ਅਮਰੀਕੀ ਬੰਬਾਰੀ ਕਰਨ ਵਾਲੇ ਜਹਾਜ਼ ਉੱਤਰੀ ਕੋਰੀਆ ਨੇੜੇ ਭਰੀ ਉਡਾਨਾਂ

ਪੈਂਟਾਗਨ ਮੁਤਾਬਕ ਅਮਰੀਕਾ ਦੇ ਬੰਬਾਰੀ ਕਰਨ ਵਾਲੇ ਜਹਾਜ਼ਾਂ ਨੇ ਉੱਤਰੀ ਕੋਰੀਆ ਨੇੜੇ ਉਡਾਨ ਭਰੀ ਹੈ।

ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਦੀ ਬੁਲਾਰੀ ਡਾਨਾ ਵ੍ਹਾਈਟ ਨੇ ਕਿਹਾ ਹੈ ਕਿ ਇਹ ਉਡਾਣਾਂ ਇਹ ਦਰਸ਼ਾਉਣ ਵਾਸਤੇ ਭਰੀਆਂ ਗਈਆਂ ਹਨ ਕਿ ਰਾਸ਼ਟਰਪਤੀ ਕੋਲ ਕਿਸੇ ਵੀ ਖ਼ਤਰੇ ਤੋਂ ਨਜਿੱਠਣ ਦੇ ਲਈ ਕਈ ਤਰੀਕੇ ਮੌਜੂਦ ਹਨ।

'ਉੱਤਰੀ ਕੋਰੀਆ ਸੰਕਟ ਲਈ ਅਮਰੀਕਾ ਗੰਭੀਰ'

ਹਾਲ ਦੇ ਦਿਨਾਂ ਵਿੱਚ ਉੱਤਰ ਕੋਰੀਆ ਅਤੇ ਅਮਰੀਕਾ ਦੇ ਵਿਚਾਲੇ ਜ਼ੁਬਾਨੀ ਜੰਗ ਬੇਹੱਦ ਤਿੱਖੀ ਹੋ ਗਈ ਸੀ।

ਅਮਰੀਕਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਉਡਾਣਾਂ ਦੱਸਦੀਆਂ ਹਨ ਕਿ ਅਮਰੀਕਾ ਉੱਤਰੀ ਕੋਰੀਆ ਦੇ ਲਾਪਰਵਾਹ ਰਵੱਈਏ ਨੂੰ ਕਿੰਨੀ ਗੰਭੀਰਤਾ ਨਾਲ ਲੈਂਦਾ ਹੈ।

ਮੰਗਲਵਾਰ ਨੂੰ ਯੂ.ਐਨ. ਵਿੱਚ ਦਿੱਤੇ ਗਏ ਆਪਣੇ ਭਾਸ਼ਣ ਵਿੱਚ ਟਰੰਪ ਨੇ ਕਿਹਾ ਸੀ ਕਿ ਜੇਕਰ ਅਮਰੀਕਾ ਨੂੰ ਆਪਣੀ ਅਤੇ ਆਪਣੇ ਸਹਿਯੋਗੀਆਂ ਦੀ ਰੱਖਿਆ ਕਰਨ ਦੇ ਲਈ ਮਜਬੂਰ ਕੀਤਾ ਗਿਆ, ਤਾਂ ਉਹ ਉੱਤਰੀ ਕੋਰੀਆ ਨੂੰ ਪੂਰੇ ਤਰੀਕੇ ਨਾਲ ਨਸ਼ਟ ਕਰ ਦੇਵੇਨਗੇ।

ਇਸ ਭੂਚਾਲ ਦਾ ਕੀ ਮਤਲਬ?

ਸ਼ਨੀਵਾਰ ਨੂੰ ਉੱਤਰੀ ਕੋਰੀਆ ਦੇ ਪ੍ਰੀਖਣ ਦੀ ਥਾਂ ਨੇੜੇ 3.4 ਤੀਬਰਤਾ ਵਾਲਾ ਭੂਚਾਲ ਦਰਜ ਕੀਤਾ ਗਿਆ ਸੀ।

ਇਸ 'ਤੇ ਉੱਤਰੀ ਕੋਰੀਆ ਵੱਲੋਂ ਇੱਕ ਹੋਰ ਪਰਮਾਣੂ ਪ੍ਰੀਖਣ ਕਰਨ ਦਾ ਖਦਸ਼ਾ ਜਤਾਇਆ ਗਿਆ ਸੀ।

ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਸ਼ਨੀਵਾਰ ਨੂੰ ਦਰਜ ਕੀਤਾ ਗਿਆ ਭੂਚਾਲ ਕੁਦਰਤੀ ਘਟਨਾ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)