iPhone 13: ਐਪਲ ਵੱਲੋਂ ਜਾਰੀ ਆਈਫ਼ੋਨ 13 'ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ

ਵੀਡੀਓ ਕੈਪਸ਼ਨ, ਆਈਫ਼ੋਨ 13 ਵਿੱਚ ਕੀ ਹੈ ਖ਼ਾਸ ਅਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ

ਐਪਲ ਨੇ ਆਈਫ਼ੋਨ 13 ਦਾ ਐਲਾਨ ਕਰ ਦਿੱਤਾ ਹੈ। ਇਸ ਦੀ ਖ਼ਾਸੀਅਤ ਹੋਵੇਗੀ ਕਿ ਇਹ ਲੰਬਵਤ (ਪੋਰਟਰੇਟ) ਵੀਡੀਓ ਫਿਲਮਾਂਕਣ ਕਰ ਸਕੇਗਾ, ਉਹ ਵੀ ਦ੍ਰਿਸ਼ ਦੀ ਗਹਿਰਾਈ ਨੂੰ ਆਪਣੇ ਅੰਦਰ ਸਮਾਉਂਦੇ ਹੋਏ।

ਐਪਲ ਨੇ ਇਸ ਤਕਨੀਕ ਨੂੰ ਪੁੱਲ ਫੋਕਸ ਕਿਹਾ ਹੈ ਅਤੇ ਇਸ ਵਿੱਚ ਸਿਨੇਮੈਟੋਗ੍ਰਾਫ਼ੀ ਵਾਂਗ ਇਹ ਫਰੇਮ ਵਿੱਚ ਆਉਣ ਵਾਲੇ ਦੇ ਪੇਸ਼ਨਗੋਈ ਕਰਕੇ ਉਸ ਉੱਪਰ ਫੋਕਸ ਕਰ ਸਕਣਗੇ।

ਕੰਪਨੀ ਦੇ ਸੀਈਓ ਟਿਮ ਕੁੱਕ ਨੇ ਦੱਸਿਆ ਕਿ ਇਹ ਪਹਿਲਾ ਸਮਾਰਟ ਫ਼ੋਨ ਹੋਵੇਗਾ ਜਿਸ ਵਿੱਚ ਲੋਕ ਵੀਡੀਓ ਫਿਲਮਾਂਕਣ ਤੋਂ ਬਾਅਦ ਵੀ ਇਸ ਇਫੈਕਟ ਨੂੰ ਐਡਿਟ ਕਰ ਸਕਣਗੇ।

ਹਾਲਾਂਕਿ ਨਵੇਂ ਆਈਫ਼ੋਨ 13 ਦੀਆਂ ਜ਼ਿਆਦਤਰ ਫੀਚਰਜ਼ ਦੇ ਪ੍ਰਸੰਗ ਵਿੱਚ ਤਾਂ ਪੁਰਾਣੀਆਂ ਨੂੰ ਹੀ ਅਪਡੇਟ ਕੀਤਾ ਗਿਆ ਹੈ।

ਆਈਫ਼ੋਨ 13

ਤਸਵੀਰ ਸਰੋਤ, APPLE

ਤਸਵੀਰ ਕੈਪਸ਼ਨ, ਵੀਡ਼ੀਓ ਦੇ ਇਫ਼ੈਕਟਸ ਨੂੰ ਵੀਡੀਓ ਬਣਾਉਣ ਤੋਂ ਬਾਅਦ ਵੀ ਐਡਿਟ ਕੀਤਾ ਜਾ ਸਕੇਗਾ

ਹਾਲਾਂਕਿ ਐਪਲ ਵੱਲੋਂ ਨਵਾਂ ਆਈਫੋਨ ਜਾਰੀ ਕਰਨ ਦੀਆਂ ਖ਼ਬਰ ਨੂੰ ਕੰਪਨੀ ਦੇ ਉਸ ਸੁਰੱਖਿਆ ਖ਼ਾਮੀ ਦੀਆਂ ਖ਼ਬਰਾਂ ਨੇ ਗ੍ਰਿਹਣ ਲਗਾ ਦਿੱਤਾ ਜਿਸ ਮੁਤਾਬਕ ਕੰਪਨੀ ਵਰਤੋਂਕਾਰਾਂ ਦੇ ਸੁਨੇਹਿਆਂ ਨੂੰ ਹੈਕਰਾਂ ਦੇ ਖ਼ਤਰੇ ਵਿੱਚ ਪਾ ਸਕਦਾ ਹੈ।

ਐਪਲ ਨੇ ਸੋਮਵਾਰ ਨੂੰ ਇੱਕ ਸਕਿਉਰਿਟੀ ਪੈਚ ਜਾਰੀ ਕੀਤਾ ਸੀ। ਇਸ ਦਾ ਮੰਤਵ ਉਸ ਪੁਰਾਣੀ ਕਮੀ ਨੂੰ ਦੂਰ ਕਰਨਾ ਸੀ ਜਿਸ ਤਹਿਤ ਬਿਨਾਂ ਕੋਈ ਲਿੰਕ ਉੱਪਰ ਕਲਿੱਕ ਕਰਵਾਏ ਹੀ ਹੈਕਰ ਕੰਪਨੀ ਦੇ ਆਮੈਸਜ ਐਪ ਵਿੱਚ ਸੰਨ੍ਹ ਲਾ ਸਕਦੇ ਸਨ।

ਇਹ ਵੀ ਪੜ੍ਹੋ:

ਨਵੇਂ ਫ਼ੋਨ ਦੀਆਂ ਖ਼ਾਸੀਅਤਾਂ

ਆਈਫ਼ੋਨ 13

ਤਸਵੀਰ ਸਰੋਤ, APPLE

ਤਸਵੀਰ ਕੈਪਸ਼ਨ, ਆਈਫ਼ੋਨ 13 ਚਾਰ ਨਵੇਂ ਰੰਗਾਂ ਵਿੱਚ ਉਪਲਭਦ ਹੋਵੇਗਾ
  • ਇਸ ਵਿੱਚ ਇੱਕ ਤੇਜ਼ ਏ15 ਚਿੱਪ ਹੋਵੇਗੀ, ਡਿਸਪਲੇ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਰੌਸ਼ਨ/ਬਰਾਈਟ ਹੋਵੇਗੀ।
  • ਬੈਟਰੀ ਪਹਿਲਾਂ ਦੇ ਮੁਕਾਬਲੇ 2.5 ਘੰਟੇ ਜ਼ਿਆਦਾ ਚੱਲੇਗੀ।
  • ਫ਼ੋਨ ਨਵੇਂ ਚਾਰ ਰੰਗਾਂ ਵਿੱਚ ਉਪਲਭਦ ਹੋਵੇਗਾ- ਸੂਹਾ ਲਾਲ, ਗੁਲਾਬੀ, ਨੀਲਾ, "ਤਾਰਿਆਂ ਵਾਲੀ ਅੱਧੀ ਰਾਤ ਵਰਗਾ ਕਾਲਾ"।
  • ਇਸ ਵਿੱਚ 500ਜੀਬੀ ਸਟੋਰੇਜ ਸਮਰੱਥਾ ਹੋਵੇਗੀ।
  • ਕੰਪਨੀ ਦਾ ਦਾਅਵਾ ਹੈ ਕਿ ਫ਼ੋਨ ਵਿੱਚ ਬਹੁਤ ਸਾਰੀ ਸਮੱਗਰੀ ਰੀਸਾਈਕਲ ਕਰਕੇ ਵਰਤੀ ਗਈ ਹੈ।
  • ਫ਼ੋਨ ਦੀਆਂ ਅੰਟੀਨਾ ਤਾਰਾਂ ਪਲਾਸਟਿਕ ਬੋਤਲਾਂ ਨੂੰ ਰੀਸਾਈਕਲ ਕਰਕੇ ਬਣਾਈਆਂ ਗਈਆਂ ਹਨ।

ਲਾਂਚ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਕਿ ਗਾਹਕ ਉੱਚਾ ਮਾਡਲ ਖ਼ਰੀਦਣ ਤੋਂ ਪਹਿਲਾਂ ਆਪਣਾ ਮੌਜੂਦਾ ਫ਼ੌਨ ਲੰਬੇ ਸਮੇਂ ਤੱਕ ਵਰਤਦੇ ਹਨ।

ਪੂੰਜੀਕਾਰ ਫਰਮ ਵੈਡਬੁਸ਼ ਸਕਿਊਰਿਟੀਜ਼ ਦੇ ਕਿਆਸ ਮੁਤਾਬਕ ਲਗਭਗ 250 ਮਿਲੀਅਨ ਗਾਹਕ ਆਪਣੇ ਫੋਨ ਦਾ ਮਾਡਲ ਉੱਚਾ ਕਰਨ ਤੋਂ ਪਹਿਲਾਂ ਲਗਭਗ ਸਾਢੇ ਤਿੰਨ ਸਾਲ ਤੱਕ ਵਰਤਦੇ ਹਨ।

ਕੰਪਨੀ ਨੂੰ ਉਮੀਦ ਹੈ ਕਿ ਜਿਹੜੇ ਗਾਹਕਾਂ ਨੇ ਅਜੇ 5ਜੀ ਮਾਡਲ ਨਹੀਂ ਖ਼ਰੀਦੇ ਹਨ ਉਨ੍ਹਾਂ ਨੂੰ ਇਸ ਮਾਡਲ ਨਾਲ ਆਪਣੇ ਵੱਲ ਖਿੱਚਿਆ ਜਾ ਸਕੇਗਾ।

ਸਮਾਰਟਵਾਚ ਦੀ ਸੀਰੀਜ਼ 7

ਸਮਾਰਟਵਾਚ ਦੀ 7ਸੀਰੀਜ਼

ਤਸਵੀਰ ਸਰੋਤ, APPLE

ਇਸ ਤੋ ਇਲਾਵਾ ਐਪਲ ਨੇ ਆਪਣੀ ਸਮਾਰਟਵਾਚ ਦੀ 7ਸੀਰੀਜ਼ ਵੀ ਜਾਰੀ ਕੀਤੀ ਹੈ।

  • ਇਹ ਘੜੀ ਪਹਿਲੀ ਨਾਲੋਂ ਕੁਝ ਵੱਡੀ ਹੈ।
  • ਸਕਰੀਨ ਉੱਪਰ ਪਹਿਲਾਂ ਦੇ ਮੁਕਾਬਲੇ 50% ਜ਼ਿਆਦਾ ਟੈਕਸਟ ਨਜ਼ਰ ਆਵੇਗਾ।
  • ਇਸ ਵਿੱਚ ਟੈਕਸਟ ਲਿਖਣ ਲਈ ਕੀਬੋਰਡ ਵੀ ਦਿੱਤਾ ਗਿਆ ਹੈ।
  • ਵਾਚ ਆਈਓਐੱਸ 8 ਉੱਪਰ ਚਲਦੀ ਹੈ।
  • ਇਹ ਸਾਈਕਲ ਚਲਾਉਣ ਦੀ ਗਤੀਵਿਧੀ ਨੂੰ ਆਪਣੇ-ਆਪ ਭਾਂਪ ਸਕਦੀ ਹੈ।
  • ਹਾਲਾਂਕਿ ਬਲੂਮਬਰਗ ਮੁਤਾਬਕ ਘੜੀ ਦੇ ਉਤਪਾਦਨ ਵਿੱਚ ਦੇਰੀ ਹੋ ਸਕਦੀ ਹੈ।
Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)