ਭਾਰਤੀ ਫੌਜ ਵਿੱਚ ਭਰਤੀ ਲਈ ਐਲਾਨੀ ਗਈ ‘ਅਗਨੀਪੱਥ’ ਸਕੀਮ ਕੀ ਹੈ, ਕੌਣ ਕਰ ਸਕਦਾ ਹੈ ਅਪਲਾਈ

ਅਗਨੀਪੱਥ ਯੋਜਨਾ ਦੀਆਂ ਖ਼ਾਸ ਗੱਲਾਂ
- ਭਰਤੀ ਹੋਣ ਦੀ ਉਮਰ 17.5 ਸਾਲ ਤੋਂ 21 ਸਾਲ ਵਿਚਾਲੇ ਹੋਣੀ ਚਾਹੀਦੀ ਹੈ
- 10ਵੀਂ ਜਾਂ 12ਵੀਂ ਪਾਸ ਹੋਣਾ ਲਾਜ਼ਮੀ ਹੈ
- ਭਰਤੀ ਚਾਰ ਸਾਲਾਂ ਲਈ ਹੋਵੇਗੀ
- ਚਾਰ ਸਾਲ ਬਾਅਦ ਸੇਵਾਕਾਲ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਮੁਲਾਂਕਣ ਹੋਵੇਗਾ ਅਤੇ 25 ਫੀਸਦ ਲੋਕਾਂ ਨੂੰ ਰੇਗੂਲਰ ਕੀਤਾ ਜਾਵੇਗਾ
- ਪਹਿਲੇ ਸਾਲ ਦੀ ਸੈਲਰੀ ਪ੍ਰਤੀ ਮਹੀਨਾ 30 ਹਜ਼ਾਰ ਹੋਵੇਗੀ
- ਚੌਥੇ ਸਾਲ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲੇਗਾ
- ਸਰਕਾਰੀ ਨੌਕਰੀ ਵਾਲੇ ਸਾਰੇ ਭੱਤੇ ਦਿੱਤੇ ਜਾਣਗੇ
- ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਨੌਜਵਾਨ ਨੂੰ ਸਰਕਾਰ ਵੱਲੋਂ ਕਰੀਬ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ
- ਡਿਊਟੀ ਦੌਰਾਨ ਅਪਾਹਜ ਹੋਣ 'ਤੇ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ

ਭਾਰਤੀ ਫੌਜ ਦੇ ਤਿੰਨਾਂ ਮੁਖੀਆਂ ਨੇ ਸੈਨਾ ਵਿੱਚ ਥੋੜ੍ਹੇ ਸਮੇਂ ਲਈ ਨਿਯੁਕਤੀਆਂ ਨੂੰ ਲੈ ਕੇ 'ਅਗਨੀਪੱਥ' ਨੀਤੀ ਦਾ ਐਲਾਨ ਕੀਤਾ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 14 ਜੂਨ ਨੂੰ ਅਗਨੀਪੱਥ ਤੋਂ ਪਰਦਾ ਚੁੱਕਿਆ। ਉਨ੍ਹਾਂ ਨੇ ਕਿਹਾ ਹੈ ਕਿ ਰੱਖਿਆ 'ਤੇ ਕੈਬਨਿਟ ਕਮੇਟੀ ਨੇ ਇਤਿਹਾਸਕ ਫ਼ੈਸਲਾ ਲਿਆ ਹੈ।
ਰੱਖਿਆ ਮੰਤਰੀ ਨੇ ਕਿਹਾ, "ਅੱਜ ਅਸੀਂ 'ਅਗਨੀਪੱਥ' ਨਾਮ ਦੀ ਇੱਕ ਪਰਿਵਰਤਨਕਾਰੀ ਯੋਜਨਾ ਲਿਆ ਰਹੇ ਹਾਂ, ਜੋ ਸਾਡੇ ਸਸ਼ਤਰ ਬਲਾਂ ਵਿੱਚ ਬਦਲਾਅ ਲਿਆ ਕੇ ਉਨ੍ਹਾਂ ਨੂੰ ਹੋਰ ਆਧੁਨਿਕ ਬਣਾਇਆ ਜਾਵੇਗਾ।"
ਰੱਖਿਆ ਮੰਤਰੀ ਨੇ ਕਿਹਾ, "ਅਗਨੀਪੱਥ ਯੋਜਨਾ ਵਿੱਚ ਭਾਰਤ ਨੌਜਵਾਨਾਂ ਨੂੰ, ਬਤੌਰ 'ਅਗਨੀਵੀਰ' ਸਸ਼ਤਰ ਬਲਾਂ ਵਿੱਚ ਸੇਵਾ ਦਾ ਮੌਕਾ ਦਿੱਤਾ ਜਾਵੇਗਾ। ਇਹ ਯੋਜਨਾ ਦੇਸ਼ ਦੀ ਸੁਰੱਖਿਆ ਮਜ਼ਬੂਤ ਕਰਨ ਅਤੇ ਸਾਡੇ ਨੌਜਵਾਨਾਂ ਨੂੰ ਫੌਜ ਦੀ ਸੇਵਾ ਦਾ ਮੌਕਾ ਦੇਣ ਲਈ ਲਿਆਂਦੀ ਗਈ ਹੈ।"
"ਤੁਸੀਂ ਸਾਰੇ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਵੋਗੇ ਕਿ ਸਾਰਾ ਰਾਸ਼ਟਰ, ਖ਼ਾਸ ਤੌਰ 'ਤੇ ਸਾਡੇ ਨੌਜਵਾਨ ਫੌਜ ਨੂੰ ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖਦੇ ਹਨ। ਤੁਸੀਂ ਜੀਵਨ ਕਾਲ ਵਿੱਚ ਕਦੇ ਨਾ ਕਦੇ ਹਰੇਕ ਬੱਚਾ ਫੌਜ ਦੀ ਵਰਦੀ ਧਾਰਨ ਕਰਨ ਦੀ ਤਮੰਨਾ ਰੱਖਦਾ ਹੈ।"

ਤਸਵੀਰ ਸਰੋਤ, PIB
ਰਾਜਨਾਥ ਸਿੰਘ ਨੇ ਕਿਹਾ ਹੈ, "ਨੌਜਵਾਨਾਂ ਨੂੰ ਇਹ ਫਾਇਦਾ ਵੀ ਹੋਵੇਗਾ ਕਿ ਉਨ੍ਹਾਂ ਨੂੰ ਨਵੀਂ-ਨਵੀਂ ਤਕਨੀਕ ਲਈ ਆਸਾਨਾ ਨਾਲ ਸਿਖਲਾਈ ਦਿੱਤੀ ਜਾ ਸਕੇਗੀ। ਉਨ੍ਹਾਂ ਦੀ ਸਿਹਤ ਅਤੇ ਫਿਟਨੈਸ ਦਾ ਪੱਧਰ ਵੀ ਬਿਹਤਰ ਹੋਵੇਗਾ।"
"ਅਗਨੀਪੱਥ ਯੋਜਨਾ ਦੇ ਤਹਿਤ ਇਹ ਯਤਨ ਕੀਤਾ ਜਾ ਰਿਹਾ ਹੈ ਕਿ ਭਾਰਤੀ ਸਸ਼ਤਰ ਬਲਾਂ ਦਾ ਪ੍ਰੋਫਾਈਲ ਉਨੇਂ ਹੀ ਨੌਜਵਾਨ ਹੋਣ ਜਿੰਨੇ ਕਿ ਭਾਰਤੀ ਆਬਾਦੀ ਦਾ ਹੈ।"
ਕੀ ਹੈ ਯੋਜਨਾ
ਭਾਰਤ ਸਰਕਾਰ ਇਸ ਨਵੀਂ ਯੋਜਨਾ ਤਹਿਤ ਨੌਜਵਾਨ ਚਾਰ ਸਾਲ ਲਈ ਭਾਰਤੀ ਫ਼ੌਜ ਵਿੱਚ ਭਰਤੀ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ 'ਅਗਨੀਵੀਰ' ਆਖਿਆ ਜਾਵੇਗਾ।
ਇਨ੍ਹਾਂ ਚਾਰ ਸਾਲਾਂ ਦੌਰਾਨ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਚਾਰ ਸਾਲ ਬਾਅਦ ਉਨ੍ਹਾਂ ਨੂੰ ਸਰਟੀਫਿਕੇਟ ਅਤੇ ਡਿਪਲੋਮਾ ਵੀ ਦਿੱਤਾ ਜਾਵੇਗਾ।
ਇਨ੍ਹਾਂ ਚੁਣੇ ਹੋਏ ਨੌਜਵਾਨਾਂ ਵਿੱਚੋਂ 25 ਫ਼ੀਸਦੀ ਤੱਕ ਦੀ ਅੱਗੇ ਸੈਨਾ ਵਿੱਚ ਭਰਤੀ ਵੀ ਹੋ ਸਕੇਗੀ। ਇਨ੍ਹਾਂ ਨੌਜਵਾਨਾਂ ਦੀ ਉਮਰ 17.5 ਸਾਲ ਤੋਂ 21 ਸਾਲ ਤੱਕ ਹੋਵੇਗੀ।
ਇਸ ਲਈ 12 ਜਮਾਤ ਪਾਸ ਹੋਣੀ ਜ਼ਰੂਰੀ ਹੈ ਪਰ ਜੇਕਰ ਕੋਈ ਨੌਜਵਾਨ 10 ਜਮਾਤਾਂ ਹੈ ਤਾਂ ਉਸ ਨੂੰ ਬਾਰ੍ਹਵੀਂ ਜਮਾਤ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ।

ਤਸਵੀਰ ਸਰੋਤ, Getty Images
ਇਸ ਦੌਰਾਨ ਅਗਨੀਵੀਰ ਨੌਜਵਾਨਾਂ ਨੂੰ ਸਰਕਾਰ ਵੱਲੋਂ ਤਨਖਾਹ ਮਿਲੇਗੀ ਜਿਸ ਦੀ ਸ਼ੁਰੂਆਤ 30 ਹਜ਼ਾਰ ਤੋਂ ਹੋਵੇਗੀ।
ਡਿਊਟੀ ਦੌਰਾਨ ਜੇਕਰ ਕੋਈ 100 ਫੀਸਦ ਤੱਕ ਅਪਾਹਜ ਹੋ ਜਾਂਦਾ ਹੈ ਤਾਂ ਉਸ ਨੂੰ 44 ਲੱਖ, 75 ਫੀਸਦ ਅਪਾਹਜ ਹੋਣ ਉੱਤੇ 25 ਲੱਖ ਅਤੇ 50 ਫੀਸਦ ਅਪਾਹਜ ਹੋਣ ਉੱਤੇ 15 ਲੱਖ ਦੀ ਮਦਦ ਮਿਲੇਗੀ
ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਨੌਜਵਾਨ ਨੂੰ ਸਰਕਾਰ ਵੱਲੋਂ 44 ਲੱਖ ਰੁਪਏ ਦੀ ਸਹਾਇਤੀ ਰਾਸ਼ੀ ਮਿਲੇਗਾ ਤੇ ਜਿੰਨੇ ਸਾਲ ਦੀ ਨੌਕਰੀ ਬਚੀ ਹੋਵੇਗੀ, ਉਸਦੀ ਤਨਖਾਹ ਵੀ ਮਿਲੇਗੀ।
ਸਰਕਾਰੀ ਨੌਕਰੀ ਵਾਲੇ ਸਾਰੇ ਭੱਤੇ ਦਿੱਤੇ ਜਾਣਗੇ ਜਿਵੇਂ ਜੋਖਿਮ, ਰਾਸ਼ਨ, ਵਰਦੀ ਅਤੇ ਯਾਤਰਾ ਦੌਰਾਨ ਕਿਰਾਏ ਵਿੱਚ ਛੋਟ ਮਿਲੇਗੀ।

ਅਗਨੀਪੱਥ ਨਾਲ ਜੁੜੇ ਕੁਝ ਅਹਿਮ ਸਵਾਲਾਂ ਦੇ ਜਵਾਬ
ਅਗਨੀਪੱਥ ਭਾਰਤ ਸਰਕਾਰ ਵੱਲੋਂ ਭਾਰਤੀ ਫੌਜ ਦੇ ਕਿੰਨੇ ਅੰਗ ਜਲ ਸੈਨਾ,ਥਲ ਸੈਨਾ ਤੇ ਹਵਾਈ ਸੈਨਾ ਵਿੱਚ ਜਵਾਨ, ਏਅਰਮੈਨ ਅਤੇ ਨਾਵਿਕ ਦੀ ਭਰਤੀ ਲਈ ਸ਼ੁਰੂ ਕੀਤੀ ਗਈ ਨਵੀਂ ਯੋਜਨਾ ਹੈ।
ਇਸ ਵਿੱਚ ਭਰਤੀ ਤੋਂ ਬਾਅਦ ਨੌਜਵਾਨ ਨੂੰ ਅਗਨੀਵੀਰ ਦੇ ਰੂਪ ਵਿੱਚ ਜਾਣਿਆ ਜਾਵੇਗਾ ਅਤੇ ਉਹ ਚਾਰ ਸਾਲ ਤੱਕ ਇਸ ਦਾ ਹਿੱਸਾ ਰਹੇਗਾ।
ਰੱਖਿਆ ਮੰਤਰਾਲੇ ਮੁਤਾਬਕ ਹੁਣ ਇਨ੍ਹਾਂ ਅਹੁਦਿਆਂ ਲਈ ਦੂਸਰੀਆਂ ਯੋਜਨਾਵਾਂ ਖ਼ਤਮ ਹੋ ਜਾਣਗੀਆਂ।
1)ਕੀ ਫ਼ੌਜ ਦੀਆਂ ਤਿੰਨਾਂ ਸੇਵਾਵਾਂ ਦੇ ਅਫ਼ਸਰਾਂ ਦੀ ਬਹਾਲੀ ਵੀ ਅਗਨੀਪੱਥ ਯੋਜਨਾ ਰਾਹੀਂ ਹੀ ਹੋਵੇਗੀ?
ਨਹੀਂ,ਇਹ ਯੋਜਨਾ ਅਫ਼ਸਰ ਰੈਂਕ ਦੇ ਕਰਮੀਆਂ ਲਈ ਨਹੀਂ ਹੈ।ਉਨ੍ਹਾਂ ਦੀ ਭਰਤੀ ਮੌਜੂਦਾ ਵੱਖ-ਵੱਖ ਤਰੀਕੇ ਨਾਲ ਹੀ ਚਲਦੀ ਰਹੇਗੀ।
2)ਇਸ ਯੋਜਨਾ ਰਾਹੀਂ ਕਿੰਨੇ ਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਦਾ ਮੌਕਾ ਮਿਲੇਗਾ?
ਫ਼ੌਜੀ ਮਾਮਲਿਆਂ ਦੇ ਵਿਭਾਗ ਮੁਤਾਬਕ ਪਹਿਲੇ ਸਾਲ ਤਕਰੀਬਨ 46 ਹਜ਼ਾਰ ਜਵਾਨਾਂ ਦੀ ਭਰਤੀ ਕੀਤੀ ਜਾਵੇਗੀ।
ਅਗਲੇ ਚਾਰ ਪੰਜ ਸਾਲਾਂ ਦੌਰਾਨ ਇਹ ਸੰਖਿਆ ਵਧ ਕੇ 50-60 ਹਜ਼ਾਰ ਹਰ ਸਾਲ ਹੋ ਜਾਵੇਗੀ ।
ਉਸ ਤੋਂ ਬਾਅਦ ਇਸ ਨੂੰ ਵਧਾ ਕੇ 90 ਹਜ਼ਾਰ ਤੋਂ 1.20 ਲੱਖ ਤੱਕ ਵੀ ਕੀਤਾ ਜਾ ਸਕਦਾ ਹੈ।
3)ਕੀ ਅਗਨੀਪੱਥ ਯੋਜਨਾ ਤਹਿਤ ਬਹਾਲ ਹੋਣ ਵਾਲੇ ਜਵਾਨਾਂ ਲਈ ਕੰਮ ਕਰੇ ਸ਼ਰਤਾਂ ਬਾਕੀ ਜਵਾਨਾਂ ਤੋਂ ਵੱਖਰੀਆਂ ਹੋਣਗੀਆਂ?
ਫੌਜ ਦੇ ਤਿੰਨਾਂ ਅੰਗਾਂ ਵੱਲੋਂ ਆਖਿਆ ਗਿਆ ਹੈ ਕਿ ਕੰਮ ਕਰਨੀ ਸ਼ਰਤਾਂ ਤੇ ਅਤੇ ਭੱਤੇ ਪਹਿਲਾਂ ਵਰਗੇ ਜਵਾਨਾਂ ਵਾਂਗ ਹੀ ਹੋਣਗੇ।
ਹਾਲਾਂਕਿ ਅਗਨੀਵੀਰ ਮਹਿੰਗਾਈ ਭੱਤਾ ਅਤੇ ਮਿਲਟਰੀ ਸਰਵਿਸ ਪੇ ਲਈ ਕਾਬਲ ਨਹੀਂ ਹੋਣਗੇ।
4)ਕੀ ਚਾਰ ਸਾਲ ਦੀ ਸੇਵਾ ਕਰਕੇ ਫੌਜ ਛੱਡਣ ਤੋਂ ਬਾਅਦ ਅਗਲੀਵੀਰ ਕਿਸੇ ਤਰੀਕੇ ਵੀ ਪੈਨਸ਼ਨ,ਕੰਟੀਨ ਸੁਵਿਧਾ ਅਤੇ ਸਿਹਤ ਸੁਵਿਧਾਵਾਂ ਦੇ ਹੱਕਦਾਰ ਹੋਣਗੇ ਜਿਵੇਂ ਕਿ ਸਾਬਕਾ ਫ਼ੌਜੀਆਂ ਨੂੰ ਮਿਲਦੇ ਹਨ?
ਫੌਜ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸੇਵਾ ਦੌਰਾਨ ਅਗਨੀਵੀਰਾਂ ਨੂੰ ਸਿਹਤ ਸੁਵਿਧਾਵਾਂ,ਕੈਂਟੀਨ ਸੁਵਿਧਾਵਾਂ ਮਿਲਣਗੀਆਂ।
ਪਰ ਇੱਕ ਵਾਰ ਚਾਰ ਸਾਲ ਦੀ ਸੇਵਾ ਪੂਰੀ ਹੋਣ ਤੋਂ ਬਾਅਦ ਨਾ ਉਹ ਕਿਸੇ ਤਰ੍ਹਾਂ ਦੀ ਪੈਨਸ਼ਨ ਗ੍ਰੈਚੁਟੀ ਅਤੇ ਨਾ ਹੀ ਸਾਬਕਾ ਫੌਜੀਆਂ ਨੂੰ ਮਿਲਣ ਵਾਲੀ ਮੈਡੀਕਲ ਜਾਂ ਕੈਂਟੀਨ ਦੀ ਸੁਵਿਧਾ ਦਾ ਫਾਇਦਾ ਲੈ ਸਕਣਗੇ।
ਅਗਨੀ ਵੀਰਾਂ ਨੂੰ ਸਾਬਕਾ ਫੌਜੀਆਂ ਦਾ ਦਰਜਾ ਅਤੇ ਹੋਰ ਸੁਵਿਧਾਵਾਂ ਵੀ ਨਹੀਂ ਮਿਲਣਗੀਆਂ।

ਤਸਵੀਰ ਸਰੋਤ, Getty Images
5)ਕੀ ਅਗਨੀਵੀਰ ਨੂੰ ਫ਼ੌਜ ਵਿੱਚ ਤਰੱਕੀ ਮਿਲ ਸਕੇਗੀ?
ਫੌਜ ਵਿੱਚ ਅਗਨੀਵੀਰ ਇੱਕ ਅਲੱਗ ਰੈਂਕ ਹੋਵੇਗਾ।
ਨੇਮਾਂ ਮੁਤਾਬਕ ਚਾਰ ਸਾਲ ਦੀ ਸੇਵਾ ਪੂਰੀ ਹੋਣ ਤੋਂ ਬਾਅਦ ਕੋਈ ਦੀ ਅਗਨੀ ਵੀ ਫੌਜ ਦੇ ਕਿਸੇ ਵੀ ਅੰਗ ਵਿਚ ਤਾਂ ਹੀ ਭਰਤੀ ਹੋ ਸਕਣਗੇ ਜਦੋਂ ਉਹ ਜੂਨੀਅਰ ਕਮਿਸ਼ਨਡ ਅਫ਼ਸਰ ਜਾਂ ਇਸ ਵਰਗੇ ਅਹੁਦਿਆਂ ਦੇ ਰੈਗੂਲਰ ਨਿਯਮਾਂ ਦੁਆਰਾ ਸ਼ਾਸਿਤ ਹੋ ਜਾਣ।
6)ਅਗਨੀਵੀਰ ਵੱਖਰੇ ਬੈਚ ਪਾਉਣਗੇ ਅਤੇ ਕੀ ਉਨ੍ਹਾਂ ਨੂੰ ਵੀ ਦੂਜੇ ਫ਼ੌਜੀ ਵਾਂਗ ਪੁਰਸਕਾਰ ਅਤੇ ਇਨਾਮ ਮਿਲਣਗੇ?
ਬਾਕੀ ਫ਼ੌਜੀਆਂ ਤੋਂ ਅਲੱਗ ਦਿਖਣ ਲਈ ਅਗਨੀਵੀਰ ਨੂੰ ਆਪਣੀ ਵਰਦੀ ਉੱਤੇ ਅਲੱਗ ਬੈਚ ਲਗਾਉਣੇ ਪੈਣਗੇ। ਸੇਵਾ ਕਰਦੇ ਹੋਏ ਬਾਕੀ ਜਵਾਨਾਂ ਵਾਂਗ ਹੀ ਉਨ੍ਹਾਂ ਨੂੰ ਇਨਾਮ ਅਤੇ ਪੁਰਸਕਾਰ ਵੀ ਮਿਲ ਸਕਣਗੇ।
7)ਕੀ ਅਗਨੀਵੀਰ ਨੂੰ ਬਹੁਤ ਕਠੋਰ ਮੌਸਮ ਵਾਲੇ ਖੇਤਰ ਜਿਵੇਂ ਸਿਆਚਿਨ ਜਾਂ ਕਿਸੇ ਪਣਡੁੱਬੀ ਵਿੱਚ ਤੈਨਾਤ ਕੀਤਾ ਜਾ ਸਕਦਾ ਹੈ?
ਹਾਂ,ਫੌਜ ਵੱਲੋਂ ਆਖਿਆ ਗਿਆ ਹੈ ਕਿ ਤੈਨਾਤੀ ਅਤੇ ਬਦਲੀ ਦੇ ਮਾਮਲੇ ਵਿੱਚ ਕਿਤੇ ਕੋਈ ਫ਼ਰਕ ਨਹੀਂ ਹੋਵੇਗਾ।
8)ਵੱਖ ਵੱਖ ਸੂਬਾ ਸਰਕਾਰਾਂ,ਕੇਂਦਰ ਸਰਕਾਰ ਦੇ ਮੰਤਰਾਲੇ ਅਤੇ ਉਦਯੋਗਪਤੀ ਹਰ ਰੋਜ਼ ਇਸ ਬਾਰੇ ਨਵੇਂ ਨਵੇਂ ਐਲਾਨ ਕਰ ਰਹੇ ਹਨ। ਕੀ ਇਸ ਤੋਂ ਇਹ ਪਤਾ ਨਹੀਂ ਲੱਗਦਾ ਕਿ ਸਰਕਾਰ ਨੇ ਇਸ ਬਾਰੇ ਕੋਈ ਯੋਜਨਾਬੱਧ ਤਰੀਕੇ ਨਾਲ ਕੰਮ ਨਹੀਂ ਕੀਤਾ?
ਇਸ ਯੋਜਨਾ ਬਾਰੇ ਕਈ ਜਾਣਕਾਰਾਂ ਨੇ ਇਹੀ ਗੱਲ ਆਖੀ ਹੈ ।
ਇਸ ਦੇ ਬਚਾਅ ਵਿੱਚ ਸਰਕਾਰ ਨੇ ਤਰਕ ਦਿੱਤਾ ਹੈ ਕਿ ਇੱਕ ਵਾਰ ਜਦੋਂ ਰੱਖਿਆ ਮੰਤਰਾਲੇ ਨੇ ਇਸ ਯੋਜਨਾ ਦਾ ਐਲਾਨ ਕਰ ਦਿੱਤਾ ਤਾਂ ਇਸ ਉੱਪਰ ਸਹਿਯੋਗ ਦੇਣ ਦਾ ਕੰਮ ਵੱਖ ਵੱਖ ਮੰਤਰਾਲੇ ਅਤੇ ਸੂਬਾ ਸਰਕਾਰਾਂ ਦਾ ਹੈ।
ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਬਾਰੇ ਹੋਰ ਐਲਾਨ ਕੀਤੇ ਜਾਣਗੇ।

ਛੇਤੀ ਹੀ ਸੀਡੀਐੱਸ ਦੀ ਭਰਤੀ ਪ੍ਰਕਿਰਿਆ ਹੋਵੇਗੀ ਪੂਰੀ-ਰਾਜਨਾਥ ਸਿੰਘ
ਇਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਸੀਡੀਐੱਸ ਦੀ ਭਰਤੀ ਦੀ ਪ੍ਰਕਿਰਿਆ ਜਾਰੀ ਹੈ ਅਤੇ ਛੇਤੀ ਇਸ ਨੂੰ ਪੂਰਾ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੀ ਇਕ ਹਵਾਈ ਹਾਦਸੇ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਅਹੁਦਾ ਖਾਲੀ ਹੈ।
ਭਾਰਤੀ ਥਲ ਸੈਨਾ ਦੇ ਮੁਖੀ ਹਨ ਜਨਰਲ ਮਨੀਸ਼ ਪਾਂਡੇ ਨੇ 'ਅਗਨੀਪੱਥ' ਬਾਰੇ ਆਖਿਆ ਕਿ ਇਸ ਸਕੀਮ ਰਾਹੀਂ ਫੌਜ ਵਿੱਚ ਤਜਰਬੇ ਅਤੇ ਜੋਸ਼ ਦਰਮਿਆਨ ਇੱਕ ਸੰਤੁਲਨ ਵੀ ਬਣੇਗਾ।

ਤਸਵੀਰ ਸਰੋਤ, Getty Images
ਇਸ ਨਾਲ ਹੀ ਭਾਰਤੀ ਨੌਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਅਗਨੀਪਥ ਸਕੀਮ ਰਾਹੀਂ ਫ਼ੌਜ ਵਿੱਚ ਕੁੜੀਆਂ ਵੀ ਸ਼ਾਮਿਲ ਹੋ ਸਕਣਗੀਆਂ।
ਇਸ ਸਕੀਮ ਵਿੱਚ ਨੌਜਵਾਨ ਕੇਵਲ ਚਾਰ ਸਾਲ ਲਈ ਹੀ ਭਰਤੀ ਹੋ ਸਕਣਗੇ। ਇਨ੍ਹਾਂ ਚਾਰ ਸਾਲਾਂ ਦੌਰਾਨ ਉਨ੍ਹਾਂ ਨੂੰ 6-9 ਮਹੀਨੇ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਚਾਰ ਸਾਲ ਬਾਅਦ ਉਨ੍ਹਾਂ ਦੀ ਸਮੀਖਿਆ ਕੀਤੀ ਜਾਵੇਗੀ।
ਸਮੀਖਿਆ ਤੋਂ ਬਾਅਦ ਕੁਝ ਨੌਜਵਾਨਾਂ ਦੀਆਂ ਸੇਵਾਵਾਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਜਦ ਕਿ ਬਾਕੀਆਂ ਨੂੰ ਸੇਵਾਮੁਕਤ ਕੀਤਾ ਜਾਵੇਗਾ।
ਇਸ ਸੇਵਾਮੁਕਤੀ ਤੋਂ ਬਾਅਦ ਕੋਈ ਪੈਨਸ਼ਨ ਨਹੀਂ ਮਿਲੇਗੀ। ਸੇਵਾਮੁਕਤੀ ਤੋਂ ਬਾਅਦ ਇੱਕ ਰਾਸ਼ੀ ਦਿੱਤੀ ਜਾਵੇਗੀ ਜਿਸ ਨੂੰ ਸੇਵਾ ਨਿਧੀ ਪੈਕੇਜ ਦਾ ਨਾਮ ਦਿੱਤਾ ਗਿਆ ਹੈ ਅਤੇ ਇਸ ਉੱਪਰ ਕੋਈ ਇਨਕਮ ਟੈਕਸ ਨਹੀਂ ਲੱਗੇਗਾ।
ਰੱਖਿਆ ਮੰਤਰੀ ਮੁਤਾਬਕ ਛੇਤੀ ਹੀ ਇਸ ਲਈ ਭਰਤੀ ਸ਼ੁਰੂ ਹੋ ਜਾਵੇਗੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













