ਲੁਧਿਆਣਾ ਦੇ ਕਿਲਾ ਰਾਏਪੁਰ 'ਚ ਬਰਡ ਫਲੂ ਦੀ ਪੁਸ਼ਟੀ, ਹਜ਼ਾਰਾਂ ਮੁਰਗੀਆਂ ਮਾਰੀਆਂ ਗਈਆਂ- ਅਹਿਮ ਖ਼ਬਰਾਂ

ਤਸਵੀਰ ਸਰੋਤ, Gurpreet chawla /BBC
ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਕੋਰਨਾਵਾਇਰਸ ਨਾਲ ਜੁੜਿਆਂ ਵੱਡਾ ਘਟਨਾਕ੍ਰਮ ਪਹੁੰਚਾ ਰਹੇ ਹਾਂ।
ਬੀਬੀਸੀ ਨਿਊਜ਼ ਦੇ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਭੋਪਾਲ ਨੈਸ਼ਨਲ ਲੈਬ ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਕਿਲ੍ਹਾ ਰਾਇਪੁਰ 'ਚ ਇੱਕ ਪੋਲਟਰੀ ਫਾਰਮ ਵਿਚ ਬਰਡ ਫਲੂ ਹੋਣ ਦੀ ਪੁਸ਼ਟੀ ਕੀਤੀ ਹੈ, ਜਿਸ ਤੋਂ ਬਾਅਦ 4-6 ਮੁਰਗੀਆਂ ਨੂੰ ਮਾਰਿਆ ਜਾ ਰਿਹਾ ਹੈ।
ਪੋਲਟਰੀ ਫਾਰਮ ਦੇ ਮਾਲਕ ਨੇ ਬੀਬੀਸੀ ਪੰਜਾਬੀ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ ਆਪਣੇ ਫਾਰਮ ਵਿਚ ਬਰਡ ਫੂਲ ਹੋਣ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਫਾਰਮ ਵਿਚ 90-92 ਹਜ਼ਾਰ ਬਰਡ ਹਨ ਅਤੇ ਉਨ੍ਹਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਕਿ ਕਿੰਨੇ ਇਸ ਲਾਗ ਨਾਲ ਪ੍ਰਭਾਵਿਤ ਹੋਏ ਹਨ।
ਸੂਬੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਇਹ ਸਮਝ ਨਹੀਂ ਆ ਰਿਹਾ ਕਿ ਕਿੰਨਾ ਨੁਕਸਾਨ ਹੋ ਰਿਹਾ ਹੈ, ਪਰ ਸਰਕਾਰੀ ਤੌਰ ਉੱਤੇ ਪੰਛੀਆਂ ਨੂੰ ਮਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਲੁਧਿਆਣ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਨੈਸ਼ਨਲ ਇੰਸਟੀਚਿਊਟ ਆਫ਼ ਹਾਈ-ਸਿਕਿਓਰਿਟੀ ਐਨੀਮਲ ਡਿਜੀਜ, ਭੋਪਾਲ ਦੇ ਕਿਲ੍ਹਾ ਰਾਏਪੁਰ ਵਿਖੇ ਸੂਬਾ ਸਿੰਘ ਪੋਲਟਰੀ ਫਾਰਮ ਦੇ ਮੁਰਗੇ-ਮੁਰਗੀਆਂ ਦੇ ਨਮੂਨਿਆਂ ਵਿੱਚ ਏਵੀਅਨ ਫਲੂ ਹੋਣ ਦੀ ਪੁਸ਼ਟੀ ਕੀਤੀ ਹੈ।
ਕਿੰਨੇ ਮਾਰਿਆ ਜਾ ਰਿਹਾ ਪੰਛੀਆਂ ਨੂੰ
ਜਿਸ ਤੋਂ ਬਾਅਦ ਵਰਿੰਦਰ ਕੁਮਾਰ ਸ਼ਰਮਾ ਨੇ ਪੋਲਟਰੀ ਮੁਰਗੇ-ਮੁਰਗੀਆਂ ਨੂੰ ਮਾਰਨ ਅਤੇ ਬਿਮਾਰੀ ਦੀ ਜਲਦ ਰੋਕਥਾਮ ਅਤੇ ਨਿਗਰਾਨੀ ਲਈ ਇੱਕ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਇਸ ਕਮੇਟੀ ਨੇ ਅੱਜ ਤੋਂ ਕਿਲ੍ਹਾ ਰਾਇਪੁਰ ਵਾਲੇੇ ਪੋਲਟਰੀ ਫਾਰਮ ਵਾਲੇ ਸਥਾਨ ਤੇ ਪਹੁੰਚ ਕੇ ਮੁਰਗੀਆਂ ਨੂੰ ਮਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਏ. ਡੀ. ਸੀ. ਸਕੱਤਰ ਸਿੰਘ ਨੇ ਦੱਸਿਆ ਕਿ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਅਤੇ ਵਿਭਾਗ ਦੇ ਹੋਰ ਅਫ਼ਸਰਾਂ ਦੀ ਅਗਵਾਈ ਹੇਠ ਐਤਵਾਰ ਸਵੇਰ ਤੋ ਮੁਰਗੇ, ਮੁਰਗੀਆਂ ਨੂੰ ਮਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਉਹਨਾਂ ਜਾਣਕਾਰੀ ਦਿੱਤੀ ਕਿ ਹਰ ਰੋਜ਼ 4 ਹਜ਼ਾਰ ਤੋਂ 6 ਹਜ਼ਾਰ ਮੁਰਗੇ, ਮੁਰਗੀਆਂ ਨੂੰ ਮਾਰਿਆ ਜਾਵੇਗਾ ਤਾਂ ਜ਼ੋ ਬਿਮਾਰੀ ਨੂੰ ਇਲਾਕੇ ਵਿੱਚ ਹੋਰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ ।
ਲਾਗ ਰੋਕਣ ਲਈ ਕੀ ਕਦਮ ਚੁੱਕੇ ਜਾ ਰਹੇ
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੋਲਟਰੀ ਫਾਰਮ ਵਿੱਚ ਬਿਮਾਰੀ ਦਾ ਕੇਂਦਰ 0-1 ਕਿਲੋਮੀਟਰ ਦਾ ਏਰੀਆ ਇੱਕ ਲਾਗ ਵਾਲਾ ਜ਼ੋਨ ਐਲਾਨਿਆ ਗਿਆ ਹੈ ਅਤੇ ਪੋਲਟਰੀ ਫਾਰਮ ਦੇ ਆਲੇ ਦੁਆਲੇ 0-10 ਕਿਲੋਮੀਟਰ ਰਕਬੇ ਨੂੰ ਨਿਗਰਾਨੀ ਜ਼ੋਨ ਵਜੋਂ ਮੰਨਿਆ ਗਿਆ ਹੈ।
ਸ਼ਰਮਾ ਨੇ ਕਿਹਾ ਕਿ ਕਮੇਟੀ ਇਹ ਯਕੀਨੀ ਬਣਾਏਗੀ ਕਿ ਕੋਈ ਵੀ ਜਿੰਦਾ/ਮਰੇ ਹੋਏ ਮੁਰਗੇ-ਮੁਰਗੀਆਂ, ਬਿਨਾਂ ਪ੍ਰੋਸੈਸ ਕੀਤਾ ਪੋਲਟਰੀ ਮੀਟ, ਅੰਡੇ, ਫੀਡ ਜਾਂ ਕੋਈ ਵੀ ਪਦਾਰਥ/ਸਮਾਨ ਨੂੰ ਪੋਲਟਰੀ ਫਾਰਮ ਵਿੱਚੋਂ ਬਾਹਰ ਜਾਂ ਅੰਦਰ ਨਾ ਲਿਜਾਣ ਦਿੱਤਾ ਜਾਵੇ। ਇਸ ਤੋਂ ਇਲਾਵਾ ਕੋਈ ਵੀ ਪੋਲਟਰੀ ਫਾਰਮ ਦਾ ਵਿਅਕਤੀ ਲਾਗ ਜੋਨ ਵਿੱਚੋਂ ਕਿਸੇ ਵੀ ਉਤਪਾਦ ਨੂੰ ਬਾਜਾਰ ਵਿੱਚ ਨਹੀਂ ਲਿਜਾ ਸਕਦਾ।
ਉਨ੍ਹਾਂ ਕਿਹਾ ਕਿ ਲਾਗ ਵਾਲੇ ਖੇਤਰ ਵਿੱਚ ਮਾਹਰਾਂ ਦੀ ਟੀਮ ਵੱਲੋਂ ਸਹੀ ਢੰਗ ਨਾਲ ਕਿੱਟਾਂ ਪਹਿਨਣ ਜਾਂ ਹੋਰ ਲਾਜ਼ਮੀ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਬਿਮਾਰੀ ਦੇ ਫੈਲਣ ਨੂੰ ਰੋਕਣ ਲਈ ਹੋਰ ਨਮੂਨੇ ਵੀ ਲਏ ਜਾਣਗੇ।
ਕਿੰਨਾ ਖਤਰਨਾਕ ਹੈ ਬਰਡ ਫਲੂ
ਪੋਲਟਰੀ ਫਾਰਮਿੰਗ ਦੇ ਮਾਹਰ ਡਾਕਟਰ ਐਸਕੇ ਸ਼ਰਮਾ ਨੇ ਬੀਬੀਸੀ ਨੂੰ ਦੱਸਿਆ ਕਿ ਕਿਲਾ ਰਾਏਪੁਰ ਵਿਚ ਮਿਲੇ ਬਰਡ ਫਲੂ ਦੀ ਕਿਸਮ ਐਚ5 ਐੱਨ8 ਹੈ, ਇਹ ਪੰਛੀਆਂ ਤੋਂ ਮਨੁੱਖਾਂ ਤੱਕ ਨਹੀਂ ਫ਼ੈਲਦੀ । ਪਹਿਲਾਂ ਇਹ ਭਾਰਤ ਦੇ 12 ਸੂਬਿਆਂ ਵਿਚ ਆ ਚੁੱਕੀ ਹੈ। ਹਿਮਾਚਲ ਵਿਚ ਵੀ ਪਿੱਛੇ ਜਿਹੇ ਆਈ ਸੀ।
ਹੁਣ ਇਹ ਪੰਜਾਬ ਵਿਚ ਆਈ ਹੈ, ਇਸ ਨੂੰ ਤੁਰੰਤ ਕਦਮ ਚੁੱਕੇ ਕੇ ਰੋਕਿਆ ਜਾ ਸਕਦਾ ਹੈ। 2006 ਤੋਂ ਹੁਣ ਤੱਕ ਦੇ ਅੰਕੜੇ ਦੱਸਦੇ ਹਨ ਕਿ ਇਹ ਪੰਛੀਆਂ ਤੋਂ ਮਨੁੱਖਾਂ ਵਿਚ ਨਹੀਂ ਜਾਂਦਾ।

ਤਸਵੀਰ ਸਰੋਤ, Getty Images
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਇੱਕ ਹਫ਼ਤੇ ਦਾ ਲੌਕਡਾਊਨ ਹੋਰ ਵਧਾ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਵਾਰ ਲੌਕਡਾਊਨ ਹੋਰ ਸਖ਼ਤ ਹੋਵੇਗਾ।
ਇਹ ਵੀ ਪੜ੍ਹੋ:
ਕੇਜਰੀਵਾਲ ਨੇ ਕਿਹਾ ਕਿ ਲੌਕਡਾਊਨ ਤੋਂ ਪਹਿਲਾਂ ਕੋਰੋਨਾ ਲਾਗ ਦੀ ਦਰ 35 ਫ਼ੀਸਦੀ ਸੀ ਮਤਲਬ 100 ਜਣਿਆਂ ਦੇ ਕੋਰੋਨਾ ਟੈਸਟ ਮਗਰ 35 ਜਣੇ ਪੌਜ਼ੀਟਿਵ ਪਾਏ ਜਾਂਦੇ ਸਨ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਲਾਗ ਦੀ ਦਰ ਲੌਕਡਾਊਨ ਤੋਂ ਬਾਅਦ 23 ਫ਼ੀਸਦੀ ਹੋ ਗਈ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਜਬੂਰੀ ਵਿੱਚ ਲੌਕਡਾਊਨ ਵਧਾਇਆ ਜਾ ਰਿਹਾ ਹੈ। ਇਸ ਵਾਰ ਲੌਕਡਾਊਨ ਸਖ਼ਤ ਹੋਵੇਗਾ। ਕੱਲ੍ਹ ਤੋਂ ਯਾਨਿ ਕਿ ਸੋਮਵਾਰ ਤੋਂ ਮੈਟਰੋ ਵੀ ਬੰਦ ਰਹੇਗੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਪਾਕਿਸਤਾਨ 'ਚ ਕੋਰੋਨਾ ਦੇ 70 ਫ਼ੀਸਦ ਮਾਮਲਿਆਂ 'ਚ ਮਿਲਿਆ ਯੂਕੇ ਵੇਰੀਅੰਟ
ਕੋਰੋਨਾਵਾਇਰਸ ਦੇ ਯੂਕੇ ਵੇਰੀਐਂਟ ਨੂੰ ਪਾਕਿਸਤਾਨ ਵਿੱਚ ਵੱਡੇ ਪੱਧਰ 'ਤੇ ਪਾਇਆ ਗਿਆ ਹੈ। ਪਾਕਿਸਤਾਨ ਵਿੱਚ ਕੋਰੋਨਾ ਮਹਾਂਮਾਰੀ ਉੱਪਰ ਰਿਸਰਚ ਕਰ ਰਹੇ ਇੱਕ ਰਿਸਰਚ ਸੈਂਟਰ ਨੇ ਸ਼ਨੀਵਾਰ ਨੂੰ ਦੱਸਿਆ ਦੇਸ਼ ਵਿੱਚ 70 ਫ਼ੀਸਦ ਮਾਮਲੇ ਯੂਕੇ ਵੇਰੀਐਂਟ ਵਾਲੇ ਹਨ।
ਖ਼ਬਰ ਏਜੰਸੀ ਰਿਊਟਰਜ਼ ਨੇ ਕਰਾਚੀ ਯੂਨੀਵਰਸਿਟੀ ਵਿੱਚ ਇੰਟਰਨੈਸ਼ਨਲ ਸੈਂਟਰ ਫਾਰ ਕੈਮੀਕਲ ਐਂਡ ਬਾਇਓਲਾਜੀਕਲ ਸਾਇੰਸਿਜ਼ ਦੇ ਮੁਖੀ ਡਾ਼ ਮੁਹੰਮਦ ਇਕਬਾਲ ਚੌਧਰੀ ਦੇ ਹਵਾਲੇ ਨਾਲ ਲਿਖਿਆ ਹੈ,"ਪਾਕਿਸਤਾਨ ਵਿੱਚ 60 ਤੋਂ 70 ਫ਼ੀਸਦ ਮਾਮਲੇ ਯੂਕੇ ਵੇਰੀਅੰਟ ਦੇ ਹਨ।"

ਤਸਵੀਰ ਸਰੋਤ, Getty Images
ਬ੍ਰਿਟੇਨ ਵਿੱਚ ਮਿਲੇ ਵੇਰੀਐਂਟ B.1.1.7 ਦੀ ਪਹਿਲੀ ਵਾਰ ਪਛਾਣ ਪਿਛਲੇ ਸਾਲ ਹੋਈ ਸੀ। ਮੰਨਿਆ ਜਾਂਦਾ ਹੈ ਕਿ ਇਹ ਵੇਰੀਐਂਟ ਬਾਕੀ ਵੇਰੀਅੰਟ ਦੇ ਮੁਕਾਬਲੇ ਜ਼ਿਆਦਾ ਲਾਗਸ਼ੀਲ ਹੈ। ਡਾ. ਇਕਬਾਲ ਨੇ ਦੱਸਿਆ ਕਿ ਭਾਰਤ ਵਿੱਚ ਪਾਇਆ ਵੇਰੀਐਂਟ B.1.617 ਪਾਕਿਸਤਾਨ ਵਿੱਚ ਨਹੀਂ ਮਿਲਿਆ ਪਰ ਅਜਿਹਾ ਇਸ ਕਰਕੇ ਵੀ ਸੀ ਕਿਉਂਕਿ ਇਸ ਵੇਰੀਐਂਟ ਦਾ ਪਤਾ ਲਾਉਣ ਲਈ ਢੁੱਕਵੀਆਂ ਕਿੱਟ ਨਹੀਂ ਸਨ। ਇਹ ਕਿੱਟ ਛੇਤੀ ਹੀ ਪਾਕਿਸਤਾਨ ਆਵੇਗੀ।
ਪਿਛਲੇ ਹਫ਼ਤਿਆਂ ਵਿੱਚ ਪਾਕਿਸਤਾਨ ਵਿੱਚ ਹਰ ਦਿਨ ਕੋਰੋਨਾਵਾਇਰਸ ਨਾਲ ਸੌ ਤੋਂ ਵੱਧ ਮੌਤਾਂ ਹੋ ਰਹੀਆਂ ਹਨ ਅਤੇ ਹਰ ਰੋਜ਼ ਚਾਰ ਤੋਂ ਪੰਜ ਹਜ਼ਾਰ ਮਾਮਲੇ ਸਾਹਮਣੇ ਆ ਰਹੇ ਹਨ।
ਅਗਲੇ ਹਫ਼ਤੇ ਆ ਰਹੇ ਈਦ-ਉਲ- ਫ਼ਿਤਰ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਪਾਕਿਸਤਾਨ ਵਿੱਚ ਕਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਰੋਕਣ ਲਈ ਸਖ਼ਤੀਆਂ ਲਗਾਈਆਂ ਗਈਆਂ ਹਨ ਅਤੇ ਪਬਲਿਕ ਟਰਾਂਸਪੋਰਟ ਉੱਪਰ ਵੀ ਰੋਕ ਲਗਾਈ ਗਈ ਹੈ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਅਪਡੇਟ: ਯੂਕੇ ਅਤੇ ਦੱਖਣੀ ਕੋਰੀਆ ਨੇ ਭਾਰਤ ਨੂੰ ਭੇਜੇ ਆਕਸੀਜ਼ਨ ਸਿਲੰਡਰ ਅਤੇ ਹੋਰ ਰਾਹਤ ਸਮੱਗਰੀ

ਤਸਵੀਰ ਸਰੋਤ, Embassy of India, Seoul
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਭਾਰਤ ਵਿੱਚ ਹਰ ਰੋਜ਼ ਲੱਖਾਂ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ ਅਤੇ ਹਸਪਤਾਲਾਂ ਬੈੱਡ ਦਵਾਈਆਂ ਅਤੇ ਆਕਸੀਜਨ ਦੀ ਕਮੀ ਹੈ। ਦੁਨੀਆਂ ਭਰ ਵਿੱਚੋਂ ਕਈ ਦੇਸ਼ ਇਨ੍ਹਾਂ ਹਾਲਾਤਾਂ ਵਿੱਚ ਭਾਰਤ ਦੀ ਮਦਦ ਲਈ ਅੱਗੇ ਆਏ ਹਨ ਅਤੇ ਐਤਵਾਰ ਨੂੰ ਯੂਕੇ ਅਤੇ ਕੋਰੀਆ ਨੇ ਭਾਰਤ ਨੂੰ ਰਾਹਤ ਸਮੱਗਰੀ ਭੇਜੀ ਹੈ।
ਯੂਕੇ ਨੇ ਭਾਰਤ ਨੂੰ ਤਿੰਨ ਆਕਸੀਜਨ ਜਨਰੇਟਰ ਅਤੇ ਇੱਕ ਹਜ਼ਾਰ ਵੈਂਟੀਲੇਟਰ ਭੇਜੇ ਹਨ। ਇਹ ਜਾਣਕਾਰੀ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ। ਇਕ ਆਕਸੀਜਨ ਜਨਰੇਟਰ ਪ੍ਰਤੀ ਮਿੰਟ ਪੰਜ ਸੌ ਲੀਟਰ ਆਕਸੀਜਨ ਮੁਹੱਈਆ ਕਰਵਾ ਸਕਦਾ ਹੈ ਜਿਸ ਨਾਲ ਇੱਕ ਸਮੇਂ 50 ਲੋਕਾਂ ਦਾ ਇਲਾਜ ਹੋ ਸਕਦਾ ਹੈ। ਦੱਖਣੀ ਕੋਰੀਆ ਨੇ ਵੀ ਭਾਰਤ ਨੂੰ ਆਕਸੀਜਨ ਸਿਲੰਡਰ ਆਕਸੀਜਨ ਕੰਸੇਨਟ੍ਰੇਟਰ ਅਤੇ ਹੋਰ ਲੋੜੀਂਦਾ ਸਾਮਾਨ ਭੇਜਿਆ ਹੈ। ਇਹ ਜਾਣਕਾਰੀ ਸਿਓਲ ਵਿਖੇ ਸਥਿਤ ਭਾਰਤ ਦੀ ਅੰਬੈਸੀ ਵੱਲੋਂ ਟਵਿੱਟਰ ਰਾਹੀਂ ਸਾਂਝੀ ਕੀਤੀ ਗਈ। ਇਸ ਤੋਂ ਪਹਿਲਾਂ ਰੂਸ, ਜਰਮਨੀ, ਅਮਰੀਕਾ ਅਤੇ ਹੋਰ ਦੇਸ਼ਾਂ ਨੇ ਵੀ ਭਾਰਤ ਨੂੰ ਕੋਵਿਡ ਨਾਲ ਲੜਨ ਲਈ ਮੈਡੀਕਲ ਸਮੱਗਰੀ ਭੇਜੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਕੋਰੋਨਾਵਾਇਰਸ ਦੀ ਦੂਜੀ ਲਹਿਰ ਵਿੱਚ ਐਤਵਾਰ ਨੂੰ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਚਾਰ ਲੱਖ ਤੋਂ ਵੱਧ ਨਵੇਂ ਕੇਸ ਆਏ ਹਨ ਅਤੇ ਚਾਰ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
ਭਾਰਤ ਵਿੱਚ 24 ਘੰਟਿਆਂ ਵਿੱਚ ਚਾਰ ਲੱਖ ਤੋਂ ਵੱਧ ਨਵੇਂ ਮਾਮਲੇ, ਚਾਰ ਹਜ਼ਾਰ ਤੋਂ ਵੱਧ ਮੌਤਾਂ

ਤਸਵੀਰ ਸਰੋਤ, Getty Images
ਭਾਰਤ ਵਿੱਚ ਪਿਛਲੇ ਚੌਵੀ ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 4.03 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ 4,092 ਮੌਤਾਂ ਹੋਈਆਂ ਹਨ। ਤਿੰਨ ਲੱਖ ਤੋਂ ਵੱਧ ਲੋਕ ਠੀਕ ਵੀ ਹੋਏ ਹਨ। ਲਗਾਤਾਰ ਦੂਸਰੇ ਦਿਨ ਮੌਤਾਂ ਦੇ ਅੰਕੜੇ ਨੇ ਚਾਰ ਹਜ਼ਾਰ ਨੂੰ ਪਾਰ ਕੀਤਾ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ 24 ਘੰਟਿਆਂ ਵਿੱਚ ਕੁੱਲ 4,03,738 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3,86,444 ਲੋਕ ਠੀਕ ਹੋ ਕੇ ਆਪਣੇ ਘਰ ਗਏ ਹਨ।
ਭਾਰਤ ਵਿੱਚ ਹੁਣ ਤੱਕ 2,42,362 ਲੋਕਾਂ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਚੁੱਕੀ ਹੈ ਅਤੇ ਦੇਸ਼ ਵਿੱਚ 37,36,648 ਐਕਟਿਵ ਕੇਸ ਹਨ। ਹੁਣ ਤੱਕ ਕੁੱਲ 16,94,39,663 ਟੀਕੇ ਲੱਗ ਚੁੱਕੇ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਦੂਰ-ਦੁਰਾਡੇ ਇਲਾਕਿਆਂ ਵਿੱਚ ਕੋਰੋਨਾ ਵੈਕਸੀਨ ਡਰੋਨ ਲਿਜਾਣਗੇ
ਦੇਸ਼ ਦੇ ਦੂਰ ਦਰਾਜ ਇਲਾਕਿਆਂ ਵਿੱਚ ਕਰੋਨਾ ਦੇ ਮਰੀਜ਼ਾਂ ਤੱਕ ਵੈਕਸੀਨ ਪਹੁੰਚਾਉਣ ਲਈ ਐਮਰਜੈਂਸੀ ਹਾਲਾਤਾਂ ਵਿੱਚ ਡਰੋਨ ਦੀ ਮਦਦ ਲੈਣ ਦੇ ਫ਼ੈਸਲੇ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ।
ਮਈ ਮਹੀਨੇ ਦੇ ਅੰਤ ਵਿੱਚ ਤੇਲੰਗਾਨਾ ਸਰਕਾਰ ਇਸ ਦੇ ਪਰੀਖਣ ਦੀ ਸ਼ੁਰੂਆਤ ਕਰੇਗੀ।
ਇਹ ਹੁਕਮ ਇੱਕ ਸਾਲ ਜਾਂ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਪਿਛਲੇ ਮਹੀਨੇ ਆਈਸੀਐਮਆਰ ਨੂੰ ਵੀ ਇਸ ਤਰ੍ਹਾਂ ਦੀ ਸੋਧ ਲਈ ਡਰੋਨ ਉਡਾਉਣ ਦੀ ਛੂਟ ਦਿੱਤੀ ਗਈ ਸੀ।

ਤਸਵੀਰ ਸਰੋਤ, Reuters
ਭਾਰਤ ਸਰਕਾਰ ਵੱਲੋਂ ਜਾਰੀ ਇਕ ਬਿਆਨ ਵਿਚ ਦੱਸਿਆ ਗਿਆ ਹੈ ਕਿ ਸਿਵਲ ਏਵੀਏਸ਼ਨ ਮੰਤਰਾਲੇ ਵੱਲੋਂ ਤੇਲੰਗਾਨਾ ਸਰਕਾਰ ਨੂੰ ਵੈਕਸੀਨ ਡਿਲਿਵਰੀ ਲਈ ਸ਼ਰਤਾਂ ਸਹਿਤ ਇਜਾਜ਼ਤ ਦਿੱਤੀ ਗਈ ਹੈ।
ਸਰਕਾਰ ਦਾ ਕਹਿਣਾ ਹੈ ਕਿ ਇਹ ਮਨਜ਼ੂਰੀ ਵੈਕਸੀਨ ਦੀ ਛੇਤੀ ਡਿਲੀਵਰੀ ਅਤੇ ਸਿਹਤ ਸੇਵਾਵਾਂ ਨੂੰ ਆਸਾਨੀ ਨਾਲ ਦੂਰ ਪਹੁੰਚਾਣ ਲਈ ਦਿੱਤੀ ਗਈ ਹੈ।
ਡਰੋਨ ਉਡਾਉਣ ਲਈ ਜ਼ਮੀਨ ਤੋਂ ਚਾਰ ਸੌ ਮੀਟਰ ਦੀ ਉਚਾਈ ਤੱਕ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਨਾਲ ਹੀ ਡਰੋਨ ਚਲਾਉਣ ਲਈ ਆਪ੍ਰੇਟਰ ਕੋਲ ਟ੍ਰੇਨਿੰਗ ਦਾ ਲਾਇਸੈਂਸ ਹੋਣਾ ਜ਼ਰੂਰੀ ਹੈ।
ਟ੍ਰਾਇਲ ਸ਼ੁਰੂ ਕਰਨ ਤੋਂ ਪਹਿਲਾਂ ਭਾਰਤੀ ਹਵਾਈ ਫੌਜ ਅਤੇ ਸਥਾਨਕ ਅਧਿਕਾਰੀਆਂ ਦੀ ਇਜਾਜ਼ਤ ਦੀ ਜ਼ਰੂਰਤ ਪਵੇਗੀ।
ਸਰਕਾਰ ਦੇ ਹੁਕਮਾਂ ਮੁਤਾਬਕ ਡਰੋਨ ਉਡਾਉਣ ਲਈ ਨਿਗਰਾਨੀ ਅਤੇ ਇਸ ਟਰਾਇਲ ਦੇ ਦੌਰਾਨ ਸੁਚਾਰੂ ਰੂਪ ਨਾਲ ਕੰਮ ਕਰਨ ਲਈ ਸ਼ਮਸ਼ਾਬਾਦ ਵਿਚ ਸਿੰਗਲ ਪੁਆਇੰਟ ਏਅਰ ਟ੍ਰੈਫਿਕ ਕੰਟਰੋਲ ਵੀ ਬਣਾਇਆ ਜਾਵੇਗਾ ਅਤੇ ਇਹ ਟ੍ਰਾਇਲ ਸਿਰਫ਼ ਸੂਰਜ ਚੜ੍ਹਨ ਤੋਂ ਬਾਅਦ ਅਤੇ ਸੂਰਜ ਡੁੱਬਣ ਤੋਂ ਪਹਿਲਾਂ ਤੱਕ ਹੀ ਕੀਤੇ ਜਾਣਗੇ।


ਪੀਜੀਆਈ ਵਿੱਚ ਵੱਧ ਰਹੀ ਮਰੀਜ਼ਾਂ ਦੀ ਗਿਣਤੀ ਕਾਰਨ ਆਕਸੀਜਨ ਕੋਟਾ ਵਧਾਉਣ ਦੀ ਮੰਗ
ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦੇ ਇਲਾਜ ਲਈ ਪੀਜੀਆਈ ਨੂੰ ਨਿਰਧਾਰਿਤ ਕੀਤਾ ਗਿਆ ਹੈ ਅਤੇ ਹਰ ਰੋਜ਼ 20 ਮੀਟ੍ਰਿਕ ਟਨ ਦਾ ਕੋਟਾ ਇਸ ਹਸਪਤਾਲ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਸ਼ਨੀਵਾਰ ਸ਼ਾਮ ਨੂੰ ਪੀਜੀਆਈ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਦਿੱਤੇ ਜਾਣ ਵਾਲਾ 20 ਮੀਟ੍ਰਿਕ ਟਨ ਆਕਸੀਜਨ ਵਧ ਰਹੇ ਮਰੀਜ਼ਾਂ ਕਾਰਨ ਖ਼ਤਮ ਹੋ ਗਿਆ ਹੈ।
ਇਸ ਕਾਰਨ ਜੇਕਰ ਪੀਜੀਆਈ ਦਾ ਆਕਸੀਜਨ ਕੋਟਾ ਵਧਾਇਆ ਨਹੀਂ ਜਾਂਦਾ ਤਾਂ ਇਸ ਹਸਪਤਾਲ ਵਿੱਚ ਕੋਰੋਨਾਵਾਇਰਸ ਦੇ ਇਲਾਜ ਵਾਲੇ ਬੈੱਡ ਦੀ ਸਮਰੱਥਾ ਵਿੱਚ ਵਾਧਾ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












