You’re viewing a text-only version of this website that uses less data. View the main version of the website including all images and videos.
ਉੱਤਰੀ ਕੋਰੀਆ: ਨਵੇਂ ਪੱਧਰ 'ਤੇ ਪਹੁੰਚਿਆ ਸੰਕਟ!
ਉੱਤਰੀ ਕੋਰੀਆ ਦੇ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਟੈਸਟ ਹੋਣ ਨੂੰ ਅਮਰੀਕਾ ਖਤਰਾ ਕਰਾਰ ਦੇ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਇਸ ਸਥਿਤੀ ਨਾਲ ਨਜਿੱਠ ਲੈਣਗੇ।
ਉੱਤਰੀ ਕੋਰੀਆ ਨੂੰ ਪਰਮਾਣੂ ਹਥਿਆਰਾਂ ਦੀ ਲੋੜਕਿਉਂ?
- ਕੋਰੀਆਈ ਪ੍ਰਾਇਦੀਪ ਨੂੰ ਦੂਜੀ ਵਿਸ਼ਵ ਜੰਗ ਤੋਂ ਬਾਅਦ ਵੰਡਿਆ ਗਿਆ ਸੀ ਅਤੇ ਕਮਿਊਨਿਸਟ ਨੌਰਥ ਇੱਕ ਤਾਨਾਸ਼ਾਹੀ ਦੇ ਤੌਰ 'ਤੇ ਵਿਕਸਿਤ ਹੋਇਆ।
- ਆਲਮੀ ਪੱਧਰ 'ਤੇ ਲਗਭਗ ਪੂਰੀ ਤਰ੍ਹਾਂ ਅਲੱਗ-ਥਲੱਗ ਤੇ ਪਾਬੰਦੀਸ਼ੁਦਾ ਦੇਸ ਉੱਤਰੀ ਕੋਰੀਆ ਲਈ ਪਰਮਾਣੂ ਸਮਰੱਥਾ ਬਾਹਰਲੀ ਦੁਨੀਆਂ ਨੂੰ ਧਮਕਾਉਣ ਵਾਲਾ ਇੱਕੋ ਹਥਿਆਰ ਹੈ।
- ਇਸ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਦਾਅਵਾ ਕੀਤਾ ਸੀ ਕਿ ਉਸਨੇ ਇਕ ਹਾਈਡਰੋਜਨ ਬੰਬ ਦੀ ਸਫਲਤਾਪੂਰਵਕ ਟੈਸਟ ਕੀਤਾ ਹੈ, ਪਰ ਉਹ ਵੀ ਐਟਮ ਬੰਬ ਤੋਂ ਕਈ ਗੁਣਾ ਜ਼ਿਆਦਾ ਸ਼ਕਤੀਸ਼ਾਲੀ ਸੀ।
- ਸਟੇਟ ਮੀਡੀਆ ਨੇ ਟੈਸਟ ਨੂੰ ਕਾਮਯਾਬ ਕਰਾਰ ਦਿੱਤਾ ਸੀ। ਹਾਲਾਂਕਿ ਵਿਸ਼ਲੇਸ਼ਕਾਂ ਨੇ ਕਿਹਾ ਸੀ ਕਿ ਦਾਅਵਿਆਂ 'ਤੇ ਸਾਵਧਾਨੀ ਨਾਲ ਧਿਆਨ ਦੇਣਾ ਚਾਹੀਦਾ ਹੈ।
- ਅਮਰੀਕੀ ਖੂਫੀਆ ਅਫਸਰਾਂ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਮਿਨੀਏਚਰਾਈਜ਼ੇਸ਼ਨ ਦੇ ਕਾਬਲ ਹੈ।
ਨਵੇਂ ਪੱਧਰ 'ਤੇ ਪਹੁੰਚਿਆ ਸੰਕਟ
ਇਹ ਸੰਕਟ ਕਈ ਸਾਲਾਂ ਤੋਂ ਹੈ, ਪਰ ਇਹ ਨਵੇਂ ਪੱਧਰ 'ਤੇ ਹੈ। ਉੱਤਰੀ ਕੋਰੀਆ ਹੁਣ ਹੋਰ ਉੱਤੇਜਕ ਹੋ ਗਿਆ ਹੈ।
ਪਿਛਲੇ ਪਰੀਖਣ ਦੌਰਾਨ ਇਹ ਅਮਰੀਕਾ ਦੇ ਗੁਆਮ ਤੇ ਜਪਾਨ ਲਈ ਖਤਰਾ ਬਣ ਗਿਆ ਸੀ। ਹੁਣ ਲਾਂਚ ਕੀਤੀ ਸਭ ਤੋਂ ਉੱਚੀ ਮਿਜ਼ਾਈਲ ਨਾਲ ਸੰਕਟ ਵੱਧ ਗਿਆ ਹੈ।
ਰੋਕਣ ਲਈ ਕੀ ਕੀਤਾ ਗਿਆ?
- ਉੱਤਰੀ ਕੋਰੀਆ ਨਾਲ ਹਥਿਆਰ ਘਟਾ ਦੇਣ ਲਈ ਸਮਝੌਤਾ ਲਗਾਤਾਰ ਫੇਲ੍ਹ ਹੋਇਆ ਹੈ।
- ਅਮਰੀਕਾ ਨੇ ਕਾਫ਼ੀ ਦਬਾਅ ਪਾਇਆ, ਪਰ ਸਭ ਬੇਅਸਰ ਰਿਹਾ।
- ਉੱਤਰੀ ਕੋਰੀਆ ਦੇ ਸਿਰਫ਼ ਇੱਕੋ ਦੋਸਤ ਚੀਨ ਨੇ ਵੀ ਵਿੱਤੀ ਤੇ ਕੂਟਨੀਤਿਕ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਹੈ।