ਮਿਊਕਰਮਾਇਕੌਸਿਸ: 'ਕਾਲੀ ਫੰਗਲ' ਇਨਫੈਕਸ਼ਨ ਜੋ ਭਾਰਤ ’ਚ ਕੋਰੋਨਾ ਮਰੀਜ਼ਾਂ ਲਈ ਬਣ ਰਹੀ ਜਾਨਲੇਵਾ

ਤਸਵੀਰ ਸਰੋਤ, Getty Images
ਸ਼ਨੀਵਾਰ ਸਵੇਰੇ ਡਾ਼ ਅਕਸ਼ੇ, ਜੋ ਮੁੰਬਈ ਵਿਚ ਅੱਖਾਂ ਦੇ ਡਾਕਟਰ ਹਨ, 25 ਸਾਲ ਦੀ ਇਕ ਮਰੀਜ਼ ਦੇ ਆਪ੍ਰੇਸ਼ਨ ਦੀ ਤਿਆਰੀ ਕਰ ਰਹੇ ਸਨ। ਇਸ ਮਰੀਜ਼ ਨੇ ਤਿੰਨ ਹਫ਼ਤੇ ਪਹਿਲਾਂ ਹੀ ਕੋਰੋਨਾਵਾਇਰਸ ਨੂੰ ਮਾਤ ਦਿੱਤੀ ਹੈ।
ਇਸ ਮਰੀਜ਼ ਨੂੰ ਡਾਇਬਿਟੀਜ਼ ਦੀ ਸਮੱਸਿਆ ਹੈ ਅਤੇ ਅੱਖ, ਕੰਨ, ਗਲੇ ਦੇ ਮਾਹਿਰ ਡਾਕਟਰ ਪਹਿਲਾਂ ਹੀ ਸਰਜਰੀ ਲਈ ਨਾਲ ਮੌਜੂਦ ਹਨ। ਨੱਕ ਵਿੱਚ ਟਿਊਬ ਪਾ ਕੇ ਡਾਕਟਰ ਨੇ ਮਿਊਕੋਰਮਾਇਕੋਸਿਸ ਲਾਗ ਵਾਲੇ ਟਿਸ਼ੂ ਕੱਢੇ।
ਮਿਊਕੋਰਮਾਇਕੋਸਿਸ ਚਾਹੇ ਆਮ ਨਹੀਂ ਪਰ ਇੱਕ ਖ਼ਤਰਨਾਕ ਫੰਗਲ ਇਨਫੈਕਸ਼ਨ ਹੈ ਜੋ ਨੱਕ, ਅੱਖਾਂ ਅਤੇ ਕਦੇ ਕਦੇ ਦਿਮਾਗ ਉੱਪਰ ਵੀ ਅਸਰ ਕਰਦੀ ਹੈ।
ਇਹ ਵੀ ਪੜ੍ਹੋ
ਡਾ਼ ਅਕਸ਼ੈ ਨੂੰ ਇਸ ਮਰੀਜ਼ ਦੀ ਸਰਜਰੀ ਲਈ ਲਗਪਗ ਤਿੰਨ ਘੰਟੇ ਲੱਗਣਗੇ ਅਤੇ ਉਨ੍ਹਾਂ ਨੂੰ ਮਰੀਜ਼ ਦੀ ਅੱਖ ਕੱਢਣੀ ਪਵੇਗੀ।
ਡਾ. ਅਕਸ਼ੈ ਨੇ ਦੱਸਿਆ, "ਇਸ ਮਰੀਜ਼ ਦੀ ਜ਼ਿੰਦਗੀ ਬਚਾਉਣ ਲਈ ਮੈਨੂੰ ਉਸ ਦੀ ਅੱਖ ਕੱਢਣੀ ਪਵੇਗੀ। ਇਹ ਬਿਮਾਰੀ ਇਸੇ ਤਰ੍ਹਾਂ ਕੰਮ ਕਰਦੀ ਹੈ।"
ਭਾਰਤ ਇਸ ਸਮੇਂ ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਅਤੇ ਕਈ ਕੋਵਿਡ-19 ਨੂੰ ਮਾਤ ਦੇ ਚੁੱਕੇ ਜਾਂ ਕੋਵਿਡ ਦਾ ਸ਼ਿਕਾਰ ਮਰੀਜ਼ ਇਸ ਬਲੈਕ ਫੰਗਸ ਨਾਲ ਵੀ ਜੂਝ ਰਹੇ ਹਨ।
ਕੀ ਹੈ ਮਿਊਕੋਰਮਾਇਕੋਸਿਸ?

ਤਸਵੀਰ ਸਰੋਤ, Getty Images
ਇਹ ਇੱਕ ਖ਼ਾਸ ਤਰ੍ਹਾਂ ਦੀ ਇਨਫੈਕਸ਼ਨ ਹੈ, ਜਿਸ ਦੇ ਕਣ ਮਿੱਟੀ, ਪੌਦੇ, ਖਾਦ ਅਤੇ ਸੜੇ ਗਲੇ ਫ਼ਲਾਂ ਅਤੇ ਸਬਜ਼ੀਆਂ ਵਿੱਚ ਹੁੰਦੇ ਹਨ।
ਡਾ. ਅਕਸ਼ੇ ਦੱਸਦੇ ਹਨ, "ਇਸ ਦੇ ਕਣ ਬਹੁਤ ਆਮ ਜਗ੍ਹਾ ਵਿੱਚ ਪਾਏ ਜਾਂਦੇ ਹਨ। ਮਿੱਟੀ, ਹਵਾ ਅਤੇ ਕਦੇ ਕਦੇ ਤੰਦਰੁਸਤ ਵਿਅਕਤੀਆਂ ਦੇ ਨੱਕ ਅਤੇ ਬਲਗਮ ਵਿੱਚ ਵੀ।"
ਇਹ ਦਿਮਾਗ ਅਤੇ ਫੇਫੜਿਆਂ ਉਪਰ ਅਸਰ ਕਰਦਾ ਹੈ ਅਤੇ ਡਾਇਬਿਟੀਜ਼, ਕੈਂਸਰ ਅਤੇ ਏਡਜ਼ ਦੇ ਮਰੀਜ਼ਾਂ ਲਈ ਜਾਨਲੇਵਾ ਵੀ ਹੋ ਸਕਦਾ ਹੈ ।
ਕੁਝ ਡਾਕਟਰਾਂ ਦਾ ਮੰਨਣਾ ਹੈ ਕਿ ਮਿਊਕੋਰਮਾਇਕੋਸਿਸ ਨੂੰ ਵਧਣ ਫੁੱਲਣ ਵਿੱਚ ਕੋਵਿਡ-19 ਲਈ ਵਰਤੀਆਂ ਜਾਣ ਵਾਲੀਆਂ ਸਟੀਰੌਇਡ ਦਵਾਈਆਂ ਮਦਦ ਕਰਦੀਆਂ ਹਨ।
ਇਹ ਸਟੀਰੌਇਡ ਕੋਰੋਨਾਵਾਇਰਸ ਦੀ ਲਾਗ ਦੌਰਾਨ ਫੇਫੜਿਆਂ ਖ਼ਿਲਾਫ਼ ਇਨਫੈਕਸ਼ਨ ਲਈ ਮਦਦਗਾਰ ਹਨ ਪਰ ਇਹ ਖੂਨ ਵਿਚ ਸ਼ੂਗਰ ਦੇ ਲੈਵਲ ਨੂੰ ਵਧਾ ਦਿੰਦੀਆਂ ਹਨ ਅਤੇ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਘਟਾ ਦਿੰਦੀਆਂ ਹਨ।
ਡਾ. ਅਕਸ਼ੈ ਮੁੰਬਈ ਦੇ ਤਿੰਨ ਹਸਪਤਾਲਾਂ ਵਿੱਚ ਕੰਮ ਕਰਦੇ ਹਨ, ਜੋ ਕੋਰੋਨਾਵਾਇਰਸ ਦੀ ਦੂਸਰੀ ਲਹਿਰ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਹਨ।
ਉਨ੍ਹਾਂ ਨੇ ਦੱਸਿਆ ਕਿ ਅਪਰੈਲ ਵਿੱਚ ਇਸ ਬਿਮਾਰੀ ਕਾਰਨ 40 ਮਰੀਜ਼ ਆਏ ਸਨ ਅਤੇ ਇਨ੍ਹਾਂ ਵਿੱਚੋਂ ਕਈ ਡਾਈਬੀਟੀਜ਼ ਦੇ ਮਰੀਜ਼ ਸਨ ਅਤੇ ਘਰ ਵਿੱਚ ਹੀ ਉਨ੍ਹਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਇਨ੍ਹਾਂ ਮਰੀਜ਼ਾਂ ਵਿਚੋਂ 11 ਦੀਆਂ ਅੱਖਾਂ ਇਲਾਜ ਦੌਰਾਨ ਕੱਢਣੀਆਂ ਪਈਆਂ।
ਦਸੰਬਰ ਅਤੇ ਫਰਵਰੀ ਵਿੱਚ ਡਾ. ਅਕਸ਼ੈ ਨਾਲ ਕੰਮ ਕਰਨ ਵਾਲੇ ਛੇ ਡਾਕਟਰਾਂ ਨੇ ਮੁੰਬਈ, ਬੰਗਲੌਰ, ਹੈਦਰਾਬਾਦ, ਦਿੱਲੀ ਅਤੇ ਪੁਣੇ ਵਿੱਚ ਇਸ ਫੰਗਲ ਇਨਫੈਕਸ਼ਨ ਦੇ 58 ਮਰੀਜ਼ਾਂ ਵਿੱਚ ਆਉਣ ਦੀ ਜਾਣਕਾਰੀ ਦਿੱਤੀ ਹੈ।
ਕਈ ਮਰੀਜ਼ਾਂ ਵਿਚ ਇਹ ਬਿਮਾਰੀ ਕੋਵਿਡ-19 ਤੋਂ ਠੀਕ ਹੋਣ ਤੋਂ 12-15 ਦਿਨਾਂ ਵਿਚਕਾਰ ਆਈ।
ਇਹ ਵੀ ਪੜ੍ਹੋ
ਮੁੰਬਈ ਦੇ ਸਿਓਨ ਹਸਪਤਾਲ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਇਸ ਫੰਗਲ ਇਨਫੈਕਸ਼ਨ ਦੇ 24 ਕੇਸ ਸਾਹਮਣੇ ਆਏ ਹਨ। ਇਹ ਜਾਣਕਾਰੀ ਹਸਪਤਾਲ ਦੇ ਈਐਨਟੀ ਵਿਭਾਗ ਦੀ ਮੁਖੀ ਡਾ. ਰੇਣੂਕਾ ਨੇ ਦਿੱਤੀ।
ਡਾ. ਰੇਣੂਕਾ ਨੇ ਦੱਸਿਆ ਕਿ ਇਨ੍ਹਾਂ ਵਿਚੋਂ 11 ਮਰੀਜ਼ਾਂ ਨੂੰ ਆਪਣੀ ਇੱਕ ਅੱਖ ਗਵਾਉਣੀ ਪਈ ਅਤੇ ਛੇ ਦੀ ਮੌਤ ਹੋ ਗਈ।
"ਇੱਥੇ ਹਰ ਹਫ਼ਤੇ ਦੋ ਤੋਂ ਤਿੰਨ ਅਜਿਹੇ ਕੇਸ ਆ ਰਹੇ ਹਨ। ਮਹਾਂਮਾਰੀ ਦੌਰਾਨ ਇਹ ਡਰਾ ਦੇਣ ਵਾਲਾ ਹੈ।"
ਬੰਗਲੂਰੂ ਦੇ ਡਾ. ਰਘੂਰਾਜ ਹੇਗੜੇ ਅੱਖਾਂ ਦੇ ਮਾਹਿਰ ਹਨ ਅਤੇ ਦੱਸਦੇ ਹਨ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਅਜਿਹੇ 19 ਕੇਸ ਆਏ ਹਨ। ਕੁਝ ਲੋਕ ਇੰਨੇ ਬਿਮਾਰ ਸਨ ਕਿ ਉਹ ਉਨ੍ਹਾਂ ਦਾ ਆਪ੍ਰੇਸ਼ਨ ਵੀ ਨਹੀਂ ਕਰ ਸਕੇ।
ਡਾਕਟਰ ਹੇਗੜੇ ਅਨੁਸਾਰ ਪਿਛਲੇ ਦਸ ਸਾਲਾਂ ਵਿਚ ਇਕ ਜਾਂ ਦੋ ਤੋਂ ਵੱਧ ਕੇਸ ਇਸ ਬਿਮਾਰੀ ਦੇ ਨਹੀਂ ਆਏ ਹਨ।
ਡਾਕਟਰਾਂ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਦੌਰਾਨ ਇਸ ਫੰਗਲ ਇਨਫੈਕਸ਼ਨ ਦੇ ਪਹਿਲੀ ਲਹਿਰ ਨਾਲੋਂ ਜ਼ਿਆਦਾ ਮਰੀਜ਼ ਆ ਰਹੇ ਹਨ।
ਡਾ਼ ਅਕਸ਼ੈ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿਚ ਮੁੰਬਈ ਵਿਚ ਉਨ੍ਹਾਂ ਨੇ ਦਸ ਤੋਂ ਵੱਧ ਮਰੀਜ਼ਾਂ ਦਾ ਇਸ ਫੰਗਲ ਇਨਫੈਕਸ਼ਨ ਦਾ ਇਲਾਜ ਕੀਤਾ।
ਉਨ੍ਹਾਂ ਕਿਹਾ, "ਇਸ ਸਾਲ ਹਾਲਾਤ ਕੁਝ ਹੋਰ ਨੇ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ
ਮੁੰਬਈ ਦੇ ਤਿੰਨ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਡਾਕਟਰ ਅਕਸ਼ੈ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਪ੍ਰੈਲ ਵਿੱਚ ਕਾਲੀ ਫੰਗਸ ਦੇ 40 ਮਰੀਜ਼ ਵੇਖੇ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਸ਼ੂਗਰ ਸੀ ਅਤੇ ਉਹ ਘਰ ਵਿੱਚ ਰਹਿ ਕੇ ਕੋਵਿਡ -19 ਦੇ ਇਲਾਜ਼ ਦੌਰਾਨ ਠੀਕ ਹੋ ਗਏ ਸਨ।
ਇਨ੍ਹਾਂ ਵਿੱਚੋਂ 11 ਮਰੀਜ਼ਾਂ ਦੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਮਰੀਜ਼ਾਂ ਦੀ ਇਕ ਅੱਖ ਕੱਢਣੀ ਪਈ ਸੀ।
ਦਸੰਬਰ ਅਤੇ ਫਰਵਰੀ ਦਰਮਿਆਨ ਉਨ੍ਹਾਂ ਦੇ ਛੇ ਸਹਿਯੋਗੀਆਂ ਨੇ ਮੁੰਬਈ, ਬੰਗਲੌਰ, ਹੈਦਰਾਬਾਦ, ਦਿੱਲੀ ਅਤੇ ਪੁਣੇ ਦੇ ਪੰਜ ਸ਼ਹਿਰਾਂ ਵਿੱਚ 58 ਅਜਿਹੇ ਕੇਸ ਵੇਖੇ ਹਨ।
ਬਹੁਤੇ ਮਰੀਜ਼ਾਂ ਵਿੱਚ ਕੋਵਿਡ -19 ਤੋਂ ਠੀਕ ਹੋਣ ਤੋਂ 12 ਤੋਂ 15 ਦਿਨਾਂ ਬਾਅਦ ਕਾਲੀ ਫੰਗਸ ਦੀ ਲਾਗ ਲੱਗਣੀ ਸ਼ੁਰੂ ਹੋ ਗਈ।
ਮੁੰਬਈ ਦੇ ਸਾਅਨ ਹਸਪਤਾਲ ਵਿਚ ਈਐਨਟੀ ਵਿਭਾਗ ਦੀ ਮੁਖੀ ਰੇਣੁਕਾ ਬਰਾਦੂ ਦਾ ਕਹਿਣਾ ਹੈ ਕਿ ਹਸਪਤਾਲ ਨੂੰ ਪਿਛਲੇ ਦੋ ਮਹੀਨਿਆਂ ਵਿਚ ਕਾਲੀ ਫੰਗਸ ਦੇ 24 ਕੇਸ ਮਿਲੇ ਹਨ ਜਦਕਿ ਪਹਿਲਾਂ ਹਰ ਸਾਲ ਇਸ ਤਰ੍ਹਾਂ ਦੇ ਤਕਰੀਬਨ ਛੇ ਮਾਮਲੇ ਆਉਂਦੇ ਸਨ।
ਇਨ੍ਹਾਂ ਵਿੱਚੋਂ 11 ਮਰੀਜ਼ਾਂ ਦੀ ਇੱਕ ਅੱਖ ਕੱਢਣੀ ਪਈ ਅਤੇ ਛੇ ਮਰੀਜ਼ਾਂ ਨੇ ਆਪਣੀ ਜਾਨ ਗੁਆ ਦਿੱਤੀ। ਉਨ੍ਹਾਂ ਵਿਚੋਂ ਬਹੁਤ ਸਾਰੇ ਅਧੇੜ ਉਮਰ ਦੇ ਸਨ ਅਤੇ ਸ਼ੂਗਰ ਦੇ ਮਰੀਜ਼ ਸਨ।
ਕੋਵਿਡ -19 ਤੋਂ ਠੀਕ ਹੋਣ ਤੋਂ ਦੋ ਹਫ਼ਤੇ ਬਾਅਦ ਉਨ੍ਹਾਂ ਨੂੰ ਕਾਲੀ ਫੰਗਸ ਦੀ ਲਾਗ ਲੱਗੀ ਸੀ।
ਡਾਕਟਰ ਰੇਣੁਕਾ ਕਹਿੰਦੇ ਹਨ, "ਅਸੀਂ ਹਰ ਹਫ਼ਤੇ ਕਾਲੀ ਫੰਗਸ ਦੇ ਦੋ ਜਾਂ ਤਿੰਨ ਕੇਸ ਦੇਖ ਰਹੇ ਹਾਂ। ਇਹ ਮਹਾਂਮਾਰੀ ਦੇ ਵਿਚਕਾਰ ਇਕ ਮਾੜੇ ਸੁਪਨੇ ਵਾਂਗ ਹੈ।"
ਬੰਗਲੌਰ ਦੇ ਅੱਖਾਂ ਦੇ ਸਰਜਨ ਡਾ: ਰਘੂਰਾਜ ਹੇਗੜੇ ਵੀ ਇਕ ਅਜਿਹੀ ਹੀ ਕਹਾਣੀ ਦੱਸਦੇ ਹਨ। ਉਨ੍ਹਾਂ ਕੋਲ ਵੀ ਪਿਛਲੇ ਦੋ ਹਫ਼ਤਿਆਂ ਵਿਚ ਕਾਲੀ ਫੰਗਸ ਦੇ 19 ਕੇਸ ਆਏ ਹਨ। ਇਨ੍ਹਾਂ ਵਿੱਚੋਂ ਬਹੁਤੇ ਮਰੀਜ਼ ਨੌਜਵਾਨ ਹਨ।
ਡਾਕਟਰ ਕਹਿੰਦੇ ਹਨ, "ਕੁਝ ਮਰੀਜ਼ ਇੰਨੇ ਬਿਮਾਰ ਸਨ ਕਿ ਅਸੀਂ ਉਨ੍ਹਾਂ ਦਾ ਆਪ੍ਰੇਸ਼ਨ ਵੀ ਨਹੀਂ ਕਰ ਸਕਦੇ ਸੀ।"
ਡਾਕਟਰ ਕਹਿੰਦੇ ਹਨ ਕਿ ਉਹ ਕੋਰੋਨਾ ਦੀ ਪਹਿਲੀ ਲਹਿਰ ਦੇ ਮੁਕਾਬਲੇ ਦੂਜੀ ਲਹਿਰ ਵਿੱਚ ਇਸ ਫੰਗਲ ਇਨਫੈਕਸ਼ਨ ਦੀ ਤੀਬਰਤਾ ਅਤੇ ਮਾਮਲਿਆਂ ਨੂੰ ਵੇਖ ਕੇ ਹੈਰਾਨ ਹਨ।
ਡਾ. ਅਕਸ਼ੈ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ ਦੋ ਸਾਲਾਂ ਵਿਚ ਮੁੰਬਈ ਵਿਚ ਕਾਲੀ ਫੰਗਸ ਦੇ 10 ਤੋਂ ਵੱਧ ਮਾਮਲੇ ਨਹੀਂ ਵੇਖੇ ਸਨ, ਪਰ ਇਹ ਸਾਲ ਵੱਖਰਾ ਹੈ।
ਇਸ ਬਿਮਾਰੀ ’ਚ ਹੁੰਦਾ ਕੀ ਹੈ?

ਤਸਵੀਰ ਸਰੋਤ, Getty Images
ਇਸ ਬਿਮਾਰੀ ਵਿੱਚ ਮਰੀਜ਼ਾਂ ਦੇ ਨੱਕ ਵਿੱਚੋਂ ਖ਼ੂਨ, ਅੱਖ ਦੇ ਆਸ ਪਾਸ ਸੋਜ, ਧੁੰਦਲੀ ਧੁੰਦਲੀ ਨਿਗ੍ਹਾ, ਅੰਨ੍ਹਾਪਣ ਅਤੇ ਨੱਕ ਦੇ ਆਲੇ ਦੁਆਲੇ ਕਾਲੇ ਧੱਬੇ ਹੋ ਜਾਂਦੇ ਹਨ।
ਡਾਕਟਰ ਦੱਸਦੇ ਹਨ ਕਿ ਮਰੀਜ਼ ਡਾਕਟਰਾਂ ਕੋਲ ਦੇਰੀ ਨਾਲ ਆਉਂਦੇ ਹਨ। ਜਦੋਂ ਉਨ੍ਹਾਂ ਦੀ ਨਿਗ੍ਹਾ ਜਾ ਰਹੀ ਹੁੰਦੀ ਹੈ ਤਾਂ ਜਾਨ ਬਚਾਉਣ ਲਈ ਉਨ੍ਹਾਂ ਦੀ ਅੱਖ ਕੱਢਣੀ ਪੈਂਦੀ ਹੈ।
ਕੁਝ ਮਰੀਜ਼ਾਂ ਦੀਆਂ ਦੋਵੇਂ ਅੱਖਾਂ ਵੀ ਕੱਢਣੀਆਂ ਪੈਂਦੀਆਂ ਹਨ ਅਤੇ ਕਈਆਂ ਦੇ ਜਬਾੜੇ ਕੱਢਣੇ ਪੈਂਦੇ ਹਨ ਤਾਂ ਜੋ ਇਹ ਬਿਮਾਰੀ ਅੱਗੇ ਨਾ ਫੈਲੇ।
ਇਸ ਬਿਮਾਰੀ ਦੀਆਂ ਕੋਈ ਖਾਸ ਦਵਾਈਆਂ ਉਪਲੱਬਧ ਨਹੀਂ ਹਨ। ਸਿਰਫ਼ ਇੱਕ 3500 ਰੁਪਏ ਦਾ ਟੀਕਾ ਮੌਜੂਦ ਹੈ ਜਿਸ ਨੂੰ ਲਗਾਤਾਰ ਅੱਠ ਹਫ਼ਤਿਆਂ ਤਕ ਰੋਜ਼ਾਨਾ ਲਗਾਉਣਾ ਪੈਂਦਾ ਹੈ।
ਮੁੰਬਈ ਦੇ ਡਾ. ਰਾਹੁਲ ਬਖਸ਼ੀ ਕਹਿੰਦੇ ਹਨ ਕਿ ਇਸ ਫੰਗਲ ਇਨਫੈਕਸ਼ਨ ਨੂੰ ਘਟਾਉਣ ਦਾ ਇੱਕ ਤਰੀਕਾ ਹੈ ਕਿ ਕੋਵਿਡ ਦੇ ਮਰੀਜ਼ਾਂ ਨੂੰ ਇਲਾਜ ਅਤੇ ਇਲਾਜ ਤੋਂ ਬਾਅਦ ਇੱਕ ਸਹੀ ਡੋਜ਼ ਵਿੱਚ ਸਟੀਰੌਇਡ ਦਿੱਤੇ ਜਾਣ।
ਉਹ ਦੱਸਦੇ ਹਨ ਕਿ ਉਨ੍ਹਾਂ ਨੇ ਇੱਕ ਸਾਲ ਵਿੱਚ ਤਕਰੀਬਨ 800 ਕੋਰੋਨਾਵਾਇਰਸ ਦੇ ਸ਼ਿਕਾਰ ਹੋਏ ਮਰੀਜ਼ਾਂ ਦਾ ਇਲਾਜ ਕੀਤਾ ਹੈ ਅਤੇ ਇੱਕ ਨੂੰ ਵੀ ਇਹ ਫੰਗਲ ਇਨਫੈਕਸ਼ਨ ਨਹੀਂ ਹੋਈ।
ਇਕ ਸੀਨੀਅਰ ਸਰਕਾਰੀ ਅਧਿਕਾਰੀ ਦੱਸਦੇ ਹਨ ਕਿ ਇਹ ਫੰਗਲ ਇਨਫੈਕਸ਼ਨ ਬਹੁਤੇ ਵੱਡੇ ਪੱਧਰ ਉੱਪਰ ਨਹੀਂ ਫੈਲਿਆ ਪਰ ਫਿਰ ਵੀ ਇਹ ਕਹਿਣਾ ਮੁਸ਼ਕਿਲ ਹੈ ਕਿ ਕਿਉਂ ਪੂਰੇ ਦੇਸ਼ ਵਿਚੋਂ ਇਸ ਦੇ ਕੇਸਾਂ ਦੀ ਜਾਣਕਾਰੀ ਮਿਲ ਰਹੀ ਹੈ।
ਡਾ਼ ਹੇਗੜੇ ਕਹਿੰਦੇ ਹਨ ਕਿ ਇਸ ਵਾਇਰਸ ਦਾ ਸਟ੍ਰੇਨ ਖ਼ੂਨ ਵਿੱਚ ਸ਼ੂਗਰ ਦੇ ਲੈਵਲ ਨੂੰ ਬਹੁਤ ਵਧਾ ਦਿੰਦਾ ਹੈ ਅਤੇ ਇਹ ਇਨਫੈਕਸ਼ਨ ਬਹੁਤ ਸਾਰੇ ਜਵਾਨ ਲੋਕਾਂ ਨੂੰ ਆਪਣਾ ਮਰੀਜ਼ ਬਣਾ ਰਹੀ ਹੈ।
ਪਿਛਲੇ ਮਹੀਨੇ ਇੱਕ 27 ਸਾਲਾ ਨੌਜਵਾਨ ਉਨ੍ਹਾਂ ਦਾ ਸਭ ਤੋਂ ਛੋਟੀ ਉਮਰ ਦਾ ਮਰੀਜ਼ ਸੀ ਜਿਸ ਨੂੰ ਡਾਇਬੀਟੀਜ਼ ਵੀ ਨਹੀਂ ਸੀ। ਉਸ ਨੂੰ ਕੋਰੋਨਾਵਾਇਰਸ ਦਾ ਸ਼ਿਕਾਰ ਹੋਏ ਦੋ ਹਫ਼ਤੇ ਹੋ ਗਏ ਸਨ ਅਤੇ ਸਾਨੂੰ ਆਪ੍ਰੇਸ਼ਨ ਰਾਹੀਂ ਉਸ ਦੀ ਅੱਖ ਕੱਢਣੀ ਪਈ। ਇਹ ਕਾਫੀ ਦੁਖਦਾਈ ਸੀ।"

ਤਸਵੀਰ ਸਰੋਤ, Getty Images
ਨੌਜਵਾਨਾਂ ਵਿੱਚ ਲਾਗ
ਇੱਕ ਸੀਨੀਅਰ ਸਰਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਲਾਗ ਦਾ ਕੋਈ "ਵੱਡਾ ਪ੍ਰਕੋਪ" ਨਹੀਂ ਹੈ। ਹਾਲਾਂਕਿ, ਇਹ ਕਹਿਣਾ ਮੁਸ਼ਕਲ ਹੈ ਕਿ ਪੂਰੇ ਦੇਸ਼ ਵਿਚ ਕਾਲੀ ਫੰਗਸ ਦੇ ਇੰਨੇ ਸਾਰੇ ਕੇਸ ਕਿਉਂ ਹਨ।
ਡਾ. ਹੇਗੜੇ ਕਹਿੰਦੇ ਹਨ, "ਕੋਰੋਨਾਵਾਇਰਸ ਦਾ ਇਹ ਸਟ੍ਰੇਨ ਬਹੁਤ ਛੂਤਕਾਰੀ ਹੈ, ਜਿਸ ਨਾਲ ਬਲੱਡ ਸ਼ੂਗਰ ਬਹੁਤ ਵੱਧ ਜਾਂਦੀ ਹੈ। ਹੈਰਾਨੀ ਦੀ ਗੱਲ ਹੈ ਕਿ ਨੌਜਵਾਨਾਂ ਵਿਚ ਵੀ ਕਾਲੀ ਫੰਗਸ ਦੀ ਲਾਗ ਪਾਈ ਜਾ ਰਹੀ ਹੈ।"
ਸਭ ਤੋਂ ਛੋਟੀ ਉਮਰ ਦਾ ਮਰੀਜ਼ ਜੋ ਕਿ ਡਾਕਟਰ ਹੇਗੜੇ ਕੋਲ ਕਾਲੀ ਫੰਗਸ ਦੇ ਇਲਾਜ ਲਈ ਆਇਆ ਸੀ, ਉਸ ਦੀ ਉਮਰ 27 ਸਾਲ ਸੀ। ਉਸਨੂੰ ਸ਼ੂਗਰ ਨਹੀਂ ਸੀ।
ਡਾਕਟਰ ਹੇਗੜੇ ਕਹਿੰਦੇ ਹਨ, "ਉਸ ਦੇ ਕੋਰੋਨਾ ਦੀ ਲਾਗ ਦੇ ਦੂਜੇ ਹਫ਼ਤੇ ਵਿਚ, ਸਾਨੂੰ ਉਸ ਦੀ ਇਕ ਅੱਖ ਕੱਢਣੀ ਪਈ। ਇਹ ਬੁਤ ਭਿਆਨਕ ਹੈ।"

ਤਸਵੀਰ ਸਰੋਤ, Getty Images
ਆਈਸੀਐਮਆਰ ਨੇ ਜਾਰੀ ਕੀਤੀ ਐਡਵਾਇਜ਼ਰੀ
ਆਈਸੀਐਮਆਰ ਨੇ ਕਾਲੀ ਫੰਗਸ ਦੀ ਟੈਸਟਿੰਗ ਅਤੇ ਇਲਾਜ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਜੇ ਇਸ ਨੂੰ ਅਣਗੌਲਿਆ ਕੀਤਾ ਗਿਆ ਤਾਂ ਇਹ ਘਾਤਕ ਹੋ ਸਕਦਾ ਹੈ।
ਐਡਵਾਇਜ਼ਰੀ ਵਿਚ ਕਿਹਾ ਜਾਂਦਾ ਹੈ ਕਿ ਇਹ ਇੱਕ ਤਰ੍ਹਾਂ ਦੀ ਫੰਗਸ ਜਾਂ ਫੰਫੂਦ ਹੈ। ਇਹ ਉਨ੍ਹਾਂ ਲੋਕਾਂ 'ਤੇ ਹਮਲਾ ਕਰਦੀ ਹੈ ਜੋ ਸਿਹਤ ਦੀ ਸਮੱਸਿਆ ਕਾਰਨ ਦਵਾਈਆਂ ਲੈ ਰਹੇ ਹਨ। ਇਸ ਦੇ ਕਾਰਨ ਉਨ੍ਹਾਂ ਦੇ ਸਰੀਰ ਦੀ ਬਿਮਾਰੀ ਨਾਲ ਲੜਨ ਦੀ ਤਾਕਤ ਘੱਟ ਗਈ ਹੈ।
ਕਾਲੀ ਫੰਗਸ ਦੇ ਲੱਛਣ- ਵਿਅਕਤੀ ਦੀਆਂ ਅੱਖਾਂ ਅਤੇ ਨੱਕ ਵਿਚ ਦਰਦ, ਆਸ ਪਾਸ ਦੇ ਖੇਤਰ ਵਿਚ ਲਾਲੀ, ਬੁਖਾਰ, ਸਿਰ ਦਰਦ, ਖੰਘ ਅਤੇ ਸਾਹ ਲੈਣ ਵਿਚ ਮੁਸ਼ਕਲ ਆ ਸਕਦੀ ਹੈ। ਲਾਗ ਵਾਲੇ ਵਿਅਕਤੀ ਨੂੰ ਖ਼ੂਨ ਦੀਆਂ ਉਲਟੀਆਂ ਵੀ ਹੋ ਸਕਦੀਆਂ ਹਨ।
ਬਚਣ ਦੇ ਉਪਾਅ - ਆਈਸੀਐਮਆਰ ਦੀ ਸਲਾਹ ਅਨੁਸਾਰ ਇਸ ਤੋਂ ਬਚਣ ਲਈ, ਧੂੜ ਵਾਲੀ ਜਗ੍ਹਾ 'ਤੇ ਜਾਣ ਤੋਂ ਪਹਿਲਾਂ ਮਾਸਕ ਪਹਿਨਣਾ ਲਾਜ਼ਮੀ ਕਰੋ। ਜੁੱਤੇ ਪਹਿਣੋ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕਪੜੇ ਪਾਓ, ਮਿੱਟੀ ਜਾਂ ਖਾਦ ਦਾ ਕੰਮ ਕਰਨ ਤੋਂ ਪਹਿਲਾਂ ਹੱਥਾਂ ਵਿਚ ਦਸਤਾਨੇ ਪੀਓ ਅਤੇ ਚੰਗੀ ਤਰ੍ਹਾਂ ਨਹਾਓ।
ਕਿਸ ਨੂੰ ਕਾਲੀ ਫੰਗਸ ਦੀ ਲਾਗ ਲੱਗ ਸਕਦੀ ਹੈ - ਆਈਸੀਐਮਆਰ ਦੇ ਅਨੁਸਾਰ, ਉਹ ਲੋਕ ਜਿਨ੍ਹਾਂ ਨੂੰ ਸ਼ੂਗਰ (ਸਰੀਰ ਲੋੜੀਂਦੀ ਮਾਤਰਾ ਵਿਚ ਇਨਸੁਲਿਨ ਪੈਦਾ ਨਹੀਂ ਕਰ ਸਕਦਾ) ਹੈ, ਜਿਨ੍ਹਾਂ ਦੀ ਸਟੇਰੌਇਡ ਲੈਣ ਕਾਰਨ ਇਮੀਊਨਿਟੀ ਘੱਟ ਗਈ ਹੋਵੇ, ਜੋ ਲੰਬੇ ਸਮੇਂ ਤੋਂ ਆਈਸੀਯੂ ਵਿਚ ਰਹੇ ਹੋਣ ਜਾਂ ਜਿੰਨਾਂ ਨੂੰ ਹੋਰ ਸਿਹਤ ਸਮੱਸਿਆਵਾਂ ਹੋਣ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕਾਲੀ ਫੰਗਸ ਹੈ ਜਾਂ ਨਹੀਂ, ਇਸ ਬਾਰੇ ਕਿਵੇਂ ਪਤਾ ਕਰੀਏ - ਇਸ ਫੰਗਸ ਦੀ ਲਾਗ ਲੱਗਣ ਨਾਲ ਕਿਸੇ ਵਿਅਕਤੀ ਨੂੰ ਸਾਈਨੋਸਾਈਟਿਸ ਦੀ ਸਮੱਸਿਆ ਹੋ ਸਕਦੀ ਹੈ, ਜਿਵੇਂ ਕਿ ਨੱਕ ਬੰਦ ਹੋਣਾ, ਨੱਕ ਤੋਂ ਕਾਲੇ ਰੰਗ ਦਾ ਪਾਣੀ ਜਾਂ ਖੂਨ ਨਿਕਲਣਾ, ਜਬਾੜੇ ਵਿੱਚ ਦਰਦ।
ਇਸਦੇ ਨਾਲ, ਅੱਧੇ ਚਿਹਰੇ ਦਾ ਸੁੰਨ ਹੋਣਾ, ਅੱਧੇ ਚਿਹਰੇ 'ਤੇ ਸੋਜ ਹੋਣਾ, ਦੰਦਾਂ ਵਿੱਚ ਦਰਦ ਹੋਣਾ ਅਤੇ ਦੰਦ ਟੁੱਟਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਇਸ ਤੋਂ ਇਲਾਵਾ ਬੁਖਾਰ, ਦਰਦ, ਚਮੜੀ 'ਤੇ ਧੱਫੜ, ਥ੍ਰੋਮੋਬੋਸਿਸ ਦੇ ਨਾਲ-ਨਾਲ ਧੁੰਦਲੀ ਨਜ਼ਰ ਜਾਂ ਦੋ-ਦੋ ਨਜ਼ਰ ਵੀ ਆ ਸਕਦਾ ਹੈ।
ਛਾਤੀ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਮੁਸ਼ਕਲ ਵੀ ਹੋ ਸਕਦੀ ਹੈ।
ਲਾਗ ਲੱਗਣ 'ਤੇ ਕੀ ਕਰਨਾ ਹੈ - ਆਈਸੀਐਮਆਰ ਦੇ ਅਨੁਸਾਰ, ਜੇ ਕਿਸ ਨੂੰ ਕਾਲੀ ਫੰਗਸ ਦੀ ਲਾਗ ਹੈ, ਤਾਂ ਉਨ੍ਹਾਂ ਨੂੰ ਪਹਿਲਾਂ ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਸ ਲਈ ਬਲੱਡ ਸ਼ੂਗਰ ਦੀ ਨਿਰੰਤਰ ਜਾਂਚ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਭਾਵੇਂ ਉਹ ਵਿਅਕਤੀ ਕੋਵਿਡ -19 ਤੋਂ ਠੀਕ ਹੋ ਗਿਆ ਹੈ।
ਜੇ ਆਕਸੀਜਨ ਲੈ ਰਹੇ ਹੋ ਤਾਂ ਹਿਉਮੀਡੀਫਾਇਰ ਲਈ ਸਾਫ਼ ਪਾਣੀ ਦੀ ਵਰਤੋਂ ਕਰੋ। ਐਂਟੀਬਾਇਓਟਿਕਸ, ਐਂਟੀਫੰਗਲ ਦਵਾਈਆਂ ਅਤੇ ਸਟੇਰੌਇਡ ਦੀ ਵਰਤੋਂ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












