ਕਾਂਗਰਸੀ ਵਿਧਾਇਕ ਪਰਗਟ ਸਿੰਘ ਦਾ ਇਲਜ਼ਾਮ, 'ਮੈਨੂੰ CM ਦੇ ਸਿਆਸੀ ਸਕੱਤਰ ਤੋਂ ਧਮਕੀ ਵਾਲਾ ਸੁਨੇਹਾ ਆਇਆ'

ਤਸਵੀਰ ਸਰੋਤ, FB/BBC
ਜਲੰਧਰ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਤੋਂ ਧਮਕੀ ਵਾਲੀ ਫੋਨ ਕਾਲ ਆਈ ਹੈ।
ਪੰਜਾਬ ਕਾਂਗਰਸ ਵਿੱਚ ਵੱਖ-ਵੱਖ ਸਿਆਸਤਦਾਨਾਂ ਵਿਚਾਲੇ ਲਗਾਤਾਰ ਸ਼ਬਦੀ ਹਮਲੇ ਚੱਲ ਰਹੇ ਹਨ ਅਤੇ ਪੰਜਾਬ ਕਾਂਗਰਸ ਦਾ ਸੰਕਟ ਲਗਾਤਾਰ ਗਹਿਰਾ ਰਿਹਾ ਹੈ।
ਇਹ ਵੀ ਪੜ੍ਹੋ:
ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਨੇ ਉਨ੍ਹਾਂ ਨੂੰ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਨੂੰ ਕਿਹਾ ਹੈ।

ਤਸਵੀਰ ਸਰੋਤ, Getty Images
ਖ਼ਬਰ ਏਜੰਸੀ ਏਐੱਨਆਈ ਉੱਤੇ ਮੌਜੂਦ ਇਸ ਕਲਿੱਪ ਵਿੱਚ ਜੋ ਪਰਗਟ ਸਿੰਘ ਨੇ ਕਿਹਾ ਉਹ ਇਸ ਤਰ੍ਹਾਂ ਹੈ:
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
''ਕੈਪਟਨ ਸੰਦੀਪ ਸੰਧੂ ਦਾ ਫੋਨ ਆਇਆ ਕਿ ਮੈਨੂੰ ਸੀਐੱਮ ਸਾਬ੍ਹ ਨੇ ਇੱਕ ਮੈਸੇਜ ਦਿੱਤਾ ਤੇ ਉਹ ਮੈਸੇਜ ਮੈਂ ਤੈਨੂੰ ਦੇਣਾ ਹੈ, ਇਹ ਧਮਕੀ ਭਰਿਆ ਮੈਸੇਜ ਸੀ।''
''ਮੈਂ ਉਸ ਨੂੰ ਇੱਕ, ਦੋ ਨਹੀਂ ਤਿੰਨ ਵਾਰੀ ਕਿਹਾ, ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ? ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ ਕਿ ਤੇਰੀਆਂ ਅਸੀ ਲਿਸਟਾਂ ਬਹੁਤ ਕੱਢ ਲਈਆਂ ਤੇ ਤੈਨੂੰ ਹੁਣ ਅਸੀਂ ਠੋਕਣਾ ਹੈ।''

''ਪਹਿਲਾਂ ਤਾਂ ਸੱਚੀ ਗੱਲ ਹੈ ਕਿ ਮਹਿਸੂਸ ਬਹੁਤ ਹੋਇਆ ਕਿ ਅਸੀਂ ਕਿੱਧਰ ਨੂੰ ਤੁਰ ਪਏ? ਜਿਹੜੇ ਮਸਲੇ ਸੀ, ਅਸੀਂ ਕਿੱਧਰ ਨੂੰ ਲੈ ਗਏ।''
''ਕੋਵਿਡ ਦਾ ਸਮਾਂ ਹੈ ਅਤੇ ਪੰਜਾਬ ਤੇ ਹਿੰਦੁਸਤਾਨ ਬੜੇ ਔਖੇ ਦੌਰ 'ਚੋਂ ਲੰਘ ਰਿਹਾ ਹੈ। ਇਸ ਔਖੇ ਦੌਰ 'ਚ ਇੱਕ ਮੁੱਖ ਮੰਤਰੀ ਆਪਣੇ ਸਿਆਸੀ ਸਕੱਤਰ ਰਾਹੀਂ ਆਪਣੇ ਵਿਧਾਇਕ ਨੂੰ ਇਹ ਸੁਨੇਹਾ ਦੇ ਰਿਹਾ ਹੈ।''
ਪਰਗਟ ਸਿੰਘ ਦੀ ਪ੍ਰੈੱਸ ਕਾਨਫਰੰਸ ਦੀਆਂ ਮੁੱਖ ਗੱਲਾਂ:
ਪਰਗਟ ਸਿੰਘ ਨੇ ਕਿਹਾ ਕਿ ਵੀਰਵਾਰ (13 ਮਈ) ਨੂੰ ਮੈਨੂੰ ਫੋਨ ਰਾਹੀਂ ਕੈਪਟਨ ਸੰਦੀਪ ਸੰਧੂ ਵੱਲੋਂ ਧਮਕੀ ਆਈ ਤੇ ਦੋ-ਤਿੰਨ ਦਿਨ ਮੈਂ ਪਰੇਸ਼ਾਨ ਰਿਹਾ। ਫੋਨ ਦੌਰਾਨ ਸ਼ਬਦ ਇਹ ਸਨ ਕਿ ''ਤੇਰੇ ਕਾਗਜ਼ ਇਕੱਠੇ ਕਰ ਲਏ ਆ ਤੇ ਤੈਨੂੰ ਹੁਣ ਅਸੀਂ ਠੋਕਣਾ ਹੈ, ਤਿਆਰ ਹੋ ਜਾ।''
ਉਨ੍ਹਾਂ ਕਿਹਾ ਕਿ ਅੱਗੋ ਮੈਂ ਵੀ ਸੁਨੇਹੇ ਦਾ 'ਪੰਜਾਬੀ' ਵਿੱਚ ਜਵਾਬ ਦੇ ਦਿੱਤਾ ਕਿ ਮੇਰੇ ਵੱਲੋਂ ਵੀ ਇਹ ਜਵਾਬ ਮੁੱਖ ਮੰਤਰੀ ਨੂੰ ਦੇ ਦਿਓ।
ਮੰਤਰੀ ਤੇ ਵਿਧਾਇਕਾਂ ਨਾਲ ਮੁਲਾਕਾਤ ਬਾਰੇ ਪਰਗਟ ਸਿੰਘ ਨੇ ਕਿਹਾ ਕਿ ਸਾਡਾ ਕੋਈ ਧੜਾ ਨਹੀਂ ਹੈ, ਜੇ ਅਸੀਂ ਚਾਰ MLA ਇਕੱਠੇ ਮਿਲ ਲਈਏ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਧੜਾ ਬਣ ਗਿਆ।
ਪਰਗਟ ਸਿੰਘ ਨੇ ਅੱਗੇ ਕਿਹਾ ਕਿ ਜੇ ਪਾਰਟੀ ਵਿੱਚੋਂ ਕੋਈ ਬੇਅਬਦੀ ਮੁੱਦੇ ਉੱਤੇ ਗੱਲ ਕਰਦਾ ਹੈ ਤਾਂ ਉਸ ਨਾਲ ਅਜਿਹਾ ਸਲੂਕ ਕੀਤਾ ਜਾਂਦਾ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਸਾਡੇ 'ਚ ਕੋਈ ਸੁਧਾਰ ਆ ਸਕਦਾ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਪਰਗਟ ਸਿੰਘ ਨੇ ਕਿਹਾ ਕਿ ਮੈਨੂੰ ਆਸ ਸੀ 2017 ਵਿੱਚ ਇਹ ਕੈਪਟਨ ਅਮਰਿੰਦਰ ਸਿੰਘ ਦੀ ਆਖਰੀ ਪਾਰੀ ਹੈ ਤੇ ਇਹ ਪੰਜਾਬ ਲਈ ਕੁਝ ਚੰਗਾ ਕਰ ਕੇ ਜਾਣਗੇ, ਪਰ ਅਫ਼ਸੋਸ ਹੈ ਕਿ ਅਸੀਂ ਪੁੱਠੇ ਰਾਹ ਪਾ ਲਿਆ।
ਪਰਗਟ ਨੇ ਪਹਿਲਾਂ ਵੀ ਚੁੱਕੇ ਸਨ ਕੈਪਟਨ 'ਤੇ ਸਵਾਲ
ਪੰਜਾਬ ਕਾਂਗਰਸ ਵਿੱਚ ਇਸ ਵੇਲੇ ਬਿਆਨਾਂ ਦਾ ਦੌਰ ਜਾਰੀ ਹੈ।
ਨਵਜੋਤ ਸਿੰਘ ਸਿੱਧੂ ਬੇਅਦਬੀ ਮਾਮਲੇ ਬਾਰੇ ਕੈਪਟਨ ਅਮਰਿੰਦਰ ਸਿੰਘ ਉੱਤੇ ਕਈ ਸ਼ਬਦੀ ਹਮਲੇ ਕਰ ਚੁੱਕੇ ਹਨ।
ਪਰਗਟ ਸਿੰਘ ਜੋ ਨਵਜੋਤ ਸਿੱਧੂ ਦੇ ਕਾਫੀ ਨਜ਼ਦੀਕੀ ਸਮਝੇ ਜਾਂਦੇ ਹਨ, ਉਹ ਵੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕ ਰਹੇ ਹਨ।

ਤਸਵੀਰ ਸਰੋਤ, FB/Pargat Singh
ਡੇਢ ਕੁ ਸਾਲ ਪਹਿਲਾਂ ਵੀ ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਨੂੰ ਚਿੱਠੀ ਲਿਖੀ ਸੀ। ਉਸ ਚਿੱਠੀ ਵਿੱਚ ਸਿੰਚਾਈ ਘੋਟਾਲਾ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਸਕੈਮ ਵਰਗੇ ਘੋਟਾਲਿਆਂ ਦਾ ਜ਼ਿਕਰ ਕਰਦਿਆਂ ਪਰਗਟ ਸਿੰਘ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ੀ ਜ਼ਾਹਰ ਕੀਤੀ ਸੀ।
ਇਸ ਚਿੱਠੀ ਬਾਰੇ ਵੀ ਉਨ੍ਹਾਂ ਇਸ ਪ੍ਰੈੱਸ ਕਾਨਫਰੰਸ ਵਿੱਚ ਜ਼ਿਕਰ ਕੀਤਾ।
ਇਸ ਸਾਲ ਫਰਵਰੀ ਵਿੱਚ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਵਿੱਚ ਕਾਂਗਰਸ ਦਾ ਚਿਹਰਾ ਹੋਣਗੇ ਤਾਂ ਉਸ ਵੇਲੇ ਵੀ ਪਰਗਟ ਸਿੰਘ ਨੇ ਸਵਾਲ ਚੁੱਕੇ ਸਨ।
ਪ੍ਰਤਾਪ ਸਿੰਘ ਬਾਜਵਾ ਨੇ ਕੀ ਕਿਹਾ
ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਪਰਗਟ ਸਿੰਘ ਦੀ ਹਮਾਇਤ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਹੈ ਕਿ ਪਰਗਟ ਸਿੰਘ ਨੂੰ ਅਜਿਹੀਆਂ ਧਮਕੀਆਂ ਮਿਲਣੀਆਂ ਕਾਫੀ ਮੰਦਭਾਗਾ ਹੈ।
''ਮੈਂ ਉਨ੍ਹਾਂ ਦੇ ਨਾਲ ਖੜ੍ਹਾ ਹਾਂ...ਉਨ੍ਹਾਂ ਨੂੰ ਪੰਜਾਬ ਦੇ ਮੁੱਦਿਆਂ ਬਾਰੇ ਬੋਲਣ ਦਾ ਜਮਹੂਰੀ ਹੱਕ ਹੈ। ਕਾਂਗਰਸੀ ਵਿਧਾਇਕਾਂ ਦੀ ਅਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਰੁਕਣੀਆਂ ਚਾਹੀਦੀਆਂ ਹਨ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
(ਨੋਟ: ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਰਗਟ ਸਿੰਘ ਦੇ ਬਿਆਨ ਉੱਤੇ ਕੋਈ ਪ੍ਰਤੀਕਰਮ ਨਹੀਂ ਆਇਆ)
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













