰਕਾਰ ਨੇ ਇਸ ਦੇ ਮਿਜ਼ਾਈਲ ਦਾਗੇ ਜਾਣ ਦੀ ਤਸਦੀਕ ਸੀ। ਇਸ ਨਾਲ ਇਹ ਸੰਕਟ ਹੋਰ ਗਹਿਰਾ ਗਿਆ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)