ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਦਿੱਲੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ ਦੱਸਿਆ 'ਮਾਸਟਰਮਾਈਂਡ'

ਤਸਵੀਰ ਸਰੋਤ, ANI
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਹਰਗੋਬਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਹੈ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇੱਕ ਮੁੱਖ ਸ਼ੂਟਰ ਦੇ ਨਜ਼ਦੀਕੀ ਸਾਥੀ ਜਿਸ ਨੂੰ ਮਹਾਂਕਾਲ ਵਜੋਂ ਜਾਣਿਆ ਜਾਂਦਾ ਹੈ ਨੂੰ ਗ੍ਰਿਫ਼ਤਾਰ ਕੀਤਾ ਹੈ।
ਮਹਾਂਕਾਲ ਦਾ ਪੂਰਾ ਨਾਮ ਸਿਦੇਸ਼ ਹੀਰਾਮਨ ਕਾਂਬਲੇ ਹੈ ਅਤੇ ਇਸ ਨੂੰ ਮਕੋਕਾ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ, ''ਇਹ ਵਿਅਕਤੀ ਸਿੱਧੂ ਮੂਸੇਵਾਲ ਦੇ ਕਤਲ ਵਿੱਚ ਇੱਕ ਅਹਿਮ ਸ਼ੂਟਰ ਜਿਸ ਦੀ ਸਾਡੇ ਵਲੋਂ ਸਥਾਪਤੀ ਕੀਤੀ ਗਈ ਹੈ ਉਸ ਦਾ ਨਜ਼ੀਦੀਕੀ ਸਾਥੀ ਰਿਹਾ ਹੈ।''
ਹੀਰਾਮਨ ਕਾਂਬਲੇ ਦੇ ਜਿਸ ਸ਼ੂਟਰ ਸਾਥੀ ਨੇ ਕਿਲਿੰਗ ਵਿੱਚ ਸ਼ਮੂਲੀਅਤ ਕੀਤੀ ਸੀ ਉਹ ਅਜੇ ਤੱਕ ਭਗੌੜਾ ਹੈ।
ਧਾਲੀਵਾਲ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਦੇ ਕਹਿਣ 'ਤੇ ਹੀਰਾਮੱਲ ਨੇ ਪਹਿਲਾਂ ਵੀ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਹੈ। ਲਾਰੈਂਸ ਦੇ ਕਹਿਣ 'ਤੇ ਹੀ ਇਸ ਨੇ ਪੰਜਾਬ ਦੇ ਮੋਗਾ ਵਿੱਚ ਗੋਲੀ ਚਲਾਈ ਸੀ।
ਹਾਲਾਂਕਿ ਸਿੱਧੂ ਮੂਸੇਵਾਲਾ ਦੀ ਸ਼ੂਟਿੰਗ ਵਿੱਚ ਇਹ ਹੀਰਾਮੱਲ ਸ਼ਾਮਲ ਨਹੀਂ ਸੀ ਪਰ ਇਸ ਨੇ ਸ਼ੂਟਿੰਗ ਵਿੱਚ ਸ਼ਾਮਲ ਇੱਕ ਹੋਰ ਸ਼ੂਟਰ ਨਾਲ ਮਿਲ ਕੇ ਹੋਰ ਕਾਰਵਾਈਆਂ ਨੂੰ ਅੰਜਾਮ ਦਿੱਤਾ ਹੈ।
ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਦਾ ਤੇਰਾਂ ਦਿਨਾਂ ਦਾ ਰਿਮਾਂਡ ਲੈ ਲਿਆ ਗਿਆ ਹੈ। ਅਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਪੁਣੇ ਵਿੱਚ ਹੀ ਹੈ।
ਹਾਲਾਂਕਿ ਧਾਲੀਵਾਲ ਨੇ ਕੇਸ ਬਾਰੇ ਹੋਰ ਵੇਰਵੇ ਸਾਂਝੇ ਕਰਨ ਤੋਂ ਤਾਂ ਇਨਕਾਰ ਕੀਤਾ ਪਰ ਇਹ ਜ਼ਰੂਰ ਕਿਹਾ ਕਿ ਲਾਰੈਂਸ ਬਿਸ਼ਨੋਈ ਹੀ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਮਾਸਟਰਮਾਈਂਡ ਹੈ।

ਸਿੱਧੂ ਮੂਸੇਵਾਲਾ: ਸੋਸ਼ਲ ਮੀਡੀਆ ਨੂੰ ਅਪੀਲ, ਮੇਰੇ ਪੁੱਤ ਦੇ ਸਿਵੇ ਉੱਤੇ ਖ਼ਬਰਾਂ ਨਾ ਬਣਾਓ - ਸਿੱਧੂ ਦੇ ਪਿਤਾ

''ਮੇਰਾ ਮੁੰਡਾ ਸੰਤ ਸੁਭਾਅ ਦਾ ਬੰਦਾ ਸੀ, ਉਹ ਕਿਸੇ ਬਾਰੇ ਮਾੜਾ ਨਹੀਂ ਸੋਚਦਾ ਸੀ, ਜੇਕਰ ਉਹ ਅਜਿਹਾ ਹੁੰਦਾ ਤਾਂ ਆਪਣੀ ਸੁਰੱਖਿਆ ਲਈ ਬੰਦੇ ਰੱਖ ਸਕਦਾ ਸੀ।''
ਇਹ ਸ਼ਬਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਹਨ, ਜੋ ਉਨ੍ਹਾਂ ਨੇ ਆਪਣੇ ਪੁੱਤਰ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ।
ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਤੇ ਭਾਰਤ ਭੂਸ਼ਣ ਨੇ ਦੱਸਿਆ ਉੱਥੋਂ ਦਾ ਹਾਲ।
ਉਨ੍ਹਾਂ ਸੋਸ਼ਲ ਮੀਡੀਆ ਨੂੰ ਖਾਸ ਤੌਰ 'ਤੇ ਅਪੀਲ ਕਰਦਿਆਂ ਕਿਹਾ ਕਿ ਕਿਸੇ ਬਾਰੇ ਵੀ ਗਲਤ ਜਾਣਕਾਰੀਆਂ ਨਾ ਫੈਲਾਈਆਂ ਜਾਣ।
ਬਲਕੌਰ ਸਿੰਘ ਨੇ ਕਿਹਾ, ''ਸਿੱਧੂ ਨੇ ਜੇਕਰ ਕੋਈ ਗਲਤ ਕੰਮ ਕੀਤੇ ਹੁੰਦੇ ਤਾਂ 5-7 ਗੰਨਮੈਨ ਰੱਖ ਲੈਂਦਾ। ਉਸ ਨੇ ਕਸਮ ਖਾ ਕੇ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਗਲਤ ਕੰਮ ਵਿਚ ਸ਼ਾਮਲ ਨਹੀਂ ਸੀ।''
ਉਨ੍ਹਾਂ ਨੇ ਕਿਹਾ ਕਿ ਮੈਂ ਸੋਸ਼ਲ ਮੀਡੀਆ ਨੂੰ ਅਪੀਲ ਕਰਦਾ ਹਾਂ ਕਿ ਮੇਰੇ ਪੁੱਤ ਦੇ ਸਿਵੇ ਉੱਤੇ ਖ਼ਬਰਾਂ ਨਾ ਬਣਾਓ। ਲੋਕ ਸਿੱਧੂ ਮੂਸੇਵਾਲਾ ਦੇ ਨਾਂ ਉੱਤੇ ਬਣਾਏ ਗਏ ਫੇਕ ਖਾਤਿਆ ਉੱਤੇ ਭਰੋਸਾ ਨਾ ਕਰੋ।
''ਮੈਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਵੇਗੀ , ਉਹ ਮੁਕੰਮਲ ਜਾਣਕਾਰੀ ਲਾਇਵ ਹੋ ਕੇ ਆਪ ਦਿਆਂਗਾ, ਇਨਸਾਫ ਲਈ ਸਰਕਾਰ ਨੂੰ ਅਜੇ ਕੁਝ ਸਮਾਂ ਦੇਣਾ ਹੈ।''
ਮੇਰਾ ਪੁੱਤ ਤਾਂ ਉੱਜੜ ਗਿਆ ਬਾਕੀਆਂ ਨੂੰ ਬਚਾ ਲਓ
ਬਲਕੌਰ ਸਿੰਘ ਨੇ ਕਿਹਾ, ''ਤੁਸੀਂ ਲੋਕ ਬੈਠੇ ਹੋ ਸਰਕਾਰਾਂ ਬਣਾਉਣ ਵਾਲੇ ਲੀਡਰ ਸਾਹਿਬਾਨ ਵੀ, ਮੈਂ ਅਪੀਲ ਕਰਦਾ ਹਾਂ ਕਿ ਮੇਰੇ ਪੰਜਾਬ ਨੂੰ ਬਚਾ ਲਓ, ਮੇਰਾ ਪੁੱਤ ਤਾਂ ਉੱਜੜ ਗਿਆ ਬਾਕੀਆਂ ਨੂੰ ਬਚਾ ਲਓ।''
''ਪਹਾੜ ਜਿੱਡਾ ਦੁੱਖ ਹੈ ਅਤੇ ਕਹਿਣ ਸੌਖਾ ਹੈ। ਮੈਂ ਬਚਪਨ ਵੀ ਮਾੜਾ ਦੇਖਿਆ, ਹੁਣ ਬੁਢਾਪਾ ਵੀ ਮਾੜਾ ਦੇਖ ਰਿਹਾ ਹਾਂ''
''ਸਿੱਧੂ ਦਾ ਸਿਆਅਤ ਵਿੱਚ ਆਉਣ ਦਾ ਫੈਸਲਾ ਆਪਣਾ ਸੀ, ਉਸ ਨੂੰ ਅਸੀਂ ਸਾਰਿਆਂ ਨੇ ਰੋਕਿਆ ਸੀ।''
ਸਿੱਧੂ ਦੇ ਪਿਤਾ ਨੇ ਕਿਹਾ, ''ਜਿੰਨੀ ਹਿੰਮਤ ਨਾਲ ਮੈਂ ਪੁੱਤ ਦਾ ਸਸਕਾਰ ਕੀਤਾ ਉਸ ਨਾਲ ਹੀ ਉਸ ਨੂੰ ਜ਼ਿੰਦਾ ਰੱਖਾਂਗਾ।'' ''ਉਸਦੇ ਲਈ ਇਨਸਾਫ਼ ਦੀ ਲੜਾਈ ਵੀ ਲੜਾਂਗਾ।''
ਸਿੱਧੂ ਦੇ ਨਾਂ ਉੱਤੇ ਰੁੱਖ਼ ਲਾਉਣ ਦੀ ਅਪੀਲ
ਸਿੱਧੂ ਮੂਸੇਵਾਲਾ ਦੀ ਮਾਤਾ ਨੇ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਨੂੰ ਕਿਹਾ ਕਿ ਉਹ ਸ਼ੁਭ (ਸਿੱਧੂ ਮੂਸੇਵਾਲਾ) ਦੇ ਕਹੇ ਮੁਤਾਬਕ ਦਸਤਾਰ ਦਾ ਸਤਿਕਾਰ ਕਰਨ ਅਤੇ ਹਰ ਕੋਈ ਸਿੱਧੂ ਦੇ ਨਾਂ ਦਾ ਇੱਕ ਰੁੱਖ ਲਗਾਓ ਤੇ ਉਸ ਨੂੰ ਪਾਲੋ।
ਉਨ੍ਹਾਂ ਕਿਹਾ ਕਿ 29 ਮਈ ਦੇ ਦਿਨ ਉਨ੍ਹਾਂ ਨੂੰ ਲੱਗਿਆ ਸੀ ਕਿ ਸਭ ਕੁਝ ਖਤਮ ਹੋ ਗਿਆ, ਪਰ ਲੋਕਾਂ ਨੇ ਜਿਵੇਂ ਦੁੱਖ ਵੰਡਾਇਆ ਹੈ, ਉਹ ਨਾਲ ਦੁੱਖ ਘੱਟ ਜਰੂਰ ਹੋਇਆ ਹੈ।
ਮੂਸਾ ਦੀ ਬਜਾਇ ਮਾਨਸਾ ਦੀ ਅਨਾਜ ਮੰਡੀ ਵਿੱਚ ਹੋਇਆ ਸਮਾਗਮ
ਸ਼ੁਭਦੀਪ ਸਿੰਘ ਸਿੱਧੂ ਯਾਨੀ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ 8 ਜੂਨ ਨੂੰ ਮਾਨਸਾ ਵਿਚ ਹੋਇਆ ਹੈ। ਇਸ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਾਮਲ ਹੋਏ।
ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕਾਂ ਦੇ ਵਿਸ਼ਾਲ ਘੇਰੇ ਦੇ ਮੱਦੇਨਜ਼ਰ ਇਹ ਸਮਾਗਮ ਪਿੰਡ ਮੂਸਾ ਦੀ ਬਜਾਇ ਮਾਨਸਾ ਦੀ ਅਨਾਜ ਮੰਡੀ ਕਰਵਾਇਆ ਗਿਆ।
ਪਰਿਵਾਰ ਦੀ ਬੇਨਤੀ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਟੇਜ ਤੋਂ ਲੈਕੇ ਲੰਗਰ ਤੱਕ ਜਿੰਮੇਵਾਰੀ ਨਿਭਾਈ। ਲੰਗਰ ਦੀ ਰਸਦ ਦਾ ਪ੍ਰਬੰਧ ਪਰਿਵਾਰ ਵਲੋਂ ਕੀਤਾ ਗਿਆ ਸੀ।
ਹਾਈਪ੍ਰੋਫਾਇਲ ਸਮਾਗਮ ਦੇ ਮੱਦਨਜ਼ਰ ਜਿਲ੍ਹਾ ਤੇ ਪੁਲਿਸ ਪ੍ਰਸ਼ਾਸ਼ਨ ਨੇ ਵੀ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਹੋਏ ਸਨ।
ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਦੇ ਜਵਾਹਰਕੇ ਪਿੰਡ ਵਿੱਚ ਗੋਲ਼ੀਆ ਮਾਰਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਕੇਸ ਦੀ ਜਾਂਚ ਕਰ ਰਹੀ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਕਤਲ ਕਰਨ ਵਾਲੇ ਅਤੇ ਉਨ੍ਹਾਂ ਦਾ ਸਹਿਯੋਗ ਕਰਨ ਵਾਲੇ 8 ਜਣਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
3 ਤਰ੍ਹਾਂ ਦੇ ਲੰਗਰ ਲੱਗੇ ਹੋਏ ਸਨ
ਪਰਿਵਾਰ ਵਲੋਂ ਕੀਤੀ ਅਪੀਲ ਦੇ ਮੱਦੇਨਜ਼ਰ ਬਹੁਤ ਸਾਰੇ ਲੋਕ ਦਸਤਾਰਾਂ ਸਜਾ ਕੇ ਪਹੁੰਚੇ ਸਨ, ਜਿਨ੍ਹਾਂ ਨੂੰ ਪੱਗ ਬੰਨ੍ਹਣੀ ਨਹੀਂ ਆਉਂਦੀ ਸੀ, ਉਨ੍ਹਾਂ ਲਈ ਸਿੱਖ ਜਥੇਬੰਦੀਆਂ ਵਲੋਂ ਦਸਤਾਰਾਂ ਸਜਾਈਆਂ ਜਾ ਰਹੀਆਂ ਸਨ।
ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਦੱਸਿਆ ਕਿ ਕਈ ਨੌਜਵਾਨਾਂ ਨੇ ਕਿਹਾ ਕਿ ਉਹ ਹੁਣ ਦਸਤਾਰ ਨਹੀਂ ਉਤਾਰਨਗੇ ਬਲਕਿ ਹਰ ਰੋਜ਼ ਬੰਨ੍ਹਿਆ ਕਰਨਗੇ।
ਅਜਿਹੇ ਨੌਜਵਾਨਾਂ ਨੂੰ ਦਸਤਾਰਾਂ ਦੇ ਦਿੱਤੀਆਂ ਗਈਆਂ।
ਇਸ ਮੌਕੇ ਦੂਜਾ ਲੰਗਰ ਬੂਟਿਆਂ ਦਾ ਲੱਗਿਆ ਹੋਇਆ ਸੀ। ਸਿੱਧੂ ਦੀ ਮਾਤਾ ਨੇ ਮੰਚ ਤੋਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿੱਧੂ ਨੇ ਨਾਂ ਉੱਤੇ ਇੱਕ ਇੱਕ ਬੂਟਾ ਲਗਾਉਣ ਅਤੇ ਪਾਲ ਕੇ ਵੱਡਾ ਕਰਨ।
ਤੀਜਾ ਲੰਗਰ ਪ੍ਰਸ਼ਾਦੇ ਦਾ ਸੀ। ਜਿਸ ਲਈ ਰਸਦ ਪਰਿਵਾਰ ਵਲੋਂ ਦਿੱਤੀ ਗਈ ਸੀ, ਪਰ ਇਸ ਨੂੰ ਬਣਾਉਣ ਦੇ ਵਰਤਾਉਣ ਦੀ ਡਿਊਟੀ ਸ਼੍ਰੋਮਣੀ ਕਮੇਟੀ ਦੇ 225 ਸੇਵਾਦਾਰਾਂ ਨੇ ਕੀਤੀ।
ਕਿਹੋ ਜਿਹੇ ਕੀਤੇ ਗਏ ਸਨ ਪ੍ਰਬੰਧ
ਤਖਤ ਸ਼੍ਰੀ ਦਮਦਮਾ ਸਾਹਿਬ ਸਮੇਤ ਮਾਲਵਾ ਖੇਤਰ, ਦੇ 13 ਗੁਰਦੁਆਰਿਆਂ ਤੋਂ 225 ਦੇ ਕਰੀਬ ਐਸਜੀਪੀਸੀ ਮੁਲਾਜ਼ਮ ਲੰਘੀ ਸ਼ਾਮ ਤੋਂ ਲੰਗਰ ਦਾ ਪ੍ਰਬੰਧ ਕੀਤੇ ਹੋਏ ਸਨ।
ਪ੍ਰਬੰਧਕ ਤਰਸੇਮ ਸਿੰਘ ਨੇ ਬੀਬੀਸੀ ਸਹਿਯੋਗੀ ਭਾਰਤ ਭੂਸ਼ਣ ਨੂੰ ਦੱਸਿਆ ਕਿ ਲੰਗਰ 'ਚ 1.50 ਲੱਖ ਵਿਅਕਤੀਆਂ ਲਈ ਪ੍ਰਬੰਧ ਕੀਤਾ ਗਿਆ।
ਸਿੱਧੂ ਮੂਸੇਵਾਲਾ ਬਾਰੇ ਅਹਿਮ ਰਿਪੋਰਟਾਂ
- ਸਿੱਧੂ ਮੂਸੇ ਵਾਲਾ ਕਤਲ ਕੇਸ ਨਾਲ ਜੁੜੀਆਂ ਕਹਾਣੀਆਂ
- ਸਿੱਧੂ ਮੂਸੇ ਵਾਲਾ ਦੀ ਯਾਦ : ਸਟੇਜ ਉੱਤੇ ਭਾਵੁਕ ਹੋ ਕੇ ਥਾਪੀਆਂ ਮਾਰਨ ਵਾਲੇ ਗਾਇਕ ਬਰਨਾ ਬੁਆਏ ਕੌਣ ਹਨ
- ਸਿੱਧੂ ਮੂਸੇਵਾਲਾ ਦੀ ਲਾਹੌਰ ਨਾਲ ਜੁੜੀ ਦਿਲੀ ਖ਼ਵਾਇਸ਼ ਜੋ ਅਧੂਰੀ ਰਹਿ ਗਈ
- ਮੂਸੇ ਵਾਲਾ ਦੇ ਕਤਲ ਦੀ ਜਾਂਚ ਬਾਰੇ 7 ਅਹਿਮ ਸਵਾਲਾਂ ਦੇ ਜਵਾਬ
- ਸਿੱਧੂ ਮੂਸੇਵਾਲਾ ਕਤਲ ਕੇਸ : ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਕੌਣ ਹਨ
ਆਲੇ-ਦੁਆਲੇ ਦੇ ਪਿੰਡਾਂ 'ਚੋਂ ਸਿੱਧੂ ਮੂਸੇਵਾਲ ਨੂੰ ਪਿਆਰ ਕਰਨ ਵਾਲੇ ਨੌਜਵਾਨ ਪਾਣੀ ਦੇ ਟੈਂਕਰ ਭਰ ਕੇ ਮਾਨਸਾ ਦੀ ਅਨਾਜ ਮੰਡੀ 'ਚ ਪਹੁੰਚੇ ਹੋਏ ਸਨ।
ਮੰਡੀ ਦੇ ਵਿਚਕਾਰ ਸ਼ੈੱਡ 'ਚ ਪੰਡਾਲ ਬਣਾਇਆ ਗਿਆ ਹੈ। ਆਮ ਲੋਕਾਂ ਦੇ ਪੰਡਾਲ ਵਿੱਚ ਪਹੁੰਚਣ ਲਈ 29 ਗੇਟ ਬਣਾਏ ਗਏ ਸਨ।ਹਰ ਗੇਟ ਦੇ ਸੁਰੱਖਿਆ ਜਾਂਚ ਕੀਤੀ ਜਾ ਰਹੀ ਸੀ।
ਮੰਡੀ ਦੇ ਚਾਰ ਗੇਟ ਹਨ, ਜਿਨ੍ਹਾਂ ਵਿੱਚੋਂ ਦੋ ਖੋਲ੍ਹੇ ਗਏ ਹਨ -ਗੇਟ ਨੰਬਰ 1 ਵੀਆਈਪੀ ਅਤੇ ਗੇਟ ਨੰਬਰ 2 ਆਮ ਜਨਤਾ ਲਈ ਖੋਲਿਆ ਗਿਆ ਸੀ।

ਸਿੱਧੂ ਮੂਸੇਵਾਲਾ ਪੰਜਾਬੀ ਦੇ ਕੌਮਾਂਤਰੀ ਪੱਧਰ ਦੇ ਪੌਪ ਸਟਾਰ ਸਲ। 29 ਮਈ 2022 ਨੂੰ ਉਨ੍ਹਾਂ ਦਾ ਮਾਨਸਾ ਜਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਕੁਝ ਹਮਲਾਵਰਾਂ ਵੱਲੋਂ ਅਤਿਆਧੁਨਿਕ ਹਥਿਆਰਾਂ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਸਿੱਧੂ ਮੂਸੇਵਾਲਾ ਜਿੰਨੇ ਮਸ਼ਹੂਰ ਸਨ ਉਨੇ ਹੀ ਆਪਣੀ ਗਾਇਕੀ ਅਤੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਵੀ ਘਿਰੇ ਰਹਿੰਦੇ ਸਨ।
ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਐਸਆਈਟੀ ਬਣਾਈ ਗਈ ਹੈ। ਪੁਲਿਸ ਨੇ ਇਸ ਕੇਸ ਵਿੱਚ 8 ਗ੍ਰਿਫ਼ਤਾਰੀਆਂ ਕੀਤੀਆਂ ਹਨ।
ਪੰਜਾਬ ਪੁਲਿਸ ਨੇ ਉਨ੍ਹਾਂ ਦੇ ਦਿਨ-ਦਿਹਾੜੇ ਕਤਲ ਨੂੰ ਗੈਂਗਵਾਰ ਨਾਲ ਜੋੜਿਆ ਹੈ।
ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਵਰਗੀਆਂ ਘਟਨਾਵਾਂ ਨੇ ਪੰਜਾਬ ਦੇ ਸਮੁੱਚੇ ਮਾਹੌਲ ਨੂੰ ਗਮਗੀਨ ਕੀਤਾ ਹੈ।


ਤਸਵੀਰ ਸਰੋਤ, Bhart Bhshan /BBC
ਜਾਣਕਾਰੀ ਅਨੁਸਾਰ ਇਸ ਮੌਕੇ 4000 ਪੁਲਿਸ ਮੁਲਜ਼ਮਾਂ ਦੀ ਤਾਇਨਾਤੀ ਕੀਤੀ ਸੀ।
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਨਸਾ ਤੋਂ ਥੋੜ੍ਹੀ ਹੀ ਦੂਰੀ 'ਤੇ ਸਥਿਤ ਪਿੰਡ ਮੂਸਾ ਸਿਆਸੀ ਆਗੂਆਂ, ਆਮ ਲੋਕਾਂ ਅਤੇ ਮਨੋਰੰਜਨ ਜਗਤ ਦੀ ਆਵਾਜਾਈ ਦਾ ਕੇਂਦਰ ਬਣਿਆ ਹੋਇਆ ਹੈ।
ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਹੁਣ ਤੱਕ ਕੀ ਕੀ ਹੋਇਆ
- 29 ਮਈ ਨੂੰ ਸਿੱਧੂ ਮੂਸੇਵਾਲਾ ਨੂੰ ਸ਼ਾਮੀ ਕਰੀਬ 5.30 ਵਜੇ ਕੁਝ ਅਣਪਛਾਤੇ ਲੋਕਾਂ ਨੇ ਘੇਰਿਆ ਅਤੇ ਅੰਨ੍ਹੇਵਾਹ ਫਾਇਰਿੰਗ ਕੀਤੀ,ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
- 29 ਮਈ ਨੂੰ ਹੀ ਪੁਲਿਸ ਦੇ ਡੀਜੀਪੀ ਵੀਕੇ ਭੰਵਰਾ ਨੇ ਇਸ ਕਤਲ ਨੂੰ ਅੰਤਰ ਗਿਰੋਹਬਾਜੀ ਦੀ ਲੜਾਈ ਦਾ ਸਿੱਟਾ ਦੱਸਿਆ।
- ਇਸ ਕਤਲ ਦੀ ਜਿੰਮਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਨੇ ਲਈ ਅਤੇ ਇਸ ਕਤਲ ਨੂੰ ਵਿੱਕੀ ਮਿੱਠੂਖੇੜਾ ਕਤਲ ਦਾ ਹਿੱਸਾ ਦੱਸਿਆ
- 30 ਮਈ ਨੂੰ ਪੰਜਾਬ ਸਰਕਾਰ ਵਲੋਂ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਅਤੇ ਹਾਈਕੋਰਟ ਨੂੰ ਸਿਟਿੰਗ ਜੱਜ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ, ਜਿਸ ਨੂੰ ਬਾਅਦ ਵਿੱਚ ਸਵੀਕਾਰ ਨਹੀਂ ਕੀਤਾ ਗਿਆ।
- 30 ਮਈ ਸ਼ਾਮ ਨੂੰ ਡਾਕਟਰਾਂ ਦੇ ਬੋਰਡ ਨੇ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਕੀਤਾ ਅਤੇ ਦਾਅਵਾ ਕੀਤਾ ਗਿਆ ਕਿ ਉਸਦੇ ਸਰੀਰ ਵਿਚ 24 ਗੋਲੀਆਂ ਲੱਗੀਆਂ ਸਨ।
- 30 ਮਈ ਨੂੰ ਹੀ ਪੁਲਿਸ ਨੇ ਉੱਤਰਾਖੰਡ ਤੋਂ ਮਨਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਵੱਡਾ ਸੁਰਾਗ ਮਿਲਣ ਦਾ ਦਾਅਵਾ ਕੀਤਾ
- 31 ਮਈ ਨੂੰ ਹਜਾਰਾਂ ਲੋਕਾਂ ਨੇ ਸਿੱਧੂ ਮੂਸੇਵਾਲਾ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ
- 3 ਮਈ ਨੂੰ ਪੁਲਿਸ ਨੇ ਫਤਿਹਾਬਾਦ, ਹਰਿਆਣਾ ਤੋਂ ਦਵਿੰਦਰ ਕਾਲਾ ਤੇ ਉਸ ਦੇ ਨਾਲ ਇੱਕ ਹੋਰ ਨੌਜਵਾਨ ਨੂੰ ਫੜ੍ਹਨ ਦਾ ਦਾਅਵਾ ਕੀਤਾ
- 7 ਜੂਨ ਨੂੰ ਪੰਜਾਬ ਪੁਲਿਸ ਨੇ ਸਿੱਧੂ ਕਤਲ ਕੇਸ ਦੇ 4 ਸ਼ਾਰਪ ਸ਼ੂਟਰਾਂ ਦੀ ਸ਼ਨਾਖ਼ਤ ਕਰਨ ਅਤੇ 8 ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ।
- ਸਿੱਧੂ ਦਾ ਪਰਿਵਾਰ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਆਈਐੱਨਏ ਤੋਂ ਕਰਵਾਉਣ ਦੀ ਮੰਗ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਕੇ ਕਰ ਚੁੱਕਿਆ ਹੈ।
- 8 ਜੂਨ ਨੂੰ ਮਾਨਸਾ ਵਿਚ ਸਿੱਧੂ ਮੂਸੇਵਾਲਾ ਲਈ ਅੰਤਿਮ ਅਰਦਾਸ ਕੀਤਾ ਜਾ ਰਹੀ ਹੈ।


ਤਸਵੀਰ ਸਰੋਤ, Surinder Mann/BBC

ਤਸਵੀਰ ਸਰੋਤ, Surinder Mann/BBC

ਤਸਵੀਰ ਸਰੋਤ, Surinder Mann/BBC

ਤਸਵੀਰ ਸਰੋਤ, Surinder Mann/BBC
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
















