IPL 2021- Punjab Kings :'ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ'

ਤਸਵੀਰ ਸਰੋਤ, Sourced from Family
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਸੋਮਵਾਰ ਦੇ ਆਈਪੀਐੱਲ ਮੈਚ ਤੋਂ ਬਾਅਦ ਸੁਰਖ਼ੀਆਂ ਇਹ ਸਨ ਕਿ ਪੰਜਾਬ ਨੇ ਰਾਜਸਥਾਨ ਨੂੰ ਸੰਜੂ ਸੈਮਸਨ ਦੇ ਜ਼ਬਰਦਸਤ ਸੈਂਕੜੇ ਦੇ ਬਾਵਜੂਦ ਹਰਾ ਦਿੱਤਾ ਪਰ ਪੰਜਾਬ ਦੀ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲਾ ਇੱਕ ਖਿਡਾਰੀ ਸੀ ਅਰਸ਼ਦੀਪ ਸਿੰਘ।
ਰਾਜਸਥਾਨ ਨੂੰ ਆਖ਼ਰੀ ਓਵਰ ਵਿੱਚ 13 ਦੌੜਾਂ ਦੀ ਲੋੜ ਸੀ ਜਦੋਂ ਪੰਜਾਬ ਦੇ ਕਪਤਾਨ ਕੇ ਐੱਲ ਰਾਹੁਲ ਨੇ ਉਨ੍ਹਾਂ ਨੂੰ ਗੇਂਦ ਸੌਂਪੀ।
ਉਸ ਤੋਂ ਪਹਿਲਾਂ ਕੌਮਾਂਤਰੀ ਗੇਂਦਬਾਜ਼ਾਂ ਨੂੰ ਕਾਫ਼ੀ ਮਾਰ ਪੈ ਚੁੱਕੀ ਸੀ ਅਤੇ ਰਾਜਸਥਾਨ ਲਈ 222 ਦੇ ਟਾਰਗੈਟ ਦਾ ਪਿੱਛਾ ਕਰਦੇ ਹੋਏ ਆਖ਼ਰੀ ਓਵਰ ਵਿੱਚ 13 ਦੌੜਾਂ ਕੋਈ ਮੁਸ਼ਕਿਲ ਕੰਮ ਨਹੀਂ ਜਾਪਦਾ ਸੀ।
ਪਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਨੇ ਆਪਣਾ ਸੰਜਮ ਬਣਾਈ ਰੱਖਿਆ ਅਤੇ ਨਾ ਸਿਰਫ਼ ਲੋੜੀਂਦੀਆਂ ਦੌੜਾਂ ਬਣਨ ਦਿੱਤੀਆਂ ਬਲਕਿ ਸੰਜੂ ਸੈਮਸਨ ਨੂੰ ਵੀ ਆਊਟ ਕਰ ਦਿੱਤਾ। ਅਰਸ਼ਦੀਪ ਨੇ ਤਿੰਨ ਵਿਕਟਾਂ ਲਈਆਂ, ਜੋ ਉਸ ਦੀ ਟੀਮ ਵੱਲੋਂ ਸਭ ਤੋਂ ਵੱਧ ਹਨ।
ਇਹ ਵੀ ਪੜ੍ਹੋ:
22 ਸਾਲਾ ਪੰਜਾਬ ਦੇ ਖਿਡਾਰੀ ਦੇ ਮਾਪੇ ਸਪਸ਼ਟ ਤੌਰ 'ਤੇ ਮਾਣ ਮਹਿਸੂਸ ਕਰਦੇ ਹਨ। ਪਰ ਕੁੱਝ ਸਾਲ ਪਹਿਲਾਂ ਉਨ੍ਹਾਂ ਨੇ ਅਜਿਹਾ ਮਹਿਸੂਸ ਨਹੀਂ ਕੀਤਾ ਸੀ।
ਜਦੋਂ ਪਿਤਾ ਨੇ ਕੈਨੇਡਾ ਭੇਜਣ ਦੀ ਇੱਛਾ ਜਤਾਈ
ਚੰਡੀਗੜ੍ਹ ਤੋਂ ਬਾਅਦ ਹੁਣ ਖਰੜ ਵਿੱਚ ਵਸੇ ਉਸ ਦੇ ਪਿਤਾ ਦਰਸ਼ਨ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਮੈਂ ਚਾਹੁੰਦਾ ਸੀ ਕਿ ਉਹ ਕੈਨੇਡਾ ਜਾਵੇ।"
ਇਹ ਇਸ ਲਈ ਸੀ ਕਿ ਦਰਸ਼ਨ ਸਿੰਘ ਨੂੰ ਫ਼ਿਕਰ ਸੀ ਕਿ ਉਸ ਦੇ ਬੇਟੇ ਨੂੰ ਇੱਥੇ ਕੋਈ ਚੰਗਾ ਕੰਮ ਜਾਂ ਨੌਕਰੀ ਨਹੀਂ ਮਿਲੇਗੀ।

ਤਸਵੀਰ ਸਰੋਤ, BCCI/IPL
"ਸਾਰੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਵਿੱਤੀ ਤੌਰ 'ਤੇ ਸੁਰੱਖਿਅਤ ਰਹਿਣ, ਜ਼ਿੰਦਗੀ ਵਿਚ ਵਧੀਆ ਪ੍ਰਦਰਸ਼ਨ ਕਰਨ। ਮੈਂ ਅਰਸ਼ਦੀਪ ਲਈ ਵੀ ਇਹੀ ਚਾਹੁੰਦਾ ਸੀ. ਉਸ ਦਾ ਵੱਡਾ ਭਰਾ ਕੈਨੇਡਾ ਗਿਆ ਹੋਇਆ ਹੈ ਅਤੇ ਇਸ ਕਰ ਕੇ ਮੈਂ ਚਾਹੁੰਦਾ ਸੀ ਕਿ ਪਲੱਸ ਟੂ ਕਰ ਕੇ ਉਹ ਵੀ ਉੱਥੇ ਚਲੇ ਜਾਵੇ।"
"ਪਰ ਅਰਸ਼ਦੀਪ ਨੇ ਕਿਹਾ- ਮੈਨੂੰ ਕ੍ਰਿਕਟ 'ਤੇ ਧਿਆਨ ਕੇਂਦਰਿਤ ਕਰਨ ਲਈ ਇੱਕ ਸਾਲ ਦੇ ਦਿਓ ਅਤੇ ਇਸ ਤੋਂ ਬਾਅਦ ਜਿਵੇਂ ਤੁਸੀਂ ਕਹੋਗੇ ਉਹ ਕਰਾਂਗਾ। ਸੋ, ਮੈਂ ਉਸ ਨੂੰ ਇੱਕ ਸਾਲ ਦੀ ਇਜਾਜ਼ਤ ਦੇ ਦਿੱਤੀ।"
ਇਸ ਤੋਂ ਬਾਅਦ ਉਸ ਦੀ ਕ੍ਰਿਕਟ ਅਤੇ ਤਕਦੀਰ ਦੋਵੇਂ ਬਦਲਣ ਲੱਗ ਪਈ।
ਉਸ ਨੇ ਸਖ਼ਤ ਮਿਹਨਤ ਕੀਤੀ ਅਤੇ 19 ਸਾਲ ਤੋਂ ਘੱਟ ਉਮਰ ਦੀ ਭਾਰਤ ਦੀ ਟੀਮ ਲਈ ਚੁਣਿਆ ਗਿਆ।

ਤਸਵੀਰ ਸਰੋਤ, Sourced from Family
ਉਹ ਵਿਸ਼ਵ ਕੱਪ ਅਤੇ ਏਸ਼ੀਆ ਕੱਪ ਖੇਡਣ ਗਿਆ ਅਤੇ ਵਧੀਆ ਪਰਦਰਸ਼ਨ ਕੀਤਾ। ਦਰਸ਼ਨ ਸਿੰਘ ਕਹਿੰਦੇ ਹਨ ਕਿ ਆਈਪੀਐੱਲ ਵਿੱਚ ਉਸ ਨੂੰ 2017 ਵਿੱਚ ਨਹੀਂ ਚੁਣਿਆ ਗਿਆ ਸੀ ਪਰ ਅਗਲੇ ਸਾਲ ਪੰਜਾਬ ਨੇ ਉਸ ਨੂੰ ਖ਼ਰੀਦ ਲਿਆ ਅਤੇ ਉਹ ਖ਼ੁਦ ਨੂੰ ਸਾਬਤ ਕਰ ਚੁੱਕਿਆ ਹੈ।
ਉਨ੍ਹਾਂ ਦੇ ਕੋਚ ਜਸਵੰਤ ਰਾਏ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ, "ਇਹ ਉਸ ਦੀ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਸੀ ਕਿ ਉਸ ਦੀ ਗੇਮ ਵਿੱਚ ਨਾਟਕੀ ਢੰਗ ਨਾਲ ਸੁਧਾਰ ਹੋਇਆ। ਉਸ ਨੂੰ ਚੁਣੌਤੀ ਦਿਓ ਅਤੇ ਉਹ ਕਦੇ ਵੀ 'ਨਾ' ਨਹੀਂ ਕਹਿੰਦਾ, ਜਾਂ ਪਿੱਛੇ ਨਹੀਂ ਹਟਦਾ।"
'ਸੁਪਨਾ ਹੁਣ ਕੈਨੇਡਾ ਨਹੀਂ, ਭਾਰਤ ਹੈ'
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਅਜੇ ਵੀ ਚਾਹੁੰਦੇ ਹਨ ਕਿ ਅਰਸ਼ਦੀਪ ਕੈਨੇਡਾ ਜਾਵੇ ਤਾਂ ਦਰਸ਼ਨ ਸਿੰਘ ਕਹਿੰਦਾ ਹੈ ਕਿ ਰੱਬ ਦੀ ਮਿਹਰ ਸਦਕਾ, ਉਸ ਨੇ ਆਪਣੇ ਲਈ ਚੰਗਾ ਕੀਤਾ ਹੈ।
"ਦੇਖੋ ਤੁਸੀਂ ਜਾਣਦੇ ਹੋ ਨੌਕਰੀਆਂ ਦੀ ਸਥਿਤੀ ਕਿਵੇਂ ਦੀ ਹੈ। ਜ਼ਮੀਨ ਸੁੰਗੜ ਗਈ ਹੈ। ਇਸ ਲਈ ਖੇਤੀਬਾੜੀ ਵੀ ਬਦਲ ਨਹੀਂ ਹੈ। ਇਸ ਲਈ ਇਹ ਭਵਿੱਖ ਅਤੇ ਵਿੱਤੀ ਸਥਿਰਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਅਸੀਂ ਚਾਹੁੰਦੇ ਸੀ ਕਿ ਉਹ ਕੈਨੇਡਾ ਜਾਵੇ।"
ਪਰ ਹੁਣ ਉਹ ਕਹਿੰਦੇ ਹਨ, ਸਾਡਾ ਸੁਪਨਾ ਕੁੱਝ ਹੋਰ ਹੈ।

ਤਸਵੀਰ ਸਰੋਤ, BCCI/IPL
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਹ ਕਹਿੰਦੇ ਹਨ, "ਉਹ ਆਈਪੀਐਲ ਵਿੱਚ ਪੰਜਾਬ ਲਈ ਖੇਡ ਰਿਹਾ ਹੈ ਅਤੇ ਭਾਰਤ ਜੂਨੀਅਰ ਟੀਮ ਲਈ ਖੇਡਿਆ ਹੈ। ਹੁਣ ਅਸੀਂ ਉਮੀਦ ਕਰਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਉਹ ਇੱਕ ਦਿਨ ਭਾਰਤ ਲਈ ਖੇਡੇ। ਇਹ ਸੱਚਮੁੱਚ ਸਾਨੂੰ ਮਾਣ ਬਖ਼ਸ਼ੇਗਾ।"
ਤਾਂ ਫਿਰ ਅਰਸ਼ਦੀਪ ਦੀ ਪ੍ਰਾਪਤੀ ਲਈ ਕਿਸ ਨੂੰ ਸਿਹਰਾ ਦਿੰਦੇ ਹਨ?
ਦਰਸ਼ਨ ਅਰਸ਼ਦੀਪ ਦੇ ਕੋਚ ਜਸਵੰਤ ਰਾਏ ਦਾ ਨਾਮ ਦਿੰਦੇ ਹਨ ਅਤੇ ਆਪਣੀ ਮਿਹਨਤ ਵੱਲ ਇਸ਼ਾਰਾ ਕਰਦੇ ਹਨ ਪਰ ਖ਼ਾਸ ਤੌਰ 'ਤੇ ਅਰਸ਼ਦੀਪ ਦੀ ਮਾਂ ਦਾ ਜ਼ਿਕਰ ਕਰਦੇ ਹਨ।
"ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ਼) ਵਿੱਚ ਇੱਕ ਇੰਸਪੈਕਟਰ ਹੋਣ ਦੇ ਨਾਤੇ ਮੈਂ ਇੱਕ ਤਬਦੀਲੀ ਯੋਗ ਨੌਕਰੀ ਵਿੱਚ ਸੀ ਪਰ ਮੇਰੀ ਪਤਨੀ ਨੇ ਇਹ ਯਕੀਨੀ ਕੀਤਾ ਕਿ ਅਰਸ਼ਦੀਪ ਕ੍ਰਿਕਟ ਖੇਡਣਾ ਜਾਰੀ ਰੱਖੇ। ਅਸੀਂ ਉਸ ਵੇਲੇ ਚੰਡੀਗੜ੍ਹ ਵਿਚ ਰਹਿੰਦੇ ਸੀ। ਉਹ ਉਸ ਨੂੰ ਕੜਕ ਧੁੱਪ ਵਿੱਚ ਸਾਈਕਲ 'ਤੇ ਕੋਚਿੰਗ ਅਕੈਡਮੀ ਲੈ ਕੇ ਜਾਂਦੀ ਸੀ। ਅੱਜ ਉਸ ਦੀ ਮਿਹਨਤ ਦਾ ਫਲ ਵੀ ਮਿਲਿਆ ਹੈ।"

ਤਸਵੀਰ ਸਰੋਤ, Sourced from Family
'ਜਦੋਂ ਅਰਸ਼ਦੀਪ ਆਖ਼ਰੀ ਓਵਰ ਗੇਂਦਬਾਜ਼ੀ ਕਰ ਰਿਹਾ ਸੀ, ਕੋਚ ਜਸਵੰਤ ਰਾਏ ਚਿੰਤਤ ਸੀ। ਪਰ ਉਹ ਜਾਣਦਾ ਸੀ ਕਿ ਅਰਸ਼ਦੀਪ ਕੋਲ ਉਸ ਦੇ ਗੇਂਦਬਾਜ਼ੀ ਦੇ ਸ਼ਸਤਰਾਂ ਵਿੱਚ ਕੀ ਸੀ।
"ਉਹ ਯਾਰਕਰਾਂ ਨੂੰ ਚੰਗੀ ਗੇਂਦਬਾਜ਼ੀ ਕਰਦਾ ਆ ਰਿਹਾ ਸੀ ਪਰ ਅਸੀਂ ਆਈਪੀਐਲ ਤੋਂ ਠੀਕ ਪਹਿਲਾਂ ਉਸ ਦੀ ਹੌਲੀ ਗੇਂਦ 'ਤੇ ਕੰਮ ਕੀਤਾ।
ਸਮੱਸਿਆ ਇਹ ਸੀ ਕਿ ਉਸ ਦੀ ਹੌਲੀ ਗੇਂਦ ਸਿੱਧੀ ਸੀ ਅਤੇ ਮੈਂ ਚਾਹੁੰਦਾ ਸੀ ਕਿ ਉਹ ਇੱਕ ਅਜਿਹੀ ਗੇਂਦ ਵਿਕਸਤ ਕਰੇ ਜੋ ਟੱਪੇ ਤੋਂ ਬਾਅਦ ਬਾਹਰ ਨਿਕਲਦੀ ਹੈ। ਉਸ ਨੇ ਜਲਦੀ ਹੀ ਇਹ ਕਰਨਾ ਸ਼ੁਰੂ ਕਰ ਦਿੱਤਾ ਅਤੇ ਸੰਜੂ ਸੈਮਸਨ ਨੂੰ ਆਊਟ ਕਰਨ ਵਾਲੀ ਉਹੀ ਗੇਂਦ ਨਾਲ ਪੰਜਾਬ ਨੂੰ ਆਪਣੀ ਪਹਿਲੀ ਜਿੱਤ ਦਿਵਾਈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












