ਕੋਰੋਨਾਵਾਇਰਸ ਮਹਾਰਾਸ਼ਟਰ : ਉਧਵ ਠਾਕਰੇ ਨੇ ਬੁੱਧਵਾਰ ਰਾਤ ਤੋਂ ਧਾਰਾ 144 ਲਾਉਣ ਦਾ ਕੀਤਾ ਐਲਾਨ -ਅਹਿਮ ਖ਼ਬਰਾਂ

ਤਸਵੀਰ ਸਰੋਤ, ANI
ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਅੱਜ ਦੀਆਂ ਵੱਡੀਆਂ ਤੇ ਅਹਿਮ ਖ਼ਬਰਾਂ ਪਹੁੰਚਾ ਰਹੇ ਹਾਂ।
ਮਹਾਰਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਸੂਬੇ ਵਿੱਚ ਕੋਰੋਨਾਵਾਇਰਸ ਕਾਰਨ ਗੰਭੀਰ ਹਾਲਾਤ ਹੋਣ ਦਾ ਦਾਅਵਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿੱਚ ਕੋਰੋਨਾ ਕੰਟਰੋਲ ਤੋਂ ਬਾਹਰ ਹੋ ਗਿਆ ਹੈ। ਹਾਲਾਤ ਬਹੁਤ ਡਰਾਉਣੇ ਹਨ। ਉਨ੍ਹਾਂ 14 ਅਪ੍ਰੈਲ ਰਾਤ 8 ਵਜੇ ਤੋਂ ਪੂਰੇ ਸੂਬੇ ਵਿਚ ਧਾਰਾ 144 ਲਾਗੂ ਕਰਨ ਦਾ ਐਲਾਨ ਕੀਤਾ ਹੈ। ਪਰ ਉਨ੍ਹਾਂ ਕਿਹਾ ਕਿ ਮੈਂ ਇਸ ਨੂੰ ਲੌਕਡਾਊਨ ਨਹੀਂ ਕਹਾਂਗਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ਼ ਉੱਤੇ ਰਾਤੀਂ 8.30 ਵਜੇ ਲਾਇਵ ਹੋਕੇ ਸੂਬੇ ਦੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਸੰਬੋਧਨ ਦੇ ਕੁਝ ਅੰਸ਼:
- ਮਹਾਰਾਸ਼ਟਰ ਦੇ ਹਸਪਤਾਲਾਂ 'ਤੇ ਬਹੁਤ ਦਬਾਅ ਹੈ
- ਆਕਸੀਜ਼ਨ ਸਿਲੰਡਰ ਦੀ ਸਖ਼ਤ ਲੋੜ ਹੈ।
- ਦੂਰ ਦੇ ਸੂਬਿਆਂ ਤੋਂ ਆਕਸੀਜ਼ਨ ਸਲੰਡਰ ਲਿਆਉਣ ਵਿੱਚ ਬਹੁਤ ਸਮਾਂ ਲੱਗੇਗਾ।
- ਪ੍ਰਧਾਨ ਮੰਤਰੀ ਨਾਲ ਹਵਾਈ ਫੌਜ ਰਾਹੀ ਹਵਾਈ ਰਸਤੇ ਆਕਸੀਜਨ ਮੰਗਵਾਉਣ ਵਿਚ ਮਦਦ ਲਈ ਗੱਲਬਾਤ ਕਰ ਰਿਹਾ ਹਾਂ।
- ਅਸੀਂ ਆਪਣੇ ਸਿਹਤ ਸੰਭਾਲ ਢਾਂਚੇ ਨੂੰ ਲਗਾਤਾਰ ਅਪਗ੍ਰੇਡ ਕਰ ਰਹੇ ਹਾਂ ਪਰ ਉਨ੍ਹਾਂ 'ਤੇ ਦਬਾਅ ਹੈ।
- ਮੈਡੀਕਲ ਆਕਸੀਜ਼ਨ ਅਤੇ ਬੈੱਡਸ ਦੀ ਘਾਟ ਹੈ। ਰੀਮਡੇਸਵੀਰ ਦੀ ਮੰਗ ਵੀ ਵਧੀ ਹੈ।
- ਬਾਕੀ ਸੂਬਿਆਂ ਤੋਂ ਵੀ ਆਕਸੀਜ਼ਨ ਮੰਗਵਾ ਰਹੇ ਹਾਂ।
- ਮੈਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਬੇਨਤੀ ਕਰਾਂਗਾ ਕਿ ਸਾਨੂੰ ਆਈਏਐੱਫ਼ ਦੇ ਸਹਿਯੋਗ ਨਾਲ ਨੇੜਲੇ ਸੂਬਿਆਂ ਤੋਂ ਆਕਸੀਜ਼ਨ ਦੀ ਸਪਲਾਈ ਕਰਵਾਈ ਜਾਵੇ।
- ਅਸੀਂ ਕੱਲ੍ਹ ਰਾਤ 8 ਵਜੇ ਤੋਂ ਸਖ਼ਤ ਨਿਯਮ ਲਾਗੂ ਕਰ ਰਹੇ ਹਾਂ। ਪੂਰੇ ਸੂਬੇ ਵਿੱਚ ਧਾਰਾ 144 ਲਾਗੂ ਕੀਤੀ ਜਾਵੇਗੀ। ਮੈਂ ਇਸ ਨੂੰ ਲੌਕਡਾਊਨ ਨਹੀਂ ਕਹਾਂਗਾ।
- ਕਿਸੇ ਵੀ ਵਿਅਕਤੀ ਨੂੰ ਮਾਨਤਾ ਪ੍ਰਾਪਤ ਪਾਸ ਤੋਂ ਬਿਨਾਂ ਘਰ ਤੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਹੋਵੇਗੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
- ਲੋਕਲ ਰੇਲ ਗੱਡੀ ਅਤੇ ਬੱਸ ਸਰਵਿਸ ਸਿਰਫ਼ ਜਰੂਰੀ ਸਰਵਿਸ ਲਈ ਚੱਲੇਗੀ
- ਪੈਟ੍ਰੋਲ ਪੰਪ, ਸੇਬੀ ਨਾਲ ਸਬੰਧਤ ਵਿੱਤੀ ਅਦਾਰੇ ਅਤੇ ਉਸਾਰੀ ਕਾਰਜ ਜਾਰੀ ਰਹਿਣਗੇ, ਪਰ ਇੱਥੇ ਕੰਮ ਸਿਰਫ਼ ਸਵੇਰੇ 7 ਵਜੇ ਤੋਂ ਰਾਤੀਂ 8 ਵਜੇ ਵਿਚਾਲੇ ਹੀ ਹੋਵੇਗਾ
- ਹੋਟਲ ਅਤੇ ਰੈਂਸਟੋਰੈਂਟ ਬੈਠ ਕੇ ਖਾਣ ਲ਼ਈ ਬੰਦ ਰਹਿਣਗੇ,ਸਿਰਫ਼ ਹੋਮ ਡਲਿਵਰੀ ਹੋਵੇਗੀ
- ਸਾਰੀਆਂ ਸੰਸਥਾਵਾਂ, ਅਦਾਰੇ ਤੇ ਜਨਤਕ ਥਾਵਾਂ ਉੱਤੇ ਗਤੀਵਿਧੀਆਂ ਬੰਦ ਰਹਿਣਗੀਆਂ।
ਭਾਰਤ 'ਚ ਐਮਰਜੈਂਸੀ ਵਰਤੋਂ ਲਈ ਵਿਦੇਸ਼ੀ ਟੀਕੇ ਨੂੰ ਮਿਲੇਗੀ ਮਨਜ਼ੂਰੀ
ਭਾਰਤ ਦੀ ਕੇਂਦਰ ਸਰਕਾਰ ਨੇ ਵਿਦੇਸ਼ ਵਿਚ ਬਣੀ ਕੋਵਿਡ -19 ਵੈਕਸੀਨ ਨੂੰ ਐਂਮਰਜੈਂਸੀ ਵਰਤੋਂ ਲਈ ਮੰਨਜੂਰੀ ਦੇਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਇਹ ਪ੍ਰਕਿਰਿਆ ਉਨ੍ਹਾਂ ਵੈਕਸੀਨਜ਼ ਲਈ ਅਪਣਾਈ ਜਾ ਰਹੀ ਹੈ ਜਿਸ ਦੀ ਵਰਤੋਂ ਵਿਦੇਸ਼ਾਂ ਵਿਚ ਐਮਰਜੈਂਸੀ ਵੇਲੇ ਲੋੜ ਪੈਣ ਉੱਤੇ ਕੀਤੀ ਜਾ ਰਹੀ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਇਸ ਫ਼ੈਸਲੇ ਦਾ ਮਕਸਦ ਕੋਰੋਨਾ ਵੈਕਸੀਨ ਮੁਹਿੰਮ ਵਿਚ ਟੀਕਿਆਂ ਦਾ ਵਿਕਲਪ ਤੇ ਗਿਣਤੀ ਵਧਾਉਣਾ ਦੱਸਿਆ ਹੈ।

ਤਸਵੀਰ ਸਰੋਤ, EPA
ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ, ''ਭਾਰਤ ਨੇ ਪ੍ਰਮੁੱਖ ਸਾਇੰਟਫਿਕ ਐਡਵਾਈਜ਼ਰ ਦੀ ਅਗਵਾਈ ਵਿਚ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਹੈ, ਜੋ ਵੈਕਸੀਨ ਉਤਪਾਦਾਂ ਦੀ ਖੋਜ ਤੇ ਵਿਕਾਸ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਕੋਵਿਡ ਵੈਕਸੀਨ ਦੀ ਲਾਂਚਿੰਦ ਜੇ ਲਈ ਅਗਸਤ 2020 ਵਿਚ ਨੀਤੀ ਆਯੋਗ ਦੇ ਮੈਂਬਰ ਦੀ ਅਗਵਾਈ ਵਿਚ ਇੱਕ ਵਿਸ਼ੇਸ਼ ਕਮੇਟੀ ਵੀ ਬਣਾਈ ਗਈ ਸੀ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਸਰਕਾਰ ਦਾ ਕਹਿਣਾ ਹੈ ਕਿ ਭਾਰਤ ਪਹਿਲਾ ਦੇਸ ਹੈ ਜਿੱਥੇ ਦੇਸ਼ ਵਿਚ ਬਣੇ ਦੋ ਵੈਕਸੀਨ ਟੀਕੇ ਘਰੇਲੂ ਟੀਕਾਕਰਨ ਮੁਹਿੰਮ ਵਿਚ ਉਪਲੱਬਧ ਹੈ ਅਤੇ ਇਹ ਇਸੇ ਰਣਨੀਤੀ ਕਾਰਨ ਸੰਭਵ ਹੋ ਸਕਿਆ ਹੈ।
ਮਹਾਂਮਾਰੀ ਛੇਤੀ ਖ਼ਤਮ ਹੋਣ ਵਾਲੀ ਨਹੀਂ ਹੈ-WHO
ਵਿਸ਼ਵ ਸਿਹਤ ਸੰਗਠਨ ਮੁਖੀ ਟ੍ਰੇਡੌਸ ਐਡਹਾਨਮ ਗੀਬ੍ਰਿਐੱਸੁਸ ਨੇ ਚੇਤਾਵਨੀ ਦਿੱਤੀ ਹੈ ਕਿ ਜਨਤਕ ਸਿਹਤ ਲਈ ਕੁਝ ਮਹੀਨਿਆਂ ਵਿੱਚ ਕੋਰੋਨਾ ਮਹਾਂਮਾਰੀ ਉੱਤੇ ਕਾਬੂ ਤਾਂ ਪਾਇਆ ਜਾ ਸਕਦਾ ਹੈ ਪਰ ਇਹ ਵਾਇਰਸ ਹੁਣ ਜਾਣ ਵਾਲਾ ਨਹੀਂ ਹੈ।"
ਉਨ੍ਹਾਂ ਨੇ ਕਿਹਾ ਕਿ ਭਾਵੇਂ ਹੀ ਹੁਣ ਤੱਕ ਗਲੋਬਲ ਪੱਧਰ ਉੱਤੇ ਕੋਰੋਨਾ ਵੈਕਸੀਨ ਦੇ 78 ਕਰੋੜ ਡੋਜ਼ ਲੱਗ ਚੁੱਕੇ ਹਨ ਪਰ ਇਹ ਮਹਾਂਮਾਰੀ ਹੁਣ ਵੀ ਖ਼ਤਮ ਹੋਣ ਤੋਂ ਦੂਰ ਹੈ।

ਤਸਵੀਰ ਸਰੋਤ, Fabrice Coffrini/Pool via REUTERS
ਵਿਸ਼ਵ ਸਿਹਤ ਸੰਗਠਨ ਨੇ ਮੁਖੀ ਨੇ ਕਿਹਾ, "ਜਨਵਰੀ ਤੇ ਫਰਵਰੀ ਵਿੱਚ ਲਗਾਤਾਰ 6 ਮਹੀਨੇ ਤੱਕ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਉਂਦੀ ਰਹੀ ਪਰ ਪਿਛਲੇ ਹਫ਼ਤੇ ਤੋਂ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਬੀਤੇ ਚਾਰ ਹਫ਼ਤਿਆਂ ਤੋਂ ਮੌਤਾਂ ਦੀ ਗਿਣਤੀ ਵੀ ਕਾਫੀ ਵਧ ਗਈ ਹੈ।"
"ਬੀਤੇ ਹਫ਼ਤੇ ਕੋਰੋਨਾ ਦੇ ਰਿਕਾਰਡ ਮਾਮਲੇ ਦਰਜ ਕੀਤੇ ਗਏ ਹਨ।"
ਚੰਡੀਗੜ੍ਹ ਵੀ ਕੀ ਹਾਲਾਤ ਹਨ?
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਹੈ ਕਿ ਜੇ ਮਾਮਲੇ ਕੋਰੋਨਾਵਾਇਰਸ ਦੇ ਮਾਮਲੇ ਵਧਦੇ ਰਹੇ ਤਾਂ ਲੌਕਡਾਊਨ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ।
ਉਨ੍ਹਾਂ ਕਿਹਾ ਹੈ, “ਇੱਕ ਬਿੰਦੂ 'ਤੇ ਆ ਕੇ ਅਸੀਂ ਰੋਜ਼ਾਨਾ ਦੇ ਮਾਮਲਿਆਂ ਨੂੰ ਘਟਾ ਕੇ 20 ਕਰ ਦਿੱਤਾ ਸੀ, ਜੋ ਹੁਣ ਵਧ ਕੇ 350-400 ਹੋ ਗਏ ਹਨ।”
ਉਨ੍ਹਾਂ ਨੇ ਕਿਹਾ, "ਮੁੱਖ ਤੌਰ ਇਹ ਉਨ੍ਹਾਂ ਟੈਸਟਾਂ ਦੀ ਗਿਣਤੀ ਕਾਰਨ ਹੈ ਜੋ ਸਾਡੇ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ। ਹੁਣ ਤੱਕ, ਅਸੀਂ 12 ਲੱਖ ਆਬਾਦੀ ਵਿੱਚੋਂ 3 ਲੱਖ ਦਾ ਟੈਸਟ ਕਰ ਚੁੱਕੇ ਹਾਂ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
"ਜੇਕਰ ਹਾਲਾਤ ਬੇਹੱਦ ਗੰਭੀਰ ਹੋ ਜਾਂਦੇ ਹਨ ਅਤੇ ਕੋਵਿਡ ਕੇਸਾਂ ਦੀ ਗਿਣਤੀ ਕਾਫੀ ਵਧ ਗਈ ਹੈ, ਅਜਿਹੇ ਵਿੱਚ ਇਸ ਲੌਕਡਾਊਨ ਦੇ ਬਦਲ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 5
ਇਹ ਵੀ ਪੜ੍ਹੋ-
ਬੀਤੇ 24 ਘੰਟਿਆਂ 'ਚ ਕੋਰੋਨਾ ਲਾਗ ਦੇ 1,61,736 ਮਾਮਲੇ, 879 ਮੌਤਾਂ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ 'ਚ ਦੇਸ਼ ਵਿੱਚ ਕੋਰੋਨਾ ਲਾਗ 1,61,736 ਮਾਮਲੇ ਸਾਹਮਣੇ ਆਏ ਹਨ, ਜਦ ਕਿ 879 ਮੌਤਾਂ ਹੋਈਆਂ ਹਨ।
ਮੰਤਰਾਲੇ ਨੇ ਬੀਤੇ 24 ਘੰਟਿਆਂ ਵਿੱਚ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 63,689 ਹੋ ਗਈ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 6
ਇਸ ਦੇ ਨਾਲ ਦੇਸ਼ ਵਿੱਚ ਕੁੱਲ ਲਾਗ ਦਾ ਅੰਕੜਾ ਹੁਣ 13.68 ਕਰੋੜ ਹੋ ਗਿਆ ਹੈ, ਜਦ ਕਿ ਮੌਤਾਂ ਦੀ ਗਿਣਤੀ 7,71,058 ਹੋ ਗਈ ਹੈ।
ਭੋਪਾਲ: ਕੋਰੋਨਾ ਦੇ ਰਿਕਾਰਡ ਮਾਮਲੇ ਦਰਜ ਕੀਤੇ ਜਾਣ ਤੋਂ ਬਾਅਦ 7 ਦਿਨ ਦਾ ਕਰਫਿਊ
ਮੱਧ ਪ੍ਰਦੇਸ਼ ਦੇ ਭੋਪਾਲ ਜ਼ਿਲ੍ਹੇ ਵਿੱਚ ਸੋਮਵਾਰ ਕੋਰੋਨਾ ਲਾਗ ਦੇ ਰਿਕਾਰਡ ਮਾਮਲੇ ਦਰਜ ਕੀਤੇ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਇੱਥੇ 7 ਦਿਨ ਦੇ 'ਕੋਰੋਨਾ ਕਰਫਿਊ' ਦਾ ਐਲਾਨ ਕੀਤਾ ਹੈ।

ਤਸਵੀਰ ਸਰੋਤ, EPA/SANJEEV GUPTA
ਇੱਥੇ 12 ਅਪ੍ਰੈਲ ਰਾਤ 9 ਵਜੇ ਤੋਂ ਲੈ ਕੇ 19 ਅਪ੍ਰੈਲ ਸਵੇਰੇ 6 ਵਜੇ ਤੱਕ 'ਕੋਰੋਨਾ ਕਰਫਿਊ' ਲਾਗੂ ਰਹੇਗਾ।
ਜ਼ਿਲ੍ਹੇ ਨੇ ਮੁੱਖ ਸਿਹਤ ਅਧਿਕਾਰੀ ਡਾ. ਪ੍ਰਭਾਰ ਤਿਵਾਰੀ ਨੇ ਕਿਹਾ ਹੈ ਕਿਹਾ ਹੈ, "ਜ਼ਿਲ੍ਹੇ ਵਿੱਚ ਕੋਰੋਨਾ ਦੇ ਕਰੀਬ 5 ਹਜ਼ਾਰ ਐਕਟਿਲ ਮਾਮਲੇ ਹਨ, ਜਿਨ੍ਹਾਂ ਵਿੱਚ ਕਰੀਬ 50 ਫੀਸਦ ਫਿਲਹਾਲ ਹੋਮ ਆਈਸੋਲੇਸ਼ਨ ਵਿੱਚ ਹਨ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਤਾਜ਼ਾ ਮਾਮਲੇ ਸਾਹਮਣੇ ਆਏ ਹਨ।"
ਡਾ. ਪ੍ਰਭਾਰ ਤਿਵਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ, ਕਿ ਕੋਈ ਵੀ ਕੋਰੋਨਾ ਵੈਕਸੀਨ ਲੈਣ ਲਈ ਯੋਗ ਹੈ, ਉਹ ਛੇਤੀ ਤੋਂ ਛੇਤੀ ਵੈਕਸੀਨ ਲਗਵਾਉਣ ਅਤੇ ਕੋਰੋਨਾ ਤੋਂ ਬਚਣ ਲਈ ਸਾਰੇ ਅਹਿਤੀਆਤੀ ਕਦਮ ਚੁੱਕਣ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post