You’re viewing a text-only version of this website that uses less data. View the main version of the website including all images and videos.
ਉੱਤਰੀ ਕੋਰੀਆ ਨੇ ਜਪਾਨ ਵੱਲ ਮਿਜ਼ਾਇਲ ਛੱਡੀ, ਚੁਫ਼ੇਰਿਓਂ ਨਿਖੇਧੀ
ਉੱਤਰੀ ਕੋਰੀਆ ਨੇ ਜਪਾਨ ਵੱਲ ਬੈਲਿਸਟਿਕ ਮਿਜ਼ਾਇਲ ਛੱਡੀ ਹੈ। ਦੱਖਣੀ ਕੋਰੀਆ 'ਤੇ ਜਪਾਨ ਦੀ ਸਰਕਾਰ ਨੇ ਇਸ ਦੀ ਤਸਦੀਕ ਕੀਤੀ ਹੈ। ਇਹ ਮਿਜ਼ਾਇਲ ਸਮੁੰਦਰ 'ਚ ਜਾ ਕੇ ਡਿੱਗੀ।
ਦੱਖ਼ਣੀ ਕੋਰੀਆ ਦੀ ਫੌਜ ਮੁਤਾਬਕ ਇਹ ਮਿਜ਼ਾਈਲ 770 ਕਿਲੋਮੀਟਰ ਦੀ ਉੱਚਾਈ ਤੱਕ ਗਈ ਤੇ ਮਿਜ਼ਾਇਲ ਨੇ ਤਕਰੀਬਨ 3700 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ।
ਉੱਤਰੀ ਕੋਰੀਆ ਕੋਲ ਕਿਹੜੀਆਂ ਮਿਜ਼ਾਇਲਾਂ ਹਨ?
- ਨੋਡੋਂਗ ਮਿਜ਼ਾਇਲ: 1,300 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ
- ਮੁਸੂਡੈਨ ਮਿਜ਼ਾਇਲ: 3,500 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ
- ਹਵਾਂਸੰਗ-12: ਇਸ ਮਿਜ਼ਾਇਲ ਦੀ 4,500 ਕਿਲੋਮੀਟਰ ਤੱਕ ਮਾਰ ਕਰਨ ਦੀ ਸਮਰੱਥਾ ਹੈ
- ਹਵਾਂਸੰਗ-14: ਇਹ ਮਿਜ਼ਾਇਲ 8000 ਕਿਲੋਮੀਟਰ ਤੱਕ ਮਾਰ ਕਰਨ ਸਕਦੀ ਹੈ
ਜਪਾਨ ਤੋਂ ਦੂਜੀ ਵਾਰ ਲੰਘੀ ਮਿਜ਼ਾਇਲ
ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਮਿਜ਼ਾਇਲ ਲਾਂਚ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਜਪਾਨ ਇਹ ਸਭ ਬਰਦਾਸ਼ਤ ਨਹੀਂ ਕਰੇਗਾ। ਉੱਧਰ ਅਮਰੀਕਾ ਨੇ ਚੀਨ ਤੇ ਰੂਸ ਤੋਂ ਉੱਤਰੀ ਕੋਰੀਆ ਖਿਲਾਫ਼ ਸਿੱਧੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਯੂ.ਐੱਨ ਵਿੱਚ ਜਪਾਨ ਵੱਲੋਂ ਉੱਤਰੀ ਕੋਰੀਆ 'ਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਦੀ ਹਮਾਇਤ ਕੀਤੀ ਸੀ। ਇਸੇ ਤੋਂ ਖਫ਼ਾ ਹੋ ਕੇ ਉੱਤਰੀ ਕੋਰੀਆ ਨੇ ਇੱਕ ਦਿਨ ਪਹਿਲਾਂ ਹੀ ਜਪਾਨ ਨੂੰ ਡੋਬਣ ਤੇ ਅਮਰੀਕਾ ਨੂੰ ਰਾਖ ਕਰਨ ਦੀ ਧਮਕੀ ਦਿੱਤੀ ਸੀ।
ਉੱਤਰੀ ਕੋਰੀਆ ਵੱਲੋਂ ਦੂਜੀ ਵਾਰ ਜਪਾਨ ਵੱਲ ਮਿਜ਼ਾਇਲ ਦਾਗੀ ਹੈ। ਪਿਛਲੇ ਮਹੀਨੇ ਵੀ ਉੱਤਰੀ ਕੋਰੀਆ ਨੇ ਜਪਾਨ ਦੇ ਉੱਪਰੋਂ ਮਿਜ਼ਾਈਲ ਛੱਡੀ ਸੀ। ਜਿਸਨੂੰ ਜਪਾਨ ਨੇ ਆਪਣੇ ਲਈ ਬਹੁਤ ਵੱਡਾ ਖ਼ਤਰਾ ਦੱਸਿਆ ਸੀ।
(ਬੀਬੀਸੀ ਪੰਜਾਬੀ ਦੇ ਫੇਸ ਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)