ਟੋਕੀਓ ਓਲੰਪਿਕ ਲਈ ਹਾਕੀ ਟੀਮ ਚ ਅੱਧੇ ਖਿਡਾਰੀ ਪੰਜਾਬ ਤੋਂ ਹਨ, ਇਹ ਕਿਵੇਂ ਸੰਭਵ ਹੋਇਆ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, ABC
2021 ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦੇ 16 ਵਿੱਚੋਂ 8 ਖਿਡਾਰੀ ਪੰਜਾਬ ਦੇ ਹਨ। ਟੋਕੀਓ ਜਾਣ ਵਾਲੀ ਇਸ ਟੀਮ ਦੀ ਅਗਵਾਈ ਵੀ ਪੰਜਾਬੀ ਖਿਡਾਰੀ ਅਤੇ ਪੁਲਿਸ ਅਧਿਕਾਰੀ ਮਨਪ੍ਰੀਤ ਸਿੰਘ ਕਰ ਰਹੇ ਹਨ। ਉਹ ਪੰਜਾਬ ਪੁਲੀਸ ਵਿੱਚ ਡੀਐਸਪੀ ਦੇ ਅਹੁਦੇ 'ਤੇ ਤਾਇਨਾਤ ਹਨ। ਮਨਪ੍ਰੀਤ ਤੋਂ ਇਲਾਵਾ ਹਰਮਨਪ੍ਰੀਤ ਸਿੰਘ ,ਰੁਪਿੰਦਰਪਾਲ ਸਿੰਘ, ਹਾਰਦਿਕ ਸਿੰਘ ,ਸ਼ਮਸ਼ੇਰ ਸਿੰਘ,ਦਿਲਪ੍ਰੀਤ ਸਿੰਘ,ਗੁਰਜੰਟ ਸਿੰਘ ਅਤੇ ਮਨਦੀਪ ਸਿੰਘ ਨੂੰ ਵੀ ਭਾਰਤੀ ਟੀਮ ਵਿੱਚ ਜਗ੍ਹਾ ਮਿਲੀ ਹੈ। ਬੀਤੇ ਇੱਕ ਦਹਾਕੇ ਵਿੱਚ ਪੰਜਾਬ ਵਿੱਚ ਹਾਕੀ ਦੀ ਖੇਡ ਅਤੇ ਉਸ ਦੇ ਢਾਂਚੇ ਬਾਰੇ ਕਾਫੀ ਸੁਧਾਰ ਹੋਇਆ ਹੈ, ਕੌਣ ਤੇ ਕਿਹੜੀਆਂ ਕੋਸ਼ਿਸ਼ਾਂ ਇਨ੍ਹਾਂ ਸੁਧਾਰਾਂ ਦੇ ਪਿੱਛੇ ਹਨ, ਜਾਣਨ ਲਈ ਇੱਥੇ ਕਲਿੱਕ ਕਰੋ
ਇਹ ਵੀ ਪੜ੍ਹੋ:
ਭਾਰਤ ਵੱਲੋਂ ਓਲੰਪਿਕ ਵਿੱਚ ਦੌੜੇਗੀ ਇਹ ਖ਼ਾਸ ਘੋੜੀ

ਤਸਵੀਰ ਸਰੋਤ, EMBASSY GROUP
ਭਾਰਤੀ ਓਲੰਪਿਕ ਟੀਮ ਵਿੱਚ ਇਸ ਵਾਰ ਇੱਕ ਘੋੜੀ ਵੀ ਸ਼ਾਮਿਲ ਹੋਵੇਗੀ ਜੋ ਦੁਨੀਆਂ ਦੇ ਸਭ ਤੋਂ ਵੱਡੇ ਖੇਡ ਟੂਰਨਾਮੈਂਟ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਦਜ਼ਾਰਾ-4 ਨਾਮ ਦੀ ਇਹ ਘੋੜੀ ਭਾਰਤੀ ਘੋੜਸਵਾਰ ਫੋਆਦ ਮਿਰਜ਼ਾ ਨਾਲ ਜਾਵੇਗੀ। ਦੋ ਦਹਾਕਿਆਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਓਲੰਪਿਕ ਵਿੱਚ ਘੋੜਸਵਾਰੀ ਦੇ ਮੁਕਾਬਲੇ ਵਿੱਚ ਸ਼ਾਮਲ ਹੋਵੇਗਾ। ਮਿਰਜ਼ਾ ਅਤੇ ਦਜ਼ਾਰਾ-4 ਜਲਦ ਹੀ ਓਲੰਪਿਕ ਖੇਡਾਂ ਲਈ ਟੋਕੀਓ ਰਵਾਨਾ ਹੋਣਗੇ। ਫਵਾਦ ਅਤੇ ਦਜ਼ਾਰਾ-4 ਟੋਕੀਓ ਪਹੁੰਚਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੱਤ ਦਿਨ ਲਈ ਇਕਾਂਤਵਾਸ ਵਿਚ ਰਹਿਣਗੇ। ਦਜ਼ਾਰਾ-4 ਬਾਰੇ ਹੋਰ ਖ਼ਾਸ ਗੱਲਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਪੰਜਾਬ ਵਿੱਚ ਕਿਉਂ ਲੱਗ ਰਹੇ ਹਨ ਬਿਜਲੀ ਦੇ ਕੱਟ -3 ਨੁਕਤਿਆਂ ਵਿੱਚ ਸਮਝੋ

ਤਸਵੀਰ ਸਰੋਤ, Thinkstock
ਕਦੇ 'ਪਾਵਰ ਸਰਪਲੱਸ' ਸੂਬਾ ਕਹਾਉਣ ਵਾਲਾ ਪੰਜਾਬ ਇਨ੍ਹੀਂ ਦਿਨੀਂ ਲੰਬੇ ਅਣਐਲਾਨੇ ਬਿਜਲੀ ਦੇ ਕੱਟ ਝੇਲ ਰਿਹਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਮੁਤਾਬਿਕ ਤਲਵੰਡੀ ਸਾਬੋ ਥਰਮਲ ਦੇ ਇੱਕ ਯੂਨਿਟ ਵਿੱਚ ਖ਼ਰਾਬੀ ਅਤੇ ਭਾਖੜਾ ਭੰਡਾਰ ਵਿਖੇ ਪਾਣੀ ਦਾ ਪੱਧਰ ਘਟਣ ਕਾਰਨ ਬਿਜਲੀ ਦੇ ਉਤਪਾਦਨ ਵਿੱਚ ਕਮੀ ਆਈ ਹੈ।ਵਿਭਾਗ ਮੁਤਾਬਕ ਝੋਨੇ ਦੀ ਰੁੱਤ ਅਤੇ ਗਰਮੀ ਕਾਰਨ ਬਿਜਲੀ ਦੀ ਖਪਤ ਵਧ ਗਈ ਹੈ ਜਿਸ ਕਾਰਨ ਪੰਜਾਬ ਵਿਚ ਇਹ ਸਮੱਸਿਆ ਆ ਰਹੀ ਹੈ। ਪੰਜਾਬ ਦੀ ਬਿਜਲੀ ਸਮੱਸਿਆ ਨੂੰ ਹੋਰ ਡੂੰਘਾਈ ਨਾਲ ਸਮਝਣ ਲਈ ਤੁਸੀਂ ਇੱਥੇ ਕਲਿੱਕ ਕਰੋ।
ਬਿਜਲੀ ਸੰਕਟ ਨਾਲ ਨਜਿੱਠਣ ਲਈ ਨਵਜੋਤ ਸਿੰਘ ਸਿੱਧੂ ਨੇ ਸਰਕਾਰ ਨੂੰ ਦਿੱਤੀ ਸਲਾਹ

ਤਸਵੀਰ ਸਰੋਤ, FB/NAVJOT SINGH SIDHU
ਪੰਜਾਬ ਵਿੱਚ ਆਏ ਬਿਜਲੀ ਸੰਕਟ ਕਾਰਨ ਲੱਗ ਰਹੇ ਅਣਐਲਾਨੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ ਹਨ। ਇਸੇ ਦੌਰਾਨ ਸ਼ੁੱਕਰਵਾਰ ਨੂੰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਿਲਸਿਲੇਵਾਰ ਟਵੀਟਾਂ ਰਾਹੀਂ ਬਿਜਲੀ ਦੇ ਸੰਕਟ ਦਾ ਹੱਲ ਦੱਸਣ ਦੀ ਕੋਸ਼ਿਸ਼ ਕੀਤੀ। ਸਿੱਧੂ ਦੇ ਸੁਝਾਏ ਫਾਰਮੂਲੇ ਅਨੁਸਾਰ ਪੰਜਾਬ ਵਿੱਚ ਪਾਵਰ ਕੱਟ ਦੀ ਲੋੜ ਨਹੀਂ ਜੇਕਰ ਸਹੀ ਦਿਸ਼ਾ ਵਿੱਚ ਕੰਮ ਕੀਤਾ ਜਾਵੇ। ਕੀ ਹਨ ਸਿੱਧੂ ਦੇ ਨੁਕਤੇ,ਇਸ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।
ਬਰਤਾਨੀਆ ਵਿੱਚ ਘੱਟ ਗਿਣਤੀਆਂ ਨਾਲ ਕਿਵੇਂ ਹੁੰਦਾ ਨਸਲੀ ਵਿਤਕਰਾ

ਤਸਵੀਰ ਸਰੋਤ, Reuters
ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਰਿਸ਼ੀ ਸੂਨਕ ਵਿੱਤ ਮੰਤਰੀ ਹਨ ਅਤੇ ਗ੍ਰਹਿ ਮੰਤਰਾਲੇ ਦੀ ਵਾਗਡੋਰ ਵੀ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਦੇ ਹੱਥ ਹੈ। ਪਿਛਲੇ ਹਫ਼ਤੇ ਪਾਕਿਸਤਾਨੀ ਮੂਲ ਦੇ ਸਾਜਿਦ ਜਾਵੇਦ ਮੰਤਰੀ ਮੰਡਲ ਵਿੱਚ ਸਿਹਤ ਮੰਤਰੀ ਬਣ ਕੇ ਆਏ ਹਨ। 'ਬਲੈਕ ਲਾਈਵਜ਼ ਮੈਟਰ' ਮੁਹਿੰਮ ਕਾਰਨ ਸਰਕਾਰੀ ਗ਼ੈਰ ਸਰਕਾਰੀ ਦਫ਼ਤਰ ਸੰਸਥਾਵਾਂ ਖੇਡਾਂ ਦੀ ਦੁਨੀਆਂ ਵਿੱਚ ਵਿਭਿੰਨਤਾ ਲਿਆਉਣ ਦੀ ਕੋਸ਼ਿਸ਼ ਤਹਿਤ ਬ੍ਰਿਟੇਨ ਦੀ ਸੰਸਦ ਅਤੇ ਕੈਬਨਿਟ ਵਿਚ ਨਸਲੀ ਘੱਟ ਗਿਣਤੀਆਂ ਦੀ ਭਾਗੀਦਾਰੀ ਵਧ ਰਹੀ ਹੈ। ਕੀ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾਵੇ ਕਿ ਬ੍ਰਿਟੇਨ ਵਿੱਚ ਨਸਲੀ ਵਿਤਕਰਾ ਖ਼ਤਮ ਹੋ ਰਿਹਾ ਹੈ ਜਾਂ ਘਟ ਰਿਹਾ ਹੈ?ਇਸ ਬਾਰੇ ਹੋਰ ਜਾਣਨ ਲਈ ਤੁਸੀਂ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












