ਕੋਰੋਨਾਵਾਇਰਸ ਨਾਲ ਬੱਚੇ ਕਿਵੇਂ ਪ੍ਰਭਾਵਿਤ ਹੋ ਸਕਦੇ ਹਨ? 11 ਸਵਾਲਾਂ ਦੇ ਜਵਾਬ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਕੋਰੋਨਾਵਾਇਰਸ ਦੀ ਦੂਜੀ ਲਹਿਰ ਪਹਿਲੀ ਲਹਿਰ ਤੋਂ ਇਸ ਕਾਰਨ ਵੀ ਵੱਖ ਹੈ ਕਿਉਂਕਿ ਇਸ ਦੇ ਨਾਲ ਨੌਜਵਾਨ ਤੇ ਇੱਥੋਂ ਤੱਕ ਕਿ ਬੱਚਿਆਂ ਉੱਤੇ ਵੀ ਇਸ ਦਾ ਅਸਰ ਪਹਿਲਾਂ ਨਾਲੋਂ ਵੱਧ ਵੇਖਣ ਨੂੰ ਮਿਲ ਰਿਹਾ ਹੈ।

ਕੁਝ ਮਾਹਰ ਇਹ ਵੀ ਕਹਿ ਰਹੇ ਹਨ ਕਿ ਕੋਵਿਡ ਦੀ ਤੀਜੀ ਲਹਿਰ ਬੱਚਿਆਂ ਉੱਤੇ ਖ਼ਾਸ ਤੌਰ 'ਤੇ ਅਸਰ ਕਰ ਸਕਦੀ ਹੈ। ਇਸ ਖ਼ਬਰ ਵਿੱਚ ਤੁਹਾਨੂੰ ਅਸੀਂ ਇਨ੍ਹਾਂ ਕੁਝ ਖ਼ਾਸ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।

  • ਬੱਚਿਆਂ 'ਤੇ ਕੀ ਹੋ ਸਕਦਾ ਹੈ ਅਸਰ?
  • ਇਹ ਕਿੰਨਾ ਖ਼ਤਰਨਾਕ ਹੋ ਸਕਦਾ ਹੈ?
  • ਬੱਚਿਆਂ ਨੂੰ ਇਸ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ?

ਇਹ ਵੀ ਪੜ੍ਹੋ:

ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਬੀਬੀਸੀ ਪੰਜਾਬੀ ਨੇ ਪੀਜੀਆਈ ਚੰਡੀਗੜ੍ਹ ਦੇ ਡਾਕਟਰ ਜੈਸ਼੍ਰੀ ਨਾਲ ਗੱਲਬਾਤ ਕੀਤੀ

ਡਾਕਟਰ ਜੈ ਸ਼੍ਰੀ ਪੀਜੀਆਈ ਚੰਡੀਗੜ੍ਹ ਵਿੱਚ ਬੱਚਿਆਂ ਦੇ ਮਾਹਰ ਹਨ ਅਤੇ ਐਡਵਾਂਸਡ ਪੀਡੀਆਟ੍ਰਿਕਸ ਸੈਂਟਰ (APC) ਕੋਵਿਡ ਕਮੇਟੀ, ਪੀਜੀਆਈ ਚੰਡੀਗੜ੍ਹ ਦੇ ਚੇਅਰਪਰਸਨ ਹਨ।

1. ਸਵਾਲ: ਕੋਵਿਡ ਪੰਜਾਬ ਤੇ ਆਲੇ-ਦੁਆਲੇ ਦੇ ਖ਼ੇਤਰ ਦੇ ਬੱਚਿਆਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ ਤੇ ਉਹ ਕਿਸ ਉਮਰ ਸਮੂਹ ਵਿੱਚ ਪ੍ਰਭਾਵਿਤ ਹਨ?

ਜਵਾਬ: ਕੋਵਿਡ ਹਰ ਉਮਰ ਸਮੂਹ ਦੇ ਬੱਚਿਆਂ -- ਨਵ ਜੰਮੇ (0-1 ਮਹੀਨੇ) ਤੋਂ 12 ਸਾਲ ਤੱਕ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਐਨਸੀਡੀਸੀ ਦੇ ਅੰਕੜਿਆਂ ਅਨੁਸਾਰ ਲਗਭਗ 12% ਲਾਗ 0-2 ਸਾਲ ਦੇ ਵਿਚਕਾਰ ਉਮਰ ਸਮੂਹ ਵਿੱਚ ਹੁੰਦੇ ਹਨ। (13 ਮਈ 2021 ਤੱਕ ਦੀ ਅਪਡੇਟ ਮੁਤਾਬਕ)

2. ਸਵਾਲ: ਬੱਚਿਆਂ ਦਾ ਇਲਾਜ ਕਿਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ?

ਜਵਾਬ: ਇਹ ਬਿਮਾਰੀ ਖ਼ੁਸ਼ਕਿਸਮਤੀ ਨਾਲ ਅਜੇ ਵੀ ਬਹੁਤੇ ਬੱਚਿਆਂ ਵਿੱਚ ਹਲਕੀ ਹੈ ਅਤੇ ਇਸ ਦਾ ਇਲਾਜ ਉਚਿੱਤ ਹਾਈਡਰੇਸ਼ਨ (ਯਾਨੀ ਪਾਣੀ ਵਗ਼ੈਰਾ), ਖ਼ੁਰਾਕ ਅਤੇ ਬੁਖ਼ਾਰ ਲਈ ਪੈਰਾਸੀਟਾਮੋਲ ਦੇ ਨਾਲ ਕੀਤਾ ਜਾ ਸਕਦਾ ਹੈ। ਘਰ ਵਿੱਚ ਇਸ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਥੋੜ੍ਹਾ ਜਿਹਾ ਅਨੁਪਾਤ ਖ਼ਾਸ ਤੌਰ 'ਤੇ ਕੋਮੌਰਬਿਡ ਯਾਨੀ ਸਹਿ-ਰੋਗ ਵਾਲੇ ਬਿਮਾਰਾਂ ਨੂੰ ਗੰਭੀਰ ਬਿਮਾਰੀ ਦਾ ਜੋਖ਼ਮ ਹੁੰਦਾ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਹੋਣ ਦੀ ਜ਼ਰੂਰਤ ਹੁੰਦੀ ਹੈ।

3. ਸਵਾਲ: ਬੱਚਿਆਂ ਵਿਚ ਕਿਹੜੇ ਲੱਛਣ ਵੇਖਣੇ ਚਾਹੀਦੇ ਹਨ?

ਜਵਾਬ: ਬੱਚਿਆਂ ਲਈ ਐਕਸਪੋਜ਼ਰ (ਲਾਗ ਲੱਗਣ ਦਾ ਡਰ) ਦਾ ਜੋਖ਼ਮ ਅਕਸਰ ਨਜ਼ਦੀਕੀ ਪਰਿਵਾਰਕ ਸੰਪਰਕ ਰਾਹੀਂ ਹੁੰਦਾ ਹੈ।

ਜੇ ਕੋਈ ਵੀ ਬਾਲਗ ਪਰਿਵਾਰਕ ਮੈਂਬਰ ਕੋਰੋਨਾ ਪੌਜ਼ੀਟਿਵ ਹੁੰਦਾ ਹੈ ਅਤੇ ਬੱਚੇ ਵਿੱਚ ਕੋਵਿਡ ਦੇ ਲੱਛਣਾਂ ਦਾ ਵਿਕਾਸ ਹੁੰਦਾ ਹੈ ਤਾਂ ਮਾਪਿਆਂ ਨੂੰ ਆਪਣੇ ਬੱਚਿਆਂ ਵਿੱਚ ਕੋਵਿਡ ਹੋਣ ਦਾ ਸ਼ੱਕ ਕਰਨਾ ਚਾਹੀਦਾ ਹੈ।

ਬੱਚਿਆਂ ਵਿੱਚ ਕੋਵੀਡ ਦੇ ਆਮ ਲੱਛਣਾਂ ਵਿੱਚ ਬੁਖ਼ਾਰ, ਖੰਘ੍ਹ, ਜ਼ੁਕਾਮ, ਗਲੇ ਵਿੱਚ ਖ਼ਰਾਸ਼, ਮਾਸਪੇਸ਼ੀਆਂ ਦੇ ਦਰਦ, ਦਸਤ ਅਤੇ ਉਲਟੀਆਂ ਸ਼ਾਮਲ ਹਨ।

4. ਸਵਾਲ: ਇਨ੍ਹਾਂ ਦਾਅਵਿਆਂ ਦਾ ਆਧਾਰ ਕੀ ਹੈ ਕਿ ਬੱਚੇ ਤੀਜੀ ਲਹਿਰ ਵਿੱਚ ਪ੍ਰਭਾਵਿਤ ਹੋ ਸਕਦੇ ਹਨ?

ਜਵਾਬ: ਜੋ ਸਥਿਤੀ ਅਸੀਂ ਇਸ ਸਮੇਂ ਵੇਖ ਰਹੇ ਹਾਂ ਉਸ ਵੇਲੇ ਕੋਈ ਅੰਦਾਜ਼ਾ ਲਗਾਉਣਾ ਕਾਫ਼ੀ ਹੱਦ ਤਕ ਮੁਸ਼ਕਿਲ ਹੈ। ਇਹ ਮੁੱਖ ਤੌਰ 'ਤੇ ਵਾਇਰਸ ਦੇ ਬਦਲਣ ਦੀ ਯੋਗਤਾ ਦੇ ਕਾਰਨ ਹੈ ਅਤੇ ਫ਼ਿਲਹਾਲ ਟੀਕਾ ਵੱਖੋ-ਵੱਖ ਉਮਰ, ਸਮੂਹਾਂ (ਬਾਲਗਾਂ) ਨੂੰ ਲਗਾਇਆ ਜਾ ਰਿਹਾ ਹੈ।

ਬੱਚੇ ਇੱਕੋ-ਇੱਕ ਸਮੂਹ ਹੋਣਗੇ ਜਿਨ੍ਹਾਂ ਨੂੰ ਕੁਝ ਮਹੀਨਿਆਂ ਬਾਅਦ ਵੀ ਟੀਕਾ ਨਹੀਂ ਲਗਾਇਆ ਜਾ ਸਕੇਗਾ। ਇਸ ਲਈ ਤੀਜੀ ਲਹਿਰ ਵਿੱਚ ਬੱਚਿਆਂ ਦੇ ਪ੍ਰਭਾਵਿਤ ਹੋਣ ਬਾਰੇ ਗੱਲ ਕੀਤੀ ਜਾ ਰਹੀ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

5. ਸਵਾਲ: ਬੱਚਿਆਂ ਨੂੰ ਪ੍ਰਭਾਵਿਤ ਕਰਨ ਵਾਲਾ ਰੂਪ ਜਾਂ ਵੇਰੀਐਂਟ ਵੱਖਰਾ ਹੈ?

ਜਵਾਬ: ਇੰਝ ਜਾਪਦਾ ਹੈ ਕਿ ਇੱਕੋ ਜਿਹਾ ਵੇਰੀਐਂਟ (ਬੀ 1617) ਬੱਚਿਆਂ 'ਤੇ ਵੀ ਪ੍ਰਭਾਵ ਪਾ ਰਿਹਾ ਹੈ। ਪੀਜੀਆਈ ਤੋਂ ਟੈਸਟ ਕੀਤੇ ਗਏ 2 ਬੱਚਿਆਂ ਦੇ ਨਮੂਨਿਆਂ ਵਿੱਚ, ਇਹ ਰੂਪ ਜਾਂ ਵੇਰੀਐਂਟ ਪਾਇਆ ਗਿਆ ਹੈ। ਅਸੀਂ ਹਾਲਾਂਕਿ ਇਸ ਦਾ ਦਾ ਪਤਾ ਲਗਾਉਣ ਲਈ ਵਧੇਰੇ ਨਮੂਨੇ ਦੀ ਜਾਂਚ ਕਰਨ ਦੀ ਪ੍ਰਕਿਰਿਆ ਵਿੱਚ ਹਾਂ।

6. ਸਵਾਲ: ਮੁੰਬਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਛੋਟੇ ਬੱਚਿਆਂ ਦੇ ਇਲਾਜ ਦੌਰਾਨ ਮਾਵਾਂ ਦੇ ਰਹਿਣ ਦੇ ਇੰਤਜ਼ਾਮ ਵੀ ਕਰ ਰਹੇ ਹਨ ਤਾਂ ਕਿ ਉਹ ਉਨ੍ਹਾਂ ਦੇ ਨਾਲ ਰਹਿ ਸਕਣ। ਕੀ ਪੀਜੀਆਈ ਇਸ ਤਰ੍ਹਾਂ ਦੀ ਕੋਈ ਯੋਜਨਾ ਬਣਾ ਰਿਹਾ ਹੈ ਜਾਂ ਇਸ ਦੀ ਜ਼ਰੂਰਤ ਹੈ?

ਜਵਾਬ: ਹਸਪਤਾਲ ਵਿੱਚ ਦਾਖਲ ਬਿਮਾਰ ਬੱਚੇ ਨਾਲ ਮਾਂ ਦੀ ਮੌਜੂਦਗੀ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕਰਨ ਅਤੇ ਰੋਜ਼ਾਨਾ ਜ਼ਰੂਰਤਾਂ ਲਈ ਬਹੁਤ ਮਹੱਤਵਪੂਰਨ ਹੈ, ਖ਼ਾਸਕਰ ਬੱਚੇ ਦੇ ਖਾਣ ਪੀਣ ਲਈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

7. ਸਵਾਲ:ਪੰਜਾਬ ਦੇ ਖੇਤਰ ਵਿੱਚ ਕੀ ਸਹੂਲਤਾਂ ਹਨ?

ਜਵਾਬ: ਪੀਜੀਐਮਈਆਰ ਦੇ ਐਡਵਾਂਸਡ ਪੀਡੀਆਟ੍ਰਿਕਸ ਸੈਂਟਰ ਵਿੱਚ ਸਾਡੇ ਕੋਲ ਇੱਕ ਵੱਖਰੀ 32 ਬੈੱਡਾਂ ਵਾਲੀ ਪੀਡੀਆਟ੍ਰਿਕ ਕੋਵਿਡ ਸਹੂਲਤ ਹੈ।

ਇਸ ਵਿੱਚ 9 ਆਈਸੀਯੂ ਬੈੱਡ ਸ਼ਾਮਲ ਹਨ, ਸਾਡਾ ਰੈਫਰਲ ਸੈਂਟਰ ਹੋਣ ਦੇ ਕਾਰਨ ਅਸੀਂ ਯੂ ਟੀ ਤੋਂ ਇਲਾਵਾ ਸਾਡੇ ਸਾਰੇ ਗੁਆਂਢੀ ਮਰੀਜ਼ਾਂ ਦੇ ਮਰੀਜ਼ਾਂ ਨੂੰ ਦਾਖਲ ਕਰਦੇ ਹਾਂ।

ਕੋਰੋਨਾਵਾਇਰਸ
ਕੋਰੋਨਾਵਾਇਰਸ

8. ਸਵਾਲ: ਕੀ ਸਾਡੇ ਕੋਲ ਕਾਫ਼ੀ ਸਹੂਲਤਾਂ ਹਨ? ਕੀ ਸੁਵਿਧਾਵਾਂ ਵਿੱਚ ਸੁਧਾਰ ਕਰਨ ਜਾਂ ਵਧਾਉਣ ਦੀ ਯੋਜਨਾ ਹੈ?

ਜਵਾਬ: ਹੁਣ ਤੱਕ ਬੱਚਿਆਂ ਲਈ ਉਪਲਬਧ ਸਹੂਲਤ ਕਾਫ਼ੀ ਹੈ। ਹਾਲਾਂਕਿ, ਅਸੀਂ ਜਾਣਦੇ ਹਾਂ ਕਿ ਸਥਿਤੀ ਬਹੁਤ ਤਰਲ ਹੈ ਅਤੇ ਜਦੋਂ ਜ਼ਰੂਰਤ ਹੋਵੇਗੀ ਲੋੜੀਂਦੇ ਉਪਾਅ ਕੀਤੇ ਜਾਣਗੇ।

9. ਸਵਾਲ: ਪ੍ਰਭਾਵਿਤ ਹੋਏ ਬੱਚਿਆਂ ਵਿੱਚੋਂ ਕਿੰਨੇ ਫੀਸਦ ਨੂੰ ਹਸਪਤਾਲ 'ਚ ਭਰਤੀ ਹੋਣ ਦੀ ਜ਼ਰੂਰਤ ਹੈ?

ਜਵਾਬ: ਇੱਕ ਛੋਟਾ ਜਿਹਾ ਅਨੁਪਾਤ ਯਾਨੀ 10% ਤੋ ਘੱਟ ਬੱਚਿਆਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਦੀ ਲੋੜ ਪੈ ਸਕਦੀ ਹੈ ਅਤੇ ਲੱਛਣ ਵਾਲੇ ਬੱਚਿਆਂ ਵਿੱਚੋਂ 1-3 ਫ਼ੀਸਦੀ ਬੱਚੇ ਗੰਭੀਰ ਬਿਮਾਰੀ ਦੀ ਸ਼ਿਕਾਇਤ ਕਰਦੇ ਹਨ। (20/4/21 ਨੂੰ ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਅਪਡੇਟ ਅਨੁਸਾਰ)

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

10. ਸਵਾਲ: ਖ਼ੁਰਾਕ ਵਿੱਚ ਕੋਈ ਤਬਦੀਲੀ ਜਾਂ ਕੋਈ ਹੋਰ ਤਰੀਕਾ ਜਿਸ ਨਾਲ ਬੱਚਿਆਂ ‘ਚ ਬਚਾਅ ਹੋ ਸਕਦਾ ਹੈ?

ਜਵਾਬ: ਇਸ ਵਾਇਰਸ ਦੇ ਵਿਰੁੱਧ ਬਚਾਅ ਦੇ ਉਪਾਅ ਬਾਕੀ ਲੋਕਾਂ ਵਾਂਗ ਹੀ ਹਨ। ਮਾਸਕ, ਸਮਾਜਕ ਦੂਰੀ, ਹੱਥਾਂ ਦੀ ਸਫ਼ਾਈ, ਭੀੜ ਵਾਲੀਆਂ ਥਾਵਾਂ ਤੋਂ ਪਰਹੇਜ਼ ਕਰਨਾ ਅਤੇ ਕਮਰਿਆਂ ਵਿਚ ਵਧੀਆ ਹਵਾ ਦਾ ਆਉਣਾ।

ਬੱਚਿਆਂ ਵਿੱਚ ਖ਼ਾਸ ਕਰ ਕੇ 6 ਸਾਲ ਤੋਂ ਘੱਟ ਦੀ ਉਮਰ ਵਿੱਚ ਮਾਸਕ ਪਾਉਣਾ ਮੁਸ਼ਕਿਲ ਹੈ। WHO ਸਿਫ਼ਾਰਸ਼ ਕਰਦਾ ਹੈ ਕਿ 6-10 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਲਚਕੀਲੇ ਬੈਂਡਾਂ ਵਾਲੇ ਫੈਬਰਿਕ ਮਾਸਕ ਵਰਤੇ ਜਾ ਸਕਦੇ ਹਨ। ਡਿਜ਼ਾਈਨ ਦੇ ਨਾਲ ਦਿਲ ਖਿੱਚਵੇਂ ਰੰਗੀਨ ਮਾਸਕ ਵੱਡੇ ਬੱਚਿਆਂ ਵੱਲੋਂ ਅਪਨਾਏ ਜਾਣ ਵਿੱਚ ਸਹਾਈ ਹੋ ਸਕਦੇ ਹਨ।

ਬੱਚਿਆਂ ਨੂੰ ਚੰਗੀ ਤਰ੍ਹਾਂ ਹੱਥਾਂ ਦੀ ਸਫ਼ਾਈ ਦੀ ਮਹੱਤਤਾ ਸਿਖਾਈ ਜਾਣੀ ਚਾਹੀਦੀ ਹੈ। ਇਹ ਸਿਰਫ਼ ਕੋਵਿਡ ਲਈ ਨਹੀਂ ਬਲਕਿ ਹੋਰ ਬਹੁਤ ਸਾਰੀਆਂ ਲਾਗਾਂ ਲਈ ਵੀ ਫ਼ਾਇਦੇਮੰਦ ਹੈ।

ਵੀਡੀਓ ਕੈਪਸ਼ਨ, Coronavirus: ਕਾਲੀ ਫੰਗਸ ਕੀ ਹੈ ਅਤੇ ਕਿਵੇਂ ਹੁੰਦੀ ਹੈ

ਬੱਚਿਆਂ ਨੂੰ ਮਾਸਕ ਤੇ ਸਮਾਜਿਕ ਦੂਰੀ ਦੇ ਰੂਪ ਵਿਚ ਕੋਵਿਡ ਬਾਰੇ ਜ਼ਰੂਰੀ ਵਿਵਹਾਰ ਨੂੰ ਅਪਣਾਉਣ ਦੀ ਉਮੀਦ ਕਰਨਾ ਬਹੁਤ ਮੁਸ਼ਕਿਲ ਹੈ। ਇਹ ਵਿਵਹਾਰਿਕ ਤੌਰ 'ਤੇ ਸੰਭਵ ਨਹੀਂ ਹੈ, ਇਸ ਲਈ ਜ਼ਿੰਮੇਵਾਰੀ ਘਰ ਦੇ ਬਾਲਗਾਂ 'ਤੇ ਹੈ ਕਿ ਉਹ ਬੱਚਿਆਂ ਨੂੰ ਬਚਾਉਣ ਲਈ ਇਨ੍ਹਾਂ ਅਭਿਆਸਾਂ ਨੂੰ ਅਪਣਾਉਣ।

ਸਹਿ-ਰੋਗਾਂ ਵਾਲੇ ਬੱਚੇ ਜਿਨ੍ਹਾਂ ਨੂੰ ਦਿਲ ਦੀ ਬਿਮਾਰੀ, ਗੁਰਦੇ ਦੀ ਬਿਮਾਰੀ, ਕੈਂਸਰ ਦੇ ਇਲਾਜ ਵਾਲੇ ਅਤੇ ਇਮਿਉਨੋ-ਡੈਫੀਸੀਐਂਸੀ ਜਾਂ ਬਿਮਾਰੀ ਤੋਂ ਲੜਨ ਦੀ ਘਾਟ ਵਾਲੇ ਬੱਚੇ ਉੱਚ-ਜੋਖ਼ਮ ਸਮੂਹ ਹਨ ਅਤੇ ਇਨ੍ਹਾਂ ਨੂੰ ਧਿਆਨ ਨਾਲ ਵੇਖਣ ਦੀ ਜ਼ਰੂਰਤ ਹੈ।

ਇੱਥੇ ਕੋਈ ਵਿਸ਼ੇਸ਼ ਖ਼ੁਰਾਕ ਨਹੀਂ ਹੈ ਜਿਸ ਦੀ ਸਾਵਧਾਨੀ ਵਜੋਂ ਸਿਫ਼ਾਰਸ਼ ਕੀਤੀ ਜਾਂਦੀ ਹੈ। ਇੱਕ ਆਮ ਸੰਤੁਲਿਤ ਖ਼ੁਰਾਕ ਕਾਫ਼ੀ ਚੰਗੀ ਹੈ।

11. ਸਵਾਲ: ਬੱਚਿਆਂ 'ਤੇ ਪ੍ਰਭਾਵ ਕਾਰਨ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ?

ਜਵਾਬ: ਪੋਸਟ ਕੋਵਿਡ ਮਲਟੀ ਸਿਸਟਮ ਇਨਫਲੇਮੇਟਰੀ ਸਿੰਡਰੋਮ (ਐਮਆਈਐਸਸੀ) ਬੱਚਿਆਂ ਵਿੱਚ ਇੱਕ ਚੁਣੌਤੀ ਪੂਰਨ ਇਕਾਈ ਹੈ। ਐਮਆਈਐਸਸੀ ਦੇ ਬੱਚੇ ਬੁਖ਼ਾਰ, ਢਿੱਲੀ ਸਟੂਲ, ਪੇਟ ਦਰਦ ਅਤੇ ਧੱਫੜ ਦੀ ਸ਼ਿਕਾਇਤ ਕਰਦੇ ਹੋ ਸਕਦੇ ਹਨ।

ਇਹ ਲੱਛਣ ਗੰਭੀਰ ਕੋਵਿਡ ਦੇ ਲਗਭਗ 2-4 ਹਫ਼ਤਿਆਂ ਬਾਅਦ ਬੱਚਿਆਂ ਦੇ ਥੋੜ੍ਹੇ ਜਿਹੇ ਅਨੁਪਾਤ ਵਿੱਚ ਵੇਖੇ ਜਾਂਦੇ ਹਨ। ਬੱਚਿਆਂ ਵਿੱਚ ਗੰਭੀਰ ਕੋਵਿਡ ਤੋਂ ਬਾਅਦ ਇਨ੍ਹਾਂ ਲੱਛਣਾਂ ਦੇ ਵਿਕਾਸ ਲਈ ਨਿਗਰਾਨੀ ਕਰਨ ਦੀ ਜ਼ਰੂਰਤ ਹੁੰਦੀ ਹੈ।

ਸਕੂਲ ਬੰਦ ਹੋ ਰਹੇ ਹਨ, ਦੋਸਤਾਂ-ਮਿੱਤਰਾਂ ਨਾਲ ਖੇਡਣਾ ਬੰਦ ਜਾਂ ਘੱਟ ਹੋਣਾ, ਬਹੁਤ ਜ਼ਿਆਦਾ ਸਕਰੀਨ ਟਾਈਮ...ਇਸ ਤੋਂ ਇਲਾਵਾ ਵੀ ਕੁਝ ਹੋਰ ਚੁਣੌਤੀਆਂ ਹਨ ਜੋ ਬੱਚਿਆਂ ਨੂੰ ਦਰਪੇਸ਼ ਹਨ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)