ਕੈਨੇਡਾ ਵਿੱਚ ਦੇਵੀ ਕਾਲੀ ਦੇ ਪੋਸਟਰ ਉੱਤੇ ਭਾਰਤ ਦੀ ਨਾਰਾਜ਼ਗੀ ਦਾ ਕੀ ਮਾਮਲਾ ਹੈ - ਪ੍ਰੈੱਸ ਰਿਵਿਊ

ਸੰਕੇਤਿਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਿਕ ਤਸਵੀਰ

ਹਿੰਦੂ ਦੇਵੀ ਕਾਲੀ ਵਰਗੇ ਕੱਪੜੇ ਪਾ ਕੇ ਇਕ ਔਰਤ ਦੇ ਇਤਰਾਜ਼ਯੋਗ ਪੋਸਟਰ ਨੂੰ ਲੈ ਕੇ ਓਟਾਵਾ ਸਥਿਤ ਭਾਰਤੀ ਦੂਤਾਵਾਸ ਨੇ ਵਿਰੋਧ ਜਤਾਇਆ ਹੈ।

ਦਰਅਸਲ ਇਹ ਇੱਕ ਫ਼ਿਲਮ ਦਾ ਪੋਸਟਰ ਹੈ ਜਿਸ ਦਾ ਨਿਰਦੇਸ਼ਨ ਲੀਨਾ ਮਨੀਮੇਕਲਾਈ ਵੱਲੋਂ ਕੀਤਾ ਗਿਆ ਹੈ। ਲੀਨਾ ਵੱਲੋਂ ਇਹ ਪੋਸਟਰ ਟਵੀਟ ਕੀਤਾ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।

ਦੂਤਾਵਾਸ ਤੋਂ ਜਾਰੀ ਕੀਤੇ ਇੱਕ ਬਿਆਨ ਵਿੱਚ ਆਖਿਆ ਗਿਆ,"ਸਾਨੂੰ ਕੈਨੇਡਾ ਵਿੱਚ ਮੌਜੂਦ ਹਿੰਦੂ ਭਾਈਚਾਰੇ ਦੇ ਆਗੂਆਂ ਵੱਲੋਂ ਇੱਕ ਫ਼ਿਲਮ ਦੇ ਪੋਸਟਰ ਨੂੰ ਲੈ ਕੇ ਸ਼ਿਕਾਇਤ ਮਿਲੀ ਹੈ। ਇਸ ਪੋਸਟਰ ਰਾਹੀਂ ਹਿੰਦੂ ਦੇਵੀ ਦੇਵਤਿਆਂ ਨੂੰ ਅਪਮਾਨਜਨਕ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦਾ ਸਬੰਧ ਆਗਾ ਖਾਨ ਮਿਊਜ਼ੀਅਮ ਦੇ 'ਅੰਡਰ ਦਿ ਟੈਂਟ ਪ੍ਰੋਜੈਕਟ' ਨਾਲ ਹੈ।"

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

"ਟੋਰਾਂਟੋ ਵਿੱਚ ਮੌਜੂਦ ਸਾਡੇ ਰਾਜਦੂਤ ਨੇ ਆਯੋਜਕਾਂ ਨੂੰ ਸਾਡੀ ਚਿੰਤਾ ਬਾਰੇ ਜਾਣਕਾਰੀ ਦੇ ਦਿੱਤੀ ਹੈ। ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਈ ਹਿੰਦੂ ਸਮੂਹਾਂ ਨੇ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਕੈਨੇਡਾ ਦੇ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਹੈ। ਅਸੀਂ ਕੈਨੇਡਾ ਸਰਕਾਰ ਅਤੇ ਇਸ ਸਮਾਗਮ ਦੇ ਆਯੋਜਕਾਂ ਨੂੰ ਅਜਿਹੀਆਂ ਭੜਕਾਊ ਚੀਜਾਂ ਵਾਪਸ ਲੈਣ ਦੀ ਅਪੀਲ ਕਰਦੇ ਹਾਂ।"

ਕੈਨੇਡਾ ਤੋਂ ਇਸ ਤੋਂ ਬਾਅਦ ਭਾਰਤ ਵਿੱਚ ਵੀ ਲੋਕ ਆਪਣਾ ਵਿਰੋਧ ਜ਼ਾਹਿਰ ਕਰ ਰਹੇ ਹਨ।

ਲੀਨਾ ਕੈਨੇਡਾ ਵਿਚ ਆਪਣੀ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਦੇਵੀ ਦੇ ਜਿਸ ਰੂਪ ਨੂੰ ਉਨ੍ਹਾਂ ਨੇ ਆਪਣੀ ਫ਼ਿਲਮ ਵਿੱਚ ਦਿਖਾਇਆ ਹੈ 'ਉਹ ਮਨੁੱਖਤਾ ਦਾ ਸਰੂਪ ਹੈ ਅਤੇ ਵਿਭਿੰਨਤਾ ਦਾ ਸਨਮਾਨ ਕਰਨ ਵਾਲਾ ਹੈ'

ਸਾਨੂੰ ਆਜ਼ਾਦ ਤਾਮਿਲ ਨਾਡੂ ਦੀ ਮੰਗ ਲਈ ਮਜਬੂਰ ਨਾ ਕਰੋ - ਏ ਰਾਜਾ

ਤਾਮਿਲ ਨਾਡੂ ਤੋਂ ਸੰਸਦ ਮੈਂਬਰ ਅਤੇ ਡੀਐਮਕੇ ਨੇਤਾ ਏ ਰਾਜਾ ਨੇ ਇੱਕ ਬੈਠਕ ਦੌਰਾਨ ਆਖਿਆ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਾਨੂੰ ਵੱਖ ਦੇਸ਼ ਦੀ ਮੰਗ ਲਈ ਮਜਬੂਰ ਨਾ ਕਰਨ।

ਅੰਗਰੇਜ਼ੀ ਅਖ਼ਬਾਰ 'ਦਿ ਹਿੰਦੂ' ਦੀ ਖ਼ਬਰ ਮੁਤਾਬਕ ਉਹ ਇੱਕ ਬੈਠਕ ਵਿੱਚ ਹਿੱਸਾ ਲੈ ਰਹੇ ਸਨ ਜਿਸ ਵਿੱਚ ਮੁੱਖ ਮੰਤਰੀ ਸਟਾਲਿਨ ਵੀ ਮੌਜੂਦ ਸਨ।

ਉਨ੍ਹਾਂ ਨੇ ਆਖਿਆ ਕਿ ਪਾਰਟੀ ਦੇ ਸੰਸਥਾਪਕ ਪੇਰੀਆਰ ਹਮੇਸ਼ਾ ਆਜ਼ਾਦ ਤਾਮਿਲਨਾਡੂ ਦੀ ਮੰਗ ਕਰਦੇ ਰਹੇ ਹਨ ਪਰ ਡੀਐਮਕੇ ਨੇ ਲੋਕਤੰਤਰ ਅਤੇ ਦੇਸ਼ ਦੀ ਏਕਤਾ ਲਈ ਅਜਿਹੀਆਂ ਮੰਗਾਂ ਨੂੰ ਕਿਨਾਰੇ ਕਰ ਦਿੱਤਾ।

ਏ ਰਾਜਾ ਨੇ ਆਖਿਆ ਕਿ ਪਾਰਟੀ ਦੇ ਸੰਸਥਾਪਕ ਪੇਰੀਆਰ ਹਮੇਸ਼ਾਂ ਆਜ਼ਾਦ ਤਾਮਿਲਨਾਡੂ ਦੀ ਮੰਗ ਕਰਦੇ ਰਹੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏ ਰਾਜਾ ਨੇ ਆਖਿਆ ਕਿ ਪਾਰਟੀ ਦੇ ਸੰਸਥਾਪਕ ਪੇਰੀਆਰ ਹਮੇਸ਼ਾਂ ਆਜ਼ਾਦ ਤਾਮਿਲਨਾਡੂ ਦੀ ਮੰਗ ਕਰਦੇ ਰਹੇ ਹਨ

ਉਨ੍ਹਾਂ ਦੇ ਇਸ ਬਿਆਨ ਦਾ ਸੋਸ਼ਲ ਮੀਡੀਆ ਉੱਪਰ ਵੀ ਵਿਰੋਧ ਹੋ ਰਿਹਾ ਹੈ। ਸੂਬੇ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਰਾਇਣਨ ਤਿਰੂਪਤੀ ਨੇ ਆਖਿਆ ਹੈ ਕਿ ਇਹ ਵੱਖਵਾਦੀ ਬਿਆਨ ਹਨ।

ਜ਼ਿਕਰਯੋਗ ਹੈ ਕਿ ਡੀਐਮਕੇ ਪਾਰਟੀ ਦੀ ਸਥਾਪਨਾ ਨੇ ਸ਼ੁਰੂਆਤੀ ਸਾਲਾਂ ਵਿੱਚ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚੋਂ ਇੱਕ ਭਾਰਤ ਤੋਂ ਵੱਖ ਦ੍ਰਾਵਿੜ ਨਾਡੂ ਦੀ ਵੀ ਸੀ।

ਇਹ ਵੀ ਪੜ੍ਹੋ:

ਲੰਬੇ ਸਮੇਂ ਤੱਕ ਪੇਰੀਆਰ ਵੱਲੋਂ ਇਹ ਮੰਗ ਚੁੱਕੀ ਗਈ। ਹਾਲਾਂਕਿ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਸਰਕਾਰ ਵੱਲੋਂ ਵੱਖਵਾਦ ਨੂੰ ਗੈਰ-ਕਾਨੂੰਨੀ ਐਲਾਨਿਆ ਗਿਆ ਤਾਂ ਹੌਲੀ-ਹੌਲੀ ਤਾਮਿਲਨਾਡੂ ਨੂੰ ਵੱਖ ਦੇਸ਼ ਬਣਾਉਣ ਦੀ ਮੰਗ ਵੀ ਖ਼ਤਮ ਹੋ ਗਈ।

ਏ ਰਾਜਾ ਦੇ ਬਿਆਨ ਤੋਂ ਬਾਅਦ ਇਹ ਮੁੱਦਾ ਇੱਕ ਵਾਰ ਫੇਰ ਚਰਚਾ ਵਿੱਚ ਆ ਗਿਆ ਹੈ।

ਪਾਕਿਸਤਾਨੀ ਫ਼ੌਜ ਦੇ ਮੁਖੀ ਦੇ ਅਧਿਕਾਰੀਆਂ ਨੂੰ ਨਵੇਂ ਨਿਰਦੇਸ਼

ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੇ ਫੌਜੀ ਅਧਿਕਾਰੀਆਂ ਨੂੰ ਰਾਜਨੀਤਕ ਗਤੀਵਿਧੀਆਂ ਤੋਂ ਦੂਰ ਰਹਿਣ ਰਹਿਣ ਦੇ ਨਿਰਦੇਸ਼ ਦਿੱਤੇ ਹਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ -ਏ-ਇਨਸਾਫ਼ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਕੁਝ ਆਈਐਸਆਈ ਦੇ ਅਫਸਰ ਅਤੇ ਫੌਜੀ ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਹੇਰਾਫੇਰੀ ਦੀ ਕੋਸ਼ਿਸ਼ ਕਰ ਰਹੇ ਹਨ।

ਪਾਕਿਸਤਾਨੀ ਫ਼ੌਜ ਵੱਲੋਂ ਪਹਿਲਾਂ ਵੀ ਆਪਣੇ ਗੈਰ ਰਾਜਨੀਤਕ ਹੋਣ ਦੇ ਦਾਅਵੇ ਕੀਤੇ ਗਏ ਹਨ।

ਪਾਕਿਸਤਾਨ ਦੇ ਪੰਜਾਬ ਵਿਚ 17 ਜੁਲਾਈ ਨੂੰ 20 ਸੀਟਾਂ ਲਈ ਜ਼ਿਮਨੀ ਚੋਣਾਂ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਪੰਜਾਬ ਵਿਚ 17 ਜੁਲਾਈ ਨੂੰ 20 ਸੀਟਾਂ ਲਈ ਜ਼ਿਮਨੀ ਚੋਣਾਂ ਹਨ।

ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਅਜਿਹੇ ਇਲਜ਼ਾਮ ਲਗਾਏ ਸਨ।

ਪਾਕਿਸਤਾਨ ਦੇ ਪੰਜਾਬ ਵਿਚ 17 ਜੁਲਾਈ ਨੂੰ 20 ਸੀਟਾਂ ਲਈ ਜ਼ਿਮਨੀ ਚੋਣਾਂ ਹਨ।

ਅਪ੍ਰੈਲ ਵਿੱਚ ਇਮਰਾਨ ਖ਼ਾਨ ਨੂੰ ਬੇਭਰੋਸਗੀ ਮਤੇ ਤੋਂ ਬਾਅਦ ਪ੍ਰਧਾਨਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)