ਈਰਾਨ ਦੀ ਰਾਸ਼ਟਰਪਤੀ ਚੋਣ: ਇਨ੍ਹਾਂ ਉਮੀਦਵਾਰਾਂ ਬਾਰੇ ਜਾਣ ਕੇ ਤੁਸੀਂ ਈਰਾਨ ਦੀ ਸਿਆਸਤ ਬਾਰੇ ਜਾਣ ਸਕਦੇ ਹੋ

    • ਲੇਖਕ, ਬੀਬੀਸੀ ਮੌਨੀਟਰਿੰਗ
    • ਰੋਲ, ਇਸ਼ੈਂਸ਼ੀਅਲ ਮੀਡੀਆ ਇਨਸਾਈਟ

ਈਰਾਨ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਸੱਤ ਉਮੀਦਵਾਰਾਂ ਨੂੰ ਖੜ੍ਹਨ ਦੀ ਆਗਿਆ ਦਿੱਤੀ ਗਈ ਹੈ। ਸੈਂਕੜੇ ਉਮੀਦਵਾਰ ਰਜਿਸਟਰਡ ਹੋਏ, ਪਰ ਚੋਣ ਨਿਗਰਾਨ, ਗਾਰਡੀਅਨ ਕੌਂਸਲ ਵੱਲੋਂ ਉਨ੍ਹਾਂ ਨੂੰ ਅਯੋਗ ਕਰ ਦਿੱਤਾ ਗਿਆ। ਜਿਨ੍ਹਾਂ ਨੂੰ ਇਜਾਜ਼ਤ ਦਿੱਤੀ ਗਈ ਹੈ, ਉਨ੍ਹਾਂ ਵਿੱਚੋਂ ਪੰਜ ਕੱਟੜਪੰਥੀ ਹਨ।

ਦੋ ਹੋਰ ਉਮੀਦਵਾਰ 'ਉਦਾਰਵਾਦੀ' ਹਨ-ਇਹ ਸ਼ਬਦ ਉਨ੍ਹਾਂ ਲੋਕਾਂ 'ਤੇ ਲਾਗੂ ਹੁੰਦਾ ਹੈ ਜੋ ਪੱਛਮੀ ਦੇਸ਼ਾਂ ਨਾਲ ਸਬੰਧਾਂ ਵਰਗੇ ਮੁੱਦਿਆਂ 'ਤੇ ਘੱਟ ਰੂੜੀਵਾਦੀ ਹਨ ਅਤੇ 'ਸੁਧਾਰਵਾਦੀ' ਜਾਂ ਜੋ ਸਮਾਜਿਕ ਆਜ਼ਾਦੀ ਦੇ ਨਾਲ-ਨਾਲ ਅੰਤਰਰਾਸ਼ਟਰੀ ਸਬੰਧਾਂ ਬਾਰੇ ਆਪਣੇ ਵਿਚਾਰਾਂ ਵਿੱਚ ਜ਼ਿਆਦਾ ਉਦਾਰ ਹਨ।

ਇਹ ਵੀ ਪੜ੍ਹੋ

ਸਥਾਪਨਾ ਪੱਖੀ: ਇਬਰਾਹਿਮ ਰਾਇਸੀ

ਕਈ ਲੋਕਾਂ ਨੂੰ ਲਗਦਾ ਹੈ ਕਿ ਇੱਕ ਉਮੀਦਵਾਰ ਦੇ ਜਿੱਤਣ ਦਾ ਰਾਹ ਸਾਫ਼ ਹੋ ਗਿਆ ਹੈ: ਇਬਰਾਹਿਮ ਰਾਇਸੀ, ਈਰਾਨ ਦੀ ਨਿਆਂਪਾਲਿਕਾ ਦਾ ਮੁਖੀ ਅਤੇ ਇੱਕ ਕੱਟੜਪੰਥੀ, ਜਿਨ੍ਹਾਂ ਨੂੰ ਨਾ ਸਿਰਫ਼ ਰਾਸ਼ਟਰਪਤੀ ਹਸਨ ਰੁਹਾਨੀ, ਬਲਕਿ ਸੰਭਾਵਤ : ਸਰਵਉੱਚ ਨੇਤਾ ਅਯਾਤਤੁੱਲਾ ਅਲੀ ਖਾਮੇਨੇਈ ਦੇ ਉਤਰਾਧਿਕਾਰੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।

ਦੂਸਰੇ ਛੇ ਉਮੀਦਵਾਰਾਂ ਵਿੱਚੋਂ ਕੋਈ ਵੀ ਉਸ ਦੇ ਵੱਕਾਰ ਅਤੇ ਪ੍ਰਭਾਵ ਵਰਗੀ ਸਥਿਤੀ ਨਹੀਂ ਮਾਣਦਾ ਹੈ।

ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਆਰਥਿਕ ਤੰਗੀ ਕਾਰਨ ਆਈ "ਨਿਰਾਸ਼ਾ ਅਤੇ ਬੇ-ਉਮੀਦੀ" ਦਾ ਮੁਕਾਬਲਾ ਕਰਨ ਦੇ ਵਾਅਦਿਆਂ ਨਾਲ ਕੀਤੀ।

ਰਾਇਸੀ ਨੂੰ ਕੰਜ਼ਰਵੇਟਿਵ ਕੈਂਪ ਵਿੱਚ ਵਿਸ਼ਾਲ ਸਮਰਥਨ ਪ੍ਰਾਪਤ ਹੋਇਆ ਹੈ ਅਤੇ ਹੋਰ ਪ੍ਰਮੁੱਖ ਸੰਭਾਵਿਤ ਉਮੀਦਵਾਰਾਂ ਦੇ ਅਯੋਗ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਿਖਰ ਵੱਲ ਵਧਣ ਲਈ ਇੱਕ ਸੁਚਾਰੂ ਰਸਤਾ ਮਿਲਣ ਦੀ ਉਮੀਦ ਕੀਤੀ ਜਾਂਦੀ ਹੈ।

ਉਹ 1979 ਦੀ ਕ੍ਰਾਂਤੀ ਤੋਂ ਬਾਅਦ ਨਿਆਂਪਾਲਿਕਾ ਵਿੱਚ ਸ਼ਾਮਲ ਹੋਏ ਅਤੇ ਆਪਣੇ ਜ਼ਿਆਦਾਤਰ ਕਰੀਅਰ ਵਿੱਚ ਵਕੀਲ ਵਜੋਂ ਸੇਵਾ ਨਿਭਾਈ, ਜੋ ਬਿਨਾਂ ਕਿਸੇ ਵਿਵਾਦ ਦੇ ਨਹੀਂ ਰਹੀ।

ਉਹ ਤਹਿਰਾਨ ਦੀ ਇਸਲਾਮਿਕ ਕ੍ਰਾਂਤੀ ਅਦਾਲਤ ਦੇ ਡਿਪਟੀ ਪ੍ਰੌਸੀਕਿਊਟਰ ਵਜੋਂ ਸੇਵਾ ਨਿਭਾਉਂਦੇ ਹੋਏ 1988 ਵਿੱਚ ਰਾਜਨੀਤਿਕ ਕੈਦੀਆਂ ਅਤੇ ਅਸੰਤੁਸ਼ਟ ਲੋਕਾਂ ਦੇ ਕਾਰਜ ਵਿੱਚ ਸ਼ਾਮਲ ਇੱਕ ਵਿਸ਼ੇਸ਼ ਕਮਿਸ਼ਨ ਦਾ ਹਿੱਸਾ ਸਨ।

ਉਨ੍ਹਾਂ ਨੇ ਅਸਤਾਨ-ਏ ਕੁਦਸ ਰਜ਼ਾਵੀ ਦੇ ਸਰਪ੍ਰਸਤ ਦੇ ਰੂਪ ਵਿੱਚ ਵੀ ਕੰਮ ਕੀਤਾ ਹੈ, ਮਸ਼ਹਦ ਵਿੱਚ ਅੱਠਵੇਂ ਸ਼ੀਆ ਇਮਾਮ ਰਜ਼ਾ ਦੇ ਪਵਿੱਤਰ ਅਸਥਾਨ ਅਤੇ ਈਰਾਨ ਵਿੱਚ ਸਭ ਤੋਂ ਅਮੀਰ ਵਿੱਤੀ ਫਾਊਂਡੇਸ਼ਨ ਅਤੇ ਮਾਹਰਾਂ ਦੀ ਸ਼ਕਤੀਸ਼ਾਲੀ ਸਭਾ ਦੇ ਮੈਂਬਰ ਹਨ, ਜੋ ਸੁਪਰੀਮ ਨੇਤਾ ਨੂੰ ਨਿਯੁਕਤ ਕਰਨ ਅਤੇ ਉਸ ਨੂੰ ਹਟਾਉਣ ਲਈ ਜ਼ਿੰਮੇਵਾਰ ਹੈ।

ਮਿਲਟਰੀ ਮੈਨ: ਮੋਹਸਿਨ ਰੇਜ਼ਈ

ਸੱਠ ਸਾਲ ਦੇ ਬਜ਼ੁਰਗ ਮੋਹਸਿਨ ਰੇਜ਼ਈ ਨੂੰ 1981 ਵਿੱਚ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਦਾ ਕਮਾਂਡਰ ਨਿਯੁਕਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ 1980-88 ਈਰਾਨ-ਇਰਾਕ ਯੁੱਧ ਦੌਰਾਨ ਆਈਆਰਜੀਸੀ ਬਲਾਂ ਦੀ ਅਗਵਾਈ ਕੀਤੀ ਸੀ।

ਉਹ ਰਾਸ਼ਟਰਪਤੀ ਦੇ ਰੂਪ ਵਿੱਚ ਤਿੰਨ ਵਾਰ ਖੜ੍ਹੇ ਹੋਏ ਹਨ ਅਤੇ ਕਦੇ ਵੀ ਉਨ੍ਹਾਂ ਨੂੰ ਜਨਤਕ ਪਦ ਨਹੀਂ ਮਿਲਿਆ। 2000 ਵਿੱਚ ਉਹ ਸੰਸਦ ਲਈ ਚੁਣੇ ਜਾਣ ਵਿੱਚ ਵੀ ਅਸਫਲ ਰਹੇ। ਉਨ੍ਹਾਂ ਨੂੰ ਆਮ ਤੌਰ 'ਤੇ 'ਬਾਰ੍ਹਾਮਾਸੀ ਉਮੀਦਵਾਰ' ਕਿਹਾ ਜਾਂਦਾ ਹੈ।

ਕਈਆਂ ਨੇ ਈਰਾਨ-ਇਰਾਕ ਯੁੱਧ ਦੌਰਾਨ ਉਨ੍ਹਾਂ ਦੇ ਫੈਸਲਿਆਂ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਅਜਿਹੇ ਵਿਕਲਪਾਂ ਦੀ ਚੋਣ ਕੀਤੀ ਜੋ ਸੈਨਿਕਾਂ ਦੀ ਮੌਤ ਦਾ ਕਾਰਨ ਬਣੇ ਅਤੇ ਯੁੱਧ ਲੰਬੇ ਸਮੇਂ ਤੱਕ ਚੱਲਿਆ - ਇਨ੍ਹਾਂ ਦਾਅਵਿਆਂ ਤੋਂ ਉਹ ਇਨਕਾਰ ਕਰਦੇ ਹਨ।

ਰੇਜ਼ਈ ਨੇ ਤਹਿਰਾਨ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਪੀਐੱਚ.ਡੀ ਕੀਤੀ ਹੈ।

ਓਲਡ ਗਾਰਡ ਦੇ ਮੈਂਬਰ: ਸਈਦ ਜਲੀਲੀ

ਸਈਦ ਜਲੀਲੀ 2007-2013 ਤੱਕ ਮਹਿਮੂਦ ਅਹਿਮਦੀਨੇਜਾਦ ਦੇ ਰਾਸ਼ਟਰਪਤੀ ਕਾਲ ਦੌਰਾਨ ਈਰਾਨ ਦੇ ਮੁੱਖ ਪਰਮਾਣੂ ਵਾਰਤਾਕਾਰ ਦੇ ਰੂਪ ਵਿੱਚ ਪ੍ਰਮੁੱਖਤਾ ਨਾਲ ਉੱਭਰੇ, ਜਦੋਂ ਉਹ ਉੱਪ ਵਿਦੇਸ਼ ਮੰਤਰੀ ਸਨ।

ਜਲੀਲ ਨੂੰ ਨੌਜਵਾਨ ਰੂੜੀਵਾਦੀਆਂ ਵੱਲੋਂ 'ਓਲਡ ਗਾਰਡ' ਦੇ ਹਿੱਸੇ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ 'ਉਨ੍ਹਾਂ ਦੀ ਬੌਧਿਕ ਆਜ਼ਾਦੀ ਅਤੇ ਭ੍ਰਿਸ਼ਟਾਚਾਰ ਦੀ ਕਮੀ ਕਾਰਨ' ਉਨ੍ਹਾਂ ਦੀ ਆਲੋਚਨਾ ਕੀਤੀ ਜਾਂਦੀ ਹੈ।

ਉਹ ਐਕਸਪੀਡੈਂਸੀ ਕੌਂਸਲ ਦੇ ਮੈਂਬਰ ਵਜੋਂ ਪ੍ਰਭਾਵ ਪਾਉਂਦੇ ਹਨ, ਜੋ ਕਿਸੇ ਵੀ ਵਿਵਾਦ ਵਿੱਚ ਸੰਸਦ ਅਤੇ ਗਾਰਡੀਅਨ ਕੌਂਸਲ ਦਰਮਿਆਨ ਵਿਚੋਲਗੀ ਕਰਦਾ ਹੈ।

ਉਹ ਅਤੀਤ ਵਿੱਚ ਵੀ ਉੱਭਰੇ ਸਨ ਜਦੋਂ 2013 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਉਹ ਤੀਜੇ ਨੰਬਰ 'ਤੇ ਆਏ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਕਲੌਤਾ ਸੁਧਾਰਵਾਦੀ: ਮੋਹਸਿਨ ਮੇਹਰਾਲੀਜ਼ਾਦੇਹ

ਇਸ ਚੋਣ ਵਿੱਚ ਖੜ੍ਹੇ ਹੋਣ ਵਾਲਿਆਂ ਵਿੱਚ ਮੋਹਸਿਨ ਮੇਹਰਾਲੀਜ਼ਾਦੇਹ ਇਕਲੌਤਾ ਸੁਧਾਰਵਾਦੀ ਉਮੀਦਵਾਰ ਹੈ। ਹਾਲਾਂਕਿ, ਉਹ ਇੱਕ ਸੁਤੰਤਰ ਉਮੀਦਵਾਰ ਵਜੋਂ ਅਜਿਹਾ ਕਰ ਰਿਹਾ ਹੈ। ਉਸ ਦਾ ਨਾਮ ਰਿਫਾਰਮਜ਼ ਫਰੰਟ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਜੋ 27 ਸੁਧਾਰ ਪੱਖੀ ਰਾਜਨੀਤਿਕ ਪਾਰਟੀਆਂ ਅਤੇ ਸਮੂਹਾਂ ਦਾ ਗੱਠਜੋੜ ਹੈ, ਜਿਸ ਦੇ ਨੌਂ ਉਮੀਦਵਾਰਾਂ ਨੂੰ ਗਾਰਡੀਅਨ ਕੌਂਸਲ ਨੇ ਅਯੋਗ ਕਰ ਦਿੱਤਾ ਸੀ।

ਇਹ ਸਪੱਸ਼ਟ ਨਹੀਂ ਹੈ ਕਿ ਮੇਹਰਾਲੀਜ਼ਾਦੇਹ ਦਾ ਇਸ ਚੋਣ ਵਿੱਚ ਹੋਰ ਸੁਧਾਰਵਾਦੀਆਂ ਨਾਲੋਂ ਪੱਖ ਕਿਉਂ ਪੂਰਿਆ ਗਿਆ। 2005 ਦੀ ਰਾਸ਼ਟਰਪਤੀ ਚੋਣ ਲਈ ਉਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਫਿਰ ਅਯਾਤਤੁੱਲਾ ਖਾਮੇਨੇਈ ਦੇ ਦਖਲ ਤੋਂ ਬਾਅਦ ਬਹਾਲ ਕੀਤਾ ਗਿਆ ਸੀ, ਪਰ ਫਿਰ ਉਸ 'ਤੇ 2016 ਦੀਆਂ ਸੰਸਦੀ ਚੋਣਾਂ ਵਿੱਚ ਖੜ੍ਹਨ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ।

ਸੁਧਾਰਵਾਦੀ ਇਸ ਸਮੇਂ ਵਿਸ਼ੇਸ਼ ਤੌਰ 'ਤੇ ਹਰਮਨਪਿਆਰੇ ਨਹੀਂ ਹਨ। ਕਈ ਈਰਾਨੀ ਜਿਨ੍ਹਾਂ ਨੇ ਮੌਜੂਦਾ ਸਰਕਾਰ ਨੂੰ ਵੋਟਾਂ ਪਾਈਆਂ ਸਨ, ਉਹ ਨਿਰਾਸ਼ ਹੋ ਗਏ ਹਨ ਅਤੇ ਇਸ ਨੂੰ ਦੇਸ਼ ਦੀਆਂ ਆਰਥਿਕ ਸਮੱਸਿਆਵਾਂ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ, ਜੋ ਵਾਸ਼ਿੰਗਟਨ ਵੱਲੋਂ 2015 ਦੇ ਪਰਮਾਣੂ ਸਮਝੌਤੇ ਤੋਂ ਪਿੱਛੇ ਹਟਣ ਤੋਂ ਬਾਅਦ ਅਮਰੀਕੀ ਪਾਬੰਦੀਆਂ ਨੂੰ ਮੁੜ ਤੋਂ ਲਾਗੂ ਕਰਨ ਲਈ ਅੱਗੇ ਵਧ ਗਏ ਸਨ।

ਗੈਰ-ਪੱਖਪਾਤੀ ਟੈਕਨੋਕਰੇਟ: ਅਬਦੋਲਨਾਸਰ ਹੇਮਮਤੀ

ਅਬਦੋਲਨਾਸਰ ਹੇਮਮਤੀ ਇਕਲੌਤੇ ਹੋਰ ਗੈਰ ਰੂੜੀਵਾਦੀ ਹਨ ਜਿਨ੍ਹਾਂ ਨੂੰ ਮੇਹਰਾਲੀਜ਼ਾਦੇਹ ਤੋਂ ਅਲੱਗ ਖੜ੍ਹੇ ਹੋਣ ਦੀ ਇਜਾਜ਼ਤ ਹੈ। ਉਹ ਇੱਕ ਉਦਾਰਵਾਦੀ ਟੈਕਨੋਕਰੇਟ ਹਨ ਜਿਨ੍ਹਾਂ ਨੇ 2018 ਤੋਂ ਕੇਂਦਰੀ ਬੈਂਕ ਦੇ ਗਵਰਨਰ ਦੇ ਰੂਪ ਵਿੱਚ ਕਾਰਜ ਕੀਤਾ ਹੈ।

ਰਾਸ਼ਟਰਪਤੀ ਅਹਿਮਦੀਨੇਜਾਦ ਅਤੇ ਰਾਸ਼ਟਰਪਤੀ ਰੁਹਾਨੀ ਦੇ ਕਾਰਜਕਾਲ ਦੌਰਾਨ ਪ੍ਰਮੁੱਖ ਪਦਾਂ 'ਤੇ ਉਨ੍ਹਾਂ ਦੀਆਂ ਨਿਯੁਕਤੀਆਂ ਨੂੰ ਈਰਾਨ ਦੇ ਰਾਜਨੀਤਿਕ ਧੜਿਆਂ ਦੇ ਵਿਰੋਧੀ ਵਿੰਗਾਂ ਨਾਲ ਕੰਮ ਕਰਨ ਦੀ ਉਨ੍ਹਾਂ ਦੀ ਯੋਗਤਾ ਦੇ ਪ੍ਰਮਾਣ ਵਜੋਂ ਵੇਖਿਆ ਜਾਂਦਾ ਹੈ।

ਉਨ੍ਹਾਂ ਨੇ ਈਰਾਨ ਦੀ ਕਰੰਸੀ ਦੇ ਸੰਕਟ, ਈਰਾਨ ਦੇ ਬੈਂਕਿੰਗ ਸੈਕਟਰ ਉੱਤੇ ਅਮਰੀਕੀ ਪਾਬੰਦੀਆਂ, ਜਿਸ ਵਿੱਚ ਕੇਂਦਰੀ ਬੈਂਕ ਦੀ ਮਨਜ਼ੂਰੀ ਅਤੇ ਵਿਦੇਸ਼ੀ ਮੁਦਰਾ ਅਟਕਲਾਂ ਨਾਲ ਘਰੇਲੂ ਚੁਣੌਤੀਆਂ, ਇੱਕ ਅਸਥਿਰ ਸਟਾਕ ਐਕਸਚੇਂਜ ਅਤੇ ਇਰਾਨ ਦੀ ਕ੍ਰਿਪਟੋ ਕਰੰਸੀ ਮਾਰਕੀਟ ਦਾ ਸਾਹਮਣਾ ਕੀਤਾ ਹੈ।

ਸ੍ਰੀ ਹੇਮਮਤੀ ਨੇ ਤਹਿਰਾਨ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਪੀਐੱਚ.ਡੀ ਕੀਤੀ ਹੈ ਅਤੇ ਉਨ੍ਹਾਂ ਨੇ ਉੱਥੇ ਅਰਥ ਸ਼ਾਸਤਰ ਦੇ ਐਸੋਸੀਏਟ ਪ੍ਰੋਫੈਸਰ ਵਜੋਂ ਪੜ੍ਹਾਇਆ ਹੈ।

ਹੋਰ ਉਮੀਦਵਾਰ

ਅਮੀਰਹੋਸੀਨ ਕਾਜ਼ੀਜ਼ਾਦੇਹ ਹਾਸ਼ਮੀ ਇੱਕ ਈ.ਐੱਨ.ਟੀ. ਸਲਾਹਕਾਰ ਸਰਜਨ ਅਤੇ ਕੱਟੜਪੰਥੀ ਸੰਸਦ ਮੈਂਬਰ ਹਨ ਜੋ 2008 ਤੋਂ ਮਸ਼ਹਦ ਹਲਕੇ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ। ਮਈ 2020 ਤੋਂ ਉਹ ਇੱਕ ਸਾਲ ਲਈ ਪਹਿਲਾਂ ਡਿਪਟੀ ਸਪੀਕਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। 50 ਸਾਲ ਦੀ ਉਮਰ ਵਿੱਚ ਉਹ ਇਸ ਸਾਲ ਸਭ ਤੋਂ ਘੱਟ ਉਮਰ ਦੇ ਰਾਸ਼ਟਰਪਤੀ ਉਮੀਦਵਾਰ ਹਨ।

ਅਲੀਰੇਜ਼ਾ ਜ਼ਕਾਨੀ ਇੱਕ ਹੋਰ ਕੰਜ਼ਰਵੇਟਿਵ ਸੰਸਦ ਮੈਂਬਰ ਹੈ ਜਿਸ ਨੂੰ 2015 ਦੇ ਪਰਮਾਣੂ ਸਮਝੌਤੇ ਦੇ ਸਖ਼ਤ ਵਿਰੋਧ ਲਈ ਜਾਣਿਆ ਜਾਂਦਾ ਹੈ। ਉਸ ਨੇ ਈਰਾਨ-ਇਰਾਕ ਦੀ ਲੜਾਈ ਲੜੀ ਅਤੇ 2000 ਦੇ ਅਰੰਭ ਵਿੱਚ ਦੇਸ਼-ਵਿਆਪੀ ਵਿਦਿਆਰਥੀ ਬਾਸਿਜ ਰਸਿਸਟੈਂਸ ਫੋਰਸ ਦੇ ਕਮਾਂਡਰ ਵਜੋਂ ਸੇਵਾ ਨਿਭਾਈ, ਜੋ ਅੰਦਰੂਨੀ ਸੁਰੱਖਿਆ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਇੱਕ ਮਿਲੀਸ਼ੀਆ ਹੈ।

ਉਸ ਨੇ 2004 ਤੋਂ 2016 ਤੱਕ ਤਹਿਰਾਨ ਲਈ ਸੰਸਦ ਮੈਂਬਰ ਵਜੋਂ ਸੇਵਾ ਨਿਭਾਈ ਅਤੇ 2020 ਵਿੱਚ ਦੁਬਾਰਾ ਸੰਸਦ ਲਈ ਚੁਣਿਆ ਗਿਆ। ਇਹ ਉਨ੍ਹਾਂ ਦੀ ਤੀਜੀ ਰਾਸ਼ਟਰਪਤੀ ਚੋਣ ਹੈ। ਉਨ੍ਹਾਂ ਨੂੰ ਗਾਰਡੀਅਨ ਕੌਂਸਲ ਨੇ 2013 ਅਤੇ 2017 ਵਿੱਚ ਅਯੋਗ ਕਰਾਰ ਦਿੱਤਾ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)