ਨੀਰੋ: ਅਜਿਹਾ ਹਾਕਮ ਜਿਸ ਨੇ ਸੱਤਾ ਦਿਵਾਉਣ ਵਾਲੀ ਮਾਂ ਨੂੰ ਕਤਲ ਕਰਵਾ ਦਿੱਤਾ- 5 ਅਹਿਮ ਖ਼ਬਰਾਂ

ਨੀਰੋ ਨੂੰ ਇਤਿਹਾਸ 'ਚ ਇੱਕ ਅਜਿਹੇ ਜ਼ਾਲਮ ਹਾਕਮ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜਿਸ ਨੇ ਆਪਣੀ ਮਾਂ, ਮਤਰੇਈ ਮਾਂ ਅਤੇ ਪਤਨੀਆਂ ਤੱਕ ਦਾ ਕਤਲ ਕਰਵਾਇਆ ਸੀ ਅਤੇ ਆਪਣੇ ਦਰਬਾਰ 'ਚ ਮੌਜੂਦ ਖੁਸਰਿਆਂ ਨਾਲ ਵਿਆਹ ਕਰਵਾਇਆ ਸੀ।

ਮਹਿਜ਼ 16 ਸਾਲ ਦੀ ਉਮਰ 'ਚ ਨੀਰੋ ਆਪਣੀ ਮਾਂ ਦੇ ਅਣਥੱਕ ਯਤਨਾਂ ਸਦਕਾ ਇੱਕ ਅਜਿਹੇ ਸਾਮਰਾਜ ਦਾ ਬਾਦਸ਼ਾਹ ਬਣਿਆ, ਜਿਸ ਦੀ ਸਰਹੱਦ ਸਪੇਨ ਤੋਂ ਲੈ ਕੇ ਉੱਤਰ 'ਚ ਬ੍ਰਿਟੇਨ ਅਤੇ ਪੂਰਬ 'ਚ ਸੀਰਿਆ ਤੱਕ ਫੈਲੀ ਹੋਈ ਸੀ।

ਨੀਰੋ ਨੇ ਆਪਣੀ ਮਾਂ ਨੂੰ ਸਮੁੰਦਰੀ ਤੱਟ 'ਤੇ ਆਯੋਜਿਤ ਇੱਕ ਸਮਾਗਮ 'ਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਅਤੇ ਫਿਰ ਮਾਂ ਨੂੰ ਇੱਕ ਅਜਿਹੇ ਸਮੁੰਦਰੀ ਜਹਾਜ਼ ਜ਼ਰੀਏ ਵਾਪਸ ਭੇਜਣ ਦੀ ਯੋਜਨਾ ਬਣਾਈ, ਜਿਸ ਨੂੰ ਕਿ ਰਸਤੇ 'ਚ ਹੀ ਡੋਬਣ ਦੀ ਸਾਜਿਸ਼ ਤਿਆਰ ਕੀਤੀ ਗਈ ਸੀ।

ਪਰ ਇਸ ਕਤਲ ਦੀ ਕੋਸ਼ਿਸ਼ 'ਚ ਉਹ ਬੱਚ ਗਈ। ਨੀਰੋ ਦੀ ਪੂਰੀ ਕਹਾਣੀ ਜਾਨਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਕੋਰੋਨਾਵਾਇਰਸ: 'ਮੇਰੀਆਂ ਧੀਆਂ ਪੁੱਛ ਰਹੀਆਂ ਸਨ ਕਿ ਮਾਂ ਘਰ ਕਿਉਂ ਨਹੀਂ ਆਈ'

ਭਾਰਤ ਦੀ ਵਿਨਾਸ਼ਕਾਰੀ ਦੂਜੀ ਕੋਵਿਡ ਲਹਿਰ ਨੇ ਹਜ਼ਾਰਾਂ ਪਰਿਵਾਰਾਂ ਨੂੰ ਅਣਕਿਆਸੇ ਦੁੱਖ ਨਾਲ ਝੰਜੋੜ ਕੇ ਰੱਖ ਦਿੱਤਾ ਹੈ।

ਹਰੇਕ ਸਦਮਾ ਇਸ ਗੱਲ ਦੀ ਕਹਾਣੀ ਹੈ ਕਿ ਕਿਵੇਂ ਅਣਦੇਖੀ, ਬਿਨਾਂ ਤਿਆਰੀ ਅਤੇ ਇੱਕ ਮਾੜੀ ਵੈਕਸੀਨ ਰਣਨੀਤੀ ਕਾਰਨ ਇੰਨੀਆਂ ਸਾਰੀਆਂ ਮੌਤਾਂ ਹੋਈਆਂ ਹਨ।

ਅਲਤੁਫ ਸ਼ਾਮਸੀ ਦੀ ਕਹਾਣੀ, ਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ ਜਿਵੇਂ ਕਿ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ।

ਇਸ ਸਮੇਂ, ਮੈਂ ਭੁੱਲ ਗਿਆ ਕਿ ਸਾਡਾ ਬੱਚਾ ਸੀ। ਮੇਰੇ ਦਿਮਾਗ ਵਿੱਚ ਇੱਕੋ ਇੱਕ ਚੀਜ਼ ਸੀ, ਉਹ ਸੀ ਰੇਹਾਬ ਨੂੰ ਬਚਾਉਣਾ।

ਜਦੋਂ ਮੈਂ ਆਪਣੇ ਆਪ ਨੂੰ ਸਰਜਰੀ ਲਈ ਮਾਨਸਿਕ ਤੌਰ 'ਤੇ ਤਿਆਰ ਕਰ ਰਿਹਾ ਸੀ, ਤਾਂ ਬੁਰੀ ਖ਼ਬਰ ਆਈ। ਮੇਰੇ ਪਿਤਾ ਜੀ ਜਿਹੜੇ ਕੋਵਿਡ ਪੌਜ਼ੀਟਿਵ ਸਨ।

ਇੱਕ ਪਾਸੇ ਮਾਪੇ ਅਤੇ ਦੂਜੇ ਪਾਸੇ ਪਤਨੀ ਤੇ ਅਣਜੰਮੇ ਬੱਚੇ ਨੂੰ ਬਚਾਉਣਾ ਅਲਤੁਫ਼ ਲਈ ਇਹ ਇਹ ਚੱਟਾਨ ਤੋਂ ਛਾਲ ਮਾਰਨ ਅਤੇ ਇਹ ਉਮੀਦ ਕਰਨ ਵਰਗਾ ਸੀ ਕਿ ਤੁਸੀਂ ਸੁਰੱਖਿਅਤ ਢੰਗ ਨਾਲ ਉਤਰੋਗੇ।

ਅਲਤੁਫ਼ ਦੀ ਹੱਢਬੀਤੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਰਵਨੀਤ ਬਿੱਟੂ ਦੇ ਅਕਾਲੀ-ਬਸਪਾ ਗਠਜੋੜ ਬਾਰੇ ਦਿੱਤੇ ਬਿਆਨ 'ਤੇ ਕੀ ਵਿਵਾਦ ਹੋਇਆ ਤੇ ਬਿੱਟੂ ਨੇ ਸਫ਼ਾਈ 'ਚ ਕੀ ਕਿਹਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰਨ ਤੋਂ ਬਾਅਦ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਨੇ 12 ਜੂਨ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਜਿਸ ਤੋਂ ਬਾਅਦ ਉਨ੍ਹਾਂ ਦੇ ਬਿਆਨ 'ਤੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ।

ਇਸ ਪੋਸਟ 'ਚ ਰਵਨੀਤ ਬਿੱਟੂ ਨੇ ਕਿਹਾ ਸੀ, "ਅਕਾਲੀ ਦਲ ਖੁਦ ਨੂੰ ਪੰਥਕ ਪਾਰਟੀ ਕਹਿੰਦੀ ਹੈ ਪਰ ਗਠਜੋੜ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ 'ਪਵਿਤਰ' ਸੀਟਾਂ ਬੀਐਸਪੀ ਨੂੰ ਦੇ ਦਿੱਤੀਆਂ।"ਦਲਿਤ ਭਾਈਚਾਰੇ ਨੇ ਅਕਾਲੀ ਦਲ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਕਿ ਰਵਨੀਤ ਸਿੰਘ ਬਿੱਟੂ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੀ ਅਤੇ ਬਣਦੀ ਕਾਰਵਾਈ ਕੀਤੀ ਜਾਵੇ

ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਲੱਗਦਾ ਹੈ ਕਿ ਬੀਜੇਪੀ ਨਾਲ ਮਿਲ ਕੇ ਹਿੰਦੂ ਵੋਟਾਂ ਲੈ ਲਵਾਂਗੇ ਅਤੇ ਹੁਣ ਬੀਐਸਪੀ ਤੋਂ ਐਸਸੀ ਵੋਟਾਂ ਲੈ ਲਵਾਂਗੇ।

ਜਿਸ ਤੋਂ ਬਾਅਦ ਅਕਾਲੀ ਦਲ ਨੇ ਇਸ ਦੀ ਸ਼ਿਕਾਇਤ ਨੈਸ਼ਨਲ ਸ਼ਡਿਊਲਡ ਕਾਸਟਸ ਸ਼ਡਿਊਲਡ ਕਬੀਲਿਆਂ ਦੇ ਕਮਿਸ਼ਨ ਨੂੰ ਕੀਤੀ।

ਰਵਨੀਤ ਬਿੱਟੂ ਇਸ ਸਭ ਤੋਂ ਬਾਅਦ ਇੱਕ ਵੀਡੀਓ ਬਿਆ ਜਾਰੀ ਕਰ ਕੇ ਆਪਣੀ ਸਫ਼ਾਈ ਵਿੱਚ ਕੀ ਕਿਹਾ ਹੈ ਇਹ ਜਾਨਣ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਮੋਦੀ ਦੇ ਸੱਤਾ ਸਾਂਭਣ ਤੋਂ ਬਾਅਦ ਸੁਰਖੀਆਂ 'ਚ ਆਏ ਗੌਤਮ ਅਡਾਨੀ ਨੇ ਕਿਵੇਂ ਵਪਾਰ ਦਾ ਵੱਡਾ ਸਮਰਾਜ ਬਣਾਇਆ

1978 ਵਿੱਚ ਮੁੰਬਈ ਦੇ ਇੱਕ ਕਾਲਜ ਦੀ ਪੜ੍ਹਾਈ ਅਧੂਰੀ ਛੱਡਣ ਤੋਂ ਲੈ ਕੇ ਹੀਰਿਆਂ ਅਤੇ ਪਲਾਸਟਿਕ ਦੇ ਕਾਰੋਬਾਰ ਤੱਕ। ਗੌਤਮ ਅਡਾਨੀ ਨੇ ਸੱਚਮੁਚ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ।

ਇੱਕ ਵੇਲਾ ਅਜਿਹਾ ਵੀ ਆਇਆ, ਜਦੋਂ ਉਨ੍ਹਾਂ ਦੀ ਦੌਲਤ ਉਨ੍ਹਾਂ ਲਈ ਮੁਸੀਬਤ ਬਣ ਗਈ। 1997 ਵਿੱਚ ਫਿਰੌਤੀ ਲਈ ਕਿਸੇ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ। ਇਸ ਸਬੰਧੀ ਇੱਕ ਸ਼ਖ਼ਸ 'ਤੇ ਅੱਜ ਵੀ ਕੇਸ ਚੱਲ ਰਿਹਾ ਹੈ।

ਅਡਾਨੀ ਅੱਜ ਕੱਲ੍ਹ ਇੱਕ ਵੱਡੇ ਕਾਰੋਬਾਰੀ ਸਮੂਹ ਦੇ ਮੁਖੀ ਹਨ, ਜੋ ਭਾਰਤ ਵਿੱਚ ਬੰਦਰਗਾਹਾਂ ਦੇ ਸਭ ਤੋਂ ਵੱਡੇ ਆਪਰੇਟਰ ਹਨ ਅਤੇ ਉਨ੍ਹਾਂ ਦੀ ਬਿਜਲੀ ਬਣਾਉਣ ਵਾਲੀ ਪ੍ਰਾਈਵੇਟ ਕੰਪਨੀ ਵੀ ਹੈ।

ਅਡਾਨੀ ਸਮੂਹ ਦੇ ਕਾਰੋਬਾਰੀ ਹਿਤ ਕੋਲਾ ਖਾਣ, ਨਿਰਮਾਣ ਖੇਤਰ, ਢੁਆਈ, ਕੌਮਾਂਤਰੀ ਕਾਰੋਬਾਰ, ਸਿੱਖਿਆ, ਰਿਅਲ ਅਸਟੇਟ, ਖਾਦ ਤੇਲ ਅਤੇ ਅਨਾਜ ਦੇ ਭੰਡਾਰਨ ਤੱਕ ਵਿੱਚ ਹਨ।

ਉਨ੍ਹਾਂ ਦੀ ਕੰਪਨੀ ਫਿਲਹਾਲ 30 ਤੋਂ ਜ਼ਿਆਦਾ ਚੀਜ਼ਾਂ ਦੇ ਕਾਰੋਬਾਰ ਵਿੱਚ ਲੱਗੀ ਹੈ ਅਤੇ ਉਨ੍ਹਾਂ ਦੇ ਵਪਾਰਕ ਹਿਤ ਘੱਟੋ-ਘੱਟ 28 ਦੇਸ਼ਾਂ ਵਿੱਚ ਹੈ, ਜਿਨ੍ਹਾਂ ਵਿੱਚ ਆਸਟ੍ਰੇਲੀਆ ਅਤੇ ਇੰਡੋਨੇਸ਼ੀਆ ਵੀ ਹਨ।

2003-04 ਦੇ ਮਾਲੀ ਸਾਲ ਵਿੱਚ ਅਡਾਨੀ ਸਮੂਹ ਭਾਰਤ ਵਿੱਚ ਸਭ ਤੋਂ ਜ਼ਿਆਦਾ ਵਿਦੇਸ਼ੀ ਮੁਦਰਾ ਕਮਾਉਣ ਵਾਲੀ ਕੰਪਨੀ ਬਣ ਗਈ ਸੀ।

ਇਸ ਤੋ ਬਾਅਦ ਗੌਤਮ ਅਡਾਨੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਅਡਾਨੀ ਦੇ ਕਾਰੋਬਾਰੀ ਸਮਰਾਜ ਦਾ ਟਰਨ ਓਵਰ 2002 ਦੇ 76.50 ਕਰੋੜ ਡਾਲਰ ਤੋਂ ਵਧ ਕੇ 2014 ਵਿੱਚ 10 ਅਰਬ ਡਾਲਰ ਤੱਕ ਪਹੁੰਚ ਗਿਆ ਸੀ। ਇੱਤੇਫਾਕ ਨਾਲ ਇਹ ਉਹੀ ਦੌਰ ਸੀ ਜਦੋਂ ਨਰਿੰਦਰ ਮੋਦੀ ਸੱਤਾ ਦੇ ਫਲਕ 'ਤੇ ਤੇਜ਼ੀ ਨਾਲ ਉਭਰ ਰਹੇ ਸਨ। ਅਡਾਨੀ ਬਾਰੇ ਵਿਸਥਾਰ ਵਿੱਚ ਜਾਨਣ ਲਈ ਇੱਥੇ ਕਲਿੱਕ ਕਰੋ।

ਈਰਾਨ ਦੀ ਰਾਸ਼ਟਰਪਤੀ ਚੋਣ: ਇਨ੍ਹਾਂ ਉਮੀਦਵਾਰਾਂ ਬਾਰੇ ਜਾਣ ਕੇ ਤੁਸੀਂ ਈਰਾਨ ਦੀ ਸਿਆਸਤ ਬਾਰੇ ਜਾਣ ਸਕਦੇ ਹੋ

ਇਸ ਮਹੀਨੇ ਈਰਾਨ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਸੱਤ ਉਮੀਦਵਾਰਾਂ ਨੂੰ ਖੜ੍ਹਨ ਦੀ ਆਗਿਆ ਦਿੱਤੀ ਗਈ ਹੈ। ਸੈਂਕੜੇ ਉਮੀਦਵਾਰ ਰਜਿਸਟਰਡ ਹੋਏ, ਪਰ ਚੋਣ ਨਿਗਰਾਨ, ਗਾਰਡੀਅਨ ਕੌਂਸਲ ਵੱਲੋਂ ਉਨ੍ਹਾਂ ਨੂੰ ਅਯੋਗ ਕਰ ਦਿੱਤਾ ਗਿਆ। ਜਿਨ੍ਹਾਂ ਨੂੰ ਇਜਾਜ਼ਤ ਦਿੱਤੀ ਗਈ ਹੈ, ਉਨ੍ਹਾਂ ਵਿੱਚੋਂ ਪੰਜ ਕੱਟੜਪੰਥੀ ਹਨ।

ਦੋ ਹੋਰ ਉਮੀਦਵਾਰ 'ਉਦਾਰਵਾਦੀ' ਹਨ-ਇਹ ਸ਼ਬਦ ਉਨ੍ਹਾਂ ਲੋਕਾਂ 'ਤੇ ਲਾਗੂ ਹੁੰਦਾ ਹੈ ਜੋ ਪੱਛਮੀ ਦੇਸ਼ਾਂ ਨਾਲ ਸਬੰਧਾਂ ਵਰਗੇ ਮੁੱਦਿਆਂ 'ਤੇ ਘੱਟ ਰੂੜੀਵਾਦੀ ਹਨ ਅਤੇ 'ਸੁਧਾਰਵਾਦੀ' ਜਾਂ ਜੋ ਸਮਾਜਿਕ ਆਜ਼ਾਦੀ ਦੇ ਨਾਲ-ਨਾਲ ਅੰਤਰਰਾਸ਼ਟਰੀ ਸਬੰਧਾਂ ਬਾਰੇ ਆਪਣੇ ਵਿਚਾਰਾਂ ਵਿੱਚ ਜ਼ਿਆਦਾ ਉਦਾਰ ਹਨ। ਇੱਥੇ ਕਲਿੱਕ ਕਰ ਕੇ ਈਰਾਨ ਦੇ ਉਮੀਦਵਾਰਾਂ ਬਾਰੇ ਵਿਸਥਾਰ 'ਚ ਜਾਣੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)