ਅਰੁਣਾਚਲ ਪ੍ਰਦੇਸ਼ 'ਚ ਚੀਨ ਦੇ 100 ਘਰਾਂ ਵਾਲਾ ਪਿੰਡ ਆਉਣ ਦੀਆਂ ਰਿਪੋਰਟਾਂ, ਭਾਰਤ ਲਈ ਬਣਿਆ ਚਿੰਤਾ ਦਾ ਸਬੱਬ -ਪ੍ਰੈੱਸ ਰਿਵੀਊ

ਤਸਵੀਰ ਸਰੋਤ, Ani
ਭਾਰਤ ਨੇ ਅਰੁਣਾਚਲ ਪ੍ਰਦੇਸ਼ ਵਿੱਚ ਇੱਕ ਸੌ ਘਰਾਂ ਦਾ ਪਿੰਡ ਵਸਣ ਦੀਆਂ ਖ਼ਬਰਾਂ ਉੱਪਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਖ਼ਬਰ ਵੈਬਸਾਈਟ ਐਨਡੀਟੀਵੀ ਦੀ ਖ਼ਬਰ ਮੁਤਾਬਕ ਇਹ ਪਿੰਡ ਭਾਰਤ ਸੀਮਾ ਵਿੱਚ ਚਾਰ ਤੋਂ ਸਾਢੇ ਚਾਰ ਕਿੱਲੋਮੀਟਰ ਅੰਦਰ ਹੈ।
ਇਹ ਇਲਾਕਾ ਹਾਲਾਂਕਿ 1959 ਤੋਂ ਹੀ ਚੀਨੀ ਕਬਜ਼ੇ ਵਿੱਚ ਹੈ ਪਰ 2019 ਤੱਕ ਇਹ ਪਿੰਡ ਇੱਥੇ ਨਹੀਂ ਸੀ ਪਰ 2020 ਦੇ ਦੌਰਾਨ ਇਹ ਪਿੰਡ ਇੱਥੇ ਵਸ ਗਿਆ।
ਇਸ ਉਸਾਰੀ ਦੀ ਪੁਸ਼ਟੀ ਅਮਰੀਕੀ ਰੱਖਿਆ ਵਿਭਾਗ ਦੀ ਇੱਕ ਹਾਲੀਆ ਰਿਪੋਰਟ ਵਿੱਚ ਕੀਤੀ ਗਈ ਹੈ।
ਇਹ ਵੀ ਪੜ੍ਹੋ:
ਭਾਰਤ ਨੇ ਚੀਨੀ ਉਸਾਰੀ ਬਾਰੇ ਪ੍ਰਤੀਕਿਰਿਆ ਦਿੱਤੀ ਹੈ, ਚੀਨ ਨੇ ਪਿਛਲੇ ਕਈ ਸਾਲਾਂ ਦੌਰਾਨ ਸਰਹੱਦ ਦੇ ਨਾਲ ਉਸਾਰੀਆਂ ਕੀਤੀਆਂ ਹਨ।

ਤਸਵੀਰ ਸਰੋਤ, Getty Images
ਉਸ ਇਲਾਕੇ ਵਿੱਚ ਵੀ ਜੋ ਕਿ ਇਸ ਨੇ ਗੈਰ-ਕਾਨੂੰਨੀ ਰੂਪ ਵਿੱਚ ਕਬਜ਼ੇ ਵਿੱਚ ਲੈ ਰੱਖਿਆ ਹੈ। ਅਸੀਂ ਨਾ ਤਾਂ ਆਪਣੇ ਇਲਾਕੇ ਦੇ ਅਜਿਹੇ ਗੈਰ-ਕਾਨੂੰਨੀ ਕਬਜ਼ੇ ਨੂੰ ਪ੍ਰਵਾਨ ਕੀਤਾ ਹੈ ਅਤੇ ਨਾ ਹੀ ਚੀਨ ਦੇ ਬੇਤਰਕ ਦਾਅਵਿਆਂ ਨੂੰ ਪ੍ਰਵਾਨ ਕੀਤਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਆਪਣਾ ਵਿਰੋਧ ਬੀਜਿੰਗ ਕੋਲ ਪ੍ਰਗਟਾਇਆ ਹੈ ਅਤੇ ਪ੍ਰਗਟਾਉਂਦੇ ਰਹਾਂਗੇ।
ਭਾਰਤ ਲਈ ਚਿੰਤਾ ਦਾ ਸਬੱਬ ਇਹ ਹੈ ਕਿ ਇਸ ਇਲਾਕੇ ਵਿੱਚ ਵਸੋਂ ਦਿਖਾ ਕੇ ਚੀਨ ਦਾਅਵਾ ਕਰ ਸਕਦਾ ਹੈ ਕਿ ਇਹ ਇਲਾਕਾ ਹੁਣ ਵਿਵਾਦਿਤ ਨਹੀਂ ਹੈ ਅਤੇ ਚੀਨ ਦੇ ਅਧੀਨ ਹੈ ਕਿਉਂਕਿ ਇੱਥੇ ਲੋਕ ਰਹਿ ਰਹੇ ਹਨ।
ਭਾਰਤ ਨਾਲ ਮਜ਼ਬੂਤ ਕੂਟਨੀਤਿਕ ਰਿਸ਼ਤਿਆਂ ਦੇ ਚਾਹਵਾਨ- ਤਾਲਿਬਾਨ

ਤਸਵੀਰ ਸਰੋਤ, Reuters
ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਪ੍ਰਧਾਨਗੀ ਵਿੱਚ ਦਿੱਲੀ ਵਿੱਚ ਹੋਈ ਖੇਤਰੀ ਸੁਰੱਖਿਆ ਸਲਾਹਕਾਰਾਂ ਅਤੇ ਕਾਊਂਸਲਾਂ ਦੀ ਬੈਠਕ ਵਿੱਚ ਭਾਰਤ ਨੇ ਕਿਹਾ ਕਿ ਅਫ਼ਗਾਨਿਸਤਾਨ ਨੂੰ ਕੌਮਾਂਤਰੀ ਮਦਦ ਮਿਲਣੀ ਚਾਹੀਦੀ ਹੈ।
ਹਾਲਾਂਕਿ ਕਿਹਾ ਗਿਆ ਸੀ ਕਿ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਕਿਸੇ ਵੀ ਦੇਸ਼ ਖ਼ਾਸਕਰ ਭਾਰਤ ਦੇ ਖ਼ਿਲਾਫ਼ ਨਹੀਂ ਹੋਣੀ ਚਾਹੀਦੀ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ 'ਤੇ ਤਾਲਿਬਾਨ ਨੇ ਕਿਹਾ ਹੈ ਕਿ ਉਪਰੋਕਤ ਬੈਠਕ ਉਨ੍ਹਾਂ ਦੇ ਹੱਕ ਵਿੱਚ ਸੀ ਅਤੇ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਅਫ਼ਗਾਨਿਸਤਾਨ ਦੀ 'ਧਰਤੀ ਕਿਸੇ ਵੀ ਦੇਸ਼ ਦੇ ਖ਼ਿਲਾਫ਼ ਨਹੀਂ ਵਰਤੀ ਜਾਵੇਗੀ'।
ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਇੱਕ ਆਡੀਓ ਸੰਦੇਸ਼ ਵਿੱਚ ਕਿਹਾ,''ਭਾਵੇਂ ਕਿ ਅਸੀਂ ਕਾਨਫ਼ਰੰਸ ਵਿੱਚ ਸ਼ਾਮਲ ਨਹੀਂ ਸੀ, ਪਰ ਸਾਨੂੰ ਪੂਰਾ ਯਕੀਨ ਹੈ ਕਿ ਇਹ ਸਾਡੀ ਬਿਹਤਰੀ ਵਿੱਚ ਸੀ ਅਤੇ ਕਿਉਂਕਿ ਸਾਰਾ ਖਿੱਤਾ ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ਬਾਰੇ ਸਮੁੱਚਾ ਖਿੱਤਾ ਚਿੰਤਤ ਹੈ।''
ਮੁਜਾਹਿਦ ਨੇ ਅੱਗੇ ਕਿਹਾ,''ਹਿੱਸਾ ਲੈਣ ਵਾਲੇ ਦੇਸ਼ ਅਫ਼ਗਾਨਿਸਤਾਨ ਵਿੱਚ ਸੁਰੱਖਿਆ ਸਥਿਤੀ ਨੂੰ ਸੁਧਾਰਨ ਬਾਰੇ ਅਤੇ ਇਸ ਦੀ ਮੌਜੂਦਾ ਸਰਕਾਰ ਦੀ ਆਪ ਇਸ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਮਦਦ ਕਰਨ ਲਈ ਵੀ ਵਿਚਾਰਵਾਨ ਹੋਣਗੇ ।''
ਲਾਹੌਰ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ

ਤਸਵੀਰ ਸਰੋਤ, ARIF ALI/getty images
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਜਿੱਥੇ ਦਿੱਲੀ ਵਿੱਚ ਖ਼ਾਸ ਕਰ ਛੱਠ ਪੂਜਾ ਮੌਕੇ ਕੋਹਰੇ ਦੀ ਇੱਕ ਸੰਘਣੀ ਚਾਦਰ ਨੇ ਸੂਰਜ ਨੂੰ ਬਿਲਕੁਲ ਢਕ ਲਿਆ ਅਤੇ ਕਈ ਇਮਾਰਤਾਂ ਵੀ ਸ਼ਹਿਰ ਵਿੱਚ ਨਜ਼ਰ੍ਹਾਂ ਤੋਂ ਉਹਲੇ ਹੋ ਗਈਆਂ।
ਉੱਥੇ ਹੀ ਬਿਜ਼ਨਸ ਸਟੈਂਡਰਡ ਦੀ ਖ਼ਬਰ ਮੁਤਾਬਕ ਅਮਰੀਕਾ ਦੇ ਏਅਰ ਕੁਆਲੀਟੀ ਇੰਡੈਕਸ ਵੱਲੋਂ ਜਾਰੀ ਕੀਤੇ ਗਏ ਡੇਟਾ ਮੁਤਾਬਕ ਲਾਹੌਰ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ।
ਬੁੱਧਵਾਰ ਨੂੰ ਸ਼ਹਿਰ ਵਿੱਚ ਹਵਾਈ ਦੀ ਗੁਣਵੱਤਾ 600 ਦਰਜ ਕੀਤੀ ਗਈ। ਉੱਥੇ ਹੀ ਕਰਾਚੀ ਇਸ ਸੂਚੀ ਵਿੱਚ ਪੰਜਵੇਂ ਨੰਬਰ ਤੇ ਹੈ।
ਪਾਕਿਸਤਾਨੀ ਪੰਜਾਬ ਵਿੱਚ ਪ੍ਰਦੂਸ਼ਣ ਦੇ ਵਧਦੇ ਪੱਧਰ ਤੋਂ ਪ੍ਰਸ਼ਾਸਨ ਵਿੱਚ ਅਫ਼ਰਾ-ਤਫ਼ਰੀ ਦਾ ਮਾਹੌਲ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












